ਨਾਨਕੁ ਮੰਗੈ. ਦਾਨੁ ਪ੍ਰਭ; ਰੇਨ ਪਗ ਸਾਧਾ ॥੪॥੩॥੨੭॥
naanak mangai. daan prabh; ren pag saadhaa |4|3|27|
ਪਦ ਅਰਥ ਰੇਨ = ਧੂੜ। ਪਗ = ਪੈਰ ॥੪॥੩॥੨੭॥
ਨਾਨਕੁ ਮੰਗੈ. ਦਾਨੁ ਪ੍ਰਭ; ਰੇਨ ਪਗ ਸਾਧਾ ॥੪॥੩॥੨੭॥
naanak mangai. daan prabh; ren pag saadhaa |4|3|27|
ਪਦ ਅਰਥ ਰੇਨ = ਧੂੜ। ਪਗ = ਪੈਰ ॥੪॥੩॥੨੭॥
ਧਨਾਸਰੀ ਮਹਲਾ ੫ ॥
dhanaasaree mahalaa 5 |
ਜਿਨਿ ਤੁਮ ਭੇਜੇ. ਤਿਨਹਿ ਬੁਲਾਏ; ਸੁਖ ਸਹਜ ਸੇਤੀ ਘਰਿ ਆਉ ॥
jin tum bheje. tineh bulaae; sukh sehaj setee ghar aau |
ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤੁਮ = ਤੈਨੂੰ (ਹੇ ਜਿੰਦੇ!) ਤਿਨਹਿ = ਉਸ ਨੇ ਹੀ। ਬੁਲਾਏ = (ਆਪਣੇ ਵਲ) ਪ੍ਰੇਰਨਾ ਕੀਤੀ ਹੈ। ਸਹਜ ਸੇਤੀ = ਆਤਮਕ ਅਡੋਲਤਾ ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਸ੍ਵੈ-ਸਰੂਪ ਵਿਚ। ਆਉ = ਆ, ਟਿਕਿਆ ਰਹੁ।
ਅਨਦ ਮੰਗਲ ਗੁਨ ਗਾਉ ਸਹਜ ਧੁਨਿ; ਨਿਹਚਲ ਰਾਜੁ ਕਮਾਉ ॥੧॥
anad mangal gun gaau sehaj dhun; nihachal raaj kamaau |1|
ਪਦ ਅਰਥ ਮੰਗਲ = ਖ਼ੁਸ਼ੀ। ਧੁਨਿ = ਰੌ। ਨਿਹਚਲ ਰਾਜੁ = ਅਟੱਲ ਹੁਕਮ ॥੧॥
ਤੁਮ ਘਰਿ ਆਵਹੁ; ਮੇਰੇ ਮੀਤ ॥
tum ghar aavahu; mere meet |
ਪਦ ਅਰਥ ਮੇਰੇ ਮੀਤ = ਹੇ ਮੇਰੇ ਮਿੱਤਰ ਮਨ!
ਤੁਮਰੇ ਦੋਖੀ. ਹਰਿ ਆਪਿ ਨਿਵਾਰੇ; ਅਪਦਾ ਭਈ ਬਿਤੀਤ ॥ ਰਹਾਉ ॥
tumare dokhee. har aap nivaare; apadaa bhee biteet | rahaau |
ਪਦ ਅਰਥ ਦੋਖੀ = (ਕਾਮਾਦਿਕ) ਵੈਰੀ। ਨਿਵਾਰੇ = ਦੂਰ ਕਰ ਦਿੱਤੇ ਹਨ। ਅਪਦਾ = ਮੁਸੀਬਤ ॥ਰਹਾਉ॥
ਪ੍ਰਗਟ ਕੀਨੇ. ਪ੍ਰਭ ਕਰਨੇਹਾਰੇ; ਨਾਸਨ ਭਾਜਨ ਥਾਕੇ ॥
pragatt keene. prabh karanehaare; naasan bhaajan thaake |
ਪਦ ਅਰਥ ਕਰਨੇਹਾਰੇ = ਸਭ ਕੁਝ ਕਰ ਸਕਣ ਵਾਲੇ ਨੇ। ਨਾਸਨ ਭਾਜਨ = ਭਟਕਣਾ।
ਘਰਿ ਮੰਗਲ. ਵਾਜਹਿ ਨਿਤ ਵਾਜੇ; ਅਪੁਨੈ ਖਸਮਿ ਨਿਵਾਜੇ ॥੨॥
ghar mangal. vaajeh nit vaaje; apunai khasam nivaaje |2|
ਪਦ ਅਰਥ ਘਰਿ = ਹਿਰਦੇ ਵਿਚ। ਵਾਜਹਿ = ਵੱਜਦੇ ਹਨ। ਖਸਮਿ = ਖਸਮ ਨੇ। ਨਿਵਾਜੇ = ਆਦਰ-ਮਾਣ ਦਿੱਤਾ ॥੨॥
