ਬਸੰਤੁ ਮਹਲਾ ੫ ॥
basant mahalaa 5 |
Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.
ਹਟਵਾਣੀ ਧਨ ਮਾਲ, ਹਾਟੁ ਕੀਤੁ ॥
hattavaanee dhan maal, haatt keet |
Sant Singh KhalsaThe shopkeeper deals in merchandise for profit.
Manmohan SinghThey shopkeeper deals in goods to earn wealth.
Manmohan Singh (Punjabi)ਦੁਕਾਨਦਾਰ ਦੌਲਤ ਕਮਾਉਣ ਲਈ ਸੌਦਾ ਸੂਤ ਵੇਚਦਾ ਹੈ।
Fareedkot Teekaਜੈਸੇ ਬਾਣੀਆਂ ਧਨ (ਮਾਲ) ਸਮਗ੍ਰੀ ਕੀ ਹਟੀ (ਕੀਤੁ) ਕਰਤਾ ਹੈ॥
Prof. Sahib Singh(ਜਿਵੇਂ ਕੋਈ) ਦੁਕਾਨਦਾਰ (ਆਪਣੇ ਮਨ-ਪਸੰਦ ਦੇ) ਮਾਲ-ਧਨ ਦੀ ਦੁਕਾਨ ਚਲਾਂਦਾ ਹੈ,ਪਦ ਅਰਥ ਹਟਵਾਣੀ = ਹੱਟੀ ਵਾਲਾ, ਦੁਕਾਨਦਾਰ। ਹਾਟੁ = ਹੱਟ। ਕੀਤੁ = ਕਰਦਾ ਹੈ।
SikhNet (Spanish)Así como el tendero comercia sus bienes para incrementar su riqueza,
ਜੂਆਰੀ; ਜੂਏ ਮਾਹਿ ਚੀਤੁ ॥
jooaaree; jooe maeh cheet |
Sant Singh KhalsaThe gambler's consciousness is focused on gambling.
Manmohan SinghAs the gambler's mind is fixed on the gambling,
Manmohan Singh (Punjabi)ਜਿਵੇਂ ਜੂਏ-ਬਾਜ ਦਾ ਮਨ ਜੂਏ ਵਿੱਚ ਹੈ,
Fareedkot Teekaਪੁਨਹ ਜੁਆਰੀ ਜੂਏ ਵਿਖੇ ਚਿਤ ਕੋ ਧਾਰਤਾ ਹੈ॥
Prof. Sahib Singh(ਜਿਵੇਂ ਕਿਸੇ) ਜੁਆਰੀਏ ਦਾ ਮਨ ਜੂਏ ਵਿਚ ਮਗਨ ਰਹਿੰਦਾ ਹੈ,ਪਦ ਅਰਥ ਮਾਹਿ = ਵਿਚ।
SikhNet (Spanish)como el jugador tiene su concentración completa en el juego,
ਅਮਲੀ ਜੀਵੈ; ਅਮਲੁ ਖਾਇ ॥
amalee jeevai; amal khaae |
Sant Singh KhalsaThe opium addict lives by consuming opium.
Manmohan Singhan opium-addict lives by eating opium,
Manmohan Singh (Punjabi)ਅਫੀਮੀ ਫੀਮ ਖਾ ਕੇ ਜੀਉਂਦਾ ਹੈ,
Fareedkot Teekaਜੈਸੇ ਅਮਲੀ ਅਮਲ ਕੋ ਖਾਇ ਕਰ ਜੀਵਤਾ ਹੈ॥
Prof. Sahib Singhਜਿਵੇਂ ਕੋਈ ਅਫੀਮੀ ਅਫੀਮ ਖਾ ਕੇ ਸੁਖ ਪ੍ਰਤੀਤ ਕਰਦਾ ਹੈ,ਪਦ ਅਰਥ ਅਮਲੀ = ਅਫੀਮੀ। ਖਾਇ = ਖਾ ਕੇ।
SikhNet (Spanish)y la vida del adicto depende de sus intoxicantes, así el ser que está entonado en Dios,
ਤਿਉ ਹਰਿ ਜਨੁ ਜੀਵੈ; ਹਰਿ ਧਿਆਇ ॥੧॥
tiau har jan jeevai; har dhiaae |1|
Sant Singh KhalsaIn the same way, the humble servant of the Lord lives by meditating on the Lord. ||1||
Manmohan SinghSo does the God's slave live by remembering God.
