ੴ

ਸਿੱਖਬਾਣੀ · SikhBani

ਜੋ ਇਸੁ ਮਾਰੇ ਸੋਈ ਸੂਰਾ ॥

jo is maare soee sooraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 237, 238 · 35 lines
Translations

ਗਉੜੀ ਮਹਲਾ ੫ ॥

gaurree mahalaa 5 | Ang 237

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਜੋ ਇਸੁ ਮਾਰੇ; ਸੋਈ ਸੂਰਾ ॥

jo is maare; soee sooraa | Ang 237

Sant Singh KhalsaOne who kills this is a spiritual hero.
Manmohan SinghHe, who kills this, is a hero.
Manmohan Singh (Punjabi)ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ, ਉਹੀ ਸੂਰਮਾ ਹੈ।
Fareedkot Teekaਜੋ ਇਸ ਦੁਬਿਧਾ ਕੋ ਮਾਰੇ ਸੋਈ ਸੂਰਮਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ (ਵਿਕਾਰਾਂ ਦੇ ਟਾਕਰੇ ਤੇ) ਬਲੀ ਸੂਰਮਾ ਹੈ,

ਪਦ ਅਰਥ ਸੂਰਾ = ਸੂਰਮਾ, ਬਲੀ।

SikhNet (Spanish)Aquél que elimina la dualidad de su mente,

ਜੋ ਇਸੁ ਮਾਰੇ; ਸੋਈ ਪੂਰਾ ॥

jo is maare; soee pooraa | Ang 237

Sant Singh KhalsaOne who kills this is perfect.
Manmohan SinghHe, who kills it, is perfect.
Manmohan Singh (Punjabi)ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ, ਉਹੀ ਪੂਰਨ ਹੈ।
Fareedkot Teekaਔਰ ਜੋ ਇਸ ਕੋ ਮਾਰੇ ਸੋਈ ਪੂਰਾ ਭਗਤ ਹੈ॥
Prof. Sahib Singhਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਸਾਰੇ ਗੁਣਾਂ ਦਾ ਮਾਲਕ ਹੈ।

ਪਦ ਅਰਥ ਪੂਰਾ = ਸਾਰੇ ਗੁਣਾਂ ਦਾ ਮਾਲਕ।

SikhNet (Spanish)es el verdadero triunfador y el ser perfecto.

ਜੋ ਇਸੁ ਮਾਰੇ; ਤਿਸਹਿ ਵਡਿਆਈ ॥

jo is maare; tiseh vaddiaaee | Ang 237

Sant Singh KhalsaOne who kills this obtains glorious greatness.
Manmohan SinghHe, who kills it, obtains glory.
Manmohan Singh (Punjabi)ਜਿਹੜਾਂ ਇਸ ਨੂੰ ਮਾਰ ਮੁਕਾਉਂਦਾ ਹੈ, ਉਹ ਪ੍ਰਭਤਾ ਪਾ ਲੈਂਦਾ ਹੈ।
Fareedkot Teekaਪੁਨਾ ਜੋ ਇਸ ਕੋ ਮਾਰੇ ਤਿਸ ਹੀ ਕੀ ਵਡਿਆਈ ਹੋਤੀ ਹੈ॥
Prof. Sahib Singhਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਲੈਂਦਾ ਹੈ, ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ,

ਪਦ ਅਰਥ ਤਿਸਹਿ = ਉਸੇ ਨੂੰ।

SikhNet (Spanish)Aquél que elimina la dualidad, es glorioso

ਜੋ ਇਸੁ ਮਾਰੇ; ਤਿਸ ਕਾ ਦੁਖੁ ਜਾਈ ॥੧॥

jo is maare; tis kaa dukh jaaee |1| Ang 237

Sant Singh KhalsaOne who kills this is freed of suffering. ||1||
Manmohan SinghHe, who kills it is freed from suffering.
Manmohan Singh (Punjabi)ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ ਉਹ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਔਰ ਜੋ ਇਸ ਕੋ ਮਾਰੇ ਤਿਸ ਕਾ ਸਭ ਦੁਖ ਚਲਾ ਜਾਤਾ ਹੈ॥੧॥
Prof. Sahib Singhਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਮਨੁੱਖ ਦਾ (ਹਰੇਕ ਕਿਸਮ ਦਾ) ਦੁੱਖ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਜਾਈ = ਦੂਰ ਹੁੰਦਾ ਹੈ ॥੧॥

SikhNet (Spanish)y toda su tristeza es eliminada.

ਐਸਾ ਕੋਇ; ਜਿ ਦੁਬਿਧਾ ਮਾਰਿ ਗਵਾਵੈ ॥

aisaa koe; ji dubidhaa maar gavaavai | Ang 237

Sant Singh KhalsaHow rare is such a person, who kills and casts off duality.
Manmohan SinghRare is such a person, who kills and casts off his duality.
Manmohan Singh (Punjabi)ਕੋਈ ਵਿਰਲਾ ਹੀ ਐਹੋ ਜੇਹਾ ਪੁਰਸ਼ ਹੈ, ਜੋ ਆਪਣੇ ਦਵੈਤ ਭਾਵ ਨੂੰ ਮਾਰ ਕੇ ਪਰੇ ਸੁਟ ਪਾਉਂਦਾ ਹੈ।
Fareedkot Teekaਜੋ ਪੂਰਬ ਸਰਬ ਮੇਂ ਦੁਰਮਤੀ ਕਹੀ ਹੈ, ਸੋਈ ਦੁਬਿਧਾ ਔਰ ਦ੍ਵੈਤ ਭਾਵਨਾ ਭੀ ਇਸੀ ਕਾ ਨਾਮ ਹੈ। ਹੇ ਭਾਈ! ਐਸਾ ਕੋਈ ਹੈ, ਜੋ ਦੁਬਿਧਾ ਕੋ ਮਾਰ ਕੇ ਗਵਾਇ ਦੇਵੈ?
Prof. Sahib Singh(ਹੇ ਭਾਈ! ਜਗਤ ਵਿਚ) ਅਜੇਹਾ ਕੋਈ ਵਿਰਲਾ ਮਨੁੱਖ ਹੈ, ਜੇਹੜਾ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦਾ ਹੈ।

