ੴ

ਸਿੱਖਬਾਣੀ · SikhBani

Ang 1001

Sri Guru Granth Sahib · Raag Maaroo · 4 shabads, 38 lines
Translations
Shabad Guru Arjan Dev Ji Raag Maaroo continued from Ang 1000

ਮੂੜੇ ਤੈ ਮਨ ਤੇ; ਰਾਮੁ ਬਿਸਾਰਿਓ ॥

moorre tai man te; raam bisaario |

Sant Singh KhalsaYou fool, you have forgotten the Lord from your mind!
Manmohan SinghO fool, from thy mind, thou has forgotten the Lord.
Manmohan Singh (Punjabi)ਹੇ ਮੂਰਖ! ਆਪਣੇ ਹਿਰਦੇ ਤੋਂ ਤੋਂ ਆਪਣੇ ਸੁਆਮੀ ਨੂੰ ਭੁਲਾ ਛੱਡਿਆ ਹੈ।
Fareedkot Teekaਹੇ ਮੂਰਖ! ਤੈਨੇ ਮਨ ਤੇ ਰਾਮ ਬਿਸਾਰ ਦੀਆ ਹੈ॥
Prof. Sahib Singhਹੇ ਮੂਰਖ! ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ।

ਪਦ ਅਰਥ ਮੂੜੇ = ਹੇ ਮੂਰਖ! ਤੈ = ਤੂੰ। ਮਨ ਤੇ = ਮਨ ਤੋਂ। ਬਿਸਾਰਿਓ = ਭੁਲਾ ਦਿੱਤਾ ਹੈ।

SikhNet (Spanish)Oh, tonto ignorante, ¿por qué te has olvidado de tu Señor?

ਲੂਣੁ ਖਾਇ ਕਰਹਿ ਹਰਾਮਖੋਰੀ; ਪੇਖਤ ਨੈਨ ਬਿਦਾਰਿਓ ॥੧॥ ਰਹਾਉ ॥

loon khaae kareh haraamakhoree; pekhat nain bidaario |1| rahaau |

Sant Singh KhalsaYou eat His salt, and then you are untrue to Him; before your very eyes, you shall be torn apart. ||1||Pause||
Manmohan SinghEating thy Master's salt, thou break faith with Him. Whilst eyes look on, thou shall be torn asunder. Pause.
Manmohan Singh (Punjabi)ਆਪਣੇ ਮਾਲਕ ਦਾ ਲੂਣ ਖਾ ਕੇ, ਤੂੰ ਉਸ ਨਾਲ ਬੇਈਮਾਨੀ ਕਰਦਾ ਹੈ। ਅੱਖਾਂ ਦੇ ਵੇਖਦਿਆਂ ਹੀ ਤੂੰ ਪਾੜ ਦਿੱਤਾ ਜਾਵੇਗਾਂ। ਠਹਿਰਾਉ।
Fareedkot Teekaਤਿਸੀ ਕਾ ਲੂਣ ਖਾਇ ਕਰਿ (ਹਰਾਮਖੋਰੀ) ਕ੍ਰਿਤਘਨਤਾ ਕਰ ਰਹਾ ਹੈਂ। ਪੁਨਾ ਸਭ ਸੰਬੰਧੀਆਂ ਕੇ ਨੇਤ੍ਰੀ ਦੇਖਤਿਆਂ ਤੂੰ ਮਾਰਿਆ ਜਾਇਗਾ, ਭਾਵ ਤੇਰਾ ਰਖਕੁ ਕੋਈ ਨਹੀਂ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਸਭ ਕੁਝ ਦਿੱਤਾ ਖਾ ਕੇ ਬੜੀ ਬੇ-ਸ਼ਰਮੀ ਨਾਲ ਤੂੰ ਹਰਾਮਖੋਰੀ ਕਰ ਰਿਹਾ ਹੈਂ ॥੧॥ ਰਹਾਉ ॥

ਪਦ ਅਰਥ ਖਾਇ = ਖਾ ਕੇ। ਕਰਹਿ = ਤੂੰ ਕਰਦਾ ਹੈਂ। ਹਰਾਮਖੋਰੀ = ਹਰਾਮ ਦਾ ਮਾਲ ਖਾਣ ਦੀ ਕਰਤੂਤ। ਨੈਨ ਬਿਦਾਰਿਓ = ਨੈਨ ਬਿਦਾਰਿ, ਅੱਖਾਂ ਪਾੜ ਪਾੜ ਕੇ, ਬਦੀਦਾਂ ਵਾਂਗ, ਸ਼ਰਮ-ਹਯਾ ਲਾਹ ਕੇ। ਪੇਖਤ = ਵੇਖਦਾ ॥੧॥ ਰਹਾਉ ॥

SikhNet (Spanish)Te comes Su Sal y después Le mientes. Frente a tus ojos, te llegará la destrucción. (1-Pausa)

ਅਸਾਧ ਰੋਗੁ ਉਪਜਿਓ ਤਨ ਭੀਤਰਿ; ਟਰਤ ਨ. ਕਾਹੂ ਟਾਰਿਓ ॥

asaadh rog upajio tan bheetar; ttarat na. kaahoo ttaario |

Sant Singh KhalsaThe incurable disease has arisen in your body; it cannot be removed or overcome.
Manmohan SinghThe incurable disease wells up in the body, which cannot be fended off by any one's fending.
Manmohan Singh (Punjabi)ਲਾਇਲਾਜ ਬੀਮਾਰੀ ਦੇਹ ਵਿੱਚ ਉਤਪੰਨ ਹੋ ਜਾਂਦੀ ਹੈ, ਜੋ ਕਿਸੇ ਜਣੇ ਦੇ ਹਟਾਇਆ ਹਟਦੀ ਨਹੀਂ।
Fareedkot Teekaਇਹੁ ਅਗ੍ਯਾਨ ਅਸਾਧ ਰੋਗ ਤੇਰੇ ਸਰੀਰ ਮੇਂ ਪ੍ਰਗਟ੍ਯਾ ਹੈ, ਸੋ ਬਿਨਾਂ ਗ੍ਯਾਨ ਤੋ ਹੋਰੁ ਕਿਸੀ ਉਪਾਵ ਤੇ ਦੂਰ ਨਹੀਂ ਹੋਤਾ ਹੈ॥
Prof. Sahib Singhਹੇ ਮੂਰਖ! (ਜਦੋਂ ਹਰਾਮਖ਼ੋਰੀ ਦਾ ਇਹ) ਅਸਾਧ ਰੋਗ ਸਰੀਰ ਵਿਚ ਪੈਦਾ ਹੁੰਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਦੂਰ ਕੀਤਿਆਂ ਇਹ ਦੂਰ ਨਹੀਂ ਹੁੰਦਾ।

ਪਦ ਅਰਥ ਅਸਾਧ ਰੋਗੁ = ਉਹ ਰੋਗ ਜਿਸ ਦਾ ਇਲਾਜ ਨਾਹ ਹੋ ਸਕੇ। ਤਨ ਭੀਤਰਿ = ਸਰੀਰ ਵਿਚ। ਟਰਤ ਨ = ਨਹੀਂ ਟਲਦਾ, ਦੂਰ ਨਹੀਂ ਹੁੰਦਾ। ਕਾਹੂ = ਹੋਰ ਕਿਸੇ ਤਰ੍ਹਾਂ ਭੀ। ਟਾਰਿਓ = ਟਾਲਿਆਂ, ਦੂਰ ਕੀਤਿਆਂ।

SikhNet (Spanish)El cuerpo está afligido de un mal incurable, y no mejora,

ਪ੍ਰਭ ਬਿਸਰਤ ਮਹਾ ਦੁਖੁ ਪਾਇਓ; ਇਹੁ ਨਾਨਕ. ਤਤੁ ਬੀਚਾਰਿਓ ॥੨॥੮॥

prabh bisarat mahaa dukh paaeo; ihu naanak. tat beechaario |2|8|

Sant Singh KhalsaForgetting God, one endures utter agony; this is the essence of reality which Nanak has realized. ||2||8||
Manmohan SinghForgetting the Lord, the mortal meets with extreme agony. This is the quintessence, that Nanak has found through due deliberation.
Manmohan Singh (Punjabi)ਪ੍ਰਭੂ ਨੂੰ ਭੁਲਾ ਕੇ ਪ੍ਰਾਣੀ ਪਰਮ ਕਸ਼ਟ ਉਠਾਉਂਦਾ ਹੈ। ਇਹ ਹੈ ਜੌਹਰ, ਜੋ ਨਾਨਕ ਨੇ ਯੋਗ ਸੋਚ ਵੀਚਾਰ ਰਾਹੀਂ ਲੱਭਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਨੇ ਤੋ ਇਹੀ (ਤਤੁ) ਸਾਰ ਬਿਚਾਰਿਆ ਹੈ ਕੇ ਪ੍ਰਭੂ ਕੇ ਬਿਸਰਨੇ ਤੇ ਜੀਵ ਨੇ ਅਤੀ ਦੁਖ ਪਾਇਆ ਹੈ॥੨॥੮॥
Prof. Sahib Singhਹੇ ਨਾਨਕ! ਸੰਤ ਜਨਾਂ ਨੇ ਇਹ ਭੇਤ ਸਮਝਿਆ ਹੈ ਕਿ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਬੜਾ ਦੁੱਖ ਸਹਾਰਦਾ ਹੈ ॥੨॥੮॥

ਪਦ ਅਰਥ ਨਾਨਕ = ਹੇ ਨਾਨਕ! ॥੨॥੮॥

SikhNet (Spanish)mira, la Quintaesencia de toda Sabiduría es que, quien abandona a Dios, termina sufriendo.(2-8)

