ੴ

ਸਿੱਖਬਾਣੀ · SikhBani

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥

soee chand charreh se taare soee dineear tapat rahai
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 902, 903 · 24 lines
Translations

ਰਾਮਕਲੀ ਮਹਲਾ ੧ ਅਸਟਪਦੀਆ ॥

raamakalee mahalaa 1 asattapadeea | Ang 902

Sant Singh KhalsaRaamkalee, First Mehl, Ashtpadheeyaa:
Manmohan SinghRamkali 1st Guru. Ashatpadies.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Ramkali, Mejl Guru Nanak, Primer Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 902

Sant Singh KhalsaOne Universal Creator God. By The Grace Of The True Guru:
Manmohan SinghThere is but One True God. By Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਣਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸੋਈ ਚੰਦੁ ਚੜਹਿ ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ ॥

soee chand charreh se taare; soee dineear tapat rahai | Ang 902

Sant Singh KhalsaThe same moon rises, and the same stars; the same sun shines in the sky.
Manmohan SinghThe same moon and the same stars rise and the same sun blazes in the sky.
Manmohan Singh (Punjabi)ਉਹੀ ਚੰਦਰਮਾਂ ਅਤੇ ਓਹੀ ਨਛੱਤਰ ਚੜ੍ਹਦੇ ਹਨ ਅਤੇ ਉਹ ਹੀ ਸੂਰਜ ਅਸਮਾਨ ਵਿੱਚ ਚਮਕਦਾ ਹੈ।
Fareedkot Teekaਜੋ ਚੰਦ ਸਤਿਜੁਗ ਤ੍ਰੇਤਾ ਦੁਆਪਰ ਮੇਂ ਚੜਤਾ ਥਾ ਸੋਈ ਅਬ ਕਲਯੁਗਿ ਮੇਂ ਚੜਤਾ ਹੈ ਅਰ ਸੋਈ ਤਾਰੇ ਹੈਂ, ਸੋਈ ਸੂਰਜ ਭੀ ਤਪਤਾ ਅਰਥਾਤ ਪ੍ਰਕਾਸ ਕਰਤਾ ਹੈ॥
Prof. Sahib Singh(ਸਤਜੁਗ ਤ੍ਰੇਤਾ ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ) ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ,

ਪਦ ਅਰਥ ਸੋਈ = ਉਹੀ। ਚੜਹਿ = ਚੜ੍ਹਦੇ ਹਨ। ਦਿਨੀਅਰੁ = {दिनकर} ਸੂਰਜ।

SikhNet (Spanish)La misma luna, las mismas estrellas se levantan época tras época.

ਸਾ ਧਰਤੀ. ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ. ਥਾਵ ਕੈਸੇ ॥੧॥

saa dharatee. so paun jhulaare; jug jeea khele. thaav kaise |1| Ang 902

Sant Singh KhalsaThe earth is the same, and the same wind blows. The age in which we dwell affects living beings, but not these places. ||1||
Manmohan SinghThe same is the earth and the same wind blows. The age abides within the mortals. How can another place be ascribed to it?
Manmohan Singh (Punjabi)ਉਹ ਹੀ ਜ਼ਮੀਨ ਹੈ ਅਤੇ ਉਹ ਹੀ ਹਵਾ ਵੱਗਦੀ ਹੈ। ਯੁਗ ਪ੍ਰਾਣੀਆਂ ਦੇ ਅੰਦਰ ਵੱਸਦਾ ਹੈ। ਕੋਈ ਹੋਰ ਥਾਂ ਇਸ ਲਈ ਕਿਸ ਤਰ੍ਹਾਂ ਨਿਰੂਪਣ ਕੀਤੀ (ਮਿਥੀ) ਜਾ ਸਕਦੀ ਹੈ?
Fareedkot Teekaਸੋਈ ਧਰਤੀ ਹੈ ਪੁਨਃ ਪੌਨ ਭੀ ਵਹੀ ਝੁਲਾਰੇ ਦੇਤਾ ਹੈ। ਸੋ ਜੀਵ ਹੈਂ ਤਿਨੋਂ ਮੇਂ ਕਲਿਜੁਗ ਖੇਲਤਾ ਹੈ ਔਰ ਥਾਉਂ ਕਲਯੁਗਿ ਕਾ ਕੈਸੇ ਕਹੀਏ, ਭਾਵ ਜੀਵੋਂ ਕੇ ਮਨ ਮੇਂ ਹੀ ਨਿਵਾਸ੍ਹ੍ਹ ਹੈ; ਵਾ ਕਲਜੁਗ ਕੇ ਜੀਵ ਇਸ ਕੇ ਅਨੁਸਾਰ ਖੇਲਤੇ, ਭਾਵ ਚੇਸਟਾ ਕਰਤੇ ਹੈਂ, ਕੈਸੇ ਹੋਰ ਥਾਉਂ ਕਹੀਏ॥੧॥
Prof. Sahib Singhਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ। ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿਚ (ਖੇਡਾਂ) ਖੇਡਦਾ ਹੈ ਕਿਸੇ ਖ਼ਾਸ ਥਾਵਾਂ ਵਿਚ ਨਹੀਂ ਖੇਡ ਸਕਦਾ ॥੧॥

ਪਦ ਅਰਥ ਸਾ = ਉਹੀ {ਨੋਟ: ਪੜਨਾਂਵ 'ਸਾ' ਇਸਤ੍ਰੀ ਲਿੰਗ ਹੈ ਅਤੇ 'ਸੋ' ਪੁਲਿੰਗ ਹੈ}। ਝੁਲਾਰੇ = ਝੁਲਦੀ ਹੈ। ਜੁਗ ਜੀਅ ਖੇਲੇ = ਜੁਗ (ਦਾ ਪ੍ਰਭਾਵ) ਜੀਵਾਂ (ਦੇ ਮਨ) ਵਿਚ ਖੇਡ ਰਿਹਾ ਹੈ। ਥਾਵ ਕੈਸੇ = ਥਾਵਾਂ ਉਤੇ ਕਿਵੇਂ (ਖੇਡ ਸਕਦਾ ਹੈ)? ਨੋਟ: ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ ਹੈ} ॥੧॥

SikhNet (Spanish)El mismo sol brilla allá arriba, la misma tierra subsiste, el mismo viento sopla; ¿cómo entonces es que el tiempo corrompe a la vida y a la gente? (1)

ਜੀਵਨ ਤਲਬ ਨਿਵਾਰਿ ॥

jeevan talab nivaar | Ang 902

Sant Singh KhalsaGive up your attachment to life.
Manmohan SinghShed thou thy desire to remain alive.
Manmohan Singh (Punjabi)ਤੂੰ ਜੀਉਂਦੇ ਰਹਿਣ ਦੀ ਆਪਣੀ ਖਾਹਿਸ਼ ਨੂੰ ਤਿਆਗ ਦੇ।
Fareedkot Teekaਹੇ ਭਾਈ! ਜੀਵਨੇ ਕੀ ਜੋ (ਤਲਬ) ਇਛਾ ਤਿਸ ਕੋ ਨਿਵਰਤ ਕਰੋ॥
Prof. Sahib Singh(ਹੇ ਪੰਡਿਤ! ਆਪਣੇ ਮਨ ਵਿਚੋਂ) ਖ਼ੁਦ-ਗ਼ਰਜ਼ੀ ਦੂਰ ਕਰ (ਇਹ ਖ਼ੁਦ-ਗ਼ਰਜ਼ੀ ਕਲਿਜੁਗ ਹੈ।

