ਰਾਮਕਲੀ ਮਹਲਾ ੧ ॥
raamakalee mahalaa 1 | Ang 903
Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.
ਖਟੁ ਮਟੁ ਦੇਹੀ; ਮਨੁ ਬੈਰਾਗੀ ॥
khatt matt dehee; man bairaagee | Ang 903
Sant Singh KhalsaAbove the six chakras of the body dwells the detached mind.
Manmohan SinghIn the six-ringed abbey of the human body is the seat of the detached mind.
Manmohan Singh (Punjabi)ਛੇ ਚੱਕਰਾਂ ਵਾਲੇ ਮਨੁੱਖੀ ਸਰੀਰ ਦੀ ਖਾਨਗਾਹ ਅੰਦਰ ਉਦਾਸੀਨ ਮਨ ਦਾ ਟਿਕਾਣਾ ਹੈ।
Fareedkot Teekaਖਟ ਚਕ੍ਰੋਂ ਵਾਲਾ (ਦੇਹੀ) ਸਰੀਰੁ ਜੋ ਹੈ ਏਹ ਮਨੁ ਹੈ ਔ ਮਨ ਇਸ ਮੇਂ ਰਹਿਣੇ ਵਾਲਾ ਵਿਰਕਤ ਜੋਗੀ ਹੈ॥
Prof. Sahib Singh(ਹੇ ਜੋਗੀ! ਗੁਰੂ ਦੀ ਸਰਨ ਪੈ ਕੇ) ਮੇਰਾ ਖਟ-ਚੱਕ੍ਰੀ ਸਰੀਰ ਹੀ (ਮੇਰੇ ਵਾਸਤੇ) ਮਠ ਬਣ ਗਿਆ ਹੈ ਤੇ (ਇਸ ਮਠ ਵਿਚ ਟਿਕ ਕੇ) ਮੇਰਾ ਮਨ ਵੈਰਾਗੀ ਹੋ ਗਿਆ ਹੈ।ਪਦ ਅਰਥ ਖਟੁ = ਛੇ (ਚੱਕਰ) {ਨੋਟ: ਯੋਗ ਮਤ ਅਨੁਸਾਰ, ਸਰੀਰ ਦੇ ਛੇ ਚੱਕਰ ਹਨ ਜਿਨ੍ਹਾਂ ਵਿਚ ਸੁਆਸ ਲੰਘ ਕੇ ਦਸਮ ਦੁਆਰ ਵਿਚ ਪਹੁੰਚਦਾ ਹੈ:੧. ਮੂਲਾਧਾਰ (ਗੁਦਾ ਮੰਡਲ ਦਾ ਚੱਕਰ); ੨. ਸ੍ਵਾਧਿਸ਼ਠਾਨ (ਲਿੰਗ ਦੀ ਜੜ੍ਹ ਵਿਚ); ੩. ਮਣਿਪੁਰ ਚੱਕਰ (ਧੁੱਨੀ ਦੇ ਕੋਲ); ੪. ਅਨਾਹਤ ਚੱਕਰ (ਦਿਲ ਵਿਚ); ੫. ਵਿਸੁੱਧ ਚੱਕਰ (ਗਲ ਵਿਚ); ੬. ਆਗਿਆ ਚੱਕਰ (ਭਰਵੱਟਿਆਂ ਦੇ ਵਿਚਕਾਰ)। ਮਟੁ = (ਜੋਗੀਆਂ ਦਾ) ਮਠ। ਦੇਹੀ = ਸਰੀਰ।
SikhNet (Spanish)Arriba de los seis Chakras del cuerpo está la mente desapegada;
ਸੁਰਤਿ ਸਬਦੁ; ਧੁਨਿ ਅੰਤਰਿ ਜਾਗੀ ॥
surat sabad; dhun antar jaagee | Ang 903
Sant Singh KhalsaAwareness of the vibration of the Word of the Shabad has been awakened deep within.
Manmohan SinghThe love for the Name's meditation has awakened within it.
Manmohan Singh (Punjabi)ਨਾਮ ਦੇ ਸਿਮਰਨ ਦੀ ਪ੍ਰੀਤ ਇਸ ਦੇ ਅੰਦਰ ਜਾਗ ਉਠੀ ਹੈ।
Fareedkot Teekaਸੁਸਟੂ ਪ੍ਰੀਤੀ ਕਰ ਕੇ ਬ੍ਰਹਮ ਕੇ ਅੰਤਰਿ ਹਮਾਰੀ (ਧੁਨਿ) ਬ੍ਰਿਤਿ ਜਾਗੀ ਹੈ॥
Prof. Sahib Singhਗੁਰੂ ਦਾ ਸ਼ਬਦ ਮੇਰੀ ਸੁਰਤ ਵਿਚ ਟਿਕ ਗਿਆ ਹੈ, ਪਰਮਾਤਮਾ ਦੇ ਨਾਮ ਦੀ ਲਗਨ ਮੇਰੇ ਅੰਦਰ ਜਾਗ ਪਈ ਹੈ।ਪਦ ਅਰਥ ਧੁਨਿ = ਲਗਨ।
SikhNet (Spanish)la Conciencia de la vibración de la Palabra del Shabd ha despertado en el interior;
ਵਾਜੈ ਅਨਹਦੁ; ਮੇਰਾ ਮਨੁ ਲੀਣਾ ॥
vaajai anahad; meraa man leenaa | Ang 903
Sant Singh KhalsaThe unstruck melody of the sound current resonates and resounds within; my mind is attuned to it.
Manmohan SinghThe celestial strain rings within me and my soul is absorbed therein.
