ੴ

ਸਿੱਖਬਾਣੀ · SikhBani

ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥

samajh achet chet man mere kathee santan akath kahaanee
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1219 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਆਇਓ; ਸੁਨਨ ਪੜਨ ਕਉ ਬਾਣੀ ॥

aaeo; sunan parran kau baanee |

Sant Singh KhalsaThe mortal came to hear and chant the Word of the Guru's Bani.
Manmohan SinghThe mortal has come to hear and utter the Guru's word.
Manmohan Singh (Punjabi)ਪ੍ਰਾਣੀ ਗੁਰਾਂ ਦੀ ਬਾਣੀ ਸ੍ਰਵਣ ਅਤੇ ਉਚਾਰਨ ਕਰਨ ਨਹੀਂ ਆਇਆ ਹੈ।
Fareedkot Teekaਹੇ ਜੀਵ! ਤੂੰ ਪ੍ਰਮੇਸ੍ਵਰ ਸਬੰਧੀ ਬਾਨੀ ਸੁਨਣੇ ਪੜਨੇ ਕੇ ਵਾਸਤੇ ਸੰਸਾਰ ਮੇਂ ਆਯਾ ਹੈਂ॥
Prof. Sahib Singh(ਜਗਤ ਵਿਚ ਜੀਵ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ (ਇਹੀ ਹੈ ਇਸ ਦਾ ਅਸਲ ਜਨਮ-ਮਨੋਰਥ)।

ਪਦ ਅਰਥ ਬਾਣੀ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)El ser humano vino a escuchar y a cantar la Palabra de Dios, pero si uno se olvida del Naam,

ਨਾਮੁ ਵਿਸਾਰਿ. ਲਗਹਿ ਅਨ ਲਾਲਚਿ; ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥

naam visaar. lageh an laalach; birathaa janam paraanee |1| rahaau |

Sant Singh KhalsaBut he has forgotten the Naam, the Name of the Lord, and he has become attached to other temptations. His life is totally worthless! ||1||Pause||
Manmohan SinghForgetting the Name thou attached thyself to other desires. Vain is thy life, O mortal. Pause.
Manmohan Singh (Punjabi)ਨਾਮ ਨੂੰ ਭੁਲਾ ਤੂੰ ਆਪਣੇ ਆਪ ਨੂੰ ਹੋਰਨਾਂ ਖਾਹਿਸ਼ਾਂ ਨਾਲ ਜੋੜਦਾ ਹੈ। ਵਿਆਰਥ ਹੈ ਤੇਰਾ ਜੀਵਨ ਹੇ ਫਾਨੀ ਬੰਦੇ! ਠਹਿਰਾਉ।
Fareedkot Teekaਜੋ (ਪਰਾਣੀ) ਜੀਵ ਨਾਮ ਕੋ ਬਿਸਾਰ ਕਰ ਔਰ ਲਾਲਚੋਂ ਮੇਂ ਲਾਗੇ ਹੈਂ ਤਿਨ ਕਾ ਜਨਮੁ ਬ੍ਯਰਥ ਹੈ॥੧॥ ਰਹਾਉ ॥
Prof. Sahib Singhਪਰ ਜਿਹੜੇ ਪ੍ਰਾਣੀ (ਪਰਮਾਤਮਾ ਦਾ) ਨਾਮ ਭੁਲਾ ਕੇ ਹੋਰ ਲਾਲਚ ਵਿਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਵਿਸਾਰਿ = ਭੁਲਾ ਕੇ। ਲਗਹਿ = (ਜਿਹੜੇ) ਲੱਗਦੇ ਹਨ {ਬਹੁ-ਵਚਨ}। ਅਨ ਲਾਲਚਿ = ਹੋਰ ਲਾਲਚ ਵਿਚ {अन्य = ਹੋਰ}। ਜਨਮੁ ਪਰਾਣੀ = ਉਹਨਾਂ ਪ੍ਰਾਣੀਆਂ ਦਾ ਜਨਮ ॥੧॥ ਰਹਾਉ ॥

SikhNet (Spanish)el Nombre del Señor, y se deja apegar a otros deseos, entonces vana es su venida a este mundo. (1-Pausa)

