ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਾਹਿਬੁ ਹੋਇ ਦਇਆਲੁ, ਕਿਰਪਾ ਕਰੇ; ਤਾ ਸਾਈ ਕਾਰ ਕਰਾਇਸੀ ॥
saahib hoe deaal, kirapaa kare; taa saaee kaar karaaeisee |
Sant Singh KhalsaOne, upon whom the Merciful Lord bestows His Grace, performs His service.
Manmohan SinghThe man to whom the Lord is compassionate and shows mercy, performs His service.
Manmohan Singh (Punjabi)ਜਿਸ ਉੱਤੇ ਸੁਆਮੀ ਮਿਹਰਬਾਨ ਹੈ ਅਤੇ ਦਇਆ ਧਾਰਦਾ ਹੈ, ਉਹ ਉਸ ਦੀ ਚਾਕਰੀ ਕਮਾਉਂਦਾ ਹੈ।
Fareedkot Teekaਜਬ ਸ੍ਵਾਮੀ ਦਿਆਲ ਹੋ ਕਰ ਕ੍ਰਿਪਾ ਦ੍ਰਿਸ਼ਟ ਕਰੈ ਤਬ ਉਸ ਜੀਵ ਸੇ ਸੁਭ ਕਰਮ (ਕਾਰ) ਕਰਾਉਤਾ ਹੈ; ਵਾ ਜਬ ਦਿਆਲ ਹੋਵੇਗਾ ਤਬ ਕਰਵਾਵੇਗਾ॥
Prof. Sahib Singh(ਜਿਸ ਸੇਵਕ ਉੱਤੇ ਪ੍ਰਭੂ) ਮਾਲਕ ਦਇਆਲ ਹੋ ਜਾਏ, ਮਿਹਰ ਕਰੇ, ਤਾਂ ਉਸ ਪਾਸੋਂ ਉਹੀ ਕੰਮ ਕਰਾਂਦਾ ਹੈ (ਜੋ ਉਸ ਨੂੰ ਭਾਉਂਦਾ ਹੈ);ਪਦ ਅਰਥ ਸਾਈ ਕਾਰ = ਉਹੀ ਕੰਮ (ਜੋ ਉਸ ਨੂੰ ਭਾਉਂਦਾ ਹੈ)।
SikhNet (Spanish)Si el Maestro es Misericordioso, Él hace que hagamos Su Voluntad;
ਸੋ ਸੇਵਕੁ ਸੇਵਾ ਕਰੇ; ਜਿਸ ਨੋ ਹੁਕਮੁ ਮਨਾਇਸੀ ॥
so sevak sevaa kare; jis no hukam manaaeisee |
Sant Singh KhalsaThat servant, whom the Lord causes to obey the Order of His Will, serves Him.
Manmohan SinghThe servant, whom the Lord causes to abide by His order, serves Him.
Manmohan Singh (Punjabi)ਟਹਿਲੂਆਂ, ਜਿਸ ਪਾਸੋਂ ਸਾਈਂ ਆਪਣਾ ਫੁਰਮਾਨ ਸਵੀਕਾਰ ਕਰਾਉਂਦਾ ਹੈ, ਉਹ ਉਸ ਦੀ ਟਹਿਲ ਕਰਦਾ ਹੈ।
Fareedkot Teekaਸੇਵਕ ਹੋ ਕਰ ਸੋਈ ਸੇਵਾ ਕਰਤਾ ਹੈ ਜਿਸ ਸੇ ਅਪਨੀ ਆਗਿਆ ਮਨਾਉਤਾ ਹੈ ਵਾ ਮਨਾਵੇਗਾ॥
Prof. Sahib Singhਜਿਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈ, ਉਹ ਸੇਵਕ (ਪ੍ਰਭੂ-ਪਤੀ ਦੀ) ਸੇਵਾ ਕਰਦਾ ਹੈ;
SikhNet (Spanish)solamente fluyendo en Su Voluntad podemos Servirlo.
ਹੁਕਮਿ ਮੰਨਿਐ ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ॥
hukam maniai hovai paravaan; taa khasamai kaa mehal paaeisee |
Sant Singh KhalsaObeying the Order of His Will, he becomes acceptable, and then, he obtains the Mansion of the Lord's Presence.
Manmohan SinghBy obeying His command, man becomes acceptable and then obtains the Master's mansion.
Manmohan Singh (Punjabi)ਉਸ ਦੀ ਆਗਿਆ ਮੰਨਣ ਦੁਆਰਾ ਇਨਸਾਨ ਕਬੂਲ ਪੈ ਜਾਂਦਾ ਹੈ ਅਤੇ ਤਦ, ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ।
Fareedkot Teekaਜਉ ਹੁਕਮ ਕੋ ਮੰਨਿਐ ਮਾਨਨੇ ਕਰ ਕੇ ਪ੍ਰਮਾਣੀਕ ਹੋਤਾ ਹੈ ਵਾ ਹੋਵੈ, ਤਉ (ਖਸਮੈ) ਸ੍ਵਾਮੀ ਕਾ (ਮਹਲੁ) ਸਥਾਨ, ਭਾਵ ਸਰੂਪ ਪਾਉਤਾ ਹੈ ਵਾ ਪਾਵੇਗਾ॥
Prof. Sahib Singhਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣ ਕਰਕੇ ਸੇਵਕ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦਾ ਹੈ ਅਤੇ ਮਾਲਕ ਦਾ ਘਰ ਲੱਭ ਲੈਂਦਾ ਹੈ।ਪਦ ਅਰਥ ਹੁਕਮਿ ਮੰਨਿਐ = ਜੇ ਮਾਲਕ ਦੀ ਆਗਿਆ ਵਿਚ ਤੁਰੀਏ, ਜੇ ਰਜ਼ਾ ਵਿਚ ਰਾਜ਼ੀ ਰਹੀਏ, ਰਜ਼ਾ ਵਿਚ ਰਾਜ਼ੀ ਰਹਿਣ ਨਾਲ। ਪਰਵਾਣੁ = (ਦਰਗਾਹ ਵਿਚ) ਕਬੂਲ, ਸੁਰਖ਼ਰੂ। ਖਸਮੈ ਕਾ ਮਹਲੁ = ਖਸਮ ਦਾ ਘਰ, ਉਹ ਟਿਕਾਣਾ ਜਿੱਥੇ ਪ੍ਰਭੂ-ਪਤੀ ਸਾਖਿਆਤ ਪਰਗਟ ਹੁੰਦਾ ਹੈ।
SikhNet (Spanish)Aquél que se somete a Su Voluntad es aprobado y llega al Palacio del Señor.
