ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.
ਇਕੁ ਮਨੁ ਇਕੁ ਵਰਤਦਾ; ਜਿਤੁ ਲਗੈ. ਸੋ ਥਾਇ ਪਾਇ ॥
eik man ik varatadaa; jit lagai. so thaae paae |
Sant Singh KhalsaThe mortal is of one mind - whatever he dedicates it to, in that he is successful.
Manmohan SinghThe one Lord is contained in every man. Whatever he attaches with, in that he succeeds
Manmohan Singh (Punjabi)ਹਰ ਇਕਸ ਇਨਸਾਨ ਅੰਦਰ ਇਕ ਪ੍ਰਭੂ ਰਮ ਰਿਹਾ ਹੈ। ਜਿਸ ਕਿਸੇ ਨਾਲ ਉਹ ਜੁੜਦਾ ਹੈ, ਉਸ ਵਿੱਚ ਉਹ ਕਾਮਯਾਬ ਹੋ ਜਾਂਦਾ ਹੈ।
Fareedkot Teekaਮਨ ਏਕ ਹੈ ਏਕ ਤਰਫ ਹੀ ਵਰਤਤਾ ਹੈ , ਜਿਸ ਮੇਂ ਲਗ ਜਾਵੈ ਸੰਸਾਰ ਮੇਂ ਵਾ ਪਰਮੇਸ੍ਵਰ ਮੇਂ ਤਿਸ ਅਸਥਾਨ ਕੋ ਪਾਇ ਲੇਤਾ ਹੈ॥
Prof. Sahib Singhਮਨ ਇੱਕ ਹੈ ਤੇ ਇੱਕ ਪਾਸੇ ਹੀ ਲੱਗ ਸਕਦਾ ਹੈ, ਜਿਥੇ ਜੁੜਦਾ ਹੈ, ਓਥੇ ਸਫਲਤਾ ਹਾਸਲ ਕਰ ਲੈਂਦਾ ਹੈ।ਪਦ ਅਰਥ ਜਿਤੁ = ਜਿਥੇ। ਥਾਇ ਪਾਇ = ਹਾਸਲ ਕਰ ਲੈਂਦਾ ਹੈ।
SikhNet (Spanish)El hombre ha sido bendecido con una mente y con ella actúa; a lo que sea que su mente se dedica, eso recibe correspondientemente.
ਕੋਈ. ਗਲਾ ਕਰੇ ਘਨੇਰੀਆ; ਜਿ ਘਰਿ ਵਥੁ ਹੋਵੈ, ਸਾਈ ਖਾਇ ॥
koee. galaa kare ghanereea; ji ghar vath hovai, saaee khaae |
Sant Singh KhalsaSome talk a lot, but they eat only that which is in their own homes.
Manmohan SinghThe mortal may talk much, yet he eats only the article which is in his home.
Manmohan Singh (Punjabi)ਪ੍ਰਾਣੀ ਭਾਵੇਂ ਬਹੁਤੀਆਂ ਗੱਲਾਂ-ਬਾਤਾਂ ਕਰੇ, ਪਰ ਉਹ ਓਹੀ ਚੀਜ਼ ਖਾਂਦਾ ਹੈ, ਜਿਹੜੀ ਉਸ ਦੇ ਝੁੱਗੇ ਵਿੱਚ ਹੈ।
Fareedkot Teekaਯਦਪਿ ਕੋਈ ਅਨੇਕ ਭੋਜਨ ਖਾਣੇ ਕੀਆਂ ਬਾਤਾਂ ਕਰੇ, ਤਦਪਿ ਜੋ ਵਸਤੂ ਅਪਨੇ ਘਰ ਮੇਂ ਹੋਤੀ ਹੈ, ਸੋਈ ਖਾਣੇ ਮੇਂ ਆਉਤੀ ਹੈ॥
Prof. Sahib Singhਬਹੁਤੀਆਂ ਗੱਲਾਂ ਬਾਹਰੋਂ ਬਾਹਰੋਂ ਕੋਈ ਪਿਆ ਕਰੇ (ਭਾਵ, ਗੱਲਾਂ ਕਰਨ ਦਾ ਕੋਈ ਲਾਭ ਨਹੀਂ), ਖਾ ਤੇ ਉਹੋ ਚੀਜ਼ ਸਕਦਾ ਹੈ ਜੇਹੜੀ ਘਰ ਵਿਚ ਹੋਵੇ (ਭਾਵ, ਮਨ ਜਿਥੇ ਲੱਗਾ ਹੋਇਆ ਹੈ, ਪ੍ਰਾਪਤ ਤਾਂ ਉਹੋ ਸ਼ੈ ਹੋਣੀ ਹੈ)।ਪਦ ਅਰਥ ਵਥੁ = ਚੀਜ਼।
SikhNet (Spanish)Uno puede hablar todo lo que quiera, sin embargo, come solamente lo que tiene.
