ੴ

ਸਿੱਖਬਾਣੀ · SikhBani

ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪਿ ਮਿਲਾਏ ॥

jin har hiradai seviaa tin har aap milaae
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 303 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਨ ਹਰਿ ਹਿਰਦੈ ਸੇਵਿਆ; ਤਿਨ ਹਰਿ ਆਪਿ ਮਿਲਾਏ ॥

jin har hiradai seviaa; tin har aap milaae |

Sant Singh KhalsaOne who serves the Lord with all his heart - the Lord Himself unites him with Himself.
Manmohan SinghWho heartily serve Lord, him the Lord unites with Himself.
Manmohan Singh (Punjabi)ਜੋ ਦਿਲੋਂ ਸੁਆਮੀ ਦੀ ਸੇਵਾ ਕਮਾਉਂਦਾ ਹੈ, ਉਸ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਦਾ ਹੈ।
Fareedkot Teekaਜਿਨੋਂ ਨੇ ਹਿਰਦੇ ਮੇਂ ਹਰੀ ਸੇਵਨ ਕੀਆ ਹੈ ਹਰੀ ਤਿਨ ਕੋ ਆਪ ਮਿਲਾਇ ਲੇਤਾ ਹੈ॥
Prof. Sahib Singhਜਿਨ੍ਹਾਂ ਜੀਵਾਂ ਨੇ ਹਿਰਦੇ ਵਿਚ ਪ੍ਰਭੂ ਦਾ ਸਿਮਰਨ ਕੀਤਾ, ਉਹਨਾਂ ਨੂੰ ਪ੍ਰਭੂ (ਆਪਣੇ ਵਿਚ) ਮਿਲਾ ਲੈਂਦਾ ਹੈ,
SikhNet (Spanish)Si uno enaltece al Señor en su corazón, el Señor de Sí Mismo lo viene a encontrar,

ਗੁਣ ਕੀ ਸਾਝਿ ਤਿਨ ਸਿਉ ਕਰੀ; ਸਭਿ ਅਵਗਣ ਸਬਦਿ ਜਲਾਏ ॥

gun kee saajh tin siau karee; sabh avagan sabad jalaae |

Sant Singh KhalsaHe enters into a partnership with virtue and merit, and burns off all his demerits with the fire of the Shabad.
Manmohan SinghI entered into partnership of merits with them and burn all the demerits with the fire of God's Name.
Manmohan Singh (Punjabi)ਮੈਂ ਉਨ੍ਹਾਂ ਨਾਲ ਨੇਕੀਆਂ ਦੀ ਭਾਈਵਾਲੀ ਕਰਦਾ ਹਾਂ ਅਤੇ ਰੱਬ ਦੇ ਨਾਮ ਦੀ ਅੱਗ ਨਾਲ ਬਦੀਆਂ ਨੂੰ ਸਾੜਦਾ ਹਾਂ।
Fareedkot Teekaਜਿਨੋਂ ਨੇ ਉਪਦੇਸ ਲੈਕਰ ਤਿਨ ਕੇ ਸਾਥ ਗੁਣ ਕੀ ਸਾਂਝ ਕਰੀ ਹੈ ਤਿਨਾਂ ਨੇ ਸਭ ਅਵਗੁਣ ਜਲਾਇ ਦੀਏ ਹੈਂ॥
Prof. Sahib Singhਉਹਨਾਂ ਨਾਲ (ਉਹਨਾਂ ਦੇ) ਗੁਣਾਂ ਦੀ ਜਿਨ੍ਹਾਂ ਨੇ ਭਿਆਲੀ ਕੀਤੀ ਹੈ, ਉਹਨਾਂ ਦੇ ਸਾਰੇ ਪਾਪ ਸ਼ਬਦ ਦੁਆਰਾ ਸਾੜੇ ਜਾਂਦੇ ਹਨ।
SikhNet (Spanish)porque él guarda compañía con la Virtud, y con el Fuego de la Palabra consume todos sus errores.

ਅਉਗਣ ਵਿਕਣਿ ਪਲਰੀ; ਜਿਸੁ ਦੇਹਿ. ਸੁ ਸਚੇ ਪਾਏ ॥

aaugan vikan palaree; jis dehi. su sache paae |

Sant Singh KhalsaDemerits are purchased cheap, like straw; he alone gathers merit, who is so blessed by the True Lord.
Manmohan SinghThe sins are brought cheap like straw. He alone obtains the virtues, whom the true Lord gives.
Manmohan Singh (Punjabi)ਘਾਸ ਫੂਸ ਦੀ ਤਰ੍ਹਾਂ ਪਾਪ ਸਸਤੇ ਖਰੀਦੇ ਜਾਂਦੇ ਹਨ। ਕੇਵਲ ਓਹੀ ਨੇਕੀਆਂ ਹਾਸਲ ਕਰਦਾ ਹੈ, ਜਿਸ ਨੂੰ ਉਹ ਸੱਚਾ ਸੁਆਮੀ ਦਿੰਦਾ ਹੈ।
Fareedkot Teekaਔਰ (ਪਲਰੀ) ਖਾਲੀ ਜਾਣ ਕਰ ਅਵਗੁਣ (ਵਿਕਣਿ) ਤਿਆਗ ਦੀਏ ਵਾ ਬੇਚ ਦੀਏ ਹੈਂ, ਪਰੰਤੂ ਜਿਸ ਕੋ ਗੁਣ ਹਰੀ ਦੇਵੇ ਸੋ ਸਾਚੇ ਗੁਣਾਂ ਨੂੰ ਪਾਉਂਦਾ ਹੈ॥
Prof. Sahib Singh(ਪਰ) ਹੇ ਸੱਚੇ ਪ੍ਰਭੂ! ਔਗੁਣਾਂ ਨੂੰ ਪਰਾਲੀ ਦੇ ਭਾ ਵੇਚਣ ਲਈ (ਭਾਵ, ਸਹਲੇ ਹੀ ਨਾਸ ਕਰਨ ਲਈ) ਗੁਣਾਂ ਦੀ ਇਹ ਸਾਂਝ ਉਸੇ ਨੂੰ ਮਿਲਦੀ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ।

