ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਗਊ ਬਿਰਾਹਮਣ ਕਉ ਕਰੁ ਲਾਵਹੁ; ਗੋਬਰਿ. ਤਰਣੁ ਨ ਜਾਈ ॥
gaoo biraahaman kau kar laavahu; gobar. taran na jaaee |
Sant Singh KhalsaThey tax the cows and the Brahmins, but the cow-dung they apply to their kitchen will not save them.
Manmohan SinghThou chargest tax for the cow and the Brahman, but the cow-dung will not save thee.
Manmohan Singh (Punjabi)ਤੂੰ ਗਾਂ ਅਤੇ ਬ੍ਰਹਿਮਣ ਨੂੰ ਮਸੂਲ ਲਾਉਂਦਾ ਹੈਂ। ਗਾਂ ਦੇ ਗੋਹੇ ਨੇ ਤੇਰਾ ਪਾਰ ਉਤਾਰਾ ਨਹੀਂ ਕਰਨਾ।
Fareedkot Teekaਜਿਸ ਗਊ ਕੇ ਗੋਬਰ ਸੇ ਅਪਨੇ ਕੋ ਪਵਿਤ੍ਰ ਮਾਨਤਾ ਹੈ, ਗਊ ਔਰ ਬ੍ਰਹਮਨ ਕੋ ਕਰ ਲਗਾਉਤਾ ਹੈ ਔਰ ਗੋਬਰ ਸੇ ਅਪਨਾ ਉਧਾਰ ਕੀਆ ਚਾਹੁਤਾ ਹੈ, ਸੋ ਗੋਬਰ ਸੇ ਤਰਾ ਨਹੀਂ ਜਾਇਗਾ॥
Prof. Sahib Singh(ਦਰਿਆ ਦੇ ਪੱਤਣ ਤੇ ਬੈਠ ਕੇ) ਗਊ ਅਤੇ ਬ੍ਰਾਹਮਣ ਨੂੰ ਤਾਂ ਤੂੰ ਮਸੂਲ ਲਾਂਦਾ ਹੈਂ (ਭਾਵ, ਗਊ ਅਤੇ ਬ੍ਰਾਹਮਣ ਨੂੰ ਪਾਰ ਲੰਘਾਣ ਦਾ ਮਸੂਲ ਲਾ ਲੈਂਦਾ ਹੈਂ), (ਫੇਰ ਤੂੰ ਕਦੇ ਇਹ ਨਹੀਂ ਸੋਚਦਾ ਕਿ ਉਸ ਗਊ ਦੇ) ਗੋਹੇ ਨਾਲ (ਪੋਚਾ ਫੇਰਿਆਂ, ਸੰਸਾਰ-ਸਮੁੰਦਰ ਤੋਂ) ਤਰਿਆ ਨਹੀਂ ਜਾ ਸਕਦਾ।ਪਦ ਅਰਥ ਕਰੁ = ਮਸੂਲ। ਲਾਵਹੁ = ਤੁਸੀ ਲਾਂਦੇ ਹਉ। ਗੋਬਰਿ = ਗੋਬਰ ਨਾਲ, ਗੋਹੇ ਨਾਲ ਪੋਚਾ ਫੇਰਿਆਂ।
SikhNet (Spanish)Traicionaron a su pueblo y a sus maestros espirituales para obtener la buena aceptación de los mongoles
ਧੋਤੀ ਟਿਕਾ ਤੈ ਜਪਮਾਲੀ; ਧਾਨੁ ਮਲੇਛਾਂ ਖਾਈ ॥
dhotee ttikaa tai japamaalee; dhaan malechhaan khaaee |
Sant Singh KhalsaThey wear their loin cloths, apply ritual frontal marks to their foreheads, and carry their rosaries, but they eat food with the Muslims.
Manmohan SinghThou wearest a loin-cloth putest a frontal mark carriest a rosary and eats the Muslims provisions.
