ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok, 4th Guru.
Manmohan Singh (Punjabi)ਸਲੋਕ ਚੌਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.
ਸਤਿਗੁਰ ਵਿਚਿ ਵਡੀ ਵਡਿਆਈ; ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥
satigur vich vaddee vaddiaaee; jo anadin har har naam dhiaavai |
Sant Singh KhalsaGreat is the greatness within the True Guru, who meditates night and day on the Name of the Lord, Har, Har.
Manmohan SinghGreat is the greatness in the True Guru, who night and day ponders on the Name of Lord God.
Manmohan Singh (Punjabi)ਵਿਸ਼ਾਲ ਹੈ ਵਿਸ਼ਾਲਤਾ ਸੱਚੇ ਗੁਰਾਂ ਦੀ, ਜੋ ਦਿਨ ਰਾਤ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦੇ ਹਨ।
Fareedkot Teekaਸਤਿਗੁਰੋਂ ਕੇ ਬੀਚ ਯਹੀ ਵੱਡੀ ਵਡਿਆਈ ਹੈ, ਜੋ ਰਾਤ ਦਿਨ ਹਰਿ ਹਰਿ ਨਾਮੁ ਧਿਆਵਤੇ ਹੈਂ॥
Prof. Sahib Singhਸਤਿਗੁਰੂ ਵਿਚ ਇਹ ਭਾਰਾ ਗੁਣ ਹੈ ਕਿ ਉਹ ਹਰ ਰੋਜ਼ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ।ਪਦ ਅਰਥ ਵਡਿਆਈ = ਗੁਣ। ਅਨਦਿਨੁ = ਹਰ ਰੋਜ਼।
SikhNet (Spanish)Toda Gloria sea al Verdadero Guru, Quien contempla siempre el Naam, el Nombre del Señor.
ਹਰਿ ਹਰਿ ਨਾਮੁ ਰਮਤ. ਸੁਚ ਸੰਜਮੁ; ਹਰਿ ਨਾਮੇ ਹੀ ਤ੍ਰਿਪਤਾਵੈ ॥
har har naam ramat. such sanjam; har naame hee tripataavai |
Sant Singh KhalsaThe repetition of the Name of the Lord, Har, Har, is his purity and self-restraint; with the Name of the Lord, He is satisfied.
Manmohan SinghThe repetition of Lord Master's Name alone is his purity and self-restraint. With God's Name he is sated.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਹੀ ਉਸ ਦੀ ਪਵਿੱਤ੍ਰਤਾਂ ਤੇ ਸਵੈ-ਰੋਕ ਥਾਮ ਹੈ। ਰੱਬ ਦੇ ਨਾਮ ਨਾਲ ਹੀ ਉਸ ਨੂੰ ਰੱਜ ਆਉਂਦਾ ਹੈ।
Fareedkot Teekaਹਰਿ ਹਰਿ ਨਾਮ (ਰਮਤ) ਜਪਤੇ ਹੈਂ ਸੁਚ ਔਰੁ ਸੰਜਮ ਕੇ ਸਹਤ ਹੈਂ ਔਰ ਹਰਿ ਨਾਮ ਸੇ ਹੀ ਤ੍ਰਿਪਤੀ ਮਾਨਤੇ ਹੈਂ॥
Prof. Sahib Singhਸਤਿਗੁਰੂ ਦੀ ਸੁੱਚ ਤੇ ਸੰਜਮ ਹਰਿ-ਨਾਮ ਦਾ ਜਾਪ ਹੈ ਤੇ ਉਹ ਹਰਿ-ਨਾਮ ਵਿਚ ਹੀ ਤ੍ਰਿਪਤ ਰਹਿੰਦਾ ਹੈ।ਪਦ ਅਰਥ ਰਮਤ = ਸਿਮਰਨਾ।
SikhNet (Spanish)Toda disciplina, toda ablución se encuentra en pronunciar la Alabanza del Señor, y sólo con el Naam, con el Nombre del Señor, el hombre es saciado.