ਪਦ ਅਰਥ ਵਿਕਣਿ = ਵੇਚਣ ਲਈ। ਪਲਰੀ = ਪਰਾਲੀ ਦੇ ਵੱਟੇ। (ਨੋਟ: ਲਫ਼ਜ਼ 'ਵਿਕਣਿ' ਦਾ ਅਰਥ 'ਵਿਕਦੇ ਹਨ' ਕਰਨਾ ਗ਼ਲਤ ਹੈ; ਉਹ ਲਫ਼ਜ਼ 'ਵਿਕਨਿ' ਹੁੰਦਾ ਹੈ)।

SikhNet (Spanish)Los errores se compran muy baratos, como paja, pero sólo aquél que es bendecido por Dios puede recolectar para sí la Virtud.

ਬਲਿਹਾਰੀ ਗੁਰ ਆਪਣੇ; ਜਿਨਿ ਅਉਗਣ ਮੇਟਿ, ਗੁਣ ਪਰਗਟੀਆਏ ॥

balihaaree gur aapane; jin aaugan mett, gun paragatteeae |

Sant Singh KhalsaI am a sacrifice to my Guru, who has erased my demerits, and revealed my virtuous merits.
Manmohan SinghDevoted am I unto my Guru, who effacing sins has manifested virtues unto me.
Manmohan Singh (Punjabi)ਸਦਕੇ ਜਾਂਦਾ ਹਾਂ ਮੈਂ ਆਪਣੇ ਗੁਰਾਂ ਉਤੋਂ ਜਿਨ੍ਹਾਂ ਨੇ ਪਾਪ ਮੇਸਕੇ, ਮੇਰੇ ਵਿੱਚ ਨੇਕੀਆਂ ਪ੍ਰਕਾਸ਼ ਕਰ ਦਿੱਤੀਆਂ ਹਨ।
Fareedkot Teekaਆਪਣੇ ਗੁਣੋਂ ਊਪਰ ਬਲਿਹਾਰੇ ਜਾਈਏ, ਜਿਨੋਂ ਨੇ ਔਗੁਣ ਦੂਰ ਕਰ ਕੇ ਗੁਣ ਪ੍ਰਗਟ ਕਰ ਦੀਏ ਹੈਂ॥
Prof. Sahib Singhਮੈਂ ਸਦਕੇ ਹਾਂ ਆਪਣੇ ਸਤਿਗੁਰੂ ਤੋਂ ਜਿਸ ਨੇ (ਜੀਵ ਦੇ) ਪਾਪ ਦੂਰ ਕਰ ਕੇ ਗੁਣ ਪਰਗਟ ਕੀਤੇ ਹਨ।
SikhNet (Spanish)Gloriosa es la Alabanza de nuestro Sublime Señor;

ਵਡੀ ਵਡਿਆਈ ਵਡੇ ਕੀ; ਗੁਰਮੁਖਿ ਆਲਾਏ ॥੭॥

vaddee vaddiaaee vadde kee; guramukh aalaae |7|

Sant Singh KhalsaThe Gurmukh chants the glorious greatness of the great Lord God. ||7||
Manmohan SinghThe Guru-ward utters the great glory of the great Lord.
Manmohan Singh (Punjabi)ਗੁਰੂ-ਸਮਰਪਣ ਵਿਸ਼ਾਲ ਪ੍ਰਭੂ ਦੀ ਵਿਸ਼ਾਲ ਪ੍ਰਭੁਤਾ ਉਚਾਰਨ ਕਰਦਾ ਹੈ।
Fareedkot Teekaਵੱਡੇ ਕੀ ਜੋ ਵੱਡੀ ਵਡਿਆਈ ਹੈ ਗੁਰਮੁਖਿ ਹੀ ਤਿਸ ਕੋ (ਆਲਾਏ) ਉਚਾਰਤੇ ਹੈਂ॥੭॥
Prof. Sahib Singhਜੋ ਜੀਵ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹੀ ਵੱਡੇ ਪ੍ਰਭੂ ਦੀ ਵੱਡੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ ॥੭॥

ਪਦ ਅਰਥ ਆਲਾਏ = ਉਚਾਰਦਾ ਹੈ ॥੭॥

SikhNet (Spanish)pero solamente uno puede participar en ella, si voltea su mirada hacia Dios. (7)
Answers quote the Granth verbatim with Ang citations. AI commentary is not Gurbani and not a religious ruling.