ਅਸਥਿਰ ਰਹਹੁ. ਡੋਲਹੁ ਮਤ ਕਬਹੂ; ਗੁਰ ਕੈ ਬਚਨਿ ਅਧਾਰਿ ॥
asathir rahahu. ddolahu mat kabahoo; gur kai bachan adhaar |
ਪਦ ਅਰਥ ਕਬਹੂ = ਕਦੇ ਭੀ। ਕੈ ਬਚਨਿ = ਦੇ ਬਚਨ ਵਿਚ। ਕੈ ਅਧਾਰਿ = ਦੇ ਆਸਰੇ ਵਿਚ।
ਜੈ ਜੈ ਕਾਰੁ ਸਗਲ ਭੂ ਮੰਡਲ; ਮੁਖ ਊਜਲ ਦਰਬਾਰ ॥੩॥
jai jai kaar sagal bhoo manddal; mukh aoojal darabaar |3|
ਪਦ ਅਰਥ ਜੈ ਜੈ ਕਾਰੁ = ਸੋਭਾ। ਭੂ ਮੰਡਲ = ਸ੍ਰਿਸ਼ਟੀ। ਊਜਲ = ਰੌਸ਼ਨ ॥੩॥
ਜਿਨ ਕੇ ਜੀਅ. ਤਿਨੈ ਹੀ ਫੇਰੇ; ਆਪੇ ਭਇਆ ਸਹਾਈ ॥
jin ke jeea. tinai hee fere; aape bheaa sahaaee |
ਪਦ ਅਰਥ ਜਿਸ ਕੇ = ਜਿਸ ਪ੍ਰਭੂ ਜੀ ਦੇ {ਲਫ਼ਜ਼ 'ਜਿਨ' ਬਹੁ-ਵਚਨ ਹੈ, ਆਦਰ-ਸਤਕਾਰ ਲਈ ਵਰਤਿਆ ਹੈ। ਜਿਵੇਂ, "ਪ੍ਰਭ ਜੀ ਬਸਹਿ ਸਾਧ ਕੀ ਰਸਨਾ"}। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ} ਸਾਰੇ ਜੀਵ। ਫੇਰੇ = ਮੋੜੇ। ਸਹਾਈ = ਮਦਦਗਾਰ।
ਅਚਰਜੁ ਕੀਆ ਕਰਨੈਹਾਰੈ; ਨਾਨਕ ਸਚੁ ਵਡਿਆਈ ॥੪॥੪॥੨੮॥
acharaj keea karanaihaarai; naanak sach vaddiaaee |4|4|28|
ਪਦ ਅਰਥ ਅਚਰਜੁ = ਅਨੋਖਾ ਖੇਲ। ਸਚੁ = ਸਦਾ-ਥਿਰ ॥੪॥੪॥੨੮॥
ਧਨਾਸਰੀ ਮਹਲਾ ੫ ਘਰੁ ੬ ॥
dhanaasaree mahalaa 5 ghar 6 |
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਸੁਨਹੁ ਸੰਤ ਪਿਆਰੇ; ਬਿਨਉ ਹਮਾਰੇ ਜੀਉ ॥
sunahu sant piaare; binau hamaare jeeo |
ਪਦ ਅਰਥ ਸੰਤ ਪਿਆਰੇ = ਹੇ ਪਿਆਰੇ ਸੰਤ ਜਨੋ! ਬਿਨਉ = {विनय} ਬੇਨਤੀ।
ਹਰਿ ਬਿਨੁ ਮੁਕਤਿ; ਨ ਕਾਹੂ ਜੀਉ ॥ ਰਹਾਉ ॥
har bin mukat; na kaahoo jeeo | rahaau |
ਪਦ ਅਰਥ ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ। ਕਾਹੂ = ਕਿਸੇ ਦੀ ਭੀ ॥ਰਹਾਉ॥
ਮਨ ਨਿਰਮਲ ਕਰਮ ਕਰਿ, ਤਾਰਨ ਤਰਨ ਹਰਿ; ਅਵਰਿ ਜੰਜਾਲ ਤੇਰੈ ਕਾਹੂ. ਨ ਕਾਮ ਜੀਉ ॥
man niramal karam kar, taaran taran har; avar janjaal terai kaahoo. na kaam jeeo |
ਪਦ ਅਰਥ ਮਨ = ਹੇ ਮਨ! ਤਰਨ = ਜਹਾਜ਼। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ}।
ਜੀਵਨ ਦੇਵਾ. ਪਾਰਬ੍ਰਹਮ ਸੇਵਾ; ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥
