ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਸ਼ਾਈ।
SikhNet (Spanish)Malhar, Kanra, Mejl Guru Aryan Dev, Quinto Canal Divino.
ਸਿਮਰਤ ਨਾਮੁ; ਮਨਹਿ ਸੁਖੁ ਪਾਈਐ ॥
simarat naam; maneh sukh paaeeai |
Sant Singh KhalsaMeditating in remembrance on the Naam, peace of mind is found.
Manmohan SinghContemplating the Lord's Name mental peace is obtained.
Manmohan Singh (Punjabi)ਸੁਆਮੀ ਦੇ ਨਾਮ ਦਾ ਆਧਾਰਨ ਕਰਨ ਦੁਆਰਾ ਆਤਮਕ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਨਾਮ ਕੋ ਸਿਮਰਤੇ ਹੂਏ ਮਨ ਮੇਂ ਸੁਖੁ ਪਾਈਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਮਨ ਵਿਚ ਆਨੰਦ ਪ੍ਰਾਪਤ ਕਰ ਸਕੀਦਾ ਹੈ,ਪਦ ਅਰਥ ਸਿਮਰਤ = ਸਿਮਰਦਿਆਂ। ਮਨਹਿ = ਮਨ ਵਿਚ। ਪਾਈਐ = ਪ੍ਰਾਪਤ ਕਰ ਲਈਦਾ ਹੈ।
SikhNet (Spanish)Meditando en al Naam, la Paz de la mente es encontrada.
ਸਾਧ ਜਨਾ ਮਿਲਿ; ਹਰਿ ਜਸੁ ਗਾਈਐ ॥੧॥ ਰਹਾਉ ॥
saadh janaa mil; har jas gaaeeai |1| rahaau |
Sant Singh KhalsaMeeting the Holy Saint, sing the Praises of the Lord. ||1||Pause||
Manmohan SinghMeeting with the saintly persons, the Lord's praises are sung. Pause.
Manmohan Singh (Punjabi)ਸੰਤ ਸਰੂਪ ਪੁਰਸ਼ਾਂ ਨਾਲ ਮਿਲਨ ਦੁਆਰਾ ਸਾਹਿਬ ਦੀਆਂ ਸਿਫਤਾਂ ਗਾਇਣ ਕੀਤੀਆਂ ਜਾਂਦੀਆਂ ਹਨ। ਠਹਿਰਾਉ।
Fareedkot Teekaਤਾਂ ਤੇ ਸਾਧ ਜਨੋਂ ਸੇ ਮਿਲ ਕਰ ਹਰੀ ਜਸ ਕਾ ਗਾਵਨਾ ਕਰੀਏ॥੧॥ ਰਹਾਉ ॥
Prof. Sahib Singhਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ ॥੧॥ ਰਹਾਉ ॥ਪਦ ਅਰਥ ਮਿਲਿ = ਮਿਲ ਕੇ। ਜਸੁ = ਸਿਫ਼ਤ-ਸਾਲਾਹ। ਗਾਈਐ = ਗਾਣਾ ਚਾਹੀਦਾ ਹੈ ॥੧॥ ਰਹਾਉ ॥
SikhNet (Spanish)Encontrando al Santo, canta las Alabanzas del Señor. (1-Pausa)
ਕਰਿ ਕਿਰਪਾ; ਪ੍ਰਭ ਰਿਦੈ ਬਸੇਰੋ ॥
kar kirapaa; prabh ridai basero |
Sant Singh KhalsaGranting His Grace, God has come to dwell within my heart.
Manmohan SinghShowering His benediction the Lord has come to abide within my mind.
