ੴ

ਸਿੱਖਬਾਣੀ · SikhBani

ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥

jin tum bheje tineh bulaae sukh sehaj setee ghar aau
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 678 · 11 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਜਿਨਿ ਤੁਮ ਭੇਜੇ. ਤਿਨਹਿ ਬੁਲਾਏ; ਸੁਖ ਸਹਜ ਸੇਤੀ ਘਰਿ ਆਉ ॥

jin tum bheje. tineh bulaae; sukh sehaj setee ghar aau |

Sant Singh KhalsaThe One who sent you, has now recalled you; return to your home now in peace and pleasure.
Manmohan SinghHe, who had sent, thee, his now recalled Thee; so, return thou home with peace and pleasure.
Manmohan Singh (Punjabi)ਜਿਸ ਨੇ ਤੈਨੂੰ ਬਾਹਰ ਘੱਲਿਆ ਸੀ, ਉਸੇ ਨੇ ਹੀ ਤੈਨੂੰ ਵਾਪਸ ਸੱਦ ਲਿਆ ਹੈ, ਇਸ ਲਈ ਆਰਾਮ ਤੇ ਅਨੰਦ ਨਾਲ ਨੂੰ ਗ੍ਰਿਹ ਨੂੰ ਮੁੜਿਆ।
Fareedkot Teekaਜਿਸ ਹਰੀ ਨੇ ਤੁਮ ਬਾਹਿਰ ਵਡਾਲੀ ਮੇਂ ਭੇਜੇ ਥੇ ਤਿਸੀ ਨੇ ਅਬ ਈਹਾਂ ਬੁਲਾਏ ਹੈਂ। ਸੁਖ ਸਾਂਤੀ ਸਹਤ ਅਬ ਅਪਨੇ ਘਰ ਸ੍ਰੀ ਅੰਮ੍ਰਿਤਸਰ ਮੇਂ ਆਵੋ॥
Prof. Sahib Singh(ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤੁਮ = ਤੈਨੂੰ (ਹੇ ਜਿੰਦੇ!) ਤਿਨਹਿ = ਉਸ ਨੇ ਹੀ। ਬੁਲਾਏ = (ਆਪਣੇ ਵਲ) ਪ੍ਰੇਰਨਾ ਕੀਤੀ ਹੈ। ਸਹਜ ਸੇਤੀ = ਆਤਮਕ ਅਡੋਲਤਾ ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਸ੍ਵੈ-ਸਰੂਪ ਵਿਚ। ਆਉ = ਆ, ਟਿਕਿਆ ਰਹੁ।

SikhNet (Spanish)Aquél que te sacó fuera de tu Hogar, también te trajo de regreso en Santa Paz.

ਅਨਦ ਮੰਗਲ ਗੁਨ ਗਾਉ ਸਹਜ ਧੁਨਿ; ਨਿਹਚਲ ਰਾਜੁ ਕਮਾਉ ॥੧॥

anad mangal gun gaau sehaj dhun; nihachal raaj kamaau |1|

Sant Singh KhalsaIn bliss and ecstasy, sing His Glorious Praises; by this celestial tune, you shall acquire your everlasting kingdom. ||1||
Manmohan SinghIn blissful melody sing thou the praise of God, with gladness and glee and thus acquire an eternal empire.
Manmohan Singh (Punjabi)ਸ਼ਾਂਤਮਈ ਰਾਗ ਅੰਦਰ ਤੂੰ ਖੁਸ਼ੀ ਅਤੇ ਮਲ੍ਹਾਰ ਨਾਲ ਵਾਹਿਗੁਰੂ ਦੀ ਕੀਰਤੀ ਗਾਇਨ ਕਰ, ਅਤੇ ਇਸ ਤਰ੍ਹਾਂ ਸਦੀਵੀ ਤੋਂ ਸਥਿਰ ਪਾਤਿਸ਼ਾਹੀ ਨੂੰ ਪ੍ਰਾਪਤ ਕਰ।
Fareedkot Teekaਅਨੰਦ ਮੰਗਲ ਰੂਪ ਵਾਹਿਗੁਰੂ ਕੇ ਗੁਣੋਂ ਕੋ ਸਾਂਤੀ ਪੂਰਬਕ ਗਾਇਨ ਕਰੋ ਔਰ ਗੁਰਿਆਈ ਕੇ ਤਖਤ ਪਰ ਇਸਥਿਤ ਹੋ ਕਰ ਅਚਲ ਰਾਜ ਕੋ ਕਮਾਵੋਗੇ॥੧॥
Prof. Sahib Singhਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ॥੧॥

