ੴ

ਸਿੱਖਬਾਣੀ · SikhBani

ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ ॥

chhoddahu kapatt hoe niravairaa so prabh sang nihaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1219, 1220 · 7 lines
Translations

ਸਾਰਗ ਮਹਲਾ ੫ ॥

saarag mahalaa 5 | Ang 1219

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਧਨਵੰਤ; ਨਾਮ ਕੇ ਵਣਜਾਰੇ ॥

dhanavant; naam ke vanajaare | Ang 1219

Sant Singh KhalsaThose who deal in the Naam, the Name of the Lord, are wealthy.
Manmohan SinghWealthy are the dealers of the Lord's Name.
Manmohan Singh (Punjabi)ਦੌਲਤਮੰਦ ਹਨ, ਪ੍ਰਭੂ ਦੇ ਨਾਮ ਦੇ ਵਪਾਰੀ।
Fareedkot Teekaਜੋ ਨਾਮ ਕੇ ਵਣਜਾਰੇ ਸੰਤ ਜਨ ਨਾਮ ਧਨ ਕਰ ਧਨਾਢ ਹੈਂ॥
Prof. Sahib Singhਅਸਲ ਧਨਾਢ ਮਨੁੱਖ ਉਹ ਹਨ ਜਿਹੜੇ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ।

ਪਦ ਅਰਥ ਧਨਵੰਤ = ਧਨਾਢ, ਅਮੀਰ। ਵਣਜਾਰੇ = ਵਣਜ ਕਰਨ ਵਾਲੇ, ਵਪਾਰੀ।

SikhNet (Spanish)Ricos son sólo aquéllos que comercian con el Nombre del Señor. P

ਸਾਂਝੀ ਕਰਹੁ. ਨਾਮ ਧਨੁ ਖਾਟਹੁ; ਗੁਰ ਕਾ ਸਬਦੁ ਵੀਚਾਰੇ ॥੧॥ ਰਹਾਉ ॥

saanjhee karahu. naam dhan khaattahu; gur kaa sabad veechaare |1| rahaau | Ang 1219

Sant Singh KhalsaSo become a partner with them, and earn the wealth of the Naam. Contemplate the Word of the Guru's Shabad. ||1||Pause||
Manmohan SinghEnter into partnership with them and reflecting on the Guru's word, earn thou the riches of God's Name. Pause.
Manmohan Singh (Punjabi)ਉਨ੍ਹਾਂ ਨਾਲ ਭਿਆਲੀ ਕਰ ਅਤੇ ਗੁਰਬਾਣੀ ਨੂੰ ਸੋਚ ਵੀਚਾਰ ਕੇ, ਤੂੰ ਵਾਹਿਗੁਰੂ ਦੇ ਨਾਮ ਦੇ ਪਦਾਰਥ ਦੀ ਖੱਟੀ ਖੱਟ।
Fareedkot Teekaਹੇ ਭਾਈ! ਤਿਨ ਕੇ ਸਾਥ ਸਾਂਝ ਕਰੋ ਔਰ ਨਾਮ ਧਨ ਕੋ ਖਾਟਹੁ ਔਰ ਗੁਰੋਂ ਕੇ ਸਬਦ ਕਾ ਵੀਚਾਰ ਕਰੋ॥੧॥ ਰਹਾਉ ॥
Prof. Sahib Singhਉਹਨਾਂ ਨਾਲ ਸਾਂਝ ਬਣਾਓ, ਅਤੇ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟੋ ॥੧॥ ਰਹਾਉ ॥

ਪਦ ਅਰਥ ਸਾਂਝੀ = ਭਾਈਵਾਲੀ। ਸਾਂਝੀ ਕਰਹੁ = ਸਾਂਝ ਪਾਓ। ਵੀਚਾਰੇ = ਵੀਚਾਰਿ, ਵਿਚਾਰ ਕੇ, ਮਨ ਵਿਚ ਵਸਾ ਕੇ ॥੧॥ ਰਹਾਉ ॥

SikhNet (Spanish)Entra entonces en Sociedad con ellos y, meditando en la Palabra del Guru, gana la Riqueza de Dios. (1-Pausa)

