ੴ

ਸਿੱਖਬਾਣੀ · SikhBani

Ang 1303

Sri Guru Granth Sahib · Raag Kaanraa · 7 shabads, 39 lines
Translations
Shabad Guru Arjan Dev Ji Raag Kaanraa continued from Ang 1302

ਕਹੁ ਨਾਨਕ. ਏਕੈ ਭਾਰੋਸਉ; ਬੰਧਨ ਕਾਟਨਹਾਰੁ. ਗੁਰੁ ਮੇਰੋ ॥੨॥੬॥੨੫॥

kahu naanak. ekai bhaarosau; bandhan kaattanahaar. gur mero |2|6|25|

Sant Singh KhalsaSays Nanak, I have one article of faith; my Guru is the One who releases me from bondage. ||2||6||25||
Manmohan SinghSays Nanak I have but one faith, that my Guru is the snapper of my bounds.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਨੂੰ ਕੇਵਲ ਇਕ ਹੀ ਯਕੀਨ ਹੈ ਕਿ ਮੇਰੇ ਗੁਰੁਦੇਵ ਜੀ ਮੇਰੇ ਜੂੜ ਵੱਢਣਹਾਰ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਤੋ ਏਕ ਹੀ ਕਾ ਭਰੋਸਾ ਹੈ, ਕਿਉਂਕਿ ਬੰਧਨ ਕੇ ਕਾਟਨੇ ਵਾਲਾ ਮੇਰਾ ਗੁਰੂ ਹੀ ਹੈ॥੨॥੬॥੨੫॥
Prof. Sahib Singhਨਾਨਕ ਆਖਦਾ ਹੈ ਕਿ ਸਿਰਫ਼ ਇੱਕ (ਗੁਰੂ ਪਰਮੇਸਰ ਦਾ) ਭਰੋਸਾ (ਰੱਖ)। ਪਿਆਰਾ ਗੁਰੂ (ਮਾਇਆ ਦੇ ਸਾਰੇ) ਬੰਧਨ ਕੱਟਣ ਦੀ ਸਮਰੱਥਾ ਵਾਲਾ ਹੈ (ਉਸ ਦੀ ਸਰਨ ਪਿਆ ਰਹੁ) ॥੨॥੬॥੨੫॥

ਪਦ ਅਰਥ ਏਕੈ ਭਾਰੋਸਉ = ਇਕੋ ਦਾ ਭਰੋਸਾ। ਕਾਟਨਹਾਰੁ = ਕੱਟਣ ਦੀ ਸਮਰੱਥਾ ਵਾਲਾ ॥੨॥੬॥੨੫॥

SikhNet (Spanish)Dice Nanak, tengo mis esperanzas puestas en que mi Guru me va a liberar de mis amarras. (2-6-25)

Open this shabad (7 lines, Angs 1302-1303) →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਬਿਖੈ ਦਲੁ; ਸੰਤਨਿ ਤੁਮੑਰੈ ਗਾਹਿਓ ॥

bikhai dal; santan tumarai gaahio |

Sant Singh KhalsaYour Saints have overwhelmed the wicked army of corruption.
Manmohan SinghO Lord, Thine saints have over whelmed the hosts of sins and evils.
Manmohan Singh (Punjabi)ਹੇ ਸੁਆਮੀ! ਤੇਰਿਆਂ ਸਾਧੂਆਂ ਨੇ ਵਿਸ਼ੇ-ਵਿਕਾਰਾ ਦੀਆਂ ਫੌਜਾਂ ਨੂੰ ਲਤਾੜ ਛੱਡਿਆ ਹੈ।
Fareedkot Teekaਬੇਨਤੀ: ਹੇ ਪ੍ਰਭੂ ਵਿਸ਼੍ਯੋਂ ਕਾ (ਦਲ) ਸਮੁਦਾਇ ਤੇਰੇ ਸੰਤੋਂ ਨੇ ਹੀ (ਗਾਹਿਓ) ਦਬਾਯਾ ਹੈ॥
Prof. Sahib Singh(ਹੇ ਪ੍ਰਭੂ) ਤੇਰੇ ਸੰਤ ਜਨਾਂ ਦੀ (ਸੰਗਤ ਦੀ) ਰਾਹੀਂ ਮੈਂ (ਸਾਰੇ) ਵਿਸ਼ਿਆਂ ਦੀ ਫ਼ੌਜ ਨੂੰ ਵੱਸ ਵਿਚ ਕਰ ਲਿਆ ਹੈ।

ਪਦ ਅਰਥ ਬਿਖੈ ਦਲੁ = ਵਿਸ਼ਿਆਂ ਦਾ ਦਲ, ਵਿਸ਼ਿਆਂ ਦੀ ਫ਼ੌਜ। ਸੰਤਨਿ ਤੁਮ੍ਹ੍ਹਰੈ = ਤੇਰੇ ਸੰਤ ਜਨਾਂ ਦੀ ਰਾਹੀਂ। ਗਾਹਿਓ = ਗਾਹ ਲਿਆ ਹੈ, ਵੱਸ ਵਿਚ ਕਰ ਲਿਆ ਹੈ।

SikhNet (Spanish)Tus Santos han vencido al malvado ejército de la corrupción.

ਤੁਮਰੀ ਟੇਕ ਭਰੋਸਾ ਠਾਕੁਰ; ਸਰਨਿ ਤੁਮੑਾਰੀ ਆਹਿਓ ॥੧॥ ਰਹਾਉ ॥

tumaree ttek bharosaa tthaakur; saran tumaaree aahio |1| rahaau |

Sant Singh KhalsaThey take Your Support and place their faith in You, O my Lord and Master; they seek Your Sanctuary. ||1||Pause||
Manmohan SinghO Lord, they lean and rely on Thee and seek they, Thy refuge. Pause.
Manmohan Singh (Punjabi)ਹੇ ਸੁਆਮੀ! ਉਨ੍ਹਾਂ ਨੂੰ ਤੇਰਾ ਹੀ ਆਸਰਾ ਤੇ ਇਤਬਾਰ ਹੈ ਅਤੇ ਤੇਰੀ ਹੀ ਪਨਾਹ ਉਹ ਲੋੜਦੇ ਹਨ। ਠਹਿਰਾਉ।
Fareedkot Teekaਹੇ ਠਾਕੁਰ ਜੀਉ! ਮੇਰੇ ਕੋ ਤੁਮਾਰੀ ਓਟ ਅਰ ਭਰੋਸਾ ਹੈ, ਇਸੀ ਤੇ ਆਪ ਕੀ ਸਰਨ ਆਇਆ ਹੂੰ॥੧॥ ਰਹਾਉ ॥
Prof. Sahib Singhਹੇ (ਮੇਰੇ) ਠਾਕੁਰ! ਮੈਨੂੰ ਤੇਰੀ ਟੇਕ ਹੈ, ਮੈਨੂੰ ਤੇਰਾ (ਹੀ) ਭਰੋਸਾ ਹੈ, ਮੈਂ (ਸਦਾ) ਤੇਰੀ ਹੀ ਸਰਨ ਲੋੜਦਾ ਹਾਂ ॥੧॥ ਰਹਾਉ ॥

ਪਦ ਅਰਥ ਠਾਕੁਰ = ਹੇ ਠਾਕੁਰ! ਆਹਿਓ = ਚਾਹੁੰਦਾ ਹਾਂ ॥੧॥ ਰਹਾਉ ॥

SikhNet (Spanish)Aferrándose a tu Soporte y poniendo su Fe en Ti, oh, mi Señor y Maestro, buscan Tu Santuario. (1-Pausa)

ਜਨਮ ਜਨਮ ਕੇ ਮਹਾ ਪਰਾਛਤ; ਦਰਸਨੁ ਭੇਟਿ ਮਿਟਾਹਿਓ ॥

janam janam ke mahaa paraachhat; darasan bhett mittaahio |

Sant Singh KhalsaGazing upon the Blessed Vision of Your Darshan, the terrible sins of countless lifetimes are erased.
Manmohan SinghSeeing Thy vision, O Lord, they efface the great load of the sins of their many births.
Manmohan Singh (Punjabi)ਤੇਰਾ ਦੀਦਾਰ ਦੇਖ, ਹੇ ਸੁਆਮੀ! ਉਹ ਆਪਣੇ ਅਨੇਕਾਂ ਜਨਮਾਂ ਦੇ ਭਾਰੇ ਪਾਪਾਂ ਨੂੰ ਮੇਟ ਸੁਟਦੇ ਹਨ।
Fareedkot Teekaਬਹੁਤੇ ਜਨਮੋਂ ਕੇ ਮਹਾਂ ਪਰਾਛਤੋਂ ਕਾ ਜੋ ਸਮੂਹ ਥਾ, ਤੇਰੇ ਦਰਸਨ ਕੋ ਭੇਟ ਕਰ ਮਿਟਾਇ ਦੀਆ ਹੈ॥
Prof. Sahib Singhਹੇ ਮੇਰੇ ਠਾਕੁਰ! (ਜਿਹੜੇ ਭੀ ਵਡਭਾਗੀ ਤੇਰੀ ਸਰਨ ਪੈਂਦੇ ਹਨ, ਉਹ) ਤੇਰਾ ਦਰਸਨ ਕਰ ਕੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟਾ ਲੈਂਦੇ ਹਨ,

ਪਦ ਅਰਥ ਪਰਾਛਤ = ਪਾਪ। ਭੇਟਿ = ਭੇਟ ਕੇ, ਕਰ ਕੇ। ਮਿਟਾਹਿਓ = ਮਿਟਾ ਲੈਂਦੇ ਹਨ।

SikhNet (Spanish)Posando su mirada en la Bendita Visión de Tu Darshan, errores terribles de incontables reencarnaciones han desaparecido.