jeevan devaa. paarabraham sevaa; ihu upades mo kau gur deenaa jeeo |1|
ਪਦ ਅਰਥ ਦੇਵਾ = ਪ੍ਰਕਾਸ਼-ਰੂਪ। ਸੇਵਾ = ਭਗਤੀ। ਮੋ ਕਉ = ਮੈਨੂੰ। ਗੁਰਿ = ਗੁਰੂ ਨੇ ॥੧॥
ਤਿਸੁ ਸਿਉ. ਨ ਲਾਈਐ ਹੀਤੁ; ਜਾ ਕੋ. ਕਿਛੁ ਨਾਹੀ ਬੀਤੁ; ਅੰਤ ਕੀ ਬਾਰ ਓਹੁ ਸੰਗਿ, ਨ ਚਾਲੈ ॥
tis siau. na laaeeai heet; jaa ko. kichh naahee beet; ant kee baar ohu sang, na chaalai |
ਪਦ ਅਰਥ ਸਿਉ = ਨਾਲ। ਹੀਤੁ = ਹਿਤ, ਪਿਆਰ। ਜਾ ਕੋ ਬੀਤੁ = ਜਿਸ ਦਾ ਵਿਤ, ਜਿਸ ਦੀ ਪਾਂਇਆਂ। ਬਾਰ = ਵੇਲਾ। ਸੰਗਿ = ਨਾਲ।
ਮਨਿ ਤਨਿ ਤੂ ਆਰਾਧ. ਹਰਿ ਕੇ ਪ੍ਰੀਤਮ ਸਾਧ; ਜਾ ਕੈ ਸੰਗਿ. ਤੇਰੇ ਬੰਧਨ ਛੂਟੈ ॥੨॥
man tan too aaraadh. har ke preetam saadh; jaa kai sang. tere bandhan chhoottai |2|
ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਸਾਧ = ਸੰਤ ਜਨ। ਜਾ ਕੈ ਸੰਗਿ = ਜਿਨ੍ਹਾਂ ਦੀ ਸੰਗਤਿ ਵਿਚ। ਛੂਟੈ = ਛੂਟੈਂ, ਮੁੱਕ ਸਕਦੇ ਹਨ ॥੨॥
ਗਹੁ ਪਾਰਬ੍ਰਹਮ ਸਰਨ. ਹਿਰਦੈ ਕਮਲ ਚਰਨ; ਅਵਰ ਆਸ ਕਛੁ ਪਟਲੁ. ਨ ਕੀਜੈ ॥
gahu paarabraham saran. hiradai kamal charan; avar aas kachh pattal. na keejai |
ਪਦ ਅਰਥ ਗਹੁ = ਫੜ। ਹਿਰਦੈ = ਹਿਰਦੇ ਵਿਚ (ਵਸਾ)। ਕਮਲ ਚਰਨ = ਕੌਲ -ਫੁੱਲ ਵਰਗੇ ਕੋਮਲ ਚਰਨ। ਪਟਲੁ = ਪਰਦਾ, ਉਹਲਾ, ਆਸਰਾ। ਕੀਜੈ = ਕਰਨਾ ਚਾਹੀਦਾ।
ਸੋਈ ਭਗਤੁ ਗਿਆਨੀ ਧਿਆਨੀ. ਤਪਾ ਸੋਈ; ਨਾਨਕ. ਜਾ ਕਉ ਕਿਰਪਾ ਕੀਜੈ ॥੩॥੧॥੨੯॥
soee bhagat giaanee dhiaanee. tapaa soee; naanak. jaa kau kirapaa keejai |3|1|29|
ਪਦ ਅਰਥ ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਧਿਆਨੀ = ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਣ ਵਾਲਾ। ਤਪਾ = ਤਪ ਕਰਨ ਵਾਲਾ ॥੩॥੧॥੨੯॥
ਧਨਾਸਰੀ ਮਹਲਾ ੫ ॥
dhanaasaree mahalaa 5 |
ਮੇਰੇ ਲਾਲ ਭਲੋ ਰੇ. ਭਲੋ ਰੇ; ਭਲੋ ਹਰਿ ਮੰਗਨਾ ॥
mere laal bhalo re. bhalo re; bhalo har manganaa |
ਪਦ ਅਰਥ ਲਾਲ = ਹੇ ਲਾਲ! ਹੇ ਪਿਆਰੇ! ਭਲੋ = ਚੰਗਾ। ਰੇ = ਹੇ ਭਾਈ!
