ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਬੂਡਤ ਪ੍ਰਾਨੀ; ਹਰਿ ਜਪਿ ਧੀਰੈ ॥
booddat praanee; har jap dheerai |
Sant Singh KhalsaThe drowning mortal is comforted and consoled, meditating on the Lord.
Manmohan SinghThe drowning mortal is comforted by contemplating Thee. O God.
Manmohan Singh (Punjabi)ਡੁਬਦਾ ਹੋਇਆ ਫਾਨੀ ਬੰਦਾ ਹੇ ਵਾਹਿਗੁਰੂ ਤੇਰਾ ਸਿਮਰਨ ਕਰਨ ਦੁਆਰਾ ਸੁਖੀ ਹੋ ਜਾਂਦਾ ਹੈ।
Fareedkot Teekaਹੇ ਹਰੀ! ਪ੍ਰਾਨੀ ਡੂਬਤਾ ਹੂਆ ਤੇਰੇ ਨਾਮ ਕੋ ਜਪ ਕਰ ਧੀਰਜ ਕੋ ਪ੍ਰਾਪਤ ਹੋਤਾ ਹੈ॥
Prof. Sahib Singh(ਸੰਸਾਰ-ਸਮੁੰਦਰ ਵਿਚ) ਡੁੱਬ ਰਿਹਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦਾ ਨਾਮ ਜਪ ਕੇ (ਪਾਰ ਲੰਘ ਸਕਣ ਲਈ) ਹੌਸਲਾ ਪ੍ਰਾਪਤ ਕਰ ਲੈਂਦਾ ਹੈ,ਪਦ ਅਰਥ ਬੂਡਤ ਪ੍ਰਾਨੀ = (ਵਿਕਾਰਾਂ ਵਿਚ) ਡੁੱਬ ਰਿਹਾ ਮਨੁੱਖ। ਜਪਿ = ਜਪ ਕੇ। ਧੀਰੈ = (ਪਾਰ ਲੰਘ ਸਕਣ ਲਈ) ਹੌਸਲਾ ਹਾਸਲ ਕਰ ਲੈਂਦਾ ਹੈ।
SikhNet (Spanish)El mortal que se ahoga es consolado y confortado meditando en el Señor,
ਬਿਨਸੈ; ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ ॥
binasai; mohu bharam dukh peerai |1| rahaau |
Sant Singh KhalsaHe is rid of emotional attachment, doubt, pain and suffering. ||1||Pause||
Manmohan SinghHe is rid of worldly love, doubt, sorrow and pain. Pause.
Manmohan Singh (Punjabi)ਉਹ ਸੰਸਾਰੀ ਮਮਤ;, ਸੰਦੇਹ, ਅਫਸੋਸ ਅਤੇ ਪੀੜ ਤੋਂ ਖਲਾਸੀ ਪਾ ਜਾਂਦਾ ਹੈ। ਠਹਿਰਾਉ।
Fareedkot Teekaਤਿਸ ਕਾ ਮੋਹੁ ਔ ਦੁਖੁ ਅਰੁ ਭਰਮਣੇ ਕੀ ਪੀੜਾ ਬਿਨਸ ਜਾਤੀ ਹੈ॥੧॥ ਰਹਾਉ ॥
Prof. Sahib Singh(ਉਸ ਦੇ ਅੰਦਰੋਂ) ਮਾਇਆ ਦਾ ਮੋਹ ਮਿਟ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਦੁੱਖ-ਦਰਦ ਨਾਸ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ। ਭਰਮੁ = ਭਟਕਣਾ। ਪੀਰੈ = ਪੀੜ ॥੧॥ ਰਹਾਉ ॥
SikhNet (Spanish)se libera del apego emocional, de la duda, del dolor y del sufrimiento. (1-Pausa)
ਸਿਮਰਉ ਦਿਨੁ ਰੈਨਿ; ਗੁਰ ਕੇ ਚਰਨਾ ॥
simrau din rain; gur ke charanaa |
Sant Singh KhalsaI meditate in remembrance, day and night, on the Guru's Feet.
Manmohan SinghDay and night, meditate I on the feet of my Guru.