Open this shabad (7 lines, Angs 1000-1001) →

Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਚਰਨ ਕਮਲ ਪ੍ਰਭ; ਰਾਖੇ ਚੀਤਿ ॥

charan kamal prabh; raakhe cheet |

Sant Singh KhalsaI have enshrined the lotus feet of God within my consciousness.
Manmohan SinghThe Lord's lotus feet I have enshrined within my mind.
Manmohan Singh (Punjabi)ਸੁਆਮੀ ਦੇ ਕੰਵਲ ਚਰਨ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।
Fareedkot Teekaਸੰਤੋਂ ਨੇ ਪ੍ਰਭੂ ਕੇ ਚਰਨ ਕਮਲ ਚਿਤ ਮੇਂ ਰਖੇ ਹੈਂ॥
Prof. Sahib Singhਸੰਤ ਜਨਾਂ ਨੇ ਪ੍ਰਭੂ ਦੇ ਸੋਹਣੇ ਚਰਨ (ਸਦਾ ਆਪਣੇ) ਚਿੱਤ ਵਿਚ ਵਸਾਏ ਹੁੰਦੇ ਹਨ,

ਪਦ ਅਰਥ ਚਰਨ ਕਮਲ = ਸੋਹਣੇ ਚਰਨ। ਚੀਤਿ = ਚਿੱਤ ਵਿਚ।

SikhNet (Spanish)Elevo los Pies de Loto del Señor en mi mente

ਹਰਿ ਗੁਣ ਗਾਵਹ; ਨੀਤਾ ਨੀਤ ॥

har gun gaavah; neetaa neet |

Sant Singh KhalsaI sing the Glorious Praises of the Lord, continually, continuously.
Manmohan SinghEver, ever sing I the praise of my God.
Manmohan Singh (Punjabi)ਸਦਾ, ਸਦਾ ਹੀ ਮੈਂ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਪੁਨਾ ਨਿਤ੍ਯੰਪ੍ਰਤੀ ਹਰੀ ਕੇ ਗੁਨ ਗਾਵਤੇ ਹੈਂ॥
Prof. Sahib Singhਉਹ ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।

ਪਦ ਅਰਥ ਗਾਵਹ = ਗਾਵਹਿ, ਗਾਂਦੇ ਹਨ। ਨੀਤਾ ਨੀਤ = ਨਿੱਤ ਹੀ।

SikhNet (Spanish)y canto siempre Sus Alabanzas,

ਤਿਸੁ ਬਿਨੁ ਦੂਜਾ; ਅਵਰੁ. ਨ ਕੋਊ ॥

tis bin doojaa; avar. na koaoo |

Sant Singh KhalsaThere is none other than Him at all.
Manmohan SinghWithout Him, there is not any other second.
Manmohan Singh (Punjabi)ਉਸ ਦੇ ਬਾਝੌਂ ਹੋਰ ਦੂਸਰਾ ਕੋਈ ਨਹੀਂ।
Fareedkot Teekaਉਨੋਂ ਸੰਤੋਂ ਨੇ ਤਿਸ ਵਾਹਿਗੁਰੂ ਬਿਨਾਂ ਔਰ ਦੂਸਰਾ ਕੋਈ ਨਹੀਂ ਜਾਨਿਆ ਹੈ॥
Prof. Sahib Singhਪਰਮਾਤਮਾ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਸਹਾਰਾ ਨਹੀਂ ਦਿੱਸਦਾ (ਜੋ ਸਦਾ ਕਾਇਮ ਰਹਿ ਸਕੇ।

ਪਦ ਅਰਥ ਕੋਊ = ਕੋਈ ਭੀ।

SikhNet (Spanish)pues sin Él, mi Único Dios, no hay nadie más,

ਆਦਿ ਮਧਿ ਅੰਤਿ ਹੈ ਸੋਊ ॥੧॥

aad madh ant hai soaoo |1|

Sant Singh KhalsaHe alone exists, in the beginning, in the middle, and in the end. ||1||
Manmohan SinghHe alone is in the beginning, the middle and the end.
Manmohan Singh (Punjabi)ਕੇਵਲ ਉਹ ਹੀ ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ ਹੈ।
Fareedkot Teekaਜਗਤ ਕੀ ਆਦਿ ਮੇਂ ਔ ਵਰਤਮਾਨ ਮੇਂ ਪੁਨਾ ਅੰਤ ਮੇਂ ਭੀ ਸੋਈ ਹੈ, ਐਸੇ ਜਾਨਿਆ ਹੈ॥੧॥
Prof. Sahib Singhਸੰਤ ਜਨਾਂ ਨੂੰ ਨਿਸਚਾ ਹੈ ਕਿ) ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਵਿਚ, ਵਿਚਕਾਰਲੇ ਸਮੇ ਵਿਚ, ਅਤੇ ਜਗਤ ਦੇ ਅੰਤ ਵਿਚ ਕਾਇਮ ਰਹਿਣ ਵਾਲਾ ਹੈ ॥੧॥

ਪਦ ਅਰਥ ਆਦਿ = ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ ਵਿਚ। ਅੰਤਿ = ਜਗਤ ਦੇ ਅੰਤ ਵਿਚ। ਸੋਊ = ਉਹ ਆਪ ਹੀ ॥੧॥

SikhNet (Spanish)sólo Él es en el principio, en el medio y al final.(1)

ਸੰਤਨ ਕੀ ਓਟ; ਆਪੇ ਆਪਿ ॥੧॥ ਰਹਾਉ ॥

santan kee ott; aape aap |1| rahaau |

Sant Singh KhalsaHe Himself is the Shelter of the Saints. ||1||Pause||
Manmohan SinghO Himself, the Lord, is the support of His saints. Pause.
Manmohan Singh (Punjabi)ਖ਼ੁਦ-ਬ-ਖ਼ੁਦ ਹੀ ਸੁਆਮੀ ਆਪਣੇ ਸਾਧੂਆਂ ਦਾ ਆਸਰਾ ਹੈ। ਠਹਿਰਾਉ।
Fareedkot Teekaਸੰਤ ਕੀ (ਓਟ) ਧਿਰ ਵਹੁ ਪਰਮੇਸਰ ਆਪ ਹੀ ਆਪ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਹੀ (ਸੰਤ ਜਨਾਂ ਦਾ) ਆਸਰਾ ਹੈ ॥੧॥ ਰਹਾਉ ॥

ਪਦ ਅਰਥ ਓਟ = ਆਸਰਾ। ਆਪੇ = ਆਪ ਹੀ ॥੧॥ ਰਹਾਉ ॥

SikhNet (Spanish)Sí, sólo Él es el Refugio de los Santos.(1-Pausa)

ਜਾ ਕੈ ਵਸਿ ਹੈ ਸਗਲ ਸੰਸਾਰੁ ॥

jaa kai vas hai sagal sansaar |

Sant Singh KhalsaThe entire universe is under His control.
Manmohan SinghHe, in whose sway is the entire universe;
Manmohan Singh (Punjabi)ਜਿਸ ਦੇ ਇਖ਼ਤਿਆਰ ਵਿੱਚ ਹੈ ਸਮੂਹ ਆਲਮ;
Fareedkot Teekaਜਿਸ ਕੇ ਵਸ ਮੇਂ ਸਭ ਸੰਸਾਰੁ ਹੈ॥
Prof. Sahib Singhਜਿਸ ਦੇ ਵਿਚ ਸਾਰਾ ਜਗਤ ਹੈ,

ਪਦ ਅਰਥ ਜਾ ਕੈ ਵਸਿ = ਜਿਸ ਦੇ ਵੱਸ ਵਿਚ। ਸਗਲ = ਸਾਰਾ।

SikhNet (Spanish)Mi Dios controla el mundo entero,

ਆਪੇ ਆਪਿ ਆਪਿ ਨਿਰੰਕਾਰੁ ॥

aape aap aap nirankaar |

Sant Singh KhalsaHe Himself, the Formless Lord, is Himself by Himself.
Manmohan Singhhe, the Formless Lord who is Himself all-in-all;
Manmohan Singh (Punjabi)ਉਹ ਸਰੂਪ-ਰਹਿਤ ਸੁਆਮੀ ਸਾਰਾ ਕੁੱਛ ਖ਼ੁਦ ਹੀ ਹੈ।
Fareedkot Teekaਪੁਨਾ ਤੀਨ ਕਾਲ ਮੇਂ ਆਪਿ ਹੀ ਅਕਾਰ ਰਹਿਤ ਸੋ ਵਾਹਿਗੁਰੂ ਹੈ॥
Prof. Sahib Singhਜਿਹੜਾ ਨਿਰੰਕਾਰ ਸਦਾ ਆਪ ਹੀ ਆਪ ਹੈ,

ਪਦ ਅਰਥ ਨਿਰੰਕਾਰੁ = ਨਿਰ-ਆਕਾਰ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ।

SikhNet (Spanish)sí, el Uno Sin Forma es Todo en todo.

