ੴ

ਸਿੱਖਬਾਣੀ · SikhBani

ਜਗੁ ਪਰਬੋਧਹਿ ਮੜੀ ਬਧਾਵਹਿ ॥

jag parabodheh marree badhaaveh
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 903 · 35 lines
Translations

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਜਗੁ ਪਰਬੋਧਹਿ; ਮੜੀ ਬਧਾਵਹਿ ॥

jag parabodheh; marree badhaaveh |

Sant Singh KhalsaYou preach to the world, and set up your house.
Manmohan SinghO Yogi, thou preachest to the world and thyself buildest a monastery.
Manmohan Singh (Punjabi)ਹੇ ਯੋਗੀ! ਤੂੰ ਜਗਤ ਨੂੰ (ਤਿਆਗ ਦਾ) ਉਪਦੇਸ਼ ਦਿੰਦਾ ਹੈਂ ਅਤੇ ਆਪ ਮੱਠ ਬਣਾਉਂਦਾ ਹੈਂ।
Fareedkot Teekaਤੂੰ ਜਗਤ ਕੋ ਤੋ ਉਪਦੇਸ਼ ਕਰਤਾ ਹੈਂ ਕਿ ਘਰ ਤ੍ਯਾਗੋ ਔ ਆਪ (ਮੜੀ) ਮਠ ਬਨਾਵਤਾ ਹੈਂ। ਜਹਾਂ ਜੋਗੀ ਰਹਿਤੇ ਹੈਂ ਉਸ ਸਥਾਨ ਕਾ ਨਾਮ ਮਠ ਕਹਿਤੇ ਹੈਂ॥
Prof. Sahib Singh(ਹੇ ਜੋਗੀ!) ਤੂੰ ਜਗਤ ਨੂੰ ਉਪਦੇਸ਼ ਕਰਦਾ ਹੈਂ (ਇਸ ਉਪਦੇਸ਼ ਦੇ ਵੱਟੇ ਘਰ ਘਰ ਭਿੱਛਿਆ ਮੰਗ ਕੇ ਆਪਣੇ) ਸਰੀਰ ਨੂੰ (ਪਾਲ ਪਾਲ ਕੇ) ਮੋਟਾ ਕਰ ਰਿਹਾ ਹੈਂ।

ਪਦ ਅਰਥ ਪਰਬੋਧਹਿ = ਤੂੰ ਜਗਾਂਦਾ ਹੈਂ, ਤੂੰ ਉਪਦੇਸ਼ ਕਰਦਾ ਹੈਂ (ਹੇ ਜੋਗੀ!)। ਮੜੀ = ਸਰੀਰ। ਬਧਾਵਹਿ = (ਪਾਲ ਪਾਲ ਕੇ) ਵਧਾਂਦਾ ਹੈਂ, ਮੋਟਾ ਕਰਦਾ ਹੈਂ।

SikhNet (Spanish)Oh Pandit, instruyes al mundo pero sólo por intereses pasajeros.

ਆਸਣੁ ਤਿਆਗਿ; ਕਾਹੇ ਸਚੁ ਪਾਵਹਿ ॥

aasan tiaag; kaahe sach paaveh |

Sant Singh KhalsaAbandoning your Yogic postures, how will you find the True Lord?
Manmohan SinghAbandoning thy devotional attitude, how shalt thou obtain the True Lord?
Manmohan Singh (Punjabi)ਆਪਣੀ ਧਿਆਨ ਅਵਸਥਾ ਨੂੰ ਛੱਡ ਕੇ, ਤੂੰ ਕਿਸ ਤਰ੍ਹਾਂ ਸੱਚੇ ਸੁਆਮੀ ਨੂੰ ਪਾ ਲਵੇਗਾਂ?
Fareedkot Teekaਆਸਣ ਕੋ ਤਿਆਗ ਕੈ (ਕਾਹੇ) ਕਿਆ ਸੁਖ ਪਾਵੇਂਗਾ, ਭਾਵ ਨਹੀਂ ਪਾਵੈਗਾ, ਚੰਚਲਤਾ ਕਰ ਦੁਖੀ ਰਹੇਗਾ॥
Prof. Sahib Singh(ਦਰ ਦਰ ਭਟਕਣ ਨਾਲ) ਮਨ ਦੀ ਅਡੋਲਤਾ ਗਵਾ ਕੇ ਤੂੰ ਸਦਾ-ਅਡੋਲ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈਂ?

ਪਦ ਅਰਥ ਆਸਣੁ = ਮਨ ਦਾ ਆਸਣ, ਚਿੱਤ ਦੀ ਅਡੋਲਤਾ। ਕਾਹੇ = ਕਿਵੇਂ?

SikhNet (Spanish)Abandonando tu concentración en la Divinidad, ¿cómo puedes obtener la Verdad del Señor

ਮਮਤਾ ਮੋਹੁ; ਕਾਮਣਿ ਹਿਤਕਾਰੀ ॥

mamataa mohu; kaaman hitakaaree |

Sant Singh KhalsaYou are attached to possessiveness and the love of sexual pleasure.
Manmohan SinghThou art entangled in mine-ness, worldly attachment and love of woman.
Manmohan Singh (Punjabi)ਤੂੰ ਅਪਣੱਤ, ਸੰਸਾਰੀ ਲਗਨ ਅਤੇ ਇਸਤਰੀ ਦੇ ਪਿਆਰ ਅੰਦਰ ਫਾਥਾ ਹੋਇਆ ਹੈਂ।
Fareedkot Teekaਚੇਲਿਓਂ ਮੇਂ ਮਮਤਾ ਹੈ ਔ ਸਰੀਰ ਮੇਂ ਮੋਹ ਹੈ ਪੁਨਾ ਇਸਤ੍ਰੀਓਂ ਕਾ (ਹਿਤਕਾਰੀ) ਪ੍ਰੇਮੀ ਹੋਇ ਰਿਹਾ ਹੈਂ॥
Prof. Sahib Singhਜਿਸ ਮਨੁੱਖ ਨੂੰ ਮਾਇਆ ਦੀ ਮਮਤਾ ਲੱਗੀ ਹੋਵੇ ਮਾਇਆ ਦਾ ਮੋਹ ਚੰਬੜਿਆ ਹੋਵੇ ਜੋ ਇਸਤ੍ਰੀ ਦਾ ਭੀ ਪ੍ਰੇਮੀ ਹੋਵੇ,

ਪਦ ਅਰਥ ਕਾਮਣਿ = ਇਸਤ੍ਰੀ। ਹਿਤ ਕਾਰੀ = ਪ੍ਰੇਮ ਕਰਨ ਵਾਲਾ।

SikhNet (Spanish)Aquél que conserva sus deseos,

ਨਾ ਅਉਧੂਤੀ; ਨਾ ਸੰਸਾਰੀ ॥੧॥

naa aaudhootee; naa sansaaree |1|

Sant Singh KhalsaYou are not a renunciate, nor a man of the world. ||1||
Manmohan SinghThou art neither an anchoret, nor a family man.
Manmohan Singh (Punjabi)ਤੂੰ ਨਾਂ ਤਿਆਗੀ ਹੈਂ, ਨਾਂ ਹੀ ਘਰਬਾਰੀ।
Fareedkot Teekaਇਸੀ ਸੇ ਤੂੰ ਨਾ ਅਵਧੂਤ ਹੂਆ ਨਾ ਸੰਸਾਰੀ ਹੂਆ ਹੈਂ॥੧॥
Prof. Sahib Singhਉਹ ਨਾਹ ਤਿਆਗੀ ਰਿਹਾ ਨਾਹ ਗ੍ਰਿਹਸਤੀ ਬਣਿਆ ॥੧॥