ਸਮਝੁ ਅਚੇਤ. ਚੇਤਿ ਮਨ ਮੇਰੇ; ਕਥੀ ਸੰਤਨ ਅਕਥ ਕਹਾਣੀ ॥

samajh achet. chet man mere; kathee santan akath kahaanee |

Sant Singh KhalsaO my unconscious mind, become conscious and figure it out; the Saints speak the Unspoken Speech of the Lord.
Manmohan SinghO my thoughtless soul, reform thyself and contemplate thy Lord. The saints utter only the story of the Ineffable Lord.
Manmohan Singh (Punjabi)ਹੇ ਮੇਰੀ ਗਾਫਲ ਜਿੰਦੜੀਏ! ਤੂੰ ਆਪਣੇ ਆਪ ਨੂੰ ਸੁਧਾਰ ਅਤੇ ਆਪਣੇ ਸੁਆਮੀ ਦਾ ਸਿਮਰਨ ਕਰ। ਸਾਧੂ ਕੇਵਲ ਅਕਹਿ ਸੁਆਮੀ ਦੀ ਕਥਾ ਵਾਰਤਾ ਦਾ ਹੀ ਉਚਾਰਨ ਕਰਦੇ ਹਨ।
Fareedkot Teekaਹੇ ਅਚੇਤ ਮੇਰੇ ਮਨ ਪ੍ਯਾਰੇ! ਸਮਝ ਕਰ ਕੇ ਤਿਸ ਕੋ ਚੇਤ, ਜਿਸ ਅਕਥ ਕੀ ਕਹਾਣੀ ਸੰਤੋਂ ਨੇ ਕਥਨ ਕਰੀ ਹੈ॥
Prof. Sahib Singhਹੇ ਮੇਰੇ ਗ਼ਾਫ਼ਿਲ ਮਨ! ਹੋਸ਼ ਕਰ, ਅਕੱਥ ਪ੍ਰਭੂ ਦੀ ਜਿਹੜੀ ਸਿਫ਼ਤ-ਸਾਲਾਹ ਸੰਤ ਜਨਾਂ ਨੇ ਦੱਸੀ ਹੈ ਉਸ ਨੂੰ ਚੇਤੇ ਕਰਿਆ ਕਰ।

ਪਦ ਅਰਥ ਅਚੇਤ ਮਨ = ਹੇ ਗ਼ਾਫ਼ਿਲ ਮਨ! ਕਥੀ = ਬਿਆਨ ਕੀਤੀ ਹੈ। ਸੰਤਨ = ਸੰਤਾਂ ਨੇ। ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ। ਅਕਥ = ਅ-ਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ।

SikhNet (Spanish)Aprende de los Santos, oh mente tonta, pues ellos recitan lo Inefable, ellos acumulan las ganancias de Dios

ਲਾਭੁ ਲੈਹੁ. ਹਰਿ ਰਿਦੈ ਅਰਾਧਹੁ; ਛੁਟਕੈ ਆਵਣ ਜਾਣੀ ॥੧॥

laabh laihu. har ridai araadhahu; chhuttakai aavan jaanee |1|

Sant Singh KhalsaSo gather in your profits - worship and adore the Lord within your heart; your coming and going in reincarnation shall end. ||1||
Manmohan SinghGather thou the profit of remembering the God in thy mind this way thy comings and goings shall end.
Manmohan Singh (Punjabi)ਤੂੰ ਆਪਣੇ ਹਿਰਦੇ ਅੰਦਰ ਆਪਣੇ ਵਾਹਿਗੁਰੂ ਨੂੰ ਯਾਦ ਕਰਨ ਦਾ ਨਫਾ ਇਕੱਤਰ ਕਰ। ਇਸ ਤਰ੍ਹਾਂ ਤੇਰੇ ਆਊਣੇ ਅਤੇ ਜਾਣੇ ਮੁੱਕ ਜਾਣਗੇ।
Fareedkot Teekaਤਨ ਕਰ ਕੇ ਭਗਤੀ ਕਾ ਲਾਭ ਲੇਵਹੁ ਅਰ ਮਨ ਕਰ ਕੇ ਹਰੀ ਕੋ ਰਿਦੇ ਮੇਂ ਧਿਆਵਨਾ ਕਰੋ ਤੌ ਤੁਮਾਰੀ ਆਵਣ ਜਾਣੀ ਛੂਟ ਜਾਵੇਗੀ॥੧॥
Prof. Sahib Singhਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਓ, ਇਹ ਲਾਭ ਖੱਟੋ। (ਇਸ ਖੱਟੀ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥

ਪਦ ਅਰਥ ਰਿਦੈ = ਹਿਰਦੇ ਵਿਚ। ਛੁਟਕੈ = ਮੁੱਕ ਜਾਂਦੀ ਹੈ ॥੧॥

SikhNet (Spanish)y Lo alaban en la mente, así es como podrás ser liberado de tus idas y venidas. (1)

