ਮਾਰੂ ਮਹਲਾ ੫ ॥
maaroo mahalaa 5 | Ang 1000
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਅੰਤਰਜਾਮੀ ਸਭ ਬਿਧਿ ਜਾਨੈ; ਤਿਸ ਤੇ ਕਹਾ ਦੁਲਾਰਿਓ ॥
antarajaamee sabh bidh jaanai; tis te kahaa dulaario | Ang 1000
Sant Singh KhalsaThe Inner-knower, the Searcher of hearts, knows everything; what can anyone hide from Him?
Manmohan SinghThe inner-knower understands all the plans, What can be kept concealed from Him?
Manmohan Singh (Punjabi)ਅੰਦਰਲੀਆਂ ਜਾਣਨਹਾਰ ਸਾਰੀਆਂ ਤਦਬੀਰਾਂ ਨੂੰ ਸਮਝਦਾ ਹੈ। ਉਸ ਪਾਸੋਂ ਕੀ ਲੁਕਾ ਕੇ ਰਖਿਆ ਜਾ ਸਕਦਾ ਹੈ?
Fareedkot Teekaਹੇ ਜੀਵ! ਅੰਤ੍ਰਯਾਮੀ ਜੋ ਸਭ ਘਟ ਕਾ ਪ੍ਰੇਰਕੁ ਹੈ ਵਹੁ ਸਭ ਬਿਧਾਂ ਕੋ ਜਾਨਤਾ ਹੈ, ਤਿਸ ਤੇ ਕਹਾ (ਦੁਲਾਰਿਓ) ਛਪਾਉ ਕਰ ਰਹਾ ਹੈਂ॥
Prof. Sahib Singhਹੇ ਮੂਰਖ! ਸਭ ਦੇ ਦਿਲਾਂ ਦੀ ਜਾਣਨ ਵਾਲਾ ਪਰਮਾਤਮਾ (ਮਨੁੱਖ ਦਾ) ਹਰੇਕ ਕਿਸਮ (ਦਾ ਅੰਦਰਲਾ ਭੇਤ) ਜਾਣਦਾ ਹੈ। ਉਸ ਪਾਸੋਂ ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ?ਪਦ ਅਰਥ ਅੰਤਰਜਾਮੀ = ਦਿਲਾਂ ਦੇ ਅੰਦਰ ਦੀ ਜਾਣਨ ਵਾਲਾ। ਸਭ ਨਿਧਿ = ਹਰੇਕ ਕਿਸਮ ਦੀ ਗੱਲ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ (ਪਰਮਾਤਮਾ) ਤੋਂ। ਕਹਾ ਦੁਲਾਰਿਓ = ਕਹਾ ਦੁਰਾਰਿਓ, ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ?
SikhNet (Spanish)Tu Dios es el Conocedor Íntimo de todos los corazones, entonces ¿qué puedes Esconderle?
ਹਸਤ ਪਾਵ ਝਰੇ ਖਿਨ ਭੀਤਰਿ; ਅਗਨਿ ਸੰਗਿ ਲੈ ਜਾਰਿਓ ॥੧॥
hasat paav jhare khin bheetar; agan sang lai jaario |1| Ang 1000
Sant Singh KhalsaYour hands and feet will fall off in an instant, when you are burnt in the fire. ||1||
Manmohan SinghThine hands and feet fall off in a moment, when thou art burnt with fire.