ਪਦ ਅਰਥ ਅਉਧੂਤੀ = ਤਿਆਗੀ। ਸੰਸਾਰੀ = ਗ੍ਰਿਹਸਤੀ ॥੧॥

SikhNet (Spanish)el sentido de su individualidad y el amor por Maya, no es un ser humano en este mundo ni en el otro. (1)

ਜੋਗੀ ਬੈਸਿ ਰਹਹੁ; ਦੁਬਿਧਾ ਦੁਖੁ ਭਾਗੈ ॥

jogee bais rahahu; dubidhaa dukh bhaagai |

Sant Singh KhalsaYogi, remain seated, and the pain of duality will run away from you.
Manmohan SinghO Yogi, remain thou seated and thy pain of duality shall be dispelled.
Manmohan Singh (Punjabi)ਹੇ ਯੋਗੀ! ਤੂੰ (ਮਨ ਟਿਕਾ ਕੇ) ਬੈਠਾ ਰਹੁ ਅਤੇ ਤੇਰੀ ਦਵੈਤ-ਭਾਵ ਦੀ ਪੀੜ ਦੂਰ ਹੋ ਜਾਊਗੀ।
Fareedkot Teekaਹੇ ਜੋਗੀ! ਤੂੰ ਪਰਮੇਸਰ ਕਾ ਭਰੋਸਾ ਕਰ ਕੇ ਬੈਠ ਰਹੁ ਅਰ ਆਤਮ ਬੀਚਾਰ ਕਰ। ਇਸ ਸੇ ਦ੍ਵੈਤ ਕਰ ਕੇ ਜੋ ਦੁਖ ਹੈਂ, ਸੋ ਸਭ ਭਾਗ ਜਾਏਗਾ॥
Prof. Sahib Singhਹੇ ਜੋਗੀ! ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਜੋੜ (ਇਸ ਤਰ੍ਹਾਂ) ਹੋਰ ਹੋਰ ਆਸਰਾ ਭਾਲਣ ਦੀ ਝਾਕ ਦਾ ਦੁੱਖ ਦੂਰ ਹੋ ਜਾਇਗਾ।

ਪਦ ਅਰਥ ਜੋਗੀ = ਹੇ ਜੋਗੀ! ਬੈਸਿ ਰਹਹੁ = ਬੈਠਾ ਰਹੁ, ਸ੍ਵੈ ਸਰੂਪ ਵਿਚ ਟਿਕਿਆ ਰਹੁ, ਮਨ ਨੂੰ ਟਿਕਾਉ। ਦੁਬਿਧਾ = ਦੁਚਿੱਤਾਪਨ, ਦੂਜੇ ਆਸਰੇ ਦੀ ਝਾਕ। ਭਾਗੈ = ਦੂਰ ਹੋ ਜਾਏ।

SikhNet (Spanish)Oh Yogui, siéntate en el seno de tu ser para que tu dualidad y tu dolor se vayan.

ਘਰਿ ਘਰਿ ਮਾਗਤ; ਲਾਜ. ਨ ਲਾਗੈ ॥੧॥ ਰਹਾਉ ॥

ghar ghar maagat; laaj. na laagai |1| rahaau |

Sant Singh KhalsaYou beg from door to door, and you don't feel ashamed. ||1||Pause||
Manmohan SinghThou feelest not shame in begging from door to door. Pause.
Manmohan Singh (Punjabi)ਤੈਨੂੰ ਦਰ ਦਰ ਮੰਗਦੇ ਫਿਰਦਿਆਂ ਸ਼ਰਮ ਨਹੀਂ ਆਉਂਦੀ। ਠਹਿਰਾਓ।
Fareedkot Teekaਹੇ ਜੋਗੀ! ਤੇਰੇ ਕੋ ਘਰ ਘਰ ਮਾਂਗਣੇ ਸੇ ਲੱਜਾ ਨਹੀਂ ਲਾਗਤੀ ਹੈ॥੧॥ ਰਹਾਉ ॥
Prof. Sahib Singhਘਰ ਘਰ (ਮੰਗਣ ਦੀ) ਸ਼ਰਮ ਭੀ ਨਾਹ ਉਠਾਣੀ ਪਏਗੀ ॥੧॥ ਰਹਾਉ ॥

ਪਦ ਅਰਥ ਲਾਜ ਨ ਲਾਗੈ = ਸ਼ਰਮ ਨਾਹ ਉਠਾਣੀ ਪਏ ॥੧॥ ਰਹਾਉ ॥

SikhNet (Spanish)Pues, ¿qué no es una vergüenza que un Yogui vaya mendigando de puerta en puerta? (1-Pausa)

ਗਾਵਹਿ ਗੀਤ; ਨ ਚੀਨਹਿ ਆਪੁ ॥

gaaveh geet; na cheeneh aap |

Sant Singh KhalsaYou sing the songs, but you do not understand your own self.
Manmohan SinghThou singest songs, but knowest not thyself.
Manmohan Singh (Punjabi)ਤੂੰ ਗਾਉਂਦਾ ਫਿਰਦਾ ਹੈਂ, ਪ੍ਰੰਤੂ ਆਪਣੇ ਆਪ ਨੂੰ ਨਹੀਂ ਸਮਝਦਾ।
Fareedkot Teekaਹੇ ਜੋਗੀ! ਤੂੰ ਗੀਤ ਗਾਵਤਾ ਹੈਂ ਔਰ ਅਪਨੇ ਸਰੂਪ ਕੋ ਜਾਨਤਾ ਨਹੀਂ ਹੈ॥
Prof. Sahib Singh(ਹੇ ਜੋਗੀ! ਤੂੰ ਲੋਕਾਂ ਨੂੰ ਸੁਣਾਣ ਵਾਸਤੇ) ਭਜਨ ਗਾਉਂਦਾ ਹੈਂ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਵੇਖਦਾ।

ਪਦ ਅਰਥ ਆਪੁ = ਆਪਣੇ ਆਪ ਨੂੰ। ਨ ਚੀਨਹਿ = ਤੂੰ ਨਹੀਂ ਪਛਾਣਦਾ।

SikhNet (Spanish)Cantas la Melodía del Señor, pero no conoces tu ser;

ਕਿਉ ਲਾਗੀ ਨਿਵਰੈ; ਪਰਤਾਪੁ ॥

kiau laagee nivarai; parataap |

Sant Singh KhalsaHow will the burning pain within be relieved?
Manmohan SinghHow can the great fire, which is burning thee, be extinguished?
Manmohan Singh (Punjabi)ਭਾਰੀ ਅੱਗ, ਜੋ ਤੈਨੂੰ ਸਾੜ ਰਹੀ ਹੈ, ਕਿਸ ਤਰ੍ਹਾਂ ਬੁਝਾਈ ਜਾ ਸਕਦੀ ਹੈ?
Fareedkot Teekaਵਿਸ਼੍ਯੋਂ ਕੀ ਜੋ ਵਿਸੇਸ ਕਰ ਤੇਰੇ ਕੋ ਤਪਤ ਲਾਗ ਰਹੀ ਹੈ, ਸੋ ਕਿਸ ਪ੍ਰਕਾਰ ਸੇ ਦੂਰ ਹੋਵੈ?
Prof. Sahib Singh(ਤੇਰੇ ਅੰਦਰ ਮਾਇਆ ਦੀ) ਤਪਸ਼ ਲੱਗੀ ਹੋਈ ਹੈ (ਲੋਕਾਂ ਨੂੰ ਗੀਤ ਸੁਣਾਇਆਂ) ਇਹ ਕਿਵੇਂ ਦੂਰ ਹੋਵੇ?

ਪਦ ਅਰਥ ਲਾਗੀ = ਲੱਗੀ ਹੋਈ। ਨਿਵਰੈ = ਦੂਰ ਹੋਵੇ। ਪਰਤਾਪੁ = ਤਪਸ਼, ਤ੍ਰਿਸ਼ਨਾ-ਅੱਗ।

SikhNet (Spanish)¿cómo puedes liberarte entonces de los males que afligen a tu Alma?