ਭਇਓ ਪ੍ਰਗਾਸੁ ਅਨਦ ਉਜੀਆਰਾ; ਸਹਜਿ ਸਮਾਧਿ ਸਮਾਹਿਓ ॥੧॥

bheo pragaas anad ujeeaaraa; sehaj samaadh samaahio |1|

Sant Singh KhalsaI am illumined, enlightened and filled with ecstasy. I am intuitively absorbed in Samaadhi. ||1||
Manmohan SinghThey are illumined, enlightened and gladdened and merge in the trance of equipoise.
Manmohan Singh (Punjabi)ਉਹ ਪ੍ਰਕਾਸ਼ਵਾਨ, ਰੋਸ਼ਨ ਅਤੇ ਪ੍ਰਸੰਨ ਹੋ ਜਾਂਦੇ ਹਨ ਅਤੇ ਅਡੋਲਤਾ ਦੀ ਸਮਾਧੀ ਅੰਦਰ ਲੀਨ ਥੀ ਜਾਂਦੇ ਹਨ।
Fareedkot Teekaਹੇ ਅਨੰਦ ਰੂਪ! ਜਿਸ ਤੇਰੇ ਸ੍ਵਰੂਪ ਕਾ ਉਜੀਆਰਾ ਹੋ ਰਹਾ ਹੈ ਤਿਸ ਕਾ ਸੰਤ ਜਨੋਂ ਕੋ (ਪ੍ਰਗਾਸ) ਗ੍ਯਾਨ ਹੂਆ ਹੈ ਅਰੁ ਵਹੁ ਸਹਿਜ ਪਦ ਮੇਂ ਸਮਾਧੀ ਕਰ (ਸਮਾਹਿਓ) ਅਨੰਦ ਕੋ ਪ੍ਰਾਪਤਿ ਹੋ ਰਹੇ ਹੈਂ॥੧॥
Prof. Sahib Singh(ਉਹਨਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ, ਆਤਮਕ ਆਨੰਦ ਦੀ ਰੌਸ਼ਨੀ ਹੋ ਜਾਂਦੀ ਹੈ, ਉਹ ਸਦਾ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦੇ ਹਨ ॥੧॥

ਪਦ ਅਰਥ ਪ੍ਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ। ਉਜੀਆਰਾ = ਉਜਿਆਲਾ, ਰੌਸ਼ਨੀ। ਸਹਜਿ = ਆਤਮਕ ਅਡੋਲਤਾ ਵਿਚ। ਸਮਾਹਿਓ = ਲੀਨ ਰਹਿੰਦੇ ਹਨ ॥੧॥

SikhNet (Spanish)Vivo iluminado, lleno de Gloria e intuitivamente absorto en Samadhi. (1)

ਕਉਨੁ ਕਹੈ. ਤੁਮ ਤੇ ਕਛੁ ਨਾਹੀ; ਤੁਮ ਸਮਰਥ ਅਥਾਹਿਓ ॥

kaun kahai. tum te kachh naahee; tum samarath athaahio |

Sant Singh KhalsaWho says that You cannot do everything? You are Infinitely All-powerful.
Manmohan SinghWho says Thou cannot do a thing. Thou, O Lord, are infinitely powerful.
Manmohan Singh (Punjabi)ਕੌਣ ਆਖਦਾ ਹੈ ਕਿ ਤੂੰ ਕੁਝ ਨਹੀਂ ਕਹਿ ਸਕਦਾ। ਤੂੰ ਹੇ ਸੁਆਮੀ! ਬੇਅੰਤ ਹੀ ਬਲਵਾਨ ਹੈ।
Fareedkot Teekaਯਿਹ ਕੌਨ ਕਹਿ ਸਕਤਾ ਹੈ ਕਿ ਤੁਮ ਸੇਂ ਕਿਛੁ ਬਾਤ ਨਹੀਂ ਹੋ ਸਕਤੀ? ਤੁਮ ਸਮਰਥ ਔਰ ਬੇਅੰਤ ਹੋ॥
Prof. Sahib Singhਹੇ ਮੇਰੇ ਠਾਕੁਰ! ਕੌਣ ਆਖਦਾ ਹੈ ਕਿ ਤੈਥੋਂ ਕੁਝ ਭੀ ਹਾਸਲ ਨਹੀਂ ਹੁੰਦਾ? ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪ੍ਰਭੂ (ਸੁਖਾਂ ਦਾ) ਅਥਾਹ (ਸਮੁੰਦਰ) ਹੈਂ।

ਪਦ ਅਰਥ ਤੁਮ ਤੇ = ਤੈਥੋਂ। ਸਮਰਥ = ਸਾਰੀਆਂ ਤਾਕਤਾਂ ਦਾ ਮਾਲਕ। ਅਥਾਹਿਓ = ਅਥਾਹ, ਬੇਅੰਤ ਡੂੰਘਾ।

SikhNet (Spanish)¿Quién dice que no Puedes hacer nada, si Tu Poder es Infinito? Oh, Tesoro de Misericordia,

ਕ੍ਰਿਪਾ ਨਿਧਾਨ ਰੰਗ ਰੂਪ ਰਸ; ਨਾਮੁ ਨਾਨਕ. ਲੈ ਲਾਹਿਓ ॥੨॥੭॥੨੬॥

kripaa nidhaan rang roop ras; naam naanak. lai laahio |2|7|26|

Sant Singh KhalsaO Treasure of Mercy, Nanak savors Your Love and Your Blissful Form, earning the Profit of the Naam, the Name of the Lord. ||2||7||26||
Manmohan SinghO God, the Treasure of mercy, when I earn the profit, of Thy Name, I enjoy thy love, Thy beauty and Thy bliss. Says Nanak.
Manmohan Singh (Punjabi)ਹੇ ਰਹਿਮਤ ਦੇ ਖਜਾਨੇ ਹਰੀ! ਜਦ ਮੈਂ ਤੇਰੇ ਨਾਮ ਦੇ ਮੁਨਾਫੇ ਨੂੰ ਪਾ ਲੈਂਦਾ ਹੈ, ਮੈਂ ਤੇਰੀ ਪ੍ਰੀਤ ਸੁੰਦਰਤਾ ਅਤੇ ਖੁਸ਼ੀ ਨੂੰ ਮਾਣਦਾ ਹਾਂ, ਗੁਰੂ ਜੀ ਫੁਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕ੍ਰਿਪਾ ਨਿਧਾਨ! ਜਿਤਨੇ ਰੰਗ ਰੂਪ ਰਸ ਹੈਂ ਸਭੀ ਪਾਇ ਲੀਏ ਹੈਂ, ਜੋ ਤੇਰਾ ਨਾਮੁ ਲਾਭੁ ਲੀਆ ਹੈ॥੨॥੭॥੨੬॥
Prof. Sahib Singhਹੇ ਨਾਨਕ! ਹੇ ਕਿਰਪਾ ਦੇ ਖ਼ਜ਼ਾਨੇ! (ਜਿਹੜਾ ਮਨੁੱਖ ਤੇਰੀ ਸਰਨ ਪੈਂਦਾ ਹੈ, ਉਹ ਤੇਰੇ ਦਰ ਤੋਂ ਤੇਰਾ) ਨਾਮ-ਲਾਭ ਹਾਸਲ ਕਰਦਾ ਹੈ (ਇਹ ਨਾਮ ਹੀ ਉਸ ਦੇ ਵਾਸਤੇ ਦੁਨੀਆ ਦੇ) ਰੰਗ ਰੂਪ ਰਸ ਹਨ ॥੨॥੭॥੨੬॥

ਪਦ ਅਰਥ ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ! ਲਾਹਿਓ = ਲਾਹਾ, ਲਾਭ ॥੨॥੭॥੨੬॥

SikhNet (Spanish)obteniendo la Ganancia del Naam, del Nombre del Señor, Nanak disfruta de Tu Amor y de Tu Gloriosa Forma. (2-7-26)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਬੂਡਤ ਪ੍ਰਾਨੀ; ਹਰਿ ਜਪਿ ਧੀਰੈ ॥

booddat praanee; har jap dheerai |

Sant Singh KhalsaThe drowning mortal is comforted and consoled, meditating on the Lord.
Manmohan SinghThe drowning mortal is comforted by contemplating Thee. O God.
Manmohan Singh (Punjabi)ਡੁਬਦਾ ਹੋਇਆ ਫਾਨੀ ਬੰਦਾ ਹੇ ਵਾਹਿਗੁਰੂ ਤੇਰਾ ਸਿਮਰਨ ਕਰਨ ਦੁਆਰਾ ਸੁਖੀ ਹੋ ਜਾਂਦਾ ਹੈ।
Fareedkot Teekaਹੇ ਹਰੀ! ਪ੍ਰਾਨੀ ਡੂਬਤਾ ਹੂਆ ਤੇਰੇ ਨਾਮ ਕੋ ਜਪ ਕਰ ਧੀਰਜ ਕੋ ਪ੍ਰਾਪਤ ਹੋਤਾ ਹੈ॥
Prof. Sahib Singh(ਸੰਸਾਰ-ਸਮੁੰਦਰ ਵਿਚ) ਡੁੱਬ ਰਿਹਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦਾ ਨਾਮ ਜਪ ਕੇ (ਪਾਰ ਲੰਘ ਸਕਣ ਲਈ) ਹੌਸਲਾ ਪ੍ਰਾਪਤ ਕਰ ਲੈਂਦਾ ਹੈ,

