ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਚਰਨ ਕਮਲ ਪ੍ਰਭ; ਰਾਖੇ ਚੀਤਿ ॥
charan kamal prabh; raakhe cheet |
Sant Singh KhalsaI have enshrined the lotus feet of God within my consciousness.
Manmohan SinghThe Lord's lotus feet I have enshrined within my mind.
Manmohan Singh (Punjabi)ਸੁਆਮੀ ਦੇ ਕੰਵਲ ਚਰਨ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।
Fareedkot Teekaਸੰਤੋਂ ਨੇ ਪ੍ਰਭੂ ਕੇ ਚਰਨ ਕਮਲ ਚਿਤ ਮੇਂ ਰਖੇ ਹੈਂ॥
Prof. Sahib Singhਸੰਤ ਜਨਾਂ ਨੇ ਪ੍ਰਭੂ ਦੇ ਸੋਹਣੇ ਚਰਨ (ਸਦਾ ਆਪਣੇ) ਚਿੱਤ ਵਿਚ ਵਸਾਏ ਹੁੰਦੇ ਹਨ,ਪਦ ਅਰਥ ਚਰਨ ਕਮਲ = ਸੋਹਣੇ ਚਰਨ। ਚੀਤਿ = ਚਿੱਤ ਵਿਚ।
SikhNet (Spanish)Elevo los Pies de Loto del Señor en mi mente
ਹਰਿ ਗੁਣ ਗਾਵਹ; ਨੀਤਾ ਨੀਤ ॥
har gun gaavah; neetaa neet |
Sant Singh KhalsaI sing the Glorious Praises of the Lord, continually, continuously.
Manmohan SinghEver, ever sing I the praise of my God.
Manmohan Singh (Punjabi)ਸਦਾ, ਸਦਾ ਹੀ ਮੈਂ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਪੁਨਾ ਨਿਤ੍ਯੰਪ੍ਰਤੀ ਹਰੀ ਕੇ ਗੁਨ ਗਾਵਤੇ ਹੈਂ॥
Prof. Sahib Singhਉਹ ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।ਪਦ ਅਰਥ ਗਾਵਹ = ਗਾਵਹਿ, ਗਾਂਦੇ ਹਨ। ਨੀਤਾ ਨੀਤ = ਨਿੱਤ ਹੀ।
SikhNet (Spanish)y canto siempre Sus Alabanzas,
ਤਿਸੁ ਬਿਨੁ ਦੂਜਾ; ਅਵਰੁ. ਨ ਕੋਊ ॥
tis bin doojaa; avar. na koaoo |
Sant Singh KhalsaThere is none other than Him at all.
Manmohan SinghWithout Him, there is not any other second.
Manmohan Singh (Punjabi)ਉਸ ਦੇ ਬਾਝੌਂ ਹੋਰ ਦੂਸਰਾ ਕੋਈ ਨਹੀਂ।
Fareedkot Teekaਉਨੋਂ ਸੰਤੋਂ ਨੇ ਤਿਸ ਵਾਹਿਗੁਰੂ ਬਿਨਾਂ ਔਰ ਦੂਸਰਾ ਕੋਈ ਨਹੀਂ ਜਾਨਿਆ ਹੈ॥
Prof. Sahib Singhਪਰਮਾਤਮਾ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਸਹਾਰਾ ਨਹੀਂ ਦਿੱਸਦਾ (ਜੋ ਸਦਾ ਕਾਇਮ ਰਹਿ ਸਕੇ।ਪਦ ਅਰਥ ਕੋਊ = ਕੋਈ ਭੀ।
SikhNet (Spanish)pues sin Él, mi Único Dios, no hay nadie más,
ਆਦਿ ਮਧਿ ਅੰਤਿ ਹੈ ਸੋਊ ॥੧॥
aad madh ant hai soaoo |1|
Sant Singh KhalsaHe alone exists, in the beginning, in the middle, and in the end. ||1||
Manmohan SinghHe alone is in the beginning, the middle and the end.