ਨਾਨਕ ਗਹਿਓ. ਸਾਚਾ ਸੋਇ ॥

naanak gahio. saachaa soe |

Sant Singh KhalsaNanak holds tight to that True Lord.
Manmohan SinghNanak has clung to that True Lord.
Manmohan Singh (Punjabi)ਨਾਨਕ ਨੇ ਉਸ ਸੱਚੇ ਸੁਆਮੀ ਨੂੰ ਪਕੜਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਨੇ ਭੀ ਸੋ ਸਾਚਾ ਗ੍ਰਹਣ ਕਰਿਆ ਹੈ॥
Prof. Sahib Singhਹੇ ਨਾਨਕ! (ਸੰਤ ਜਨਾਂ ਨੇ) ਉਸ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ।

ਪਦ ਅਰਥ ਗਹਿਓ = ਫੜ ਲਿਆ, ਹਿਰਦੇ ਵਿਚ ਵਸਾ ਲਿਆ। ਸਾਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)Nanak se ha aferrado a Él, su Único Dios Verdadero,

ਸੁਖੁ ਪਾਇਆ; ਫਿਰਿ ਦੂਖੁ. ਨ ਹੋਇ ॥੨॥੯॥

sukh paaeaa; fir dookh. na hoe |2|9|

Sant Singh KhalsaHe has found peace, and shall never suffer pain again. ||2||9||
Manmohan SinghHe has obtained peace and he shall suffer not pain again.
Manmohan Singh (Punjabi)ਉਸ ਨੂੰ ਸੁਖ ਪ੍ਰਾਪਤ ਹੋ ਗਿਆ ਹੈ ਅਤੇ ਉਹ ਮੁੜ ਕੇ ਦੁਖ ਨਹੀਂ ਉਠਾਵੇਗਾ।
Fareedkot Teekaਇਸੀ ਤੇ ਹਮ ਨੇ ਭੀ ਸਰੂਪ ਕਾ ਸੁਖ ਪਾਇਆ ਹੈ, ਜਿਸ ਤੇ ਪੁਨਾ ਅਗ੍ਯਾਨ ਰੂਪ ਦੁਖ ਨਹੀਂ ਹੋਤਾ ਹੈ॥੨॥੯॥☬ਉਪਦੇਸ਼ ਕਰਤੇ ਹੈਂ:
Prof. Sahib Singhਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹਨਾਂ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ ॥੨॥੯॥
SikhNet (Spanish)y obteniendo la Paz, no vuelve a sufrir otra vez.(2-9)

Open this shabad →

Shabad Guru Arjan Dev Ji Raag Maaroo

ਮਾਰੂ ਮਹਲਾ ੫ ਘਰੁ ੩ ॥

maaroo mahalaa 5 ghar 3 |

Sant Singh KhalsaMaaroo, Fifth Mehl, Third House:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Maru, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਪ੍ਰਾਨ ਸੁਖਦਾਤਾ ਜੀਅ ਸੁਖਦਾਤਾ; ਤੁਮ ਕਾਹੇ ਬਿਸਾਰਿਓ ਅਗਿਆਨਥ ॥

praan sukhadaataa jeea sukhadaataa; tum kaahe bisaario agiaanath |

Sant Singh KhalsaHe is the Giver of peace to the breath of life, the Giver of life to the soul; how can you forget Him, you ignorant person?
Manmohan SinghO unwise man, why forget thou the Giver of peace to Thy very life and the Dispenser of bliss to thy soul?
Manmohan Singh (Punjabi)ਹੇ ਅਗਿਆਨੀ ਬੰਦੇ! ਤੂੰ ਆਪਣੀ ਜਿੰਦ ਜਾਨ ਨੂੰ ਸੁਖ ਦੇਣ ਵਾਲੇ ਅਤੇ ਆਪਣੀ ਆਤਮਾ ਨੂੰ ਖ਼ੁਸ਼ੀ ਬਖ਼ਸ਼ਨਹਾਰ ਨੂੰ ਕਿਉਂ ਭੁਲਾਉਂਦਾ ਹੈਂ?
Fareedkot Teekaਪ੍ਰਾਨੋਂ ਕਾ ਸੁਖ ਦਾਤਾ ਪੁਨਾ ਜੀਅ, ਭਾਵ ਅੰਤਸਕਰਣ ਕੋ ਭੀ ਸੁਖ ਕਾ ਦਾਤਾ ਹੈ। ਤੁਮ ਨੇ ਵਹੁ ਕਿਉਂ ਵਿਸਾਰਿਆ ਹੈ, ਹੇ ਅਗ੍ਯਾਨੀ! (ਥ) ਤੁਕਾਂਤ ਕਾ ਹੈ॥
Prof. Sahib Singhਹੇ ਅਗਿਆਨੀ! ਤੂੰ ਕਿਉਂ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਜੋ ਜਿੰਦ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਅਤੇ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ।

ਪਦ ਅਰਥ ਪ੍ਰਾਨ ਦਾਤਾ = ਜਿੰਦ ਦੇਣ ਵਾਲਾ। ਜੀਅ ਸੁਖ ਦਾਤਾ = ਸਭ ਜੀਵਾਂ ਨੂੰ ਸੁਖ ਦੇਣ ਵਾਲਾ। ਕਾਹੇ = ਕਿਉਂ? ਅਗਿਆਨਥ = ਹੇ ਅਗਿਆਨੀ!

SikhNet (Spanish)Oh tonto, ¿por qué hacer a un lado al Dios de Éxtasis, la Vida de toda vida?

ਹੋਛਾ ਮਦੁ ਚਾਖਿ. ਹੋਏ ਤੁਮ ਬਾਵਰ; ਦੁਲਭ ਜਨਮੁ ਅਕਾਰਥ ॥੧॥

hochhaa mad chaakh. hoe tum baavar; dulabh janam akaarath |1|

Sant Singh KhalsaYou taste the weak, insipid wine, and you have gone insane. You have uselessly wasted this precious human life. ||1||
Manmohan SinghIn-drinking the worthless wine, thou has gone mad and wasted thy invaluable life in vain.
Manmohan Singh (Punjabi)ਨਿਕੰਮੀ ਸ਼ਰਾਬ ਨੂੰ ਪੀ ਕੇ ਤੂੰ ਕਮਲਾ ਹੋ ਗਿਆ ਹੈਂ ਅਤੇ ਤੈਂ ਆਪਣਾ ਅਮੋਲਕ ਜੀਵਨ ਬੇਫ਼ਾਇਦਾ ਗੁਆ ਲਿਆ ਹੈ।
Fareedkot Teekaਤੁਛ ਮਦ ਚੱਖ ਕਰ ਕੇ ਤੁਮ ਬਾਵਰੇ ਹੋਏ ਹੋ; ਭਾਵ ਇਸਤ੍ਰੀ ਪੁਤ੍ਰ ਧਨ ਕਾ ਜੋ ਹੰਕਾਰੁ ਹੈ, ਸੋ ਹੋਛਾ ਹੈ ਔਰ ਦੁਰਲਭ ਜੋ ਮਾਨੁਖ ਜਨਮ ਥਾ, ਸੋ (ਅਕਾਰਥ) ਵਿਅਰਥ ਗਵਾਇ ਦੀਆ ਹੈ॥੧॥
Prof. Sahib Singhਛੇਤੀ ਮੁੱਕ ਜਾਣ ਵਾਲਾ (ਮਾਇਆ ਦੇ ਮੋਹ ਦਾ) ਨਸ਼ਾ ਚੱਖ ਕੇ ਤੂੰ ਝੱਲਾ ਹੋ ਰਿਹਾ ਹੈਂ, ਤੇਰਾ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ ॥੧॥

ਪਦ ਅਰਥ ਹੋਛਾ = ਛੇਤੀ ਮੁੱਕ ਜਾਣ ਵਾਲਾ। ਮਦੁ = ਨਸ਼ਾ। ਬਾਵਰ = ਝੱਲਾ। ਅਕਾਰਥ = ਵਿਅਰਥ ॥੧॥

SikhNet (Spanish)Has desperdiciado en vano el Regalo de la forma humana, intoxicado con el vino de la vanidad.(1)

ਰੇ ਨਰ; ਐਸੀ ਕਰਹਿ ਇਆਨਥ ॥

re nar; aisee kareh eaanath |

Sant Singh KhalsaO man, such is the foolishness you practice.
Manmohan SinghSuch silliness practise thou, O man.
Manmohan Singh (Punjabi)ਐਹੋ ਜੇਹੀ ਬੇਵਕੂਫੀ ਤੂੰ ਕਰਦਾ ਹੈਂ, ਹੇ ਬੰਦੇ!
Fareedkot Teekaਹੇ ਪੁਰਸ! ਤੂੰ ਐਸੀ ਇਆਨਪੁਨੇ ਕੀ ਬਾਤ ਕਰਤਾ ਹੈਂ॥
Prof. Sahib Singhਹੇ ਮਨੁੱਖ! ਤੂੰ ਬੜੀ ਮਾੜੀ ਬੇ-ਅਕਲੀ ਕਰ ਰਿਹਾ ਹੈਂ,

ਪਦ ਅਰਥ ਰੇ ਨਰ = ਹੇ ਮਨੁੱਖ! ਕਰਹਿ = ਤੂੰ ਕਰਦਾ ਹੈਂ। ਇਆਨਥ = ਬੇ-ਅਕਲੀ।

SikhNet (Spanish)Oh hombre, ¿por qué quieres permanecer en tal ignorancia? ¿Por qué abandonas al Maestro de la Tierra, al vivir en el apego y dejándote confundir por el engaño?

ਤਜਿ ਸਾਰੰਗਧਰ. ਭ੍ਰਮਿ ਤੂ ਭੂਲਾ; ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥੧॥ ਰਹਾਉ ॥

taj saarangadhar. bhram too bhoolaa; mohi lapattio daasee sang saanath |1| rahaau |

Sant Singh KhalsaRenouncing the Lord, the Support of the earth, you wander, deluded by doubt; you are engrossed in emotional attachment, associating with Maya, the slave-girl. ||1||Pause||
Manmohan SinghForsaking the Lord the bow-holder stray in doubt and are attached to the worldly love and the company of mammon, the slave-girl. Pause.
Manmohan Singh (Punjabi)ਧਨਖਧਾਰੀ, ਆਪਣੇ ਸੁਆਮੀ ਨੂੰ ਛੱਡ ਕੇ, ਤੂੰ ਸੰਦੇਹ ਅੰਦਰ ਭਟਕਦਾ ਹੈਂ ਅਤੇ ਸੰਸਾਰੀ ਮਮਤਾ ਤੇ ਗੋਲੀ ਮਾਇਆ ਦੀ ਸੰਗਤ ਨਾਲ ਚਿਮੜਿਆ ਹੋਇਆ ਹੈ। ਠਹਿਰਾਉ।
Fareedkot Teeka(ਸਾਰੰਗਧਰ) ਪ੍ਰਮੇਸਰ ਕੋ ਤਿਆਗ ਕੇ ਤੂੰ ਸੰਸਾਰ ਭ੍ਰਮ ਮੇਂ ਭੂਲਾ ਹੈਂ ਔ ਐਸਾ ਤੂੰ ਅਗ੍ਯਾਨ ਕਰ ਕੇ ਮੋਹ ਮੈਂ ਲਪਟਿਆ ਹੈਂ, ਜੋ (ਦਾਸੀ) ਮਾਇਆ ਕੋ (ਸਾਨਥ) ਸੰਗੀ ਵਾ ਸਹਾਇਕਾ ਜਾਨਤਾ ਹੈਂ॥੧॥ ਰਹਾਉ ॥
Prof. Sahib Singhਕਿ ਤੂੰ ਧਰਤੀ ਦੇ ਆਸਰੇ ਪ੍ਰਭੂ ਨੂੰ ਛੱਡ ਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਹੋਇਆ ਹੈਂ, ਮਾਇਆ ਦੇ ਮੋਹ ਨਾਲ ਚੰਬੜਿਆ ਹੋਇਆ ਹੈਂ ਅਤੇ ਮਾਇਆ-ਦਾਸੀ ਨਾਲ ਸਾਥ ਬਣਾ ਰਿਹਾ ਹੈਂ ॥੧॥ ਰਹਾਉ ॥