ਪਦ ਅਰਥ ਬੂਡਤ ਪ੍ਰਾਨੀ = (ਵਿਕਾਰਾਂ ਵਿਚ) ਡੁੱਬ ਰਿਹਾ ਮਨੁੱਖ। ਜਪਿ = ਜਪ ਕੇ। ਧੀਰੈ = (ਪਾਰ ਲੰਘ ਸਕਣ ਲਈ) ਹੌਸਲਾ ਹਾਸਲ ਕਰ ਲੈਂਦਾ ਹੈ।

SikhNet (Spanish)El mortal que se ahoga es consolado y confortado meditando en el Señor,

ਬਿਨਸੈ; ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ ॥

binasai; mohu bharam dukh peerai |1| rahaau |

Sant Singh KhalsaHe is rid of emotional attachment, doubt, pain and suffering. ||1||Pause||
Manmohan SinghHe is rid of worldly love, doubt, sorrow and pain. Pause.
Manmohan Singh (Punjabi)ਉਹ ਸੰਸਾਰੀ ਮਮਤ;, ਸੰਦੇਹ, ਅਫਸੋਸ ਅਤੇ ਪੀੜ ਤੋਂ ਖਲਾਸੀ ਪਾ ਜਾਂਦਾ ਹੈ। ਠਹਿਰਾਉ।
Fareedkot Teekaਤਿਸ ਕਾ ਮੋਹੁ ਔ ਦੁਖੁ ਅਰੁ ਭਰਮਣੇ ਕੀ ਪੀੜਾ ਬਿਨਸ ਜਾਤੀ ਹੈ॥੧॥ ਰਹਾਉ ॥
Prof. Sahib Singh(ਉਸ ਦੇ ਅੰਦਰੋਂ) ਮਾਇਆ ਦਾ ਮੋਹ ਮਿਟ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਦੁੱਖ-ਦਰਦ ਨਾਸ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ। ਭਰਮੁ = ਭਟਕਣਾ। ਪੀਰੈ = ਪੀੜ ॥੧॥ ਰਹਾਉ ॥

SikhNet (Spanish)se libera del apego emocional, de la duda, del dolor y del sufrimiento. (1-Pausa)

ਸਿਮਰਉ ਦਿਨੁ ਰੈਨਿ; ਗੁਰ ਕੇ ਚਰਨਾ ॥

simrau din rain; gur ke charanaa |

Sant Singh KhalsaI meditate in remembrance, day and night, on the Guru's Feet.
Manmohan SinghDay and night, meditate I on the feet of my Guru.
Manmohan Singh (Punjabi)ਦਿਹੂੰ ਅਤੇ ਰਾਤ, ਮੈਂ ਆਪਣੇ ਗੁਰਾਂ ਦੇ ਪੈਰਾਂ ਦਾ ਆਰਾਧਨ ਕਰਦਾ ਹਾਂ।
Fareedkot Teekaਮੈਂ ਰਾਤ੍ਰਿ ਦਿਨੇ ਗੁਰੋਂ ਕੇ ਚਰਨੋਂ ਕੋ ਸਿਮਰਤਾ ਹੂੰ॥
Prof. Sahib Singhਮੈਂ (ਭੀ) ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ।

ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਰੈਨਿ = ਰਾਤ।

SikhNet (Spanish)Medito día y noche a los Pies del Guru

ਜਤ ਕਤ ਪੇਖਉ; ਤੁਮਰੀ ਸਰਨਾ ॥੧॥

jat kat pekhau; tumaree saranaa |1|

Sant Singh KhalsaWherever I look, I see Your Sanctuary. ||1||
Manmohan SinghWherever I see, I see Thy refuge O Lord.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਤੇਰੀ ਪਨਾਹ ਵੇਖਦਾ ਹਾਂ, ਹੇ ਸਾਈਂ!
Fareedkot Teekaਜਹਾਂ ਕਹਾਂ ਤੁਮਾਰੀ ਸਰਨ ਦੇਖਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਜਿਧਰ ਕਿਧਰ ਵੇਖਦਾ ਹਾਂ (ਗੁਰੂ ਦੀ ਕਿਰਪਾ ਨਾਲ) ਮੈਨੂੰ ਤੇਰਾ ਹੀ ਸਹਾਰਾ ਦਿੱਸ ਰਿਹਾ ਹੈ ॥੧॥

ਪਦ ਅਰਥ ਜਤ ਕਤ = ਜਿਧਰ ਕਿਧਰ। ਪੇਖਉ = ਪੇਖਉਂ, ਮੈਂ ਵੇਖਦਾ ਹਾਂ ॥੧॥

SikhNet (Spanish)y a dónde sea que volteo ahí veo Tu Santuario. (1)

ਸੰਤ ਪ੍ਰਸਾਦਿ; ਹਰਿ ਕੇ ਗੁਨ ਗਾਇਆ ॥

sant prasaad; har ke gun gaaeaa |

Sant Singh KhalsaBy the Grace of the Saints, I sing the Glorious Praises of the Lord.
Manmohan SinghBy the saints grace, sing I the praises of my God.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾਉ।
Fareedkot Teekaਹੇ ਹਰੀ! ਸੰਤੋਂ ਕੀ ਕ੍ਰਿਪਾ ਕਰ ਤੇਰੇ ਗੁਣੋਂ ਕੋ ਗਾਇਆ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ,

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।

SikhNet (Spanish)Por la Gracia de los Santos canto las Alabanzas Gloriosas del Señor,

ਗੁਰ ਭੇਟਤ; ਨਾਨਕ. ਸੁਖੁ ਪਾਇਆ ॥੨॥੮॥੨੭॥

gur bhettat; naanak. sukh paaeaa |2|8|27|

Sant Singh KhalsaMeeting with the Guru, Nanak has found peace. ||2||8||27||
Manmohan SinghMeeting with his Guru, Nanak is blessed with bliss.
Manmohan Singh (Punjabi)ਆਪਣੇ ਗੁਰਦੇਵ ਜੀ ਨਾਲ ਮਿਲ ਕੇ, ਨਾਨਕ ਨੂੰ ਖ਼ੁਸ਼ੀ ਪ੍ਰਾਪਤ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਗੁਰੋਂ ਕੋ ਮਿਲ ਕਰ ਕੇ ਮੈਂਨੇ ਸੁਖੁ ਪਾਇਆ ਹੈ॥੨॥੮॥੨੭॥☬ਉਪਦੇਸ਼:
Prof. Sahib Singhਹੇ ਨਾਨਕ! ਗੁਰੂ ਨੂੰ ਮਿਲਦਿਆਂ ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੨॥੮॥੨੭॥

ਪਦ ਅਰਥ ਗੁਰ ਭੇਟਤ = ਗੁਰੂ ਨੂੰ ਮਿਲਦਿਆਂ ॥੨॥੮॥੨੭॥

SikhNet (Spanish)y encontrando al Guru, Nanak ha encontrado la Paz. (2-8-27)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਸ਼ਾਈ।
SikhNet (Spanish)Malhar, Kanra, Mejl Guru Aryan Dev, Quinto Canal Divino.

ਸਿਮਰਤ ਨਾਮੁ; ਮਨਹਿ ਸੁਖੁ ਪਾਈਐ ॥

simarat naam; maneh sukh paaeeai |

Sant Singh KhalsaMeditating in remembrance on the Naam, peace of mind is found.
Manmohan SinghContemplating the Lord's Name mental peace is obtained.
Manmohan Singh (Punjabi)ਸੁਆਮੀ ਦੇ ਨਾਮ ਦਾ ਆਧਾਰਨ ਕਰਨ ਦੁਆਰਾ ਆਤਮਕ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਨਾਮ ਕੋ ਸਿਮਰਤੇ ਹੂਏ ਮਨ ਮੇਂ ਸੁਖੁ ਪਾਈਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਮਨ ਵਿਚ ਆਨੰਦ ਪ੍ਰਾਪਤ ਕਰ ਸਕੀਦਾ ਹੈ,

ਪਦ ਅਰਥ ਸਿਮਰਤ = ਸਿਮਰਦਿਆਂ। ਮਨਹਿ = ਮਨ ਵਿਚ। ਪਾਈਐ = ਪ੍ਰਾਪਤ ਕਰ ਲਈਦਾ ਹੈ।

SikhNet (Spanish)Meditando en al Naam, la Paz de la mente es encontrada.