ਗੁਰ ਕੈ ਸਬਦਿ; ਰਚੈ ਮਨ ਭਾਇ ॥

gur kai sabad; rachai man bhaae |

Sant Singh KhalsaThrough the Word of the Guru's Shabad, let your mind be absorbed in the Lord's Love,
Manmohan SinghIf by Guru's instruction, thy soul is absorbed in the Lord's love,
Manmohan Singh (Punjabi)ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ, ਤੇਰੀ ਆਤਮਾਂ ਪ੍ਰਭੂ ਦੇ ਪ੍ਰੇਮ ਅੰਦਰ ਲੀਨ ਹੋ ਜਾਵੇ,
Fareedkot Teekaਜੋ ਗੁਰੋਂ ਕੇ ਉਪਦੇਸ ਮੇਂ ਮਨ ਕੇ ਪ੍ਰੇਮ ਕਰ ਕੇ ਰਾਚ ਰਹੇ॥
Prof. Sahib Singhਜੇਹੜਾ ਮਨੁੱਖ ਮਨ ਦੇ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਲੀਨ ਹੁੰਦਾ ਹੈ,

ਪਦ ਅਰਥ ਸਬਦਿ = ਸ਼ਬਦ ਵਿਚ। ਮਨ ਭਾਇ = ਮਨ ਦੇ ਪ੍ਰੇਮ ਨਾਲ।

SikhNet (Spanish)Si la mente ama y se funde en la Palabra del Shabd del Guru,

ਭਿਖਿਆ; ਸਹਜ ਵੀਚਾਰੀ ਖਾਇ ॥੨॥

bhikhiaa; sehaj veechaaree khaae |2|

Sant Singh Khalsaand you will intuitively experience the charity of contemplation. ||2||
Manmohan Singhthen thou shalt easily enjoy the alms of contemplation.
Manmohan Singh (Punjabi)ਤਾਂ ਤੂੰ ਸੁਖੈਨ ਹੀ ਸਿਮਰਨ ਦੀ ਭਿੱਛਿਆ ਨੂੰ ਮਾਣ ਲਵੇਗਾਂ।
Fareedkot Teeka(ਗਿਆਨ) ਬਿਚਾਰ ਰੂਪ ਭਿਖਿਆ ਕੋ ਖਾਵੇਂ ਤਬ ਤਪਤ ਕੀ ਨਿਬਰਤੀ ਹੋਤੀ ਹੈ॥੨॥
Prof. Sahib Singhਉਹ ਅਡੋਲ ਆਤਮਕ ਅਵਸਥਾ ਦੀ ਸੂਝ ਵਾਲਾ ਹੋ ਕੇ (ਪਰਮਾਤਮਾ ਦੇ ਦਰ ਤੋਂ ਨਾਮ ਦੀ) ਭਿੱਛਿਆ (ਲੈ ਕੇ) ਖਾਂਦਾ ਹੈ ॥੨॥

ਪਦ ਅਰਥ ਸਹਜ ਵੀਚਾਰੀ = ਸਹਿਜ ਦਾ ਵਿਚਾਰਵਾਨ ਹੋ ਕੇ, ਅਡੋਲ ਆਤਮਕ ਅਵਸਥਾ ਦੀ ਸੂਝ ਵਾਲਾ ਹੋ ਕੇ। ਭਿਖਿਆ = (ਪਰਮਾਤਮਾ ਦੇ ਦਰ ਤੋਂ ਨਾਮ ਦੀ) ਭਿੱਛਿਆ। ਖਾਇ = ਖਾਂਦਾ ਹੈ {ਨੋਟ: ਲਫ਼ਜ਼ 'ਖਾਇ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ} ॥੨॥

SikhNet (Spanish)uno se alimenta de la maravilla que es la Meditación en Equilibrio. (2)

ਭਸਮ ਚੜਾਇ; ਕਰਹਿ ਪਾਖੰਡੁ ॥

bhasam charraae; kareh paakhandd |

Sant Singh KhalsaYou apply ashes to your body, while acting in hypocrisy.
Manmohan SinghThou appliest ashes to thy body and practiseth hypocrisy.
Manmohan Singh (Punjabi)ਤੂੰ ਆਪਣੀ ਦੇਹ ਨੂੰ ਸੁਆਹ ਮਲਦਾ ਹੈਂ ਅਤੇ ਦੰਭ ਰਚਦਾ ਹੈਂ।
Fareedkot Teekaਔਰ ਜੋ ਭਸਮ ਚੜਾਇ ਕੇ ਪਾਖੰਡ ਕਰਤਾ ਹੈ॥
Prof. Sahib Singh(ਹੇ ਜੋਗੀ!) ਤੂੰ (ਆਪਣੇ ਪਿੰਡੇ ਉਤੇ) ਸੁਆਹ ਮਲ ਕੇ (ਤਿਆਗੀ ਹੋਣ ਦਾ, ਪਖੰਡ ਕਰਦਾ ਹੈਂ,

ਪਦ ਅਰਥ ਭਸਮ = ਸੁਆਹ। ਚੜਾਇ = ਚੜ੍ਹਾ ਕੇ, ਮਲ ਕੇ। ਸ

SikhNet (Spanish)Uno se unta de cenizas y se engaña influenciado por Maya y el deseo,

ਮਾਇਆ ਮੋਹਿ; ਸਹਹਿ ਜਮ ਡੰਡੁ ॥

maaeaa mohi; saheh jam ddandd |

Sant Singh KhalsaAttached to Maya, you will be beaten by Death's heavy club.
Manmohan SinghOn account of the love of riches, thou shalt bear the brunt of Death's mace.
Manmohan Singh (Punjabi)ਧਨ-ਦੌਲਤ ਦੇ ਮੋਹ ਦੇ ਕਾਰਣ, ਤੂੰ ਮੌਤ ਦੇ ਡੰਡੇ ਦੀ ਸੱਟ ਸਹਾਰੇਗਾਂ।
Fareedkot Teekaਸੋ ਮਾਯਾ ਕੇ ਮੋਹ ਸੇ ਜਮ ਕਾ ਦੰਡ ਸਹਾਰਤਾ ਹੈ॥
Prof. Sahib Singh(ਪਰ ਤੇਰੇ ਅੰਦਰ) ਮਾਇਆ ਦਾ ਮੋਹ (ਪ੍ਰਬਲ) ਹੈ (ਅੰਤਰ ਆਤਮੇ) ਤੂੰ ਜਮ ਦੀ ਸਜ਼ਾ ਭੁਗਤ ਰਿਹਾ ਹੈਂ।

ਪਦ ਅਰਥ ਹਹਿ = ਤੂੰ ਸਹਾਰਦਾ ਹੈਂ। ਡੰਡੁ = ਸਜ਼ਾ।

SikhNet (Spanish)y sufre el golpe del palo de la muerte.

