ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਉੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਹਰਿ ਸਿਉ ਜੁਰੈ; ਤ ਸਭੁ ਕੋ ਮੀਤੁ ॥
har siau jurai; ta sabh ko meet |
Sant Singh KhalsaWhen someone attaches himself to the Lord, then everyone is his friend.
Manmohan SinghWhen man attaches himself to God he then, finds in everybody.
Manmohan Singh (Punjabi)ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਹਰ ਕੋਈ ਉਸਦਾ ਮਿਤ੍ਰ ਬਣ ਜਾਂਦਾ ਹੈ।
Fareedkot Teekaਜੇ ਹਰੀ ਕੇ ਸਾਥ ਬ੍ਰਿਤੀ ਜੁੜੇ ਤਾਂ ਸਭ ਕੋਈ ਮਿਤ੍ਰ ਹੋਤਾ ਹੈ॥
Prof. Sahib Singh(ਹੇ ਭਾਈ!) ਜਦੋਂ ਮਨੁੱਖ ਪਰਮਾਤਮਾ ਨਾਲ ਪਿਆਰ ਪੈਦਾ ਕਰਦਾ ਹੈ, ਤਾਂ ਉਸ ਨੂੰ ਹਰੇਕ ਮਨੁੱਖ ਆਪਣਾ ਮਿੱਤਰ ਦਿੱਸਦਾ ਹੈ,ਪਦ ਅਰਥ ਸਿਉ = ਨਾਲ। ਜੁਰੈ = ਜੁੜਦਾ ਹੈ, ਪਿਆਰ ਪੈਦਾ ਕਰਦਾ ਹੈ। ਸਭੁ ਕੋ = ਹਰੇਕ ਮਨੁੱਖ।
SikhNet (Spanish)Aquél que está unido con el Señor,
ਹਰਿ ਸਿਉ ਜੁਰੈ; ਤ ਨਿਹਚਲੁ ਚੀਤੁ ॥
har siau jurai; ta nihachal cheet |
Sant Singh KhalsaWhen someone attaches himself to the Lord, then his consciousness is steady.
Manmohan SinghWhen man attaches himself to God, he then has a stable mind.
Manmohan Singh (Punjabi)ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਉਸ ਦਾ ਮਨ ਅਸਥਿਰ ਹੋ ਜਾਂਦਾ ਹੈ।
Fareedkot Teekaਔਰ ਜੇ ਹਰੀ ਸੇ ਜੁੜੇ ਤਾਂ ਚਿਤ ਨਿਹਚਲ ਹੋਤਾ ਹੈ॥
Prof. Sahib Singhਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਤਦੋਂ ਉਸ ਦਾ ਚਿੱਤ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ ਸਦਾ) ਅਡੋਲ ਰਹਿੰਦਾ ਹੈ।ਪਦ ਅਰਥ ਤ = ਤਾਂ, ਤਦੋਂ। ਨਿਹਚਲੁ = (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ।
SikhNet (Spanish)es amigo de todos y su mente está en Paz.
ਹਰਿ ਸਿਉ ਜੁਰੈ; ਨ ਵਿਆਪੈ ਕਾੜੑਾ ॥
har siau jurai; na viaapai kaarraa |
Sant Singh KhalsaWhen someone attaches himself to the Lord, he is not afflicted by worries.
Manmohan SinghHe, who unites with God, is not engrossed in anxiety.
Manmohan Singh (Punjabi)ਜੋ ਰੱਬ ਨਾਲ ਜੁੜ ਜਾਂਦਾ ਹੈ, ਉਹ ਚਿੰਤਾ ਵਿੱਚ ਗ਼ਲਤਾਨ ਨਹੀਂ ਹੁੰਦਾ।
Fareedkot Teekaਪੁਨਾ ਜੇ ਹਰੀ ਕੇ ਸਾਥ ਜੁੜੇ ਤਾਂ (ਕਾੜਾ) ਝੋਰਾ ਨਹੀਂ ਵਿਆਪਤਾ॥
Prof. Sahib Singhਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਤਾਂ ਕੋਈ ਚਿੰਤਾ-ਫ਼ਿਕਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ,ਪਦ ਅਰਥ ਕਾੜ੍ਹ੍ਹਾ = ਚਿੰਤਾ-ਫ਼ਿਕਰ, ਝੋਰਾ। ਵਿਆਪੈ = ਜ਼ੋਰ ਪਾ ਸਕਦਾ।
SikhNet (Spanish)Aquél que está unido con el Señor,
ਹਰਿ ਸਿਉ ਜੁਰੈ; ਤ ਹੋਇ ਨਿਸਤਾਰਾ ॥੧॥
har siau jurai; ta hoe nisataaraa |1|
Sant Singh KhalsaWhen someone attaches himself to the Lord, he is emancipated. ||1||
Manmohan SinghIf one unites with God, then, is he emancipated.
Manmohan Singh (Punjabi)ਜੇਕਰ ਜੀਵ ਰੱਬ ਨਾਲ ਜੁੜ ਜਾਵੇ ਤਾਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਜੇ ਹਰੀ ਕੇ ਸਾਥ ਜੁੜੇ ਤੋ ਨਿਸਤਾਰਾ ਹੋ ਜਾਤਾ ਹੈ॥੧॥
Prof. Sahib Singhਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, (ਇਸ ਸੰਸਾਰ-ਸਮੁੰਦਰ ਵਿਚੋਂ) ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੧॥ਪਦ ਅਰਥ ਨਿਸਤਾਰਾ = ਪਾਰ-ਉਤਾਰਾ ॥੧॥
SikhNet (Spanish)es emancipado y no puede ser arruinado. (1)
ਰੇ ਮਨ ਮੇਰੇ; ਤੂੰ ਹਰਿ ਸਿਉ ਜੋਰੁ ॥
re man mere; toon har siau jor |
Sant Singh KhalsaO my mind, unite yourself with the Lord.