ਸਾਧ ਜਨਾ ਮਿਲਿ; ਹਰਿ ਜਸੁ ਗਾਈਐ ॥੧॥ ਰਹਾਉ ॥

saadh janaa mil; har jas gaaeeai |1| rahaau |

Sant Singh KhalsaMeeting the Holy Saint, sing the Praises of the Lord. ||1||Pause||
Manmohan SinghMeeting with the saintly persons, the Lord's praises are sung. Pause.
Manmohan Singh (Punjabi)ਸੰਤ ਸਰੂਪ ਪੁਰਸ਼ਾਂ ਨਾਲ ਮਿਲਨ ਦੁਆਰਾ ਸਾਹਿਬ ਦੀਆਂ ਸਿਫਤਾਂ ਗਾਇਣ ਕੀਤੀਆਂ ਜਾਂਦੀਆਂ ਹਨ। ਠਹਿਰਾਉ।
Fareedkot Teekaਤਾਂ ਤੇ ਸਾਧ ਜਨੋਂ ਸੇ ਮਿਲ ਕਰ ਹਰੀ ਜਸ ਕਾ ਗਾਵਨਾ ਕਰੀਏ॥੧॥ ਰਹਾਉ ॥
Prof. Sahib Singhਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ। ਜਸੁ = ਸਿਫ਼ਤ-ਸਾਲਾਹ। ਗਾਈਐ = ਗਾਣਾ ਚਾਹੀਦਾ ਹੈ ॥੧॥ ਰਹਾਉ ॥

SikhNet (Spanish)Encontrando al Santo, canta las Alabanzas del Señor. (1-Pausa)

ਕਰਿ ਕਿਰਪਾ; ਪ੍ਰਭ ਰਿਦੈ ਬਸੇਰੋ ॥

kar kirapaa; prabh ridai basero |

Sant Singh KhalsaGranting His Grace, God has come to dwell within my heart.
Manmohan SinghShowering His benediction the Lord has come to abide within my mind.
Manmohan Singh (Punjabi)ਆਪ ਰਹਿਮਤ ਧਾਰ, ਸੁਆਮੀ ਆ ਕੇ ਮੇਰੇ ਹਿਰਦੇ ਅੰਦਰ ਟਿਕ ਗਿਆ ਹੈ।
Fareedkot Teekaਜਸੁ ਗਾਉਣੇ ਤੇ ਕ੍ਰਿਪਾ ਕਰ ਕੇ ਪ੍ਰਭੂ ਰਿਦੇ ਮੇਂ ਬਸੇਰਾ ਕਰਤਾ ਹੈ॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ (ਮੇਰੇ) ਹਿਰਦੇ ਵਿਚ (ਆਪਣਾ) ਟਿਕਾਣਾ ਬਣਾਈ ਰੱਖ।

ਪਦ ਅਰਥ ਪ੍ਰਭ = ਹੇ ਪ੍ਰਭੂ! ਰਿਦੈ = ਹਿਰਦੇ ਵਿਚ। ਬਸੇਰੋ = ਟਿਕਾਣਾ।

SikhNet (Spanish)Otorgando Su Gracia, Dios ha llegado a habitar en mi corazón

ਚਰਨ ਸੰਤਨ ਕੈ; ਮਾਥਾ ਮੇਰੋ ॥੧॥

charan santan kai; maathaa mero |1|

Sant Singh KhalsaI touch my forehead to the feet of the Saints. ||1||
Manmohan SinghMy forehead rests on the saints feet.
Manmohan Singh (Punjabi)ਮੇਰਾ ਮਸਤਕ ਸਾਧਾਂ ਦੇ ਪੈਰਾਂ ਉਤੇ ਟਿਕਿਆ ਹੋਇਆ ਹੈ।
Fareedkot Teekaਇਸੀ ਤੇ ਸੰਤੋਂ ਕੇ ਚਰਨੋਂ ਪਰ ਮੇਰਾ ਮਾਥਾ ਰਖਾ ਹੂਆ ਹੈ॥੧॥
Prof. Sahib Singhਹੇ ਪ੍ਰਭੂ! ਮੇਰਾ ਮੱਥਾ (ਤੇਰੇ) ਸੰਤ ਜਨਾਂ ਦੇ ਚਰਨਾਂ ਉਤੇ ਟਿਕਿਆ ਰਹੇ ॥੧॥

ਪਦ ਅਰਥ ਚਰਨ ਸੰਤਨ ਕੈ = ਸੰਤ ਜਨਾਂ ਦੇ ਚਰਨਾਂ ਉੱਤੇ ॥੧॥

SikhNet (Spanish)y así poso mi frente a los Pies de los Santos. (1)

ਪਾਰਬ੍ਰਹਮ ਕਉ; ਸਿਮਰਹੁ ਮਨਾਂ ॥

paarabraham kau; simarahu manaan |

Sant Singh KhalsaMeditate, O my mind, on the Supreme Lord God.
Manmohan SinghO my soul, meditate thou on thy Supreme Lord.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣੇ ਸ਼੍ਰੋਮਣੀ ਸਾਹਿਬ ਦਾ ਭਜਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਮਨਾਂ) ਪ੍ਯਾਰੇ! ਪਾਰਬ੍ਰਹਮ ਕਾ ਸਿਮਰਨੁ ਕਰੁ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਦਾ ਰਹੁ।

ਪਦ ਅਰਥ ਕਉ = ਨੂੰ। ਮਨਾਂ = ਹੇ ਮਨ!

SikhNet (Spanish)Medita oh mente mía, en el Supremo Dios Nuestro Señor.

ਗੁਰਮੁਖਿ ਨਾਨਕ; ਹਰਿ ਜਸੁ ਸੁਨਾਂ ॥੨॥੯॥੨੮॥

guramukh naanak; har jas sunaan |2|9|28|

Sant Singh KhalsaAs Gurmukh, Nanak listens to the Praises of the Lord. ||2||9||28||
Manmohan SinghBy the Guru's grace, Nanak, hears the praise of his God.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਨਾਨਕ ਆਪਣੇ ਵਾਹਿਗੁਰੂ ਦੀ ਕੀਰਤੀ ਸ੍ਰਵਣ ਕਰਦਾ ਹੈ।
Fareedkot Teekaਗੁਰੋਂ ਦ੍ਵਾਰੇ ਹਰੀ ਕਾ ਜਸੁ ਸੁਣਿਆਂ ਕਰੁ॥੨॥੯॥੨੮॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਸੁਣਿਆ ਕਰ ॥੨॥੯॥੨੮॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੁਨਾਂ = ਸੁਣਾਂ ॥੨॥੯॥੨੮॥

SikhNet (Spanish)Como Gurmukj, Nanak escucha las Amorosas Alabanzas del Señor. (2-9-28)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਮੇਰੇ ਮਨ; ਪ੍ਰੀਤਿ ਚਰਨ ਪ੍ਰਭ ਪਰਸਨ ॥

mere man; preet charan prabh parasan |

Sant Singh KhalsaMy mind loves to touch the Feet of God.
Manmohan SinghMy mind craves to touch the Lord's feet.
Manmohan Singh (Punjabi)ਮੇਰਾ ਚਿੱਤ ਸਾਈਂ ਦੇ ਪੈਰਾਂ ਦੇ ਛੋਹਣ ਨੂੰ ਲੋਚਦਾ ਹੈ।
Fareedkot Teekaਮੇਰੇ ਮਨ ਕੋ ਪ੍ਰਭੂ ਕੇ ਚਰਨ ਪਰਸਨੇ ਕੀ ਪ੍ਰੀਤੀ ਹੈ॥
Prof. Sahib Singhਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਪ੍ਰਭੂ ਦੇ ਚਰਨ ਛੁਹਣ ਲਈ ਤਾਂਘ ਹੁੰਦੀ ਹੈ,

ਪਦ ਅਰਥ ਮਨ = ਹੇ ਮਨ! ਪਰਸਨ = ਛੁਹਣਾ।

SikhNet (Spanish)A mi mente le fascina tocar los Pies de Dios, mi lengua está saciada con el Alimento del Señor Jar,

ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ; ਅਖੀਅਨ ਕਉ ਸੰਤੋਖੁ. ਪ੍ਰਭ ਦਰਸਨ ॥੧॥ ਰਹਾਉ ॥

rasanaa har har bhojan tripataanee; akheean kau santokh. prabh darasan |1| rahaau |

Sant Singh KhalsaMy tongue is satisfied with the Food of the Lord, Har, Har. My eyes are contented with the Blessed Vision of God. ||1||Pause||
Manmohan SinghMy tongue is satiated with the fare of the God's name and mine eyes are content with my Lord's vision. Pause.
Manmohan Singh (Punjabi)ਮੇਰੀ ਜੀਭ੍ਹਾ ਵਾਹਿਗੁਰੂ ਦੇ ਨਾਮ ਦੇ ਖਾਣੇ ਨਾਲ ਰੱਜੀ ਹੋਈ ਹੈ ਅਤੇ ਮੇਰੇ ਨੇਤ੍ਰ ਆਪਣੇ ਸੁਆਮੀ ਦੇ ਦੀਦਾਰ ਨਾਲ ਸੰਤੁਸ਼ਟ ਹਨ। ਠਹਿਰਾਉ।
Fareedkot Teekaਰਸਨਾ ਹਰਿ ਹਰਿ ਨਾਮ ਭੋਜਨ ਕਰ ਤ੍ਰਿਪਤਿ ਹੂਈ ਹੈ ਔਰ ਨੇਤ੍ਰੋਂ ਕੋ ਪ੍ਰਭੂ ਕੇ ਦਰਸਨ ਕਰ ਸੰਤੋਖੁ ਹੂਆ ਹੈ॥੧॥ ਰਹਾਉ ॥
Prof. Sahib Singhਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਦੀ (ਆਤਮਕ) ਖ਼ੁਰਾਕ ਨਾਲ ਰੱਜੀ ਰਹਿੰਦੀ ਹੈ, ਉਹਨਾਂ ਦੀਆਂ ਅੱਖਾਂ ਨੂੰ ਪ੍ਰਭੂ ਦੇ ਦੀਦਾਰ ਦੀ ਠੰਢ ਮਿਲੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਰਸਨਾ = ਜੀਭ। ਭੋਜਨਿ = ਭੋਜਨ ਨਾਲ। ਤ੍ਰਿਪਤਾਨੀ = ਰੱਜੀ ਰਹਿੰਦੀ ਹੈ। ਅਖੀਅਨ ਕਉ = ਅੱਖਾਂ ਨੂੰ। ਸੰਤੋਖ = ਸਾਂਤੀ ॥੧॥ ਰਹਾਉ ॥