ਬਿਨੁ ਸਤਿਗੁਰ. ਸੋਝੀ ਨਾ ਪਵੈ; ਅਹੰਕਾਰੁ. ਨ ਵਿਚਹੁ ਜਾਇ ॥
bin satigur. sojhee naa pavai; ahankaar. na vichahu jaae |
Sant Singh KhalsaWithout the True Guru, understanding is not obtained, and egotism does not depart from within.
Manmohan SinghWithout the True Guru, understanding is not obtained, nor does pride depart from within.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਸਮਝ ਪਰਾਪਤ ਨਹੀਂ ਹੁੰਦੀ ਨਾਂ ਹੀ ਹੰਕਾਰ ਅੰਦਰੋਂ ਜਾਂਦਾ ਹੈ।
Fareedkot Teekaਸਤਿਗੁਰੋਂ ਸੇ ਬਿਨਾ ਸੋਝੀ ਨਹੀਂ ਪੜਤੀ ਔਰ ਹੰਕਾਰ ਬੀਚ ਸੇ ਨਹੀਂ ਜਾਤਾ॥
Prof. Sahib Singhਮਨ ਨੂੰ ਸਤਿਗੁਰੂ ਦੇ ਅਧੀਨ ਕੀਤੇ ਬਿਨਾ (ਇਹ) ਸਮਝ ਨਹੀਂ ਪੈਂਦੀ ਤੇ ਹਿਰਦੇ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ।
SikhNet (Spanish)Sin el Verdadero Guru, uno no despierta, ni el ego se quita.
ਅਹੰਕਾਰੀਆ ਨੋ. ਦੁਖ ਭੁਖ ਹੈ; ਹਥੁ ਤਡਹਿ, ਘਰਿ ਘਰਿ ਮੰਗਾਇ ॥
ahankaareea no. dukh bhukh hai; hath taddeh, ghar ghar mangaae |
Sant Singh KhalsaSuffering and hunger cling to the egotistical people; they hold out their hands and beg from door to door.
Manmohan SinghAnguish and hunger cling to the proud. They put out their hand and beg from hose to house.
Manmohan Singh (Punjabi)ਪੀੜ ਅਤੇ ਭੁਖ ਮਗਰੂਰਾਂ ਨੂੰ ਚਿਮੜਦੀਆਂ ਹਨ। ਉਹ ਆਪਣਾ ਹੱਥ ਟੱਡਦੇ ਹਨ ਤੇ ਦੁਆਰੇ ਦੁਆਰੇ ਮੰਗਦੇ ਫਿਰਦੇ ਹਨ।
Fareedkot Teekaਕਿਉਂਕਿ ਜੋ ਹੰਕਾਰੀ ਹੈਂ ਤਿਨ ਕੋ ਹੀ ਦੁਖੁ ਹੈ ਔਰ ਤ੍ਰਿਸਨਾ ਰੂਪ ਭੂਖ ਹੈ, ਇਸੀ ਸੇ ਹਾਥ (ਤਡਹਿ) ਪਸਾਰ ਕਰ ਕੇ ਘਰ ਘਰ ਮੇਂ ਮੰਗਤੇ ਹੈਂ॥
Prof. Sahib Singhਅਹੰਕਾਰੀ ਜੀਵਾਂ ਨੂੰ (ਸਦਾ) ਤ੍ਰਿਸ਼ਨਾ ਤੇ ਦੁੱਖ (ਸਤਾਉਂਦੇ ਹਨ), (ਤ੍ਰਿਸ਼ਨਾ ਦੇ ਕਾਰਨ) ਹੱਥ ਅੱਡ ਕੇ ਘਰ ਘਰ ਮੰਗਦੇ ਫਿਰਦੇ ਹਨ (ਭਾਵ, ਉਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ ਤੇ ਇਸੇ ਕਰਕੇ ਦੁਖੀ ਰਹਿੰਦੇ ਹਨ)।ਪਦ ਅਰਥ ਘਰਿ ਘਰਿ = ਹਰੇਕ ਘਰ ਵਿਚ।
SikhNet (Spanish)Los egoístas son afligidos con dolor y hambre; ellos van de puerta en puerta pidiendo limosna.