ਪਦ ਅਰਥ ਜੀਵਨ ਤਲਬ = ਜੀਵਨ ਦੀ ਤਲਬ, ਸੁਆਰਥ। ਤਲਬ = ਲੋੜ, ਇੱਛਾ। ਨਿਵਾਰਿ = ਦੂਰ ਕਰ।

SikhNet (Spanish)Quita de ti la ansiedad de estar viviendo a expensas de los demás,

ਹੋਵੈ ਪਰਵਾਣਾ ਕਰਹਿ ਧਿਙਾਣਾ; ਕਲਿ ਲਖਣ ਵੀਚਾਰਿ ॥੧॥ ਰਹਾਉ ॥

hovai paravaanaa kareh dhingaanaa; kal lakhan veechaar |1| rahaau | Ang 902

Sant Singh KhalsaThose who act like tyrants are accepted and approved - recognize that this is the sign of the Dark Age of Kali Yuga. ||1||Pause||
Manmohan SinghHe who plays the tyrant is approved. Deem this to be the surest sign of the Darkage. Pause.
Manmohan Singh (Punjabi)ਜੋ ਜੁਲਮ ਕਰਦਾ ਹੈ ਉਹ ਪ੍ਰਮਾਣੀਕ ਹੋ ਜਾਂਦਾ ਹੈ। ਇਸ ਨੂੰ ਕਾਲੇ ਯੁਗ ਦੀ ਪੱਕੀ ਨਿਸ਼ਾਨੀ ਜਾਣ। ਠਹਿਰਾਓ।
Fareedkot Teekaਯੁਗ ਕੇ ਐਸੇ ਲਛਨ ਬੀਚਾਰ: ਜੋ ਪੁਰਸ ਜੋਰਾਵਰੀ ਕਰਤੇ ਹੈਂ, ਸੋ ਲੋਕੋਂ ਮੇਂ ਪਰਵਾਣ ਹੋਤਾ ਹੈ॥੧॥ ਰਹਾਉ ॥
Prof. Sahib Singhਇਸ ਖ਼ੁਦ-ਗ਼ਰਜ਼ੀ ਦੇ ਅਸਰ ਹੇਠ ਜਰਵਾਣੇ ਲੋਕ ਕਮਜ਼ੋਰਾਂ ਉਤੇ) ਧੱਕਾ ਕਰਦੇ ਹਨ ਤੇ (ਉਹਨਾਂ ਦੀਆਂ ਨਜ਼ਰਾਂ ਵਿਚ) ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ। ਖ਼ੁਦ-ਗ਼ਰਜ਼ੀ ਤੇ ਦੂਜਿਆਂ ਉਤੇ ਧੱਕਾ-ਹੇ ਪੰਡਿਤ! ਇਹਨਾਂ ਨੂੰ) ਕਲਿਜੁਗ ਦੇ ਲੱਛਣ ਸਮਝ ॥੧॥ ਰਹਾਉ ॥

ਪਦ ਅਰਥ ਹੋਵੈ ਪਰਵਾਣਾ = (ਨਿਆਂ) ਮੰਨਿਆ ਜਾਂਦਾ ਹੈ। ਧਿਙਾਣਾ = ਜ਼ੋਰ, ਧੱਕਾ, ਜ਼ੁਲਮ। ਲਖਣ = ਲੱਛਣ, ਨਿਸ਼ਾਨੀਆਂ। ਵੀਚਾਰਿ = ਸਮਝ ॥੧॥ ਰਹਾਉ ॥

SikhNet (Spanish)porque el signo más marcado en la Era oscura de Kali Yug es propiciar la tiranía sobre la vida.(1-Pausa)

ਕਿਤੈ ਦੇਸਿ. ਨ ਆਇਆ ਸੁਣੀਐ; ਤੀਰਥ ਪਾਸਿ. ਨ ਬੈਠਾ ॥

kitai des. na aaeaa suneeai; teerath paas. na baitthaa | Ang 902

Sant Singh KhalsaKali Yuga has not been heard to have come to any country, or to be sitting at any sacred shrine.
Manmohan SinghThe Darkage is not heard visiting any country or sitting at any shrine.
Manmohan Singh (Punjabi)ਕਲਯੁਗ ਕਿਸੇ ਮੁਲਕ ਵਿੱਚ ਆਇਆ ਜਾਂ ਕਿਸੇ ਧਰਮ ਅਸਥਾਨ ਤੇ ਬੈਠਾ ਹੋਇਆ ਸੁਣਿਆਂ ਨਹੀਂ ਜਾਣਾ।
Fareedkot Teekaਕਿਸੇ ਦੇਸ ਮੇਂ ਭੀ ਕਲਯੁਗ ਆਇਆ ਹੂਆ ਨਹੀਂ ਸੁਨੀਤਾ ਕਿ ਅਮਕੇ ਦੇਸ ਮੇਂ ਰਹਿਤਾ ਹੈ ਔ ਕਿਸੇ ਤੀਰਥ ਕੇ ਪਾਸ ਬੈਠਾ ਭੀ ਨਹੀਂ ਸੁਨੀਤਾ॥
Prof. Sahib Singhਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਿਜੁਗ ਕਿਸੇ ਖ਼ਾਸ ਦੇਸ ਵਿਚ ਆਇਆ ਹੋਇਆ ਹੈ, ਕਿਸੇ ਖ਼ਾਸ ਤੀਰਥ ਕੋਲ ਬੈਠਾ ਹੋਇਆ ਹੈ।

ਪਦ ਅਰਥ ਕਿਤੈ ਦੇਸਿ = ਕਿਸੇ ਭੀ ਦੇਸ ਵਿਚ।

SikhNet (Spanish)La Era de Kali Yug no se puede distinguir de otra forma;

ਦਾਤਾ ਦਾਨੁ ਕਰੇ. ਤਹ ਨਾਹੀ; ਮਹਲ ਉਸਾਰਿ. ਨ ਬੈਠਾ ॥੨॥

daataa daan kare. teh naahee; mehal usaar. na baitthaa |2| Ang 902

Sant Singh KhalsaIt is not where the generous person gives to charities, nor seated in the mansion he has built. ||2||
Manmohan SinghIt is not there, where the man of bounty practises charity, nor it is seated in the mansion, built by it.
Manmohan Singh (Punjabi)ਇਹ ਉਥੇ ਨਹੀਂ ਜਿਥੇ ਦਾਨੀ ਪੁਰਸ਼ ਪੁੱਨ ਦਾਨ ਕਰਦਾ ਹੈ, ਨਾਂ ਹੀ ਇਹ ਮੰਦਰ ਬਣਾ ਕੇ ਉਸ ਅੰਦਰ ਬੈਠਾ ਹੈ।
Fareedkot Teekaਜੇ ਕਿਤੇ ਦਾਤਾ ਦਾਨ ਕਰਤਾ ਹੈ ਤਹਾਂ ਭੀ ਨਹੀਂ ਹੈ, ਹੋਰ ਕਿਤੇ ਮਹਲ ਉਸਾਰ ਕੇ ਭੀ ਬੈਠਾ ਹੂਆ ਨਹੀਂ ਹੈ॥੨॥
Prof. Sahib Singhਜਿਥੇ ਕੋਈ ਦਾਨੀ ਦਾਨ ਕਰਦਾ ਹੈ ਉਥੇ ਭੀ ਬੈਠਾ ਹੋਇਆ ਕਿਸੇ ਨਹੀਂ ਸੁਣਿਆ, ਕਿਸੇ ਥਾਂ ਕਲਿਜੁਗ ਮਹਲ ਉਸਾਰ ਕੇ ਨਹੀਂ ਬੈਠ ਰਿਹਾ ॥੨॥

