ੴ

ਸਿੱਖਬਾਣੀ · SikhBani

ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥

adhik garat sansaar saagar kar deaa chaarahu dhor
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaydaaraa · Ang 1121 · 7 lines
Translations

ਕੇਦਾਰਾ ਮਹਲਾ ੫ ॥

kedaaraa mahalaa 5 |

Sant Singh KhalsaKaydaaraa, Fifth Mehl:
Manmohan SinghKedara. 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
SikhNet (Spanish)Kedara, Mejl Guru Aryan, Quinto Canal Divino.

ਪ੍ਰੀਤਮ ਬਸਤ; ਰਿਦ ਮਹਿ ਖੋਰ ॥

preetam basat; rid meh khor |

Sant Singh KhalsaMy Beloved dwells in the cave of my heart.
Manmohan SinghMy Beloved bides in the cave of my mind.
Manmohan Singh (Punjabi)ਮੇਰਾ ਪਿਆਰਾ ਮੇਰੇ ਮਨ ਦੀ ਗੁਫਾ ਅੰਦਰ ਵਸਦਾ ਹੈ।
Fareedkot Teekaਹੇ ਪ੍ਯਾਰੇ! ਤੂੰ ਮੇਰੇ ਰਿਦੇ ਰੂਪੀ (ਖੋਰ) ਗੁਫਾ ਮੇਂ ਬਸ ਰਹਾ ਹੈਂ॥
Prof. Sahib Singhਹੇ ਪ੍ਰੀਤਮ ਪ੍ਰਭੂ! (ਮੇਰੇ) ਹਿਰਦੇ ਵਿਚ ਕੋਰਾ-ਪਨ ਵੱਸ ਰਿਹਾ ਹੈ (ਜੋ ਤੇਰੇ ਚਰਨਾਂ ਨਾਲ ਪਿਆਰ ਬਣਨ ਨਹੀਂ ਦੇਂਦਾ)।

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਰਿਦ ਮਹਿ = (ਮੇਰੇ) ਹਿਰਦੇ ਵਿਚ। ਬਸਤ = ਵੱਸ ਰਹੀ ਹੈ। ਖੋਰ = ਖੋਟ, ਕੋਰਾ-ਪਨ।

SikhNet (Spanish)Oh Amor, mi corazón tiene un gran vacío,

ਭਰਮ ਭੀਤਿ ਨਿਵਾਰਿ ਠਾਕੁਰ; ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥

bharam bheet nivaar tthaakur; geh lehu apanee or |1| rahaau |

Sant Singh KhalsaShatter the wall of doubt, O my Lord and Master; please grab hold of me, and lift me up towards Yourself. ||1||Pause||
Manmohan SinghShatter Thou the wall of doubt, O Lord and holding me, pull Thou me towards Thyself. Pause.
Manmohan Singh (Punjabi)ਤੂੰ ਸਦੇਹ ਦੀ ਕੰਧ ਢਾਹ ਦੇ ਹੇ ਸੁਆਮੀ! ਅਤੇ ਮੈਨੂੰ ਪਕੜ ਕੇ ਆਪਣੀ ਵੱਲ ਖਿੱਚ ਲੈ। ਠਹਿਰਾਉ।
Fareedkot Teekaਹੇ ਠਾਕੁਰ! ਭਰਮ ਕੀ ਜੋ (ਭੀਤਿ) ਕੰਧ ਅਰਥਾਤ ਪੜਦਾ ਹੈ, ਤਿਸ ਕੋ ਹਟਾਇ ਕਰ ਮੇਰੇ ਮਨ ਕੋ ਪਕੜ ਕਰ ਅਪਨੀ ਤਰਫ ਖੈਂਚ ਲੀਜੀਏ॥੧॥ ਰਹਾਉ ॥
Prof. Sahib Singhਹੇ ਠਾਕੁਰ! (ਮੇਰੇ ਅੰਦਰੋਂ) ਭਟਕਣਾ ਦੀ ਕੰਧ ਦੂਰ ਕਰ (ਇਹ ਕੰਧ ਮੈਨੂੰ ਤੇਰੇ ਨਾਲੋਂ ਪਰੇ ਰੱਖ ਰਹੀ ਹੈ)। (ਮੇਰਾ ਹੱਥ) ਫੜ ਕੇ ਮੈਨੂੰ ਆਪਣੇ ਪਾਸੇ (ਜੋੜ) ਲੈ (ਆਪਣੇ ਚਰਨਾਂ ਵਿਚ ਜੋੜ ਲੈ) ॥੧॥ ਰਹਾਉ ॥