ਉਦਮੁ ਸਕਤਿ ਸਿਆਣਪ ਤੁਮੑਰੀ; ਦੇਹਿ. ਤ ਨਾਮੁ ਵਖਾਣੀ ॥

audam sakat siaanap tumaree; dehi. ta naam vakhaanee |

Sant Singh KhalsaEfforts, powers and clever tricks are Yours; if You bless me with them, I repeat Your Name.
Manmohan SinghEffort, power and wisdom are Thine, O Lord if Thou grant them to me, then alone can I repeat Thy Name.
Manmohan Singh (Punjabi)ਉਪਰਾਲਾ ਤਾਕਤ ਅਤੇ ਦਾਨਾਈ ਤੇਰੀਆਂ ਹਨ। ਹੇ ਸਾਈਂ! ਜੇਕਰ ਤੂੰ ਮੈਨੂੰ ਇਹਨਾਂ ਨੂੰ ਬਖਸ਼ੇ, ਕੇਵਲ ਤਾਂ ਹੀ ਮੈਂ ਤੇਰੇ ਨਾਮ ਨੂੰ ਉਚਾਰ ਸਕਦਾ ਹਾਂ।
Fareedkot Teekaਉਦਮ ਔਰ (ਸਕਤਿ) ਬਲ ਔਰ ਚਤਰਾਈ ਜੋ ਤੇਰੀ ਹੈ, ਸੋ ਜੇਕਰ (ਦੇਹ) ਕਿਆ ਅਰਪਣ ਕਰ ਦੇਵੇ ਤੌ ਨਾਮ ਕੋ ਉਚਾਰਨ ਕਰਨੇ ਵਾਲਾ ਹੋਵੇਗਾ॥
Prof. Sahib Singhਹੇ ਪ੍ਰਭੂ! ਤੇਰਾ ਹੀ ਦਿੱਤਾ ਉੱਦਮ ਤੇਰੀ ਹੀ ਦਿੱਤੀ ਸ਼ਕਤੀ ਤੇ ਸਿਆਣਪ (ਅਸੀਂ ਜੀਵ ਵਰਤ ਸਕਦੇ ਹਾਂ), ਜੇ ਤੂੰ (ਉੱਦਮ ਸ਼ਕਤੀ ਸਿਆਣਪ) ਦੇਵੇਂ, ਤਾਂ ਹੀ ਮੈਂ ਨਾਮ ਜਪ ਸਕਦਾ ਹਾਂ।

ਪਦ ਅਰਥ ਸਕਤਿ = ਸ਼ਕਤੀ, ਤਾਕਤਿ। ਦੇਹਿ = ਜੇ ਤੂੰ ਦੇਵੇਂ। ਤ = ਤਾਂ। ਵਖਾਣੀ = ਵਖਾਣੀਂ, ਮੈਂ ਉਚਾਰਾਂ।

SikhNet (Spanish)Si me bendices con Poder, Sabiduría y Sellos de Alcurnia, voy a recitar Tu Nombre,

ਸੇਈ ਭਗਤ. ਭਗਤਿ ਸੇ ਲਾਗੇ; ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥

seee bhagat. bhagat se laage; naanak jo prabh bhaanee |2|56|79|

Sant Singh KhalsaThey alone are devotees, and they alone are attached to devotional worship, O Nanak, who are pleasing to God. ||2||56||79||
Manmohan SinghNanak, they alone are the devotees and they alone attach to Thy devotional service, who are pleasing to Thee, O my Lord.
Manmohan Singh (Punjabi)ਨਾਨਕ, ਕੇਵਲ ਉਹ ਹੀ ਅਨੁਰਾਗੀ ਹਨ ਅਤੇ ਕੇਵਲ ਉਹੀ ਤੇਰੀ ਪ੍ਰੇਮਮਈ ਸੇਵਾ ਨਾਲ ਜੁੜਦੇ ਹਨ, ਜੋ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ!
Fareedkot Teekaਵੋਹੀ ਭਗਤ ਹੈਂ, ਜੋ ਭਗਤੀ ਮੇਂ ਲਾਗੇ ਹੂਏ ਜਾਨੀਤੇ ਹੈਂ, ਜਿਨਕੀ ਭਗਤੀ ਪ੍ਰਭੂ ਕੋ ਭਾਣੀ ਹੈ॥੨॥੫੬॥੭੯॥☬ਪੁਨਹ ਨਾਮ ਕਾ ਉਪਦੇਸ:
Prof. Sahib Singhਹੇ ਨਾਨਕ! ਉਹੀ ਮਨੁੱਖ ਭਗਤ (ਬਣ ਸਕਦੇ ਹਨ) ਉਹੀ ਪਰਮਾਤਮਾ ਦੀ ਭਗਤੀ ਵਿਚ ਲੱਗ ਸਕਦੇ ਹਨ, ਜਿਹੜੇ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ ॥੨॥੫੬॥੭੯॥

ਪਦ ਅਰਥ ਸੇਈ = ਉਹ ਹੀ {ਬਹੁ-ਵਚਨ}। ਪ੍ਰਭ ਭਾਣੀ = ਪ੍ਰਭ ਨੂੰ ਭਾ ਗਏ ॥੨॥੫੬॥੭੯॥

SikhNet (Spanish)oh Dios; sólo viven dedicados a Tu Alabanza aquéllos con quienes Tú estás Complacido. (2-56-79)
Answers quote the Granth verbatim with Ang citations. AI commentary is not Gurbani and not a religious ruling.