Manmohan Singh (Punjabi)ਬੈਕੁੰਠੀ ਕੀਰਤਨ ਮੇਰੇ ਅੰਦਰ ਗੂੰਜਦਾ ਹੈ ਅਤੇ ਮੇਰੀ ਆਤਮਾਂ ਉਸ ਅੰਦਰ ਲੀਨ ਹੋ ਗਈ ਹੈ।
Fareedkot Teekaਏਕ ਰਸ ਵਾਜੇ ਜੋ ਅੰਸਗੋਹੰ ਆਦਿ ਚਿੰਤਨ ਹੈਂ ਤਿਨਮੈਂ ਮੇਰਾ ਮਨੁ ਲੀਨ ਹੋ ਰਹਾ ਹੈ॥
Prof. Sahib Singh(ਮੇਰੇ ਅੰਦਰ) ਗੁਰੂ ਦਾ ਸ਼ਬਦ ਇਕ-ਰਸ ਪ੍ਰਬਲ ਪ੍ਰਭਾਵ ਪਾ ਰਿਹਾ ਹੈ, ਤੇ ਉਸ ਵਿਚ ਮੇਰਾ ਮਨ ਮਸਤ ਹੋ ਰਿਹਾ ਹੈ।ਪਦ ਅਰਥ ਬਾਜੈ = ਵੱਜਦਾ ਹੈ। ਅਨਹਦੁ = ਬਿਨਾ ਵਜਾਇਆਂ, ਇਕ-ਰਸ।
SikhNet (Spanish)la Melodía Divina de Éxtasis, resuena internamente
ਗੁਰ ਬਚਨੀ; ਸਚਿ ਨਾਮਿ ਪਤੀਣਾ ॥੧॥
gur bachanee; sach naam pateenaa |1| Ang 903
Sant Singh KhalsaThrough the Guru's Teachings, my faith is confirmed in the True Name. ||1||
Manmohan SinghBy Guru's instruction, my soul is pleased with the True Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੇਰੀ ਜਿੰਦੜੀ ਸੱਚੇ ਨਾਮ ਨਾਲ ਪ੍ਰਸੰਨ ਹੋ ਗਈ ਹੈ।
Fareedkot Teekaਗੁਰੋਂ ਕੇ ਵਾਕ ਧਾਰਨ ਕਰ ਕੇ ਸਚੇ ਨਾਮੀ ਮੇਂ ਮੇਰਾ ਮਨ ਪਤੀਆਯਾ ਹੈ॥੧॥
Prof. Sahib Singhਗੁਰੂ ਦੀ ਬਾਣੀ ਦੀ ਬਰਕਤਿ ਨਾਲ (ਮੇਰਾ ਮਨ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਗਿੱਝ ਗਿਆ ਹੈ ॥੧॥ਪਦ ਅਰਥ ਸਚਿ = ਸਦਾ-ਥਿਰ ਹਰੀ ਵਿਚ ॥੧॥
SikhNet (Spanish)y a través de las Enseñanzas del Guru, mi Fe es confirmada por el Naam.(1)
ਪ੍ਰਾਣੀ; ਰਾਮ ਭਗਤਿ ਸੁਖੁ ਪਾਈਐ ॥
praanee; raam bhagat sukh paaeeai | Ang 903
Sant Singh KhalsaO mortal, through devotion to the Lord, peace is obtained.
Manmohan SinghO mortal, it is through the Lord's devotional service that peace is procured.
Manmohan Singh (Punjabi)ਹੇ ਜੀਵ! ਸਾਹਿਬ ਦੀ ਪ੍ਰੇਮਮਈ ਸੇਵਾ ਰਾਹੀਂ ਹੀ ਸੁਖ ਪ੍ਰਾਪਤ ਹੁੰਦਾ ਹੈ।
Fareedkot Teeka(ਪ੍ਰਾਣੀ) ਹੇ ਜੀਵ, ਭਾਵ ਹੇ ਜੋਗੀ! ਜੋ ਰਾਮ ਕੀ ਭਗਤੀ ਕਰੀਏ ਤੋ ਸੁਖ ਸਰੂਪ ਪ੍ਰਮਾਤਮਾ ਕੋ ਪਾਈਤਾ ਹੈ॥
Prof. Sahib Singhਹੇ ਪ੍ਰਾਣੀ! ਪਰਮਾਤਮਾ ਦੀ ਭਗਤੀ ਕੀਤਿਆਂ ਹੀ ਆਤਮਕ ਆਨੰਦ ਮਿਲਦਾ ਹੈ।
SikhNet (Spanish)Oh mortal, mediante la Devoción al Señor, la Paz es obtenida,
ਗੁਰਮੁਖਿ ਹਰਿ ਹਰਿ ਮੀਠਾ ਲਾਗੈ; ਹਰਿ ਹਰਿ ਨਾਮਿ ਸਮਾਈਐ ॥੧॥ ਰਹਾਉ ॥
guramukh har har meetthaa laagai; har har naam samaaeeai |1| rahaau | Ang 903
Sant Singh KhalsaThe Lord, Har, Har, seems sweet to the Gurmukh, who merges in the Name of the Lord, Har, Har. ||1||Pause||
Manmohan SinghBy Guru's grace, the Lord Master seems sweet and in the Lord Master's name, the mortal merges. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸੁਆਮੀ ਮਾਲਕ ਮਿੱਠੜਾ ਲੱਗਦਾ ਹੈ ਅਤੇ ਸੁਆਮੀ ਮਾਲਕ ਦੇ ਨਾਮ ਅੰਦਰ ਹੀ ਜੀਵ ਲੀਨ ਹੋ ਜਾਂਦਾ ਹੈ। ਠਹਿਰਾਓ।
Fareedkot Teekaਪਰੰਤੂ ਗੁਰੋਂ ਦੁਵਾਰੇ ਹਰਿ ਹਰਿ ਕਾ ਨਾਮੁ ਮੀਠਾ ਲਾਗਤਾ ਹੈ, ਪੁਨਾ ਹਰਿ ਹਰਿ ਜੋ ਨਾਮੀ ਹੈ ਤਿਸ ਮੇਂ ਸਮਾਈਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪਿਆਂ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਈਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਾਮਿ = ਨਾਮ ਵਿਚ ॥੧॥ ਰਹਾਉ ॥
SikhNet (Spanish)el Señor, Jar, Jar, es dulce para el Gurmukj, quien se inmerge en el Nombre del Señor. Embelezado (1-Pausa)
ਮਾਇਆ ਮੋਹੁ ਬਿਵਰਜਿ; ਸਮਾਏ ॥
maaeaa mohu bivaraj; samaae | Ang 904
Sant Singh KhalsaEradicating attachment to Maya, one merges into the Lord.
Manmohan SinghBanishing the love of worldly valuables, one merges in the Lord,
Manmohan Singh (Punjabi)ਸੰਸਾਰੀ ਪਦਾਰਥਾਂ ਦੀ ਮੁਹੱਬਤ ਨੂੰ ਤਿਆਗ ਕੇ ਇਨਸਾਨ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ,
Fareedkot Teekaਪੁਨ: ਮਾਇਆ ਕੇ ਮੋਹ ਕੋ ਬਰਜ ਕਰ ਕੇ ਬ੍ਰਹਮ ਮੇਂ ਹਮਾਰੇ ਅੰਤਹਕਰਣ ਸਮਾਏ ਹੈਂ॥
Prof. Sahib Singhਉਹ ਮਨੁੱਖ ਮਾਇਆ ਦਾ ਮੋਹ ਰੋਕ ਕੇ ਪ੍ਰਭੂ-ਨਾਮ ਵਿਚ ਲੀਨ ਹੋ ਜਾਂਦਾ ਹੈ,ਪਦ ਅਰਥ ਬਿਵਰਜਿ = ਰੋਕ ਕੇ।
SikhNet (Spanish)Haciendo desaparecer el deseo por Maya, uno se inmerge en Dios;
ਸਤਿਗੁਰੁ ਭੇਟੈ; ਮੇਲਿ ਮਿਲਾਏ ॥
satigur bhettai; mel milaae | Ang 904
Sant Singh KhalsaMeeting with the True Guru, we unite in His Union.