ਪਦ ਅਰਥ ਭੀਤਿ = ਕੰਧ। ਨਿਵਾਰਿ = ਦੂਰ ਕਰ। ਠਾਕੁਰ = ਹੇ ਠਾਕੁਰ! ਗਹਿ ਲੇਹੁ = (ਮੇਰੀ ਬਾਂਹ) ਫੜ ਲੈ। ਓਰ = ਪਾਸੇ ॥੧॥ ਰਹਾਉ ॥

SikhNet (Spanish)destruye entonces la pared de dudas entre Tú y yo y sosteniéndome con Tu Mano Bendita, haz que sólo vea hacia Ti. (1-Pausa)

ਅਧਿਕ ਗਰਤ ਸੰਸਾਰ ਸਾਗਰ; ਕਰਿ ਦਇਆ ਚਾਰਹੁ ਧੋਰ ॥

adhik garat sansaar saagar; kar deaa chaarahu dhor |

Sant Singh KhalsaThe world-ocean is so vast and deep; please be kind, lift me up and place me on the shore.
Manmohan SinghThe world-ocean is a great pit. In Thy mercy Thou mount me up to its shore.
Manmohan Singh (Punjabi)ਜਗਤ ਸਮੁੰਦਰ ਇਕ ਵੱਡਾ ਟੋਆ ਹੈ। ਆਪਣੀ ਮਿਹਰ ਦੁਆਰਾ ਤੂੰ ਮੈਨੂੰ ਇਸ ਦੇ ਕੰਢੇ ਉਤੇ ਚਾੜ੍ਹ ਦੇ।
Fareedkot Teekaਸੰਸਾਰ ਸਮੁੰਦ੍ਰ ਮੇਂ ਮੋਹ ਰੂਪ ਬਡਾ ਖਾਤਾ ਹੈ, ਕ੍ਰਿਪਾ ਕਰ ਕੇ ਤਿਸ ਸੇ ਨਿਕਾਲ ਕਰ ਮੇਰੇ ਕੋ (ਧੋਰ) ਧੋੜੇ, ਭਾਵ ਊਚੇ ਅਸਥਾਨ ਮੇਂ ਵਾ (ਧੋਰ) ਪਾਸ ਕਨਾਰੇ ਚੜਾਇ ਦੀਜੀਏ॥
Prof. Sahib Singhਹੇ ਪ੍ਰੀਤਮ! (ਤੇਰੇ ਇਸ) ਸੰਸਾਰ-ਸਮੁੰਦਰ ਵਿਚ (ਵਿਕਾਰਾਂ ਦੇ) ਅਨੇਕਾਂ ਗੜ੍ਹੇ ਹਨ, ਮਿਹਰ ਕੇ (ਮੈਨੂੰ ਇਹਨਾਂ ਤੋਂ ਬਚਾ ਕੇ) ਕੰਢੇ ਤੇ ਚਾੜ੍ਹ ਲੈ।

ਪਦ ਅਰਥ ਅਧਿਕ = ਕਈ, ਬਥੇਰੇ। ਗਰਤ = ਟੋਏ, ਗੜ੍ਹੇ। ਸਾਗਰ = ਸਮੁੰਦਰ। ਚਾਰਹੁ = ਚਾੜ੍ਹ ਲਵੋ। ਧੋਰ = ਕੰਢੇ ਤੇ।

SikhNet (Spanish)Insondable es la profundidad de la vida en el mar, por favor llévame a través por Misericordia.