ਛੋਡਹੁ ਕਪਟੁ. ਹੋਇ ਨਿਰਵੈਰਾ; ਸੋ ਪ੍ਰਭੁ ਸੰਗਿ ਨਿਹਾਰੇ ॥

chhoddahu kapatt. hoe niravairaa; so prabh sang nihaare | Ang 1220

Sant Singh KhalsaAbandon your deception, and go beyond vengeance; see God who is always with you.
Manmohan SinghAbandon thou thy guile, be uninimical and see that Lord ever with thee.
Manmohan Singh (Punjabi)ਤੂੰ ਆਪਣੇ ਵਲਛਲ ਨੂੰ ਤਿਆਗ ਦੇ, ਦੁਸ਼ਮਨੀ-ਰਹਿਤ ਹੋ ਜਾ ਅਤੇ ਉਸ ਸੁਆਮੀ ਨੂੰ ਸਦਾ ਹੀ ਆਪਣੇ ਨਾਲ ਵੇਖ।
Fareedkot Teekaਨਿਰਵੈਰ ਹੋ ਕਰ ਕਪਟ ਕੋ ਛੋਡ ਦੇਵੋ, ਕ੍ਯੋਂਕਿ ਸੋ ਪ੍ਰਭੂ ਅੰਤਰਜਾਮੀ ਤੇਰੇ ਸੰਗ ਹੈ ਔਰ ਕਰਤਬੋਂ ਕੋ ਦੇਖਤਾ ਹੈ॥
Prof. Sahib Singh(ਆਪਣੇ ਅੰਦਰੋਂ) ਨਿਰਵੈਰ ਹੋ ਕੇ (ਦੂਜਿਆਂ ਨਾਲ) ਠੱਗੀ ਕਰਨੀ ਛੱਡੋ, ਉਹ ਪਰਮਾਤਮਾ (ਤੁਹਾਡੇ) ਨਾਲ (ਵੱਸਦਾ ਹੋਇਆ, ਤੁਹਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ।

ਪਦ ਅਰਥ ਕਪਟੁ = ਠੱਗੀ, ਫ਼ਰੇਬ। ਹੋਇ = ਹੋ ਕੇ। ਸੋ ਪ੍ਰਭੁ = ਉਹ ਪ੍ਰਭੂ। ਸੰਗਿ = (ਸਭ ਜੀਵਾਂ ਦੇ) ਨਾਲ। ਨਿਹਾਰੇ = ਵੇਖਦਾ ਹੈ।

SikhNet (Spanish)Abandona tus engaños y vive libre de envidias, pues Tu Señor lo ve todo.

ਸਚੁ ਧਨੁ ਵਣਜਹੁ. ਸਚੁ ਧਨੁ ਸੰਚਹੁ; ਕਬਹੂ. ਨ ਆਵਹੁ ਹਾਰੇ ॥੧॥

sach dhan vanajahu. sach dhan sanchahu; kabahoo. na aavahu haare |1| Ang 1220

Sant Singh KhalsaDeal only in this true wealth and gather in this true wealth, and you shall never suffer loss. ||1||
Manmohan SinghDeal thou only in the wealth of the True Name and amass thou the wealth of the True Name. This wise thou shall return not defeated ever.
Manmohan Singh (Punjabi)ਤੂੰ ਕੇਵਲ ਸੱਚੇ ਨਾਮ ਦੀ ਦੌਲਤ ਦਾ ਵਾਪਾਰ ਕਰ ਤੇ ਤੂੰ ਸੱਚੇ ਨਾਮ ਦੀ ਦੌਲਤ ਨੂੰ ਹੀ ਇਕੱਤਰ ਕਰ। ਇਸ ਤਰ੍ਹਾਂ ਤੂੰ ਕਦੇ ਭੀ ਹਾਰ ਖਾ ਕੇ ਨਹੀਂ ਆਵੇਗਾ।
Fareedkot Teekaਸਚੇ ਨਾਮ ਕੋ (ਵਣਜਹੁ) ਦੇਹੋ ਲੇਹੋ ਅਰੁ ਨਾਮ ਕੋ ਹੀ ਸੰਚਹੁ ਰਿਦੇ ਮੇਂ ਧਾਰੋ, ਫੇਰ ਤੁਮ ਸੰਸਾਰ ਜੂਏ ਮੇਂ ਕਬੀ ਹਾਰ ਕੇ ਨਹੀਂ ਆਵੋਗੇ, ਭਾਵ ਜਨਮ ਕੋ ਜੀਤੋਗੇ॥੧॥
Prof. Sahib Singhਸਦਾ ਕਾਇਮ ਰਹਿਣ ਵਾਲੇ ਧਨ ਦਾ ਵਣਜ ਕਰੋ, ਸਦਾ ਕਾਇਮ ਰਹਿਣ ਵਾਲਾ ਧਨ ਇਕੱਠਾ ਕਰੋ। ਕਦੇ ਭੀ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਗੇ ॥੧॥

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਵਣਜਹੁ = ਵਣਜ ਕਰੋ। ਸੰਚਹੁ = ਇਕੱਠਾ ਕਰੋ। ਹਾਰੇ = ਹਾਰਿ, ਹਾਰ ਕੇ ॥੧॥

SikhNet (Spanish)Comercia sólo con los Bienes de Capital de la Verdad y atesora la Riqueza de la Verdad y así nunca perderás. (1)