Manmohan Singh (Punjabi)ਤੂੰ ਧੋਤੀ ਪਾਉਂਦਾ ਹੈਂ, ਤਿਲਕ ਲਾਉਂਦਾ ਹੈਂ, ਮਾਲਾ ਚੁੱਕੀ ਫਿਰਦਾ ਹੈਂ, ਅਤੇ ਰਾਸ਼ਨ ਮੁਸਲਮਾਨ ਦਾ ਖਾਂਦਾ ਹੈਂ।
Fareedkot Teekaਧੋਤੀ ਟਿਕਾ ਧਾਰ ਕਰ (ਤੈ) ਬਹੁਰੋ ਜਪ ਮਾਲੀ ਹਾਥ ਮੇਂ ਲੇ ਕਰ ਮੰਤ੍ਰ ਜਪਤਾ ਹੈ ਅੰਨ ਮਲੇਛੋਂ ਕਾ ਖਾਤਾ ਹੈ; ਵਾ ਹੇ ਮਲੇਛਾ! ਐਸਾ ਧਾਨੁ ਖਾਤਾ ਹੈਂ ਗ੍ਰੀਬੋਂ ਕੋ ਜੋ ਦੁਖ ਦੇ ਕਰ ਲੈਂਦਾ ਹੈਂ॥
Prof. Sahib Singhਧੋਤੀ (ਪਹਿਨਦਾ ਹੈਂ), ਟਿੱਕਾ (ਮੱਥੇ ਉਤੇ ਲਾਂਦਾ ਹੈਂ) ਅਤੇ ਮਾਲਾ (ਫੇਰਦਾ ਹੈਂ), ਪਰ ਪਦਾਰਥ ਮਲੇਛਾਂ ਦਾ ਖਾਂਦਾ ਹੈਂ, (ਭਾਵ ਪਦਾਰਥ ਉਹਨਾਂ ਤੋਂ ਲੈ ਕੇ ਛਕਦਾ ਹੈਂ, ਜਿਨ੍ਹਾਂ ਨੂੰ ਤੂੰ ਮਲੇਛ ਆਖਦਾ ਹੈਂ)।ਪਦ ਅਰਥ ਤੈ = ਅਤੇ। ਜਪਮਾਲੀ = ਮਾਲੀ। ਧਾਨੁ = ਪਦਾਰਥ, ਭੋਜਨ ਮਲੇਛਾਂ ਦਾ, ਮੁਸਲਮਾਨਾਂ ਦਾ। ਖਾਈ = ਖਾਂਦਾ ਹੈ।
SikhNet (Spanish)y pensaban que si incluían ciertos ritos hindúes en su vida, como usar la Dhoti, la marca en la frente, el rosario y cubrir su cocina con excremento de vaca iban a ser aceptados por los hindúes también.
ਅੰਤਰਿ ਪੂਜਾ. ਪੜਹਿ ਕਤੇਬਾ; ਸੰਜਮੁ ਤੁਰਕਾ ਭਾਈ ॥
antar poojaa. parreh katebaa; sanjam turakaa bhaaee |
Sant Singh KhalsaO Siblings of Destiny, you perform devotional worship indoors, but read the Islamic sacred texts, and adopt the Muslim way of life.
Manmohan SinghO Brother, within thou performest worship, outside thou readest Muslim books and adoptest Mohammedan way of life.