ਫੂਟੈ ਖਾਪਰੁ; ਭੀਖ. ਨ ਭਾਇ ॥

foottai khaapar; bheekh. na bhaae |

Sant Singh KhalsaYour begging bowl is broken; it will not hold the charity of the Lord's Love.
Manmohan SinghThe broken begging bowl of thy mind can hold not the alms of the Lord's love.
Manmohan Singh (Punjabi)ਤੇਰੇ ਮਨ ਦੇ ਟੁੱਟੇ ਹੋਏ ਠੂਠੇ ਵਿੱਚ ਪ੍ਰਭੂ ਦੇ ਪ੍ਰੇਮ ਦੀ ਖੈਰ ਨਹੀਂ ਪੈ ਸਕਦੀ।
Fareedkot Teekaਔ ਪ੍ਰੇਮ ਰੂਪ ਖਪਰ ਜਿਸ ਕਾ ਛੂਟ ਗਿਆ ਹੈ, ਭਾਵ ਅਸੁਧ ਰਿਦਾ ਹੈ। ਇਸੀ ਸੇ ਗੁਰ ਉਪਦੇਸ਼ ਰੂਪ ਵਾ ਵਿਚਾਰ ਰੂਪ ਭਿਖ੍ਯਾ ਤਿਸ ਕੋ ਨਹੀਂ ਭਾਵਤੀ ਹੈ॥
Prof. Sahib Singhਜਿਸ ਮਨੁੱਖ ਦਾ ਹਿਰਦਾ-ਖੱਪਰ ਟੁੱਟ ਜਾਂਦਾ ਹੈ (ਭਾਵ, ਮਾਇਆ ਦੇ ਮੋਹ ਦੇ ਕਾਰਨ ਜਿਸ ਦਾ ਹਿਰਦਾ ਅਡੋਲ ਨਹੀਂ ਰਹਿ ਜਾਂਦਾ) ਉਸ ਵਿਚ (ਨਾਮ ਦੀ) ਉਹ ਭਿੱਛਿਆ ਨਹੀਂ ਠਹਿਰ ਸਕਦੀ ਜੋ (ਪ੍ਰਭੂ-ਚਰਨਾਂ ਵਿਚ) ਪ੍ਰੇਮ ਦੀ ਰਾਹੀਂ ਮਿਲਦੀ ਹੈ।

ਪਦ ਅਰਥ ਖਾਪਰੁ = ਖੱਪਰ, ਹਿਰਦਾ। ਫੂਟੈ = ਟੁੱਟ ਜਾਂਦਾ ਹੈ, ਅਡੋਲਤਾ ਨਹੀਂ ਰਹਿ ਜਾਂਦੀ। ਭੀਖ = ਨਾਮ ਦੀ ਭਿੱਛਿਆ। ਭਾਇ = (ਪ੍ਰਭੂ ਦੇ) ਪ੍ਰੇਮ ਦੀ ਰਾਹੀਂ।

SikhNet (Spanish)Si la vasija del corazón se rompe, no puede contener la energía del Amor

ਬੰਧਨਿ ਬਾਧਿਆ; ਆਵੈ ਜਾਇ ॥੩॥

bandhan baadhiaa; aavai jaae |3|

Sant Singh KhalsaBound in bondage, you come and go. ||3||
Manmohan SinghThou art bound by bond and shalt continue coming and going.
Manmohan Singh (Punjabi)ਤੂੰ ਜੰਜੀਰਾਂ ਨਾਲ ਜਕੜਿਆ ਹੋਇਆ ਹੈਂ ਅਤੇ ਜੰਮਦਾ ਤੇ ਮਰਦਾ ਰਹੇਗਾਂ।
Fareedkot Teekaਪੁਨਾ ਬੰਧਨੋਂ ਮੇਂ ਬਾਧਿਆ ਹੂਆ ਆਵਤਾ ਜਾਤਾ ਅਰਥਾਤ ਜਨਮਤਾ ਮਰਤਾ ਹੈ॥੩॥
Prof. Sahib Singhਅਜੇਹਾ ਮਨੁੱਖ ਮਾਇਆ ਦੀ ਜੇਵੜੀ ਵਿਚ ਬੱਝਾ ਹੋਇਆ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥

ਪਦ ਅਰਥ ਬੰਧਨਿ = ਬੰਧਨ ਵਿਚ ॥੩॥

SikhNet (Spanish)y amarrado, continúa reencarnando.(3)

ਬਿੰਦੁ. ਨ ਰਾਖਹਿ; ਜਤੀ ਕਹਾਵਹਿ ॥

bind. na raakheh; jatee kahaaveh |

Sant Singh KhalsaYou do not control your seed and semen, and yet you claim to practice abstinence.
Manmohan SinghThou restrain not thy seed, and callest thyself continent.
Manmohan Singh (Punjabi)ਤੂੰ ਆਪਣੇ ਵੀਰਜ ਨੂੰ ਰੋਕ ਕੇ ਨਹੀਂ ਰੱਖਦਾ ਅਤੇ ਆਪਣੇ ਆਪ ਨੂੰ ਪ੍ਰਹੇਜਗਾਰ ਅਖਵਾਉਂਦਾ ਹੈਂ।
Fareedkot Teekaਹੇ ਜੋਗੀ! ਤੂੰ ਜਤੀ ਕਹਾਵਤਾ ਹੈਂ ਅਰ ਬਿੰਦ ਕੋ ਰਾਖਤਾ ਨਹੀਂ ਹੈਂ॥
Prof. Sahib Singhਹੇ ਜੋਗੀ! ਤੂੰ ਕਾਮ-ਵਾਸਨਾ ਤੋਂ ਆਪਣੇ ਆਪ ਨੂੰ ਨਹੀਂ ਬਚਾਂਦਾ, ਪਰ (ਫਿਰ ਭੀ ਲੋਕਾਂ ਪਾਸੋਂ) ਜਤੀ ਅਖਵਾ ਰਿਹਾ ਹੈਂ।

ਪਦ ਅਰਥ ਬਿੰਦੁ = ਵੀਰਜ।

SikhNet (Spanish)Uno se llama a sí mismo hombre de continencia, pero no practica la castidad

ਮਾਈ ਮਾਗਤ; ਤ੍ਰੈ ਲੋਭਾਵਹਿ ॥

maaee maagat; trai lobhaaveh |

Sant Singh KhalsaYou beg from Maya, lured by the three qualities.
Manmohan SinghWhile saying 'Mother', thou beg from her and fallest in love with that very woman.
Manmohan Singh (Punjabi)ਮਾਤਾ ਆਖ ਕੇ ਤੂੰ ਖੈਰ ਮੰਗਦਾ ਹੈਂ ਅਤੇ ਉਸ ਹੀ ਤ੍ਰੀਮਤ ਨਾਲ ਪਿਆਰ ਪਾ ਲੈਂਦਾ ਹੈਂ।
Fareedkot Teekaਮਾਈ ਕਰ ਕੇ ਭਿਛਾ ਕੋ ਮਾਂਗਤਾ ਹੈਂ ਔ ਇਸਤ੍ਰੀ ਭਾਵਨਾ ਕਰ ਕੇ ਲੁਭਾਇਮਾਨ ਹੋਤਾ ਹੈਂ; ਵਾ (ਤ੍ਰੈ) ਦੋਵੇਂ ਨੇਤ੍ਰ ਔ ਏਕ ਮਨ ਦੇਹ ਤੀਨ ਤੇਰੇ ਲੁਭਾਇਮਾਨ ਹੋਤੇ ਹੈਂ॥
Prof. Sahib Singhਮਾਇਆ ਮੰਗਦਾ ਮੰਗਦਾ ਤੂੰ ਤ੍ਰੈਗੁਣੀ ਮਾਇਆ ਵਿਚ ਫਸ ਰਿਹਾ ਹੈਂ।

ਪਦ ਅਰਥ ਮਾਈ = ਮਾਇਆ। ਤ੍ਰੈ = (ਮਾਇਆ ਦੇ) ਤਿੰਨ ਗੁਣਾਂ ਵਿਚ। ਲੋਭਾਵਹਿ = ਤੂੰ ਗ੍ਰਸਿਆ ਹੋਇਆ ਹੈਂ।

SikhNet (Spanish)y sólo busca la Maya envuelto en las tres Gunas.

