ਧਨਾਸਰੀ ਮਹਲਾ ੫ ਘਰੁ ੬ ॥
dhanaasaree mahalaa 5 ghar 6 |
Sant Singh KhalsaDhanaasaree, Fifth Mehl, Sixth House:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Dhanasri, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸੁਨਹੁ ਸੰਤ ਪਿਆਰੇ; ਬਿਨਉ ਹਮਾਰੇ ਜੀਉ ॥
sunahu sant piaare; binau hamaare jeeo |
Sant Singh KhalsaListen, O Dear Beloved Saints, to my prayer.
Manmohan SinghO my dear saints, hearken ye to my supplication.
Manmohan Singh (Punjabi)ਹੇ ਮੇਰੇ ਪ੍ਰੀਤਵਾਨ ਸੰਤੋ! ਤੁਸੀਂ ਮੇਰੀ ਬੇਨਤੀ ਵੱਲ ਕੰਨ ਕਰੋ।
Fareedkot Teekaਹੇ ਸੰਤ ਜਨੋਂ ਪਿਆਰਿਓ! ਹਮਾਰੇ ਬੇਨਤੀ ਕੇ ਬਚਨ (ਜੀਉ) ਚਿਤ ਲਾਇ ਕਰ ਸ੍ਰਵਨ ਕਰੋ ਜੀ॥
Prof. Sahib Singhਹੇ ਪਿਆਰੇ ਸੰਤ ਜਨੋ! ਮੇਰੀ ਬੇਨਤੀ ਸੁਣੋ,ਪਦ ਅਰਥ ਸੰਤ ਪਿਆਰੇ = ਹੇ ਪਿਆਰੇ ਸੰਤ ਜਨੋ! ਬਿਨਉ = {विनय} ਬੇਨਤੀ।
SikhNet (Spanish)Oh amados Santos, escuchen mi Plegaria,
ਹਰਿ ਬਿਨੁ ਮੁਕਤਿ; ਨ ਕਾਹੂ ਜੀਉ ॥ ਰਹਾਉ ॥
har bin mukat; na kaahoo jeeo | rahaau |
Sant Singh KhalsaWithout the Lord, no one is liberated. ||Pause||
Manmohan SinghWithout the Lord, no one obtains salvation. Pause.
Manmohan Singh (Punjabi)ਪ੍ਰਭੂ ਦੇ ਬਾਝੋਂ ਕਿਸੇ ਨੂੰ ਭੀ ਮੋਖਸ਼ ਪ੍ਰਾਪਤ ਨਹੀਂ ਹੁੰਦੀ। ਠਹਿਰਾਉ।
Fareedkot Teekaਹਰੀ ਕੇ ਨਾਮ ਬਿਨਾ (ਕਾਹੂ) ਕਿਤੇ ਬੀ ਕਿਸੀ ਜੀਵ ਕੀ ਮੁਕਤ ਨਹੀਂ ਹੋਤੀ ਹੈ॥ ਰਹਾਉ ॥
Prof. Sahib Singhਪਰਮਾਤਮਾ (ਦੇ ਸਿਮਰਨ) ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਕਿਸੇ ਦੀ ਭੀ ਖ਼ਲਾਸੀ ਨਹੀਂ ਹੁੰਦੀ ਰਹਾਉ॥ਪਦ ਅਰਥ ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ। ਕਾਹੂ = ਕਿਸੇ ਦੀ ਭੀ ॥ਰਹਾਉ॥
SikhNet (Spanish)pues sin el Señor, nadie es emancipado. (Pausa)
ਮਨ ਨਿਰਮਲ ਕਰਮ ਕਰਿ, ਤਾਰਨ ਤਰਨ ਹਰਿ; ਅਵਰਿ ਜੰਜਾਲ ਤੇਰੈ ਕਾਹੂ. ਨ ਕਾਮ ਜੀਉ ॥
man niramal karam kar, taaran taran har; avar janjaal terai kaahoo. na kaam jeeo |
Sant Singh KhalsaO mind, do only deeds of purity; the Lord is the only boat to carry you across. Other entanglements shall be of no use to you.