SikhNet (Spanish)Jar y mis ojos están contenidos en la Visión Bendita de Dios. (1-Pausa)

ਕਰਨਨਿ ਪੂਰਿ ਰਹਿਓ, ਜਸੁ ਪ੍ਰੀਤਮ; ਕਲਮਲ ਦੋਖ, ਸਗਲ ਮਲ ਹਰਸਨ ॥

karanan poor rahio, jas preetam; kalamal dokh, sagal mal harasan |

Sant Singh KhalsaMy ears are filled with the Praise of my Beloved; all my foul sins and faults are erased.
Manmohan SinghMy ears are filled with the praise of my Lord am I am rid of all my sins, shortcomings and impieties.
Manmohan Singh (Punjabi)ਮੇਰੇ ਕੰਨ ਆਪਣੇ ਪਿਆਰੇ ਦੀ ਮਹਿਮਾ ਨਾਲ ਭਰੇ ਹੋਏ ਹਨ ਅਤੇ ਮੈਂ ਆਪਣੇ ਸਾਰੇ ਅਪਰਾਧਾਂ ਉਣਤਾਈਆਂ ਅਤੇ ਅਪਵਿੱਤ੍ਰਤਾਈਆਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਅਰ ਕਾਨੋਂ ਮੇਂ (ਪ੍ਰੀਤਮ) ਹਰੀ ਜਾ ਜਸੁ ਪੂਰਨ ਹੋ ਰਹਾ ਹੈ, ਇਸੀ ਤੇ (ਕਲਮਲ) ਪਾਪ ਅਰ ਮਲ ਰੂਪ ਦੋਖ ਸਭ (ਹਰਸਨ) ਹਰੇ ਗਏ ਹੈਂ॥
Prof. Sahib Singhਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ ਦੇ ਚਰਨ ਛੁਹਣ ਦੀ ਤਾਂਘ ਹੁੰਦੀ ਹੈ, ਉਹਨਾਂ ਦੇ) ਕੰਨਾਂ ਵਿਚ ਪ੍ਰੀਤਮ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ ਜੋ ਸਾਰੇ ਪਾਪਾਂ ਸਾਰੇ ਐਬਾਂ ਦੀ ਮੈਲ ਦੂਰ ਕਰਨ ਦੇ ਸਮਰੱਥ ਹੈ।

ਪਦ ਅਰਥ ਕਰਨਨਿ = ਕੰਨਾਂ ਵਿਚ। ਪੂਰਿ ਰਹਿਓ = ਭਰਿਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ। ਕਲਮਲ = ਪਾਪ। ਮਲ = ਮੈਲ। ਹਰਸਨ = ਦੂਰ ਕਰ ਸਕਣ ਵਾਲਾ।

SikhNet (Spanish)Mis oídos se han llenado de la Alabanza de mi Bienamado. Todos mis asquerosos errores y faltas son borrados,

ਪਾਵਨ ਧਾਵਨ ਸੁਆਮੀ ਸੁਖ ਪੰਥਾ; ਅੰਗ ਸੰਗ ਕਾਇਆ ਸੰਤ ਸਰਸਨ ॥੧॥

paavan dhaavan suaamee sukh panthaa; ang sang kaaeaa sant sarasan |1|

Sant Singh KhalsaMy feet follow the Path of Peace to my Lord and Master; my body and limbs joyfully blossom forth in the Society of the Saints. ||1||
Manmohan SinghMy feet walk in the comfortable path of the Lord and my body limbs flower in the saints association.
Manmohan Singh (Punjabi)ਮੇਰੇ ਪੈਰ ਪ੍ਰਭੂ ਦੇ ਸੁਖਦਾਇਕ ਮਾਰਗ ਅੰਦਰ ਟੁਰਦੇ ਹਨ ਅਤੇ ਮੇਰੇ ਸਰੀਰ ਦੇ ਭਾਗ ਸਾਧੂਆਂ ਦੀ ਸੰਗਤ, ਅੰਦਰ ਪ੍ਰਫੁਲਤ ਹੁੰਦੇ ਹਨ।
Fareedkot Teekaਪੈਰੋਂ ਕਰ ਕੇ ਸ੍ਵਾਮੀ ਸੁਖ ਰੂਪ ਕੇ (ਪੰਥਾ) ਰਸਤੇ ਮੇਂ ਧਾਵਨਾ ਕਰਤੇ ਹੈਂ ਅਰੁ ਸੰਤੋਂ ਕੀ ਅੰਗੋਂ ਕੇ ਸਾਥ (ਕਾਇਆ) ਦੇਹ ਕਾ ਸਪਰਸ ਕਰਨੇ ਤੇ, ਭਾਵ ਸੇਵਾ ਕਰਨੇ ਤੇ ਅਧਕ ਹੂਏ ਹੈਂ॥੧॥
Prof. Sahib Singhਉਹਨਾਂ ਦੇ ਪੈਰਾਂ ਦੀ ਦੌੜ-ਭੱਜ ਮਾਲਕ-ਪ੍ਰਭੂ (ਦੇ ਮਿਲਾਪ) ਦੇ ਸੁਖਦਾਈ ਰਸਤੇ ਉਤੇ ਬਣੀ ਰਹਿੰਦੀ ਹੈ, ਉਹਨਾਂ ਦੇ ਸਰੀਰਕ ਅੰਗ ਸੰਤ ਜਨਾਂ (ਦੇ ਚਰਨਾਂ) ਨਾਲ (ਛੁਹ ਕੇ) ਹੁਲਾਰੇ ਵਿਚ ਟਿਕੇ ਰਹਿੰਦੇ ਹਨ ॥੧॥

ਪਦ ਅਰਥ ਪਾਵਨ ਧਾਵਨ = ਪੈਰਾਂ ਨਾਲ ਦੌੜ-ਭੱਜ। ਪੰਥਾ = ਰਸਤਾ। ਸੁਖ ਪੰਥਾ = ਸੁਖ ਦੇਣ ਵਾਲਾ ਰਸਤਾ। ਕਾਇਆ = ਸਰੀਰ। ਸਰਸਨ = ਸ-ਰਸਨ, ਰਸ-ਰਹਿਤ, ਹੁਲਾਰੇ ਵਾਲੇ ॥੧॥

SikhNet (Spanish)mis pies siguen el Sendero de Paz hacia mi Señor y Maestro, y todas las partes de mi cuerpo florecen en la Sociedad de los Santos. (1)

ਸਰਨਿ ਗਹੀ ਪੂਰਨ ਅਬਿਨਾਸੀ; ਆਨ ਉਪਾਵ ਥਕਿਤ. ਨਹੀ ਕਰਸਨ ॥

saran gahee pooran abinaasee; aan upaav thakit. nahee karasan |

Sant Singh KhalsaI have taken Sanctuary in my Perfect, Eternal, Imperishable Lord. I do not bother trying anything else.
Manmohan SinghI have grasped the protection of my Perfect and Imperishable Lord and I tire myself not making any other efforts.
Manmohan Singh (Punjabi)ਮੈਂ ਆਪਣੇ ਮੁਕੰਮਲ ਅਤੇ ਨਾਸ-ਰਹਿਤ ਪ੍ਰਭੂ ਦੀ ਪਨਾਹ ਪਕੜੀ ਹੈ ਅਤੇ ਹੁਣ ਮੈਂ ਹੋਰ ਉਪਰਾਲੇ ਕਰਕੇ ਥਕਨ ਤੋਂ ਸੰਕੋਚ ਕਰਦਾ ਹਾਂ।
Fareedkot Teekaਅਬ ਪੂਰਨ ਅਬਿਨਾਸ਼ੀ ਕੀ ਸਰਣ ਪਕੜੀ ਹੈ ਔਰ ਉਪਾਵਾਂ ਸੇ ਥਕਤ ਹੋ ਗਏ ਹੈਂ, ਅਬ ਅਵਰ ਉਪਾਵ ਨਹੀਂ ਕਰਤੇ ਹੈਂ॥
Prof. Sahib Singhਹੇ ਮੇਰੇ ਮਨ ਜਿਨ੍ਹਾਂ ਮਨੁੱਖਾਂ ਨੇ ਸਰਬ-ਵਿਆਪਕ ਨਾਸ-ਰਹਿਤ ਪਰਮਾਤਮਾ ਦੀ ਸਰਨ ਫੜ ਲਈ, ਉਹ (ਇਸ ਸਰਨ ਨੂੰ ਛੱਡ ਕੇ ਉਸ ਦੇ ਮਿਲਾਪ ਵਾਸਤੇ) ਹੋਰ ਹੋਰ ਹੀਲੇ ਕਰ ਕੇ ਨਹੀਂ ਥੱਕਦੇ ਫਿਰਦੇ।