Manmohan SinghO my soul, unite thyself with thy Lord.
Manmohan Singh (Punjabi)ਹੈ ਮੇਰੀ ਜਿੰਦੇ! ਤੂੰ ਆਪਣੇ ਆਪ ਨੂੰ ਆਪਣੇ ਸੁਆਮੀ ਨਾਲ ਜੋੜ।
Fareedkot Teekaਹੇ ਮੇਰੇ ਮਨ! ਤੂੰ ਹਰੀ ਕੇ ਸਾਥ ਬ੍ਰਿਤੀ ਜੋੜ॥
Prof. Sahib Singhਹੇ ਮੇਰੇ ਮਨ! ਤੂੰ ਆਪਣੀ ਪ੍ਰੀਤਿ ਪਰਮਾਤਮਾ ਨਾਲ ਬਣਾ।ਪਦ ਅਰਥ ਜੋਰੁ = ਜੋੜ, ਪ੍ਰੀਤ ਬਣਾ।
SikhNet (Spanish)Oh mi mente, únete con tu Señor,
ਕਾਜਿ ਤੁਹਾਰੈ; ਨਾਹੀ ਹੋਰੁ ॥੧॥ ਰਹਾਉ ॥
kaaj tuhaarai; naahee hor |1| rahaau |
Sant Singh KhalsaNothing else is of any use to you. ||1||Pause||
Manmohan SinghOf no avail, is anything else to thee. Pause.
Manmohan Singh (Punjabi)ਤੇਰੇ ਲਾਭ ਦੀ ਹੋਰ ਕੋਈ ਭੀ ਸ਼ੈ ਨਹੀਂ। ਠਹਿਰਾਉ।
Fareedkot Teekaਔਰ ਕੋਈ ਵਸਤੂ ਹਰੀ ਨਾਮ ਬਿਨਾ ਤੁਮਾਰੇ ਕਾਮ ਨ ਆਵੇਗੀ॥੧॥ ਰਹਾਉ ॥
Prof. Sahib Singh(ਪਰਮਾਤਮਾ ਨਾਲ ਪ੍ਰੀਤਿ ਬਣਾਣ ਤੋਂ ਬਿਨਾ) ਕੋਈ ਹੋਰ ਉੱਦਮ ਤੇਰੇ ਕਿਸੇ ਕੰਮ ਨਹੀਂ ਆਵੇਗਾ ॥੧॥ ਰਹਾਉ ॥ਪਦ ਅਰਥ ਕਾਜਿ = ਕੰਮ ਵਿਚ। ਹੋਰੁ = ਕੋਈ ਹੋਰ ਉੱਦਮ ॥੧॥ ਰਹਾਉ ॥
SikhNet (Spanish)porque ningún otro asunto te será provechoso. (1-Pausa)
ਵਡੇ ਵਡੇ; ਜੋ ਦੁਨੀਆਦਾਰ ॥
vadde vadde; jo duneeaadaar |
Sant Singh KhalsaThe great and powerful people of the world
Manmohan SinghThe big and great worldly people,
Manmohan Singh (Punjabi)ਉਚੇ ਤੇ ਵਡੇ ਸੰਸਾਰੀ ਬੰਦੇ,
Fareedkot Teekaਜੋ ਵੱਡੇ ਵੱਡੇ ਦੁਨੀਆਦਾਰ ਅਰਥਾਤ ਮਾਇਆ ਪਤੀ ਹੈਂ॥
Prof. Sahib Singh(ਹੇ ਭਾਈ! ਜਗਤ ਵਿਚ) ਜੇਹੜੇ ਜੇਹੜੇ ਵੱਡੇ ਵੱਡੇ ਜਾਇਦਾਦਾਂ ਵਾਲੇ ਹਨ,ਪਦ ਅਰਥ ਦੁਨੀਆਦਾਰ = ਧਨਾਢ।
SikhNet (Spanish)Los hombres grandes e importantes no significan nada,
ਕਾਹੂ ਕਾਜਿ ਨਾਹੀ; ਗਾਵਾਰ ॥
kaahoo kaaj naahee; gaavaar |
Sant Singh Khalsaare of no use, you fool!
Manmohan Singhare of no avail, O ignorant man.
Manmohan Singh (Punjabi)ਕਿਸੇ ਕੰਮ ਦੇ ਨਹੀਂ, ਹੇ ਬੇਸਮਝ ਇਨਸਾਨ!
Fareedkot Teekaਹੇ ਗੁਵਾਰ! ਸੋ ਨਾਮ ਬਿਨਾ ਕਿਸੀ ਕਾਮ ਕੇ ਨਹੀਂ॥
Prof. Sahib Singhਉਹਨਾਂ ਮੂਰਖਾਂ ਦੀ (ਕੋਈ ਜਾਇਦਾਦ ਆਤਮਕ ਜੀਵਨ ਦੇ ਰਸਤੇ ਵਿਚ) ਉਹਨਾਂ ਦੇ ਕੰਮ ਨਹੀਂ ਆਉਂਦੀ।ਪਦ ਅਰਥ ਕਾਹੂ ਕਾਜਿ = ਕਿਸੇ ਕੰਮ ਵਿਚ। ਗਾਵਾਰ = ਮੂਰਖ।
SikhNet (Spanish)oh mi mente loca.