Manmohan Singhand meeting with the True Guru, he unitest in His union.
Manmohan Singh (Punjabi)ਅਤੇ ਸੱਚੇ ਗੁਰਾਂ ਨਾਲ ਮਿਲ ਕੇ ਉਹ ਉਸ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।
Fareedkot Teekaਪਰੰਤੂ ਜਬ ਸਤਿਗੁਰੂ ਮਿਲੇ ਹੈਂ ਤਬ ਬ੍ਰਹਮ ਕੇ ਮੇਲ ਮੇਂ ਹਮ ਮਿਲਾਏ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਗੁਰੂ ਉਸ ਨੂੰ ਸੰਗਤ ਵਿਚ ਮਿਲਾਂਦਾ ਹੈ।ਪਦ ਅਰਥ ਭੇਟੈ = ਮਿਲਦਾ ਹੈ। ਮੇਲਿ = ਸੰਗਤਿ ਵਿਚ।
SikhNet (Spanish)encontrando al Guru Verdadero, uno se une con el Señor Supremo.
ਨਾਮੁ ਰਤਨੁ ਨਿਰਮੋਲਕੁ ਹੀਰਾ ॥
naam ratan niramolak heeraa | Ang 904
Sant Singh KhalsaThe Naam, the Name of the Lord, is a priceless jewel, a diamond.
Manmohan SinghThe Lord's name is an invaluable jewel and emerald;
Manmohan Singh (Punjabi)ਸੁਆਮੀ ਦਾ ਨਾਮ ਅਮੋਲਕ ਜਵੇਹਰ ਅਤੇ ਮਾਣਕ ਹੈ।
Fareedkot Teekaਪਰਮੇਸ੍ਵਰ ਕਾ ਨਾਮ ਜੋ ਅਮੋਲਕ ਰਤਨ ਹੀਰਾ ਹੈ॥
Prof. Sahib Singhਪਰਮਾਤਮਾ ਦਾ ਨਾਮ (ਮਾਨੋ, ਇਕ) ਰਤਨ ਹੈ (ਇਕ ਐਸਾ) ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।ਪਦ ਅਰਥ ਨਿਰਮੋਲਕੁ = ਜਿਸ ਦਾ ਮੁੱਲ ਨ ਪਾਇਆ ਜਾ ਸਕੇ।
SikhNet (Spanish)Así es como uno es bendecido con la Joya Invaluable de Dios,
ਤਿਤੁ ਰਾਤਾ; ਮੇਰਾ ਮਨੁ ਧੀਰਾ ॥੨॥
tit raataa; meraa man dheeraa |2| Ang 904
Sant Singh KhalsaAttuned to it, the mind is comforted and encouraged. ||2||
Manmohan Singhimbued with that my mind is rendered fortitudinous.
Manmohan Singh (Punjabi)ਉਸ ਨਾਲ ਰੰਗੀਜ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।
Fareedkot Teekaਜਬ ਤਿਸ ਮੇਂ ਮੇਰਾ ਮਨ ਰਤਾ ਤਬ (ਧੀਰਾ) ਠਹਰਿਆ ਹੈ॥੨॥
Prof. Sahib Singh(ਗੁਰੂ ਦੀ ਸਰਨ ਪੈ ਕੇ) ਮੇਰਾ ਮਨ ਭੀ ਉਸ ਨਾਮ ਵਿਚ ਰੰਗਿਆ ਗਿਆ ਹੈ ਉਸ ਨਾਮ ਵਿਚ ਟਿਕ ਗਿਆ ਹੈ ॥੨॥ਪਦ ਅਰਥ ਤਿਤੁ = ਉਸ (ਨਾਮ) ਵਿਚ। ਰਾਤਾ = ਰੰਗਿਆ ਹੋਇਆ। ਧੀਰਾ = ਟਿਕ ਗਿਆ ॥੨॥
SikhNet (Spanish)imbuido en Él, la mente se calma.(2)
ਹਉਮੈ ਮਮਤਾ ਰੋਗੁ. ਨ ਲਾਗੈ ॥
haumai mamataa rog. na laagai | Ang 904
Sant Singh KhalsaThe diseases of egotism and possessiveness do not afflict
Manmohan SinghThe mortal is afflicted not with the ailment of ego and self-hood,
Manmohan Singh (Punjabi)ਉਸ ਪ੍ਰਾਣੀ ਨੂੰ ਅਹੰਕਾਰ ਅਤੇ ਅਪਣੱਤ ਦੀ ਬੀਮਾਰ ਨਹੀਂ ਲੱਗਦੀ,
Fareedkot Teekaਨਾਮ ਵਿਖੇ ਪ੍ਰੀਤੀ ਕਰਨੇ ਸੇ ਹਉਮੈਂ ਔਰੁ ਮਮਤਾ ਆਦਿਕ ਰੋਗ ਨਹੀਂ ਲਾਗਤੇ ਹੈਂ॥
Prof. Sahib Singh(ਉਸ ਨੂੰ) ਹਉਮੈ-ਰੋਗ ਮਾਇਆ ਦੀ ਮਮਤਾ ਦਾ ਰੋਗ (ਮਨ ਨੂੰ) ਨਹੀਂ ਚੰਬੜਦਾ।
SikhNet (Spanish)Ya no le afligirán entonces ni el ego ni el apego;
ਰਾਮ ਭਗਤਿ; ਜਮ ਕਾ ਭਉ ਭਾਗੈ ॥
raam bhagat; jam kaa bhau bhaagai | Ang 904
Sant Singh Khalsaone who worships the Lord. Fear of the Messenger of Death runs away.
Manmohan Singhby the Lord's devotion, and his fear of death flees.