Manmohan SinghO man, do thou, only the pious deeds, To ferry across, God is the only ship, other entanglements shall serve thee no purpose.
Manmohan Singh (Punjabi)ਹੇ ਬੰਦੇ! ਤੂੰ ਕੇਵਲ ਪਵਿੱਤਰ ਅਮਲ ਕਮਾ। ਪਾਰ ਉਤਰਨ ਲਈ ਕੇਵਲ ਵਾਹਿਗੁਰੂ ਹੀ ਇਕੋ ਇਕ ਜਹਾਜ਼ ਹੈ, ਹੋਰ ਰੁਝੇਵਨੂੰ ਤੇਰੇ ਕਿਸੇ ਕੰਮ ਨਹੀਂ ਆਉਣੇ।
Fareedkot Teekaਜਿਨ ਨਿਸਕਾਮ ਕਰਮ ਕਰਨੇ ਤੇ ਮਨ ਨਿਰਮਲ ਹੋਵੈ ਸੋ ਕਰ ਔ ਸੰਸਾਰ ਸੇ ਤਾਰਨੇ ਕੌ (ਤਰਨ) ਜਹਾਜ ਰੂਪੀ ਹਰੀ ਹੈ, ਤਾਂ ਤੇ ਇਸ ਜੀਵ ਕੇ ਔਰ ਜੰਜਾਲ ਕਿਸੀ ਕਾਮ ਨਹੀਂ ਹੈ॥
Prof. Sahib Singhਹੇ ਮਨ! (ਜੀਵਨ ਨੂੰ) ਪਵਿਤ੍ਰ ਕਰਨ ਵਾਲੇ (ਹਰਿ-ਸਿਮਰਨ ਦੇ) ਕੰਮ ਕਰਿਆ ਕਰ, ਪਰਮਾਤਮਾ (ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਜਹਾਜ਼ ਹੈ। (ਦੁਨੀਆ ਦੇ) ਹੋਰ ਸਾਰੇ ਜੰਜਾਲ ਤੇਰੇ ਕਿਸੇ ਭੀ ਕੰਮ ਨਹੀਂ ਆਉਣਗੇ।ਪਦ ਅਰਥ ਮਨ = ਹੇ ਮਨ! ਤਰਨ = ਜਹਾਜ਼। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ}।
SikhNet (Spanish)Oh mi mente, haz sólo las acciones correctas y entiende que tu Creador es tu Único Redentor, y nadie más te podrá ayudar.
ਜੀਵਨ ਦੇਵਾ. ਪਾਰਬ੍ਰਹਮ ਸੇਵਾ; ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥
jeevan devaa. paarabraham sevaa; ihu upades mo kau gur deenaa jeeo |1|
Sant Singh KhalsaTrue living is serving the Divine, Supreme Lord God; the Guru has imparted this teaching to me. ||1||
Manmohan SinghThe real life consists in serving the luminous Lord and this instruction the Guru has imparted unto me.