ਪਦ ਅਰਥ ਗਹੀ = ਫੜੀ। ਉਪਾਵ = (ਲਫ਼ਜ਼ 'ਉਪਾਉ' ਤੋਂ ਬਹੁ-ਵਚਨ) ਹੀਲੇ। ਆਨ = (अन्य) ਹੋਰ।

SikhNet (Spanish)Me he amparado en mi Señor Perfecto, Eterno e Imperecedero y no me preocupo por intentar nada más. Tomando de la mano a Sus humildes Sirvientes,

ਕਰੁ ਗਹਿ ਲੀਏ ਨਾਨਕ ਜਨ ਅਪਨੇ; ਅੰਧ ਘੋਰ ਸਾਗਰ. ਨਹੀ ਮਰਸਨ ॥੨॥੧੦॥੨੯॥

kar geh lee naanak jan apane; andh ghor saagar. nahee marasan |2|10|29|

Sant Singh KhalsaTaking them by the hand, O Nanak, God saves His humble servants; they shall not perish in the deep, dark world-ocean. ||2||10||29||
Manmohan SinghHolding them by the hand, O Nanak, the Lord has saved His slaves and they shall perish not in the terribly dark world ocean.
Manmohan Singh (Punjabi)ਹਥੋ ਪਕੜ ਕੇ ਹੇ ਨਾਨਕ! ਸੁਆਮੀ ਨੇ ਆਪਣੇ ਗੋਲਿਆਂ ਨੂੰ ਬਚਾਅ ਲਿਆ ਹੈ ਅਤੇ ਉਹ ਭਿਆਨਕ ਅੰਨ੍ਹੇ ਸੰਸਾਰ ਸਮੁੰਦਰ ਅੰਦਰ ਨਸ਼ਟ ਨਹੀਂ ਹੋਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਦਾਸ ਹਰੀ ਨੇ ਹਾਥ ਪਕੜ ਕਰ ਰਾਖ ਲੀਏ ਹੈਂ ਔਰ ਅੰਧ ਘੋਰ ਸੰਸਾਰ ਸਾਗਰ ਮੇਂ ਨਹੀਂ ਮਰੇਂਗੇ, ਭਾਵ ਸੇ ਜਨਮ ਮਰਨ ਸੇ ਰਹਿਤ ਹੋਵੇਂਗੇ॥੨॥੧੦॥੨੯॥☬ਬਿਕਾਰ ਨਿਬਿਰਤੀ ਹੇਤ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਨੇ ਜਿਨ੍ਹਾਂ ਆਪਣੇ ਸੇਵਕਾਂ ਦਾ ਹੱਥ ਫੜ ਲਿਆ ਹੁੰਦਾ ਹੈ, ਉਹ ਸੇਵਕ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਸੰਸਾਰ-ਸਮੁੰਦਰ ਵਿਚ ਆਤਮਕ ਮੌਤ ਨਹੀਂ ਸਹੇੜਦੇ ॥੨॥੧੦॥੨੯॥

ਪਦ ਅਰਥ ਕਰੁ = ਹੱਥ (ਇਕ-ਵਚਨ)। ਗਹਿ ਲੀਏ = ਫੜ ਲਏ। ਅੰਧ ਘੋਰ = ਘੁੱਪ ਹਨੇਰਾ। ਸਾਗਰ = ਸਮੁੰਦਰ। ਮਰਸਨ = (ਆਤਮਕ) ਮੌਤ ॥੨॥੧੦॥੨੯॥

SikhNet (Spanish)oh, dice Nanak, Dios los salva y nunca más perecen en el profundo y oscuro océano del mundo. (2-10-29)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਕੁਹਕਤ ਕਪਟ ਖਪਟ, ਖਲ ਗਰਜਤ; ਮਰਜਤ ਮੀਚੁ, ਅਨਿਕ ਬਰੀਆ ॥੧॥ ਰਹਾਉ ॥

kuhakat kapatt khapatt, khal garajat; marajat meech, anik bareea |1| rahaau |

Sant Singh KhalsaThose fools who bellow with rage and destructive deceit, are crushed and killed innumerable times. ||1||Pause||
Manmohan SinghThey, within whom chirps the ruinous guile and thunder the lust like foolish demons, them, the death crushes many a time. Pause.
Manmohan Singh (Punjabi)ਜਿਨ੍ਹਾਂ ਦੇ ਅੰਦਰ ਬਰਬਾਦ ਕਰਨ ਵਾਲਾ ਛਲ ਫਰੇਬ ਚਹਿਚਹਾਉਂਦਾ ਹੈ ਅਤੇ ਕਾਮ ਵਰਗੇ ਮੂਰਖ ਭੂਤਨੇ ਗੋਜਦੇ ਹਨ ਉਨ੍ਹਾਂ ਨੂੰ ਮੌਤ ਅਨੇਕਾਂ ਵਾਰੀ ਕੁਚਲਦੀ ਹੈ।
Fareedkot Teekaਰਿਦੇ ਮੇਂ ਕਪਟਾਦਿਕ (ਖਪਟ) ਖਪਾਉਣੇ ਵਾਲੇ ਬਿਕਾਰ ਬੋਲ ਰਹੇ ਹੈਂ ਔਰ ਕਾਮਾਦਿਕ ਖਲ ਗਰਜ ਰਹੇ ਹੈਂ, (ਮੀਚੁ) ਮਿਰਤੂ ਅਨੇਕ ਬੇਰ (ਮਰਜਤ) ਮਲਤੀ ਅਰਥਾਤ ਮਰਤੀ ਹੈ॥੧॥ ਰਹਾਉ ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ) ਨਾਸ ਕਰਨ ਵਾਲੇ ਖੋਟ ਭੜਕੇ ਰਹਿੰਦੇ ਹਨ, (ਜਿਨ੍ਹਾਂ ਦੇ ਅੰਦਰ ਕਾਮਾਦਿਕ) ਦੁਸ਼ਟ ਗੱਜਦੇ ਰਹਿੰਦੇ ਹਨ, (ਉਹਨਾਂ ਨੂੰ) ਮੌਤ ਅਨੇਕਾਂ ਵਾਰੀ ਮਾਰਦੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਕੁਹਕਤ = ਕੁਹਕਦੇ ਹਨ (ਮੋਰਾਂ ਵਾਂਗ), ਮੱਚਦੇ ਹਨ। ਖਪਟ = ਨਾਸ ਕਰਨ ਵਾਲੇ, ਆਤਮਕ ਜੀਵਨ ਨੂੰ ਤਬਾਹ ਕਰਨ ਵਾਲੇ। ਕਪਟ = ਖੋਟ। ਖਲ = ਦੁਸ਼ਟ (ਕਾਮਾਦਿਕ)। ਗਰਜਤ = ਗੱਜਦੇ ਹਨ। ਮੀਚੁ = ਮੌਤ, ਆਤਮਕ ਮੌਤ। ਮਰਜਤ = ਮਾਰਦੀ ਹੈ। ਬਰੀਆ = ਵਾਰੀ ॥੧॥ ਰਹਾਉ ॥

SikhNet (Spanish)Esos tontos que vociferan con furia y engañan destructivamente son aplastados y aniquilados innumerables veces. (1-Pausa)