Manmohan Singh (Punjabi)ਜੋ ਪ੍ਰਭੂ ਭਗਤੀ ਕਰਦਾ ਹੈ, ਅਤੇ ਉਸ ਦਾ ਮੌਤ ਦਾ ਡਰ ਦੌੜ ਜਾਂਦਾ ਹੈ।
Fareedkot Teekaਪੁਨਹ ਰਾਮ ਕੀ ਭਗਤੀ ਕਰਨੇ ਕਰਿ ਜਮ ਕਾ ਭੌ ਭੀ ਭਾਗ ਜਾਤਾ ਹੈ॥
Prof. Sahib Singh(ਗੁਰੂ ਦੀ ਰਾਹੀਂ) ਪਰਮਾਤਮਾ ਦੀ ਭਗਤੀ ਕੀਤਿਆਂ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
SikhNet (Spanish)dedicado a Dios, se liberará del miedo a la muerte.
ਜਮੁ ਜੰਦਾਰੁ. ਨ ਲਾਗੈ ਮੋਹਿ ॥
jam jandaar. na laagai mohi | Ang 904
Sant Singh KhalsaThe Messenger of Death, the enemy of the soul, does not touch me at all.
Manmohan SinghDeath's courier, the enemy of life, touches me not,
Manmohan Singh (Punjabi)ਜਿੰਦ ਜਾਨ ਦਾ ਵੈਰੀ, ਮੌਤ ਦਾ ਫਰੇਸ਼ਤਾ, ਮੈਨੂੰ ਛੂੰਹਦਾ ਨਹੀਂ,
Fareedkot Teekaਮੇਰੇ ਕੋ ਅਬ ਇਹ ਨਿਸਚਾ ਹੂਆ ਹੈ ਕਿ ਜਮ ਕਾ ਡੰਡੁ ਮੈਨੂੰ ਨਹੀਂ ਲਾਗੇਗਾ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਭਿਆਨਕ ਜਮ ਭੀ ਮੈਨੂੰ ਨਹੀਂ ਪੋਂਹਦਾ,ਪਦ ਅਰਥ ਜਮ = ਮੌਤ। ਜੰਦਾਰੁ = ਅਵੈੜਾ, ਭਿਆਨਕ। ਮੋਹਿ = ਮੈਨੂੰ।
SikhNet (Spanish)La tiranía del mensajero de la muerte ya no le hará sufrir;
ਨਿਰਮਲ ਨਾਮੁ; ਰਿਦੈ ਹਰਿ ਸੋਹਿ ॥੩॥
niramal naam; ridai har sohi |3| Ang 904
Sant Singh KhalsaThe Immaculate Name of the Lord illuminates my heart. ||3||
Manmohan Singhas the God's Immaculate Name sparkles within my mind.
Manmohan Singh (Punjabi)ਕਿਉਂਜੋ ਵਾਹਿਗੁਰੂ ਦਾ ਪਵਿੱਤਰ ਨਾਮ ਮੇਰੇ ਹਿਰਦੇ ਅੰਦਰ ਸ਼ੋਭ ਰਿਹਾ ਹੈ।
Fareedkot Teekaਕਿਉਂਕਿ ਹਰੀ ਕਾ ਨਿਰਮਲੁ ਨਾਮੁ ਹੈ, ਸੋ ਮੇਰੇ ਰਿਦੇ ਮੇਂ ਸੋਭ ਰਹਾ ਹੈ॥੩॥
Prof. Sahib Singh(ਕਿਉਂਕਿ) ਪਰਮਾਤਮਾ ਦਾ ਪਵਿਤ੍ਰ ਨਾਮ ਮੇਰੇ ਹਿਰਦੇ ਵਿਚ ਸੋਭ ਰਿਹਾ ਹੈ ॥੩॥ਪਦ ਅਰਥ ਸੋਹਿ = ਸੋਹੈ, ਸੋਭਦਾ ਹੈ ॥੩॥
SikhNet (Spanish)el Nombre Inmaculado brilla en su corazón. (3)
ਸਬਦੁ ਬੀਚਾਰਿ; ਭਏ ਨਿਰੰਕਾਰੀ ॥
sabad beechaar; bhe nirankaaree | Ang 904
Sant Singh KhalsaContemplating the Shabad, we become Nirankaari - we come to belong to the Formless Lord God.
Manmohan SinghReflecting on the Lord's Name, one comes to belong to the Formless Lord.
Manmohan Singh (Punjabi)ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਰੂਪ-ਰਹਿਤ ਸੁਆਮੀ ਦਾ ਹੀ ਹੋ ਜਾਂਦਾ ਹੈ।
Fareedkot Teekaਔਰ ਬ੍ਰਹਮ ਕੋ ਬੀਚਾਰ ਕੇ ਨਿਰੰਕਾਰ ਕਾ ਸਰੂਪ ਹੂਏ ਹੈਂ॥
Prof. Sahib Singhਗੁਰੂ ਦੇ ਸ਼ਬਦ ਨੂੰ ਸੋਚ-ਮੰਡਲ ਵਿਚ ਟਿਕਾ ਕੇ ਪਰਮਾਤਮਾ ਦੇ ਹੀ (ਸੇਵਕ) ਹੋ ਜਾਈਦਾ ਹੈ।ਪਦ ਅਰਥ ਬੀਚਾਰਿ = ਵਿਚਾਰ ਕੇ, ਸੋਚ = ਮੰਡਲ ਵਿਚ ਲਿਆ ਕੇ। ਨਿਰੰਕਾਰੀ = ਨਿਰੰਕਾਰ ਵਾਲੇ।
SikhNet (Spanish)Meditando en la Palabra del Shabd uno pertenece al Señor Absoluto;
ਗੁਰਮਤਿ ਜਾਗੇ; ਦੁਰਮਤਿ ਪਰਹਾਰੀ ॥
guramat jaage; duramat parahaaree | Ang 904
Sant Singh KhalsaAwakening to the Guru's Teachings, evil-mindedness is taken away.
Manmohan SinghAwakening to the Guru's instruction, one's evil-intellect is erased.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਜਾਗ ਪੈਣ ਨਾਲ ਆਦਮੀ ਦੀ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ।
Fareedkot Teekaਗੁਰੋਂ ਕੀ ਸਿਖ੍ਯਾ ਮੇਂ ਜਬ ਜਾਗੇ ਤਬ ਹੀ ਖੋਟੀ ਸਿਖ੍ਯਾ (ਪਰਹਾਰੀ) ਦੂਰ ਕਰੀ ਹੈ॥
Prof. Sahib Singhਮਨ ਵਿਚ ਗੁਰੂ ਦੀ ਸਿੱਖਿਆ ਪ੍ਰਬਲ ਹੋ ਜਾਂਦੀ ਹੈ ਤੇ ਭੈੜੀ ਮੱਤ ਦੂਰ ਹੋ ਜਾਂਦੀ ਹੈ।ਪਦ ਅਰਥ ਪਰਹਾਰੀ = ਦੂਰ ਕਰ ਦਿੱਤੀ।
SikhNet (Spanish)el vicio desaparece de la mente y en el interior despierta la Sabiduría del Guru.