ਪਦ ਅਰਥ ਤਜਿ = ਛੱਡ ਕੇ। ਸਾਰੰਗਧਰ = ਜਗਤ ਦਾ ਆਸਰਾ ਪ੍ਰਭੂ। ਭ੍ਰਮਿ = ਭਟਕਣਾ ਵਿਚ ਪੈ ਕੇ। ਭੂਲਾ = ਕੁਰਾਹੇ ਪੈ ਗਿਆ। ਮੋਹਿ = ਮੋਹ ਵਿਚ। ਦਾਸੀ = ਮਾਇਆ। ਸਾਨਥ = ਸਾਥ ॥੧॥ ਰਹਾਉ ॥

SikhNet (Spanish)¿Por qué procuras la compañía de Maya, Su Esclava?

ਧਰਣੀਧਰੁ ਤਿਆਗਿ. ਨੀਚ ਕੁਲ ਸੇਵਹਿ; ਹਉ ਹਉ ਕਰਤ ਬਿਹਾਵਥ ॥

dharaneedhar tiaag. neech kul seveh; hau hau karat bihaavath |

Sant Singh KhalsaAbandoning the Lord, the Support of the earth, you serve her of lowly ancestry, and you pass you life acting egotistically.
Manmohan SinghRenouncing thy Lord, the support of the earth, thou serve the hand-maiden of low lineage and thy life passes practising pride and ego.
Manmohan Singh (Punjabi)ਧਰਤੀ ਨੂੰ ਥੰਮਣਹਾਰ, ਆਪਣੇ ਸੁਆਮੀ ਨੂੰ ਛੱਡ ਕੇ, ਤੂੰ ਨੀਵੇਂ ਘਰਾਣੇ ਦੀ ਬਾਂਦੀ ਦੀ ਟਹਿਲ ਕਮਾਉਂਦਾ ਹੈਂ ਅਤੇ ਤੇਰੀ ਆਰਬਲਾ ਹੰਕਾਰ ਤੇ ਹੰਗਤਾ ਕਰਦਿਆਂ ਬੀਤ ਰਹੀ ਹੈ।
Fareedkot Teeka(ਧਰਣੀਧਰੁ) ਪਰਮਸੇਰ ਕੋ ਤਿਆਗਿ ਕੈ (ਨੀਚ ਕੁਲ) ਆਸੁਰੀ ਸੰਪਤੀ ਕੋ ਸੇਵਤਾ ਹੈ, ਪੁਨਾ ਅਵਸਥਾ ਹਉਂ ਹਉਂ ਕਰਤਿਆਂ ਬਤੀਤ ਹੋਤੀ ਹੈ॥
Prof. Sahib Singhਧਰਤੀ ਦੇ ਆਸਰੇ ਪ੍ਰਭੂ ਨੂੰ ਤਿਆਗ ਕੇ ਤੂੰ ਨੀਵੀਂ ਕੁਲ ਵਾਲੀ ਮਾਇਆ-ਦਾਸੀ ਦੀ ਸੇਵਾ ਕਰ ਰਿਹਾ ਹੈਂ, (ਇਸ ਮਾਇਆ ਦੇ ਕਾਰਨ) 'ਮੈਂ ਮੈਂ' ਕਰਦਿਆਂ ਤੇਰੀ ਉਮਰ ਬੀਤ ਰਹੀ ਹੈ।

ਪਦ ਅਰਥ ਧਰਣੀਧਰੁ = ਧਰਤੀ ਦਾ ਆਸਰਾ। ਸੇਵਹਿ = ਤੂੰ ਸੇਵਾ ਕਰਦਾ ਹੈਂ। ਹਉ ਹਉ = ਮੈਂ ਮੈਂ, ਅਹੰਕਾਰ। ਬਿਹਾਵਥ = ਉਮਰ ਗੁਜ਼ਰ ਰਹੀ ਹੈ।

SikhNet (Spanish)Dejas a Dios, el Soporte de la Tierra y sirves a esa mujer mal nacida para pasar tus días esponjado en tu ego.

ਫੋਕਟ ਕਰਮ ਕਰਹਿ ਅਗਿਆਨੀ; ਮਨਮੁਖਿ ਅੰਧ ਕਹਾਵਥ ॥੨॥

fokatt karam kareh agiaanee; manamukh andh kahaavath |2|

Sant Singh KhalsaYou do useless deeds, you ignorant person; this is why you are called a blind, self-willed manmukh. ||2||
Manmohan SinghO ignorant man, thou do vain deeds and are therefore called perverse and blind.
Manmohan Singh (Punjabi)ਹੇ ਬੇਸਮਝ ਬੰਦੇ! ਤੂੰ ਨਿਕੰਮੇ ਅਮਲ ਕਮਾਉਂਦਾ ਹੈਂ ਅਤੇ ਇਸ ਲਈ ਪ੍ਰਤੀਕੂਲ ਅਤੇ ਅੰਨ੍ਹਾਂ ਆਖਿਆ ਜਾਂਦਾ ਹੈ।
Fareedkot Teekaਹੇ ਮਨਮੁਖ ਅੰਧ ਅਗ੍ਯਾਨੀ ਜਿਨੋਂ ਕਰਮੋਂ ਕਾ ਫਲੁ ਖਾਲੀ ਹੈ, ਭਾਵ ਤੁਛੁ ਹੈ, ਸੋ ਕਰਤਾ ਹੈ, ਇਸੀ ਤੇ ਤੂੰ ਅੰਧਾ ਕਹਾਵਤਾ ਹੈਂ॥੨॥
Prof. Sahib Singhਹੇ ਮਨ ਦੇ ਮੁਰੀਦ ਮੂਰਖ! ਤੂੰ ਫੋਕੇ ਕੰਮ ਕਰ ਰਿਹਾ ਹੈਂ, (ਅੱਖਾਂ ਹੁੰਦਿਆਂ ਭੀ) ਤੂੰ (ਆਤਮਕ ਜੀਵਨ ਵੱਲੋਂ) ਅੰਨ੍ਹਾ ਅਖਵਾ ਰਿਹਾ ਹੈਂ ॥੨॥

ਪਦ ਅਰਥ ਫੋਕਟ = ਫੋਕੇ। ਮਨਮੁਖ = ਹੇ ਮਨਮੁਖ! ਹੇ ਮਨ ਦੇ ਮੁਰੀਦ! ਅੰਧੁ = ਅੰਨ੍ਹਾ। ਕਹਾਵਥ = ਅਖਵਾ ਰਿਹਾ ਹੈਂ ॥੨॥

SikhNet (Spanish)Oh ignorante, realizas sólo actos vanos, eres ególatra y ciego. (2)

ਸਤਿ ਹੋਤਾ. ਅਸਤਿ ਕਰਿ ਮਾਨਿਆ; ਜੋ ਬਿਨਸਤ. ਸੋ ਨਿਹਚਲੁ ਜਾਨਥ ॥

sat hotaa. asat kar maaniaa; jo binasat. so nihachal jaanath |

Sant Singh KhalsaThat which is true, you believe to be untrue; what is transitory, you believe to be permanent.
Manmohan SinghThou deem as false, what is true, and what is perishable, that thou think to be permanent.
Manmohan Singh (Punjabi)ਜੋ ਸੱਚਾ ਹੈ, ਉਸ ਨੂੰ ਤੂੰ ਝੂਠਾ ਕਰ ਕੇ ਜਾਣਦਾ ਹੈਂ ਅਤੇ ਜੋ ਨਾਸਵੰਤ ਹੈ, ਉਸ ਨੂੰ ਤੂੰ ਮੁਸਤਕਿਲ (ਪੱਕਾ) ਖ਼ਿਆਲ ਕਰਦਾ ਹੈ।
Fareedkot Teekaਜੋ ਤੀਨ ਕਾਲ ਮੇਂ ਸਤ ਹੋਣੇ ਵਾਲਾ ਹੈ, ਸੋ ਤੈਂਨੇ ਅਸੱਤ ਕਰ ਕੇ ਮਾਨਿਆ ਹੈ, ਭਾਵ ਪ੍ਰਮਾਤਮਾ ਕੋ ਤੈਨੇ ਝੂਠ ਜਾਣਿਆ ਹੈ। ਜੋ ਬਿਨਸਨੇ ਵਾਲਾ ਸੰਸਾਰ ਹੈ (ਸੋ) ਤਿਸ ਕੋ ਤੂੰ ਨਿਹਚਲ ਜਾਨਤਾ ਹੈਂ॥
Prof. Sahib Singhਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਉਸ ਦੀ ਹਸਤੀ ਹੀ ਨਹੀਂ ਮੰਨਦਾ, ਜਿਹੜਾ ਇਹ ਨਾਸਵੰਤ ਜਗਤ ਹੈ ਇਸ ਨੂੰ ਤੂੰ ਅਟੱਲ ਸਮਝਦਾ ਹੈਂ।

ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ। ਅਸਤਿ = ਜਿਸ ਦੀ ਕੋਈ ਹਸਤੀ ਨਹੀਂ ਹੈ। ਨਿਹਚਲੁ = ਅਟੱਲ।

SikhNet (Spanish)A Eso que dura, Lo llamas ilusión y lo que se esfuma en un momento, crees que es eterno.