Manmohan Singh (Punjabi)ਏਸੇ ਤਰ੍ਹਾਂ ਹੀ ਰੱਬ ਦਾ ਗੋਲਾ ਰੱਬ ਨੂੰ ਸਿਮਰ ਕੇ ਜੀਉਂਦਾ ਹੈ।
Fareedkot Teekaਤਿਸੀ ਪ੍ਰਕਾਰ ਹਰੀ ਕਾ ਜਨ ਹਰੀ ਕੋ ਜਪ ਕਰ ਜੀਵਤਾ ਹੈ॥੧॥
Prof. Sahib Singhਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੧॥ਪਦ ਅਰਥ ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧਿਆਇ = ਸਿਮਰ ਕੇ ॥੧॥
SikhNet (Spanish)vive sólo para contemplar el Naam, el Nombre del Señor, (1)
ਅਪਨੈ ਰੰਗਿ; ਸਭੁ ਕੋ ਰਚੈ ॥
apanai rang; sabh ko rachai |
Sant Singh KhalsaEveryone is absorbed in his own pleasures.
Manmohan SinghEvery man is absorbed in his own enjoyment.
Manmohan Singh (Punjabi)ਹਰ ਜਣਾ ਆਪਣੀ ਨਿਜ ਦੀ ਖੁਸ਼ੀ ਵਿੱਚ ਹੀ ਲੀਨ ਹੈ।
Fareedkot Teekaਅਪਨੇ ਅਪਨੇ ਰੰਗ ਮੇਂ ਸਭ ਕੋਈ ਰਚ ਰਹਾ ਹੈ॥
Prof. Sahib Singhਹਰੇਕ ਜੀਵ ਆਪੋ ਆਪਣੇ ਮਨ-ਭਾਉਂਦੇ ਸੁਆਦ ਵਿਚ ਮਸਤ ਰਹਿੰਦਾ ਹੈ,ਪਦ ਅਰਥ ਅਪਨੈ ਰੰਗਿ = ਆਪਣੇ ਮਨ-ਭਾਉਂਦੇ ਸੁਆਦ ਵਿਚ। ਸਭੁ ਕੋ = ਹਰੇਕ ਜੀਵ। ਰਚੈ = ਮਸਤ ਰਹਿੰਦਾ ਹੈ।
SikhNet (Spanish)Cada quien vive apegado a los amores de su propia mente
ਜਿਤੁ ਪ੍ਰਭਿ ਲਾਇਆ; ਤਿਤੁ ਤਿਤੁ ਲਗੈ ॥੧॥ ਰਹਾਉ ॥
jit prabh laaeaa; tith tit lagai |1| rahaau |
Sant Singh KhalsaHe is attached to whatever God attaches him to. ||1||Pause||
Manmohan SinghWithersoever the Lord attaches him, thither is he attached. Pause.
Manmohan Singh (Punjabi)ਜਿਥੇ ਕਿਤੇ ਸੁਆਮੀ ਉਸ ਨੂੰ ਜੋੜਦਾ ਹੈ ਉਥੇ ਓਥੇ ਹੀ ਉਹ ਜੁੜਦਾ ਹੈ। ਠਹਿਰਾਉ।
Fareedkot Teekaਕਿਉਂਕਿ ਪ੍ਰਭੂ ਨੇ ਜੀਵ ਕੋ ਜਹਾਂ ਵਾ ਜਿਸ ਰੰਗ ਮੇਂ ਲਗਾਇਆ ਹੈ ਤਹਾਂ ਤਹਾਂ, ਭਾਵ ਤਿਸ ਤਿਸ ਕਾਮ ਮੇਂ ਹਰਿ ਕੋਈ ਲਗੇ ਹੈਂ॥੧॥ ਰਹਾਉ ॥
Prof. Sahib Singh(ਪਰ) ਪ੍ਰਭੂ ਨੇ (ਹੀ) ਜਿਸ (ਸੁਆਦ) ਵਿਚ ਲਾਇਆ ਹੈ, ਉਸ ਉਸ (ਸੁਆਦ) ਵਿਚ (ਹਰੇਕ ਜੀਵ) ਲੱਗਾ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਜਿਤੁ = ਜਿਸ (ਰੰਗ) ਵਿਚ। ਪ੍ਰਭਿ = ਪ੍ਰਭੂ ਨੇ। ਤਿਤੁ = ਉਸ (ਰੰਗ) ਵਿਚ ॥੧॥ ਰਹਾਉ ॥
SikhNet (Spanish)y así como el Señor lo maneja, así él desarrolla su vida. (1-Pausa)
ਮੇਘ ਸਮੈ; ਮੋਰ ਨਿਰਤਿਕਾਰ ॥
megh samai; mor niratikaar |
Sant Singh KhalsaWhen the clouds and the rain come, the peacocks dance.