ਅਨਦਿਨੁ ਜਾਗਿ ਰਹੇ; ਲਿਵ ਲਾਈ ॥
anadin jaag rahe; liv laaee | Ang 904
Sant Singh KhalsaRemaining awake and aware night and day, lovingly focused on the Lord,
Manmohan SinghBy remaining wakeful night and day, and professing love for the Lord,
Manmohan Singh (Punjabi)ਰੈਣ ਦਿਹੁੰ ਖਬਰਦਾਰ ਰਹਿਣ ਅਤੇ ਪ੍ਰਭੂ ਨਾਲ ਪ੍ਰੀਤ ਪਾਉਣ ਦੁਆਰਾ,
Fareedkot Teekaਰਾਤ ਦਿਨੁ ਜਾਗ ਕੇ ਲਿਵ ਕੋ ਲਾਇ ਰਹੇ ਹੈਂ॥
Prof. Sahib Singhਜੇਹੜੇ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,ਪਦ ਅਰਥ ਅਨਦਿਨੁ = ਹਰ ਰੋਜ਼। ਜਾਗਿ = ਸੁਚੇਤ ਰਹਿ ਕੇ।
SikhNet (Spanish)Noche y día está Consciente en Dios y es entonado eternamente en Él; se emancipa estando en vida.
ਜੀਵਨ ਮੁਕਤਿ ਗਤਿ; ਅੰਤਰਿ ਪਾਈ ॥੪॥
jeevan mukat gat; antar paaee |4| Ang 904
Sant Singh Khalsaone becomes Jivan Mukta - liberated while yet alive. He finds this state deep within himself. ||4||
Manmohan Singhhe is emancipated in life and finds this state from within him.
Manmohan Singh (Punjabi)ਉਹ ਜਿੰਦਗੀ ਅੰਦਰ ਹੀ ਮੋਖਸ਼ ਨੂੰ ਪਾ ਲੈਂਦਾ ਹੈ ਅਤੇ ਆਪਣੇ ਅੰਦਰੋਂ ਹੀ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੋ ਜੀਵਨ ਮੁਕਤੀ ਕੀ (ਗਤਿ) ਤਹਾਂ ਥੀ ਸੋ ਅੰਦਰੋਂ ਹੀ ਪਾਈ ਹੈ॥੪॥
Prof. Sahib Singhਉਹ ਆਪਣੇ ਅੰਦਰ ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਜੋ ਮਾਇਆ ਵਿਚ ਵਰਤਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰ ਦੇਂਦੀ ਹੈ ॥੪॥ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ ॥੪॥
SikhNet (Spanish)Sí, uno encuentra este Estado de Conciencia en el interior.(4)
ਅਲਿਪਤ ਗੁਫਾ ਮਹਿ; ਰਹਹਿ ਨਿਰਾਰੇ ॥
alipat gufaa meh; raheh niraare | Ang 904
Sant Singh KhalsaIn the secluded cave, I remain unattached.
Manmohan SinghI live detached in the secluded body-cave.
Manmohan Singh (Punjabi)ਸਰੀਰ ਦੀ ਅਟੰਕ ਕੰਦਰਾ ਅੰਦਰ ਮੈਂ ਨਿਰਲੇਪ ਵਿਚਰਦਾ ਹਾਂ।
Fareedkot Teekaਨਿਰਲੇਪਤਾ ਰੂਪ ਗੁਫਾ ਮੇਂ ਸੰਸਾਰ ਥੀਂ ਨਿਆਰੇ ਹੋਇਕੈ ਰਹਿਤੇ ਹੈਂ॥
Prof. Sahib Singh(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ) ਸਰੀਰ-ਗੁਫਾ ਦੇ ਅੰਦਰ ਹੀ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿੰਦੇ ਹਨ।ਪਦ ਅਰਥ ਅਲਿਪਤ = ਨਿਰਲੇਪ। ਨਿਰਾਰੇ = ਨਿਰਾਲੇ, ਨਿਰਮੋਹ।
SikhNet (Spanish)En la cueva de la mente uno permanece desapegado;
ਤਸਕਰ ਪੰਚ; ਸਬਦਿ ਸੰਘਾਰੇ ॥
tasakar panch; sabad sanghaare | Ang 904
Sant Singh KhalsaWith the Word of the Shabad, I have killed the five thieves.
Manmohan SinghThe five thieves, I have slain with the Lord's Name.
Manmohan Singh (Punjabi)(ਕਾਮ ਆਦਿ) ਪੰਜਾਂ ਚੋਰਾਂ ਨੂੰ ਮੈਂ ਸਾਈਂ ਦੇ ਨਾਮ ਨਾਲ ਮਾਰ ਸੁੱਟਿਆ ਹੈ।
Fareedkot Teekaਪੰਚ ਚੋਰ ਕਾਮਾਦਿ ਗੁਰ ਉਪਦੇਸ ਕਰ ਮਾਰੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ ਕਾਮਾਦਿਕ ਪੰਜਾਂ ਚੋਰਾਂ ਨੂੰ ਮਾਰ ਲੈਂਦੇ ਹਨ।ਪਦ ਅਰਥ ਤਸਕਰ = ਚੋਰ। ਪੰਚ = (ਕਾਮਾਦਿਕ) ਪੰਜ। ਸੰਘਾਰੇ = ਮਾਰ ਦਿੱਤੇ।
SikhNet (Spanish)a través de la Palabra del Shabd conquista los cuatro malhechores interiores.
ਪਰ ਘਰ ਜਾਇ; ਨ ਮਨੁ ਡੋਲਾਏ ॥
par ghar jaae; na man ddolaae | Ang 904
Sant Singh KhalsaMy mind does not waver or go to the home of any other.
Manmohan SinghMy soul visits not another's house, nor does it wabble now.