ਖਾਤ ਖਰਚਤ. ਕਿਛੁ ਨਿਖੁਟਤ ਨਾਹੀ; ਅਗਨਤ ਭਰੇ ਭੰਡਾਰੇ ॥

khaat kharachat. kichh nikhuttat naahee; aganat bhare bhanddaare | Ang 1220

Sant Singh KhalsaEating and consuming it, it is never exhausted; God's treasures are overflowing.
Manmohan SinghBy expending and eating, it exhausts not, as, of it, the Lord has numberless brimful treasures.
Manmohan Singh (Punjabi)ਖਰਚਣ ਅਤੇ ਖਾਣ ਨਾਲ ਇਹ ਮੁਕਦਾ ਨਹੀਂ, ਕਿਉਂਕਿ ਸੁਆਮੀ ਕੋਲ ਇਸ ਦੇ ਅਣਗਿਣਤ ਹੀ ਪਰੀਪੂਰਨ ਖ਼ਜ਼ਾਨੇ ਹਨ।
Fareedkot Teekaਨਾਮ ਧਨ ਖਾਵਤੇ ਖਰਚਤੇ ਹੂਏ ਕੁਛ ਘਟਤਾ ਨਹੀਂ ਹੈ, ਜਿਸ ਨਾਮ ਕੇ ਅਨਗਿਨਤ ਸੰਤੋਂ ਕੇ (ਭੰਡਾਰੇ) ਰਿਦੇ ਭਰੇ ਹੂਏ ਹੈਂ॥
Prof. Sahib Singh(ਪ੍ਰਭੂ ਦੇ ਦਰ ਤੇ ਨਾਮ-ਧਨ ਦੇ) ਅਣ-ਗਿਣਤ ਖ਼ਜ਼ਾਨੇ ਭਰੇ ਪਏ ਹਨ, ਇਸ ਨੂੰ ਆਪ ਵਰਤਦਿਆਂ ਹੋਰਨਾਂ ਨੂੰ ਵਰਤਾਂਦਿਆਂ ਕੋਈ ਘਾਟ ਨਹੀਂ ਪੈਂਦੀ।

ਪਦ ਅਰਥ ਖਾਤ = ਖਾਂਦਿਆਂ। ਖਰਚਤ = ਖ਼ਰਚਦਿਆਂ, ਹੋਰਨਾਂ ਨੂੰ ਵੰਡਦਿਆਂ। ਨਿਖੁਟਤ ਨਾਹੀ = ਮੁੱਕਦਾ ਨਹੀਂ।

SikhNet (Spanish)Gasta este tesoro como quieras, pues nunca se agota, ya que los Tesoros del Señor son Infinitos.

ਕਹੁ ਨਾਨਕ. ਸੋਭਾ ਸੰਗਿ ਜਾਵਹੁ; ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥

kahu naanak. sobhaa sang jaavahu; paarabraham kai duaare |2|57|80| Ang 1220

Sant Singh KhalsaSays Nanak, you shall go home to the Court of the Supreme Lord God with honor and respect. ||2||57||80||
Manmohan SinghSays Nanak, this-wise alone, thou shall go to the court of the Supreme Lord with glory.
Manmohan Singh (Punjabi)ਗੇਰੂ ਜੀ ਆਖਦੇ ਹਨ, ਕੇਵਲ ਇਸ ਤਰ੍ਹਾਂ ਹੀ ਮਾਨ ਪ੍ਰਤਿਸ਼ਟਾ ਸਹਿਤ ਤੂੰ ਸ਼ਰੋਮਣੀ ਸੁਆਮੀ ਦੇ ਦਰਬਾਰ ਨੂੰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਧਨ ਕੋ ਖਾਇ ਖਰਚ ਕਰ ਪਾਰਬ੍ਰਹਮ ਕੇ ਦ੍ਵਾਰੇ ਪਰ ਸੋਭਾ ਕੇ ਸਹਿਤ ਜਾਵੋਗੇ॥੨॥੫੭॥੮੦॥☬ਪ੍ਰਮੇਸ੍ਵਰ ਕੇ ਉਪਕਾਰ ਕਹਿ ਕਰ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਨਾਮ-ਧਨ ਖੱਟ ਕੇ) ਪਰਮਾਤਮਾ ਦੇ ਦਰ ਤੇ ਇੱਜ਼ਤ ਨਾਲ ਜਾਉਗੇ ॥੨॥੫੭॥੮੦॥

ਪਦ ਅਰਥ ਸੰਗਿ = ਨਾਲ। ਕੈ ਦੁਆਰੇ = ਦੇ ਦਰ ਤੇ ॥੨॥੫੭॥੮੦॥

SikhNet (Spanish)Dice Nanak, sólo así podrás entrar al Reino de Tu Dios Trascendente con Gloria. (2-57-80)
Answers quote the Granth verbatim with Ang citations. AI commentary is not Gurbani and not a religious ruling.