ਨਿਰਦਇਆ; ਨਹੀ ਜੋਤਿ ਉਜਾਲਾ ॥

niradeaa; nahee jot ujaalaa |

Sant Singh KhalsaYou have no compassion; the Lord's Light does not shine in you.
Manmohan SinghThou art bereft of compassion and the Lord's Light shines not in thee.
Manmohan Singh (Punjabi)ਤੂੰ ਦਯਾ ਤਰਸ ਤੋਂ ਸੱਖਣਾ ਹੈਂ ਅਤੇ ਤੇਰੇ ਅੰਦਰ ਪ੍ਰਭੂ ਦੇ ਪ੍ਰਕਾਸ਼ ਦਾ ਚਾਨਣ ਨਹੀਂ।
Fareedkot Teekaਤੂੰ ਦਇਆ ਤੇ ਰਹਿਤ ਹੈਂ ਇਸੀ ਤੇ ਤੇਰੇ ਕੋ ਜੋਤ ਕਾ ਪ੍ਰਕਾਸ਼ ਨਹੀਂ ਹੋਤਾ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰ ਕਠੋਰਤਾ ਹੋਵੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਨਹੀਂ ਹੋ ਸਕਦਾ,

ਪਦ ਅਰਥ ਉਜਾਲਾ = ਚਾਨਣ, ਪ੍ਰਕਾਸ਼।

SikhNet (Spanish)Sin Compasión, a uno no se le enciende la Luz de Dios,

ਬੂਡਤ ਬੂਡੇ; ਸਰਬ ਜੰਜਾਲਾ ॥੪॥

booddat boodde; sarab janjaalaa |4|

Sant Singh KhalsaYou are drowned, drowned in worldly entanglements. ||4||
Manmohan SinghThou art completely drowned in every species of entanglements.
Manmohan Singh (Punjabi)ਤੂੰ ਹਰ ਕਿਸਮ ਦੇ ਝਮੇਲਿਆਂ ਅੰਦਰ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈਂ।
Fareedkot Teekaਸਰਬ ਪ੍ਰਕਾਰ ਕਰ ਕੇ ਤੂੰ (ਜੰਜਾਲਾ) ਧੰਧਿਓਂ ਮੇਂ ਡੂਬਤਾ ਹੀ ਡੂਬਤਾ ਹੈਂ॥੪॥
Prof. Sahib Singh(ਸਹਿਜੇ ਸਹਿਜੇ) ਡੁੱਬਦਾ ਡੁੱਬਦਾ ਉਹ (ਮਾਇਆ ਦੇ) ਸਾਰੇ ਜੰਜਾਲਾਂ ਵਿਚ ਡੁੱਬ ਜਾਂਦਾ ਹੈ ॥੪॥

ਪਦ ਅਰਥ ਬੂਡਤ ਬੂਡੇ = ਡੁੱਬਦਾ ਡੁੱਬ ਗਿਆ ॥੪॥

SikhNet (Spanish)e involucrado en todo tipo de contiendas, se hunde cada vez más.(4)

ਭੇਖ ਕਰਹਿ; ਖਿੰਥਾ ਬਹੁ ਥਟੂਆ ॥

bhekh kareh; khinthaa bahu thattooaa |

Sant Singh KhalsaYou wear religious robes, and your patched coat assumes many disguises.
Manmohan SinghThou wearest religious garbs and with thy patched coat assumes many guises.
Manmohan Singh (Punjabi)ਤੂੰ ਧਾਰਮਕ ਲਿਬਾਸ ਪਹਿਨਦਾ ਹੈਂ ਅਤੇ ਆਪਣੀ ਖਫਣੀ ਨਾਲ ਅਨੇਕਾਂ ਸਾਂਗ ਬਣਾਉਂਦਾ ਹੈਂ।
Fareedkot Teekaਨਾਨਾ ਭੇਖ ਕਰਤਾ ਹੈਂ ਔ ਖਿੰਥਾ ਕੋ ਬਹੁਤ (ਥਟੂਆ) ਬਨਾਉ ਬਨਾਵਤਾ ਹੈਂ॥
Prof. Sahib Singh(ਹੇ ਜੋਗੀ!) ਗੋਦੜੀ ਆਦਿਕ ਦਾ ਬਹੁਤ ਅਡੰਬਰ ਰਚਾ ਕੇ ਤੂੰ (ਵਿਖਾਵੇ ਲਈ) ਧਾਰਮਿਕ ਪਹਿਰਾਵਾ ਕਰ ਰਿਹਾ ਹੈਂ,

ਪਦ ਅਰਥ ਖਿੰਥਾ = ਗੋਦੜੀ। ਥਟੂਆ = ਥਾਟ, ਬਨਾਵਟ।

SikhNet (Spanish)Utiliza muchos atuendos y cambia de colores

ਝੂਠੋ ਖੇਲੁ ਖੇਲੈ; ਬਹੁ ਨਟੂਆ ॥

jhoottho khel khelai; bahu nattooaa |

Sant Singh KhalsaYou play all sorts of false tricks, like a juggler.
Manmohan SinghLike a conjurer, thou playest many false tricks.
Manmohan Singh (Punjabi)ਮਦਾਰੀ ਦੀ ਮਾਨੰਦ ਤੂੰ ਘਣੇਰੇ ਕੂੜੇ ਦਾਉ-ਪੇਚ ਖੇਡਦਾ ਹੈਂ।
Fareedkot Teekaਨਟ ਕੀ ਨਿਆਈਂ ਪੇਟ ਭਰਨੇ ਕਾ ਹੀ ਤੂੰ ਬਹੁਤ ਝੂਠਾ ਖੇਲ ਖੇਲ ਰਹਾ ਹੈਂ॥
Prof. Sahib Singhਪਰ ਤੇਰਾ ਇਹ ਅਡੰਬਰ ਉਸ ਮਦਾਰੀ ਦੇ ਤਮਾਸ਼ੇ ਵਾਂਗ ਹੈ ਜੋ (ਲੋਕਾਂ ਪਾਸੋਂ ਮਾਇਆ ਕਮਾਣ ਲਈ) ਝੂਠਾ ਖੇਲ ਹੀ ਖੇਲਦਾ ਹੈ (ਭਾਵ, ਜੋ ਕੁਝ ਉਹ ਵਿਖਾਂਦਾ ਹੈ ਉਹ ਅਸਲ ਵਿਚ ਨਜ਼ਰ ਦਾ ਧੋਖਾ ਹੀ ਹੁੰਦਾ ਹੈ)।

ਪਦ ਅਰਥ ਨਟੂਆ = ਮਦਾਰੀ।

SikhNet (Spanish)y como un juglar asume muchos papeles;

ਅੰਤਰਿ ਅਗਨਿ; ਚਿੰਤਾ ਬਹੁ ਜਾਰੇ ॥

antar agan; chintaa bahu jaare |

Sant Singh KhalsaThe fire of anxiety burns brightly within you.
Manmohan SinghThe fire of anxiety, greatly burns thy heart.
Manmohan Singh (Punjabi)ਫਿਕਰ ਦੀ ਅੱਗ ਤੇਰੇ ਦਿਲ ਨੂੰ ਬਹੁਤ ਹੀ ਸਾੜਦੀ ਹੈਂ।
Fareedkot Teekaਤੇਰੇ ਰਿਦੇ ਅੰਤਰ ਕੋ ਮਾਇਆ ਕੀ ਚਿੰਤਾ ਰੂਪ ਅਗਨੀ ਬਹੁਤ ਸਾੜ ਰਹੀ ਹੈ॥
Prof. Sahib Singhਜਿਸ ਮਨੁੱਖ ਨੂੰ ਤ੍ਰਿਸ਼ਨਾ ਤੇ ਚਿੰਤਾ ਦੀ ਅੱਗ ਅੰਦਰੇ ਅੰਦਰ ਸਾੜ ਰਹੀ ਹੋਵੇ,

ਪਦ ਅਰਥ ਅਗਨਿ = ਤ੍ਰਿਸ਼ਨਾ ਦੀ ਅੱਗ। ਜਾਰੇ = ਸਾੜਦੀ ਹੈ।

SikhNet (Spanish)en él se conserva el fuego inmenso de las preocupaciones y de la ansiedad.