ਪਦ ਅਰਥ ਤਹ = ਉਥੇ, ਉਸ ਥਾਂ। ਉਸਾਰਿ = ਉਸਾਰ ਕੇ, ਬਣਾ ਕੇ ॥੨॥

SikhNet (Spanish)no está en un lugar fijo ni tampoco donde vive gente compasiva.(2)

ਜੇ ਕੋ ਸਤੁ ਕਰੇ, ਸੋ ਛੀਜੈ; ਤਪ ਘਰਿ ਤਪੁ, ਨ ਹੋਈ ॥

je ko sat kare, so chheejai; tap ghar tap, na hoee | Ang 902

Sant Singh KhalsaIf someone practices Truth, he is frustrated; prosperity does not come to the home of the sincere.
Manmohan SinghIf anyone practises truth, he is frustrated and prosperity visits not the home of a penitent.
Manmohan Singh (Punjabi)ਜੇਕਰ ਕੋਈ ਜਣਾ ਸੱਚ ਕਮਾਉਂਦਾ ਹੈ, ਉਹ ਖੱਜਲ ਖੁਆਰ ਹੁੰਦਾ ਹੈ ਅਤੇ ਤਪੱਸਵੀ ਦੇ ਧਾਮ ਅੰਦਰ ਤਪਤੇਜ ਨਹੀਂ ਹੁੰਦਾ।
Fareedkot Teekaਏਹ ਲਛਨ ਦੇਖਨੇ ਮੇਂ ਜਰੂਰ ਆਵਤੇ ਹੈਂ: ਜੋ ਕੋਈ ਸਤ ਬੋਲਣੇ ਦੀ ਪ੍ਰਤਗ੍ਯਾ ਕਰਤਾ ਹੈ ਤਿਸ ਕਾ ਵਹੁ ਪ੍ਰਣ ਨਸ਼ਟ ਹੋ ਜਾਤਾ ਹੈ ਔ ਤਪ ਘਰ ਮੇਂ ਇਸਥਿਤ ਹੂਏ ਪੁਰਸ ਕਾ ਤਪੁ ਭੀ ਪੂਰਾ ਨਹੀਂ ਹੋਤਾ ਹੈ॥
Prof. Sahib Singhਜੇ ਕੋਈ ਮਨੁੱਖ ਆਪਣਾ ਆਚਰਨ ਉੱਚਾ ਬਣਾਂਦਾ ਹੈ ਤਾਂ ਉਹ (ਸਗੋਂ ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ, ਜੇ ਕੋਈ ਤਪੀ ਹੋਣ ਦਾ ਦਾਹਵਾ ਕਰਦਾ ਹੈ ਤਾਂ ਉਸ ਦੇ ਇੰਦ੍ਰੁੇ ਆਪਣੇ ਵੱਸ ਵਿਚ ਨਹੀਂ ਹਨ,

ਪਦ ਅਰਥ ਸਤੁ = ਉੱਚਾ ਆਚਰਨ। ਛੀਜੈ = ਛਿੱਜਦਾ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ। ਤਪ ਘਰਿ = ਤਪ ਦੇ ਘਰ ਵਿਚ, ਜਿਸ ਦੇ ਘਰ ਵਿਚ ਤਪ ਹੈ, ਤਪਸ੍ਵੀ।

SikhNet (Spanish)Quien practica la Verdad en esta Era, parece perder; las austeridades no dan fruto, el que recita el Nombre del Señor es difamado.

ਜੇ ਕੋ ਨਾਉ ਲਏ. ਬਦਨਾਵੀ; ਕਲਿ ਕੇ ਲਖਣ ਏਈ ॥੩॥

je ko naau le. badanaavee; kal ke lakhan eee |3| Ang 902

Sant Singh KhalsaIf someone chants the Lord's Name, he is scorned. These are the signs of Kali Yuga. ||3||
Manmohan SinghIf any one utters the Lord's Name, he is disreputed. These are the characteristics of the Darkage.
Manmohan Singh (Punjabi)ਜੇਕਰ ਕੋਈ ਜਣਾ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਬਦਨਾਮ ਹੋ ਜਾਂਦਾ ਹੈ। ਇਹ ਹਨ ਕਲਜੁਗ ਦੀਆਂ ਖਾਸੀਅਤਾਂ।
Fareedkot Teekaਜੋ ਕੋਈ ਨਾਮ ਕੋ ਜਪਤਾ ਹੈ ਤਿਸ ਕੀ ਬਦਨਾਮੀ ਹੋਤੀ ਹੈ, ਭਾਵ ਸੇ ਉਸ ਕੋ ਕਲਿਜੁਗ ਕੋਈ ਬਿਘਨ ਕਰਿ ਦੇਂਦਾ ਹੈ, ਏਹੀ ਕਲਿਯੁਗ ਕੇ ਲਖਣ ਹੈਂ॥੩॥
Prof. Sahib Singhਜੇ ਜੋਈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ (ਲੋਕਾਂ ਵਿਚ ਸਗੋਂ ਉਸ ਦੀ) ਬਦਨਾਮੀ ਹੁੰਦੀ ਹੈ। (ਹੇ ਪੰਡਿਤ! ਭੈੜਾ ਆਚਰਨ, ਇੰਦ੍ਰੇ ਵੱਸ ਵਿਚ ਨਾਹ ਹੋਣੇ, ਪ੍ਰਭੂ-ਨਾਮ ਵੱਲੋਂ ਨਫ਼ਰਤ-) ਇਹ ਹਨ ਕਲਿਜੁਗ ਦੇ ਲੱਛਣ ॥੩॥

ਪਦ ਅਰਥ ਨਾਉ = ਪਰਮਾਤਮਾ ਦਾ ਨਾਮ। ਏਈ = ਇਹੀ (ਹਨ) ॥੩॥

SikhNet (Spanish)Ésta, en verdad, es la característica de la Era de Kali Yug.(3)

ਜਿਸੁ ਸਿਕਦਾਰੀ. ਤਿਸਹਿ ਖੁਆਰੀ; ਚਾਕਰ ਕੇਹੇ ਡਰਣਾ ॥

jis sikadaaree. tiseh khuaaree; chaakar kehe ddaranaa | Ang 902

Sant Singh KhalsaWhoever is in charge, is humiliated. Why should the servant be afraid,
Manmohan SinghWhosoever possesses cheiftainship, he suffers humiliation. What has the servant to fear?
Manmohan Singh (Punjabi)ਜਿਸ ਦੇ ਪੱਲੇ ਸਰਦਾਰੀ ਹੈ, ਖੱਚਲ ਖੁਆਰੀ ਭੀ ਉਹ ਉਠਾਉਂਦਾ ਹੈ। ਨੌਕਰ ਨੂੰ ਕਾਹਦਾ ਡਰ ਹੈ?
Fareedkot Teekaਜਿਸ ਕੋ ਸਰਦਾਰੀ ਪ੍ਰਾਪਤ ਹੋਤੀ ਹੈ ਤਿਸ ਕੋ ਖੁਆਰੀ ਭੀ ਹੋਤੀ ਹੈ ਔ ਚਾਕਰੋਂ ਕੋ ਕੋਈ ਡਰੁ ਨਹੀਂ ਹੋਤਾ ਹੈ॥
Prof. Sahib Singh(ਪਰ ਇਹ ਖ਼ੁਦ-ਗ਼ਰਜ਼ੀ ਤੇ ਕਮਜ਼ੋਰਾਂ ਉਤੇ ਧੱਕਾ ਸੁਖੀ ਜੀਵਨ ਦਾ ਰਸਤਾ ਨਹੀਂ) ਜਿਸ ਮਨੁੱਖ ਨੂੰ ਦੂਜਿਆਂ ਉਤੇ ਸਰਦਾਰੀ ਮਿਲਦੀ ਹੈ (ਤੇ ਉਹ ਕਮਜ਼ੋਰਾਂ ਉਤੇ ਧੱਕਾ ਕਰਦਾ ਹੈ) ਉਸ ਦੀ ਹੀ (ਇਸ ਧੱਕੇ-ਜ਼ੁਲਮ ਦੇ ਕਾਰਨ ਆਖ਼ਰ) ਦੁਰਗਤਿ ਹੁੰਦੀ ਹੈ।