ਹਰਿ ਕਾ ਦਾਸੁ; ਨੀਚ ਕੁਲੁ ਸੁਣਹਿ ॥
har kaa daas; neech kul suneh |
Sant Singh KhalsaThe Lord's slave may be born of humble origins,
Manmohan SinghThough God's slave be accounted of lowly birth,
Manmohan Singh (Punjabi)ਭਾਵੇਂ ਰੱਬ ਦਾ ਗੋਲਾ ਨੀਵੇ ਘਰਾਣੇ ਵਿੱਚ ਸੁਣਿਆ ਜਾਂਦਾ ਹੋਵੇ,
Fareedkot Teekaਜੋ ਹਰੀ ਕਾ ਦਾਸ ਨੀਚ ਕੁਲ ਮੇਂ ਭੀ ਸੁਣਤਾ ਹੈਂ॥
Prof. Sahib Singh(ਦੂਜੇ ਪਾਸੇ) ਪਰਮਾਤਮਾ ਦਾ ਭਗਤ ਨੀਵੀਂ ਕੁਲ ਵਿਚ ਭੀ ਜੰਮਿਆ ਹੋਇਆ ਹੋਵੇ,ਪਦ ਅਰਥ ਨੀਚ ਕੁਲੁ = ਨੀਵੀਂ ਕੁਲ ਵਾਲਾ, ਨੀਵੀਂ ਕੁਲ ਵਿਚ ਜੰਮਿਆ ਹੋਇਆ। ਸੁਣਹਿ = ਲੋਕ ਸੁਣਦੇ ਹਨ।
SikhNet (Spanish)Aun si el Sirviente del Señor sea de nacimiento humilde,
ਤਿਸ ਕੈ ਸੰਗਿ; ਖਿਨ ਮਹਿ ਉਧਰਹਿ ॥੨॥
tis kai sang; khin meh udhareh |2|
Sant Singh Khalsabut in his company, you shall be saved in an instant. ||2||
Manmohan Singhbut in his association, thou shalt be saved in a trice.
Manmohan Singh (Punjabi)ਪ੍ਰੰਤੂ ਉਸ ਦੀ ਸੰਗਤ ਵਿੱਚ ਤੂੰ ਇਕ ਛਿੰਨ ਅੰਦਰ ਪਾਰ ਉਤਰ ਜਾਵੇਗਾ।
Fareedkot Teekaਤੂੰ ਤਿਸ ਕੀ ਸੰਗਤ ਕਰੈ ਤੋ ਤੇਰਾ ਖਿਨ ਮੇਂ ਉਧਾਰ ਹੋਵੇਗਾ॥੨॥
Prof. Sahib Singhਤਾਂ ਭੀ ਲੋਕ ਉਸ ਦੀ ਸਿੱਖਿਆ ਸੁਣਦੇ ਹਨ, ਤੇ ਉਸ ਦੀ ਸੰਗਤਿ ਵਿਚ ਰਹਿ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਰਾਂ ਵਿਚੋਂ) ਇਕ ਪਲ ਵਿਚ ਬਚ ਨਿਕਲਦੇ ਹਨ ॥੨॥ਪਦ ਅਰਥ ਸੰਗਿ = ਸੰਗਤਿ ਵਿਚ। ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ ॥੨॥
SikhNet (Spanish)en un instante puede salvar a todos aquéllos que buscan su compañía. (2)
ਕੋਟਿ ਮਜਨ; ਜਾ ਕੈ ਸੁਣਿ ਨਾਮ ॥
kott majan; jaa kai sun naam |
Sant Singh KhalsaHearing the Naam, the Name of the Lord, is equal to millions of cleansing baths.
Manmohan SinghHearing of whose (God's) Name is equal to millions of ablutions.
Manmohan Singh (Punjabi)ਜਿਸ (ਹਰੀ) ਦੇ ਨਾਮ ਦਾ ਸ੍ਰਵਣ ਕਰਨਾ, ਕ੍ਰੋੜਾਂ ਹੀ ਇਸ਼ਨਾਨਾਂ ਦੇ ਬਰਾਬਰ ਹੈ।
Fareedkot Teekaਜਿਸ ਕਾ ਨਾਮ ਸੁਨਣੇ ਸੇ ਕ੍ਰੋੜੋਂ ਇਸਨਾਨੋਂ ਕਾ ਫਲ੍ਹ ਹੋਤਾ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸੁਣਨ ਵਿਚ ਕ੍ਰੋੜਾਂ ਤੀਰਥ-ਇਸ਼ਨਾਨ ਆ ਜਾਂਦੇ ਹਨ,ਪਦ ਅਰਥ ਕੋਟਿ = ਕ੍ਰੋੜਾਂ। ਮਜਨ = ਤੀਰਥ-ਇਸ਼ਨਾਨ। ਜਾ ਕੈ ਸੁਣਿ ਨਾਮ = ਜਿਸ ਦਾ ਨਾਮ ਸੁਣਨ ਵਿਚ।
SikhNet (Spanish)El Nombre de Dios trae el mérito de un sinnúmero
ਕੋਟਿ ਪੂਜਾ; ਜਾ ਕੈ ਹੈ ਧਿਆਨ ॥
kott poojaa; jaa kai hai dhiaan |
Sant Singh KhalsaMeditating on it is equal to millions of worship ceremonies.
Manmohan SinghMeditating on whom (Him) is equal to millions of worships.
Manmohan Singh (Punjabi)ਜਿਸ (ਉਸ) ਦਾ ਸਿਮਰਨ ਕ੍ਰੋੜਾਂ ਹੀ ਉਪਾਸ਼ਨਾ ਦੇ ਤੁੱਲ ਹੈ।
Fareedkot Teekaਔਰ ਜਿਸ ਕੇ ਧਿਆਨ ਕਰਨੇ ਸੇ ਕ੍ਰੋੜੋਂ ਪੂਜਾ ਕਾ ਫਲ੍ਹ ਹੋਤਾ ਹੈ॥
Prof. Sahib Singhਜਿਸ ਪਰਮਾਤਮਾ ਦਾ ਧਿਆਨ ਧਰਨ ਵਿਚ ਕ੍ਰੋੜਾਂ ਦੇਵ-ਪੂਜਾ ਆ ਜਾਂਦੀਆਂ ਹਨ,ਪਦ ਅਰਥ ਜਾ ਕੈ ਧਿਆਨ = ਜਿਸ ਦਾ ਧਿਆਨ ਧਰਨ ਵਿਚ।
SikhNet (Spanish)de abluciones y toda Alabanza.