ਪਰ ਕੀ ਕਉ ਅਪਨੀ ਕਰਿ ਪਕਰੀ; ਐਸੇ ਭੂਲ ਭੁਲਾਨਥ ॥੩॥

par kee kau apanee kar pakaree; aise bhool bhulaanath |3|

Sant Singh KhalsaYou grasp as your own, what belongs to others; in such delusions you are deluded. ||3||
Manmohan SinghThou hold as thy own what belongs to another. In such an error thou are gone amiss.
Manmohan Singh (Punjabi)ਜੋ ਕਿਸੇ ਹੋਰਸ ਦਾ ਹੈ, ਉਸ ਨੂੰ ਤੂੰ ਆਪਣਾ ਨਿਜਦਾ ਕਰਕੇ ਪਕੜਦਾ ਹੈ। ਐਹੋ ਜੇਹੇ ਭੁਲੇਖੇ ਅੰਦਰ ਤੂੰ ਭੁਲਿਆ ਹੋਇਆ ਹੈਂ।
Fareedkot Teekaਤੈਨੇ ਪਰਾਈ ਵਸਤੂ ਅਪਨੀ ਜਾਨ ਕਰਿ ਪਕਰੀ ਹੈ; ਭਾਵ ਜੋ ਦੇਹਾਦੀ ਵਸਤੂ ਪਰਾਈ ਹੈ ਅਰਥਾਤ ਕਾਲ ਕੀ ਹੈ, ਸੋ ਤੈਨੇ ਅਪਨੀ ਕਰੀ ਹੈ, ਐਸੇ ਭੂਲ ਮੈਂ ਭੂਲਾ ਹੈ॥੩॥
Prof. Sahib Singhਜਿਸ ਮਾਇਆ ਨੇ ਜ਼ਰੂਰ ਪਰਾਈ ਹੋ ਜਾਣਾ ਹੈ ਇਸ ਨੂੰ ਤੂੰ ਆਪਣੀ ਜਾਣ ਕੇ ਜੱਫਾ ਮਾਰੀ ਬੈਠਾ ਹੈਂ। ਕੈਸੀ ਅਚਰਜ ਭੁੱਲ ਵਿਚ ਭੁੱਲਾ ਪਿਆ ਹੈਂ! ॥੩॥

ਪਦ ਅਰਥ ਪਰ ਕੀ = ਪਰਾਈ (ਹੋ ਜਾਣ ਵਾਲੀ)। ਕਉ = ਨੂੰ। ਕਰਿ = ਜਾਣ ਕੇ, ਸਮਝ ਕੇ। ਪਕਰੀ = ਫੜੀ ਹੋਈ ਹੈ ॥੩॥

SikhNet (Spanish)Quieres poseer lo que pertenece a otro, oh, tal es el engaño en el que vives. (3)

ਖਤ੍ਰੀ ਬ੍ਰਾਹਮਣ ਸੂਦ ਵੈਸ; ਸਭ ਏਕੈ ਨਾਮਿ ਤਰਾਨਥ ॥

khatree braahaman sood vais; sabh ekai naam taraanath |

Sant Singh KhalsaThe Kh'shaatriyas, Brahmins, Soodras and Vaishyas all cross over, through the Name of the One Lord.
Manmohan SinghThe Khashatri, the Brahman, the Sudras and the Vaish, all of the so-called four castes swim across through the one Lord's Name.
Manmohan Singh (Punjabi)ਖੱਤ੍ਰੀ, ਬ੍ਰਾਹਮਣ ਸ਼ੂਦਰ ਤੇ ਵੈਸ਼, ਸਾਰੇ ਹੀ ਇਕ ਸੁਆਮੀ ਦੇ ਨਾਮ ਰਾਹੀਂ ਪਾਰ ਉੱਤਰ ਜਾਂਦੇ ਹਨ।
Fareedkot Teekaਖਤ੍ਰੀ, ਬ੍ਰਾਹਮਣ, ਸੂਦ ਪੁਨਾ ਵੈਸ, ਏਹ ਸਭ ਏਕ ਨਾਮ ਸੇ ਹੀ ਤਰਤੇ ਹੈਂ॥
Prof. Sahib Singhਖੱਤਰੀ ਬ੍ਰਾਹਮਣ ਸ਼ੂਦਰ ਵੈਸ਼ (ਕਿਸੇ ਭੀ ਵਰਨ ਦੇ ਜੀਵ ਹੋਣ) ਸਾਰੇ ਇਕ ਹਰੀ-ਨਾਮ ਦੀ ਰਾਹੀਂ ਹੀ ਸੰਸਾਰ-ਸਾਗਰ ਤੋਂ ਤਰਦੇ ਹਨ।

ਪਦ ਅਰਥ ਏਕੈ ਨਾਮਿ = ਸਿਰਫ਼ ਨਾਮ ਦੀ ਰਾਹੀਂ ਹੀ। ਤਰਾਨਥ = ਪਾਰ ਲੰਘਦੇ ਹਨ।

SikhNet (Spanish)Quien sea, ya sea un Kshatria, un Brahmán, un Sudra o un Vaishia, todos ellos nadan al otro lado a través del Nombre del Señor.

ਗੁਰੁ ਨਾਨਕੁ ਉਪਦੇਸੁ ਕਹਤੁ ਹੈ; ਜੋ ਸੁਨੈ ਸੋ ਪਾਰਿ ਪਰਾਨਥ ॥੪॥੧॥੧੦॥

gur naanak upades kehat hai; jo sunai so paar paraanath |4|1|10|

Sant Singh KhalsaGuru Nanak speaks the Teachings; whoever listens to them is carried across. ||4||1||10||
Manmohan SinghGuru Nanak utters Divine sermon, whosoever hears it; he is ferried across.
Manmohan Singh (Punjabi)ਗੁਰੂ ਨਾਨਕ ਜੀ ਧਰਮ ਉਪਦੇਸ਼ ਉਚਾਰਨ ਕਰਦੇ ਹਨ, ਜਿਹੜਾ ਕੋਈ ਭੀ ਇਸ ਨੂੰ ਸ੍ਰਵਣ ਕਰਦਾ ਹੈ; ਉਹ ਪਾਰ ਉੱਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਗੁਰੂ ਸਾਸਤ੍ਰ ਸਭ ਉਪਦੇਸ ਕਰਤੇ ਹੈਂ: ਜੋ ਜਗ੍ਯਾਸੀ ਸੁਨੇ ਸੋ ਪਾਰ ਪਰਤਾ ਹੈ॥੪॥੧॥੧੦॥☬ਤਾੜ ਕਰਿ ਉਪਦੇਸ ਕਰਤੇ ਹੈਂ:
Prof. Sahib Singhਜਿਹੜਾ ਉਪਦੇਸ਼ ਗੁਰੂ ਨਾਨਕ ਕਰਦਾ ਹੈ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧॥੧੦॥

ਪਦ ਅਰਥ ਪਾਰਿ ਪਰਾਨਥ = ਪਾਰ ਲੰਘਦਾ ਹੈ ॥੪॥੧॥੧੦॥

SikhNet (Spanish)Dice Nanak, el Guru ha instruido a todos en esta Sabiduría y quien sea que la escucha es llevado a través.(4-1-10)

Open this shabad →

Shabad Guru Arjan Dev Ji Raag Maaroo continues on Ang 1002

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਗੁਪਤੁ ਕਰਤਾ. ਸੰਗਿ ਸੋ ਪ੍ਰਭੁ; ਡਹਕਾਵਏ ਮਨੁਖਾਇ ॥

gupat karataa. sang so prabh; ddahakaave manukhaae |

Sant Singh KhalsaYou may act in secrecy, but God is still with you; you can only deceive other people.
Manmohan SinghOne does evil deeds in secrecy, but he, the Lord is with him, he can deceive only the mortals.
Manmohan Singh (Punjabi)ਇਨਸਾਨ ਲੁਕ ਕੇ ਮੰਦੇ ਅਮਲ ਕਮਾਉਂਦਾ ਹੈ, ਪ੍ਰੰਤੂ ਉਹ ਸਾਈਂ ਉਸ ਦੇ ਨਾਲ ਹੈ। ਕੇਵਲ ਉਹ ਪ੍ਰਾਨੀਆਂ ਨੂੰ ਹੀ ਧੋਖਾ ਦੇ ਸਕਦਾ ਹੈ।
Fareedkot Teeka(ਗੁਪਤੁ) ਲੁਕ ਕੇ ਤੂੰ ਕਰਮ ਕਰਤਾ ਹੈਂ ਅਰ ਮਨੁਖੋਂ ਕੋ (ਡਹਕਾਵਏ) ਭ੍ਰਮਾਵਤਾ, ਭਾਵ ਠਗਤਾ ਹੈਂ ਅਰੁ ਸੋ ਪ੍ਰਭੂ ਦੇਖਨੇ ਵਾਲਾ ਤੇਰੇ ਸੰਗ ਹੈ॥
Prof. Sahib Singh(ਮਨੁੱਖ) ਲੁਕ ਕੇ (ਵਿਕਾਰ) ਕਰਦਾ ਹੈ, (ਪਰ ਵੇਖਣ ਵਾਲਾ) ਉਹ ਪ੍ਰਭੂ (ਹਰ ਵੇਲੇ ਇਸ ਦੇ) ਨਾਲ ਹੁੰਦਾ ਹੈ (ਵਿਕਾਰੀ ਮਨੁੱਖ ਪ੍ਰਭੂ ਨੂੰ ਠੱਗ ਨਹੀਂ ਸਕਦਾ, ਇਹ ਤਾਂ) ਮਨੁੱਖਾਂ ਨੂੰ ਹੀ ਠੱਗਦਾ ਹੈ।