ਪਦ ਅਰਥ ਸਿਕਦਾਰੀ = ਸਰਦਾਰੀ, ਚੌਧਰ। ਖੁਆਰੀ = ਜ਼ਿੱਲਤ, ਦੁਰਗਤਿ। ਕੇਹੇ = ਕਾਹਦੇ ਵਾਸਤੇ?

SikhNet (Spanish)Quien sea que esté a cargo será humillado. ¿Por qué el sirviente debería vivir en el temor

ਜਾ ਸਿਕਦਾਰੈ ਪਵੈ ਜੰਜੀਰੀ; ਤਾ ਚਾਕਰ ਹਥਹੁ ਮਰਣਾ ॥੪॥

jaa sikadaarai pavai janjeeree; taa chaakar hathahu maranaa |4| Ang 902

Sant Singh Khalsawhen the master is put in chains? He dies at the hands of his servant. ||4||
Manmohan SinghWhen the chief is chained, then he dies at the hands of the servant.
Manmohan Singh (Punjabi)ਜਦ ਸਰਦਾਰ ਨੂੰ ਬੇੜੀਆਂ ਪੈਦੀਆਂ ਹਨ ਤਦ ਨੌਕਰ ਦੇ ਹੱਥੋਂ ਉਸ ਦੀ ਮੌਤ ਹੁੰਦੀ ਹੈ।
Fareedkot Teekaਜਬ ਸਰਦਾਰ ਕੋ ਜੰਜੀਰ ਪੜਤੇ ਹੈਂ, ਭਾਵ ਜਬ ਪਾਤਸਾਹਿ ਕੈਦ ਕਰਤੇ ਹੈਂ ਤਬ ਚਾਕਰੋਂ ਕੇ ਹਾਥੋਂ ਸੇ ਤਿਨ ਕਾ ਮਰਨਾ ਹੋਤਾ ਹੈ॥੪॥
Prof. Sahib Singhਨੌਕਰਾਂ ਨੂੰ (ਉਸ ਦੁਰਗਤਿ ਤੋਂ ਕੋਈ) ਖ਼ਤਰਾ ਨਹੀਂ ਹੁੰਦਾ, ਜਦੋਂ ਉਸ ਸਰਦਾਰ ਦੇ ਗਲ ਵਿਚ ਫਾਹਾ ਪੈਂਦਾ ਹੈ, ਤਾਂ ਉਹ ਉਹਨਾਂ ਨੌਕਰਾਂ ਦੇ ਹੱਥੋਂ ਹੀ ਮਰਦਾ ਹੈ ॥੪॥

ਪਦ ਅਰਥ ਸਿਕਦਾਰੈ = ਸਿਕਦਾਰ ਨੂੰ ॥੪॥

SikhNet (Spanish)cuando el Maestro es encadenado? Él es traicionado a manos de su sirviente.(4)

ਆਖੁ ਗੁਣਾ; ਕਲਿ ਆਈਐ ॥

aakh gunaa; kal aaeeai | Ang 903

Sant Singh KhalsaChant the Praises of the Lord; Kali Yuga has come.
Manmohan SinghUtter thou the Lord's praise. The Kaliage is come.
Manmohan Singh (Punjabi)ਤੂੰ ਸਾਈਂ ਦੇ ਜੱਸ ਦਾ ਉਚਾਰਨ ਕਰ। ਕਲਯੁਗ ਆ ਗਿਆ ਹੈ।
Fareedkot Teekaਹੇ ਭਾਈ! ਅਬ ਪਰਮੇਸ੍ਵਰ ਕੇ ਗੁਣ ਕਹੋ, ਕਿਉਂਕਿ ਕਲਿਯੁਗ ਆਇ ਗਇਆ ਹੈ॥
Prof. Sahib Singh(ਹੇ ਪੰਡਿਤ! ਤੇਰੇ ਕਹਿਣ ਅਨੁਸਾਰ ਜੇ ਹੁਣ) ਕਲਿਜੁਗ ਦਾ ਸਮਾ ਹੀ ਆ ਗਿਆ ਹੈ,

ਪਦ ਅਰਥ ਆਖੁ ਗੁਣਾ = (ਪਰਮਾਤਮਾ ਦੇ) ਗੁਣ ਆਖ। ਕਲਿ ਆਈਐ = (ਜੇ) ਕਲਿਜੁਗ (ਭੀ) ਆਇਆ ਮੰਨ ਲਿਆ ਜਾਏ।

SikhNet (Spanish)Entona tu Alabanza al Señor, pues la oscura Era de Kali Yug se ha instalado;