ਕੋਟਿ ਪੁੰਨ; ਸੁਣਿ ਹਰਿ ਕੀ ਬਾਣੀ ॥
kott pun; sun har kee baanee |
Sant Singh KhalsaHearing the Word of the Lord's Bani is equal to giving millions in alms.
Manmohan SinghTo Hear God's Gurbani, is equal to millions of alms-giving.
Manmohan Singh (Punjabi)ਵਾਹਿਗੁਰੂ ਦੀ ਗੁਰਬਾਣੀ ਦਾ ਸ਼੍ਰਵਣ ਕਰਨਾ, ਕ੍ਰੋੜਾਂ ਹੀ ਦਾਨ-ਪੁੰਨਾ ਦੇ ਤੁੱਲ ਹੈ।
Fareedkot Teekaਔਰ ਜਿਸ ਹਰੀ ਕੀ ਬੇਦ ਬਾਣੀ ਸੁਣ ਕਰ ਕ੍ਰੋੜੋਂ ਪੁੰਨਾ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਜਿਸ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਨ ਵਿਚ ਕ੍ਰੋੜਾਂ ਪੁੰਨ ਹੋ ਜਾਂਦੇ ਹਨ,ਪਦ ਅਰਥ ਸੁਣਿ = ਸੁਣ ਕੇ।
SikhNet (Spanish)Escuchando la Palabra, uno recolecta
ਕੋਟਿ ਫਲਾ; ਗੁਰ ਤੇ. ਬਿਧਿ ਜਾਣੀ ॥੩॥
kott falaa; gur te. bidh jaanee |3|
Sant Singh KhalsaTo know the way, through the Guru, is equal to millions of rewards. ||3||
Manmohan SinghTo Know the Lord's way from the Guru, is equal; to millions of rewards.
Manmohan Singh (Punjabi)ਗੁਰਾਂ ਪਾਸੋਂ ਪ੍ਰਭੂ ਦੇ ਰਸਤੇ ਦਾ ਜਾਨਣਾ ਕ੍ਰੋੜਾ ਹੀ ਇਨਾਮਾ-ਇਕਰਾਮਾ ਦੇ ਬਰਾਬਰ ਹੈ।
Fareedkot Teekaਐਸੇ ਹਰੀ ਕੋ ਭਜਨ ਕੀ ਬਿਧੀ ਜਿਸ ਨੇ ਗੁਰੋਂ ਸੇ ਜਾਣੀ ਹੈ ਤਿਸ ਕੋ ਕ੍ਰੋੜੋਂ ਬ੍ਰਤਾਦਿਕ ਫਲਾਂ ਕੇ ਸੰਬੂਹ ਪ੍ਰਾਪਤਿ ਹੂਏ ਹੈਂ॥੩॥
Prof. Sahib Singhਗੁਰੂ ਪਾਸੋਂ ਉਸ ਪਰਮਾਤਮਾ ਨਾਲ ਮਿਲਾਪ ਦੀ ਵਿਧੀ ਸਿੱਖਿਆਂ ਇਹ ਸਾਰੇ ਕ੍ਰੋੜਾਂ ਫਲ ਪ੍ਰਾਪਤ ਹੋ ਜਾਂਦੇ ਹਨ ॥੩॥ਪਦ ਅਰਥ ਗੁਰ ਤੇ = ਗੁਰੂ ਪਾਸੋਂ। ਬਿਧਿ = (ਮਿਲਣ ਦਾ) ਤਰੀਕਾ। ਜਾਣੀ = ਜਾਣਿਆਂ ॥੩॥
SikhNet (Spanish)para sí un sinnúmero de virtudes y premios.(3)
ਮਨ ਅਪੁਨੇ ਮਹਿ; ਫਿਰਿ ਫਿਰਿ ਚੇਤ ॥
man apune meh; fir fir chet |
Sant Singh KhalsaWithin your mind, over and over again, think of Him,
Manmohan SinghWithin thy mind, again and again, think upon God,
Manmohan Singh (Punjabi)ਆਪਣੇ ਚਿੱਤ ਅੰਦਰ ਮੁੜ ਮੁੜ ਕੇ ਵਾਹਿਗੁਰੂ ਨੂੰ ਚੇਤੇ ਕਰ,
Fareedkot Teekaਤਾਂ ਤੇ ਹੇ ਮਨ! ਅਪਨੇ ਚਿਤ ਮੇਂ ਐਸੇ ਵਾਹਿਗੁਰੂ ਕੋ ਬਾਰੰਬਾਰ ਸਿਮਰ॥
Prof. Sahib Singh(ਹੇ ਭਾਈ!) ਆਪਣੇ ਮਨ ਵਿਚ ਤੂੰ ਸਦਾ ਪਰਮਾਤਮਾ ਨੂੰ ਯਾਦ ਰੱਖ,ਪਦ ਅਰਥ ਫਿਰਿ ਫਿਰਿ = ਮੁੜ ਮੁੜ, ਸਦਾ। ਚੇਤ = ਯਾਦ ਕਰ।
SikhNet (Spanish)Disfruta de Él constantemente,
ਬਿਨਸਿ ਜਾਹਿ; ਮਾਇਆ ਕੇ ਹੇਤ ॥
binas jaeh; maaeaa ke het |
Sant Singh Khalsaand your love of Maya shall depart.
Manmohan Singhand thy love for mammon shall depart.