ਪਦ ਅਰਥ ਕੋਇ = ਕੋਈ ਵਿਰਲਾ। ਦੁਬਿਧਾ = ਮੇਰ-ਤੇਰ। ਮਾਰਿ = ਮਾਰ ਕੇ।

SikhNet (Spanish)Aquél que elimina la dualidad,

ਇਸਹਿ ਮਾਰਿ; ਰਾਜ ਜੋਗੁ ਕਮਾਵੈ ॥੧॥ ਰਹਾਉ ॥

eiseh maar; raaj jog kamaavai |1| rahaau | Ang 237

Sant Singh KhalsaKilling it, he attains Raja Yoga, the Yoga of meditation and success. ||1||Pause||
Manmohan SinghKilling it, he enjoys the union of the King. Pause.
Manmohan Singh (Punjabi)ਨੂੰ ਮਾਰ ਕੇ ਉਹ ਪਾਤਸ਼ਾਹ ਦੇ ਮਿਲਾਪ ਨੂੰ ਮਾਣਦਾ ਹੈ। ਠਹਿਰਾਉ।
Fareedkot Teekaਇਸ ਕੋ ਮਾਰ ਕਰ ਰਾਜ ਮੇਂ ਜੋਗ ਵਾ ਰਾਜ ਜੋਗ ਅਰਥਾਤ ਗ੍ਯਾਨ ਕਰ ਪਰਮੇਸ੍ਵਰ ਮੇਂ ਜੁੜਨਾ ਕਮਾਵੇ॥੧॥ ਰਹਾਉ ॥
Prof. Sahib Singhਜੇਹੜਾ ਇਸ ਮੇਰ-ਤੇਰ ਨੂੰ ਮਾਰ ਲੈਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਪਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅੱਭਿਆਸੀ ਹੈ ॥੧॥ ਰਹਾਉ ॥

ਪਦ ਅਰਥ ਰਾਜ ਜੋਗੁ = ਰਾਜ ਕਮਾਂਦਿਆਂ ਪ੍ਰਭੂ ਨਾਲ ਮਿਲਾਪ, ਗ੍ਰਿਹਸਤ ਵਿਚ ਰਹਿੰਦਿਆਂ ਪ੍ਰਭੂ ਨਾਲ ਮੇਲ। ਇਸਹਿ = ਇਸ (ਦੁਬਿਧਾ) ਨੂੰ ॥੧॥ ਰਹਾਉ ॥

SikhNet (Spanish)goza del Éxtasis de la Raja Yoga. (1-Pausa)

ਜੋ ਇਸੁ ਮਾਰੇ; ਤਿਸ ਕਉ ਭਉ ਨਾਹਿ ॥

jo is maare; tis kau bhau naeh | Ang 238

Sant Singh KhalsaOne who kills this has no fear.
Manmohan SinghHe, who kills it, has no fear.
Manmohan Singh (Punjabi)ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਸ ਨੂੰ ਕੋਈ ਡਰ ਨਹੀਂ।
Fareedkot Teekaਪੁਨਾ ਜੋ ਇਸ ਕੋ ਮਾਰੇ ਤਿਸ ਕੋ ਕਾਲਾਦਿਕੋਂ ਕਾ ਭੈ ਨਹੀਂ ਹੋਤਾ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਮੁਕਾਂਦਾ ਹੈ, ਉਸ ਨੂੰ (ਦੁਨੀਆ ਦਾ ਕੋਈ) ਡਰ ਪੋਹ ਨਹੀਂ ਸਕਦਾ।
SikhNet (Spanish)Aquél que elimina la dualidad, su miedo

ਜੋ ਇਸੁ ਮਾਰੇ; ਸੁ ਨਾਮਿ ਸਮਾਹਿ ॥

jo is maare; su naam samaeh | Ang 238

Sant Singh KhalsaOne who kills this is absorbed in the Naam.
Manmohan SinghHe, who kills it, is absorbed in the Name.
Manmohan Singh (Punjabi)ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਥਾ ਜੋ ਇਸ ਕੋ ਮਾਰੇ ਸੋ ਨਾਮੀ ਵਾਹਿਗੁਰੂ ਮੇਂ ਸਮਾ ਜਾਤਾ ਹੈ॥
Prof. Sahib Singhਜੇਹੜਾ ਜੇਹੜਾ ਮਨੁੱਖ ਇਸ ਨੂੰ ਮੁਕਾ ਲੈਂਦਾ ਹੈ, ਉਹ ਸਾਰੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੇ ਹਨ।

ਪਦ ਅਰਥ ਨਾਮਿ = ਨਾਮ ਵਿਚ। ਸਮਾਹਿ = ਲੀਨ ਰਹਿੰਦੇ ਹਨ {'ਸਮਾਹਿ' ਬਹੁ-ਵਚਨ ਹੈ}।

SikhNet (Spanish)termina y se inmerge en el Naam.