ਤਿਹੁ ਜੁਗ ਕੇਰਾ. ਰਹਿਆ ਤਪਾਵਸੁ; ਜੇ ਗੁਣ ਦੇਹਿ. ਤ ਪਾਈਐ ॥੧॥ ਰਹਾਉ ॥

tihu jug keraa. rahiaa tapaavas; je gun dehi. ta paaeeai |1| rahaau | Ang 903

Sant Singh KhalsaThe justice of the previous three ages is gone. One obtains virtue, only if the Lord bestows it. ||1||Pause||
Manmohan SinghThe Justice of the three ages has, now, ceased to be administered. If the Lord blesses man with virtues, then alone, he obtains salvation. Pause.
Manmohan Singh (Punjabi)ਤਿੰਨਾਂ ਯੁਗਾਂ ਦਾ ਨਿਆਂ, ਹੁਣ ਹੋਣਾ ਬੰਦ ਹੋ ਗਿਆ ਹੈ। ਜੇਕਰ ਪ੍ਰਭੂ ਇਨਸਾਨ ਨੂੰ ਨੇਕੀਆਂ ਪ੍ਰਦਾਨ ਕਰੇ, ਕੇਵਲ ਤਦ ਹੀ ਉਹ ਮੋਖਸ਼ ਨੂੰ ਪ੍ਰਾਪਤ ਹੁੰਦਾ ਹੈ। ਠਹਿਰਾਓ।
Fareedkot Teekaਤੀਨ ਜੁਗ ਪਿਛਲਿਓਂ ਕਾ ਜੋ ਨਿਆਉਂ ਥਾ ਸਤ ਬੋਲਣਾ ਔ ਯਗ ਕਰਨੇ ਪੁਨਃ ਪੂਜਾ ਕਰਨੀ ਇਹ ਦੂਰ ਹੂਆ ਹੈ। ਅਬ ਪਰਮੇਸ੍ਵਰ ਅਪਣੇ ਗੁਣਾਨਵਾਦ ਦੇਵੈ ਤੋ ਮੋਖ ਕੋ ਪਾਈਤਾ ਹੈ॥੧॥ ਰਹਾਉ ॥
Prof. Sahib Singh(ਤਾਂ ਭੀ ਤੀਰਥ ਵਰਤ ਆਦਿਕ ਕਰਮ ਕਾਂਡ ਦਾ ਰਸਤਾ ਛੱਡ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ (ਕਿਉਂਕਿ ਤੇਰੇ ਧਰਮ ਸ਼ਾਸਤ੍ਰਾਂ ਅਨੁਸਾਰ ਕਲਿਜੁਗ ਵਿਚ ਸਿਫ਼ਤ-ਸਾਲਾਹ ਹੀ ਪਰਵਾਨ ਹੈ, ਤੇ) ਪਹਿਲੇ ਤਿੰਨ ਜੁਗਾਂ ਦਾ ਪ੍ਰਭਾਵ ਹੁਣ ਮੁੱਕ ਚੁਕਾ ਹੈ। (ਸੋ, ਹੇ ਪੰਡਿਤ! ਪਰਮਾਤਮਾ ਅਗੇ ਇਉਂ ਅਰਜ਼ੋਈ ਕਰ-ਹੇ ਪ੍ਰਭੂ! ਜੇ ਬਖ਼ਸ਼ਸ਼ ਕਰਨੀ ਹੈ ਤਾਂ ਆਪਣੇ) ਗੁਣਾਂ ਦੀ ਬਖ਼ਸ਼ਸ਼ ਕਰ, ਇਹ ਹੀ ਪ੍ਰਾਪਤ ਕਰਨ-ਜੋਗ ਹੈ ॥੧॥ ਰਹਾਉ ॥

ਪਦ ਅਰਥ ਕੇਰਾ = ਦਾ। ਤਿਹੁ ਜੁਗ ਕੇਰਾ = ਤਿੰਨਾਂ ਹੀ ਜੁਗਾਂ ਦਾ। ਰਹਿਆ = ਰਹਿ ਗਿਆ ਹੈ, ਮੁੱਕ ਗਿਆ ਹੈ। ਤਪਾਵਸੁ = ਨਿਆਂ, ਪ੍ਰਭਾਵ। ਦੇਹਿ = (ਹੇ ਪ੍ਰਭੂ!) ਤੂੰ ਦੇਵੇਂ। ਤ ਪਾਈਐ = ਤਾਂ (ਇਹ ਗੁਣ ਹੀ) ਪ੍ਰਾਪਤ ਕਰਨ ਜੋਗ ਹਨ ॥੧॥ ਰਹਾਉ ॥

SikhNet (Spanish)la rectitud de las tres eras pasadas ya no se practica más, ahora, sólo si el Señor nos bendice con Mérito, logramos vivir en Su Gracia.(1-Pausa)

ਕਲਿ ਕਲਵਾਲੀ. ਸਰਾ ਨਿਬੇੜੀ; ਕਾਜੀ ਕ੍ਰਿਸਨਾ ਹੋਆ ॥

kal kalavaalee. saraa niberree; kaajee krisanaa hoaa | Ang 903

Sant Singh KhalsaIn this turbulent age of Kali Yuga, Muslim law decides the cases, and the blue-robed Qazi is the judge.
Manmohan SinghIn the unpeaceful Kaliage Muslim Law decides the cases and the blue-robed Qazi, is the Judge.
Manmohan Singh (Punjabi)ਅਸ਼ਾਂਤ ਕਲਯੁਗ ਅੰਦਰ ਮੁਸਲਮਾਨੀ ਕਾਨੂੰਨ ਮੁਕੱਦਮਿਆਂ ਦੇ ਫੈਸਲੇ ਕਰਦਾ ਹੈ ਅਤੇ ਨੀਲੇ ਬਸਤਰਾਂ ਵਾਲਾ ਕਾਜੀ ਜੱਜ ਹੈ।
Fareedkot Teekaਕਲਜੁਗ ਮੇਂ ਕਲੇਸ ਵਾਲੀ ਸਰਾ ਨਿਬੇੜੀ ਹੈ, ਭਾਵ ਸੇ ਵੱਢੀ ਲੈ ਕੇ ਬੇਇਨਸਾਫੀ ਕਰਤੇ ਹੈਂ। ਇਸੀ ਸੇ ਕਾਜੀ, ਭਾਵ ਅਦਾਲਤੀ ਪਾਪੋਂ ਕਰ ਕੇ ਕਾਲੇ ਹੋ ਰਹੇ ਹੈਂ॥
Prof. Sahib Singh(ਹੇ ਪੰਡਿਤ) ਕਲਿਜੁਗ ਇਹ ਹੈ (ਕਿ ਮੁਸਲਮਾਨੀ ਹਕੂਮਤ ਵਿਚ ਧੱਕੇ-ਜ਼ੋਰ ਨਾਲ) ਝਗੜੇ ਵਧਾਣ ਵਾਲਾ ਇਸਲਾਮੀ ਕਾਨੂੰਨ ਹੀ ਫ਼ੈਸਲੇ ਕਰਨ ਵਾਲਾ ਬਣਿਆ ਹੋਇਆ ਹੈ, ਤੇ ਨਿਆਂ ਕਰਨ ਵਾਲਾ ਕਾਜ਼ੀ-ਹਾਕਮ ਵੱਢੀ-ਖ਼ੋਰ ਹੋ ਚੁਕਾ ਹੈ।

ਪਦ ਅਰਥ ਕਲਿ = (ਇਹੀ) ਕਲਜੁਗ (ਹੈ)। ਕਲ ਵਾਲੀ = ਕਲਹ ਵਾਲੀ, ਝਗੜੇ ਵਧਾਣ ਵਾਲੀ। ਸਰਾ = ਸ਼ਰਹ, ਧਾਰਮਕ ਕਾਨੂੰਨ। ਨਿਬੇੜੀ = ਨਿਬੇੜਾ ਕਰਨ ਵਾਲੀ, ਫ਼ੈਸਲਾ ਦੇਣ ਵਾਲੀ, ਨਿਆਂ ਕਰਨ ਵਾਲੀ। ਕਾਜੀ = ਝਗੜਿਆਂ ਦੇ ਫ਼ੈਸਲੇ ਕਰਨ ਵਾਲਾ ਹਾਕਮ। ਕ੍ਰਿਸ਼ਨਾ = ਕਾਲਾ, ਕਾਲੇ ਦਿਲ ਵਾਲਾ, ਵੱਢੀ-ਖ਼ੋਰ।

SikhNet (Spanish)En esta era de turbulencia, el código musulmán es el que hace justicia y el Quazi con su túnica azul,