Manmohan Singh (Punjabi)ਅਸਲ ਜਿੰਦਗੀ ਪ੍ਰਕਾਸ਼ਵਾਨ ਪ੍ਰਭੂ ਦੀ ਘਾਲ ਕਾਮਉਣ ਵਿੱਚ ਹੈ। ਗੁਰਦੇਵ ਜੀ ਨੇ ਮੈਨੂੰ ਇਹ ਸਿੱਖਮੱਤ ਦਿੱਤੀ ਹੈ।
Fareedkot Teekaਸਰਬ ਕਾ ਜੀਵਨ ਔ (ਦੇਵਾ) ਪ੍ਰਕਾਸ਼ ਰੂਪ ਜੋ ਪਾਰਬ੍ਰਹਮ ਹੈ ਤਿਸ ਕੀ ਸੇਵਾ ਕਰਨੀ ਜੋਗ ਹੈ, ਇਹੀ ਉਪਦੇਸ਼ ਮੇਰੇ ਕੋ ਸਤਿਗੁਰੋਂ ਨੇ ਦੀਆ ਹੈ ਜੀ॥੧॥
Prof. Sahib Singhਪ੍ਰਕਾਸ਼-ਰੂਪ ਪਰਮਾਤਮਾ ਦੀ ਸੇਵਾ-ਭਗਤੀ ਹੀ (ਅਸਲ) ਜੀਵਨ ਹੈ-ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ॥੧॥ਪਦ ਅਰਥ ਦੇਵਾ = ਪ੍ਰਕਾਸ਼-ਰੂਪ। ਸੇਵਾ = ਭਗਤੀ। ਮੋ ਕਉ = ਮੈਨੂੰ। ਗੁਰਿ = ਗੁਰੂ ਨੇ ॥੧॥
SikhNet (Spanish)El Guru me ha instruido en verdad muy bien, y me ha dicho que la Vida Verdadera está en el Servicio del Señor. (1)
ਤਿਸੁ ਸਿਉ. ਨ ਲਾਈਐ ਹੀਤੁ; ਜਾ ਕੋ. ਕਿਛੁ ਨਾਹੀ ਬੀਤੁ; ਅੰਤ ਕੀ ਬਾਰ ਓਹੁ ਸੰਗਿ, ਨ ਚਾਲੈ ॥
tis siau. na laaeeai heet; jaa ko. kichh naahee beet; ant kee baar ohu sang, na chaalai |
Sant Singh KhalsaDo not fall in love with trivial things; in the end, they shall not go along with you.
Manmohan SinghEmbrace not love for that, which has but little significance. At the last moment, it, shall not go with thee.
Manmohan Singh (Punjabi)ਉਸ ਨਾਲ ਪਿਅਰ ਨਾਂ ਪਾ, ਜਿਸ ਦੀ ਕੁਝ ਭੀ ਵੁਕਤ (ਹਸਤੀ) ਨਹੀਂ। ਅਖੀਰ ਦੇ ਵੇਲੇ ਉਸ ਨੇ ਤੇਰੇ ਨਾਲ ਨਹੀਂ ਜਾਣਾ।
Fareedkot Teekaਤਿਸ ਕੇ ਸਾਥ (ਹੀਤੁ) ਪ੍ਰੇਮ ਨ ਲਗਾਈਏ ਜਿਸ ਕਾ ਕੁਛ (ਬੀਤੁ) ਬਲ ਵਾ ਅਕਾਲ ਨਾ ਹੋਵੇ, ਭਾਵ ਨਾਸੀ ਹੋਵੇ। ਕਿਉਂਕਿ ਵਹੁ ਅੰਤ ਕੇ ਸਮੇਂ ਸਾਥ ਨਹੀਂ ਚਲਤਾ ਹੈ॥
Prof. Sahib Singhਹੇ ਭਾਈ! ਉਸ (ਧਨ-ਪਦਾਰਥ) ਨਾਲ ਪਿਆਰ ਨਹੀਂ ਪਾਣਾ ਚਾਹੀਦਾ, ਜਿਸ ਦੀ ਕੋਈ ਪਾਂਇਆਂ ਹੀ ਨਹੀਂ। ਉਹ (ਧਨ-ਪਦਾਰਥ) ਅਖ਼ੀਰ ਵੇਲੇ ਨਾਲ ਨਹੀਂ ਜਾਂਦਾ।ਪਦ ਅਰਥ ਸਿਉ = ਨਾਲ। ਹੀਤੁ = ਹਿਤ, ਪਿਆਰ। ਜਾ ਕੋ ਬੀਤੁ = ਜਿਸ ਦਾ ਵਿਤ, ਜਿਸ ਦੀ ਪਾਂਇਆਂ। ਬਾਰ = ਵੇਲਾ। ਸੰਗਿ = ਨਾਲ।
SikhNet (Spanish)No te aferres a lo que es pasajero, pues eso que no tiene ninguna importancia, no se va a ir contigo.
ਮਨਿ ਤਨਿ ਤੂ ਆਰਾਧ. ਹਰਿ ਕੇ ਪ੍ਰੀਤਮ ਸਾਧ; ਜਾ ਕੈ ਸੰਗਿ. ਤੇਰੇ ਬੰਧਨ ਛੂਟੈ ॥੨॥
man tan too aaraadh. har ke preetam saadh; jaa kai sang. tere bandhan chhoottai |2|
Sant Singh KhalsaWorship and adore the Lord with your mind and body, O Beloved Saint of the Lord; in the Saadh Sangat, the Company of the Holy, you shall be released from bondage. ||2||
Manmohan SinghO the beloved saint of God, with thy soul and body, remember thou the Lord, by whose association thine bonds shall be broken.