ਪਦ ਅਰਥ ਮੰਗਲ = ਖ਼ੁਸ਼ੀ। ਧੁਨਿ = ਰੌ। ਨਿਹਚਲ ਰਾਜੁ = ਅਟੱਲ ਹੁਕਮ ॥੧॥

SikhNet (Spanish)Canta entonces las Alabanzas del Señor con toda Dicha y Equilibrio y vive eternamente en Éxtasis. (1)

ਤੁਮ ਘਰਿ ਆਵਹੁ; ਮੇਰੇ ਮੀਤ ॥

tum ghar aavahu; mere meet |

Sant Singh KhalsaCome back to your home, O my friend.
Manmohan SinghO my friend, come thou into my home.
Manmohan Singh (Punjabi)ਹੇ ਮੈਂਡੇ ਮਿੱਤਰ! ਤੂੰ ਮੇਰੇ ਗ੍ਰਿਹ ਵਿੱਚ ਆ।
Fareedkot Teekaਹੇ ਮੇਰੇ ਮਿਤ੍ਰ ਰੂਪ ਵਾਹਿਗੁਰੂ ਕੀ ਅੰਸ! ਤੁਮ ਘਰ ਮੇਂ ਆਵੋ॥
Prof. Sahib Singhਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)।

ਪਦ ਅਰਥ ਮੇਰੇ ਮੀਤ = ਹੇ ਮੇਰੇ ਮਿੱਤਰ ਮਨ!

SikhNet (Spanish)Oh amigo, ven ya de regreso a tu Hogar, pues todos tus adversarios han sido controlados por Dios

ਤੁਮਰੇ ਦੋਖੀ. ਹਰਿ ਆਪਿ ਨਿਵਾਰੇ; ਅਪਦਾ ਭਈ ਬਿਤੀਤ ॥ ਰਹਾਉ ॥

tumare dokhee. har aap nivaare; apadaa bhee biteet | rahaau |

Sant Singh KhalsaThe Lord Himself has eliminated your enemies, and your misfortunes are past. ||Pause||
Manmohan SinghThine enemies, the Lord Himself has warded of and thy calamity in past. Pause.
Manmohan Singh (Punjabi)ਤੇਰੇ ਵੈਰੀ, ਪ੍ਰਭੂ ਨੇ ਖੁਦ ਹੀ ਪਰੇ ਹਟਾ ਦਿੱਤੇ ਹਨ, ਅਤੇ ਤੇਰੀ ਮੁਸੀਬਤ ਟਲ ਗਈ ਹੈ। ਠਹਿਰਾਉ।
Fareedkot Teekaਤੁਮਾਰੇ ਦੋਖੀ ਹਰੀ ਨੇ ਆਪ ਹੀ (ਨਿਵਾਰੇ) ਦੂਰ ਕਰ ਦੀਏ ਹੈਂ ਔਰ ਸਭ ਅਪਦਾ ਭੀ ਬਤੀਤ ਭਈ ਹੈ॥ ਰਹਾਉ ॥
Prof. Sahib Singhਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ਰਹਾਉ॥

ਪਦ ਅਰਥ ਦੋਖੀ = (ਕਾਮਾਦਿਕ) ਵੈਰੀ। ਨਿਵਾਰੇ = ਦੂਰ ਕਰ ਦਿੱਤੇ ਹਨ। ਅਪਦਾ = ਮੁਸੀਬਤ ॥ਰਹਾਉ॥

SikhNet (Spanish)y tus aflicciones han pasado. (Pausa)

