ੴ

ਸਿੱਖਬਾਣੀ · SikhBani

ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮੑਰੀ ਘਾਲ ॥

mohi niragun gun naahee koee pahuch na saakau tumaree ghaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 828 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਜਿਉ ਭਾਵੈ; ਤਿਉ ਮੋਹਿ ਪ੍ਰਤਿਪਾਲ ॥

jiau bhaavai; tiau mohi pratipaal |

Sant Singh KhalsaIf it pleases You, then cherish me.
Manmohan SinghAs it pleases Thee, so cherish Thou me, O Lord.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਪਾਲਣਾ-ਪੋਸਣਾ ਕਰ, ਹੇ ਸੁਆਮੀ!
Fareedkot Teekaਹੇ ਵਾਹਿਗੁਰੂ! ਜੈਸੇ ਤੇਰੇ ਕੋ ਭਾਵੈ ਤੈਸੇ ਹੀ ਮੇਰੀ ਪ੍ਰਤਿਪਾਲ ਕਰੀਏ॥
Prof. Sahib Singhਹੇ ਪ੍ਰਭੂ! ਜਿਵੇਂ ਹੋ ਸਕੇ, ਤਿਵੇਂ (ਔਗੁਣਾਂ ਤੋਂ) ਮੇਰੀ ਰਾਖੀ ਕਰ।

ਪਦ ਅਰਥ ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗੇ, ਜਿਵੇਂ ਹੋ ਸਕੇ। ਮੋਹਿ = ਮੈਨੂੰ। ਪ੍ਰਤਿਪਾਲ = ਬਚਾ ਲੈ।

SikhNet (Spanish)Oh Señor, sostenme por favor si así es Tu Voluntad,

ਪਾਰਬ੍ਰਹਮ ਪਰਮੇਸਰ ਸਤਿਗੁਰ; ਹਮ ਬਾਰਿਕ. ਤੁਮੑ ਪਿਤਾ ਕਿਰਪਾਲ ॥੧॥ ਰਹਾਉ ॥

paarabraham paramesar satigur; ham baarik. tuma pitaa kirapaal |1| rahaau |

Sant Singh KhalsaO Supreme Lord God, Transcendent Lord, O True Guru, I am Your child, and You are my Merciful Father. ||1||Pause||
Manmohan SinghThou art my Supreme Lord Master and the True Guru. I am Thy child and Thou art my compassionate Father. Pause.
Manmohan Singh (Punjabi)ਤੂੰ ਮੇਰਾ ਸ਼ਰੋਮਣੀ ਸਾਹਿਬ ਮਾਲਕ ਅਤੇ ਸੱਚਾ ਗੁਰੂ ਹੈ। ਮੈਂ ਤੇਰਾ ਬੱਚਾ ਹਾਂ ਅਤੇ ਤੂੰ ਮੇਰਾ ਦਇਆਲੂ ਬਾਬਲ ਹੈ। ਠਹਿਰਾਉ।
Fareedkot Teekaਹੇ ਪਾਰਬ੍ਰਹਮ ਪਰਮੇਸਰ ਰੂਪ ਸਤਿਗੁਰੂ! ਹਮ ਤੇਰੇ ਬਾਲਕ ਹੈਂ, ਤੁਮ ਪਰਮ ਕ੍ਰਿਪਾਲ ਹਮਾਰੇ ਪਿਤਾ ਰੂਪ ਹੋ॥੧॥ ਰਹਾਉ ॥
Prof. Sahib Singhਹੇ ਪਾਰਬ੍ਰਹਮ! ਹੇ ਪਰਮੇਸਰ! ਹੇ ਸਤਿਗੁਰੂ! ਅਸੀਂ (ਜੀਵ) ਤੁਹਾਡੇ ਹਾਂ, ਤੁਸੀ ਸਾਡੇ ਪਾਲਣਹਾਰ ਪਿਤਾ ਹੋ ॥੧॥ ਰਹਾਉ ॥