ਸੰਤਸੰਗਿ ਹਰਿ ਚਰਨ ਬੋਹਿਥ; ਉਧਰਤੇ ਲੈ ਮੋਰ ॥੧॥

santasang har charan bohith; udharate lai mor |1|

Sant Singh KhalsaIn the Society of the Saints, the Lord's Feet are the boat to carry us across. ||1||
Manmohan SinghIn the saints' society, I have realised that the Lord's feet are the boat to ferry me across.
Manmohan Singh (Punjabi)ਸਤਿਸੰਗਤ ਅੰਦਰ ਮੈਂ ਅਨੁਭਵ ਕਰ ਲਿਆ ਹੈ ਕਿ ਸੁਆਮੀ ਦੇ ਪੈਰ ਮੈਨੂੰ ਪਾਰ ਕਰਨ ਨਹੀਂ ਇਕ ਜਹਾਜ਼ ਹਨ।
Fareedkot Teekaਹੇ ਹਰੀ! ਸੰਤੋਂ ਕੇ ਸੰਗ ਕਰ ਤੇਰੇ ਚਰਨ ਮੈਨੇ (ਬੋਹਿਥ) ਜਹਾਜ ਰੂਪ ਕੀਏ ਹੈਂ, ਵਹੁ ਮੇਰੇ ਕੋ ਲੇ ਕਰ ਉਧਰੇਂ ਹੋਵੇਂਗੇ॥੧॥
Prof. Sahib Singhਹੇ ਹਰੀ! ਸੰਤ ਜਨਾਂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣੇ) ਚਰਨਾਂ ਦੇ ਜਹਾਜ਼ (ਵਿਚ ਚਾੜ੍ਹ ਲੈ), (ਤੇਰੇ ਇਹ ਚਰਨ) ਮੈਨੂੰ ਪਾਰ ਲੰਘਾਣ ਦੇ ਸਮਰਥ ਹਨ ॥੧॥

ਪਦ ਅਰਥ ਸੰਗਿ = ਸੰਗਤ ਵਿਚ। ਬੋਹਿਥ = ਜਹਾਜ਼। ਉਧਰਤੇ = ਬਚਾ ਲੈਂਦੇ ਹਨ। ਮੋਰ ਲੈ = ਮੈਨੂੰ ਲੈ ਕੇ ॥੧॥

SikhNet (Spanish)Deja que Tus Pies sean mi Barco, oh Santo Barquero y así, sálvame Tú, oh Dios. (1)

ਗਰਭ ਕੁੰਟ ਮਹਿ ਜਿਨਹਿ ਧਾਰਿਓ; ਨਹੀ ਬਿਖੈ ਬਨ ਮਹਿ ਹੋਰ ॥

garabh kuntt meh jineh dhaario; nahee bikhai ban meh hor |

Sant Singh KhalsaThe One who placed you in the womb of your mother's belly - no one else shall save you in the wilderness of corruption.
Manmohan SinghHe, who protected thee in the tank of the belly, no other, but He, shall save thee in the world forest of sins.
Manmohan Singh (Punjabi)ਜਿਸ ਨੇ ਤੇਰੀ ਪੇਟ ਦੇ ਤਾਲਾਬ ਅੰਦਰ ਰੱਖਿਆ ਕੀਤੀ ਸੀ, ਹੋਰ ਕੋਈ ਨਹੀਂ ਕੇਵਲ ਉਹ ਪਾਪਾਂ ਦੇ ਜਗਤ ਜੰਗਲ ਅੰਦਰ ਤੇਰੀ ਰੱਖਿਆ ਕਰੇਗਾ।
Fareedkot Teekaਜਿਸ ਤੈਨੇ ਮਾਤਾ ਕੇ ਗਰਭ ਰੂਪੀ ਕੁੰਟ ਮੇਂ ਰਖ੍ਯਾ ਕਰੀ ਹੈ, ਤਿਸ ਤੇਰੇ ਬਿਨਾਂ ਬਿਖੈ ਰੂਪ ਬਨ ਮੇਂ ਔਰ ਕੋਈ ਰਖ੍ਯਕ ਨਹੀਂ॥
Prof. Sahib Singhਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ ਬਚਾਈ ਰੱਖਿਆ, ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿਚ (ਡੁੱਬਦੇ ਨੂੰ ਬਚਾਣ ਵਾਲਾ ਭੀ ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।