Manmohan Singh (Punjabi)ਅਤੇ ਤੇਰੀ ਮੋਹਨੀ ਦੀ ਮਮਤਾ ਜਾਂਦੀ ਰਹੇਗੀ।
Fareedkot Teekaਕਿਉਂਕਿ ਮਾਇਆ ਪ੍ਰਾਪਤੀ ਕੀ ਇੱਛਾ ਰੂਪ ਜੋ (ਹੇਤ) ਨਮਿਤ, ਭਾਵ ਸੰਕਲਪ ਵਾ ਆਰੰਭ ਹੈ, ਸੋ ਬਿਨਸ ਜਾਵੇਂਗੇ॥
Prof. Sahib Singhਮਾਇਆ ਵਾਲੇ ਤੇਰੇ ਸਾਰੇ ਹੀ ਮੋਹ ਨਾਸ ਹੋ ਜਾਣਗੇ।ਪਦ ਅਰਥ ਹੇਤ = ਮੋਹ।
SikhNet (Spanish)porque los apegos a Maya y las ilusiones desvanecerán.
ਹਰਿ ਅਬਿਨਾਸੀ; ਤੁਮਰੈ ਸੰਗਿ ॥
har abinaasee; tumarai sang |
Sant Singh KhalsaThe Imperishable Lord is always with you.
Manmohan SinghThe Imperishable God is with thee.
Manmohan Singh (Punjabi)ਅਮਰ ਵਾਹਿਗੁਰੂ ਤੇਰੇ ਨਾਲ ਹੈ।
Fareedkot Teekaਜੋ ਨਾਸ ਰਹਤ ਹਰੀ ਤੁਮਾਰੇ ਸੰਗ ਹੈਂ॥
Prof. Sahib Singhਹੇ ਮੇਰੇ ਮਨ! ਉਹ ਕਦੇ ਨਾਸ ਨਾਹ ਹੋਣ ਵਾਲਾ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ,ਪਦ ਅਰਥ ਸੰਗਿ = ਨਾਲ।
SikhNet (Spanish)El Señor Eterno está siempre contigo,
ਮਨ ਮੇਰੇ; ਰਚੁ ਰਾਮ ਕੈ ਰੰਗਿ ॥੪॥
man mere; rach raam kai rang |4|
Sant Singh KhalsaO my mind, immerse yourself in the Love of the Lord. ||4||
Manmohan SinghMy soul, get absorbed in the love of the Omnipresent Lord.
Manmohan Singh (Punjabi)ਮੇਰੀ ਜਿੰਦੜੀਏ, ਤੂੰ ਸਰਬ-ਵਿਆਪਕ ਸੁਆਮੀ ਦੇ ਪ੍ਰੇਮ ਅੰਦਰ ਲੀਨ ਹੋ ਜਾ।
Fareedkot Teekaਹੇ ਮਨ! ਤਿਸ ਰਾਮ ਕੇ ਪ੍ਰੇਮ ਮੇਂ ਰਚ॥
Prof. Sahib Singhਤੂੰ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਦਾ ਜੁੜਿਆ ਰਹੁ ॥੪॥ਪਦ ਅਰਥ ਰਚੁ = ਜੁੜਿਆ ਰਹੁ। ਰੰਗਿ = ਪ੍ਰੇਮ ਵਿਚ ॥੪॥
SikhNet (Spanish)así es que, ¡consérvate imbuida en el Señor, oh mi mente!(4)
ਜਾ ਕੈ ਕਾਮਿ; ਉਤਰੈ ਸਭ ਭੂਖ ॥
jaa kai kaam; utarai sabh bhookh |
Sant Singh KhalsaWorking for Him, all hunger departs.
Manmohan SinghHe in whose service the entire appetite departs.
Manmohan Singh (Punjabi)ਜਿਸ ਦੀ ਸੇਵਾ ਵਿੱਚ ਸਾਰੀ ਭੁਖ ਦੂਰ ਹੋ ਜਾਂਦੀ ਹੈ।
Fareedkot Teekaਜਿਸ ਵਾਹਿਗੁਰੂ ਕੇ (ਕਾਮਿ) ਸੰਕਲਪ ਕਰਨੇ ਸੇ ਅਰਥਾਤ ਭਜਨ ਕੀ ਚਾਹ ਕਰਨੇ ਸੇ ਸਭ ਭੂਖ ਉਤਰ ਜਾਤੀ ਹੈ॥
Prof. Sahib Singh(ਹੇ ਭਾਈ!) ਜਿਸ ਦੀ ਸੇਵਾ-ਭਗਤੀ ਵਿਚ ਲੱਗਿਆਂ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਜਾਂਦੀ ਹੈ,ਪਦ ਅਰਥ ਜਾ ਕੈ ਕਾਮਿ = ਜਿਸ ਦੀ ਸੇਵਾ ਦੀ ਰਾਹੀਂ।
SikhNet (Spanish)Sirviendo a Dios, todos tus deseos estarán satisfechos
ਜਾ ਕੈ ਕਾਮਿ; ਨ ਜੋਹਹਿ ਦੂਤ ॥
jaa kai kaam; na joheh doot |
Sant Singh KhalsaWorking for Him, the Messenger of Death will not be watching you.