Manmohan Singh (Punjabi)ਕੇਵਲ ਉਹ ਹੀ ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ ਹੈ।
Fareedkot Teekaਜਗਤ ਕੀ ਆਦਿ ਮੇਂ ਔ ਵਰਤਮਾਨ ਮੇਂ ਪੁਨਾ ਅੰਤ ਮੇਂ ਭੀ ਸੋਈ ਹੈ, ਐਸੇ ਜਾਨਿਆ ਹੈ॥੧॥
Prof. Sahib Singhਸੰਤ ਜਨਾਂ ਨੂੰ ਨਿਸਚਾ ਹੈ ਕਿ) ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਵਿਚ, ਵਿਚਕਾਰਲੇ ਸਮੇ ਵਿਚ, ਅਤੇ ਜਗਤ ਦੇ ਅੰਤ ਵਿਚ ਕਾਇਮ ਰਹਿਣ ਵਾਲਾ ਹੈ ॥੧॥ਪਦ ਅਰਥ ਆਦਿ = ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ ਵਿਚ। ਅੰਤਿ = ਜਗਤ ਦੇ ਅੰਤ ਵਿਚ। ਸੋਊ = ਉਹ ਆਪ ਹੀ ॥੧॥
SikhNet (Spanish)sólo Él es en el principio, en el medio y al final.(1)
ਸੰਤਨ ਕੀ ਓਟ; ਆਪੇ ਆਪਿ ॥੧॥ ਰਹਾਉ ॥
santan kee ott; aape aap |1| rahaau |
Sant Singh KhalsaHe Himself is the Shelter of the Saints. ||1||Pause||
Manmohan SinghO Himself, the Lord, is the support of His saints. Pause.
Manmohan Singh (Punjabi)ਖ਼ੁਦ-ਬ-ਖ਼ੁਦ ਹੀ ਸੁਆਮੀ ਆਪਣੇ ਸਾਧੂਆਂ ਦਾ ਆਸਰਾ ਹੈ। ਠਹਿਰਾਉ।
Fareedkot Teekaਸੰਤ ਕੀ (ਓਟ) ਧਿਰ ਵਹੁ ਪਰਮੇਸਰ ਆਪ ਹੀ ਆਪ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਹੀ (ਸੰਤ ਜਨਾਂ ਦਾ) ਆਸਰਾ ਹੈ ॥੧॥ ਰਹਾਉ ॥ਪਦ ਅਰਥ ਓਟ = ਆਸਰਾ। ਆਪੇ = ਆਪ ਹੀ ॥੧॥ ਰਹਾਉ ॥
SikhNet (Spanish)Sí, sólo Él es el Refugio de los Santos.(1-Pausa)
ਜਾ ਕੈ ਵਸਿ ਹੈ ਸਗਲ ਸੰਸਾਰੁ ॥
jaa kai vas hai sagal sansaar |
Sant Singh KhalsaThe entire universe is under His control.
Manmohan SinghHe, in whose sway is the entire universe;
Manmohan Singh (Punjabi)ਜਿਸ ਦੇ ਇਖ਼ਤਿਆਰ ਵਿੱਚ ਹੈ ਸਮੂਹ ਆਲਮ;
Fareedkot Teekaਜਿਸ ਕੇ ਵਸ ਮੇਂ ਸਭ ਸੰਸਾਰੁ ਹੈ॥
Prof. Sahib Singhਜਿਸ ਦੇ ਵਿਚ ਸਾਰਾ ਜਗਤ ਹੈ,ਪਦ ਅਰਥ ਜਾ ਕੈ ਵਸਿ = ਜਿਸ ਦੇ ਵੱਸ ਵਿਚ। ਸਗਲ = ਸਾਰਾ।
SikhNet (Spanish)Mi Dios controla el mundo entero,
ਆਪੇ ਆਪਿ ਆਪਿ ਨਿਰੰਕਾਰੁ ॥
aape aap aap nirankaar |
Sant Singh KhalsaHe Himself, the Formless Lord, is Himself by Himself.