ਪਦ ਅਰਥ ਗੁਪਤੁ = ਲੁਕਵੇਂ, ਲੁਕ ਕੇ। ਕਰਤਾ = (ਪਾਪ) ਕਰਦਾ ਹੈ। ਸੰਗਿ = (ਜੀਵ ਦੇ ਸਦਾ) ਨਾਲ। ਡਹਕਾਵਏ = ਡਹਕਾਵੈ, ਠੱਗਦਾ ਹੈ। ਮਨੁਖਾਇ = ਹੋਰ ਮਨੁੱਖਾਂ ਨੂੰ।

SikhNet (Spanish)Tu Dios te ve hasta en tu cuarto secreto, engañas sólo al hombre, y como vives en el vicio,

ਬਿਸਾਰਿ ਹਰਿ ਜੀਉ. ਬਿਖੈ ਭੋਗਹਿ; ਤਪਤ ਥੰਮ ਗਲਿ ਲਾਇ ॥੧॥

bisaar har jeeo. bikhai bhogeh; tapat tham gal laae |1|

Sant Singh KhalsaForgetting your Dear Lord, you enjoy corrupt pleasures, and so you shall have to embrace red-hot pillars. ||1||
Manmohan SinghForgetting thy Reverend Master thou enjoy sexual pleasures. Thou shall be made to embrace red hot pillars.
Manmohan Singh (Punjabi)ਆਪਣੇ ਮਾਣਨੀਯ ਮਾਲਕ ਨੂੰ ਭੁਲਾ ਕੇ ਤੂੰ ਕਾਮ-ਚੇਸ਼ਟਾ ਮਾਣਦਾ ਹੈਂ। ਤਪਦੇ ਹੋਏ ਸਤੂਨ ਤੇਰੇ ਗਲ ਨਾਲ ਲਾਏ ਜਾਣਗੇ।
Fareedkot Teekaਹਰਿ ਜੀ ਕੋ ਬਿਸਾਰ ਕਰ ਕੇ ਬਿਸਿਓਂ ਕੋ ਭੋਗਤਾ ਹੈ, ਤਿਸ ਤੇ ਤਪੇ ਹੋਏ ਥੰਮੇਂ ਤੇਰੇ ਗਲ ਸਾਥ ਲਾਈਏਂਗੇ; ਭਾਵ ਇਸਤ੍ਰੀ ਸਰੂਪ ਲੋਹੇ ਕੇ ਥੰਮ ਬਨਾਇ ਕੇ ਜਮਦੂਤ ਕਹੇਂਗੇ: ਜੈਸੇ ਪਰ ਇਸਤ੍ਰੀ ਤੈਨੇ ਗਲ ਸੇ ਲਗਾਈ ਹੈ, ਤੈਸੇ ਇਸ ਕੋ ਭੀ ਲਗਾਇ, ਫੇਰ ਤੇਰੇ ਕੋ ਲਗਾਵਨੀ ਪੜੇਗੀ॥੧॥
Prof. Sahib Singhਪਰਮਾਤਮਾ ਨੂੰ ਵਿਸਾਰ ਕੇ ਵਿਕਾਰਾਂ ਦੀ ਅੱਗ ਵਿਚ ਸੜ ਸੜ ਕੇ ਤੂੰ ਵਿਸ਼ੇ ਭੋਗਦਾ ਰਹਿੰਦਾ ਹੈਂ ॥੧॥

ਪਦ ਅਰਥ ਬਿਸਾਰਿ = ਭੁਲਾ ਕੇ। ਬਿਖੈ = ਵਿਸ਼ੇ-ਭੋਗ। ਭੋਗਹਿ = ਤੂੰ ਭੋਗਦਾ ਹੈਂ। ਗਲਿ = ਗਲ ਨਾਲ। ਲਾਇ = ਲਾ ਕੇ। ਤਪਤ...ਲਾਇ = ਤਪੇ ਹੋਏ ਥੰਮ੍ਹ ਗਲ ਨਾਲ ਲਾ ਕੇ, ਵਿਕਾਰਾਂ ਦੀ ਅੱਗ ਵਿਚ ਸੜ ਸੜ ਕੇ ॥੧॥

SikhNet (Spanish)abandonando a tu Dios, te abrazas del pilar rojo y candente de la muerte.(1)

ਰੇ ਨਰ; ਕਾਇ ਪਰ ਗ੍ਰਿਹਿ ਜਾਇ ॥

re nar; kaae par grihi jaae |

Sant Singh KhalsaO man, why do you go out to the households of others?
Manmohan SinghO man, why go thou to another's woman?
Manmohan Singh (Punjabi)ਹੇ ਬੰਦੇ, ਤੂੰ ਕਿਉਂ ਹੋਰਸ ਦੀ ਇਸਤ੍ਰੀ ਕੋਲ ਜਾਂਦਾ ਹੈਂ?
Fareedkot Teekaਹੇ ਪੁਰਸ! ਕਿਉਂ ਪਰਾਏ ਘਰ ਜਾਤਾ ਹੈਂ, ਭਾਵ ਵਿਸ਼ਿਓਂ ਮੇਂ ਕਿਉਂ ਫਿਰਤਾ ਹੈਂ?
Prof. Sahib Singhਹੇ ਮਨੁੱਖ! ਪਰਾਏ ਘਰ ਵਿਚ ਜਾ ਕੇ ਇਉਂ (ਮੰਦ ਕਰਮ ਕਰਦਾ ਹੈਂ)?

ਪਦ ਅਰਥ ਰੇ ਨਰ = ਹੇ ਮਨੁੱਖ! ਕਾਇ = ਕਿਉਂ? ਪਰ ਗ੍ਰਿਹਿ = ਪਰਾਏ ਘਰ ਵਿਚ। ਜਾਇ = ਜਾ ਕੇ।

SikhNet (Spanish)Oh hombre, ¿por qué vas al hogar de otro a seducir a su mujer?

ਕੁਚਲ ਕਠੋਰ ਕਾਮਿ ਗਰਧਭ; ਤੁਮ. ਨਹੀ ਸੁਨਿਓ ਧਰਮ ਰਾਇ ॥੧॥ ਰਹਾਉ ॥

kuchal katthor kaam garadhabh; tum. nahee sunio dharam raae |1| rahaau |

Sant Singh KhalsaYou filthy, heartless, lustful donkey! Haven't you heard of the Righteous Judge of Dharma? ||1||Pause||
Manmohan SinghO filthy, heartless and lustful donkey, has thou not heard of the Righteous Judge? Pause.
Manmohan Singh (Punjabi)ਹੇ ਮਲੀਣ ਨਿਰਦਈ ਅਤੇ ਵਿਸ਼ੇਈ ਗਧੇ, ਕੀ ਤੂੰ ਧਰਮ ਰਾਜੇ ਬਾਰੇ ਨਹੀਂ ਸੁਣਿਆ? ਠਹਿਰਾਉ।
Fareedkot Teekaਹੇ ਕੁਚਾਲੀ ਵਾ ਅਪਵਿਤ੍ਰ! ਔ ਰਿਦੇ ਕੇ ਕਠੋਰ ਪੁਨਾ ਹੇ ਕਾਮੀ, ਗਧੇ! ਤੁਮ ਨੇ ਸੁਨਿਆ ਨਹੀਂ ਜੋ ਧਰਮ ਰਾਜਾ ਅਰਥਾਤ ਜਥਾ ਕਰਮ ਤਥਾ ਦੰਡ ਕਰਤਾ ਹੈ॥੧॥ ਰਹਾਉ ॥
Prof. Sahib Singhਹੇ ਗੰਦੇ! ਹੇ ਪੱਥਰ-ਦਿਲ! ਹੇ ਵਿਸ਼ਈ! ਹੇ ਖੋਤੇ ਮੂਰਖ! ਕੀ ਤੂੰ ਧਰਮਰਾਜ (ਦਾ ਨਾਮ ਕਦੇ) ਨਹੀਂ ਸੁਣਿਆ? ॥੧॥ ਰਹਾਉ ॥

ਪਦ ਅਰਥ ਕੁਚਲ = ਹੇ ਗੰਦੇ! ਕਾਮਿ = ਹੇ ਕਾਮੀ! ਗਰਧਭ = ਹੇ ਖੋਤੇ! ॥੧॥ ਰਹਾਉ ॥

SikhNet (Spanish)Oh tú, vil, de corazón de hielo, asno infectado de lujuria, ¿qué no haz escuchado de la Justicia de Dios? (1-Pausa)

ਬਿਕਾਰ ਪਾਥਰ. ਗਲਹਿ ਬਾਧੇ; ਨਿੰਦ ਪੋਟ ਸਿਰਾਇ ॥

bikaar paathar. galeh baadhe; nind pott siraae |

Sant Singh KhalsaThe stone of corruption is tied around your neck, and the load of slander is on your head.
Manmohan SinghThe stone of sin is tied to thy neck and the load of slander is on thy head.
Manmohan Singh (Punjabi)ਪਾਪ ਦਾ ਪੱਥਰ ਤੇਰੀ ਗਰਦਨ ਨਾਲ ਬੰਨ੍ਹਿਆਂ ਹੋਇਆ ਹੈ ਅਤੇ ਬਦਖੋਈ ਦੀ ਪੋਟਲੀ ਤੇਰੇ ਸਿਰ ਦੇ ਉੱਤੇ ਹੈ।
Fareedkot Teekaਪਾਪੋਂ ਰੂਪ ਪਾਥਰ ਕੋ ਗਲ ਸਾਥ ਬਾਂਧਤਾ ਹੈ ਔ ਪਰ ਨਿੰਦਾ ਕੀ ਪੰਡ ਸਿਰ ਪਰ ਉਠਾਵਤਾ ਹੈ॥
Prof. Sahib Singhਵਿਕਾਰਾਂ ਦੇ ਪੱਥਰ (ਤੇਰੇ) ਗਲ ਨਾਲ ਬੱਝੇ ਪਏ ਹਨ, ਨਿੰਦਾ ਦੀ ਪੋਟਲੀ (ਤੇਰੇ) ਸਿਰ ਉੱਤੇ ਹੈ।

ਪਦ ਅਰਥ ਗਲਹਿ = ਗਲ ਵਿਚ। ਬਾਧੇ = ਬੱਝੇ ਹੋਏ ਹਨ। ਨਿੰਦ ਪੋਟ = ਨਿੰਦਾ ਦੀ ਪੋਟਲੀ। ਸਿਰਾਇ = ਸਿਰ ਉੱਤੇ।

SikhNet (Spanish)Sobre tu cabeza está la carga del vicio, y alrededor de tu cuello está la piedra del error.