ਪ੍ਰਗਟ ਕੀਨੇ. ਪ੍ਰਭ ਕਰਨੇਹਾਰੇ; ਨਾਸਨ ਭਾਜਨ ਥਾਕੇ ॥

pragatt keene. prabh karanehaare; naasan bhaajan thaake |

Sant Singh KhalsaGod, the Creator Lord, has glorified you, and your running and rushing around has ended.
Manmohan SinghThe Creator-Lord has glorified thee and thine running and ramblings have ceased.
Manmohan Singh (Punjabi)ਸਿਰਜਣਹਾਰ ਸੁਆਮੀ ਨੇ ਮੈਨੂੰ ਪ੍ਰਸਿੱਧ ਕਰ ਦਿੱਤਾ ਹੈ, ਅਤੇ ਤੇਰਾ ਭੱਜਣਾ ਤੇ ਭਟਕਣਾ ਮੁੱਕ ਗਿਆ ਹੈ।
Fareedkot Teekaਕਰਨਹਾਰ ਪ੍ਰਭੂ ਨੇ ਹਮ ਪ੍ਰਗਟ ਕੀਏ ਹਾਂ ਅਰ ਨਸਣਾ ਭਜਨਾ ਆਦਿ ਕਲੇਸ ਥਕਤ ਹੂਏ ਅਰਥਾਤ ਦੂਰ ਭਏ ਹੈਂ। (ਨਾਸਨ) ਚੋਰੀ ਚਲੇ ਜਾਣਾ ਅਰ (ਭਾਜਨ) ਵੇਖਦੇ ਹੀ ਦੌੜ ਜਾਣਾ ਦੋ ਪਦ ਕਰ ਅਤੀ ਚਲੇ ਫਿਰਤੇ ਥੇ॥
Prof. Sahib Singh(ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ।

ਪਦ ਅਰਥ ਕਰਨੇਹਾਰੇ = ਸਭ ਕੁਝ ਕਰ ਸਕਣ ਵਾਲੇ ਨੇ। ਨਾਸਨ ਭਾਜਨ = ਭਟਕਣਾ।

SikhNet (Spanish)Tu Señor Creador te ha traído Gloria y las inestabilidades de tu mente han cesado,

ਘਰਿ ਮੰਗਲ. ਵਾਜਹਿ ਨਿਤ ਵਾਜੇ; ਅਪੁਨੈ ਖਸਮਿ ਨਿਵਾਜੇ ॥੨॥

ghar mangal. vaajeh nit vaaje; apunai khasam nivaaje |2|

Sant Singh KhalsaIn your home, there is rejoicing; the musical instruments continually play, and your Husband Lord has exalted you. ||2||
Manmohan SinghIn thy home are the eternal rejoicing and playing of musical instruments and thy spouse has honoured thee.
Manmohan Singh (Punjabi)ਤੇਰੇ ਨਾਮ ਅੰਦਰ ਸਦੀਵੀ ਖੁਸ਼ੀਆਂ ਅਤੇ ਸੁਰੀਲੇ ਸਾਜ਼ਾਂ ਤੇ ਆਲਾਪ ਕਰਨ, ਅਤੇ ਤੇਰੇ ਕੰਤ ਨੇ ਤੈਨੂੰ ਮਾਣ ਬਖਸ਼ਿਆ ਹੈ।
Fareedkot Teekaਅਬ ਘਰ ਮੇਂ ਨਿਤ ਹੀ ਮੰਗਲ ਕੇ ਵਾਜੇ ਬਾਜਤੇ ਹੈਂ, ਕਿਉਂਕਿ ਅਪਨੇ (ਖਸਮਿ) ਅਕਾਲ ਪੁਰਖ ਨੇ ਹਮ (ਨਿਵਾਜੇ) ਵਡ੍ਯਾਏ ਹਾਂ॥੨॥
Prof. Sahib Singhਖਸਮ-ਪ੍ਰਭੂ ਨੇ ਉਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ॥੨॥

ਪਦ ਅਰਥ ਘਰਿ = ਹਿਰਦੇ ਵਿਚ। ਵਾਜਹਿ = ਵੱਜਦੇ ਹਨ। ਖਸਮਿ = ਖਸਮ ਨੇ। ਨਿਵਾਜੇ = ਆਦਰ-ਮਾਣ ਦਿੱਤਾ ॥੨॥

SikhNet (Spanish)en tu Hogar ahora resuena la Melodía Celestial y de Éxtasis; tal es la Bendición que tu Señor te ha regalado. (2)