ਕੂੜੁ ਠਗੀ. ਗੁਝੀ ਨਾ ਰਹੈ; ਮੁਲੰਮਾ ਪਾਜੁ. ਲਹਿ ਜਾਇ ॥
koorr tthagee. gujhee naa rahai; mulamaa paaj. leh jaae |
Sant Singh KhalsaTheir falsehood and fraud cannot remain concealed; their false appearances fall off in the end.
Manmohan SinghFalsehood and fraud remain not concealed. Gliding and adulteration do finally fail.
Manmohan Singh (Punjabi)ਝੂਠ ਅਤੇ ਛਲ ਲੁਕੇ ਨਹੀਂ ਰਹਿੰਦੇ। ਝਾਲ ਤੇ ਗਿਲਟ-ਸਾਜ਼ੀ ਓੜਕ ਨੂੰ ਨਿਸਫਲ ਹੋ ਜਾਂਦੇ ਹਨ।
Fareedkot Teekaਜੋ ਝੂਠ ਅਰ ਠਗੀ ਹੈ, ਸੋ ਗੁਪਤ ਨਹੀਂ ਰਹਤੀ ਹੈ ਮੁਲੰਮਾ ਔ ਪਾਜ ਲਹ ਜਾਤਾ ਹੈ॥
Prof. Sahib Singhਉਨ੍ਹਾਂ ਦਾ ਮੁਲੰਮਾ ਪਾਜ (ਦਿਖਾਵਾ) ਲਹਿ ਜਾਂਦਾ ਹੈ ਅਤੇ ਕੂੜ ਤੇ ਠੱਗੀ ਲੁਕੀ ਨਹੀਂ ਰਹਿ ਸਕਦੀ,ਪਦ ਅਰਥ ਗੁਝੀ = ਲੁਕੀ। ਮੁਲੰਮਾ ਪਾਜੁ = ਵਿਖਾਵਾ।
SikhNet (Spanish)Sus maneras traicioneras y su naturaleza falsa no se esconden por mucho tiempo y nos muestran sus verdaderos colores algún día.
ਜਿਸੁ ਹੋਵੈ ਪੂਰਬਿ ਲਿਖਿਆ; ਤਿਸੁ. ਸਤਿਗੁਰੁ ਮਿਲੈ ਪ੍ਰਭੁ ਆਇ ॥
jis hovai poorab likhiaa; tis. satigur milai prabh aae |
Sant Singh KhalsaOne who has such pre-ordained destiny comes to meet God through the True Guru.
Manmohan SinghThe Lord incarnate Satguru comes and meets him who is so fated from the beginning.
Manmohan Singh (Punjabi)ਸੁਆਮੀ-ਸਰੂਪ ਸਤਿਗੁਰੂ ਜੀ ਉਸ ਨੂੰ ਆ ਕੇ ਮਿਲ ਪੈਦੇ ਹਨ, ਜਿਸ ਲਈ ਇਹੋ ਜਿਹੀ ਲਿਖਤਾਕਾਰ ਧੁਰ ਮੁੱਢ ਤੋਂ ਹੈ।
Fareedkot Teekaਜਿਸ ਕੋ ਪੂਰਬ ਸੁਭ ਕਰਮ ਲਿਖਾ ਹੂਆ ਹੋਤਾ ਹੈ, ਤਿਸ ਕੋ ਸਤਿਗੁਰੂ ਸਮ੍ਰਥ ਆਇ ਮਿਲਤਾ ਹੈ॥
Prof. Sahib Singh(ਪਰ ਉਹਨਾਂ ਵਿਚਾਰਿਆਂ ਦੇ ਭੀ ਕੀਹ ਵੱਸ)? ਪਿਛਲੇ (ਕੀਤੇ ਚੰਗੇ ਕੰਮਾਂ ਦੇ ਅਨੁਸਾਰ ਜਿਨ੍ਹਾਂ ਦੇ ਹਿਰਦੇ ਤੇ ਭਲੇ ਸੰਸਕਾਰ) ਲਿਖੇ ਹੋਏ ਹਨ, ਉਹਨਾਂ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ,
SikhNet (Spanish)Si así es el Destino escrito por Dios, uno encontrará al Guru Verdadero y a Dios.