Manmohan SinghHe in whose service death's courier stalk not,
Manmohan Singh (Punjabi)ਜਿਸ ਦੀ ਸੇਵਾ ਵਿੱਚ ਮੌਤ ਦੇ ਜਮ ਤਕਾਉਂਦੇ ਨਹੀਂ।
Fareedkot Teekaਔਰ ਜਿਸ ਕੇ ਸਿਮਰਨ ਕੀ ਇੱਛਾ ਸੇ ਜਮਦੂਤ ਨਹੀਂ ਦੇਖ ਸਕਤੇ॥
Prof. Sahib Singhਤੇ ਉਸ ਦੀ ਸੇਵਾ-ਭਗਤੀ ਵਿਚ ਲੱਗਿਆਂ ਜਮਦੂਤ ਤੱਕ ਭੀ ਨਹੀਂ ਸਕਦੇ।ਪਦ ਅਰਥ ਨ ਜੋਹਹਿ = ਨਹੀਂ ਤੱਕਦੇ।
SikhNet (Spanish)y Yama, el agente de la muerte, no te acechará.
ਜਾ ਕੈ ਕਾਮਿ; ਤੇਰਾ ਵਡ ਗਮਰੁ ॥
jaa kai kaam; teraa vadd gamar |
Sant Singh KhalsaWorking for Him, you shall obtain glorious greatness.
Manmohan SinghHe in whose service thou shalt acquire a great dignity,
Manmohan Singh (Punjabi)ਜਿਸ ਦੀ ਸੇਵਾ ਵਿੱਚ ਤੂੰ ਭਾਰੀ ਮਰਤਬਾ ਪਾ ਲਵੇਗਾ।
Fareedkot Teekaਔਰ ਜਿਸ ਕੇ ਭਜਨ ਕੀ ਇੱਛਾ ਮਾਤ੍ਰ ਸੇ ਹੀ ਤੇਰਾ ਵੱਡਾ ਮਰਾਤਬਾ ਹੋਵੇਗਾ॥
Prof. Sahib Singh(ਹੇ ਭਾਈ!) ਜਿਸ ਦੀ ਸੇਵਾ ਭਗਤੀ ਦੀ ਬਰਕਤਿ ਨਾਲ ਤੇਰਾ (ਹਰ ਥਾਂ) ਵੱਡਾ ਤੇਜ-ਪ੍ਰਤਾਪ ਬਣ ਸਕਦਾ ਹੈ,ਪਦ ਅਰਥ ਗਮਰੁ = ਗ਼ਮਰ, ਤੇਜ-ਪ੍ਰਤਾਪ।
SikhNet (Spanish)Sirviendo a Dios,
ਜਾ ਕੈ ਕਾਮਿ; ਹੋਵਹਿ ਤੂੰ ਅਮਰੁ ॥੫॥
jaa kai kaam; hoveh toon amar |5|
Sant Singh KhalsaWorking for Him, you shall become immortal. ||5||
Manmohan SinghHe, in whose service, thou shalt become immortal;
Manmohan Singh (Punjabi)ਜਿਸ ਦੀ ਸੇਵਾ ਅੰਦਰ ਤੂੰ ਅਬਿਨਾਸੀ ਹੋ ਜਾਵੇਗਾ।
Fareedkot Teekaਪੁਨਾ ਜਿਸ ਕੇ ਨਾਮ ਕੀ ਇੱਛਾ ਮਾਤ੍ਰ ਸੇ ਹੀ ਤੂੰ ਅਮਰ ਹੋਵੈ, ਅਰਥਾਤ ਜਨਮ ਮ੍ਰਿਤੂ ਸੇ ਰਹਤ ਹੋ ਜਾਵੈ॥੫॥
Prof. Sahib Singhਤੇ ਉਸ ਦੀ ਸੇਵਾ-ਭਗਤੀ ਵਿਚ ਲੱਗਿਆਂ ਤੂੰ ਸਦੀਵੀ ਆਤਮਕ ਜੀਵਨ ਵਾਲਾ ਬਣ ਸਕਦਾ ਹੈਂ ॥੫॥ਪਦ ਅਰਥ ਅਮਰੁ = ਸਦੀਵੀ ਆਤਮਕ ਜੀਵਨ ਵਾਲਾ ॥੫॥
SikhNet (Spanish)llegas a la Gloria y a la Inmortalidad. (5)
ਜਾ ਕੇ ਚਾਕਰ ਕਉ; ਨਹੀ ਡਾਨ ॥
jaa ke chaakar kau; nahee ddaan |
Sant Singh KhalsaHis servant does not suffer punishment.
Manmohan SinghWhose attendant suffers not punishment,
Manmohan Singh (Punjabi)ਜਿਸ ਦੇ ਸੇਵਕ ਨੂੰ ਸਜ਼ਾ ਨਹੀਂ ਮਿਲਦੀ।
Fareedkot Teekaਔਰ ਜਿਸ ਕੇ ਸੇਵਕ ਕੋ ਡੰਡ ਨਹੀਂ ਹੋਤਾ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ,ਪਦ ਅਰਥ ਜਾ ਕੇ = ਜਿਸ ਦੇ {ਲਫ਼ਜ਼ 'ਜਾ ਕੈ' ਅਤੇ 'ਜਾ ਕੇ' ਦਾ ਫ਼ਰਕ ਗਹੁ ਨਾਲ ਵੇਖਣ-ਯੋਗ ਹੈ}। ਡਾਨ = ਡੰਨ, ਸਜ਼ਾ, ਦੁੱਖ-ਕਲੇਸ਼।
SikhNet (Spanish)Siendo el Sirviente de Dios, nunca serás castigado
ਜਾ ਕੇ ਚਾਕਰ ਕਉ; ਨਹੀ ਬਾਨ ॥
jaa ke chaakar kau; nahee baan |
Sant Singh KhalsaHis servant suffers no loss.