ਬਾਣੀ ਬ੍ਰਹਮਾ ਬੇਦੁ ਅਥਰਬਣੁ; ਕਰਣੀ ਕੀਰਤਿ ਲਹਿਆ ॥੫॥

baanee brahamaa bed atharaban; karanee keerat lahiaa |5| Ang 903

Sant Singh KhalsaThe Guru's Bani has taken the place of Brahma's Veda, and the singing of the Lord's Praises are good deeds. ||5||
Manmohan SinghIt is through the Guru's hymns, in place of the Atharwan Veda of Brahma, and the good deeds, that glory is obtained in this age.
Manmohan Singh (Punjabi)ਬ੍ਰਹਮੇ ਦੇ ਅਥਰਵਣ ਵੇਦ ਦੀ ਥਾਂ ਤੇ ਗੁਰਾਂ ਦੀ ਬਾਣੀ ਅਤੇ ਨੇਕ ਅਮਲਾਂ ਦੇ ਰਾਹੀਂ ਇਸ ਯੁਗ ਅੰਦਰ ਪ੍ਰਭਤਾ ਪ੍ਰਾਪਤ ਹੁੰਦੀ ਹੈ।
Fareedkot Teekaਬ੍ਰਹਮਾ ਜੀ ਕਰ ਕੇ ਪ੍ਰਕਾਸ਼ਤ ਅਥਰਬਣ ਆਦਿ ਬੇਦ ਬਾਨੀ ਕਾ ਜੋ ਬਿਸਥਾਰ ਹੈ, ਤਿਸ ਮੇਂ ਸੇ ਪਰਮੇਸ੍ਵਰ ਕੀ ਕੀਰਤੀ ਰੂਪ ਜੋ ਕਰਣੀ ਹੈ ਤਿਸ ਕੋ ਸੰਤ ਜਨੋਂ ਨੇ ਪਾਇਆ ਹੈ॥੫॥
Prof. Sahib Singh(ਜਾਦੂ ਟੂਣਿਆਂ ਦਾ ਪਰਚਾਰਕ) ਅਥਰਬਣ ਵੇਦ ਬ੍ਰਹਮਾ ਦੀ ਬਾਣੀ ਪ੍ਰਧਾਨ ਹੈ। ਉੱਚਾ ਆਚਰਨ ਤੇ ਸਿਫ਼ਤ-ਸਾਲਾਹ ਲੋਕਾਂ ਦੇ ਮਨਾਂ ਤੋਂ ਲਹਿ ਗਏ ਹਨ-ਇਹੀ ਹੈ ਕਲਿਜੁਗ ॥੫॥

ਪਦ ਅਰਥ ਕਰਣੀ = ਉੱਚਾ ਆਚਰਨ। ਕੀਰਤਿ = ਪਰਮਾਤਮਾ ਦੀ ਸਿਫ਼ਤ-ਸਾਲਾਹ। ਲਹਿਆ = (ਲੋਕਾਂ ਦੇ ਮਨਾਂ ਤੋਂ) ਲਹਿ ਗਏ ਹਨ ॥੫॥

SikhNet (Spanish)ocupa el trono de Krishna. Es la era de los libros de los Brahmanes del Atharva Veda, pero la única actitud verdadera es la Alabanza del Señor. (5)

ਪਤਿ ਵਿਣੁ ਪੂਜਾ. ਸਤ ਵਿਣੁ ਸੰਜਮੁ; ਜਤ ਵਿਣੁ. ਕਾਹੇ ਜਨੇਊ ॥

pat vin poojaa. sat vin sanjam; jat vin. kaahe janeaoo | Ang 903

Sant Singh KhalsaWorship without faith; self-discipline without truthfulness; the ritual of the sacred thread without chastity - what good are these?
Manmohan SinghWorship without faith, discipline without truthfulness and sacred thread without chastity; of what avail are they?
Manmohan Singh (Punjabi)ਨਿਸਚੇ ਬਗੈਰ ਉਪਾਸ਼ਨਾ, ਸੱਚਾਈ ਦੇ ਬਗੈਰ ਸਵੈ-ਜਬਤ ਅਤੇ ਪ੍ਰਹੇਜ਼ਗਾਰੀ ਦੇ ਬਗੈਰ ਜੰਞੂ ਇਹ ਕਿਹੜੇ ਕੰਮ ਦੇ ਹਨ?
Fareedkot Teekaਜੇ ਪੂਜਾ ਕਰੀ ਔ ਪਤਿ ਨ ਰਹੀ ਤੋ ਕਿਆ ਹੈ, ਭਾਵ ਉਤਮ ਕਰਮ ਤੇ ਹੀ ਪਤਿ ਮਿਲਤੀ ਹੈ। ਪੁਨਃ ਸਚ ਤੋ ਬੋਲਤਾ ਨਹੀਂ ਔ ਇੰਦ੍ਰ੍ਯੋਂ ਕਾ ਸੰਜਮ ਵਾਲਾ ਹੂਆ ਤੋ ਕਿਆ ਹੂਆ। ਤਥਾ ਜਤ ਤੋ ਧਾਰਿਆ ਨਹੀਂ ਔ ਪਹਿਰਿਆ ਜਨੇਊ ਤੋ ਕਿਆ ਹੈ॥
Prof. Sahib Singhਪਤੀ-ਪਰਮਾਤਮਾ ਨੂੰ ਵਿਸਾਰ ਕੇ ਇਹ ਦੇਵ-ਪੂਜਾ ਕਿਸ ਅਰਥ? ਉੱਚੇ ਆਚਰਨ ਤੋਂ ਖ਼ਾਲੀ ਰਹਿ ਕੇ ਇਸ ਸੰਜਮ ਦਾ ਕੀਹ ਲਾਭ? ਜੇ ਵਿਚਾਰਾਂ ਵਲੋਂ ਰੋਕ-ਥੰਮ ਨਹੀਂ ਤਾਂ ਜਨੇਊ ਕੀਹ ਸੰਵਾਰਦਾ ਹੈ?

ਪਦ ਅਰਥ ਪੂਜਾ = ਦੇਵ-ਪੂਜਾ, ਦੇਵਤਿਆਂ ਦੀ ਪੂਜਾ। ਪਤਿ = ਪ੍ਰਭੂ-ਪਤੀ। ਸਤ = ਉੱਚਾ ਆਚਰਨ। ਸੰਜਮੁ = ਇੰਦ੍ਰਿਆਂ ਨੂੰ ਰੋਕਣ ਦਾ ਜਤਨ। ਜਤ = ਕਾਮ-ਵਾਸਨਾ ਨੂੰ ਰੋਕਣਾ। ਕਾਹੇ = ਕੀਹ ਲਾਭ? ਵਿਅਰਥ।

SikhNet (Spanish)¿Por qué alabar sin Honor, por qué tener disciplina sin Verdad? ¿Por qué usar el hilo sagrado sin tener Continencia?