Manmohan Singh (Punjabi)ਮੇਰੀ ਆਤਮਾਂ ਹੋਰਨਾਂ ਦੇ ਗ੍ਰਹਿ ਨਹੀਂ ਜਾਂਦੀ, ਨਾਂ ਹੀ ਇਹ ਹੁਣ ਡਿਕਡੋਲੇ ਖਾਂਦੀ ਹੈ।
Fareedkot Teekaਪਰਾਏ ਘਰੋਂ ਮੇਂ ਜਾਇਕੇ ਹਮ ਮਨ ਕੋ ਨਹੀਂ ਡੁਲਾਵਤੇ ਹੈਂ, ਭਾਵ ਸੇ ਕਿਸੇ ਮਤਿ ਕਰ ਕੇ ਭ੍ਰਮਤੇ ਨਹੀਂ ਹੈਂ॥
Prof. Sahib Singh(ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਵਾਲਾ ਬੰਦਾ) ਆਪਣੇ ਮਨ ਨੂੰ ਪਰਾਏ ਘਰ ਵਲ ਜਾ ਕੇ ਡੋਲਣ ਨਹੀਂ ਦੇਂਦਾ।
SikhNet (Spanish)Entrando la mente a un Estado Profundo de Equilibrio,
ਸਹਜ ਨਿਰੰਤਰਿ, ਰਹਉ ਸਮਾਏ ॥੫॥
sehaj nirantar, rhau samaae |5| Ang 904
Sant Singh KhalsaI remain intuitively absorbed deep within. ||5||
Manmohan SinghI now remain continually absorbed in God.
Manmohan Singh (Punjabi)ਮੈਂ ਹੁਣ ਵਾਹਿਗੁਰੂ ਅੰਦਰ ਇਕਰਸ ਲੀਨ ਰਹਿੰਦਾ ਹਾਂ।
Fareedkot Teekaਬ੍ਰਹਮ ਮੇਂ ਇਕ ਰਸ ਹਮ ਸਮਾਇ ਰਹੇ ਹੈਂ॥੫॥
Prof. Sahib Singh(ਗੁਰੂ ਦੀ ਕਿਰਪਾ ਨਾਲ ਹੀ ਸਿਮਰਨ ਕਰ ਕੇ) ਮੈਂ ਅਡੋਲ ਆਤਮਕ ਅਵਸਥਾ ਵਿਚ ਇਕ-ਰਸ ਲੀਨ ਰਹਿੰਦਾ ਹਾਂ ॥੫॥ਪਦ ਅਰਥ ਰਹਉ = ਮੈਂ ਰਹਿੰਦਾ ਹਾਂ ॥੫॥
SikhNet (Spanish)la envidia desaparece. (5)
ਗੁਰਮੁਖਿ ਜਾਗਿ ਰਹੇ; ਅਉਧੂਤਾ ॥
guramukh jaag rahe; aaudhootaa | Ang 904
Sant Singh KhalsaAs Gurmukh, I remain awake and aware, unattached.
Manmohan SinghBy Guru's grace, I remain wakeful, immaculate,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਖਬਰਦਾਰ, ਪਵਿੱਤਰ,
Fareedkot Teekaਗੁਰੋਂ ਦੁਆਰੇ ਅਪਨੇ ਸਰੂਪ ਮੇਂ ਸੁਧ ਹੋਇਕੈ ਜਾਗ ਰਹੇ ਹੈਂ॥
Prof. Sahib Singhਅਸਲ ਤਿਆਗੀ ਉਹੀ ਹੈ ਜੋ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।ਪਦ ਅਰਥ ਅਉਧੂਤਾ = ਤਿਆਗੀ।
SikhNet (Spanish)El Gurmukj, el ser desapegado,
ਸਦ ਬੈਰਾਗੀ; ਤਤੁ ਪਰੋਤਾ ॥
sad bairaagee; tat parotaa | Ang 904
Sant Singh KhalsaForever detached, I am woven into the essence of reality.
Manmohan Singhever detached and weaved into quintessence.
Manmohan Singh (Punjabi)ਹਮੇਸ਼ਾਂ ਨਿਰਲੇਪ ਅਤੇ ਅਸਲੀਅਤ ਅੰਦਰ ਪਰੋਤਾ ਰਹਿੰਦਾ ਹਾਂ।
Fareedkot Teekaਸਦਾ ਹੀ ਬਿਰਕਤ ਹੋਇਕੈ ਹਮਨੇ ਤਤ ਸਰੂਪ ਬੀਚ ਮਨ ਕੋ ਪਰੋਤਾ, ਭਾਵ ਅਭੇਦੁ ਕੀਆ ਹੈ॥
Prof. Sahib Singhਜੇਹੜਾ ਮਨੁੱਖ ਜਗਤ ਦੇ ਮੂਲ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਪ੍ਰੋਈ ਰੱਖਦਾ ਹੈ ਉਹ ਸਦਾ (ਮਾਇਆ ਤੋਂ) ਵੈਰਾਗਵਾਨ ਰਹਿੰਦਾ ਹੈ।ਪਦ ਅਰਥ ਤਤੁ = ਜਗਤ ਦਾ ਮੂਲ ਪ੍ਰਭੂ।
SikhNet (Spanish)despierta para siempre en Dios y viviendo desapegado,
ਜਗੁ ਸੂਤਾ; ਮਰਿ ਆਵੈ ਜਾਇ ॥
jag sootaa; mar aavai jaae | Ang 904
Sant Singh KhalsaThe world is asleep; it dies, and comes and goes in reincarnation.
Manmohan SinghThe world is asleep, it dies and continues coming and going.