ਦੇਖਹੁ ਪਸਾਰਿ ਨੈਨ. ਸੁਨਹੁ ਸਾਧੂ ਕੇ ਬੈਨ; ਪ੍ਰਾਨਪਤਿ ਚਿਤਿ ਰਾਖੁ. ਸਗਲ ਹੈ ਮਰਨਾ ॥ ਰਹਾਉ ॥
dekhahu pasaar nain. sunahu saadhoo ke bain; praanapat chit raakh. sagal hai maranaa | rahaau |
ਪਦ ਅਰਥ ਪਸਾਰਿ ਨੈਨ = ਅੱਖਾਂ ਖੋਲ੍ਹ ਕੇ। ਸਾਧੂ = ਗੁਰੂ। ਬੈਨ = ਬਚਨ। ਪ੍ਰਾਨਪਤਿ = ਜਿੰਦ ਦਾ ਮਾਲਕ। ਚਿਤਿ = ਚਿੱਤ ਵਿਚ। ਸਗਲ = ਸਭਨਾਂ ॥ਰਹਾਉ॥
ਚੰਦਨ ਚੋਆ ਰਸ. ਭੋਗ ਕਰਤ ਅਨੇਕੈ; ਬਿਖਿਆ ਬਿਕਾਰ ਦੇਖੁ. ਸਗਲ ਹੈ ਫੀਕੇ; ਏਕੈ ਗੋਬਿਦ ਕੋ ਨਾਮੁ ਨੀਕੋ, ਕਹਤ ਹੈ ਸਾਧ ਜਨ ॥
chandan choaa ras. bhog karat anekai; bikhiaa bikaar dekh. sagal hai feeke; ekai gobid ko naam neeko, kehat hai saadh jan |
ਪਦ ਅਰਥ ਚੋਆ = ਅਤਰ। ਬਿਖਿਆ = ਮਾਇਆ। ਹੈ = ਹੈਂ। ਫੀਕੇ = ਬੇ-ਸੁਆਦ। ਕੋ = ਦਾ। ਨੀਕੋ = ਚੰਗਾ, ਸੋਹਣਾ।
ਤਨੁ ਧਨੁ ਆਪਨ ਥਾਪਿਓ, ਹਰਿ ਜਪੁ. ਨ ਨਿਮਖ ਜਾਪਿਓ; ਅਰਥੁ ਦ੍ਰਬੁ ਦੇਖੁ. ਕਛੁ ਸੰਗਿ, ਨਾਹੀ ਚਲਨਾ ॥੧॥
tan dhan aapan thaapio, har jap. na nimakh jaapio; arath drab dekh. kachh sang, naahee chalanaa |1|
ਪਦ ਅਰਥ ਆਪਨ ਥਾਪਿਆ = (ਤੂੰ) ਆਪਣਾ ਮਿਥ ਲਿਆ ਹੈ। ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਅਰਥੁ = ਧਨ। ਦ੍ਰਬੁ = {द्रव्य} ਧਨ। ਸੰਗਿ = ਨਾਲ ॥੧॥
ਜਾ ਕੋ ਰੇ ਕਰਮੁ ਭਲਾ, ਤਿਨਿ ਓਟ ਗਹੀ ਸੰਤ ਪਲਾ; ਤਿਨ. ਨਾਹੀ ਰੇ ਜਮੁ ਸੰਤਾਵੈ, ਸਾਧੂ ਕੀ ਸੰਗਨਾ ॥
jaa ko re karam bhalaa, tin ott gahee sant palaa; tin. naahee re jam santaavai, saadhoo kee sanganaa |
ਪਦ ਅਰਥ ਜਾ ਕੋ ਭਲਾ ਕਰਮੁ = ਜਿਸ ਦੀ ਚੰਗੀ ਕਿਸਮਤ। ਤਿਨਿ = ਉਸ (ਮਨੁੱਖ) ਨੇ। ਓਟ = ਆਸਰਾ। ਗਹੀ = ਫੜੀ, ਲਈ। ਪਲਾ = ਪੱਲਾ, ਲੜ। ਤਿਨ = ਉਹਨਾਂ ਨੂੰ {ਬਹੁ-ਵਚਨ}।
ਪਾਇਓ ਰੇ ਪਰਮ ਨਿਧਾਨੁ, ਮਿਟਿਓ ਹੈ ਅਭਿਮਾਨੁ; ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥
paaeo re param nidhaan, mittio hai abhimaan; ekai nirankaar naanak man laganaa |2|2|30|
ਪਦ ਅਰਥ ਨਿਧਾਨੁ = ਖ਼ਜ਼ਾਨਾ। ਏਕੈ ਨਿਰੰਕਾਰ = ਇਕ ਨਿਰੰਕਾਰ ਵਿਚ ॥੨॥੨॥੩੦॥