ਨਾਵਹੁ ਧੋਵਹੁ ਤਿਲਕੁ ਚੜਾਵਹੁ; ਸੁਚ ਵਿਣੁ ਸੋਚ. ਨ ਹੋਈ ॥੬॥

naavahu dhovahu tilak charraavahu; such vin soch. na hoee |6| Ang 903

Sant Singh KhalsaYou may bathe and wash, and apply a ritualistic tilak mark to your forehead, but without inner purity, there is no understanding. ||6||
Manmohan SinghOne may bath, wash his body and apply sacrificial; mark to his forehead, but without the Lord's meditation, there can be no piety,
Manmohan Singh (Punjabi)ਬੰਦਾ ਇਸ਼ਨਾਨ ਕਰ ਲਵੇ, ਆਪਣੀ ਦੇਹ ਸਾਫ ਕਰ ਲਵੇ ਅਤੇ ਆਪਣੇ ਮੱਥੇ ਤੇ ਟਿੱਕਾ ਲਾ ਲਵੇ, ਪ੍ਰੰਤੂ ਸਾਹਿਬ ਦੇ ਸਿਮਰਨ ਦੇ ਬਗੈਰ ਪਵਿੱਤਰਤਾ ਨਹੀਂ ਹੋ ਸਕਦੀ।
Fareedkot Teekaਨਾਵਤੇ ਭੀ ਹੋ ਔ ਬਸਤ੍ਰੋਂ ਕੋ ਧੋਤੇ ਭੀ ਹੋ ਪੁਨਹ ਤਿਲਕ ਭੀ ਮਸਤਕ ਪਰ ਚੜਾਵਤੇ ਹੋ ਪਰੰਤੂ ਬਿਚਾਰ ਬਿਨਾ ਪਵਿਤ੍ਰਤਾ ਨਹੀਂ ਹੋਤੀ, ਭਾਵ ਜੀਵ ਕੋ ਵੀਚਾਰੁ ਕਰਨਾ ਮੁਖ ਕਰਤਬੁ ਹੈ॥੬॥
Prof. Sahib Singh(ਹੇ ਪੰਡਿਤ!) ਤੁਸੀ (ਤੀਰਥਾਂ ਤੇ) ਇਸ਼ਨਾਨ ਕਰਦੇ ਹੋ, (ਸਰੀਰ ਮਲ ਮਲ ਕੇ) ਧੋਂਦੇ ਹੋ, (ਮੱਥੇ ਉਤੇ) ਤਿਲਕ ਲਾਂਦੇ ਹੋ (ਤੇ ਇਸ ਨੂੰ ਪਵਿਤ੍ਰ ਕਰਮ ਸਮਝਦੇ ਹੋ), ਪਰ ਪਵਿਤ੍ਰ ਆਚਰਨ ਤੋਂ ਬਿਨਾ ਇਹ ਬਾਹਰਲੀ ਪਵਿਤ੍ਰਤਾ ਕੋਈ ਮੁੱਲ ਨਹੀਂ ਰੱਖਦੀ। (ਅਸਲ ਵਿਚ ਇਹ ਭੁਲੇਖਾ ਭੀ ਕਲਿਜੁਗ ਹੀ ਹੈ) ॥੬॥

ਪਦ ਅਰਥ ਸੁਚ = ਪਵਿਤ੍ਰਤਾ ॥੬॥

SikhNet (Spanish)Uno podrá bañarse en aguas sagradas, untarse de azafrán, pero sin la Pureza interna, uno no es limpiado. (6)

ਕਲਿ ਪਰਵਾਣੁ ਕਤੇਬ ਕੁਰਾਣੁ ॥

kal paravaan kateb kuraan | Ang 903

Sant Singh KhalsaIn Kali Yuga, the Koran and the Bible have become famous.
Manmohan SinghIn the kalage, Quran has become the approved book.
Manmohan Singh (Punjabi)ਕਲਯੁਗ ਅੰਦਰ ਕੁਰਾਨ ਪ੍ਰਮਾਣੀਕ ਪੁਸਤਕ ਹੋ ਗਈ ਹੈ।
Fareedkot Teekaਕਲਯੁਗ ਮੇਂ ਮੁਸਲਮਾਨੋਂ ਕਾ ਤੇਜੁ ਹੈ ਔ ਹਿੰਦੂਓਂ ਕਾ ਪ੍ਰਤਾਪ ਕਮ ਹੈ॥
Prof. Sahib Singh(ਇਸਲਾਮੀ ਹਕੂਮਤ ਦੇ ਧੱਕੇ ਜ਼ੋਰ ਦੇ ਹੇਠ) ਸ਼ਾਮੀ ਕਿਤਾਬਾਂ ਤੇ ਕੁਰਾਨ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ,

ਪਦ ਅਰਥ ਕਲਿ = ਇਹ ਹੈ ਕਲਿਜੁਗ। ਪਰਵਾਣੁ = (ਜੇਹੜੇ "ਧਿਙਾਣਾ ਕਰਹਿ" ਉਹਨਾਂ ਦੇ ਦਬਾਉ ਹੇਠ) ਮੰਨੇ ਜਾ ਰਹੇ ਹਨ।

SikhNet (Spanish)En la Era de Kali Yug los libros aprobados son el Corán y los Textos Semíticos,

ਪੋਥੀ ਪੰਡਿਤ ਰਹੇ ਪੁਰਾਣ ॥

pothee panddit rahe puraan | Ang 903

Sant Singh KhalsaThe Pandit's scriptures and the Puraanas are not respected.
Manmohan SinghThe Brahmans, the Hindu religious books and Puranas are esteemed not.
Manmohan Singh (Punjabi)ਬ੍ਰਹਮਣਾਂ, ਹਿੰਦੂਆਂ ਦੀਆਂ ਧਾਰਮਕ ਪੁਸਤਕਾਂ ਅਤੇ ਪੁਰਾਣਾਂ ਦੀ ਕਦਰ ਨਹੀਂ ਰਹੀ।
Fareedkot Teekaਇਸੀ ਸੇ ਪੋਥੀਆਂ ਸਧਾਰਨ ਪੁਸਤਕ ਔ ਪੁਰਾਨ ਅਰ ਤਿਨ ਕੇ ਸਿਧਾਂਤ ਕੇ ਜਾਨਣੇਹਾਰੇ ਪੰਡਿਤ ਭੀ ਰਹਿ ਚੁਕੇ ਹੈਂ॥
Prof. Sahib Singhਪੰਡਿਤਾਂ ਦੀਆਂ ਪੁਰਾਣ ਆਦਿਕ ਪੁਸਤਕਾਂ ਰਹਿ ਗਈਆਂ ਹਨ।

ਪਦ ਅਰਥ ਰਹੇ = ਰਹਿ ਗਏ ਹਨ

SikhNet (Spanish)y los de los Brahmanes, los Vedas y los Puranas ya no se escuchan más.

ਨਾਨਕ; ਨਾਉ ਭਇਆ ਰਹਮਾਣੁ ॥

naanak; naau bheaa rahamaan | Ang 903

Sant Singh KhalsaO Nanak, the Lord's Name now is Rehmaan, the Merciful.
Manmohan SinghThe Merciful Khuda is now the Lord's Name, O Nanak.
Manmohan Singh (Punjabi)ਮਿਹਰਬਾਨ ਖੁਦਾ ਹੁਣ ਪ੍ਰਭੂ ਦਾ ਨਾਮ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਬ ਮੁਸਲਮਾਨੀ ਬੋਲੀ ਮੇਂ ਭਗਵੰਤ ਕਾ ਨਾਮ ਰਹਿਮਾਨ ਭਇਆ ਹੈ॥
Prof. Sahib Singhਹੇ ਨਾਨਕ! (ਇਸ ਜ਼ੋਰ ਧੱਕੇ ਹੇਠ ਹੀ) ਪਰਮਾਤਮਾ ਦਾ ਨਾਮ 'ਰਹਮਾਨ' ਆਖਿਆ ਜਾ ਰਿਹਾ ਹੈ- ਇਹ ਭੀ, ਹੇ ਪੰਡਿਤ! ਕਲਿਜੁਗ (ਦਾ ਲੱਛਣ) ਹੈ (ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਧੱਕੇ ਜ਼ੋਰ ਨਾਲ 'ਧਿਙਾਣੇ' ਨਾਲ ਦਬਾਣਾ ਕਲਿਜੁਗ ਦਾ ਪ੍ਰਭਾਵ ਹੈ)।
SikhNet (Spanish)Alá, el Compasivo, es ahora el Nombre del Señor,