Manmohan Singh (Punjabi)ਹੇ ਭਰਾ! ਅੰਦਰਵਾਰ ਤੂੰ ਉਪਾਸ਼ਨ ਕਰਦਾ ਹੈਂ, ਬਾਹਰਵਾਰ ਤੂੰ ਮੁਸਲਮਾਨੀ ਕਿਤਾਬਾਂ ਵਾਚਦਾ ਹੈਂ ਅਤੇ ਮੁਸਲਮਾਨੀ ਜੀਵਨ ਰਹੁ-ਰੀਤੀ ਧਾਰਨ ਕਰਦਾ ਹੈਂ।
Fareedkot Teekaਹੇ ਭਾਈ! ਯਹ ਸੰਜਮ ਤੁਮਾਰਾ ਤੁਰਕੋਂ ਵਾਲਾ ਹੈ। ਅੰਦਰ ਬੈਠਕੇ ਪੂਜਾ ਕਰਤੇ ਹੋ, ਭਾਵ ਮਲੇਛੋਂ ਕੇ ਭੈ ਕਰ ਪ੍ਰਗਟ ਪੂਜਾ ਨਹੀਂ ਕਰਤੇ ਥੇ। ਬਾਹਰ ਬੈਠਕਰ ਕਤੇਬਾਂ ਪੜਦੇ ਹੈਂ॥
Prof. Sahib Singhਅੰਦਰ ਬੈਠ ਕੇ (ਭਾਵ, ਤੁਰਕ ਹਾਕਮਾਂ ਤੋਂ ਚੋਰੀ ਚੋਰੀ) ਪੂਜਾ ਕਰਦਾ ਹੈਂ, (ਬਾਹਰ ਮੁਸਲਮਾਨਾਂ ਨੂੰ ਵਿਖਾਲਣ ਵਾਸਤੇ) ਕੁਰਾਨ ਆਦਿ ਪੜ੍ਹਦਾ ਹੈਂ, ਤੇ ਮੁਸਲਮਾਨਾਂ ਵਾਲੀ ਹੀ ਰਹਿਤ ਤੂੰ ਰੱਖੀ ਹੋਈ ਹੈ।ਪਦ ਅਰਥ ਅੰਤਰਿ = ਅੰਦਰ, ਲੁਕ ਕੇ। ਸੰਜਮੁ = ਰਹਿਤ, ਰਹਿਣੀ। ਤੁਰਕਾ = ਤੁਰਕਾਂ ਵਾਲੀ, ਮੁਸਲਮਾਨਾਂ ਵਾਲੀ। ਭਾਈ = ਹੇ ਭਾਈ!
SikhNet (Spanish)En realidad, adoraban a los ídolos; por fuera leían el Corán y observaban el código de los turcos.
ਛੋਡੀਲੇ ਪਾਖੰਡਾ ॥
chhoddeele paakhanddaa |
Sant Singh KhalsaRenounce your hypocrisy!
Manmohan SinghLay aside the hypocrisy.
Manmohan Singh (Punjabi)ਆਪਣਾ ਦੰਭਪੁਣਾ ਤਿਆਗ ਦੇ।
Fareedkot Teeka(ਲੇ) ਰੇ ਪਾਖੰਡ ਕੋ ਛੋਡੀ ਦੇ॥
Prof. Sahib Singh(ਇਹ) ਪਾਖੰਡ ਤੂੰ ਛੱਡ ਦੇਹ।ਪਦ ਅਰਥ ਛੋਡੀਲੇ = ਛੱਡ ਦੇਹ।
SikhNet (Spanish)Deshazte de tu engaño y de la hipocresía,
ਨਾਮਿ ਲਇਐ; ਜਾਹਿ ਤਰੰਦਾ ॥੧॥
naam leiai; jaeh tarandaa |1|
Sant Singh KhalsaTaking the Naam, the Name of the Lord, you shall swim across. ||1||
Manmohan SinghBy taking God's Name. Thou shalt swim across.
Manmohan Singh (Punjabi)ਰੱਬ ਦਾ ਨਾਮ ਲੈਣ ਦੁਆਰਾ ਤੂੰ ਪਾਰ ਉੱਤਰ ਜਾਵੇਗਾਂ।
Fareedkot Teekaਨਾਮ ਜਪਨੇ ਸੇ ਤਰਿ ਜਾਹਿਗਾ॥੧॥☬ਕਲੀਜੁਗ ਕਾ ਪ੍ਰਭਾਉ ਦੇਖਾਵਤੇ ਹੈਂ:
Prof. Sahib Singhਜੇ ਪ੍ਰਭੂ ਦਾ ਨਾਮ ਸਿਮਰੇਂਗਾ, ਤਾਂ ਹੀ (ਸੰਸਾਰ-ਸਮੁੰਦਰ ਤੋਂ) ਤਰੇਂਗਾ ॥੧॥ਪਦ ਅਰਥ ਨਾਮਿ ਲਇਐ = ਜੇ ਨਾਮ ਲਏਂਗਾ। ਜਾਹਿ ਤਰੰਦਾ = ਤਰ ਜਾਹਿਂਗਾ ॥੧॥
SikhNet (Spanish)oh Brahmán, pues es a través del Nombre del Señor que uno cruza nadando. (1)