ਪਦ ਅਰਥ ਗਰਭ ਕੁੰਟ ਮਹਿ = ਗਟਭ ਕੁੰਡ ਵਿਚ, ਮਾਂ ਦੇ ਪੇਟ ਵਿਚ। ਜਿਨਹਿ = ਜਿਸ (ਹਰੀ) ਨੇ। ਧਾਰਿਓ = ਬਚਾਈ ਰੱਖਿਆ। ਬਨ = {वांनां कानने जले} ਪਾਣੀ। ਬਿਖੈ ਬਨ = ਵਿਸ਼ਿਆਂ ਦਾ ਸਮੁੰਦਰ।

SikhNet (Spanish)Quien me protegió en el fuego del vientre, también me puede salvar en el mar de las pasiones.

ਹਰਿ ਸਕਤ ਸਰਨ ਸਮਰਥ ਨਾਨਕ; ਆਨ. ਨਹੀ ਨਿਹੋਰ ॥੨॥੨॥੧੦॥

har sakat saran samarath naanak; aan. nahee nihor |2|2|10|

Sant Singh KhalsaThe power of the Lord's Sanctuary is all-powerful; Nanak does not rely on any other. ||2||2||10||
Manmohan SinghGod's refuge is powerful and potent to do all the deeds. Nanak owes allegiance to none else.
Manmohan Singh (Punjabi)ਵਾਹਿਗੁਰੂ ਦੀ ਪਨਾਹ ਸਾਰੇ ਕੰਮ ਕਰਨ ਨੂੰ ਬਲਵਾਨ ਅਤੇ ਯੋਗ ਹੈ। ਨਾਨਕ ਕਿਸੇ ਹੋਰਸ ਦੀ ਮੁਛੰਦਗੀ ਨਹੀਂ ਧਰਾਉਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਕਤੀ ਸਪੰਨ੍ਯ ਹਰੀ! ਮੈਂ ਤੇਰੀ ਸਰਣ ਹੂੰ ਮੇਰੇ ਕੋ ਔਰ ਕਿਸੀ ਕਾ (ਨਿਹੋਰ) ਅਹਿਸਾਨ ਨਹੀਂ ਹੈ॥੨॥੨॥੧੦॥☬ਉਪਦੇਸ:
Prof. Sahib Singhਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਰਨ ਪਏ ਨੂੰ ਬਚਾ ਸਕਣ ਵਾਲਾ ਹੈ, (ਜਿਹੜਾ ਮਨੁੱਖ ਉਸ ਦੀ ਸਰਨ ਆ ਪੈਂਦਾ ਹੈ, ਉਸ ਨੂੰ) ਕੋਈ ਹੋਰ ਮੁਥਾਜੀ ਨਹੀਂ ਰਹਿ ਜਾਂਦੀ ॥੨॥੨॥੧੦॥

ਪਦ ਅਰਥ ਸਕਤ = ਸ਼ਕਤੀ ਵਾਲਾ। ਸਰਨ ਸਮਰਥ = ਸ਼ਰਨ ਪਿਆਂ ਨੂੰ ਬਚਾਣ ਦੀ ਤਾਕਤ ਵਾਲਾ। ਨਿਹੋਰ = ਮੁਥਾਜੀ। ਆਨ = ਹੋਰ ॥੨॥੨॥੧੦॥

SikhNet (Spanish)Sí, nuestro Dios es Digno de dar Refugio, no hay nada ni nadie en quien uno se pueda apoyar. (2-2-10)
Answers quote the Granth verbatim with Ang citations. AI commentary is not Gurbani and not a religious ruling.