ਜੋ ਇਸੁ ਮਾਰੇ; ਤਿਸ ਕੀ ਤ੍ਰਿਸਨਾ ਬੁਝੈ ॥

jo is maare; tis kee trisanaa bujhai | Ang 238

Sant Singh KhalsaOne who kills this has his desires quenched.
Manmohan SinghHe, who kills it, has his desire quenched.
Manmohan Singh (Punjabi)ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਸ ਦੀ ਖਾਹਿਸ਼ ਮਿਟ ਜਾਂਦੀ ਹੈ।
Fareedkot Teekaਔਰ ਜੋ ਇਸ ਕੋ ਮਾਰੇ ਤਿਸ ਕੀ ਤ੍ਰਿਸਨਾ ਬੁਝ ਜਾਤੀ ਹੈ॥
Prof. Sahib Singhਜੇਹੜਾ ਮਨੁੱਖ ਇਸ ਮੇਰ-ਤੇਰ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦਾ ਹੈ, ਉਸ ਦੀ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ,
SikhNet (Spanish)Aquél que elimina la dualidad, sacia su sed

ਜੋ ਇਸੁ ਮਾਰੇ; ਸੁ ਦਰਗਹ ਸਿਝੈ ॥੨॥

jo is maare; su daragah sijhai |2| Ang 238

Sant Singh KhalsaOne who kills this is approved in the Court of the Lord. ||2||
Manmohan SinghHe, n who kills it, is approved in Lord's Court.
Manmohan Singh (Punjabi)ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਸਾਈਂ ਦੇ ਦਰਬਾਰ ਵਿੱਚ ਕਬੂਲ ਹੋ ਜਾਂਦਾ ਹੈ।
Fareedkot Teekaਪੁਨਾ ਜੋ ਇਸ ਕੋ ਮਾਰਤਾ ਹੈ, ਸੋ ਦਰਗਹਿ ਮੇਂ (ਸਿਝੈ) ਕਲ੍ਯਾਨ ਕੋ ਪਾਉਤਾ ਹੈ॥੨॥
Prof. Sahib Singhਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਕਾਮਯਾਬ ਹੋ ਜਾਂਦਾ ਹੈ ॥੨॥

ਪਦ ਅਰਥ ਸਿਝੈ = ਕਾਮਯਾਬ ਹੁੰਦਾ ਹੈ ॥੨॥

SikhNet (Spanish)y es aprobado en la Corte del Señor. (2)

ਜੋ ਇਸੁ ਮਾਰੇ; ਸੋ ਧਨਵੰਤਾ ॥

jo is maare; so dhanavantaa | Ang 238

Sant Singh KhalsaOne who kills this is wealthy and prosperous.
Manmohan SinghHe, who kills it, becomes wealth.
Manmohan Singh (Punjabi)ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਅਮੀਰ ਹੋ ਜਾਂਦਾ ਹੈ।
Fareedkot Teekaਜੋ ਇਸ ਕੋ ਮਾਰੇ ਸੋ ਧਨ ਵਾਲਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਹ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ,
SikhNet (Spanish)Aquél que elimina la dualidad es el único rico

ਜੋ ਇਸੁ ਮਾਰੇ; ਸੋ ਪਤਿਵੰਤਾ ॥

jo is maare; so pativantaa | Ang 238

Sant Singh KhalsaOne who kills this is honorable.
Manmohan SinghHe, who kills it, becomes worthy of honour.
Manmohan Singh (Punjabi)ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਇੱਜਤ ਵਾਲਾ ਹੋ ਜਾਂਦਾ ਹੈ।
Fareedkot Teekaਔਰ ਜੋ ਇਸ ਕੋ ਮਾਰੇ ਸੋਈ ਪਤ ਵਾਲਾ ਹੈ॥
Prof. Sahib Singhਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਇੱਜ਼ਤ ਵਾਲਾ ਹੋ ਜਾਂਦਾ ਹੈ,

ਪਦ ਅਰਥ ਪਤਿ = ਇੱਜ਼ਤ।

SikhNet (Spanish)y honorable.

ਜੋ ਇਸੁ ਮਾਰੇ; ਸੋਈ ਜਤੀ ॥

jo is maare; soee jatee | Ang 238

Sant Singh KhalsaOne who kills this is truly a celibate.
Manmohan SinghHe, who kills it, is rendered a celibate.
Manmohan Singh (Punjabi)ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਹ ਕਾਮ ਚੇਸ਼ਟਾ ਰਹਿਤ ਹੋ ਜਾਂਦਾ ਹੈ।
Fareedkot Teekaਪੁਨਾ ਜੋ ਇਸ ਕੋ ਮਾਰੇ ਸੋਈ ਜਤੀ ਹੈ॥
Prof. Sahib Singhਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਹੈ ਅਸਲ ਜਤੀ;

ਪਦ ਅਰਥ ਜਤੀ = ਕਾਮਵਾਸਨਾ ਤੇ ਕਾਬੂ ਪਾ ਰੱਖਣ ਵਾਲਾ।

SikhNet (Spanish)Aquél que elimina la dualidad, en su mente es el único

ਜੋ ਇਸੁ ਮਾਰੇ; ਤਿਸੁ ਹੋਵੈ ਗਤੀ ॥੩॥

jo is maare; tis hovai gatee |3| Ang 238

Sant Singh KhalsaOne who kills this attains salvation. ||3||
Manmohan SinghHe, who kills it, attains to salvation.
Manmohan Singh (Punjabi)ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਹ ਮੁਕਤੀ ਪਾ ਲੈਂਦਾ ਹੈ।
Fareedkot Teekaਤਥਾ ਜੋ ਇਸ ਕੋ ਮਾਰੇ ਤਿਸ ਕੀ ਮੋਖ ਹੋਤੀ ਹੈ॥੩॥
Prof. Sahib Singhਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੩॥