Manmohan Singh (Punjabi)ਦੁਨੀਆਂ ਸੁੱਤੀ ਪਈ ਹੈ, ਇਹ ਮਰ ਵੰਞਦੀ ਹੈ ਅਤੇ ਆਉਂਦੀ ਤੇ ਜਾਂਦੀ ਰਹਿੰਦੀ ਹੈ।
Fareedkot Teekaਇਹ ਜੀਵ ਤੋ ਸੂਤਾ ਹੂਆ ਹੈ, ਇਸੀ ਤੇ ਮਰ ਕਰ ਜੋਨੀਓਂ ਮੇਂ ਆਵਤਾ ਜਾਤਾ ਹੈ॥
Prof. Sahib Singhਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ (ਪਰਮਾਤਮਾ ਦੀ ਯਾਦ ਵਲੋਂ) ਸੁੱਤਾ ਰਹਿੰਦਾ ਹੈ, ਤੇ, ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।ਪਦ ਅਰਥ ਮਰਿ = ਆਤਮਕ ਮੌਤੇ ਮਰ ਕੇ।
SikhNet (Spanish)es entretejido en la Esencia Real del Señor. El mundo vive en un sueño y muere para volver a nacer,
ਬਿਨੁ ਗੁਰਸਬਦ; ਨ ਸੋਝੀ ਪਾਇ ॥੬॥
bin gurasabad; na sojhee paae |6| Ang 904
Sant Singh KhalsaWithout the Word of the Guru's Shabad, it does not understand. ||6||
Manmohan SinghWithout the Guru's instruction, it obtains not understanding.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਬਗੈਰ ਇਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
Fareedkot Teekaਪਰੰਤੂ ਗੁਰ ਉਪਦੇਸ ਬਿਨਾ ਇਹ ਜੀਵ ਗਿਆਤ ਨਹੀਂ ਪਾਵਤਾ ਹੈ॥੬॥
Prof. Sahib Singh(ਮਾਇਆ ਦੀ ਨੀਂਦ ਵਿਚ ਸੁੱਤੇ ਪਏ ਨੂੰ) ਗੁਰੂ ਦੇ ਸ਼ਬਦ ਤੋਂ ਬਿਨਾ ਇਹ ਸਮਝ ਹੀ ਨਹੀਂ ਪੈਂਦੀ ॥੬॥
SikhNet (Spanish)pues sin la Palabra del Shabd del Guru no podrá despertar.(6)
ਅਨਹਦ ਸਬਦੁ; ਵਜੈ ਦਿਨੁ ਰਾਤੀ ॥
anahad sabad; vajai din raatee | Ang 904
Sant Singh KhalsaThe unstruck sound current of the Shabad vibrates day and night.
Manmohan SinghDay and night, the Divine music resounds within him,
Manmohan Singh (Punjabi)ਦਿਹੁੰ ਰੈਣ ਈਸ਼ਵਰੀ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ,
Fareedkot Teekaਤਿਨ ਕੋ ਏਕ ਰਸ ਦਿਨ ਰਾਤ (ਸਬਦੁ) ਬ੍ਰਹਮੁ ਵਜੈ ਪ੍ਰਗਟ ਹੋ ਰਹਾ ਹੈ॥
Prof. Sahib Singh(ਉਸ ਦੇ ਅੰਦਰ) ਗੁਰੂ ਦਾ ਸ਼ਬਦ ਦਿਨ ਰਾਤ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ,ਪਦ ਅਰਥ ਅਨਹਦ = ਇਕ-ਰਸ। ਵਜੈ = ਵੱਜਦਾ ਹੈ, ਪ੍ਰਭਾਵ ਪਾਈ ਰੱਖਦਾ ਹੈ।
SikhNet (Spanish)Si la Melodía Divina de la Palabra resuena en el interior noche y día,
ਅਵਿਗਤ ਕੀ ਗਤਿ; ਗੁਰਮੁਖਿ ਜਾਤੀ ॥
avigat kee gat; guramukh jaatee | Ang 904
Sant Singh KhalsaThe Gurmukh knows the state of the eternal, unchanging Lord God.
Manmohan Singhwho, by Guru's grace, knows the wondrous state of the Deathless Lord.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਅਮਰ ਪ੍ਰਭੂ ਦੀ ਅਦਭੁਤ ਦਸ਼ਾ ਨੂੰ ਸਮਝਦਾ ਹੈ।
Fareedkot Teekaਪਰਮੇਸ੍ਵਰ ਪ੍ਰਾਪਤੀ ਕੀ ਗਤੀ ਜਿਨ ਗੁਰਮੁਖੋਂ ਨੇ ਜਾਣੀ ਹੈ॥
Prof. Sahib Singhਜੋ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਉਸ ਨੂੰ ਅਦ੍ਰਿਸ਼ਟ ਪ੍ਰਭੂ ਦੀ (ਸੇਵਾ-ਭਗਤੀ ਦੀ) ਸੂਝ ਆ ਜਾਂਦੀ ਹੈ ।ਪਦ ਅਰਥ ਅਵਿਗਤ = {अव्यत्तत्र्} ਅਦ੍ਰਿਸ਼ਟ ਪ੍ਰਭੂ।
SikhNet (Spanish)entonces el Estado del Señor Inmortal es conocido por la Gracia del Guru.
ਤਉ ਜਾਨੀ; ਜਾ ਸਬਦਿ ਪਛਾਨੀ ॥
tau jaanee; jaa sabad pachhaanee | Ang 904
Sant Singh KhalsaWhen someone realizes the Shabad, then he truly knows.
Manmohan SinghWhen one knows the Name,
Manmohan Singh (Punjabi)ਜਦ ਬੰਦਾ ਨਾਮ ਨੂੰ ਜਾਣ ਲੈਂਦਾ ਹੈ,
Fareedkot Teekaਜਬ ਗੁਰ ਉਪਦੇਸ ਕੇ ਪਛਾਨੀ ਹੂਏ ਹੈਂ ਤਬ ਏਹੁ ਬਾਤ ਜਾਨੀ ਹੈ॥
Prof. Sahib Singhਪਰ ਇਹ ਸੂਝ ਮਨੁੱਖ ਨੂੰ ਤਦੋਂ ਹੀ ਆਉਂਦੀ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਇਹ ਭੇਤ) ਪਛਾਣਦਾ ਹੈ,ਪਦ ਅਰਥ ਤਉ = ਤਦੋਂ। ਜਾ = ਜਦੋਂ।
SikhNet (Spanish)El Señor es revelado cuando uno toma Conciencia de la Palabra del Shabd;
ਏਕੋ ਰਵਿ ਰਹਿਆ ਨਿਰਬਾਨੀ ॥੭॥
eko rav rahiaa nirabaanee |7| Ang 904
Sant Singh KhalsaThe One Lord is permeating and pervading everywhere in Nirvaanaa. ||7||
Manmohan Singhthen realises he the One Detached Lord, pervading all.
