ੴ

ਸਿੱਖਬਾਣੀ · SikhBani

ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥

tiaag chalanaa sagal sanpat kaal sir par jaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaydaaraa · Ang 1121 · 7 lines
Translations

ਕੇਦਾਰਾ ਮਹਲਾ ੫ ॥

kedaaraa mahalaa 5 |

Sant Singh KhalsaKaydaaraa, Fifth Mehl:
Manmohan SinghKedare.5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
SikhNet (Spanish)Kedara, Mejl Guru Aryan, Quinto Canal Divino.

ਰਸਨਾ ਰਾਮ ਰਾਮ ਬਖਾਨੁ ॥

rasanaa raam raam bakhaan |

Sant Singh KhalsaWith your tongue, chant the Name of the Lord.
Manmohan SinghWith thy tongue utter thou the Lord's Name.
Manmohan Singh (Punjabi)ਆਪਣੀ ਜੀਹਭਾ ਨਾਲ ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! ਜਿਹਬਾ ਕਰ ਕੇ ਰਾਮ ਨਾਮ ਕੋ ਉਚਾਰਨ ਕਰੋ॥
Prof. Sahib Singh(ਆਪਣੀ) ਜੀਭ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ,

ਪਦ ਅਰਥ ਰਸਨਾ = ਜੀਭ (ਨਾਲ)। ਬਖਾਨੁ = ਉਚਾਰਿਆ ਕਰ।

SikhNet (Spanish)Oh mis labios, reciten siempre la Alabanza del Señor. Sí, canten siempre las Alabanzas de su Dios,

ਗੁਨ ਗੋੁਪਾਲ ਉਚਾਰੁ ਦਿਨੁ ਰੈਨਿ; ਭਏ ਕਲਮਲ ਹਾਨ ॥ ਰਹਾਉ ॥

gun guopaal uchaar din rain; bhe kalamal haan | rahaau |

Sant Singh KhalsaChanting the Glorious Praises of the Lord, day and night, your sins shall be eradicated. ||Pause||
Manmohan SinghUttering the Lord's praise day and night, thine sins shall be eradicated. Pause.
Manmohan Singh (Punjabi)ਪ੍ਰਭੂ ਦੀਆਂ ਸਿਫਤਾਂ ਦਿਨ ਅਤੇ ਰਾਤ ਉਚਾਰਨ ਕਰਨ ਦੁਆਰਾ ਤੇਰੇ ਪਾਪ ਨਸ਼ਟ ਹੋ ਜਾਣਗੇ। ਠਹਿਰਾਉ।
Fareedkot Teekaਜਿਸ ਨੇ ਰਾਤ੍ਰਿ ਦਿਨ ਗੋਪਾਲ ਕੇ ਗੁਣੋਂ ਕੋ ਉਚਾਰਨ ਕੀਆ ਹੈ, ਤਿਸ ਕੇ (ਕਲਮਲ) ਪਾਪ ਸਭ ਨਸ੍ਟ ਹੂਏ ਹੈਂ॥ ਰਹਾਉ ॥
Prof. Sahib Singhਦਿਨ ਰਾਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ ॥ ਰਹਾਉ॥

ਪਦ ਅਰਥ ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗੋਪਾਲ'। ਇਥੇ 'ਗੁਪਾਲ' ਪੜ੍ਹਨਾ ਹੈ}। ਰੈਨਿ = ਰਾਤ। ਕਲਮਲ = ਪਾਪ। ਭਏ ਹਾਨ = ਨਾਸ ਹੋ ਗਏ ॥ ਰਹਾਉ॥

SikhNet (Spanish)para que sean liberados de las consecuencias de sus errores. (1-Pausa)