ਪਦ ਅਰਥ ਗਤੀ = ਉੱਚੀ ਆਤਮਕ ਅਵਸਥਾ ॥੩॥

SikhNet (Spanish)célibe y emancipado. (3)

ਜੋ ਇਸੁ ਮਾਰੇ; ਤਿਸ ਕਾ ਆਇਆ ਗਨੀ ॥

jo is maare; tis kaa aaeaa ganee | Ang 238

Sant Singh KhalsaOne who kills this - his coming is auspicious.
Manmohan SinghThe advent of him, who kills it, is of account.
Manmohan Singh (Punjabi)ਜਿਹੜਾ ਇਸ ਨੂੰ ਮਾਰ ਸੁਟਦਾ ਹੈ, ਉਸ ਦਾ ਆਗਮਨ ਲੇਖੇ ਵਿੱਚ ਹੈ।
Fareedkot Teekaਜੋ ਇਸ ਕੋ ਮਾਰਤਾ ਹੈ ਤਿਸ ਕਾ ਸੰਸਾਰ ਮੇਂ ਆਇਆ ਸਫਲੁ ਗਿਨੀਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਸ ਦਾ ਜਗਤ ਵਿਚ ਆਉਣਾ ਸਫਲ ਸਮਝਿਆ ਜਾਂਦਾ ਹੈ,

ਪਦ ਅਰਥ ਗਨੀ = ਗਿਣਿਆ ਜਾਂਦਾ ਹੈ।

SikhNet (Spanish)Aquél que elimina la dualidad, su advenimiento al mundo es aprobado

ਜੋ ਇਸੁ ਮਾਰੇ; ਸੁ ਨਿਹਚਲੁ ਧਨੀ ॥

jo is maare; su nihachal dhanee | Ang 238

Sant Singh KhalsaOne who kills this is steady and wealthy.
Manmohan SinghHe, who kills it, is stable and opulent.
Manmohan Singh (Punjabi)ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹੀ ਸਥਿਰ ਤੇ ਧਨਾਢ ਹੈ।
Fareedkot Teekaਔਰ ਜੋ ਇਸ ਕੋ ਮਾਰਤਾ ਹੈ, ਸੋ ਨਿਹਚਲ ਧਨ ਵਾਲਾ ਹੈ॥
Prof. Sahib Singhਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਮਾਇਆ ਦੇ ਹੱਲਿਆਂ ਦੇ ਟਾਕਰੇ ਤੋਂ ਅਡੋਲ ਰਹਿੰਦਾ ਹੈ, ਉਹੀ ਅਸਲ ਧਨਾਢ ਹੈ।

ਪਦ ਅਰਥ ਨਿਹਚਲੁ = ਵਿਕਾਰਾਂ ਦੇ ਟਾਕਰੇ ਤੇ ਅਡੋਲ। ਧਨੀ = ਮਾਲਕ।

SikhNet (Spanish)y sus riquezas son imperecederas.

ਜੋ ਇਸੁ ਮਾਰੇ; ਸੋ ਵਡਭਾਗਾ ॥

jo is maare; so vaddabhaagaa | Ang 238

Sant Singh KhalsaOne who kills this is very fortunate.
Manmohan SinghHe, who kills it, is indeed very fortunate.
Manmohan Singh (Punjabi)ਜਿਹੜਾ ਇਸ ਨੂੰ ਤਬਾਹ ਕਰਦਾ ਹੈ ਉਹ ਅਤਿ ਉਤਮ ਨਸੀਬਾਂ ਵਾਲਾ ਹੈ।
Fareedkot Teekaਪੁਨਾ ਜੋ ਇਸ ਕੋ ਮਾਰਤਾ ਹੈ, ਸੋ ਵਡੇ ਭਾਗੋਂ ਵਾਲਾ ਹੈ॥
Prof. Sahib Singhਜੇਹੜਾ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਉਹ ਵੱਡੇ ਭਾਗਾਂ ਵਾਲਾ ਹੈ,
SikhNet (Spanish)Aquél que elimina la dualidad, es afortunado

ਜੋ ਇਸੁ ਮਾਰੇ; ਸੁ ਅਨਦਿਨੁ ਜਾਗਾ ॥੪॥

jo is maare; su anadin jaagaa |4| Ang 238

Sant Singh KhalsaOne who kills this remains awake and aware, night and day. ||4||
Manmohan SinghHe, who kills it, is wakeful, night and day.
Manmohan Singh (Punjabi)ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਰਾਤ ਦਿਨ ਖ਼ਬਰਦਾਰ ਰਹਿੰਦਾ ਹੈ।
Fareedkot Teekaਔਰ ਜੋ ਇਸ ਕੋ ਮਾਰਤਾ ਹੈ, ਸੋ ਰਾਤ ਦਿਨ (ਜਾਗਾ) ਸਾਵਧਾਨ ਰਹਤਾ ਹੈ॥੪॥
Prof. Sahib Singhਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ ॥੪॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਜਾਗਦਾ ਹੈ, ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦਾ ਹੈ ॥੪॥