ਅਸਥਿਰ ਰਹਹੁ. ਡੋਲਹੁ ਮਤ ਕਬਹੂ; ਗੁਰ ਕੈ ਬਚਨਿ ਅਧਾਰਿ ॥

asathir rahahu. ddolahu mat kabahoo; gur kai bachan adhaar |

Sant Singh KhalsaRemain firm and steady, and do not ever waver; take the Guru's Word as your Support.
Manmohan SinghRemain firm, wobble thou never, and have the mainstay of the Guru's word.
Manmohan Singh (Punjabi)ਦ੍ਰਿੜ, ਰਹੁ, ਤੂੰ ਕਦਾਚਿਤ ਡਿਕੋਡੋਲੇ ਨਾਂ ਖਾ ਅਤੇ ਗੁਰਾਂ ਦੀ ਬਾਣੀ ਦੀ ਓਟ ਲੈ।
Fareedkot Teekaਸਤਿਗੁਰੋਂ ਕੇ ਬਚਨੋਂ ਕੇ ਆਸਰੇ ਹੋ ਕਰ ਸਦਾ ਇਸਥਿਤ ਰਹੋ, (ਮਤ) ਕਬੀ ਡੁਲਾਇਵਾਨ ਨ ਹੋਵੋ॥
Prof. Sahib Singh(ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ।

ਪਦ ਅਰਥ ਕਬਹੂ = ਕਦੇ ਭੀ। ਕੈ ਬਚਨਿ = ਦੇ ਬਚਨ ਵਿਚ। ਕੈ ਅਧਾਰਿ = ਦੇ ਆਸਰੇ ਵਿਚ।

SikhNet (Spanish)Estate en Paz ahora y no te preocupes, sólo apóyate en la Palabra del Shabd del Guru

ਜੈ ਜੈ ਕਾਰੁ ਸਗਲ ਭੂ ਮੰਡਲ; ਮੁਖ ਊਜਲ ਦਰਬਾਰ ॥੩॥

jai jai kaar sagal bhoo manddal; mukh aoojal darabaar |3|

Sant Singh KhalsaYou shall be applauded and congratulated all over the world, and your face shall be radiant in the Court of the Lord. ||3||
Manmohan SinghThou shalt be hailed in the entire world and thy countenance shalt be bright in the Lord's court.
Manmohan Singh (Punjabi)ਸਾਰੇ ਜਹਾਨ ਅੰਦਰ ਤੇਰੀ ਵਾਹ, ਵਾਹ ਹੋਵੇਗੀ ਅਤੇ ਸੁਆਮੀ ਦੀ ਦਰਗਾਹ ਅੰਦਰ ਤੇਰਾ ਚਿਹਰਾ ਰੌਸ਼ਨ ਹੋਵੇਗਾ।
Fareedkot Teekaਸੰਪੂਰਨ ਪ੍ਰਿਥਵੀ ਮੰਡਲ ਮੇਂ ਤੁਮਾਰਾ ਜੈ ਜੈ ਕਾਰ ਭਯਾ ਹੈ ਔਰ ਦਰਬਾਰ ਮੇਂ ਮੁਖ ਊਜਲ ਹੈ॥੩॥
Prof. Sahib Singhਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ॥੩॥

ਪਦ ਅਰਥ ਜੈ ਜੈ ਕਾਰੁ = ਸੋਭਾ। ਭੂ ਮੰਡਲ = ਸ੍ਰਿਸ਼ਟੀ। ਊਜਲ = ਰੌਸ਼ਨ ॥੩॥

SikhNet (Spanish)y el mundo entero va a resonar con tu victoria y tu semblante va a brillar en la Corte del Señor. (3)