Manmohan Singh (Punjabi)ਹੇ ਵਾਹਿਗੁਰੂ ਦੇ ਪਿਆਰੇ ਸੰਤ! ਤੂੰ ਆਪਣੀ ਆਤਮਾ ਤੇ ਦੇਹ ਨਾਲ ਸੁਆਮੀ ਦਾ ਸਿਮਰਨ ਕਰ, ਜਿਸ ਦੀ ਸੰਗਤ ਦੁਆਰਾ ਤੇਰੇ ਬੰਧਨ ਕੱਟੇ ਜਾਣਗੇ।
Fareedkot Teekaਤਾਂ ਤੇ ਹੇ ਹਰੀ ਕੇ ਪ੍ਰੀਤਮ ਸੰਤ ਜਨ! ਮਨ ਮੇਂ ਤੂੰ ਤਿਸੀ ਕਾ ਅਰਾਧਨਾ ਕਰ, ਜਿਸ ਕੇ ਸਾਥ ਹੋਨੇ ਸੇ ਤੇਰੇ ਜਨਮ ਮਰਣ ਬੰਧਨ ਛੂਟ ਜਾਵੈ॥੨॥
Prof. Sahib Singhਆਪਣੇ ਮਨ ਵਿਚ ਹਿਰਦੇ ਵਿਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ (ਦੀ ਸੰਗਤਿ ਕਰਿਆ ਕਰ), ਕਿਉਂਕਿ ਉਹਨਾਂ (ਸੰਤ ਜਨਾਂ ਦੀ) ਸੰਗਤਿ ਵਿਚ ਤੇਰੇ (ਮਾਇਆ ਦੇ) ਬੰਧਨ ਮੁੱਕ ਸਕਦੇ ਹਨ ॥੨॥ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਸਾਧ = ਸੰਤ ਜਨ। ਜਾ ਕੈ ਸੰਗਿ = ਜਿਨ੍ਹਾਂ ਦੀ ਸੰਗਤਿ ਵਿਚ। ਛੂਟੈ = ਛੂਟੈਂ, ਮੁੱਕ ਸਕਦੇ ਹਨ ॥੨॥
SikhNet (Spanish)Habita entonces, con cuerpo y Alma en los bienamados Santos del Señor, para que todas tus amarras sean abolidas. (2)
ਗਹੁ ਪਾਰਬ੍ਰਹਮ ਸਰਨ. ਹਿਰਦੈ ਕਮਲ ਚਰਨ; ਅਵਰ ਆਸ ਕਛੁ ਪਟਲੁ. ਨ ਕੀਜੈ ॥
gahu paarabraham saran. hiradai kamal charan; avar aas kachh pattal. na keejai |
Sant Singh KhalsaIn your heart, hold fast to the Sanctuary of the lotus feet of the Supreme Lord God; do not place your hopes in any other support.
Manmohan SinghIn thy mind, grasp the protection of the lotus feet of the supreme Lord and rest not thy hope on any other support.