SikhNet (Spanish)y permanece despierto al Señor día y noche.(4)

ਜੋ ਇਸੁ ਮਾਰੇ; ਸੁ ਜੀਵਨ ਮੁਕਤਾ ॥

jo is maare; su jeevan mukataa | Ang 238

Sant Singh KhalsaOne who kills this is Jivan Mukta, liberated while yet alive.
Manmohan SinghHe, who kills it, is emancipated in life.
Manmohan Singh (Punjabi)ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਜੀਉਂਦਾ ਹੀ ਮੁਕਤ ਹੋ ਜਾਂਦਾ ਹੈ।
Fareedkot Teekaਜੋ ਇਸ ਕੋ ਮਾਰਤਾ ਹੈ, ਸੋ ਜੀਵਨ ਮੁਕਤ ਹੈ॥
Prof. Sahib Singhਜੇਹੜਾ ਮਨੁੱਖ ਇਸ ਦੁਬਿਧਾ ਨੂੰ ਮੁਕਾ ਲੈਂਦਾ ਹੈ, ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੀ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ,

ਪਦ ਅਰਥ ਜੀਵਨ ਮੁਕਤਾ = ਜੀਊਂਦਾ ਹੀ ਵਿਕਾਰਾਂ ਤੋਂ ਬਚਿਆ ਹੋਇਆ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ ਵਿਕਾਰਾਂ ਤੋਂ ਆਜ਼ਾਦ।

SikhNet (Spanish)Aquél que elimina la dualidad,

ਜੋ ਇਸੁ ਮਾਰੇ; ਤਿਸ ਕੀ ਨਿਰਮਲ ਜੁਗਤਾ ॥

jo is maare; tis kee niramal jugataa | Ang 238

Sant Singh KhalsaOne who kills this lives a pure lifestyle.
Manmohan SinghHe, who kills it, has pure of life.
Manmohan Singh (Punjabi)ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਸ ਦਾ ਜੀਵਨ ਗਤੀ ਪਵਿੱਤ੍ਰ ਹੈ!
Fareedkot Teekaਔਰੁ ਜੋ ਇਸ ਕੋ ਮਾਰਤਾ ਹੈ ਤਿਸ ਕੀ ਜੁਗਤੀ ਨਿਰਮਲ ਹੈ॥
Prof. Sahib Singhਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਦੀ ਰਹਿਣੀ-ਬਹਿਣੀ ਸਦਾ ਪਵਿਤ੍ਰ ਹੁੰਦੀ ਹੈ।

ਪਦ ਅਰਥ ਨਿਰਮਲ = ਪਵਿਤ੍ਰ। ਜੁਗਤਾ = ਜੀਵਨ-ਜੁਗਤਿ, ਰਹਿਣੀ-ਬਹਿਣੀ।

SikhNet (Spanish)es piadoso y sabio en verdad.

ਜੋ ਇਸੁ ਮਾਰੇ; ਸੋਈ ਸੁਗਿਆਨੀ ॥

jo is maare; soee sugiaanee | Ang 238

Sant Singh KhalsaOne who kills this is spiritually wise.
Manmohan SinghHe, who kills it, is a good divine
Manmohan Singh (Punjabi)ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਚੰਗਾ ਬ੍ਰਹਿਮ ਬੀਚਾਰੀ ਹੈ।
Fareedkot Teekaਜੋ ਇਸ ਕੋ ਮਾਰਤਾ ਹੈ, ਸੋਈ ਸ੍ਰੇਸਟ ਗਿਆਨੀ ਹੈ॥
Prof. Sahib Singhਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ,
SikhNet (Spanish)Aquél que elimina de la dualidad

ਜੋ ਇਸੁ ਮਾਰੇ; ਸੁ ਸਹਜ ਧਿਆਨੀ ॥੫॥

jo is maare; su sehaj dhiaanee |5| Ang 238

Sant Singh KhalsaOne who kills this meditates intuitively. ||5||
Manmohan SinghHe, who kills it, is a the visualiser of the Lord.
Manmohan Singh (Punjabi)ਜੋ ਇਸ ਨੂੰ ਨਾਸ ਕਰਦਾ ਹੈ, ਉਹ ਪ੍ਰਭੂ ਦਾ ਵੀਚਾਰਵਾਨ ਹੈ।
Fareedkot Teekaਔਰ ਜੋ ਇਸ ਕੋ ਮਾਰਤਾ ਹੈ, ਸੋ ਸੁਭਾਵਕ ਹੀ ਧਿਆਨ ਲਗਾਵਣੇ ਵਾਲਾ ਹੂਆ ਹੈ॥੫॥
Prof. Sahib Singhਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੫॥

ਪਦ ਅਰਥ ਸਹਜ = ਆਤਮਕ ਅਡੋਲਤਾ। ਸਹਜ ਧਿਆਨੀ = ਆਤਮਕ ਅਡੋਲਤਾ ਵਿਚ ਟਿਕੇ ਰਹਿਣ ਵਾਲਾ ॥੫॥

SikhNet (Spanish)llega a la Contemplación y al Equilibrio.(5)