Manmohan SinghWhose attendant is under no restriction;
Manmohan Singh (Punjabi)ਜਿਸ ਦਾ ਸੇਵਕ ਕਿਸੇ ਕੈਦ ਅੰਦਰ ਨਹੀਂ।
Fareedkot Teekaਔਰ ਜਿਸ ਕੇ ਸੇਵਕ ਕਾ ਖੋਟਾ (ਬਾਨ) ਸੁਭਾਉ ਨਹੀਂ ਹੋਤਾ॥
Prof. Sahib Singhਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਐਬ ਨਹੀਂ ਚੰਬੜ ਸਕਦਾ,ਪਦ ਅਰਥ ਬਾਨ = {वयस्न} ਐਬ।
SikhNet (Spanish)ni sufrirás pérdida,
ਜਾ ਕੈ ਦਫਤਰਿ; ਪੁਛੈ ਨ ਲੇਖਾ ॥
jaa kai dafatar; puchhai na lekhaa |
Sant Singh KhalsaIn His Court, His servant does not have to answer for his account.
Manmohan SinghIn whose office His servant is not called to account,
Manmohan Singh (Punjabi)ਜਿਸ ਦੇ ਕਰਮ ਸਥਾਨ ਵਿੱਚ ਉਸ ਦੇ ਟਹਿਲੂਏ ਤੋਂ ਹਿਸਾਬ ਨਹੀਂ ਮੰਗਿਆ ਜਾਂਦਾ।
Fareedkot Teekaਜਿਸ ਕੌ ਦਫਤਰ ਮੇਂ ਪ੍ਰਾਪਤਿ ਹੂਏ ਕਾ ਕੋਈ ਲੇਖਾ ਨਹੀਂ ਪੂਛਤਾ॥
Prof. Sahib Singhਜਿਸ ਪਰਮਾਤਮਾ ਦੇ ਦਫ਼ਤਰ ਵਿਚ (ਸੇਵਕ ਭਗਤ ਪਾਸੋਂ ਕੀਤੇ ਕਰਮਾਂ ਦਾ ਕੋਈ) ਹਿਸਾਬ ਨਹੀਂ ਮੰਗਿਆ ਜਾਂਦਾ, (ਕਿਉਂਕਿ ਸੇਵਾ ਭਗਤੀ ਦੀ ਬਰਕਤਿ ਨਾਲ ਉਸ ਪਾਸੋਂ ਕੋਈ ਕੁਕਰਮ ਹੁੰਦੇ ਹੀ ਨਹੀਂ)ਪਦ ਅਰਥ ਜਾ ਕੈ ਦਫਤਰਿ = ਜਿਸ ਦੇ ਦਫ਼ਤਰ ਵਿਚ।
SikhNet (Spanish)y siendo Su Sirviente, no tienes que entregar cuentas de tus acciones.
ਤਾ ਕੀ ਚਾਕਰੀ; ਕਰਹੁ ਬਿਸੇਖਾ ॥੬॥
taa kee chaakaree; karahu bisekhaa |6|
Sant Singh KhalsaSo serve Him with distinction. ||6||
Manmohan SinghHis service, do thou perform well, O man.
Manmohan Singh (Punjabi)ਉਸ ਦੀ ਨੌਕਰੀ ਤੂੰ ਚੰਗੀ ਤਰ੍ਹਾਂ ਵਜਾ ਹੇ ਬੰਦੇ!
Fareedkot Teekaਤਿਸ ਕੀ ਚਾਕਰੀ ਅਧਿਕਤਾ ਕਰ ਕੇ ਕਰੋ॥੬॥
Prof. Sahib Singhਉਸ ਪਰਮਾਤਮਾ ਦੀ ਸੇਵਾ-ਭਗਤੀ ਉਚੇਚੇ ਤੌਰ ਤੇ ਕਰਦੇ ਰਹੁ ॥੬॥ਪਦ ਅਰਥ ਚਾਕਰੀ = ਸੇਵਾ। ਬਿਸੇਖਾ = ਉਚੇਚੀ ॥੬॥
SikhNet (Spanish)Sirve a Dios entonces, con una mente consciente. (6)
ਜਾ ਕੈ; ਊਨ ਨਾਹੀ ਕਾਹੂ ਬਾਤ ॥
jaa kai; aoon naahee kaahoo baat |
Sant Singh KhalsaHe is not lacking in anything.
Manmohan SinghIn whose Home, there is dearth of nothing,
Manmohan Singh (Punjabi)ਜਿਸ ਦੇ ਘਰ ਵਿੱਚ ਕਿਸੇ ਚੀਜ਼ ਦੀ ਭੀ ਕਮੀ ਨਹੀਂ।
Fareedkot Teekaਜਿਸ ਕੇ ਕਿਸੀ ਬਾਤ ਕੀ (ਊਨ) ਕਮਤੀ ਨਹੀਂ॥
Prof. Sahib Singhਹੇ ਮੇਰੇ ਮਨ! ਜਿਸ ਪਰਮਾਤਮਾ ਦੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ,ਪਦ ਅਰਥ ਜਾ ਕੈ = ਜਿਸ ਦੇ ਘਰ ਵਿਚ। ਊਨ = ਘਾਟ, ਕਮੀ।
SikhNet (Spanish)Dios nunca es deficiente en nada;
ਏਕਹਿ ਆਪਿ; ਅਨੇਕਹਿ ਭਾਤਿ ॥
ekeh aap; anekeh bhaat |
Sant Singh KhalsaHe Himself is One, although He appears in so many forms.
Manmohan SinghInspite of appearing in various forms, the Lord Himself is but One.