ਮਹਾ ਸਾਗਰੁ ਸਮੁਦੁ ਲੰਘਨਾ; ਪਾਰਿ. ਨ ਪਰਨਾ ਜਾਇ ॥੨॥

mahaa saagar samud langhanaa; paar. na paranaa jaae |2|

Sant Singh KhalsaYou must cross over the vast open ocean, but you cannot cross over to the other side. ||2||
Manmohan SinghThou has to cross the great sea and ocean, Thou can not reach the yonder shore.
Manmohan Singh (Punjabi)ਤੂੰ ਵੱਡੇ ਸਿੰਧ ਅਤੇ ਸਮੁੰਦਰ ਨੂੰ ਪਾਰ ਕਰਨਾ ਹੈ ਤੂੰ ਪਰਲੇ ਕਿਨਾਰੇ ਨਹੀਂ ਪੁਯ ਸਕਦਾ।
Fareedkot Teekaਜੈਸੇ ਪਰਤਛ੍ਯ ਸਮੁੰਦਰ ਸੇ ਭਾਰ ਉਠਾਕੇ ਲੰਘੇ ਤੌ ਨਹੀਂ ਲੰਘ ਸਕਤਾ ਤੈਸੇ ਪ੍ਰਲੋਕ ਮੇਂ ਤੋ ਮਹਾਂ ਸਾਗਰ ਵਤ ਜੋ ਵੈਤਰਨੀ ਨਦੀ ਹੈ। ਜਿਸ ਮੇਂ ਰਕਤ ਮਜਾ ਸਰੂਪ ਪਾਨੀ ਹੈ ਤਿਸਮੇਂ ਸੇ ਤੈਨੇ ਲੰਘਨਾਂ ਹੈ, ਤਿਸ ਤੇ ਪਾਰ ਨਹੀਂ ਪਿਆ ਜਾਏਗਾ॥੩॥
Prof. Sahib Singhਵੱਡਾ ਸੰਸਾਰ-ਸਮੁੰਦਰ (ਹੈ ਜਿਸ ਤੋਂ) ਲੰਘਣਾ ਹੈ (ਇਤਨੇ ਭਾਰ ਨਾਲ ਇਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ ॥੨॥

ਪਦ ਅਰਥ ਸਾਗਰੁ = ਸਮੁੰਦਰ। ਨ ਪਰਨਾ ਜਾਇ = ਲੰਘਿਆ ਨਹੀਂ ਜਾ ਸਕਦਾ ॥੨॥

SikhNet (Spanish)Pero tienes que cruzar el tempestuoso mar de la existencia, y entonces ¿cómo vas a poder cruzar así? (2)

ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ; ਨੇਤ੍ਰ ਰਖੇ ਫਿਰਾਇ ॥

kaam krodh lobh mohi biaapio; netr rakhe firaae |

Sant Singh KhalsaYou are engrossed in sexual desire, anger, greed and emotional attachment; you have turned your eyes away from the Truth.
Manmohan SinghThou are involved in lust, wrath, avarice and worldly attachment. Thine eye thou has turned away from reality.
Manmohan Singh (Punjabi)ਤੂੰ ਭੋਗ ਬਿਲਾਸ, ਗੁੱਸੇ ਲਾਲਚ ਅਤੇ ਸੰਸਾਰੀ ਲਗਨ ਅੰਦਰ ਖੱਚਤ ਹੋਇਆ ਹੋਇਆ ਹੈਂ। ਆਪਣੀਆਂ ਅੱਖਾਂ ਤੂੰ ਅਸਲੀਅਤ ਵਲੋਂ ਮੋੜ ਲਈਆਂ ਹੋਈਆਂ ਹਨ।
Fareedkot Teekaਕਾਮ, ਕ੍ਰੋਧ, ਲੋਭ ਔ ਮੋਹ ਮੇਂ ਤੂੰ ਬਿਆਪਿਆ ਹੈਂ ਔ ਪਰਮੇਸੁਰ ਮੇਂ ਤੈਨੇ ਨੇਤ੍ਰ ਫੇਰ ਰਖੇ ਹੈਂ, ਭਾਵ ਪਰਮੇਸੁਰ ਤੇ ਤੂੰ ਬੇਮੁਖ ਹੋਇਆ ਹੈਂ॥
Prof. Sahib Singh(ਤੂੰ) ਕਾਮ ਵਿਚ ਕ੍ਰੋਧ ਵਿਚ, ਲੋਭ ਵਿਚ, ਮੋਹ ਵਿਚ, ਫਸਿਆ ਪਿਆ ਹੈਂ; ਤੂੰ ਪਰਮਾਤਮਾ ਵੱਲੋਂ ਅੱਖਾਂ ਫੇਰ ਰੱਖੀਆਂ ਹਨ।

ਪਦ ਅਰਥ ਕਾਮਿ = ਕਾਮ-ਵਾਸਨਾ ਵਿਚ। ਕ੍ਰੋਧਿ = ਕ੍ਰੋਧ ਵਿਚ। ਬਿਆਪਿਓ = ਫਸਿਆ ਹੋਇਆ ਹੈ। ਨੇਤ੍ਰ = ਅੱਖਾਂ। ਰਖੇ ਫਿਰਾਇ = ਫੇਰੇ ਹੋਏ ਹਨ।

SikhNet (Spanish)Estás infectado por la lujuria, el enojo, la avaricia y el apego, le has volteado la mirada a lo que es Real;

ਸੀਸੁ ਉਠਾਵਨ. ਨ ਕਬਹੂ ਮਿਲਈ; ਮਹਾ ਦੁਤਰ ਮਾਇ ॥੩॥

sees utthaavan. na kabahoo milee; mahaa dutar maae |3|

Sant Singh KhalsaYou cannot even raise your head above the water of the vast, impassable sea of Maya. ||3||
Manmohan SinghThe most impassable is the sea of mammon, Thou can not ever raise thy head above its water.
Manmohan Singh (Punjabi)ਬਿਖਮ ਨਾਂ ਪਾਰ ਕੀਤੇ ਜਾਣ ਵਾਲਾ ਹੈ ਮਾਇਆ ਦਾ ਸਮੁੰਦਰ। ਤੂੰ ਕਦੇ ਭੀ ਆਪਣਾ ਸਿਰ ਇਯ ਦੇ ਪਾਣੀ ਤੋਂ ਉਤੇ ਨਹੀਂ ਚੁੱਕ ਸਕਦਾ।
Fareedkot Teekaਐਸਾ ਬਿਵਹਾਰੋਂ ਮੇਂ ਖਚਤ ਹੂਆ ਹੈਂ ਕਿ ਤੇਰੇ ਕੋ ਸੀਸ ਉਠਾਵਨਾ ਨਹੀਂ ਮਿਲਤਾ, ਭਾਵ ਭਜਨ ਕਾ ਤੌ ਅਵਕਾਸ ਹੀ ਨਹੀਂ ਤੂੰ ਪਾਵਤਾ ਔ ਮਾਇਆ ਰੂਪ ਨਦੀ ਕਾ ਤਰਨਾ ਮਹਾਂ ਕਠਨ ਹੈ॥੩॥☬ਪ੍ਰਸ਼ਨ: ਅਗ੍ਯਾਨੀਓਂ ਸਮ ਬ੍ਰਹਮ ਗ੍ਯਾਨੀ ਭੀ ਇਨ ਧੰਧਿਓਂ ਮੇਂ ਫਸੇ ਦੇਖੀਤੇ ਹੈਂ?☬ਉਤ੍ਰ: ਸੁਨ ਭਾਈ ਤੇਰੇ ਕੋ ਦ੍ਰਿਸ਼ਟਾਂਤੋਂ ਸੇ ਬ੍ਰਹਮ ਗ੍ਯਾਨੀਓਂ ਕੀ ਅਲੋਪਤਾ ਦਿਖਾਵਤੇ ਹੈਂ:
Prof. Sahib Singh(ਇਹਨਾਂ ਵਿਕਾਰਾਂ ਵਲੋਂ ਤੈਨੂੰ) ਕਦੇ ਭੀ ਸਿਰ ਚੁੱਕਣਾ ਨਹੀਂ ਮਿਲਦਾ। (ਤੇਰੇ ਅੱਗੇ) ਮਾਇਆ ਦਾ ਵੱਡਾ ਸਮੁੰਦਰ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ ॥੩॥

ਪਦ ਅਰਥ ਸੀਸੁ = ਸਿਰ। ਕਬਹੂ = ਕਦੇ ਭੀ। ਮਿਲਈ = ਮਿਲੈ, ਮਿਲਦਾ। ਦੁਤਰ = ਦੁੱਤਰ, ਦੁਸਤਰ, ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਾਇ = ਮਾਇਆ ॥੩॥

SikhNet (Spanish)no puedes elevar tu cabeza más allá de las aguas del mar innavegable de Maya.(3)