ਇਸੁ ਮਾਰੀ ਬਿਨੁ; ਥਾਇ ਨ ਪਰੈ ॥

eis maaree bin; thaae na parai | Ang 238

Sant Singh KhalsaWithout killing this, one is not acceptable,
Manmohan SinghWithout killing this love of another, man becomes not acceptable,
Manmohan Singh (Punjabi)ਇਸ ਹੋਰਸ ਦੀ ਪ੍ਰੀਤ ਨੂੰ ਨਾਸ ਕਰਨ ਦੇ ਬਗੈਰ ਬੰਦਾ ਕਬੂਲ ਨਹੀਂ ਪੈਂਦਾ,
Fareedkot Teekaਇਸ ਦ੍ਵੈਤ ਭਾਵਨਾ ਮਾਰੀ ਬਿਨਾ ਪੁਰਸ ਕਾ ਕੋਈ ਸਾਧਨ (ਥਾਇ) ਪ੍ਰਮਾਣ ਨਹੀਂ ਪੜਤਾ॥
Prof. Sahib Singh(ਹੇ ਭਾਈ!) ਇਸ ਮੇਰ-ਤੇਰ ਨੂੰ ਦੂਰ ਕਰਨ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਕਬੂਲ ਨਹੀਂ ਹੁੰਦਾ,

ਪਦ ਅਰਥ ਥਾਇ ਨ ਪਰੈ = ਕਬੂਲ ਨਹੀਂ ਹੁੰਦਾ।

SikhNet (Spanish)Sin eliminar la dualidad, uno no es aprobado,

ਕੋਟਿ ਕਰਮ; ਜਾਪ ਤਪ ਕਰੈ ॥

kott karam; jaap tap karai | Ang 238

Sant Singh KhalsaEven though one may perform millions of rituals, chants and austerities.
Manmohan Singheven though he may perform millions of rituals; worship and austerities.
Manmohan Singh (Punjabi)ਭਾਵੇਂ ਉਹ ਕ੍ਰੋੜਾ ਹੀ ਕਰਮਕਾਡ, ਉਪਾਸਨਾ ਅਤੇ ਤਪੱਸਿਆ ਪਿਆ ਕਰੇ।
Fareedkot Teekaਚਾਹੇ ਕ੍ਰੋੜੋਂ ਹੀ ਕਰਮ ਔਰ ਜਪ ਤਪ ਕਰੇ॥
Prof. Sahib Singhਭਾਵੇਂ ਉਹ ਕ੍ਰੋੜਾਂ ਜਪ ਤੇ ਕ੍ਰੋੜਾਂ ਤਪ ਆਦਿਕ ਕਰਮ ਕਰਦਾ ਰਹੇ।

ਪਦ ਅਰਥ ਕੋਟਿ = ਕ੍ਰੋੜਾਂ। ਜਾਪ = ਦੇਵਤਿਆਂ ਨੂੰ ਵੱਸ ਕਰਨ ਵਾਲੇ ਮੰਤ੍ਰਾਂ ਦਾ ਅੱਭਿਆਸ। ਤਪ = ਧੂਣੀਆਂ ਆਦਿਕ ਸਰੀਰਕ ਕਸ਼ਟ।

SikhNet (Spanish)ni aun si hiciera una infinidad de buenas obras, meditaciones y penitencias.

ਇਸੁ ਮਾਰੀ ਬਿਨੁ; ਜਨਮੁ ਨ ਮਿਟੈ ॥

eis maaree bin; janam na mittai | Ang 238

Sant Singh KhalsaWithout killing this, one does not escape the cycle of reincarnation.
Manmohan SinghWithout Killing it, one's being born ceases not.
Manmohan Singh (Punjabi)ਇਸ ਨੂੰ ਨਾਸ ਕਰਨ ਦੇ ਬਗੈਰ ਜੀਵ ਦਾ ਜੰਮਣਾ ਮੁਕਦਾ ਨਹੀਂ।
Fareedkot Teekaਔਰ ਇਸ ਦੁਬਿਧਾ ਮਾਰੀ ਬਿਨਾ ਜਨਮ ਮਰਨ ਨਹੀਂ ਮਿਟਤਾ॥
Prof. Sahib Singhਦੁਬਿਧਾ ਨੂੰ ਮਿਟਾਣ ਤੋਂ ਬਿਨਾ ਮਨੁੱਖ ਦਾ ਜਨਮਾਂ ਦਾ ਗੇੜ ਮੁੱਕਦਾ ਨਹੀਂ,
SikhNet (Spanish)Sin elminar la dualidad, las idas y venidas no cesan

ਇਸੁ ਮਾਰੀ ਬਿਨੁ; ਜਮ ਤੇ. ਨਹੀ ਛੁਟੈ ॥੬॥

eis maaree bin; jam te. nahee chhuttai |6| Ang 238

Sant Singh KhalsaWithout killing this, one does not escape death. ||6||
Manmohan SinghWithout killing it. man escapes not from death.
Manmohan Singh (Punjabi)ਇਸ ਨੂੰ ਨਾਸ ਕਰਨ ਦੇ ਬਗੈਰ, ਆਦਮੀ ਮੌਤ ਤੋਂ ਨਹੀਂ ਬਚ ਸਕਦਾ।
Fareedkot Teekaਔਰ ਇਸ ਦ੍ਵੈਤ ਮਾਰੀ ਬਿਨ ਜਮੋਂ ਕੇ ਦੰਡ ਸੇ ਨਹੀਂ ਛੂਟੀਤਾ॥੬॥
Prof. Sahib Singhਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਜਮਾਂ ਤੋਂ ਖ਼ਲਾਸੀ ਨਹੀਂ ਹੁੰਦੀ ॥੬॥

ਪਦ ਅਰਥ ਜਮ ਤੇ = ਜਮ ਤੋਂ, ਮੌਤ ਦੇ ਡਰ ਤੋਂ, ਆਤਮਕ ਮੌਤ ਤੋਂ ॥੬॥

SikhNet (Spanish)y uno no es liberado del agarre de la muerte.(6)