ਤਿਆਗਿ ਚਲਨਾ ਸਗਲ ਸੰਪਤ; ਕਾਲੁ ਸਿਰ ਪਰਿ ਜਾਨੁ ॥

tiaag chalanaa sagal sanpat; kaal sir par jaan |

Sant Singh KhalsaYou shall have to leave behind all your riches when you depart. Death is hanging over your head - know this well!
Manmohan SinghAbandoning all thy riches, thou shall depart O man, know the death hangs over thy head.
Manmohan Singh (Punjabi)ਆਪਣੀ ਸਾਰੀ ਦੌਲਤ ਨੂੰ ਛੱਡ ਕੇ ਤੂੰ ਟੁਰ ਜਾਵੇਗਾ, ਹੇ ਬੰਦੇ! ਜਾਣ ਲੈ ਕਿ ਮੌਤ ਤੇਰੇ ਸਿਰ ਉਤੇ ਲਟਕ ਰਹੀ ਹੈ।
Fareedkot Teekaਹੇ ਭਾਈ! ਸੰਪੂਰਨ ਸੰਪਦਾ ਕੋ ਤ੍ਯਾਗ ਕਰ ਚਲੇ ਜਾਨਾ ਹੈ ਔਰ ਕਾਲ ਸਿਰਪਰ ਆਯਾ ਜਾਣੁ॥
Prof. Sahib Singhਸਾਰਾ ਧਨ-ਪਦਾਰਥ ਛੱਡ ਕੇ (ਆਖ਼ਿਰ ਹਰੇਕ ਪ੍ਰਾਣੀ ਨੇ ਇਥੋਂ) ਚਲੇ ਜਾਣਾ ਹੈ। ਮੌਤ ਨੂੰ (ਸਦਾ ਆਪਣੇ) ਸਿਰ ਉਤੇ (ਖਲੋਤੀ) ਸਮਝ।

ਪਦ ਅਰਥ ਤਿਆਗਿ = ਛੱਡ ਕੇ। ਸੰਪਤ = ਧਨ-ਪਦਾਰਥ। ਕਾਲੁ = ਮੌਤ। ਪਰਿ = ਉੱਤੇ। ਜਾਨੁ = ਸਮਝ ਰੱਖ।

SikhNet (Spanish)Acuérdate siempre, oh ser humano, que la muerte merodea sobre tu cabeza y que cuando tengamos que ir, vamos a dejar todas nuestras riquezas.

ਮਿਥਨ ਮੋਹ ਦੁਰੰਤ ਆਸਾ; ਝੂਠੁ ਸਰਪਰ ਮਾਨੁ ॥੧॥

mithan moh durant aasaa; jhootth sarapar maan |1|

Sant Singh KhalsaTransitory attachments and evil hopes are false. Surely you must believe this! ||1||
Manmohan SinghRealise thou that short-lived attachment and evil hopes are false for sure.
Manmohan Singh (Punjabi)ਤੂੰ ਅਨੁਭਵ ਕਰ ਲੈ ਕਿ ਛਿਨ ਭੰਗਰ ਮਮਤਾ ਅਤੇ ਖੋਟੀਆਂ ਉਮੈਂ ਦਾ ਨਿਸਚਿਤ ਹੀ ਕੂੜੀਆਂ ਹਨ।
Fareedkot Teekaਜਿਨ ਮਿਥਯਾ ਪਦਾਰਥੋਂ ਕੇ ਮੋਹ ਕਰ (ਦੁਰੰਤ) ਦੂਰ ਹੈ ਅੰਤ ਜਿਸ ਕਾ ਐਸੀ ਆਸਾ ਕਰ ਰਹਾ ਹੈ, ਤਿਨ ਕੋ (ਸਰਪਰ) ਜਰੂਰ ਹੀ ਝੂਠ ਕਰ ਕੇ ਮਾਨ ਲੇ॥੧॥
Prof. Sahib Singhਨਾਸਵੰਤ ਪਦਾਰਥਾਂ ਦਾ ਮੋਹ, ਕਦੇ ਨਾਹ ਮੁੱਕਣ ਵਾਲੀਆਂ ਆਸਾਂ-ਇਹਨਾਂ ਨੂੰ ਨਿਸ਼ਚੇ ਕਰ ਕੇ ਨਾਸਵੰਤ ਮੰਨ ॥੧॥