ਵਿਣੁ ਕਰਮਾ; ਕੈਸੇ ਉਤਰਸਿ ਪਾਰੇ ॥੫॥

vin karamaa; kaise utaras paare |5|

Sant Singh KhalsaWithout the karma of good actions, how can you cross over? ||5||
Manmohan SinghWithout good actions how shalt thou swim across?
Manmohan Singh (Punjabi)ਚੰਗੇ ਨੇਕ ਅਮਲਾਂ ਦੇ ਬਗੈਰ ਤੂੰ ਕਿਸ ਤਰ੍ਹਾਂ ਪਾਰ ਉਤਰੇਗਾਂ?
Fareedkot Teekaਬਿਨਾਂ ਸਤਿਗੁਰੋਂ ਕੀ ਕ੍ਰਿਪਾ ਵਾ ਸੁਭ ਕਰਮ ਸੇ ਤੂੰ ਕਿਸ ਪ੍ਰਕਾਰ ਸੰਸਾਰ ਸੇ ਪਾਰ ਉਤਰੇਂਗਾ? ॥੫॥
Prof. Sahib Singhਉਹ ਪਰਮਾਤਮਾ ਦੀ ਮੇਹਰ ਤੋਂ ਬਿਨਾ (ਅੱਗ ਦੇ ਇਸ ਭਾਂਬੜ ਤੋਂ) ਪਾਰ ਨਹੀਂ ਲੰਘ ਸਕਦਾ ॥੫॥

ਪਦ ਅਰਥ ਕਰਮਾ = ਬਖ਼ਸ਼ਸ਼, ਮੇਹਰ। ਉਤਰਸਿ = ਉਤਰੇਗਾ ॥੫॥

SikhNet (Spanish)¿Cómo puede ser entonces llevado a través del océano del mundo?(5)

ਮੁੰਦ੍ਰਾ ਫਟਕ; ਬਨਾਈ ਕਾਨਿ ॥

mundraa fattak; banaaee kaan |

Sant Singh KhalsaYou make ear-rings of glass to wear in your ears.
Manmohan SinghThou makest ear-rings of glass for thy ears.
Manmohan Singh (Punjabi)ਤੂੰ ਆਪਦੇ ਕੰਨਾਂ ਲਈ ਬਲੌਰ ਦੇ ਬੁੰਦੇ ਬਣਵਾਉਂਦਾ ਹੈਂ।
Fareedkot Teekaਬਿਲੌਰ ਕੀਆਂ ਮੁੰਦ੍ਰਾਂ ਭੀ ਬਨਾਇਕੈ ਕਾਨੋਂ ਮੇਂ ਪਹਿਰੀਆਂ ਹੈਂ॥
Prof. Sahib Singh(ਹੇ ਜੋਗੀ!) ਤੂੰ ਕੱਚ ਦੀ ਮੁੰਦ੍ਰਾ ਬਣਾਈ ਹੋਈ ਹੈ ਤੇ ਹਰੇਕ ਕੰਨ ਵਿਚ ਪਾਈ ਹੋਈ ਹੈ,

ਪਦ ਅਰਥ ਫਟਕ = ਕੱਚ। ਕਾਨਿ = ਕੰਨ ਵਿਚ।

SikhNet (Spanish)Usa los aretes de cuarzo en sus oídos,

ਮੁਕਤਿ ਨਹੀ; ਬਿਦਿਆ ਬਿਗਿਆਨਿ ॥

mukat nahee; bidiaa bigiaan |

Sant Singh KhalsaBut liberation does not come from learning without understanding.
Manmohan SinghThrough mere learning and gnosis there is no emancipation.
Manmohan Singh (Punjabi)ਕੇਵਲ ਇਲਮ ਤੇ ਗਿਆਨ ਰਾਹੀਂ ਕਲਿਆਣ ਪ੍ਰਾਪਤ ਨਹੀਂ ਹੁੰਦੀ।
Fareedkot Teekaਪਰੰਤੂ ਬਿਗ੍ਯਾਨ ਬਿਦ੍ਯਾ ਸੇ ਬਿਨਾ ਮੁਕਤੀ ਪ੍ਰਾਪਤਿ ਨਹੀਂ ਹੋਤੀ॥
Prof. Sahib Singhਪਰ ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ (ਅੰਦਰ ਵੱਸਦੇ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ।

ਪਦ ਅਰਥ ਗਿਆਨਿ = ਗਿਆਨ ਵਿਚ। ਬਿਗਿਆਨਿ = ਗਿਆਨ-ਹੀਨਤਾ ਵਿਚ। ਬਿਦਿਆ = ਆਤਮਕ ਵਿੱਦਿਆ। ਬਿਦਿਆ ਬਿਗਿਆਨੀ = ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ।

SikhNet (Spanish)pero sin Sabiduría, ¿cómo puede ser emancipado?

ਜਿਹਵਾ ਇੰਦ੍ਰੀ ਸਾਦਿ ਲੋੁਭਾਨਾ ॥

jihavaa indree saad luobhaanaa |

Sant Singh KhalsaYou are lured by the tastes of the tongue and sex organs.
Manmohan SinghThou art beguiled! by the relishes of tongue and sensual organs.
Manmohan Singh (Punjabi)ਤੂੰ ਜੀਭ ਅਤੇ ਵਿਸ਼ੇ ਭੋਗ ਦੇ ਸੁਆਦਾਂ ਰਾਹੀਂ ਠਗਿਆ ਗਿਆ ਹੈਂ।
Fareedkot Teekaਜਿਹਬਾ ਆਦਿ ਜੋ ਇੰਦ੍ਰੀਆਂ ਹੈਂ ਇਨ ਕੇ ਸ੍ਵਾਦ ਮੇਂ ਤੂੰ ਲੁਭਾਇਆ ਹੂਆ ਹੈਂ॥
Prof. Sahib Singhਜੇਹੜਾ ਮਨੁੱਖ ਜੀਭ ਤੇ ਇੰਦ੍ਰੀ ਦੇ ਚਸਕੇ ਵਿਚ ਫਸਿਆ ਹੋਇਆ ਹੋਵੇ (ਉਹ ਵੇਖਣ ਨੂੰ ਤਾਂ ਮਨੁੱਖ ਹੈ,

ਪਦ ਅਰਥ ਸਾਦਿ = ਸ੍ਵਾਦ ਵਿਚ, ਚਸਕੇ ਵਿਚ। ਲਭਾਨਾ = ਫਸਿਆ ਹੋਇਆ {ਨੋਟ: ਅੱਖਰ 'ਲ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਲੋਭਾਨਾ' ਹੈ, ਇਥੇ 'ਲੁਭਾਨਾ' ਪੜ੍ਹਨਾ ਹੈ}।

SikhNet (Spanish)La concupiscencia lo desvía;

ਪਸੂ ਭਏ; ਨਹੀ ਮਿਟੈ ਨੀਸਾਨਾ ॥੬॥

pasoo bhe; nahee mittai neesaanaa |6|

Sant Singh KhalsaYou have become a beast; this sign cannot be erased. ||6||
Manmohan SinghThou hast become a beast, and this mark can be erased not.
Manmohan Singh (Punjabi)ਤੂੰ ਡੰਗਰ ਬਣ ਗਿਆ ਹੈਂ ਅਤੇ ਤੇਰਾ ਇਹ ਚਿੰਨ੍ਹ ਮੇਸਿਆ ਨਹੀਂ ਜਾ ਸਕਦਾ।
Fareedkot Teekaਪਸੂਆਂ ਕੇ ਸਮਾਨ ਹੂਏ ਹੋ, ਤੁਮਾਰਾ ਪੂਰਬਲਾ (ਨੀਸਾਨਾ) ਲੇਖ ਨਹੀਂ ਮਿਟਤਾ ਹੈ॥੬॥
Prof. Sahib Singhਪਰ ਅਸਲ ਵਿਚ) ਪਸ਼ੂ ਹੈ, (ਬਾਹਰਲੇ ਤਿਆਗੀ ਭੇਖ ਨਾਲ) ਉਸ ਦਾ ਇਹ ਪਸ਼ੂ-ਪੁਣੇ ਦਾ (ਅੰਦਰਲਾ) ਲੱਛਣ ਮਿਟ ਨਹੀਂ ਸਕਦਾ ॥੬॥