Manmohan Singh (Punjabi)ਆਪਣੇ ਰਿਦੇ ਅੰਦਰ ਸ਼੍ਰੋਮਣੀ ਸਾਹਿਬ ਦੇ ਕੰਵਲ ਚਰਨਾਂ ਦੀ ਪਨਾਹ ਪਕੜ ਅਤੇ ਆਪਣੀ ਉਮੈਦ ਕਿਸੇ ਹੋਰਸ ਆਸਰੇ ਤੇ ਨਾਂ ਬੰਨ੍ਹ।
Fareedkot Teekaਤਿਸ ਪਾਰਬ੍ਰਹਮ ਕੇ ਚਰਣ ਕਮਲੋਂ ਕੀ ਹਿਰਦੇ ਮੇਂ ਸਰਨ ਗ੍ਰਹਣ ਕਰ ਔਰ ਜੋ ਕੁਛ (ਪਟਲੁ) ਪੜਦਾ ਰੂਪ ਆਸਾ ਗਿਆਨ ਕੋ ਕਾਢਨੇ ਵਾਲੀ ਹੈ, ਤਿਨ ਕੋ ਨਾ ਕਰ॥
Prof. Sahib Singhਹੇ ਭਾਈ! ਪਰਮਾਤਮਾ ਦਾ ਆਸਰਾ ਫੜ, (ਆਪਣੇ) ਹਿਰਦੇ ਵਿਚ (ਪਰਮਾਤਮਾ ਦੇ) ਕੋਮਲ ਚਰਨ (ਵਸਾ) (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਕੋਈ ਹੋਰ ਆਸਰਾ ਨਹੀਂ ਢੂੰਢਣਾ ਚਾਹੀਦਾ।ਪਦ ਅਰਥ ਗਹੁ = ਫੜ। ਹਿਰਦੈ = ਹਿਰਦੇ ਵਿਚ (ਵਸਾ)। ਕਮਲ ਚਰਨ = ਕੌਲ -ਫੁੱਲ ਵਰਗੇ ਕੋਮਲ ਚਰਨ। ਪਟਲੁ = ਪਰਦਾ, ਉਹਲਾ, ਆਸਰਾ। ਕੀਜੈ = ਕਰਨਾ ਚਾਹੀਦਾ।
SikhNet (Spanish)Busca el Refugio de los Pies de Loto de tu Señor Trascendente en tu propio interior y no te apoyes en nadie más.
ਸੋਈ ਭਗਤੁ ਗਿਆਨੀ ਧਿਆਨੀ. ਤਪਾ ਸੋਈ; ਨਾਨਕ. ਜਾ ਕਉ ਕਿਰਪਾ ਕੀਜੈ ॥੩॥੧॥੨੯॥
soee bhagat giaanee dhiaanee. tapaa soee; naanak. jaa kau kirapaa keejai |3|1|29|
Sant Singh KhalsaHe alone is a devotee, spiritually wise, a meditator, and a penitent, O Nanak, who is blessed by the Lord's Mercy. ||3||1||29||
Manmohan SinghO Nanak, he alone is a devotee and he, the gnostic, the contemplator and the penitent, to whom the Lord extends His mercy.
Manmohan Singh (Punjabi)ਹੇ ਨਾਨਕ! ਓਹੀ ਅਨੁਰਾਗੀ ਅਤੇ ਕੇਵਲ ਓਹੀ ਬ੍ਰਹਮ ਬੇਤਾ, ਵੀਚਾਰਵਾਨ ਅਤੇ ਤਪੱਸਵੀ ਹੈ, ਜਿਸ ਤੇ ਸਾਈਂ ਆਪਣੀ ਰਹਿਮਤ ਧਾਰਦਾ ਹੈ।
Fareedkot Teekaਸੋਈ ਭਗਤ ਹੈ ਔਰ ਸੋਈ ਗਿਆਨੀ ਧਿਆਨੀ (ਤਪਾ) ਤਪ ਕਰਨੇ ਵਾਲਾ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਪਰ ਵਾਹਿਗੁਰੂ ਕਿਰਪਾ ਕਰਤਾ ਹੈ॥੩॥੧॥੨੯॥☬ਵਈਰਾਗ ਜਨਕ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਉਹੀ ਮਨੁੱਖ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਸੁਰਤਿ-ਅਭਿਆਸੀ ਹੈ, ਉਹੀ ਤਪਸ੍ਵੀ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ॥੩॥੧॥੨੯॥ਪਦ ਅਰਥ ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਧਿਆਨੀ = ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਣ ਵਾਲਾ। ਤਪਾ = ਤਪ ਕਰਨ ਵਾਲਾ ॥੩॥੧॥੨੯॥
SikhNet (Spanish)Pero de los tres: del gnóstico, del ser que medita y del hombre de austeridad verdadera, sólo será el Verdadero Devoto del Señor aquél sobre quien se pose la Compasión de Dios. (3-1-29)