ਹਰਿ ਨਾਮੁ ਤਾਣੁ. ਹਰਿ ਨਾਮੁ ਦੀਬਾਣੁ; ਹਰਿ ਨਾਮੋ ਰਖ ਕਰਾਵੈ ॥
har naam taan. har naam deebaan; har naamo rakh karaavai |
Sant Singh KhalsaThe Lord's Name is His power, and the Lord's Name is His Royal Court; the Lord's Name protects Him.
Manmohan SinghGod's Name is his power and God's Name his prop. God's Name alone protects him.
Manmohan Singh (Punjabi)ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਬਲ ਹੈ ਤੇ ਵਾਹਿਗੁਰੂ ਦਾ ਨਾਮ ਹੀ ਆਸਰਾ। ਕੇਵਲ ਵਾਹਿਗੁਰੂ ਦਾ ਨਾਮ ਹੀ ਉਨ੍ਹਾਂ ਦੀ ਰਖਿਆ ਕਰਦਾ ਹੈ।
Fareedkot Teekaਪੁਨਾ ਹਰੀ ਨਾਮ ਕਾ (ਤਾਣੁ) ਬਲ ਔਰ ਹਰਿ ਨਾਮ ਕਾ ਹੀ (ਦੀਬਾਣੁ) ਆਸਰਾ ਰਖਤੇ ਹੈਂ, ਤਥਾ ਰਖ੍ਯਾ ਕਰਨੇ ਵਾਲਾ ਭੀ ਹਰਿ ਨਾਮ ਕੋ ਹੀ ਜਾਨਤੇ ਹੈਂ॥
Prof. Sahib Singhਹਰਿ ਦਾ ਨਾਮ ਹੀ ਆਸਰਾ ਤੇ ਨਾਮ ਹੀ ਸਤਿਗੁਰੂ ਲਈ ਰੱਖਿਆ ਕਰਨ ਵਾਲਾ ਹੈ।ਪਦ ਅਰਥ ਤਾਣੁ = ਬਲ। ਦੀਬਾਣੁ = ਆਸਰਾ। ਰਖ = ਰੱਖਿਆ।
SikhNet (Spanish)El Naam, el Nombre del Señor es nuestro único Poder, nuestra única Corte, nuestra Protección y Refugio.
ਜੋ ਚਿਤੁ ਲਾਇ. ਪੂਜੇ ਗੁਰ ਮੂਰਤਿ; ਸੋ ਮਨ ਇਛੇ ਫਲ ਪਾਵੈ ॥
jo chit laae. pooje gur moorat; so man ichhe fal paavai |
Sant Singh KhalsaOne who centers his consciousness and worships the Guru, obtains the fruits of his mind's desires.
Manmohan SinghHe who heartily adores Guru's being obtains the boons his heart desires.
Manmohan Singh (Punjabi)ਜੋ ਦਿਲ ਲਾ ਕੇ ਗੁਰਾਂ ਦੀ ਵਿਅਕਤੀ ਦੀ ਉਪਾਸ਼ਨਾ ਕਰਦਾ ਹੈ, ਉਹ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲੈਦਾ ਹੈ।
Fareedkot Teekaਐਸੇ ਗੁਰੋਂ ਕੀ ਮੂਰਤ ਕੋ ਜੋ ਪੁਰਸ ਚਿਤ ਲਾਇ ਕਰ ਪੂਜਤਾ ਹੈ, ਸੋ ਮਨ ਇਛਤ ਫਲ ਪਾਵਤਾ ਹੈ॥
Prof. Sahib Singhਜੋ ਮਨੁੱਖ ਇਸ ਗੁਰ-ਮੂਰਤੀ ਦਾ ਪੂਜਨ ਚਿੱਤ ਲਾ ਕੇ ਕਰਦਾ ਹੈ (ਭਾਵ, ਜੋ ਜੀਵ ਗਹੁ ਨਾਲ ਸਤਿਗੁਰੂ ਦੇ ਉਪਰ-ਲਿਖੇ ਗੁਣਾਂ ਨੂੰ ਧਾਰਨ ਕਰਦਾ ਹੈ) ਉਸ ਨੂੰ ਉਹੀ ਫਲ ਮਿਲ ਜਾਂਦਾ ਹੈ ਜਿਸ ਦੀ ਮਨ ਵਿਚ ਇੱਛਾ ਕਰੇ।ਪਦ ਅਰਥ ਗੁਰ ਮੂਰਤਿ = ਗੁਰੂ ਦਾ ਇਹ ਸਰੂਪ (ਜਿਸ ਦਾ ਜ਼ਿਕਰ ਉਪਰ ਕੀਤਾ ਗਿਆ ਹੈ)।
SikhNet (Spanish)Aquél que alaba a la Persona del Guru con la fuerza concentrada de su Devoción, obtendrá el Fruto, satisfaciendo el deseo de su corazón.