ਇਸੁ ਮਾਰੀ ਬਿਨੁ; ਗਿਆਨੁ ਨ ਹੋਈ ॥

eis maaree bin; giaan na hoee | Ang 238

Sant Singh KhalsaWithout killing this, one does not obtain spiritual wisdom.
Manmohan SinghWithout Killing it, one obtains not Divine comprehension.
Manmohan Singh (Punjabi)ਇਸ ਨੂੰ ਨਾਸ ਕੀਤੇ ਬਗ਼ੈਰ, ਆਦਮੀ ਨੂੰ ਹਰੀ ਦੀ ਗਿਆਤ ਨਹੀਂ ਹੁੰਦੀ।
Fareedkot Teekaਪੁਨਾ ਇਸ ਦੁਬਿਧਾ ਮਾਰੀ ਬਿਨਾ ਜਥਾਰਥ ਗਿਆਨ ਨਹੀਂ ਹੋਤਾ॥
Prof. Sahib Singh(ਹੇ ਭਾਈ!) ਦੁਬਿਧਾ ਦੂਰ ਕਰਨ ਤੋਂ ਬਿਨਾ ਮਨੁੱਖ ਦੀ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣ ਸਕਦੀ,
SikhNet (Spanish)Sin eliminar la dualidad, uno no recolecta la Sabiduría,

ਇਸੁ ਮਾਰੀ ਬਿਨੁ; ਜੂਠਿ ਨ ਧੋਈ ॥

eis maaree bin; jootth na dhoee | Ang 238

Sant Singh KhalsaWithout killing this, one's impurity is not washed off.
Manmohan SinghWithout Killing it, Impurity is not washed off.
Manmohan Singh (Punjabi)ਇਸ ਨੂੰ ਨਾਸ ਕੀਤੇ ਬਗੈਰ ਅਪਵਿੱਤ੍ਰਤਾ ਧੋਤੀ ਨਹੀਂ ਜਾਂਦੀ।
Fareedkot Teekaਔਰ ਇਸ ਕੋ ਮਾਰੇ ਬਿਨਾ ਅੰਤਸਕਰਨ ਕੀ ਜੂਠ ਨਹੀਂ ਧੋਈ ਜਾਤੀ ਹੈ॥
Prof. Sahib Singhਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਮਨ ਵਿਚੋਂ ਵਿਕਾਰਾਂ ਦੀ ਮੈਲ ਨਹੀਂ ਧੁਪਦੀ।
SikhNet (Spanish)ni puede lavar sus impurezas.

ਇਸੁ ਮਾਰੀ ਬਿਨੁ; ਸਭੁ ਕਿਛੁ ਮੈਲਾ ॥

eis maaree bin; sabh kichh mailaa | Ang 238

Sant Singh KhalsaWithout killing this, everything is filthy.
Manmohan SinghWithout Killing it, everything is defiled.
Manmohan Singh (Punjabi)ਇਸ ਨੂੰ ਨਾਲ ਕੀਤੇ ਬਾਝੋਂ ਸਾਰਾ ਕੁਝ ਪੀਲਤ ਰਹਿੰਦਾ ਹੈ।
Fareedkot Teekaਇਸ ਦ੍ਵੈਤ ਮਾਰੀ ਬਿਨਾ ਸਭਿ ਕੁਛ ਮੈਲਾ ਹੈ॥
Prof. Sahib Singhਜਦ ਤਕ ਮਨੁੱਖ ਦੁਬਿਧਾ ਨੂੰ ਨਹੀਂ ਮੁਕਾਂਦਾ, (ਉਹ) ਜੋ ਕੁਝ ਭੀ ਕਰਦਾ ਹੈ ਮਨ ਨੂੰ ਹੋਰ ਵਿਕਾਰੀ ਬਣਾਈ ਜਾਂਦਾ ਹੈ,

ਪਦ ਅਰਥ ਸਭੁ ਕਿਛੁ = ਹਰੇਕ ਕੰਮ।

SikhNet (Spanish)Todo es manchado e impuro sin elminar la dualidad

ਇਸੁ ਮਾਰੀ ਬਿਨੁ; ਸਭੁ ਕਿਛੁ ਜਉਲਾ ॥੭॥

eis maaree bin; sabh kichh jaulaa |7| Ang 238

Sant Singh KhalsaWithout killing this, everything is a losing game. ||7||
Manmohan SinghWithout killing it everything is an entanglement.
Manmohan Singh (Punjabi)ਇਸ ਨੂੰ ਨਾਸ ਕਰਨ ਦੇ ਬਗੈਰ, ਹਰ ਸ਼ੈ ਬੰਧਨ ਰੂਪ ਹੈ।
Fareedkot Teekaਔਰੁ ਇਸ ਮਾਰੀ ਬਿਨਾ ਸਭ ਕੁਛ (ਜਉਲਾ) ਜੁਦਾ, ਭਾਵ ਸਭ ਗੁਣ ਜੀਵ ਤੇ ਨ੍ਯਾਰੇ ਰਹਤੇ ਹੈਂ॥੭॥
Prof. Sahib Singhਤੇ ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਪਰਮਾਤਮਾ ਨਾਲੋਂ ਵਿੱਥ ਬਣਾਈ ਰੱਖਦਾ ਹੈ ॥੭॥

ਪਦ ਅਰਥ ਜਉਲਾ = ਵੱਖਰਾ ॥੭॥

SikhNet (Spanish)y uno pierde en todo.(7)