ਕਰਿ ਕਰਤਾ; ਤੂ ਏਕੋ ਜਾਣੁ ॥੭॥

kar karataa; too eko jaan |7| Ang 903

Sant Singh KhalsaKnow that there is only One Creator of the creation. ||7||
Manmohan SinghKnow thou that there is but One Creator of the creation.
Manmohan Singh (Punjabi)ਜਾਣ ਲੈ ਕਿ ਰਚਨਾ ਦਾ ਕੇਵਲ ਇਕ ਹੀ ਰਚਣਹਾਰ ਹੈ।
Fareedkot Teekaਹੇ ਭਾਈ! (ਕਰਤਾ) ਪਰਮੇਸਰ ਜੋ ਹਿੰਦੂ ਅਰ ਮੁਸਲਮਾਨ ਦੋਊ ਕੇ ਕਰਨੇਹਾਰਾ ਹੈ, ਸੋ ਤੂੰ ਏਕੇ ਹੀ ਜਾਨੁ॥੭॥
Prof. Sahib Singhਹੇ ਪੰਡਿਤ! ਹਰ ਇਕੋ ਕਰਤਾਰ ਹੈ ਹੀ ਇਹ ਸਭ ਕੁਝ ਕਰਨ ਵਾਲਾ ਜਾਣ ॥੭॥
SikhNet (Spanish)pero velo, oh amigo, como el Uno es a través de las épocas.(7)

ਨਾਨਕ ਨਾਮੁ ਮਿਲੈ ਵਡਿਆਈ; ਏਦੂ ਉਪਰਿ ਕਰਮੁ ਨਹੀ ॥

naanak naam milai vaddiaaee; edoo upar karam nahee | Ang 903

Sant Singh KhalsaNanak has obtained the glorious greatness of the Naam, the Name of the Lord. There is no action higher than this.
Manmohan SinghNanak seeks the greatness of the Lord's Name. For no other religious deed is superior to it.
Manmohan Singh (Punjabi)ਨਾਨਕ ਪ੍ਰਭੂ ਦੇ ਨਾਮ ਦੀ ਬਜੁਰਗੀ ਨੂੰ ਲੋੜਦਾ ਹੈ। ਕਿਉਂਜੋ ਇਸ ਤੋਂ ਸ੍ਰੇਸ਼ਟਕੋਈ ਹੋਰ ਧਾਰਮਕ ਸੰਸਕਾਰ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਕਰ ਕੇ ਕਲਿਜੁਗ ਮੇਂ ਵਡਿਆਈ ਮਿਲਤੀ ਹੈ। ਇਸ ਨਾਮ ਜਾਪ ਕੇ ਊਪਰ ਹੋਰ ਕੋਈ ਕਰਮ ਨਹੀਂ ਹੈ॥
Prof. Sahib Singhਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਨਾਮ ਜਪਣ ਤੋਂ ਵਧੀਕ ਚੰਗਾ ਹੋਰ ਕੋਈ ਕਰਮ ਨਹੀਂ ਹੈ (ਪੰਡਿਤ ਤੀਰਥ ਵਰਤ ਆਦਿਕ ਕਰਮਾਂ ਨੂੰ ਹੀ ਸਲਾਹੁੰਦਾ ਰਹਿੰਦਾ ਹੈ)।

ਪਦ ਅਰਥ ਏਦੂ ਉਪਰਿ = ਇਸ ਤੋਂ ਸ੍ਰੇਸ਼ਟ।

SikhNet (Spanish)Busca la Gloria del Nombre del Señor; pues después de eso no hay ni una atracción.

ਜੇ ਘਰਿ ਹੋਦੈ. ਮੰਗਣਿ ਜਾਈਐ; ਫਿਰਿ ਓਲਾਮਾ ਮਿਲੈ ਤਹੀ ॥੮॥੧॥

je ghar hodai. mangan jaaeeai; fir olaamaa milai tahee |8|1| Ang 903

Sant Singh KhalsaIf someone goes out to beg for what is already in his own home, then he should be chastised. ||8||1||
Manmohan SinghIf man goes elsewhere to ask for what he has at his home, he meets with reproach then.
Manmohan Singh (Punjabi)ਜੇਕਰ ਬੰਦਾ ਹੋਰ ਕਿਧਰੇ ਉਹ ਕੁਝ ਮੰਗਣ ਜਾਵੇ, ਜੋ ਉਸ ਦੇ ਆਪਣੇ ਗ੍ਰਹਿ ਵਿੱਚ ਹੈ, ਤਦ ਉਸ ਨੂੰ ਤਾਹਨਾ ਮਿਹਣਾ ਮਿਲਦਾ ਹੈ।
Fareedkot Teekaਜੇ ਘਰ ਮੇਂ ਪਦਾਰਥੋਂ ਕੇ ਹੋਤੇ ਔਰ ਸੇ ਮੰਗਣੇ ਕੋ ਜਾਈਐ ਤੌ (ਤਹੀ) ਤਿਸੁ ਮੰਗਣੇ ਵਾਲੇ ਕੋ ਉਲਾਂਭਾ ਹੀ ਮਿਲਤਾ ਹੈ। ਕਿ ਲੋਕ ਕਹਿਤੇ ਹੈਂ ਤੂੰ ਬਡਾ ਬੇਸ਼ਰਮ ਹੈਂ। ਭਾਵ ਕਲਿਯੁਗ ਮੇਂ ਨਾਮ ਕੀ ਮੁਖਤਾ ਹੈਂ। ਇਸ ਕੋ ਛੋਡਕੈ ਜੋ ਯਗ੍ਯਾਦਿਕ ਕਰਤੇ ਹੈਂ ਤਿਸ ਕੋ ਧਰਮਰਾਇ ਤਾੜ ਕੇ ਕਹੇਗਾ: ਨਾਮ ਕੋ ਛੋਡਕਰ ਔਰ ਕਰਮੋਂ ਮੇਂ ਲਾਗ ਕੇ ਤੈਨੇ ਜਨਮ ਵਿਅਰਥ ਕਿਉਂ ਗਵਾਇਆ ਹੈ॥੮॥੧॥☬ਕਿਸੀ ਜੋਗੀ ਕੋ ਉਪਦੇਸ਼ ਕਰਤੇ ਹੂਏ ਗੁਰੂ ਜੀ ਨੇ ਇਹ ਅਸਟਪਦੀ ਉਚਾਰੀ ਹੈ:
Prof. Sahib Singh(ਪਰਮਾਤਮਾ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ, ਉਸ ਦਾ ਨਾਮ ਭੁਲਾਇਆਂ ਇਹ ਸੂਝ ਨਹੀਂ ਰਹਿੰਦੀ ਤੇ ਮਨੁੱਖ ਹੋਰ ਹੋਰ ਆਸਰੇ ਤੱਕਦਾ ਫਿਰਦਾ ਹੈ) ਪਰਮਾਤਮਾ ਦਾਤਾਰ ਹਿਰਦੇ-ਘਰ ਵਿਚ ਹੋਵੇ ਤੇ ਭੁੱਲੜ ਜੀਵ ਬਾਹਰ ਦੇਵੀ ਦੇਵਤਿਆਂ ਆਦਿਕ ਤੋਂ ਮੰਗਦਾ ਫਿਰੇ, ਇਹ ਦੋਸ਼ ਜੀਵ ਦੇ ਸਿਰ ਆਉਂਦਾ ਹੈ ॥੮॥੧॥

ਪਦ ਅਰਥ ਓਲਾਮਾ = ਗਿਲਾ, ਸ਼ਰਮ-ਸਾਰੀ। ਤਹੀ = ਉਥੇ ॥੮॥੧॥

SikhNet (Spanish)¡Qué vergüenza, que mientras uno tiene todo en su propio hogar, va a pedir de puerta en puerta! (8-1)
Answers quote the Granth verbatim with Ang citations. AI commentary is not Gurbani and not a religious ruling.