ਪਦ ਅਰਥ ਮਿਥਨ ਮੋਹ = ਨਾਸਵੰਤ ਪਦਾਰਥਾਂ ਦਾ ਮੋਹ। ਦੁਰੰਤ = {ਦੁਰ-ਅੰਤ} ਕਦੇ ਨਾਹ ਮੁੱਕਣ ਵਾਲੀਆਂ। ਝੂਠੁ = ਨਾਸਵੰਤ। ਸਰਪਰ = ਜ਼ਰੂਰ। ਮਾਨ = ਮੰਨ ॥੧॥

SikhNet (Spanish)Falsos son nuestros apegos, nuestras esperanzas terminan en el vicio, así que considéralas totalmente falsas e ilusorias. (1)

ਸਤਿ ਪੁਰਖ ਅਕਾਲ ਮੂਰਤਿ; ਰਿਦੈ ਧਾਰਹੁ ਧਿਆਨੁ ॥

sat purakh akaal moorat; ridai dhaarahu dhiaan |

Sant Singh KhalsaWithin your heart, focus your meditation on the True Primal Being, Akaal Moorat, the Undying Form.
Manmohan SinghWithin thy mind embrace thou the meditation of the True Lord, the Eternal being.
Manmohan Singh (Punjabi)ਆਪਣੀ ਹਿਰਦੇ ਅੰਦਰ ਤੂੰ ਅਮਰ ਸਰੂਪ, ਸੱਚੇ ਸੁਆਮੀ ਦਾ ਸਿਮਰਨ ਗ੍ਰਹਿਣ ਕਰ।
Fareedkot Teekaਜਿਸ ਕਾ ਸ੍ਵਰੂਪ ਕਾਲ ਸੇ ਰਹਿਤ ਹੈ ਐਸਾ ਜੋ ਸਤ ਪੁਰਸ ਹੈ, ਤਿਸ ਕੋ ਰਿਦੇ ਮੇਂ ਧ੍ਯਾਨੁ ਧਾਰੋ॥
Prof. Sahib Singh(ਆਪਣੇ) ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ।

ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ। ਪੁਰਖ = ਸਰਬ-ਵਿਆਪਕ। ਅਕਾਲ = ਅ-ਕਾਲ, ਮੌਤ-ਰਹਿਤ। ਮੂਰਤਿ = ਸਰੂਪ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ-ਰਹਿਤ ਹੈ। ਰਿਦੈ = ਹਿਰਦੇ ਵਿਚ।

SikhNet (Spanish)Entona tu ser en el Ser Eterno, en el Purusha Verdadero y sé bendecido con el Tesoro del Nombre,

ਨਾਮੁ ਨਿਧਾਨੁ ਲਾਭੁ ਨਾਨਕ; ਬਸਤੁ ਇਹ ਪਰਵਾਨੁ ॥੨॥੩॥੧੧॥

naam nidhaan laabh naanak; basat ih paravaan |2|3|11|

Sant Singh KhalsaOnly this profitable merchandise, the treasure of the Naam, O Nanak, shall be accepted. ||2||3||11||
Manmohan SinghO Nanak, this profitable commodity of the Name treasure becomes acceptable in the Lord's court.
Manmohan Singh (Punjabi)ਨਾਮ ਦੇ ਖਜਾਨੇ ਦਾ ਇਹ ਲਾਹੇਵੰਦਾ ਵੱਖਰ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸ੍ਵਰ ਕਾ ਨਾਮੁ ਜੋ ਲਾਭ ਵਾਲਾ ਖਜਾਨਾ ਰੂਪ ਹੈ ਪ੍ਰਲੋਕ ਮੇਂ ਜੀਵਣੇ ਪ੍ਰਵਾਣ ਕਰਾਉਨ ਵਾਲੀ ਯਹੀ ਵਸਤੂ ਹੈ॥੨॥੩॥੧੧॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ (ਅਸਲ) ਖੱਟੀ ਹੈ। ਇਹ ਚੀਜ਼ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦੀ ਹੈ ॥੨॥੩॥੧੧॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਬਸਤੁ = ਚੀਜ਼। ਪਰਵਾਨੁ = ਕਬੂਲ ॥੨॥੩॥੧੧॥

SikhNet (Spanish)pues esto es lo único que le place a tu Dios. (2-3-11)
Answers quote the Granth verbatim with Ang citations. AI commentary is not Gurbani and not a religious ruling.