ਜਿਨ ਕੇ ਜੀਅ. ਤਿਨੈ ਹੀ ਫੇਰੇ; ਆਪੇ ਭਇਆ ਸਹਾਈ ॥

jin ke jeea. tinai hee fere; aape bheaa sahaaee |

Sant Singh KhalsaAll beings belong to Him; He Himself transforms them, and He Himself becomes their help and support.
Manmohan SinghHe, to whom the beings belong Himself transforms them and Himself becomes their succourer.
Manmohan Singh (Punjabi)ਜਿਸ ਦੇ ਜੀਵ ਹਨ, ਉਹ ਖੁਦ ਹੀ ਉਨ੍ਹਾਂ ਦੀ ਕਾਇਆ ਪਲਟ ਦਿੰਦਾ ਹੈ ਅਤੇ ਖੁਦ ਹੀ ਉਨ੍ਹਾਂ ਦਾ ਸਹਾਇਕ ਥੀ ਵੰਞਦਾ ਹੈ।
Fareedkot Teekaਜਿਸ ਵਾਹਿਗੁਰੂ ਕੇ ਇਹ ਜੀਵ ਸੁਲਹੀ ਆਦਿਕ ਥੇ, ਤਿਸ ਨੇ ਆਪ ਹੀ ਇਥੋਂ (ਫੇਰੇ) ਮੋੜ ਦੀਏ ਹੈਂ; ਵਾ ਹਮ ਜਿਸ ਕੇ ਜੀਵ ਹਾਂ ਤਿਸੀ ਨੇ ਮੋੜ ਲੀਏ ਹਾਂ ਔਰ ਆਪ ਹੀ ਹਮਾਰਾ ਸਹਾਈ ਭਯਾ ਹੈ॥
Prof. Sahib Singhਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ।

ਪਦ ਅਰਥ ਜਿਸ ਕੇ = ਜਿਸ ਪ੍ਰਭੂ ਜੀ ਦੇ {ਲਫ਼ਜ਼ 'ਜਿਨ' ਬਹੁ-ਵਚਨ ਹੈ, ਆਦਰ-ਸਤਕਾਰ ਲਈ ਵਰਤਿਆ ਹੈ। ਜਿਵੇਂ, "ਪ੍ਰਭ ਜੀ ਬਸਹਿ ਸਾਧ ਕੀ ਰਸਨਾ"}। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ} ਸਾਰੇ ਜੀਵ। ਫੇਰੇ = ਮੋੜੇ। ਸਹਾਈ = ਮਦਦਗਾਰ।

SikhNet (Spanish)Aquél a Quien pertenezco, sólo Él ha transformado mi estado, Él se ha vuelto mi Amigo.