Manmohan SinghAs the peacock dances during cloudy weather,
Manmohan Singh (Punjabi)ਜਿਵੇਂ ਬੱਦਲਾਂ ਦੇ ਵੇਲੇ ਮੋਰ ਨੱਚਦਾ ਹੈ,
Fareedkot Teekaਮੇਘ ਬਦਲ ਗਰਜਨੇ ਕੇ ਸਮੇਂ ਮੇਂ ਜੈਸੇ ਮੋਰ ਨ੍ਰਿਤਕਾਰੀ ਕਰਤਾ ਹੈ॥
Prof. Sahib Singhਘਟਾਂ ਚੜ੍ਹਦੀਆਂ ਹਨ ਤਾਂ ਮੋਰ ਪੈਲਾਂ ਪਾਂਦੇ ਹਨ,ਪਦ ਅਰਥ ਮੇਘ = ਬੱਦਲ। ਨਿਰਤਿਕਾਰ = {नृत् = to dance} ਨਾਚ, ਪੈਲ।
SikhNet (Spanish)Y cuando las lluvias llegan, el pavo real danza
ਚੰਦ ਦੇਖਿ; ਬਿਗਸਹਿ ਕਉਲਾਰ ॥
chand dekh; bigaseh kaulaar |
Sant Singh KhalsaSeeing the moon, the lotus blossoms.
Manmohan Singhand as the lotus blossoms in moon light,
Manmohan Singh (Punjabi)ਚੰਦਰਮੇ ਨੂੰ ਵੇਖ ਕੇ ਕੰਵਲ ਖਿੜ ਜਾਂਦਾ ਹੈ,
Fareedkot Teekaਚੰਦ੍ਰਮਾਂ ਕੋ ਦੇਖ ਕਰ (ਕਉਲਾਰ) ਕਵੀਆ ਖਿੜਤੀਆਂ ਹੈਂ॥
Prof. Sahib Singhਚੰਦ ਨੂੰ ਵੇਖ ਕੇ ਕੰਮੀਆਂ ਖਿੜਦੀਆਂ ਹਨ,ਪਦ ਅਰਥ ਦੇਖਿ = ਵੇਖ ਕੇ। ਬਿਗਸਹਿ = ਖਿੜਦੀਆਂ ਹਨ। ਕਉਲਾਰ = ਕੰਮੀਆਂ।
SikhNet (Spanish)y el loto sonríe en dicha viendo la luna
ਮਾਤਾ; ਬਾਰਿਕ ਦੇਖਿ ਅਨੰਦ ॥
maataa; baarik dekh anand |
Sant Singh KhalsaWhen the mother sees her infant, she is happy.
Manmohan Singhand the Mother is pleased to see her child;
Manmohan Singh (Punjabi)ਤੇ ਮਾਂ ਬੱਚੇ ਨੂੰ ਵੇਖ ਕੇ ਖੁਸ਼ ਹੁੰਦੀ ਹੈ,
Fareedkot Teekaਜੈਸੇ ਮਾਤਾ (ਬਾਰਿਕ) ਪੁਤ੍ਰ ਕੋ ਦੇਖ ਕਰ ਅਨੰਦ ਹੋਤੀ ਹੈ॥
Prof. Sahib Singh(ਆਪਣੇ) ਬੱਚੇ ਨੂੰ ਵੇਖ ਕੇ ਮਾਂ ਖ਼ੁਸ਼ ਹੁੰਦੀ ਹੈ,
SikhNet (Spanish)y la madre está en éxtasis viendo a su bebé,
ਤਿਉ ਹਰਿ ਜਨ ਜੀਵਹਿ; ਜਪਿ ਗੋਬਿੰਦ ॥੨॥
tiau har jan jeeveh; jap gobind |2|
Sant Singh KhalsaIn the same way, the humble servant of the Lord lives by meditating on the Lord of the Universe. ||2||
Manmohan Singhsimilarly, the man of God, lives by contemplating his Lord.