Manmohan Singh (Punjabi)ਜਦ ਤੂੰ ਅੱਗ ਨਾਲ ਸਾੜਿਆ ਜਾਂਦਾ ਹੈਂ, ਤੇਰੇ ਹੱਥ ਅਤੇ ਪੈਰ ਇਕ ਮੁਹਤ ਵਿੱਚ ਜਾਂਦੇ ਹਨ।
Fareedkot Teekaਜਬ ਤੇਰਾ ਸਰੀਰ ਲੈਕਰ ਅਗਨ ਕੇ ਸਾਥ ਜਾਰਿਆ ਜਾਵੇਗਾ ਤੌ (ਹਸਤ) ਹਾਥ ਔ ਪੈਰ ਖਿਨ ਮੇਂ ਝੜ ਜਾਏਂਗੇ; ਭਾਵ ਜਿਸ ਸਰੀਰ ਕੇ ਪਾਲਨ ਪੋਖਨ ਮੇਂ ਅਨੇਕ ਉਪਦ੍ਰਵ ਕਰਤਾ ਹੈਂ ਤਿਸ ਕੀ ਤੋ ਇਹੁ ਦਸਾ ਹੋਨੀ ਹੈ॥੧॥
Prof. Sahib Singh(ਹੇ ਮੂਰਖ! ਜਿਸ ਸਰੀਰ ਦੀ ਖ਼ਾਤਰ ਤੂੰ ਹਰਾਮਖ਼ੋਰੀ ਕਰਦਾ ਹੈਂ, ਉਹ ਸਰੀਰ ਅੰਤ ਵੇਲੇ) ਅੱਗ ਵਿਚ ਪਾ ਕੇ ਸਾੜਿਆ ਜਾਂਦਾ ਹੈ, (ਉਸ ਦੇ) ਹੱਥ ਪੈਰ (ਆਦਿਕ ਅੰਗ) ਇਕ ਖਿਨ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ ॥੧॥ਪਦ ਅਰਥ ਹਸਤ = ਹੱਥ {ਬਹੁ-ਵਚਨ}। ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਪੈਰ। ਝਰੇ = ਝੜ ਜਾਂਦੇ ਹਨ, ਸੜ ਜਾਂਦੇ ਹਨ। ਅਗਨਿ ਸੰਗਿ = ਅੱਗ ਨਾਲ, ਅੱਗ ਵਿਚ। ਜਾਰਿਓ = ਸਾੜਿਆ ਜਾਂਦਾ ਹੈ ॥੧॥
SikhNet (Spanish)Tus manos y pies que cometen faltas, caen en un instante, son quemados y de ti ya nada se escucha.(1)
ਮੂੜੇ ਤੈ ਮਨ ਤੇ; ਰਾਮੁ ਬਿਸਾਰਿਓ ॥
moorre tai man te; raam bisaario | Ang 1001
Sant Singh KhalsaYou fool, you have forgotten the Lord from your mind!
Manmohan SinghO fool, from thy mind, thou has forgotten the Lord.
Manmohan Singh (Punjabi)ਹੇ ਮੂਰਖ! ਆਪਣੇ ਹਿਰਦੇ ਤੋਂ ਤੋਂ ਆਪਣੇ ਸੁਆਮੀ ਨੂੰ ਭੁਲਾ ਛੱਡਿਆ ਹੈ।
Fareedkot Teekaਹੇ ਮੂਰਖ! ਤੈਨੇ ਮਨ ਤੇ ਰਾਮ ਬਿਸਾਰ ਦੀਆ ਹੈ॥
Prof. Sahib Singhਹੇ ਮੂਰਖ! ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ।ਪਦ ਅਰਥ ਮੂੜੇ = ਹੇ ਮੂਰਖ! ਤੈ = ਤੂੰ। ਮਨ ਤੇ = ਮਨ ਤੋਂ। ਬਿਸਾਰਿਓ = ਭੁਲਾ ਦਿੱਤਾ ਹੈ।
SikhNet (Spanish)Oh, tonto ignorante, ¿por qué te has olvidado de tu Señor?
ਲੂਣੁ ਖਾਇ ਕਰਹਿ ਹਰਾਮਖੋਰੀ; ਪੇਖਤ ਨੈਨ ਬਿਦਾਰਿਓ ॥੧॥ ਰਹਾਉ ॥
loon khaae kareh haraamakhoree; pekhat nain bidaario |1| rahaau | Ang 1001
Sant Singh KhalsaYou eat His salt, and then you are untrue to Him; before your very eyes, you shall be torn apart. ||1||Pause||
Manmohan SinghEating thy Master's salt, thou break faith with Him. Whilst eyes look on, thou shall be torn asunder. Pause.