ਪਦ ਅਰਥ ਨੀਸਾਨਾ = ਨਿਸ਼ਾਨਾ, ਲੱਛਣ ॥੬॥

SikhNet (Spanish)se convierte en un cuadrúpedo, pues sus instintos animales lo controlan. (6)

ਤ੍ਰਿਬਿਧਿ ਲੋਗਾ; ਤ੍ਰਿਬਿਧਿ ਜੋਗਾ ॥

tribidh logaa; tribidh jogaa |

Sant Singh KhalsaThe people of the world are entangled in the three modes; the Yogis are entangled in the three modes.
Manmohan SinghIn three modes the worldly men are involved and in three modes the Yogis.
Manmohan Singh (Punjabi)ਤਿੰਨਾਂ ਹੀ ਦਸ਼ਾ (ਹਾਲਤਾਂ) ਅੰਦਰ ਸੰਸਾਰੀ ਬੰਦੇ ਫਾਥੇ ਹੋਏ ਹਨ, ਅਤੇ ਤਿੰਨਾਂ ਹੀ ਦਸ਼ਾਂ ਅੰਦਰ ਯੋਗੀ।
Fareedkot Teekaਉਤਮ, ਮੱਧਮ, ਅਧਮ, ਤੀਨ ਪ੍ਰਕਾਰ ਕੇ ਲੋਗ (ਤ੍ਰਿਬਿਧਿ) ਤੀਨ ਬਿਧਿ ਕੇ ਅਰਥਾਤ ਸਤ, ਰਜ, ਤਮ, ਕਰਮੋਂ ਮੇਂ (ਜੋਗਾ) ਜੁੜ ਰਹੇ ਹੈਂ॥
Prof. Sahib Singh(ਹੇ ਜੋਗੀ! ਖਿੰਥਾ ਮੁੰਦ੍ਰਾ ਆਦਿਕ ਨਾਲ ਤਾਂ ਤਿਆਗੀ ਨਹੀਂ ਬਣ ਜਾਈਦਾ। ਸ਼ਬਦ ਤੋਂ ਬਿਨਾ ਜਿਵੇਂ) ਸਾਧਾਰਨ ਜਗਤ ਤ੍ਰੈਗੁਣੀ ਮਾਇਆ ਵਿਚ ਗ੍ਰਸਿਆ ਹੋਇਆ ਹੈ ਤਿਵੇਂ (ਭੇਖਧਾਰੀ) ਜੋਗੀ ਹੈ।

ਪਦ ਅਰਥ ਤ੍ਰਿਬਿਧਿ = ਮਾਇਆ ਦੀਆਂ ਤਿੰਨ ਕਿਸਮਾਂ ਵਿਚ, ਤਿੰਨ ਗੁਣਾਂ ਵਿਚ। ਲੋਗਾ = ਸਾਧਾਰਨ ਜਗਤ। ਜੋਗਾ = ਜੋਗਧਾਰੀ, ਜੋਗੀ।

SikhNet (Spanish)Como sostenedores de hogar, los Yoguis están también involucrados en la Maya de las tres Gunas,

ਸਬਦੁ ਵੀਚਾਰੈ; ਚੂਕਸਿ ਸੋਗਾ ॥

sabad veechaarai; chookas sogaa |

Sant Singh KhalsaContemplating the Word of the Shabad, sorrows are dispelled.
Manmohan SinghMeditating on the Name, man's sorrows are dispelled.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਦੇ ਗਮ ਦੂਰ ਹੋ ਜਾਂਦੇ ਹਨ।
Fareedkot Teekaਇਨ ਮੇਂ ਸੇ ਜੋ ਬ੍ਰਹਮ ਕੋ ਬੀਚਾਰਤੇ ਹੈਂ ਤਿਨ ਕੇ ਸੋਗ (ਚੂਕਸਿ) ਦੂਰ ਹੋਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ, (ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲੀ) ਉਸ ਦੀ ਚਿੰਤਾ ਮਿਟ ਜਾਂਦੀ ਹੈ।

ਪਦ ਅਰਥ ਸੋਗਾ = ਚਿੰਤਾ।

SikhNet (Spanish)pero cuando uno medita en la Palabra, todas las penas pasan,

ਊਜਲੁ; ਸਾਚੁ ਸੁ ਸਬਦੁ ਹੋਇ ॥

aoojal; saach su sabad hoe |

Sant Singh KhalsaThrough the Shabad, one becomes radiant, pure and truthful.
Manmohan SinghThrough the Name, he becomes immaculate and truthful.
Manmohan Singh (Punjabi)ਨਾਮ ਦੇ ਰਾਹੀਂ ਉਹ ਨਿਰਮਲ ਅਤੇ ਸਤਵਾਦੀ ਥੀ ਵੰਞਦਾ ਹੈ।
Fareedkot Teekaਜੋ ਸਾਚੇ ਗੁਰੋਂ ਕੇ ਉਪਦੇਸ਼ ਕੋ ਧਾਰਤਾ ਹੈ (ਸੋਇ) ਉਸ ਜੀਵ ਕਾ ਅੰਤਸਕਰਣ ਊਜਲ ਸ੍ਰੇਸ੍ਟ ਹੋਤਾ ਹੈ॥
Prof. Sahib Singhਉਹੀ ਮਨੁੱਖ ਪਵਿਤ੍ਰ ਹੋ ਸਕਦਾ ਹੈ ਜਿਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਤੇ ਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ ਵੱਸਦਾ ਹੈ,

ਪਦ ਅਰਥ ਊਜਲੁ ਹੋਇ = ਪਵਿਤ੍ਰ ਹੋ ਜਾਂਦਾ ਹੈ।

SikhNet (Spanish)pues la Palabra es Pura e Inmaculada;

ਜੋਗੀ ਜੁਗਤਿ ਵੀਚਾਰੇ ਸੋਇ ॥੭॥

jogee jugat veechaare soe |7|

Sant Singh KhalsaOne who contemplates the true lifestyle is a Yogi. ||7||
Manmohan SinghYogi is he, who thinks of the true way of life.
Manmohan Singh (Punjabi)ਯੋਗੀ ਉਹ ਹੈ ਜੋ ਸੱਚੀ ਜੀਵਨ ਰਹੁ ਰੀਤੀ ਦਾ ਖਿਆਲ ਕਰਦਾ ਹੈ।
Fareedkot Teekaਸੋਈ ਪੁਰਸ ਬ੍ਰਹਮ ਮੇਂ ਜੁੜਨੇ ਕੀ ਜੁਗਤੀ ਬੀਚਾਰਤਾ ਹੈ, ਭਾਵ ਸੇ ਦ੍ਰਿਸ੍ਟਾਂਤੋਂ ਸੇ ਜੀਵ ਬ੍ਰਹਮ ਕੀ ਏਕਤਾ ਕਰਤਾ ਹੈ॥੭॥☬ਪ੍ਰਸ਼ਨ: ਵਹੁ ਬ੍ਰਹਮ ਕਹਾਂ ਹੈ?☬ਉਤਰ:
Prof. Sahib Singhਉਹੀ ਅਸਲ ਜੋਗੀ ਹੈ ਉਹੀ ਜੀਵਨ ਦੀ ਜੁਗਤਿ ਨੂੰ ਸਮਝਦਾ ਹੈ ॥੭॥

ਪਦ ਅਰਥ ਜੁਗਤਿ = ਜੀਵਨ ਦੀ ਜਾਚ ॥੭॥

SikhNet (Spanish)así un Yogui es aquél que medita en el Sendero de la Verdad.(7)