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ; ਤਿਸੁ ਕਰਤਾ. ਮਾਰ ਦਿਵਾਵੈ ॥
jo nindaa kare satigur poore kee; tis karataa. maar divaavai |
Sant Singh KhalsaBut one who slanders the Perfect True Guru, shall be killed and destroyed by the Creator.
Manmohan SinghWho slanders the perfect True Guru him the Creator destroys.
Manmohan Singh (Punjabi)ਜੋ ਪੂਰਨ ਸੱਚੇ ਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸਿਰਜਣਹਾਰ ਨਾਸ ਕਰ ਦਿੰਦਾ ਹੈ।
Fareedkot Teekaਔਰ ਜੋ ਸਤਿਗੁਰੂ ਪੂਰੇ ਕੀ ਨਿੰਦਾ ਕਰਤਾ ਹੈ ਤਿਸ ਕੋ ਕਰਤਾ ਮਾਰ ਪਵਾਵਤਾ ਹੈ॥
Prof. Sahib Singhਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਸ ਨੂੰ ਪ੍ਰਭੂ ਮਾਰ ਪਵਾਉਂਦਾ ਹੈ।ਪਦ ਅਰਥ ਮਾਰ = ਸਜ਼ਾ (ਨੋਟ: ਈਰਖਾ ਦੇ ਕਾਰਨ ਹੀ ਮਨੁੱਖ ਦੂਜੇ ਦੀ ਨਿੰਦਾ ਕਰਦਾ ਹੈ ਸੋ ਨਿੰਦਾ ਕਰਨ ਵੇਲੇ ਉਹ ਈਰਖਾ ਦੀ ਅੱਗ-ਰੂਪ ਘੋਰ ਨਰਕ ਵਿਚ ਸੜ ਰਿਹਾ ਹੁੰਦਾ ਹੈ, ਤੇ ਜਿਨ੍ਹਾਂ ਦੇ ਪਾਸ ਨਿੰਦਾ ਕਰਦਾ ਹੈ ਉਹਨਾਂ ਦੀਆਂ ਨਜ਼ਰਾਂ ਵਿਚ ਭੀ ਹੌਲਾ ਪੈਂਦਾ ਹੈ। ਸੋ, ਸੜਨ ਤੇ ਮੁਕਾਲਖ ਇਹ ਦੋ ਕਿਸਮ ਦੀ ਮਾਰ ਨਿੰਦਕ ਨੂੰ ਪੈਂਦੀ ਹੈ)।
SikhNet (Spanish)Si uno calumnia al Perfecto y Verdadero Guru, el Señor Creador Mismo lo destruirá.
ਫੇਰਿ ਓਹ ਵੇਲਾ ਓਸੁ ਹਥਿ ਨ ਆਵੈ; ਓਹੁ ਆਪਣਾ ਬੀਜਿਆ ਆਪੇ ਖਾਵੈ ॥
fer oeh velaa os hath na aavai; ohu aapanaa beejiaa aape khaavai |
Sant Singh KhalsaThis opportunity shall not come into his hands again; he must eat what he himself has planted.
Manmohan SinghThat opportunity comes not his hand again. He Himself eats what he himself has sown.