Manmohan Singh (Punjabi)ਏਸੇ ਤਰ੍ਹਾਂ ਹੀ ਰੱਬ ਦਾ ਬੰਦਾ ਸੁਆਮੀ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਤਿਸੀ ਪ੍ਰਕਾਰ ਹਰੀ ਜਨ ਗੋਬਿੰਦ ਜੀ ਕੋ ਜਪ ਕਰ ਜੀਵਤੇ ਹੈਂ॥੨॥
Prof. Sahib Singhਤਿਵੇਂ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਭਗਤ ਆਤਮਕ ਹੁਲਾਰੇ ਵਿਚ ਆਉਂਦੇ ਹਨ ॥੨॥ਪਦ ਅਰਥ ਹਰਿ ਜਨ = ਪਰਮਾਤਮਾ ਦੇ ਭਗਤ। ਜੀਵਹਿ = ਆਤਮਕ ਜੀਵਨ ਹਾਸਲ ਕਰਦੇ ਹਨ {ਬਹੁ-ਵਚਨ}। ਜਪਿ = ਜਪ ਕੇ ॥੨॥
SikhNet (Spanish)así el ser humano entonado en Dios vive sólo si puede contemplar a Dios. (2)
ਸਿੰਘ ਰੁਚੈ; ਸਦ ਭੋਜਨੁ ਮਾਸ ॥
singh ruchai; sad bhojan maas |
Sant Singh KhalsaThe tiger always wants to eat meat.
Manmohan SinghThe tiger ever desires the meat diet.
Manmohan Singh (Punjabi)ਸ਼ੇਰ ਹਮੇਸ਼ਾਂ ਹੀ ਗੋਸ਼ਤ ਦਾ ਖਾਣਾ ਚਾਹੁੰਦਾ ਹੈ।
Fareedkot Teekaਸਿੰਘ ਕੋ ਜੈਸੇ ਮਾਸ ਕੇ ਭੋਜਨ ਕੀ ਸਦੀਵ (ਰੁਚੈ) ਚਾਹ ਰਹਿਤੀ ਹੈ॥
Prof. Sahib Singhਮਾਸ ਦਾ ਭੋਜਨ ਮਿਲੇ ਤਾਂ ਸ਼ੇਰ ਸਦਾ ਖ਼ੁਸ਼ ਹੁੰਦਾ ਹੈ,ਪਦ ਅਰਥ ਸਿੰਘ = ਸ਼ੇਰ। ਰੁਚੈ = ਖ਼ੁਸ਼ ਹੁੰਦਾ ਹੈ। ਸਦ = ਸਦਾ।
SikhNet (Spanish)El león está complacido si se le alimenta siempre de carne,
ਰਣੁ ਦੇਖਿ; ਸੂਰੇ ਚਿਤ ਉਲਾਸ ॥
ran dekh; soore chit ulaas |
Sant Singh KhalsaGazing upon the battlefield, the warrior's mind is exalted.
Manmohan SinghBeholding the battlefield the warrior's mind is thrilled.
Manmohan Singh (Punjabi)ਲੜਾਈ ਹੁੰਦੀ ਵੇਖ ਸੂਰਮੇ ਦ ਮਨ ਵਿੱਚ ਉਮੰਗ ਪੈਦਾ ਹੁੰਦੀ ਹੈ।
Fareedkot Teeka(ਰਣ) ਜੁਧ ਭੂਮੀ ਕੋ ਦੇਖ ਕਰ ਜੈਸੇ ਸੂਰਮੇਂ ਕੇ ਚਿਤ ਕੋ (ਉਲਾਸ) ਅਨੰਦ ਹੋਤਾ ਹੈ॥
Prof. Sahib Singhਜੁੱਧ ਵੇਖ ਕੇ ਸੂਰਮੇ ਦੇ ਚਿੱਤ ਨੂੰ ਜੋਸ਼ ਆਉਂਦਾ ਹੈ,ਪਦ ਅਰਥ ਰਣੁ = ਜੁੱਧ। ਸੂਰ = ਸੂਰਮਾ। ਉਲਾਸ = ਹੁਲਾਰਾ, ਜੋਸ਼।
SikhNet (Spanish)el guerrero vive fascinado en el campo de batalla,
ਕਿਰਪਨ ਕਉ; ਅਤਿ ਧਨ ਪਿਆਰੁ ॥
kirapan kau; at dhan piaar |
Sant Singh KhalsaThe miser is totally in love with his wealth.