ਜਿਉ ਲੋਹਾ ਪਾਰਸਿ ਭੇਟੀਐ; ਮਿਲਿ ਸੰਗਤਿ. ਸੁਵਰਨੁ ਹੋਇ ਜਾਇ ॥
jiau lohaa paaras bhetteeai; mil sangat. suvaran hoe jaae |
Sant Singh KhalsaJust as iron is transmuted into gold by the touch of the Philosopher's Stone, so are people transformed by joining the Sangat, the Holy Congregation.
Manmohan SinghAs iron becomes gold by touching the philosopher's stone, so does man become invaluable by meeting Guru's congregation.
Manmohan Singh (Punjabi)ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ, ਲੋਹਾ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰਾਂ ਦੀ ਸੰਗਤ ਨਾਲ ਮਿਲ ਕੇ ਇਨਸਾਨ ਨਿਰਮੋਲਕ ਬਣ ਜਾਂਦਾ ਹੈ।
Fareedkot Teekaਜੈਸੇ ਲੋਹਾ ਪਾਰਸ ਕੇ ਮਿਲਾਵਣੇ ਸੇ ਸਵਰਨ ਹੋ ਜਾਤਾ ਹੈ, ਤੈਸੇ ਸੰਤ ਸੰਗਤ ਕੇ ਮਿਲਣੇ ਸੇ ਸੁਭ ਗੁਣੋਂ ਸੰਜੁਗਤ ਹੋ ਜਾਤਾ ਹੈ॥
Prof. Sahib Singhਤੇ ਜਿਵੇਂ ਪਾਰਸ ਨਾਲ ਲੱਗ ਕੇ ਲੋਹਾ ਸੋਨਾ ਬਣ ਜਾਂਦਾ ਹੈ ਤਿਵੇਂ ਸੰਗਤਿ ਵਿਚ ਰਲ ਕੇ (ਉਹ ਭੀ ਚੰਗੇ ਬਣ ਜਾਂਦੇ ਹਨ)।ਪਦ ਅਰਥ ਪਾਰਸਿ = ਪਾਰਸ ਨਾਲ। ਸੁਵਰਨੁ = ਸੋਨਾ।
SikhNet (Spanish)Así como el hierro frotado por la Piedra Filosofal se vuelve oro, así el hombre es transmutado por estar en la Saad Sangat, la Sociedad de los Santos.
ਜਨ ਨਾਨਕ ਕੇ ਪ੍ਰਭ ਤੂ ਧਣੀ; ਜਿਉ ਭਾਵੈ ਤਿਵੈ ਚਲਾਇ ॥੨॥
jan naanak ke prabh too dhanee; jiau bhaavai tivai chalaae |2|
Sant Singh KhalsaO God, You are the Master of servant Nanak; as it pleases You, You lead him. ||2||
Manmohan SinghO Lord, Thou art the Master of slave Nanak. As Thou willest, so doest Thou lead him.
Manmohan Singh (Punjabi)ਹੇ ਸੁਆਮੀ! ਤੂੰ ਗੋਲੇ ਨਾਨਕ ਦਾ ਮਾਲਕ ਹੈਂ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ ਓਸੇ ਤਰ੍ਹਾਂ ਤੂੰ ਉਸ ਨੂੰ ਟੋਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਦਾਸ ਕੇ ਧਨੀ ਤੋ ਆਪ ਹੀ ਹੈਂ, ਜੈਸੇ ਚਾਹੋ ਤੈਸੇ ਚਲਾਈਏ॥੨॥
Prof. Sahib Singhਹੇ ਦਾਸ ਨਾਨਕ ਦੇ ਪ੍ਰਭੂ! (ਜੀਵਾਂ ਦੇ ਹੱਥ ਕੁਝ ਨਹੀਂ) ਤੂੰ ਆਪ ਸਭ ਦਾ ਮਾਲਕ ਹੈਂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਜੀਵਾਂ ਨੂੰ ਤੋਰਦਾ ਹੈਂ ॥੨॥ਪਦ ਅਰਥ ਧਣੀ = ਮਾਲਕ ॥੨॥
SikhNet (Spanish)Oh Señor, Tú eres el Maestro Todopoderoso de Nanak, y Tú lo conduces como es Tu Voluntad.(2)