Manmohan Singh (Punjabi)ਉਹ ਅਉਸਰ ਉਸ ਨੂੰ ਮੁੜ ਕੇ ਹੱਥ ਨਹੀਂ ਲਗਦਾ। ਜੋ ਕੁਛ ਉਸ ਨੇ ਖੁਦ ਬੀਜਿਆਂ ਹੈ, ਉਹ ਆਪ ਹੀ ਖਾਂਦਾ ਹੈ।
Fareedkot Teekaਫੇਰ ਉਸ ਕੋ ਵਹੁ ਸਮਾਂ ਜਬ ਗੁਰੋਂ ਸੇ ਬੇਮੁਖ ਹੂਆ ਥਾ ਹਾਥ ਨਹੀਂ ਆਵਤਾ ਹੈ, ਵਹੁ ਆਪਣਾ ਬੀਜਿਆ ਆਪ ਹੀ ਖਾਵਤਾ ਹੈ॥
Prof. Sahib Singhਆਪਣੀ ਹੱਥੀਂ ਨਿੰਦਾ ਦਾ ਬੀਜ ਬੀਜੇ ਦਾ ਫਲ ਉਸ ਨੂੰ ਭੋਗਣਾ ਪੈਂਦਾ ਹੈ (ਤਦੋਂ ਪਛਤਾਉਂਦਾ ਹੈ, ਪਰ) ਫੇਰ ਜੋ ਵੇਲਾ (ਨਿੰਦਾ ਕਰਨ ਵਿਚ ਬੀਤ ਗਿਆ ਹੈ) ਉਸ ਨੂੰ ਮਿਲਦਾ ਨਹੀਂ।
SikhNet (Spanish)Tal persona no gozará de otra oportunidad con el Guru y tendrá que comer lo que ha sembrado.
ਨਰਕਿ ਘੋਰਿ. ਮੁਹਿ ਕਾਲੈ ਖੜਿਆ; ਜਿਉ. ਤਸਕਰੁ ਪਾਇ ਗਲਾਵੈ ॥
narak ghor. muhi kaalai kharriaa; jiau. tasakar paae galaavai |
Sant Singh KhalsaHe shall be taken to the most horrible hell, with his face blackened like a thief, and a noose around his neck.
Manmohan SinghPutting a halter round his neck, he shall be taken to the terrible hell with blackened face, like a thief.
Manmohan Singh (Punjabi)ਉਸ ਦੀ ਗਰਦਨ ਦੁਆਲੇ ਰੱਸਾ ਪਾ ਕੇ ਉਹ ਸਿਆਹ ਮੂੰਹ ਨਾਲ ਭਿਆਨਕ ਦੌਜ਼ਕ ਵਿੱਚ, ਚੋਰ ਦੀ ਤਰ੍ਹਾਂ ਲਿਆਂਦਾ ਜਾਏਗਾ।
Fareedkot Teekaਮੁਹ ਕਾਲੇ ਵਾਲੇ ਪਾਪੀ ਕੋ ਘੋਰ ਨਰਕ ਮੇਂ ਜਮਦੂਤ ਪਕੜ ਕੇ ਐਸੇ (ਖੜਿਆ) ਲੈ ਗ੍ਯਾ ਜੈਸੇ (ਤਸਕਰੁ) ਚੋਰ ਕੋ (ਗਲਾਵੈ) ਗਲ ਵਿਖੇ ਬੰਧਨ ਪਾਇ ਕਰ ਪਕੜ ਲੈ ਜਾਈਤਾ ਹੈ॥
Prof. Sahib Singhਤੇ ਜਿਵੇਂ ਚੋਰ ਨੂੰ ਗਲ ਵਿਚ ਰੱਸੀ ਪਾ ਕੇ ਲੈ ਜਾਈਦਾ ਹੈ ਤਿਵੇਂ ਕਾਲਾ ਮੂੰਹ ਕਰ ਕੇ (ਮਾਨੋ) ਡਰਾਉਣੇ ਨਰਕ ਵਿਚ (ਉਸ ਨੂੰ ਭੀ) ਪਾਇਆ ਜਾਂਦਾ ਹੈ।ਪਦ ਅਰਥ ਤਸਕਰੁ = ਚੋਰ। ਗਲਾਵੈ = ਗਲ ਦੀ ਰੱਸੀ।
SikhNet (Spanish)Será echada a las profundidades de la oscuridad de la conciencia, su semblante se volverá negro y será encadenado como un ladrón.