Manmohan Singh (Punjabi)ਆਪਣੇ ਮਾਲਕ ਦਾ ਲੂਣ ਖਾ ਕੇ, ਤੂੰ ਉਸ ਨਾਲ ਬੇਈਮਾਨੀ ਕਰਦਾ ਹੈ। ਅੱਖਾਂ ਦੇ ਵੇਖਦਿਆਂ ਹੀ ਤੂੰ ਪਾੜ ਦਿੱਤਾ ਜਾਵੇਗਾਂ। ਠਹਿਰਾਉ।
Fareedkot Teekaਤਿਸੀ ਕਾ ਲੂਣ ਖਾਇ ਕਰਿ (ਹਰਾਮਖੋਰੀ) ਕ੍ਰਿਤਘਨਤਾ ਕਰ ਰਹਾ ਹੈਂ। ਪੁਨਾ ਸਭ ਸੰਬੰਧੀਆਂ ਕੇ ਨੇਤ੍ਰੀ ਦੇਖਤਿਆਂ ਤੂੰ ਮਾਰਿਆ ਜਾਇਗਾ, ਭਾਵ ਤੇਰਾ ਰਖਕੁ ਕੋਈ ਨਹੀਂ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਸਭ ਕੁਝ ਦਿੱਤਾ ਖਾ ਕੇ ਬੜੀ ਬੇ-ਸ਼ਰਮੀ ਨਾਲ ਤੂੰ ਹਰਾਮਖੋਰੀ ਕਰ ਰਿਹਾ ਹੈਂ ॥੧॥ ਰਹਾਉ ॥ਪਦ ਅਰਥ ਖਾਇ = ਖਾ ਕੇ। ਕਰਹਿ = ਤੂੰ ਕਰਦਾ ਹੈਂ। ਹਰਾਮਖੋਰੀ = ਹਰਾਮ ਦਾ ਮਾਲ ਖਾਣ ਦੀ ਕਰਤੂਤ। ਨੈਨ ਬਿਦਾਰਿਓ = ਨੈਨ ਬਿਦਾਰਿ, ਅੱਖਾਂ ਪਾੜ ਪਾੜ ਕੇ, ਬਦੀਦਾਂ ਵਾਂਗ, ਸ਼ਰਮ-ਹਯਾ ਲਾਹ ਕੇ। ਪੇਖਤ = ਵੇਖਦਾ ॥੧॥ ਰਹਾਉ ॥
SikhNet (Spanish)Te comes Su Sal y después Le mientes. Frente a tus ojos, te llegará la destrucción. (1-Pausa)
ਅਸਾਧ ਰੋਗੁ ਉਪਜਿਓ ਤਨ ਭੀਤਰਿ; ਟਰਤ ਨ. ਕਾਹੂ ਟਾਰਿਓ ॥
asaadh rog upajio tan bheetar; ttarat na. kaahoo ttaario | Ang 1001
Sant Singh KhalsaThe incurable disease has arisen in your body; it cannot be removed or overcome.
Manmohan SinghThe incurable disease wells up in the body, which cannot be fended off by any one's fending.