ਸੂਰੁ ਮੁਕਤਾ. ਸਸੀ ਮੁਕਤਾ; ਬ੍ਰਹਮ ਗਿਆਨੀ ਅਲਿਪਾਇ ॥

soor mukataa. sasee mukataa; braham giaanee alipaae |

Sant Singh KhalsaThe sun is liberated, and the moon is liberated; the God-realized being is pure and untouched.
Manmohan SinghThe sun remains unsoiled, the moon remains unsoiled, Similarly the God-divine remains unattached.
Manmohan Singh (Punjabi)ਸੂਰਜ ਮਲ-ਰਹਿਤ ਵਿਚਰਦਾ ਹੈ, ਚੰਦ੍ਰਮਾ ਮਲ-ਰਹਿਤ ਰਹਿੰਦਾ ਹੈ। ਇਸੇ ਤਰ੍ਹਾਂ ਹੀ ਰੱਬ ਨੂੰ ਜਾਣਨ ਵਾਲਾ ਨਿਰਲੇਪ ਵਿਚਰਦਾ ਹੈ।
Fareedkot Teekaਜੈਸੇ ਸੂਰਜ ਕਿਰਨੋਂ ਕਰ ਸੁਭਾਸੁਭ ਸਥਾਨੋਂ ਕੇ ਰਸੋਂ ਕੋ ਸੋਖਤਾ ਹੂਆ ਤਿਨੋਂ ਕੇ ਗੁਣ ਅਵਗੁਣ ਮਲ ਤੋ ਰਹਿਤ ਮੁਕਤ ਸਰੂਪ ਹੈ। ਇਸੀ ਪ੍ਰਕਾਰ ਚੰਦ੍ਰਮਾਂ ਕੀ ਕਿਰਣ ਸਭ ਜਗਾ ਸਪਰਸ ਹੋਤੀ ਹੈ ਪਰੰਤੂ ਵਹੁ ਭੀ ਮੁਕਤ ਰੂਪ ਹੈ। ਤੈਸੇ ਹੀ ਬ੍ਰਹਮ ਗਿਆਨੀ ਭੀ (ਅਲਿਪਾਇ) ਲੇਪ ਸੇ ਰਹਿਤ ਹੈਂ ਅਰਥਾਤ ਕਿਸੀ ਕਰਮ ਕਾ ਉਸ ਕੋ ਲੇਪ ਨਹੀਂ ਲਾਗਤਾ ਹੈ॥
Prof. Sahib Singhਜਿਹੜਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਉਹ ਮਾਇਆ ਤੋਂ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਸੂਰਜ (ਚੰਗੇ ਮੰਦੇ ਹਰੇਕ ਥਾਂ ਆਪਣੀ ਰੌਸ਼ਨੀ ਦੇ ਕੇ) ਮੈਲ ਆਦਿਕ ਤੋਂ ਸਾਫ਼ ਹੈ, ਜਿਵੇਂ ਚੰਦ੍ਰਮਾ ਭੀ (ਇਸੇ ਤਰ੍ਹਾਂ) ਸਾਫ਼ ਹੈ।

ਪਦ ਅਰਥ ਸੂਰ = ਸੂਰਜ। ਮੁਕਤਾ = ਮੈਲ ਆਦਿਕ ਤੋਂ ਰਹਿਤ। ਸਸੀ = ਚੰਦ੍ਰਮਾ। ਬ੍ਰਹਮ ਗਿਆਨੀ = ਉਹ ਮਨੁੱਖ ਜਿਸ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ। ਅਲਿਪਾਇ = ਅਲੇਪ, ਨਿਰਲੇਪ, ਪਵਿੱਤਰ ਜੀਵਨ ਵਾਲਾ।

SikhNet (Spanish)Los Sabios en Dios son desapegados, como el sol y la luna,

ਸੁਭਾਵਤ ਜੈਸੇ ਬੈਸੰਤਰ; ਅਲਿਪਤ ਸਦਾ ਨਿਰਮਲਾਇ ॥੪॥

subhaavat jaise baisantar; alipat sadaa niramalaae |4|

Sant Singh KhalsaHis inner nature is like that of fire, untouched and forever immaculate. ||4||
Manmohan SinghHis nature like fire is ever detached and immaculate.
Manmohan Singh (Punjabi)ਉਸ ਦਾ ਸੁਭਾ ਅੱਗ ਦੀ ਤਰ੍ਹਾਂ ਸਦੀਵ ਹੀ ਨਿਰਲੇਪ ਅਤੇ ਨਿਰਮਲ ਹੈ।
Fareedkot Teekaਸੁਭਾਵ ਤੇ ਜੈਸੇ ਅਗਨੀ ਸਭ ਕੁਛ ਭਛਨ ਕਰਤਾ ਹੂਆ ਸਦਾ ਈ ਅਲੇਪ ਔ ਸੁਧ ਹੈ॥੪॥
Prof. Sahib Singhਬ੍ਰਹਮ ਨਾਲ ਜਾਣ-ਪਛਾਣ ਰੱਖਣ ਵਾਲਾ ਇਉਂ ਸੋਹਣਾ ਲੱਗਦਾ ਹੈ ਜਿਵੇਂ (ਹਰੇਕ ਕਿਸਮ ਦੀ ਮੈਲ ਨੂੰ ਸਾੜ ਕੇ ਭੀ) ਅੱਗ (ਮੈਲ ਤੋਂ) ਨਿਰਲੇਪ ਹੈ ਅਤੇ ਸਦਾ ਨਿਰਮਲ ਹੈ ॥੪॥

ਪਦ ਅਰਥ ਸੁਭਾਵਤ = ਸੋਭ ਰਿਹਾ ਹੈ, ਸੋਹਣੇ ਜੀਵਨ ਵਾਲਾ ਹੈ। ਬੈਸੰਤਰ = ਅੱਗ। ਨਿਰਮਲਾਇ = ਨਿਰਮਲ ॥੪॥

SikhNet (Spanish)y su naturaleza es de fuego, desapegada, pero purificadora.(4)

ਜਿਸੁ ਕਰਮੁ ਖੁਲਿਆ. ਤਿਸੁ ਲਹਿਆ ਪੜਦਾ; ਜਿਨਿ. ਗੁਰ ਪਹਿ ਮੰਨਿਆ ਸੁਭਾਇ ॥

jis karam khuliaa. tis lahiaa parradaa; jin. gur peh maniaa subhaae |

Sant Singh KhalsaWhen good karma dawns, the wall of doubt is torn down. He lovingly accepts the Guru's Will.
Manmohan SinghHe, whose destiny awakens; His veil of doubt is removed and the order of the Guru he obeys with love.
Manmohan Singh (Punjabi)ਜਿਸ ਦੀ ਪ੍ਰਾਲਬਧ ਜਾਗ ਉਠਦੀ ਹੈ; ਉਸ ਦਾ ਵਹਿਮ ਦਾ ਪੜਦਾ ਦੂਰ ਹੋ ਜਾਂਦਾ ਹੈ ਅਤੇ ਗੁਰਾਂ ਦੇ ਹੁਕਮ ਨੂੰ ਉਹ ਪਿਆਰ ਨਾਲ ਮੰਨਦਾ ਹੈ।
Fareedkot Teekaਜਿਸ ਕਾ ਕੋਈ ਪੂਰਬ ਕਰਮ ਖੁਲਿਆ ਹੈ ਅਰਥਾਤ ਜਾਗਿਆ ਹੈ ਤਿਸ ਕਾ ਅਗ੍ਯਾਨ ਰੂਪ ਪੜਦਾ ਲਹਿ ਗਿਆ ਹੈ, ਪਰੰਤੂ ਤਿਨ ਕਾ ਲਹਿਆ ਹੈ ਜਿਨੋਂ ਨੇ ਗੁਰੋਂ ਪਾਸ ਰਹਿ ਕੇ ਗੁਰੋਂ ਕੇ ਹੁਕਮ ਕੋ (ਸੁ) ਸ੍ਰੇਸ਼ਟ (ਭਾਇ) ਪ੍ਰੇਮ ਕਰ ਮੰਨਿਆ ਹੈ॥
Prof. Sahib Singhਜਿਸ ਮਨੁੱਖ ਦਾ ਭਾਗ ਜਾਗ ਪੈਂਦਾ ਹੈ, ਜਿਸ ਨੇ ਗੁਰੂ ਦੀ ਸਰਨ ਵਿਚ ਰਹਿ ਕੇ ਪ੍ਰੇਮ ਨਾਲ ਰਜ਼ਾ ਨੂੰ ਮੰਨ ਲਿਆ ਉਸ (ਦੀਆਂ ਅੱਖਾਂ ਤੋਂ ਮਾਇਆ ਦੇ ਮੋਹ) ਦਾ ਪੜਦਾ ਲਹਿ ਜਾਂਦਾ ਹੈ।

ਪਦ ਅਰਥ ਜਿਸੁ = ਜਿਸ ਮਨੁੱਖ ਦਾ। ਕਰਮ ਖੁਲਿਆ = ਭਾਗ ਜਾਗਿਆ। ਤਿਸੁ ਪੜਦਾ = ਉਸ ਦਾ ਪੜਦਾ। ਲਹਿਆ = ਲਹਿ ਗਿਆ। ਜਿਨਿ = ਜਿਸ (ਮਨੁੱਖ) ਨੇ। ਗੁਰ ਪਹਿ = ਗੁਰੂ ਦੇ ਪਾਸ (ਰਹਿ ਕੇ)। ਮੰਨਿਆ = (ਪਰਮਾਤਮਾ ਦਾ ਹੁਕਮ) ਮੰਨ ਲਿਆ। ਸੁਭਾਇ = ਪ੍ਰੇਮ ਵਿਚ (ਟਿਕ ਕੇ) {ਭਾਉ = ਪ੍ਰੇਮ}।

SikhNet (Spanish)Cuando el buen Karma se muestra, el velo de la ilusión desaparece, y con todo su Amor él acepta la Voluntad del Guru.

Open this shabad (15 lines, Angs 1001-1002) →

Ang 1001 of 1430