Manmohan SinghThe miser immensely loves his riches.
Manmohan Singh (Punjabi)ਕੰਜੂਸ ਆਪਣੀ ਦੌਲਤ ਨੂੰ ਨਿਹਾਇਤ ਹੀ ਮੁਹੱਬਤ ਕਰਦਾ ਹੈ।
Fareedkot Teekaਜੈਸੇ ਕਿਰਪਨ ਕੋ ਅਤਿਸੇ ਕਰ ਕੇ ਧਨ ਕੇ ਸਾਥ ਪ੍ਯਾਰ ਹੋਤਾ ਹੈ॥
Prof. Sahib Singhਸ਼ੂਮ ਨੂੰ ਧਨ ਦਾ ਬਹੁਤ ਲੋਭ ਹੁੰਦਾ ਹੈ।ਪਦ ਅਰਥ ਕਿਰਪਨ = ਕੰਜੂਸ, ਸ਼ੂਮ।
SikhNet (Spanish)y el miserable vive inmensamente engolosinado observando y contando sus monedas.
ਹਰਿ ਜਨ ਕਉ; ਹਰਿ ਹਰਿ ਆਧਾਰੁ ॥੩॥
har jan kau; har har aadhaar |3|
Sant Singh KhalsaThe humble servant of the Lord leans on the Support of the Lord, Har, Har. ||3||
Manmohan SinghThe God's slave leans only on his Love of the Lord.
Manmohan Singh (Punjabi)ਰੱਬ ਦੇ ਗੋਲੇ ਨੂੰ ਕੇਵਲ ਸਾਈਂ ਮਾਲਕ ਦਾ ਹੀ ਆਸਰਾ ਹੈ।
Fareedkot Teekaਤਿਸ ਪ੍ਰਕਾਰ ਹਰੀ ਜਨੋਂ ਕੋ ਹਰਿ ਹਰਿ ਨਾਮ ਕਾ ਹੀ ਅਧਾਰੁ ਹੋਤਾ ਹੈ॥੩॥
Prof. Sahib Singh(ਤਿਵੇਂ) ਪਰਮਾਤਮਾ ਦੇ ਭਗਤ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੁੰਦਾ ਹੈ ॥੩॥ਪਦ ਅਰਥ ਆਧਾਰੁ = ਆਸਰਾ ॥੩॥
SikhNet (Spanish)Así el ser entonado en Dios se apoya sólo en su Señor. (3)
ਸਰਬ ਰੰਗ; ਇਕ ਰੰਗ ਮਾਹਿ ॥
sarab rang; ik rang maeh |
Sant Singh KhalsaAll love is contained in the Love of the One Lord.
Manmohan SinghAll loves are contained in one love of the Lord.
Manmohan Singh (Punjabi)ਸਾਰੇ ਪਿਆਰ ਪ੍ਰਭੂ ਦੇ ਇਸ ਪਿਆਰ ਵਿੱਚ ਆ ਜਾਂਦੇ ਹਨ।
Fareedkot Teekaਸੰਪੂਰਨ ਪ੍ਰੇਮ ਇਕ ਪਰਮੇਸ੍ਵਰ ਕੇ ਪ੍ਰੇਮ ਕੇ ਅੰਤਰ ਹੈ॥
Prof. Sahib Singhਪਰ, (ਦੁਨੀਆ ਦੇ) ਸਾਰੇ ਸੁਆਦ ਪਰਮਾਤਮਾ ਦੇ ਨਾਮ ਦੇ ਸੁਆਦ ਦੇ ਵਿਚ ਹੀ ਆ ਜਾਂਦੇ ਹਨ (ਨਾਮ-ਰਸ ਨਾਲੋਂ ਘਟੀਆ ਹਨ)।ਪਦ ਅਰਥ ਸਰਬ = ਸਾਰੇ। ਇਕ ਰੰਗ ਮਾਹਿ = ਇਕ ਨਾਮ ਰੰਗ ਵਿਚ।
SikhNet (Spanish)Todos los amores están contenidos en el Amor de Dios,
ਸਰਬ ਸੁਖਾ ਸੁਖ; ਹਰਿ ਕੈ ਨਾਇ ॥
sarab sukhaa sukh; har kai naae |
Sant Singh KhalsaAll comforts are contained in the Comfort of the Lord's Name.