Manmohan Singh (Punjabi)ਦਿਹੂੰ ਅਤੇ ਰਾਤ, ਮੈਂ ਆਪਣੇ ਗੁਰਾਂ ਦੇ ਪੈਰਾਂ ਦਾ ਆਰਾਧਨ ਕਰਦਾ ਹਾਂ।
Fareedkot Teekaਮੈਂ ਰਾਤ੍ਰਿ ਦਿਨੇ ਗੁਰੋਂ ਕੇ ਚਰਨੋਂ ਕੋ ਸਿਮਰਤਾ ਹੂੰ॥
Prof. Sahib Singhਮੈਂ (ਭੀ) ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ।ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਰੈਨਿ = ਰਾਤ।
SikhNet (Spanish)Medito día y noche a los Pies del Guru
ਜਤ ਕਤ ਪੇਖਉ; ਤੁਮਰੀ ਸਰਨਾ ॥੧॥
jat kat pekhau; tumaree saranaa |1|
Sant Singh KhalsaWherever I look, I see Your Sanctuary. ||1||
Manmohan SinghWherever I see, I see Thy refuge O Lord.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਤੇਰੀ ਪਨਾਹ ਵੇਖਦਾ ਹਾਂ, ਹੇ ਸਾਈਂ!
Fareedkot Teekaਜਹਾਂ ਕਹਾਂ ਤੁਮਾਰੀ ਸਰਨ ਦੇਖਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਜਿਧਰ ਕਿਧਰ ਵੇਖਦਾ ਹਾਂ (ਗੁਰੂ ਦੀ ਕਿਰਪਾ ਨਾਲ) ਮੈਨੂੰ ਤੇਰਾ ਹੀ ਸਹਾਰਾ ਦਿੱਸ ਰਿਹਾ ਹੈ ॥੧॥ਪਦ ਅਰਥ ਜਤ ਕਤ = ਜਿਧਰ ਕਿਧਰ। ਪੇਖਉ = ਪੇਖਉਂ, ਮੈਂ ਵੇਖਦਾ ਹਾਂ ॥੧॥
SikhNet (Spanish)y a dónde sea que volteo ahí veo Tu Santuario. (1)
ਸੰਤ ਪ੍ਰਸਾਦਿ; ਹਰਿ ਕੇ ਗੁਨ ਗਾਇਆ ॥
sant prasaad; har ke gun gaaeaa |
Sant Singh KhalsaBy the Grace of the Saints, I sing the Glorious Praises of the Lord.
Manmohan SinghBy the saints grace, sing I the praises of my God.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾਉ।
Fareedkot Teekaਹੇ ਹਰੀ! ਸੰਤੋਂ ਕੀ ਕ੍ਰਿਪਾ ਕਰ ਤੇਰੇ ਗੁਣੋਂ ਕੋ ਗਾਇਆ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ,ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।
SikhNet (Spanish)Por la Gracia de los Santos canto las Alabanzas Gloriosas del Señor,
ਗੁਰ ਭੇਟਤ; ਨਾਨਕ. ਸੁਖੁ ਪਾਇਆ ॥੨॥੮॥੨੭॥
gur bhettat; naanak. sukh paaeaa |2|8|27|
Sant Singh KhalsaMeeting with the Guru, Nanak has found peace. ||2||8||27||
Manmohan SinghMeeting with his Guru, Nanak is blessed with bliss.
Manmohan Singh (Punjabi)ਆਪਣੇ ਗੁਰਦੇਵ ਜੀ ਨਾਲ ਮਿਲ ਕੇ, ਨਾਨਕ ਨੂੰ ਖ਼ੁਸ਼ੀ ਪ੍ਰਾਪਤ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਗੁਰੋਂ ਕੋ ਮਿਲ ਕਰ ਕੇ ਮੈਂਨੇ ਸੁਖੁ ਪਾਇਆ ਹੈ॥੨॥੮॥੨੭॥☬ਉਪਦੇਸ਼:
Prof. Sahib Singhਹੇ ਨਾਨਕ! ਗੁਰੂ ਨੂੰ ਮਿਲਦਿਆਂ ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੨॥੮॥੨੭॥ਪਦ ਅਰਥ ਗੁਰ ਭੇਟਤ = ਗੁਰੂ ਨੂੰ ਮਿਲਦਿਆਂ ॥੨॥੮॥੨੭॥
SikhNet (Spanish)y encontrando al Guru, Nanak ha encontrado la Paz. (2-8-27)