ਖਸਮੈ ਭਾਵੈ ਸੋ ਕਰੇ; ਮਨਹੁ ਚਿੰਦਿਆ. ਸੋ ਫਲੁ ਪਾਇਸੀ ॥
khasamai bhaavai so kare; manahu chindiaa. so fal paaeisee |
Sant Singh KhalsaOne who acts to please His Lord and Master, obtains the fruits of his mind's desires.
Manmohan SinghHe who does that what pleases his Master, obtains the fruit his heart desires.
Manmohan Singh (Punjabi)ਜਿਹੜਾ ਉਹ ਕੁਛ ਕਰਦਾ ਹੈ, ਜੋ ਉਸ ਦੇ ਮਾਰਗ ਨੂੰ ਚੰਗਾ ਲੱਗਦਾ ਹੈ, ਉਹ, ਉਹ ਮੇਵਾ ਹਾਸਲ ਕਰ ਲੈਦਾ ਹੈ, ਜਿਸ ਨੂੰ ਉਸ ਦਾ ਦਿਲ ਲੋੜਦਾ ਹੈ।
Fareedkot Teekaਜੋ ਕਰਮ ਸ੍ਵਾਮੀ ਕੋ ਭਾਵਤਾ ਹੈ, ਸੋਈ ਕਰਤਾ ਹੈ, ਸੋ ਸੇਵਕ ਮਨ ਇਛਤ ਫਲ ਪਾਉਤਾ ਹੈ ਵਾ ਪਾਵੇਗਾ॥
Prof. Sahib Singhਜਦੋਂ ਸੇਵਕ ਉਹੀ ਕੰਮ ਕਰਦਾ ਹੈ ਜੋ ਖਸਮ ਨੂੰ ਚੰਗਾ ਲੱਗਦਾ ਹੈ ਤਾਂ ਉਸ ਨੂੰ ਮਨ-ਭਾਉਂਦਾ ਫਲ ਮਿਲਦਾ ਹੈ,ਪਦ ਅਰਥ ਮਨਹੁ ਚਿੰਦਿਆ = ਮਨ-ਭਾਉਂਦਾ, ਮਨ-ਇੱਛਤ।
SikhNet (Spanish)Aquél que sigue la Voluntad del Señor, obtiene el deseo de su corazón
ਤਾ. ਦਰਗਹ ਪੈਧਾ ਜਾਇਸੀ ॥੧੫॥
taa. daragah paidhaa jaaeisee |15|
Sant Singh KhalsaThen, he goes to the Court of the Lord, wearing robes of honor. ||15||
Manmohan SinghHe, then goes to God's court, wearing the robe of honour.
Manmohan Singh (Punjabi)ਉਹ ਤਦ, ਇੱਜ਼ਤ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ।
Fareedkot Teekaਤਉ ਹੀ ਪਰਲੋਕ ਮੇਂ ਪਰਮੇਸ਼੍ਵਰ ਕੀ ਸਭਾ ਮੇਂ ਪੈਧਾ ਜਾਵੈਗਾ, ਭਾਵ ਪਤਿਸਟਾ ਸਹਿਤ ਜਾਵੇਗਾ॥੧੫॥☬ਸੁਲਤਾਨ ਪੁਰ ਵੇਈਂ ਕੇ ਘਾਟ ਪਰ ਮਹਸੂਲੀਏ ਖਤ੍ਰੀ ਨੇ ਗਊ ਲੀਏ ਜਾਤੇ ਬ੍ਰਾਹਮਨ ਕੋ ਮਹਸੂਲ ਕੇ ਵਾਸਤੇ ਤੀਨ ਪਹਰ ਤਕ ਰੋਕ ਛੋਡਾ। ਗਊ ਬ੍ਰਹਮਨ ਦੋਨੋ ਭੂਖੇ ਰਹੇ। ਫਿਰ ਮਹਸੂਲੀਆ ਤਿਸੀ ਗਊ ਕੇ ਗੋਬਰ ਸੇ ਚੌਂਕਾ ਦੇ ਕਰ ਰਸੋਈ ਕਰਨੇ ਲਗਾ। ਇਸ ਬਿਪ੍ਰੀਤ ਸਰਧਾ ਕੋ ਦੇਖ ਕਰ ਬਚਨ ਹੂਆ:
Prof. Sahib Singhਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ॥੧੫॥ਪਦ ਅਰਥ ਪੈਧਾ = ਸਿਰੋਪਾਉ ਲੈ ਕੇ, ਇੱਜ਼ਤ ਨਾਲ ॥੧੫॥
SikhNet (Spanish)y en la Corte del Señor es investido con el ropaje de Honor. (15)