Manmohan Singhhe, the Formless Lord who is Himself all-in-all;
Manmohan Singh (Punjabi)ਉਹ ਸਰੂਪ-ਰਹਿਤ ਸੁਆਮੀ ਸਾਰਾ ਕੁੱਛ ਖ਼ੁਦ ਹੀ ਹੈ।
Fareedkot Teekaਪੁਨਾ ਤੀਨ ਕਾਲ ਮੇਂ ਆਪਿ ਹੀ ਅਕਾਰ ਰਹਿਤ ਸੋ ਵਾਹਿਗੁਰੂ ਹੈ॥
Prof. Sahib Singhਜਿਹੜਾ ਨਿਰੰਕਾਰ ਸਦਾ ਆਪ ਹੀ ਆਪ ਹੈ,ਪਦ ਅਰਥ ਨਿਰੰਕਾਰੁ = ਨਿਰ-ਆਕਾਰ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ।
SikhNet (Spanish)sí, el Uno Sin Forma es Todo en todo.
ਨਾਨਕ ਗਹਿਓ. ਸਾਚਾ ਸੋਇ ॥
naanak gahio. saachaa soe |
Sant Singh KhalsaNanak holds tight to that True Lord.
Manmohan SinghNanak has clung to that True Lord.
Manmohan Singh (Punjabi)ਨਾਨਕ ਨੇ ਉਸ ਸੱਚੇ ਸੁਆਮੀ ਨੂੰ ਪਕੜਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਨੇ ਭੀ ਸੋ ਸਾਚਾ ਗ੍ਰਹਣ ਕਰਿਆ ਹੈ॥
Prof. Sahib Singhਹੇ ਨਾਨਕ! (ਸੰਤ ਜਨਾਂ ਨੇ) ਉਸ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ।ਪਦ ਅਰਥ ਗਹਿਓ = ਫੜ ਲਿਆ, ਹਿਰਦੇ ਵਿਚ ਵਸਾ ਲਿਆ। ਸਾਚਾ = ਸਦਾ ਕਾਇਮ ਰਹਿਣ ਵਾਲਾ।
SikhNet (Spanish)Nanak se ha aferrado a Él, su Único Dios Verdadero,
ਸੁਖੁ ਪਾਇਆ; ਫਿਰਿ ਦੂਖੁ. ਨ ਹੋਇ ॥੨॥੯॥
sukh paaeaa; fir dookh. na hoe |2|9|
Sant Singh KhalsaHe has found peace, and shall never suffer pain again. ||2||9||
Manmohan SinghHe has obtained peace and he shall suffer not pain again.
Manmohan Singh (Punjabi)ਉਸ ਨੂੰ ਸੁਖ ਪ੍ਰਾਪਤ ਹੋ ਗਿਆ ਹੈ ਅਤੇ ਉਹ ਮੁੜ ਕੇ ਦੁਖ ਨਹੀਂ ਉਠਾਵੇਗਾ।
Fareedkot Teekaਇਸੀ ਤੇ ਹਮ ਨੇ ਭੀ ਸਰੂਪ ਕਾ ਸੁਖ ਪਾਇਆ ਹੈ, ਜਿਸ ਤੇ ਪੁਨਾ ਅਗ੍ਯਾਨ ਰੂਪ ਦੁਖ ਨਹੀਂ ਹੋਤਾ ਹੈ॥੨॥੯॥☬ਉਪਦੇਸ਼ ਕਰਤੇ ਹੈਂ:
Prof. Sahib Singhਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹਨਾਂ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ ॥੨॥੯॥
SikhNet (Spanish)y obteniendo la Paz, no vuelve a sufrir otra vez.(2-9)