ਅਹੰ ਮਤ ਅਨ ਰਤ, ਕੁਮਿਤ ਹਿਤ; ਪ੍ਰੀਤਮ ਪੇਖਤ. ਭ੍ਰਮਤ ਲਾਖ ਗਰੀਆ ॥੧॥

ahan mat an rat, kumit hit; preetam pekhat. bhramat laakh gareea |1|

Sant Singh KhalsaIntoxicated with egotism and imbued with other tastes, I am in love with my evil enemies. My Beloved watches over me as I wander through thousands of incarnations. ||1||
Manmohan SinghI am inebriate with ego, am imbued with other relishes and I love evil friend. My Beloved sees me wandering in lacs of lanes.
Manmohan Singh (Punjabi)ਮੈਂ ਹੰਗਤਾ ਨਾਲ ਮਤਵਾਲਾ ਹੋਇਆ ਹੋਇਆ ਹਾਂ, ਹੋਰਨਾਂ ਸੁਆਦਾ ਨਾਲ ਰੰਗੀਜਿਆਂ ਹਾਂ ਅਤੇ ਮਾੜੇ ਮਿਤ੍ਰਾਂ ਨੂੰ ਪਿਆਰ ਕਰਦਾ ਹਾਂ। ਮੇਰਾ ਪਿਆਰਾ ਮੈਨੂੰ ਲੱਖਾਂ ਹੀ ਗਲੀਆਂ ਅੰਦਰ ਭਟਕਦੇ ਨੂੰ ਵੇਖ ਰਿਹਾ ਹੈ।
Fareedkot Teekaਅਹੰਬੁਧੀ ਕਰ ਕੇ (ਅਨ) ਦੈਤ ਮੇਂ ਪ੍ਰੀਤੀ ਔ ਕਮਿਤਰਾ ਮੇਂ ਹਿਤ ਹੈ। ਹੇ (ਪ੍ਰੀਤਮ) ਪਰਮੇਸਰ! ਤੁਮ ਆਪ ਦੇਖ ਰਹੇ ਹੋ ਜੋ ਮਨ ਅਨੇਕ (ਗਰੀਆ) ਗਲੀਓਂ ਮੇਂ, ਭਾਵ ਰਸਤਿਓਂ ਮੇਂ ਭਰਮ ਰਹਾ ਹੈ॥੧॥
Prof. Sahib Singh(ਅਜਿਹੇ ਮਨੁੱਖ) ਹਉਮੈ ਦੇ ਮੱਤੇ ਹੋਏ (ਪ੍ਰਭੂ ਨੂੰ ਭੁਲਾ ਕੇ) ਹੋਰ ਹੋਰ (ਰਸਾਂ) ਵਿਚ ਰੱਤੇ ਰਹਿੰਦੇ ਹਨ, (ਅਜਿਹੇ ਮਨੁੱਖ) ਖੋਟੇ ਮਿੱਤਰਾਂ ਨਾਲ ਪਿਆਰ ਪਾਂਦੇ ਹਨ, ਖੋਟਿਆਂ ਨੂੰ ਆਪਣੇ ਸੱਜਣ ਬਣਾਂਦੇ ਹਨ, (ਅਜਿਹੇ ਮਨੁੱਖ ਕਾਮਾਦਿਕ ਵਿਕਾਰਾਂ ਦੀਆਂ) ਲੱਖਾਂ ਗਲੀਆਂ ਨੂੰ ਝਾਕਦੇ ਭਟਕਦੇ ਫਿਰਦੇ ਹਨ ॥੧॥

ਪਦ ਅਰਥ ਅਹੰ = ਅਹੰਕਾਰ। ਮਤ = ਮੱਤੇ ਹੋਏ। ਅਨ = (अन्य) ਹੋਰ ਹੋਰ (ਰਸ)। ਰਤ = ਰੱਤੇ ਹੋਏ। ਕੁਮਿਤ = ਖੋਟੇ ਮਿੱਤਰ। ਹਿਤ = ਪਿਆਰ। ਪੇਖਤ = ਵੇਖਦੇ। ਭ੍ਰਮਤ = ਭਟਕਦੇ। ਗਰੀ = ਗਲੀ। ਲਾਖ ਗਰੀਆ = (ਕਾਮਾਦਿਕ ਵਿਕਾਰਾਂ ਦੀਆਂ) ਲੱਖਾਂ ਗਲੀਆਂ ॥੧॥

SikhNet (Spanish)Intoxicado en el egoísmo e imbuido en otros sabores y otros placeres, vivo enamorado de mis enemigos malvados. Mi Bienamado me observa al vagar por miles de reencarnaciones. (1)

ਅਨਿਤ ਬਿਉਹਾਰ; ਅਚਾਰ ਬਿਧਿ ਹੀਨਤ. ਮਮ ਮਦ ਮਾਤ, ਕੋਪ ਜਰੀਆ ॥

anit biauhaar; achaar bidh heenat. mam mad maat, kop jareea |

Sant Singh KhalsaMy dealings are false, and my lifestyle is chaotic. Intoxicated with the wine of emotion, I am burning in the fire of anger.
Manmohan SinghFalse are me dealing and unplanned is my style of life. Intoxicated with the wine of worldly love, I am burning in the fire of wrath.
Manmohan Singh (Punjabi)ਕੂੜੇ ਹਨ ਮੇਰੇ ਵਿਹਾਰ ਅਤੇ ਬੇਢੰਗੀ ਹੈ ਮੇਰੀ ਜੀਵਨ ਰਹੁ ਰੀਤੀ। ਸੰਸਾਰੀ ਮਮਤਾ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ, ਮੈਂ ਕ੍ਰੋਧ ਦੀ ਅੱਗ ਵਿੱਚ ਸੜ ਰਿਹਾ ਹਾਂ।
Fareedkot Teeka(ਅਨਿਤ) ਤੁਛ ਮੇਰੇ ਬਿਵਹਾਰ ਹੈਂ ਅਰ ਆਚਾਰ ਬਿਧੀ ਸੇ ਰਹਿਤ ਹੂੰ ਅਰਥਾਤ ਨਿਖਿਧ ਕਰਮ ਕਰਤਾ ਹੂੰ, ਮਮਤਾ ਅਰ ਮਦ ਕਰ ਮਾਤਾ ਹੂਆ ਅੰਤਹਕਰਣ ਕੋਪ ਅਗਨੀ ਕਰ ਜਰਤਾ ਰਹਿਤਾ ਹੂੰ॥
Prof. Sahib Singh(ਅਜਿਹੇ ਮਨੁੱਖ) ਨਾਸਵੰਤ ਪਦਾਰਥਾਂ ਦੇ ਕਾਰ-ਵਿਹਾਰ ਵਿਚ ਹੀ ਰੁੱਝੇ ਰਹਿੰਦੇ ਹਨ, ਉਹਨਾਂ ਦਾ ਆਚਰਨ ਚੰਗੀ ਮਰਯਾਦਾ ਤੋਂ ਸੱਖਣਾ ਹੁੰਦਾ ਹੈ, ਉਹ (ਮਾਇਆ ਦੀ) ਮਮਤਾ ਦੇ ਨਸ਼ੇ ਵਿਚ ਮਸਤ ਰਹਿੰਦੇ ਹਨ, ਅਤੇ ਕ੍ਰੋਧ ਦੀ ਅੱਗ ਵਿਚ ਸੜਦੇ ਰਹਿੰਦੇ ਹਨ।

ਪਦ ਅਰਥ ਅਨਿਤ ਬਿਉਹਾਰ = ਨਾਹ ਨਿੱਤ ਰਹਿਣ ਵਾਲੇ ਪਦਾਰਥਾਂ ਦਾ ਕਾਰ-ਵਿਹਾਰ। ਅਚਾਰ = ਆਚਰਨ। ਬਿਧਿ ਹੀਨਤ = ਮਰਯਾਦਾ ਤੋਂ ਸੱਖਣਾ। ਮਮ = ਮਮਤਾ। ਮਦ = ਨਸ਼ਾ। ਮਾਤ = ਮੱਤੇ ਹੋਏ। ਕੋਪ = ਕ੍ਰੋਧ। ਜਰੀਆ = ਸੜਦੇ।

SikhNet (Spanish)Mis tratos son falsos y mi vida caótica. Intoxicado con el vino de la emoción, me consumo en el fuego del enojo.

ਕਰੁਣ ਕ੍ਰਿਪਾਲ ਗੋੁਪਾਲ, ਦੀਨ ਬੰਧੁ; ਨਾਨਕ. ਉਧਰੁ ਸਰਨਿ ਪਰੀਆ ॥੨॥੧੧॥੩੦॥

karun kripaal guopaal, deen bandh; naanak. udhar saran pareea |2|11|30|

Sant Singh KhalsaO Merciful Lord of the World, Embodiment of Compassion, Relative of the meek and the poor, please save Nanak; I seek Your Sanctuary. ||2||11||30||
Manmohan SinghO Merciful Master, the Embodiment of compassion, Cherisher of the universe and the Relative of the Meek, save Thou Nanak, Thy slave for, he has sought Thine refuge.
Manmohan Singh (Punjabi)ਹੇ ਰਹਿਮਤ ਦੇ ਸਰੂਪ! ਆਲਮ ਦੇ ਪਾਲਣ-ਪੋਸ਼ਣਹਾਰ ਅਤੇ ਮਸਕੀਨਾਂ ਦੇ ਸਨਬੰਧੀ, ਮਿਹਰਬਾਨ ਮਾਲਕ, ਤੂੰ ਆਪਣੇ ਗੋਲੇ ਨਾਨਕ ਦੀ ਰੱਖਿਆ ਕਰ, ਕਿਉਂ ਜੋ ਉਸ ਨੇ ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕ੍ਰਿਪਾਲ ਗੋਪਾਲ ਦੀਨ ਬੰਧੂ ਦਇਆ ਕੇ ਕਰਨੇ ਵਾਲੇ! ਮੈਂ ਆਪ ਕੀ ਸ਼ਰਣ ਪੜਾ ਹੂੰ, ਮੇਰੇ ਕੋ ਇਨ ਬਿਕਾਰੋਂ ਸੇ ਉਧਾਰ ਲੀਜੀਏ॥੨॥੧੧॥੩੦॥
Prof. Sahib Singhਹੇ ਤਰਸ-ਰੂਪ ਪ੍ਰਭੂ! ਹੇ ਦਇਆ ਦੇ ਘਰ ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਕ! ਤੂੰ ਗਰੀਬਾਂ ਦਾ ਪਿਆਰਾ ਹੈਂ, ਮੈਂ ਨਾਨਕ ਤੇਰੀ ਸਰਨ ਆ ਪਿਆ ਹਾਂ, (ਮੈਨੂੰ ਇਹਨਾਂ ਕਾਮਾਦਿਕ ਦੁਸ਼ਟਾਂ ਤੋਂ) ਬਚਾਈ ਰੱਖ ॥੨॥੧੧॥੩੦॥