Manmohan Singh (Punjabi)ਆਪ ਰਹਿਮਤ ਧਾਰ, ਸੁਆਮੀ ਆ ਕੇ ਮੇਰੇ ਹਿਰਦੇ ਅੰਦਰ ਟਿਕ ਗਿਆ ਹੈ।
Fareedkot Teekaਜਸੁ ਗਾਉਣੇ ਤੇ ਕ੍ਰਿਪਾ ਕਰ ਕੇ ਪ੍ਰਭੂ ਰਿਦੇ ਮੇਂ ਬਸੇਰਾ ਕਰਤਾ ਹੈ॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ (ਮੇਰੇ) ਹਿਰਦੇ ਵਿਚ (ਆਪਣਾ) ਟਿਕਾਣਾ ਬਣਾਈ ਰੱਖ।ਪਦ ਅਰਥ ਪ੍ਰਭ = ਹੇ ਪ੍ਰਭੂ! ਰਿਦੈ = ਹਿਰਦੇ ਵਿਚ। ਬਸੇਰੋ = ਟਿਕਾਣਾ।
SikhNet (Spanish)Otorgando Su Gracia, Dios ha llegado a habitar en mi corazón
ਚਰਨ ਸੰਤਨ ਕੈ; ਮਾਥਾ ਮੇਰੋ ॥੧॥
charan santan kai; maathaa mero |1|
Sant Singh KhalsaI touch my forehead to the feet of the Saints. ||1||
Manmohan SinghMy forehead rests on the saints feet.
Manmohan Singh (Punjabi)ਮੇਰਾ ਮਸਤਕ ਸਾਧਾਂ ਦੇ ਪੈਰਾਂ ਉਤੇ ਟਿਕਿਆ ਹੋਇਆ ਹੈ।
Fareedkot Teekaਇਸੀ ਤੇ ਸੰਤੋਂ ਕੇ ਚਰਨੋਂ ਪਰ ਮੇਰਾ ਮਾਥਾ ਰਖਾ ਹੂਆ ਹੈ॥੧॥
Prof. Sahib Singhਹੇ ਪ੍ਰਭੂ! ਮੇਰਾ ਮੱਥਾ (ਤੇਰੇ) ਸੰਤ ਜਨਾਂ ਦੇ ਚਰਨਾਂ ਉਤੇ ਟਿਕਿਆ ਰਹੇ ॥੧॥ਪਦ ਅਰਥ ਚਰਨ ਸੰਤਨ ਕੈ = ਸੰਤ ਜਨਾਂ ਦੇ ਚਰਨਾਂ ਉੱਤੇ ॥੧॥
SikhNet (Spanish)y así poso mi frente a los Pies de los Santos. (1)
ਪਾਰਬ੍ਰਹਮ ਕਉ; ਸਿਮਰਹੁ ਮਨਾਂ ॥
paarabraham kau; simarahu manaan |
Sant Singh KhalsaMeditate, O my mind, on the Supreme Lord God.
Manmohan SinghO my soul, meditate thou on thy Supreme Lord.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣੇ ਸ਼੍ਰੋਮਣੀ ਸਾਹਿਬ ਦਾ ਭਜਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਮਨਾਂ) ਪ੍ਯਾਰੇ! ਪਾਰਬ੍ਰਹਮ ਕਾ ਸਿਮਰਨੁ ਕਰੁ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਦਾ ਰਹੁ।ਪਦ ਅਰਥ ਕਉ = ਨੂੰ। ਮਨਾਂ = ਹੇ ਮਨ!
SikhNet (Spanish)Medita oh mente mía, en el Supremo Dios Nuestro Señor.
ਗੁਰਮੁਖਿ ਨਾਨਕ; ਹਰਿ ਜਸੁ ਸੁਨਾਂ ॥੨॥੯॥੨੮॥
guramukh naanak; har jas sunaan |2|9|28|
Sant Singh KhalsaAs Gurmukh, Nanak listens to the Praises of the Lord. ||2||9||28||
Manmohan SinghBy the Guru's grace, Nanak, hears the praise of his God.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਨਾਨਕ ਆਪਣੇ ਵਾਹਿਗੁਰੂ ਦੀ ਕੀਰਤੀ ਸ੍ਰਵਣ ਕਰਦਾ ਹੈ।
Fareedkot Teekaਗੁਰੋਂ ਦ੍ਵਾਰੇ ਹਰੀ ਕਾ ਜਸੁ ਸੁਣਿਆਂ ਕਰੁ॥੨॥੯॥੨੮॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਸੁਣਿਆ ਕਰ ॥੨॥੯॥੨੮॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੁਨਾਂ = ਸੁਣਾਂ ॥੨॥੯॥੨੮॥
SikhNet (Spanish)Como Gurmukj, Nanak escucha las Amorosas Alabanzas del Señor. (2-9-28)