Manmohan SinghAll comforts are contained in the comfort of the Lord's Name.
Manmohan Singh (Punjabi)ਸਾਰੇ ਆਰਾਮ ਸੁਆਮੀ ਦੇ ਇਸ ਨਾਮ ਦੇ ਅੰਦਰ ਆ ਜਾਂਦੇ ਹਨ।
Fareedkot Teekaਹਰੀ ਨਾਮ ਕੇ ਸੁਖ ਕੇ ਅੰਤਰ ਸਮਗ੍ਰ ਸੁਖ ਹੈਂ॥
Prof. Sahib Singhਸਾਰੇ ਵੱਡੇ ਤੋਂ ਵੱਡੇ ਸੁਖ ਪਰਮਾਤਮਾ ਦੇ ਨਾਮ ਵਿਚ ਹੀ ਹਨ।ਪਦ ਅਰਥ ਨਾਇ = ਨਾਮ ਵਿਚ। ਹਰਿ ਕੇ ਨਾਇ = ਹਰੀ ਦੇ ਨਾਮ ਵਿਚ।
SikhNet (Spanish)todas las dichas están contenidas en la Dicha del Naam, el Nombre del Señor.
ਤਿਸਹਿ ਪਰਾਪਤਿ; ਇਹੁ ਨਿਧਾਨੁ ॥
tiseh paraapat; ihu nidhaan |
Sant Singh KhalsaHe alone receives this treasure,
Manmohan SinghHe alone obtains this treasure,
Manmohan Singh (Punjabi)ਕੇਵਲ ਉਹ ਹੀ ਇਸ ਖਜਾਨੇ ਨੂੰ ਪਾਉਂਦਾ ਹੈ,
Fareedkot Teekaਪ੍ਰੰਤੂ ਏਹੁ ਹਰੀ ਨਿਧਾਨੁ ਤਿਸ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਇਹ ਨਾਮ-ਖ਼ਜ਼ਾਨਾ ਉਸ ਮਨੁੱਖ ਨੂੰ ਹੀ ਮਿਲਦਾ ਹੈ,ਪਦ ਅਰਥ ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ (ਮਨੁੱਖ) ਨੂੰ ਹੀ। ਨਿਧਾਨੁ = (ਨਾਮ-) ਖ਼ਜ਼ਾਨਾ।
SikhNet (Spanish)Sí, sólo es bendecido con el Tesoro del Nombre,
ਨਾਨਕ ਗੁਰੁ; ਜਿਸੁ ਕਰੇ ਦਾਨੁ ॥੪॥੨॥
naanak gur; jis kare daan |4|2|
Sant Singh KhalsaO Nanak, unto whom the Guru gives His gift. ||4||2||
Manmohan Singhwhom the Guru gives this gift, O Nanak!
Manmohan Singh (Punjabi)ਜਿਸ ਨੂੰ ਗੁਰੂ ਜੀ ਇਸ ਦੀ ਦਾਤ ਬਖਸ਼ਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਸਤਿਗੁਰੂ ਦਾਨੁ ਕਰਤਾ ਹੈ॥੪॥੨॥
Prof. Sahib Singhਹੇ ਨਾਨਕ! ਜਿਸ ਨੂੰ ਗੁਰੂ ਦੇਂਦਾ ਹੈ ॥੪॥੨॥ਪਦ ਅਰਥ ਕਰੇ ਦਾਨ = ਖੈਰ ਪਾਂਦਾ ਹੈ ॥੪॥੨॥
SikhNet (Spanish)aquél a quien el Guru así bendice. (4-2)