ਤੁਝ ਪਹਿ ਨਉ ਨਿਧਿ; ਤੂ ਕਰਣੈ ਜੋਗੁ ॥

tujh peh nau nidh; too karanai jog |

Sant Singh KhalsaThe nine treasures are with You, Lord; You are potent, the Cause of causes.
Manmohan SinghWith Thee are nine treasures and Thou art potent to do everything.
Manmohan Singh (Punjabi)ਤੇਰੇ ਕੋਲ ਹੇ ਹਰੀ, ਨੌਂ ਖਜਾਨੇ ਹਨ ਅਤੇ ਤੂੰ ਹਰ ਸ਼ੈ ਕਰਨ ਨੂੰ ਸਮਰਥ ਹੈਂ।
Fareedkot Teekaਹੇ ਜੋਗੀ! ਨੌ ਨਿਧੋਂ ਕੇ ਦੇਨੇਹਾਰਾ ਬ੍ਰਹਮ ਤੇਰੇ ਪਾਸ ਹੀ ਹੈ, ਇਸੀ ਸੇ ਤੂੰ ਉਸ ਸਾਮ੍ਰਥ ਕਰਣੇ ਜੋਗ ਕੋ ਜਾਣੁ॥
Prof. Sahib Singh(ਹੇ ਜੋਗੀ!) ਤੂੰ ਸਭ ਕੁਝ ਕਰਣ ਦੇ ਸਮਰੱਥ ਪਰਮਾਤਮਾ ਨੂੰ ਸਿਮਰ, ਸਾਰੀ ਦੁਨੀਆ ਦੀ ਮਾਇਆ ਦਾ ਮਾਲਕ ਉਹ ਪ੍ਰਭੂ ਤੇਰੇ ਅੰਦਰ ਵੱਸਦਾ ਹੈ।

ਪਦ ਅਰਥ ਪਹਿ = ਪਾਸ। ਨਉਨਿਧ = ਨੌ ਖ਼ਜ਼ਾਨੇ, ਨੌ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ।

SikhNet (Spanish)Oh Dios, Tú posees los Nueve Tesoros; eres la Causa de causas,

ਥਾਪਿ ਉਥਾਪੇ; ਕਰੇ ਸੁ ਹੋਗੁ ॥

thaap uthaape; kare su hog |

Sant Singh KhalsaYou establish and disestablish; whatever You do, happens.
Manmohan SinghThou alone establish and disestablish. Whatever Thou does, that alone happens.
Manmohan Singh (Punjabi)ਤੂੰ ਹੀ ਅਸਥਾਪਨ ਕਰਦਾ ਤੇ ਉਖੇੜਦਾ ਹੈਂ ਜਿਹੜਾ ਕੁਛ ਤੂੰ ਕਰਦਾ ਹੈਂ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਚਾਹੇ ਤੌ ਥਾਪ ਦੇਤਾ ਹੈ ਜੇ ਚਾਹੇ ਤੌ ਉਠਾਇ ਦੇਤਾ ਹੈ, ਜੋ ਕਰਿਆ ਚਾਹਿਤਾ ਹੈ, ਸੋ ਤੀਨ ਕਾਲ ਮੇਂ ਹੋਤਾ ਹੈ॥
Prof. Sahib Singhਉਹ ਆਪ ਹੀ ਜਗਤ ਰਚਨਾ ਕਰ ਕੇ ਆਪ ਹੀ ਨਾਸ ਕਰਦਾ ਹੈ, ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ।

ਪਦ ਅਰਥ ਉਥਾਪੇ = ਨਾਸ ਕਰਦਾ ਹੈ।

SikhNet (Spanish)y por Tu Voluntad estableces y desestabilizas todo.

ਜਤੁ ਸਤੁ ਸੰਜਮੁ; ਸਚੁ ਸੁਚੀਤੁ ॥

jat sat sanjam; sach sucheet |

Sant Singh KhalsaOne who practices celibacy, chastity, self-control, truth and pure consciousness
Manmohan SinghWho practises celibacy, chastity, sobriety and righteousness,
Manmohan Singh (Punjabi)ਬ੍ਰਹਿਮਚਰਜ, ਪਾਕੀਜ਼ਗੀ, ਧੀਰਜ ਅਤੇ ਸੱਚਾਈ ਦੀ ਕਮਾਈ ਕਰਨ ਵਾਲੇ,
Fareedkot Teekaਜਤੁ ਅਰੁ ਸਤੁ ਔ (ਸੰਜਮੁ) ਇੰਦ੍ਰੀਓਂ ਕਾ ਜੋ ਰੋਕਨਾ ਹੈ ਇਨ ਗੁਨੋਂ ਕੋ ਧਾਰ ਕੇ ਜਿਸ ਨੇ (ਸਚੁ) ਬ੍ਰਹਮ ਕੋ ਚਿੰਤਨ ਕੀਆ ਹੈ॥
Prof. Sahib Singhਉਸੇ ਜੋਗੀ ਦੇ ਅੰਦਰ ਜਤ ਹੈ ਸਤ ਹੈ ਸੰਜਮ ਹੈ ਉਸੇ ਦਾ ਹਿਰਦਾ ਪਵਿਤ੍ਰ ਹੈ ਜਿਸ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਦਾ ਹੈ,

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਸੁਚੀਤੁ = ਪਵਿਤ੍ਰ ਹਿਰਦੇ ਵਾਲਾ।

SikhNet (Spanish)La Castidad, la Verdad, el Autocontrol y la Mente Pura

ਨਾਨਕ; ਜੋਗੀ ਤ੍ਰਿਭਵਣ ਮੀਤੁ ॥੮॥੨॥

naanak; jogee tribhavan meet |8|2|

Sant Singh Khalsa- O Nanak, that Yogi is the friend of the three worlds. ||8||2||
Manmohan Singhthat Yogi is blessed with immaculate mind and becomes the friend of the three worlds, O Nanak.
Manmohan Singh (Punjabi)ਯੋਗੀ ਨੂੰ ਪਵਿੱਤਰ ਮਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਤਿੰਨਾਂ ਹੀ ਜਹਾਨਾਂ ਦਾ ਮਿੱਤਰ ਬਣ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਜੋਗੀ ਤਿੰਨਾਂ ਭਵਨਾਂ ਕਾ ਹੀ ਮਿਤ੍ਰ ਹੈ, ਭਾਵ ਵਹੁ ਸਭ ਕੋ ਅਪਨਾ ਆਪ ਹੀ ਦੇਖਤਾ ਹੈ॥੮॥੨॥☬ਜੇ ਕਹੇ ਆਪ ਜੋਗ ਕੀ ਨਿਸੇਧੀ ਕਰਤੇ ਹੋ, ਤੁਮ ਕੈਸੇ ਜੋਗੀ ਹੋ ਔ ਕਿਸ ਕਰਿ ਆਪ ਸੁਖ ਮਾਨਤੇ ਹੋ ਤਾਂ ਤੇ ਨਿਜ ਸਿਧਾਂਤ ਕਹੋ?☬ਤਿਸ ਪਰ ਕਹਿਤੇ ਹੈਂ:
Prof. Sahib Singhਹੇ ਨਾਨਕ! ਉਹ ਜੋਗੀ ਤਿੰਨਾਂ ਭਵਨਾਂ ਦਾ ਮਿੱਤਰ ਹੈ (ਉਸ ਜੋਗੀ ਨੂੰ ਸਾਰਾ ਜਗਤ ਪਿਆਰ ਕਰਦਾ ਹੈ) ॥੮॥੨॥
SikhNet (Spanish)son los atributos del Yogui, el amigo de los tres mundos.(8-2)
Answers quote the Granth verbatim with Ang citations. AI commentary is not Gurbani and not a religious ruling.