ਪਦ ਅਰਥ ਕਰੁਣ = (ਕਰੁਣਾ = ਤਰਸ) ਹੇ ਤਰਸ-ਰੂਪ! ਕ੍ਰਿਪਾਲ = ਹੇ ਦਇਆ ਦੇ ਘਰ! ਗਪਾਲ = ਹੇ ਗੁਪਾਲ! (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ)। ਦੀਨ ਬੰਧੁ = ਗਰੀਬਾਂ ਦਾ ਹਿਤੂ। ਉਧਰੁ = (ਵਿਕਾਰਾਂ ਤੋਂ) ਬਚਾਈ ਰੱਖ ॥੨॥੧੧॥੩੦॥

SikhNet (Spanish)Oh, Misericordioso Señor del Mundo, Encarnación de la Compasión, Pariente del débil y el pobre, por favor salva a Nanak, pues busco Tu Santuario. (2-11-30)

Open this shabad →

Shabad Guru Arjan Dev Ji Raag Kaanraa continues on Ang 1304

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਜੀਅ ਪ੍ਰਾਨ ਮਾਨ ਦਾਤਾ ॥

jeea praan maan daataa |

Sant Singh KhalsaThe Giver of the soul, the breath of life and honor
Manmohan SinghGod is the Giver of soul, vital breath and the mind.
Manmohan Singh (Punjabi)ਵਾਹਿਗੁਰੂ ਆਤਮਾ, ਜਿੰਦ-ਜਾਨ ਅਤੇ ਮਨ ਦੇਣ ਵਾਲਾ ਹੈ।
Fareedkot Teekaਜੋ ਜੀਵੋਂ ਕੇ ਪ੍ਰਾਨ ਅਰ ਮਾਨ ਕਾ ਦਾਤਾ ਹੈ॥
Prof. Sahib Singhਪਰਮਾਤਮਾ (ਤੈਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਇੱਜ਼ਤ ਦੇਣ ਵਾਲਾ ਹੈ।

ਪਦ ਅਰਥ ਜੀਅ ਦਾਤਾ = ਜਿੰਦ ਦੇਣ ਵਾਲਾ। ਪ੍ਰਾਨ ਦਾਤਾ = ਪ੍ਰਾਨ ਦੇਣ ਵਾਲਾ। ਮਾਨ ਦਾਤਾ = ਇੱਜ਼ਤ ਦੇਣ ਵਾਲਾ।

SikhNet (Spanish)Olvidando al Señor, al Dador del Alma,

ਹਰਿ ਬਿਸਰਤੇ ਹੀ. ਹਾਨਿ ॥੧॥ ਰਹਾਉ ॥

har bisarate hee. haan |1| rahaau |

Sant Singh Khalsa- forgetting the Lord, all is lost. ||1||Pause||
Manmohan SinghWhen man forgets God, he loses in every way. Pause.
Manmohan Singh (Punjabi)ਜਦ ਬੰਦਾ ਆਪਣੇ ਹਰੀ ਨੂੰ ਭੁਲਾ ਦਿੰਦਾ ਹੈ, ਉਸ ਨੂੰ ਹਰ ਤਰ੍ਹਾਂ ਘਾਟਾ ਹੀ ਹੈ।
Fareedkot Teekaਐਸਾ ਹਰੀ ਬਿਸਰਨੇ ਤੇ ਨਿਸਚੇ ਕਰ ਹਾਨੀ ਹੋਤੀ ਹੈ॥੧॥ ਰਹਾਉ ॥
Prof. Sahib Singh(ਅਜਿਹੇ) ਪਰਮਾਤਮਾ ਨੂੰ ਵਿਸਾਰਦਿਆਂ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਬਿਸਰਤੇ = ਭੁੱਲਦਿਆਂ। ਹਾਨਿ = ਹਾਨੀ, ਘਾਟਾ, ਆਤਮਕ ਘਾਟ ॥੧॥ ਰਹਾਉ ॥

SikhNet (Spanish)de la Respiración de la Vida y el Honor, todo se pierde. (1-Pausa)

ਗੋਬਿੰਦ ਤਿਆਗਿ. ਆਨ ਲਾਗਹਿ; ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥

gobind tiaag. aan laageh; amrito ddaar bhoom paageh |

Sant Singh KhalsaYou have forsaken the Lord of the Universe, and become attached to another - you are throwing away the Ambrosial Nectar, to take dust.
Manmohan SinghAbandoning the World-Lord, thou are attached to another, O man and throwing away Nectar, are wholly occupied with dust.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਨੂੰ ਛੱਡ, ਤੂੰ ਹੋਰਸ ਨਾਲ ਜੁੜਿਆ ਹੋਇਆ ਹੈ, ਹੇ ਇਨਸਾਨ! ਅਤੇ ਸੁਧਾਰਸ ਨੂੰ ਸੁਟ ਕੇ ਤੂੰ ਖੇਹ ਨਾਲ ਮਗਨ ਹੋਇਆ ਹੋਇਆ ਹੈ।
Fareedkot Teekaਪ੍ਰਭੂ ਕੋ ਤਿਆਗ ਕੇ ਔਰ ਮੇਂ ਲਾਗਨਾ ਐਸੇ ਹੈ ਜੈਸੇ ਕੋਈ ਅੰਮ੍ਰਿਤ ਕੋ ਤਿਆਗ ਕਰ ਮਿਟੀ ਕੋ ਪਕੜ ਲੇਵੇ॥
Prof. Sahib Singhਹੇ ਮੂਰਖ! ਪਰਮਾਤਮਾ (ਦੀ ਯਾਦ) ਛੱਡ ਕੇ ਤੂੰ ਹੋਰ ਹੋਰ (ਪਦਾਰਥਾਂ) ਵਿਚ ਲੱਗਾ ਰਹਿੰਦਾ ਹੈਂ, ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਡੋਲ੍ਹ ਕੇ ਧਰਤੀ ਵਿਚ ਸੁੱਟ ਰਿਹਾ ਹੈਂ,

ਪਦ ਅਰਥ ਤਿਆਗਿ = ਤਿਆਗ ਕੇ, ਭੁਲਾ ਕੇ। ਆਨ = (अन्य) ਹੋਰ ਹੋਰ (ਪਦਾਰਥਾਂ) ਵਿਚ। ਲਾਗਹਿ = ਤੂੰ ਲੱਗ ਰਿਹਾ ਹੈਂ। ਅੰਮ੍ਰਿਤੋ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਡਾਰਿ = ਡੋਲ੍ਹ ਕੇ। ਭੂਮਿ ਪਾਗਹਿ = ਧਰਤੀ ਉਤੇ ਸੁੱਟ ਰਿਹਾ ਹੈਂ।

SikhNet (Spanish)Te has olvidado del Señor del Universo y te has apegado al otro. Estás desperdiciando el Néctar Ambrosial por un poco de polvo.

ਬਿਖੈ ਰਸ ਸਿਉ, ਆਸਕਤ ਮੂੜੇ; ਕਾਹੇ ਸੁਖ ਮਾਨਿ ॥੧॥

bikhai ras siau, aasakat moorre; kaahe sukh maan |1|

Sant Singh KhalsaWhat do you expect from corrupt pleasures? You fool! What makes you think that they will bring peace? ||1||
Manmohan SinghHow can one expect to gain bliss from the pleasure of vice, O fool? Why deem thou that peace lies in them?
Manmohan Singh (Punjabi)ਵਿਸ਼ੇ ਵਿਕਾਰਾਂ ਦੇ ਸੁਆਦਾਂ ਤੋਂ ਜੀਵ ਖੁਸ਼ੀ ਦੀ ਪ੍ਰਾਪਤੀ ਦੀ ਕਿਸ ਤਰ੍ਹਾਂ ਉਮੈਦ ਕਰ ਸਕਦਾ ਹੈ, ਹੇ ਮੂਰਖ? ਤੂੰ ਕਿਉਂ ਖਿਆਲ ਕਰਦਾ ਹੈ ਕਿ ਉਨ੍ਹਾਂ ਵਿੱਚ ਆਰਾਮ ਹੈ?
Fareedkot Teekaਹੇ ਮੂਰਖ ਜੀਵ! ਵਿਸ਼੍ਯ ਰਸੋਂ ਕੇ ਵਿਖੇ ਖਚਤ ਹੂਆ ਹੂਆ ਆਪ ਕੋ ਸੁਖ ਪ੍ਰਾਪਤ ਕਿਸ ਵਾਸਤੇ ਮਾਨਤਾ ਹੈਂ, ਭਾਵ ਦੁਖੀ ਰਹੇਂਗਾ॥੧॥
Prof. Sahib Singhਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ ਚੰਬੜਿਆ ਹੋਇਆ ਤੂੰ ਕਿਵੇਂ ਸੁਖ ਹਾਸਲ ਕਰ ਸਕਦਾ ਹੈਂ? ॥੧॥

ਪਦ ਅਰਥ ਬਿਖੈ ਰਸ ਸਿਉ = ਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ। ਆਸਕਤ = ਲੰਪਟ, ਚੰਬੜਿਆ ਹੋਇਆ। ਮੂੜੇ = ਹੇ ਮੂਰਖ! ਕਾਹੇ = ਕਿਵੇਂ? ਮਾਨਿ = ਮਾਣ ਸਕਦਾ ਹੈਂ ॥੧॥

SikhNet (Spanish)¿qué esperas de los placeres corruptos? Oh, tonto, ¿qué te hace pensar que pueden traerte Paz? (1)

Open this shabad (7 lines, Angs 1303-1304) →

Ang 1303 of 1430