Manmohan Singh (Punjabi)ਤਦ ਉਹ ਇਕ ਨਿਰਲੇਪ ਸੁਆਮੀ ਨੂੰ ਸਾਰੇ ਵਿਆਪਕ ਅਨੁਭਵ ਕਰ ਲੈਂਦਾ ਹੈ।
Fareedkot Teekaਕਿ ਏਕ ਹੀ ਨਿਰਬਾਨ ਰਵਿ ਰਿਹਾ ਹੈ॥੭॥
Prof. Sahib Singhਕਿ ਵਾਸਨਾ-ਰਹਿਤ ਪ੍ਰਭੂ ਇਹੋ ਜਿਹਾ ਹੈ ਕਿ ਉਹ ਆਪ ਹੀ ਹਰ ਥਾਂ ਵਿਆਪਕ ਹੈ ॥੭॥ਪਦ ਅਰਥ ਨਿਰਬਾਨੀ = ਵਾਸਨਾ-ਰਹਿਤ ॥੭॥
SikhNet (Spanish)entonces uno ve al Señor en el Nirvana, prevaleciendo en todo y por todas partes. (7)
ਸੁੰਨ ਸਮਾਧਿ; ਸਹਜਿ ਮਨੁ ਰਾਤਾ ॥
sun samaadh; sehaj man raataa | Ang 904
Sant Singh KhalsaMy mind is intuitively absorbed in the state of deepest Samaadhi;
Manmohan SinghMy mind is easily absorbed in seedless trance,
Manmohan Singh (Punjabi)ਮੇਰਾ ਮਨੂਆ ਸੁਖੈਨ ਹੀ ਅਫੁਰ ਤਾੜੀ ਅੰਦਰ ਲੀਨ ਹੋ ਗਿਆ ਹੈ,
Fareedkot Teekaਤਬ ਅਫੁਰ ਸਮਾਧੀ ਹੂਈ ਹੈ, ਜਬ ਗ੍ਯਾਨ ਕਰ ਕੇ ਮਨ ਭਜਨ ਮੇਂ ਰਾਤਾ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਉਸ ਦਾ) ਮਨ ਉਸ ਇਕਾਗ੍ਰਤਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸਦਾ ਸੁੰਞ ਰਹਿੰਦੀ ਹੈ ਤੇ ਅਡੋਲ ਆਤਮਕ ਅਵਸਥਾ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ।ਪਦ ਅਰਥ ਸੁੰਨ ਸਮਾਧਿ = ਅਫੁਰ ਇਕਾਗ੍ਰਤਾ, ਉਹ ਇਕਾਗ੍ਰ ਅਵਸਥਾ ਜਿਥੇ ਮਾਇਆ ਦਾ ਕੋਈ ਫੁਰਨਾ ਨਾਹ ਫੁਰੇ, ਜਿਥੇ ਮਾਇਕ ਫੁਰਨਿਆਂ ਵਲੋਂ ਸੁੰਞ ਰਹੇ। ਸਹਜਿ = ਅਡੋਲ ਆਤਮਕ ਅਵਸਥਾ ਵਿਚ।
SikhNet (Spanish)Mentalmente, uno entra entonces en el trance inmemorial imbuido en el Equilibrio.
ਤਜਿ ਹਉ ਲੋਭਾ; ਏਕੋ ਜਾਤਾ ॥
taj hau lobhaa; eko jaataa | Ang 904
Sant Singh Khalsarenouncing egotism and greed, I have come to know the One Lord.
Manmohan Singhand forsaking self-conceit and greed, I now know but One Lord.
Manmohan Singh (Punjabi)ਅਤੇ ਸਵੈ-ਹੰਗਤਾ ਤੇ ਲਾਲਚ ਨੂੰ ਛੱਡ ਕੇ ਮੈਂ ਹੁਣ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹਾਂ।
Fareedkot Teekaਹੰਤਾ ਔ ਲੋਭ ਕੋ ਤਿਆਗ ਕਰਿ ਏਕ ਪਰਮੇਸ੍ਵਰ ਕੋ ਹੀ ਜਾਣਿਆ ਹੈ॥
Prof. Sahib Singhਹਉਮੈ ਤੇ ਲੋਭ ਨੂੰ ਤਿਆਗ ਕੇ ਉਹ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ ਰੱਖਦਾ ਹੈ।ਪਦ ਅਰਥ ਤਜਿ = ਤਿਆਗ ਕੇ। ਹਉ = ਹਉਮੈ।
SikhNet (Spanish)Abandonando el ego y la avaricia conoce al Uno
ਗੁਰ ਚੇਲੇ; ਅਪਨਾ ਮਨੁ ਮਾਨਿਆ ॥
gur chele; apanaa man maaniaa | Ang 904
Sant Singh KhalsaWhen the disciple's mind accepts the Guru,
Manmohan SinghWhen the disciple's own soul accepts the lead of the Guru,
Manmohan Singh (Punjabi)ਜਦ ਮੁਰੀਦ ਦੀ ਆਪਦੀ ਆਤਮਾਂ ਗੁਰਾਂ ਦੀ ਅਗਵਾਈ ਨੂੰ ਕਬੂਲ ਕਰ ਲੈਂਦੀ ਹੈ,
Fareedkot Teekaਅਪਨਾ ਜੋ ਗੁਰੂ ਹੈ ਤਿਸ ਕੇ ਉਪਦੇਸ ਮੇਂ ਜਬ ਚੇਲੇ ਕਾ ਮਨੁ ਮਾਨਿਆ ਹੈ॥
Prof. Sahib Singhਗੁਰੂ ਦੀ ਸਰਨ ਪਏ ਹੋਏ ਸਿੱਖ ਦਾ ਆਪਣਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ,
SikhNet (Spanish)y cuando la mente acepta la guía del Guru,
ਨਾਨਕ; ਦੂਜਾ ਮੇਟਿ ਸਮਾਨਿਆ ॥੮॥੩॥
naanak; doojaa mett samaaniaa |8|3| Ang 904
Sant Singh KhalsaO Nanak, duality is eradicated, and he merges in the Lord. ||8||3||
Manmohan Singhthen eradicating his duality, he merges in the Lord, O Nanak.
Manmohan Singh (Punjabi)ਤਾਂ ਆਪਣੇ ਦਵੈਤ-ਭਾਵ ਨੂੰ ਮਿਟਾ ਕੇ ਉਹ ਸੁਆਮੀ ਅੰਦਰ ਸਮਾਂ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਦੂਜਾ ਭਾਵ ਮੇਟਕੈ ਤਬ ਇਹੁ ਹਮਾਰਾ ਮਨੁ ਏਕਤਾ ਮੇਂ ਸਮਾਇਆ ਹੈ॥੮॥੩॥☬ਪੰਡਤ ਕੋ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਪਰਮਾਤਮਾ ਤੋਂ ਬਿਨਾ ਹੋਰ ਝਾਕ ਮਿਟਾ ਕੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੮॥੩॥ਪਦ ਅਰਥ ਦੂਜਾ = ਪ੍ਰਭੂ ਤੋਂ ਬਿਨਾ ਹੋਰ ਝਾਕ। ਮੇਟਿ = ਮਿਟਾ ਕੇ ॥੮॥੩॥
SikhNet (Spanish)se inmerge en Dios, deshaciéndose de la idea del otro.