ਅਚਰਜੁ ਕੀਆ ਕਰਨੈਹਾਰੈ; ਨਾਨਕ ਸਚੁ ਵਡਿਆਈ ॥੪॥੪॥੨੮॥

acharaj keea karanaihaarai; naanak sach vaddiaaee |4|4|28|

Sant Singh KhalsaThe Creator Lord has worked a wondrous miracle; O Nanak, His glorious greatness is true. ||4||4||28||
Manmohan SinghThe Creator-Lord has worked a wonder, O Nanak and ever true is His greatness.
Manmohan Singh (Punjabi)ਸਿਰਜਣਹਾਰ ਸੁਆਮੀ ਨੇ ਇਕ ਕ੍ਰਿਸ਼ਮਾ ਕਰ ਵਿਖਾਲਿਆ ਹੈ, ਹੇ ਨਾਨਕ! ਸਦੀਵ ਸੱਚੀ ਹੇ ਉਸ ਦੀ ਵਿਸ਼ਾਲਤਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕਰਨਹਾਰ ਵਾਹਿਗੁਰੂ ਨੇ ਅਸਚਰਜ ਕੀਆ ਹੈ, ਹਮ ਕੋ ਸਚੀ ਵਡਿਆਈ ਦਈ ਹੈ ਵਾ ਤਿਸ ਕੀ ਵਡਿਆਈ ਸਚੀ ਹੈ। ਵਾ ਜਗ੍ਯਾਸੀ ਪ੍ਰਤੀ ਅਨੰਦ ਕਰ ਲਾਭ ਉਚਾਰਨ ਕਰਤੇ ਹੈਂ: ਹੇ ਮੇਰੇ ਮਿਤ੍ਰ ਸੰਤ ਜਨ ਵਾ ਜਗ੍ਯਾਸੀਓ! ਅਪਨੇ ਸਰੂਪ ਘਰ ਮੇਂ ਆਵੋ, ਤੁਮਾਰੇ ਦੋਖੀ ਕਾਮ ਕ੍ਰੋਧ ਆਦੀ ਸਤਿਗੁਰੋਂ ਨੇ ਨਿਵਾਰੇ ਹੈਂ। ਇਸੀ ਤੇ ਜਨਮ ਮਰਨ ਰੂਪੀ ਅਪਦਾ ਤੁਮਾਰੀ ਬਿਤੀਤ ਭਈ ਹੈ। ਜਿਸ ਹਰੀ ਨੇ ਤੁਮ ਸੰਸਾਰ ਮੇਂ ਭੇਜੇ ਥੇ ਤਿਸੀ ਨੇ ਗੁਰੋਂ ਦ੍ਵਾਰੇ ਤੁਮ ਬੁਲਾਏ ਹੋ। ਗਿਆਨ ਸੁਖ ਸੰਯੁਕਤ ਹੋ ਕਰ ਅਪਨੇ ਸਰੂਪ ਘਰ ਮੇਂ ਆਵੋ। ਅਨੰਦ ਮੰਗਲ ਰੂਪ ਵਾਹਿਗੁਰੂ ਕੇ ਸੁਧ ਸਾਂਤੀ ਧੁਨ ਸੇ ਗੁਣ ਗਾਇਕਰ ਅਚਲ ਰਾਜ ਕਮਾਓ, ਭਾਵ ਅਗਿੜ ਪਦ ਮੇਂ ਇਸਥਿਤ ਹੋਵੋ। ਕਰਨੇਹਾਰ ਸਤਿਗੁਰੋਂ ਨੇ ਤੁਮ ਪ੍ਰਗਟ ਕਰ ਦੀਏ ਹੈਂ ਅਬ ਨਾ ਤੁਮਾਰਾ ਨਾਸ ਹੋਇਗਾ, ਨਾ ਭਾਜੋਗੇ, ਨਾ ਜੋਨੀਓਂ ਮੇਂ ਥਕਤ ਹੋਵੋਗੇ। ਵਾ ਜੋ (ਨਾਸਨ) ਨਾਸਤਾ ਕਾ (ਭਾਜਨ) ਪਾਤ੍ਰ ਦੋਖ ਸੇ ਸੋ ਅਬ ਥਾਕੇ ਹੈਂ, ਭਾਵ ਦੂਰ ਭਏ ਹੈਂ। ਅਬ ਮੰਗਲ ਰੂਪ ਸਰੂਪ ਘਰ ਮੇਂ ਪ੍ਰਾਪਤਿ ਹੋਨੇ ਸੇ ਨਿਤ ਅਨਾਹਦ ਸਬਦ ਕੇ ਬਾਜੇ ਬਜਤੇ ਹੈਂ। ਅਪਨੇ (ਖਸਮਿ) ਵਾਹਿਗੁਰੂ ਨੇ ਤੁਮ ਨਿਵਾਜੇ ਹੋ ਅਬ ਗੁਰ ਬਚਨੋਂ ਕੇ ਆਸ੍ਰਤ ਹੋ ਕਰ ਸਰੂਪ ਮੇਂ ਇਸਥਿਤ ਰਹੋ ਕਬੀ ਡੁਲਾਇਵਾਨ ਨਾ ਹੋਵੋ। ਸੰਪੂਰਨ ਪ੍ਰਿਥਵੀ ਮੰਡਲ ਮੇਂ ਤੁਮਾਰਾ ਜੈ ਜੈ ਕਾਰ ਭਯਾ ਹੈ ਔਰ ਸਤਸੰਗ ਰੂਪੀ ਦਰਬਾਰ ਮੇਂ ਮੁਖ ਉਜਲ ਭਯਾ ਹੈ। ਜਿਸ ਕੇ ਤੁਮ ਜੀਵ ਕੀਏ ਹੂਏ ਥੇ ਤਿਸ ਨੇ ਸੰਸਾਰ ਕੀ ਤਰਫੋਂ
Prof. Sahib Singhਹੇ ਨਾਨਕ! ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੪॥੪॥੨੮॥

ਪਦ ਅਰਥ ਅਚਰਜੁ = ਅਨੋਖਾ ਖੇਲ। ਸਚੁ = ਸਦਾ-ਥਿਰ ॥੪॥੪॥੨੮॥

SikhNet (Spanish)Tan Maravillosos son los Milagros de mi Señor Creador, sí, Su Gloria es siempre Verdadera. (4-4-28)
Answers quote the Granth verbatim with Ang citations. AI commentary is not Gurbani and not a religious ruling.