ਜਾ ਕਉ; ਭਏ ਕ੍ਰਿਪਾਲ ਕ੍ਰਿਪਾ ਨਿਧਿ ॥

jaa kau; bhe kripaal kripaa nidh | Ang 238

Sant Singh KhalsaWhen the Lord, the Treasure of Mercy, bestows His Mercy,
Manmohan SinghUnto whom, the treasure of kindness becomes merciful,
Manmohan Singh (Punjabi)ਜਿਸ ਉਤੇ ਰਹਿਮਤ ਦਾ ਖ਼ਜ਼ਾਨਾ ਮਿਹਰਬਾਨ ਹੁੰਦਾ ਹੈ,
Fareedkot Teekaਪਰੰਤੂ ਜਿਸ ਕੋ (ਕ੍ਰਿਪਾ ਨਿਧਿ) ਵਾਹਗੁਰੂ ਕ੍ਰਿਪਾਲ ਹੂਏ ਹੈਂ॥
Prof. Sahib Singhਜਿਸ ਮਨੁੱਖ ਉਤੇ ਦਇਆ ਦਾ ਖ਼ਜ਼ਾਨਾ ਪਰਮਾਤਮਾ ਦਇਆਵਾਨ ਹੁੰਦਾ ਹੈ,

ਪਦ ਅਰਥ ਕ੍ਰਿਪਾਨਿਧਿ = ਦਇਆ ਦਾ ਖ਼ਜ਼ਾਨਾ।

SikhNet (Spanish)Aquél sobre quien reside la Gracia del Señor Benéfico,

ਤਿਸੁ ਭਈ ਖਲਾਸੀ; ਹੋਈ ਸਗਲ ਸਿਧਿ ॥

tis bhee khalaasee; hoee sagal sidh | Ang 238

Sant Singh Khalsaone obtains release, and attains total perfection.
Manmohan Singhhe secures release and attains all perfection.
Manmohan Singh (Punjabi)ਉਸ ਦਾ ਛੁਟਕਾਰਾ ਹੋ ਜਾਂਦਾ ਹੈ ਅਤੇ ਉਹ ਮੁਕੰਮਲ ਪੂਰਨਤਾ ਨੂੰ ਪਾ ਲੈਂਦਾ ਹੈ।
Fareedkot Teekaਤਿਸ ਕੀ ਖਲਾਸੀ ਹੋਈ ਹੈ ਔਰ ਸਰਬ ਸਿਧੀ ਪ੍ਰਾਪਤਿ ਹੋਈ ਹੈ॥
Prof. Sahib Singhਉਸ ਨੂੰ ਦੁਬਿਧਾ ਤੋਂ ਖ਼ਲਾਸੀ ਮਿਲ ਜਾਂਦੀ ਹੈ। ਉਸ ਨੂੰ ਜੀਵਨ ਵਿਚ ਪੂਰੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ।

ਪਦ ਅਰਥ ਸਿਧਿ = ਸਿੱਧੀ, ਸਫਲਤਾ।

SikhNet (Spanish)es liberado y se vuelve superhombre.

ਗੁਰਿ; ਦੁਬਿਧਾ ਜਾ ਕੀ ਹੈ ਮਾਰੀ ॥

gur; dubidhaa jaa kee hai maaree | Ang 238

Sant Singh KhalsaOne whose duality has been killed by the Guru,
Manmohan SinghHe, whose duality has been destroyed by the Guru,
Manmohan Singh (Punjabi)ਜਿਸ ਦਾ ਦਵੇਤ-ਭਾਵ ਗੁਰਾਂ ਨੇ ਨਾਸ ਕਰ ਦਿੱਤਾ ਹੈ,
Fareedkot Teekaਗੁਰੋਂ ਨੇ ਜਿਸ ਕੀ ਦੁਬਿਧਾ ਮਾਰੀ ਹੈ॥
Prof. Sahib Singhਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਮੇਰ-ਤੇਰ ਦੂਰ ਕਰ ਦਿੱਤੀ,

ਪਦ ਅਰਥ ਗੁਰਿ = ਗੁਰੂ ਨੇ। ਜਾ ਕੀ = ਜਿਸ ਦੀ।

SikhNet (Spanish)Oh, dice Nanak, aquél que ha eliminado la dualidad,

ਕਹੁ ਨਾਨਕ; ਸੋ ਬ੍ਰਹਮ ਬੀਚਾਰੀ ॥੮॥੫॥

kahu naanak; so braham beechaaree |8|5| Ang 238

Sant Singh Khalsasays Nanak, contemplates God. ||8||5||
Manmohan Singhsays Nanak, is the Lord's contemplator.
Manmohan Singh (Punjabi)ਉਹ ਸਾਹਿਬ ਦਾ ਸਿਮਰਨ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ ਬ੍ਰਹਮ ਕਾ ਵੀਚਾਰ ਕਰਨੇ ਵਾਲਾ ਹੈ॥੮॥੫॥
Prof. Sahib Singhਨਾਨਕ ਆਖਦਾ ਹੈ- ਉਹ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ-ਜੋਗਾ ਹੋ ਗਿਆ ॥੮॥੫॥

ਪਦ ਅਰਥ ਬ੍ਰਹਮ ਬੀਚਾਰੀ = ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲਾ ॥੮॥

SikhNet (Spanish)por la Gracia del Guru, habita solamente en el Señor. (8-5)
Answers quote the Granth verbatim with Ang citations. AI commentary is not Gurbani and not a religious ruling.