ਫਿਰਿ ਸਤਿਗੁਰ ਕੀ ਸਰਣੀ ਪਵੈ. ਤਾ ਉਬਰੈ; ਜਾ ਹਰਿ ਹਰਿ ਨਾਮੁ ਧਿਆਵੈ ॥
fir satigur kee saranee pavai. taa ubarai; jaa har har naam dhiaavai |
Sant Singh KhalsaBut if he should again take to the Sanctuary of the True Guru, and meditate on the Name of the Lord, Har, Har, then he shall be saved.
Manmohan SinghWhen he again seeks, Satguru's protection and remembers Lord God's Name then is he saved.
Manmohan Singh (Punjabi)ਜਦ ਉਹ ਮੁੜ ਕੇ ਸੱਚੇ ਗੁਰਾਂ ਦੀ ਪਨਾਹ ਲੈ ਲੈਦਾ ਹੈ, ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ, ਤਦ ਉਹ ਪਾਰ ਉਤਰ ਜਾਂਦਾ ਹੈ।
Fareedkot Teekaਜੇ ਕਰ ਸਤਿਗੁਰੋਂ ਕੀ ਸਰਨ ਮੇਂ ਪੜਕਰ ਹਰਿ ਹਰਿ ਨਾਮ ਕੋ ਧਿਆਵੈ ਤੌ ਬਚ ਜਾਤਾ ਹੈ॥
Prof. Sahib Singhਫੇਰ ਇਸ (ਨਿੰਦਾ-ਰੂਪ ਘੋਰ ਨਰਕ ਵਿਚੋਂ) ਤਾਂ ਹੀ ਬਚਦਾ ਹੈ, ਜੇ ਸਤਿਗੁਰੂ ਦੀ ਸਰਨੀ ਪੈ ਕੇ ਪ੍ਰਭੂ ਦਾ ਨਾਮ ਜਪੇ।
SikhNet (Spanish)Pero si en eso vuelve a buscar el Santuario del Verdadero Guru, será salvado si habita en el Naam, el Nombre del Señor.
ਹਰਿ ਬਾਤਾ. ਆਖਿ ਸੁਣਾਏ ਨਾਨਕੁ; ਹਰਿ ਕਰਤੇ ਏਵੈ ਭਾਵੈ ॥੧॥
har baataa. aakh sunaae naanak; har karate evai bhaavai |1|
Sant Singh KhalsaNanak speaks and proclaims the Lord's Story; as it pleases the Creator, so does he speak. ||1||
Manmohan SinghNanak utters and announces the proceeding of God's court. So it pleases God the Creator.
Manmohan Singh (Punjabi)ਨਾਨਕ ਰੱਬ ਦੇ ਦਰਬਾਰ ਦੀ ਕਾਰਵਾਈ ਕਹਿ ਕੇ ਸੁਣਾਉਂਦਾ ਹੈ। ਵਾਹਿਗੁਰੂ ਸਿਰਜਣਹਾਰ ਨੂੰ ਇਸ ਤਰ੍ਹਾਂ ਹੀ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਮੈਨੇ ਹਰੀ ਕਰਤੇ ਕੀਆਂ ਏਹ ਬਾਤਾਂ ਆਖ ਕਰ ਸੁਣਾਈਆਂ ਹਨ, ਹਰੀ ਕੋ (ਏਵੈ) ਇਸੀ ਪ੍ਰਕਾਰ ਭਾਵਤਾ ਹੈ॥
Prof. Sahib Singhਨਾਨਕ ਪਰਮਾਤਮਾ (ਦੇ ਦਰ) ਦੀਆਂ ਗੱਲਾਂ ਆਖ ਕੇ ਸੁਣਾ ਰਿਹਾ ਹੈ; ਪਰਮਾਤਮਾ ਨੂੰ ਇਉਂ ਹੀ ਭਾਉਂਦਾ ਹੈ (ਕਿ ਨਿੰਦਕ ਈਰਖਾ ਦੇ ਨਰਕ ਵਿਚ ਆਪੇ ਹੀ ਪਿਆ ਸੜੇ) ॥੧॥
SikhNet (Spanish)Dice Nanak, esta es la Voluntad del Señor, y yo digo solamente lo que me dicta el Señor. (1)