Manmohan Singh (Punjabi)ਅਨੇਕਾਂ ਸਰੂਪਾਂ ਵਿੱਚ ਦਿਸਣ ਦੇ ਬਾਵਜੂਦ, ਸੁਆਮੀ ਖੁਦ ਕੇਵਲ ਇਕ ਹੀ ਹੈ।
Fareedkot Teekaਸੋ ਆਪ ਹੀ ਏਕ ਅਨੇਕ ਪ੍ਰਕਾਰ ਹੋ ਰਹਾ ਹੈ॥
Prof. Sahib Singhਜੇਹੜਾ ਪਰਮਾਤਮਾ ਇਕ ਆਪ ਹੀ ਆਪ ਹੁੰਦਾ ਹੋਇਆ ਅਨੇਕਾਂ ਰੂਪਾਂ ਵਿਚ ਪਰਗਟ ਹੋ ਰਿਹਾ ਹੈ,ਪਦ ਅਰਥ ਅਨੇਕਹਿ ਭਾਤਿ = ਅਨੇਕਾਂ ਤਰੀਕਿਆਂ ਨਾਲ।
SikhNet (Spanish)Él es Uno prevaleciendo en muchas manifestaciones,
ਜਾ ਕੀ ਦ੍ਰਿਸਟਿ; ਹੋਇ ਸਦਾ ਨਿਹਾਲ ॥
jaa kee drisatt; hoe sadaa nihaal |
Sant Singh KhalsaBy His Glance of Grace, you shall be happy forever.
Manmohan SinghBy whose gracious glance, thou shalt, ever be happy,
Manmohan Singh (Punjabi)ਜਿਸ ਦੀ ਰਹਿਮਤ ਦੀ ਨਿਗ੍ਹਾਂ ਦੁਆਰਾ ਤੂੰ ਸਦੀਵ ਹੀ ਪਰਸੰਨ ਰਹੇਗੀ।
Fareedkot Teekaਜਿਸ ਕੀ ਕ੍ਰਿਪਾ ਦ੍ਰਿਸਟੀ ਕਰ ਸਦਾ ਨਿਹਾਲ ਹੋਈਤਾ ਹੈ॥
Prof. Sahib Singhਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹਰੇਕ ਜੀਵ ਨਿਹਾਲ ਹੋ ਜਾਂਦਾ ਹੈ,ਪਦ ਅਰਥ ਨਿਹਾਲ = ਖ਼ੁਸ਼, ਪ੍ਰਸੰਨ, ਸੌਖਾ। ਦ੍ਰਿਸ਼ਟਿ = ਨਜ਼ਰ, ਨਿਗਾਹ।
SikhNet (Spanish)y por Su Mirada, llena de Gracia, uno es salvado.
ਮਨ ਮੇਰੇ; ਕਰਿ ਤਾ ਕੀ ਘਾਲ ॥੭॥
man mere; kar taa kee ghaal |7|
Sant Singh KhalsaSo work for Him, O my mind. ||7||
Manmohan SinghMy soul, perform thou His service.
Manmohan Singh (Punjabi)ਮੇਰੀ ਜਿੰਦੜੀਏ ਤੂੰ ਉਸ ਦੀ ਚਾਕਰੀ ਕਮਾ।
Fareedkot Teekaਹੇ ਮੇਰੇ ਮਨ! ਤਿਸ ਕੀ (ਘਾਲ) ਸੇਵਾ ਕਰੁ॥੭॥
Prof. Sahib Singhਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ॥੭॥ਪਦ ਅਰਥ ਘਾਲ = ਸੇਵਾ ॥੭॥
SikhNet (Spanish)Oh mi mente, sirve a tal Señor.(7)
ਨਾ ਕੋ ਚਤੁਰੁ; ਨਾਹੀ ਕੋ ਮੂੜਾ ॥
naa ko chatur; naahee ko moorraa |
Sant Singh KhalsaNo one is clever, and no one is foolish.
Manmohan SinghBy himself none in wise and none unwise.
Manmohan Singh (Punjabi)ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਮੂਰਖ।
Fareedkot Teekaਅਪਨੇ ਬਲ ਤੇ ਨਾ ਕੋਈ ਚਤਰ ਹੈ ਔਰ ਨਾ ਕੋਈ ਮੂਰਖ ਹੈ॥
Prof. Sahib Singh(ਪਰ ਆਪਣੇ ਆਪ) ਨਾਹ ਕੋਈ ਮਨੁੱਖ ਸਿਆਣਾ ਬਣ ਸਕਦਾ ਹੈ, ਨਾਹ ਕੋਈ ਮਨੁੱਖ (ਆਪਣੀ ਮਰਜ਼ੀ ਨਾਲ) ਮੂਰਖ ਟਿਕਿਆ ਰਹਿੰਦਾ ਹੈ,ਪਦ ਅਰਥ ਚਤੁਰੁ = ਚਾਲਾਕ, ਸਿਆਣਾ। ਮੂੜਾ = ਮੂਰਖ।
SikhNet (Spanish)No hay nadie sabio, ni nadie tonto;
ਨਾ ਕੋ ਹੀਣੁ; ਨਾਹੀ ਕੋ ਸੂਰਾ ॥
naa ko heen; naahee ko sooraa |
Sant Singh KhalsaNo one is weak, and no one is a hero.
Manmohan SinghBy himself none is a coward and none a hero.
Manmohan Singh (Punjabi)ਆਪਣੇ ਆਪ ਨਾਂ ਕੋਈ ਕਾਇਰ ਹੈ ਤੇ ਨਾਂ ਹੀ ਸੂਰਮਾ।
Fareedkot Teekaਔਰ ਨਾ ਕੋਈ (ਹੀਣੁ) ਕਾਇਰ ਹੈ ਔਰ ਨ ਕੋਈ ਸੂਰਬੀਰ ਹੈ॥
Prof. Sahib Singhਨਾਹ ਕੋਈ ਨਿਤਾਣਾ ਹੈ ਤੇ ਨਾਹ ਕੋਈ ਸੂਰਮਾ ਹੈ।ਪਦ ਅਰਥ ਕੋ = ਕੋਈ ਮਨੁੱਖ। ਹੋਣੁ = ਕਮਜ਼ੋਰ। ਸੂਰਾ = ਸੂਰਮਾ।
SikhNet (Spanish)ni nadie débil, ni nadie poderoso.