Manmohan Singh (Punjabi)ਲਾਇਲਾਜ ਬੀਮਾਰੀ ਦੇਹ ਵਿੱਚ ਉਤਪੰਨ ਹੋ ਜਾਂਦੀ ਹੈ, ਜੋ ਕਿਸੇ ਜਣੇ ਦੇ ਹਟਾਇਆ ਹਟਦੀ ਨਹੀਂ।
Fareedkot Teekaਇਹੁ ਅਗ੍ਯਾਨ ਅਸਾਧ ਰੋਗ ਤੇਰੇ ਸਰੀਰ ਮੇਂ ਪ੍ਰਗਟ੍ਯਾ ਹੈ, ਸੋ ਬਿਨਾਂ ਗ੍ਯਾਨ ਤੋ ਹੋਰੁ ਕਿਸੀ ਉਪਾਵ ਤੇ ਦੂਰ ਨਹੀਂ ਹੋਤਾ ਹੈ॥
Prof. Sahib Singhਹੇ ਮੂਰਖ! (ਜਦੋਂ ਹਰਾਮਖ਼ੋਰੀ ਦਾ ਇਹ) ਅਸਾਧ ਰੋਗ ਸਰੀਰ ਵਿਚ ਪੈਦਾ ਹੁੰਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਦੂਰ ਕੀਤਿਆਂ ਇਹ ਦੂਰ ਨਹੀਂ ਹੁੰਦਾ।ਪਦ ਅਰਥ ਅਸਾਧ ਰੋਗੁ = ਉਹ ਰੋਗ ਜਿਸ ਦਾ ਇਲਾਜ ਨਾਹ ਹੋ ਸਕੇ। ਤਨ ਭੀਤਰਿ = ਸਰੀਰ ਵਿਚ। ਟਰਤ ਨ = ਨਹੀਂ ਟਲਦਾ, ਦੂਰ ਨਹੀਂ ਹੁੰਦਾ। ਕਾਹੂ = ਹੋਰ ਕਿਸੇ ਤਰ੍ਹਾਂ ਭੀ। ਟਾਰਿਓ = ਟਾਲਿਆਂ, ਦੂਰ ਕੀਤਿਆਂ।
SikhNet (Spanish)El cuerpo está afligido de un mal incurable, y no mejora,
ਪ੍ਰਭ ਬਿਸਰਤ ਮਹਾ ਦੁਖੁ ਪਾਇਓ; ਇਹੁ ਨਾਨਕ. ਤਤੁ ਬੀਚਾਰਿਓ ॥੨॥੮॥
prabh bisarat mahaa dukh paaeo; ihu naanak. tat beechaario |2|8| Ang 1001
Sant Singh KhalsaForgetting God, one endures utter agony; this is the essence of reality which Nanak has realized. ||2||8||
Manmohan SinghForgetting the Lord, the mortal meets with extreme agony. This is the quintessence, that Nanak has found through due deliberation.
Manmohan Singh (Punjabi)ਪ੍ਰਭੂ ਨੂੰ ਭੁਲਾ ਕੇ ਪ੍ਰਾਣੀ ਪਰਮ ਕਸ਼ਟ ਉਠਾਉਂਦਾ ਹੈ। ਇਹ ਹੈ ਜੌਹਰ, ਜੋ ਨਾਨਕ ਨੇ ਯੋਗ ਸੋਚ ਵੀਚਾਰ ਰਾਹੀਂ ਲੱਭਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਨੇ ਤੋ ਇਹੀ (ਤਤੁ) ਸਾਰ ਬਿਚਾਰਿਆ ਹੈ ਕੇ ਪ੍ਰਭੂ ਕੇ ਬਿਸਰਨੇ ਤੇ ਜੀਵ ਨੇ ਅਤੀ ਦੁਖ ਪਾਇਆ ਹੈ॥੨॥੮॥
Prof. Sahib Singhਹੇ ਨਾਨਕ! ਸੰਤ ਜਨਾਂ ਨੇ ਇਹ ਭੇਤ ਸਮਝਿਆ ਹੈ ਕਿ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਬੜਾ ਦੁੱਖ ਸਹਾਰਦਾ ਹੈ ॥੨॥੮॥ਪਦ ਅਰਥ ਨਾਨਕ = ਹੇ ਨਾਨਕ! ॥੨॥੮॥
SikhNet (Spanish)mira, la Quintaesencia de toda Sabiduría es que, quien abandona a Dios, termina sufriendo.(2-8)