ਪਦ ਅਰਥ ਹਮ = ਅਸੀਂ (ਜੀਵ)। ਬਾਰਿਕ = ਬੱਚੇ ॥੧॥ ਰਹਾਉ ॥

SikhNet (Spanish)pues eres mi Señor Supremo, el Dios de dioses, el Guru Verdadero; eres mi Padre Compasivo y yo Tu hijo. (1-Pausa)

ਮੋਹਿ ਨਿਰਗੁਣ. ਗੁਣੁ ਨਾਹੀ ਕੋਈ; ਪਹੁਚਿ. ਨ ਸਾਕਉ ਤੁਮੑਰੀ ਘਾਲ ॥

mohi niragun. gun naahee koee; pahuch. na saakau tumaree ghaal |

Sant Singh KhalsaI am worthless; I have no virtues at all. I cannot understand Your actions.
Manmohan SinghI am virtueless and have absolutely no virtue. I can comprehend not Thy doing.
Manmohan Singh (Punjabi)ਮੈਂ ਨੇਕੀ-ਵਿਹੂਣ ਹਾਂ ਅਤੇ ਮੇਰੇ ਵਿੱਚ ਕੋਈ ਭੀ ਨੇਕੀ ਨਹੀਂ। ਮੈਂ ਤੇਰੇ ਕਰਤੱਬ ਨੂੰ ਸਮਝ ਨਹੀਂ ਸਕਦਾ।
Fareedkot Teekaਮੈਂ ਨਿਰਗੁਣ ਬੀਚ ਕੋਈ ਗੁਣ ਨਹੀਂ ਹੈ। ਤੁਮਰੀ ਦਇਆਲਤਾ ਕੋ ਕਿਸੀ (ਘਾਲ) ਕੁਮਾਈ ਕਰ ਭੀ ਮੈਂ ਪਹੁੰਚ ਨਹੀਂ ਸਕਤਾ ਹੂੰ; ਵਾ ਤੁਮਾਰੀ ਘਾਲ, ਭਾਵ ਜੋ ਤੇਰੀ ਸੇਵਾ ਕਰਨੀ ਹੈ ਤਿਸਕੌ ਮੈਂ ਪਹੁੰਚ ਨਹੀਂ ਸਕਤਾ ਹਾਂ॥
Prof. Sahib Singhਹੇ ਪ੍ਰਭੂ! ਮੈਂ ਗੁਣ-ਹੀਨ ਵਿਚ ਕੋਈ ਭੀ ਗੁਣ ਨਹੀਂ ਹੈ, ਮੈਂ ਉਸ ਮੇਹਨਤ ਦੀ ਕਦਰ ਨਹੀਂ ਜਾਣ ਸਕਦਾ (ਜੋ ਤੂੰ ਅਸਾਂ ਜੀਵਾਂ ਦੀ ਪਾਲਣਾ ਵਾਸਤੇ ਕਰ ਰਿਹਾ ਹੈਂ)।

ਪਦ ਅਰਥ ਮੋਹਿ ਨਿਰਗੁਣ = ਮੈਂ ਗੁਣ ਹੀਨ ਵਿਚ। ਸਾਕਉ = ਸਾਕਉਂ। ਪਹੁਚਿ ਨ ਸਾਕਉ = ਮੈਂ ਪਹੁੰਚ ਨਹੀਂ ਸਕਦਾ, ਮੈਂ ਮੁੱਲ ਨਹੀਂ ਪਾ ਸਕਦਾ, ਮੈਂ ਕਦਰ ਨਹੀਂ ਜਾਣ ਸਕਦਾ। ਘਾਲ = ਮੇਹਨਤ, ਉਹ ਮੇਹਨਤ ਜੋ ਤੂੰ ਸਾਨੂੰ ਪਾਲਣ ਲਈ ਕਰਦਾ ਹੈਂ।

SikhNet (Spanish)No tengo mérito, oh mi Dios; no puedo siquiera sondear Tu Maravilla.

ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ; ਜੀਉ ਪਿੰਡੁ ਸਭੁ ਤੁਮਰੋ ਮਾਲ ॥੧॥

tumaree gat mit tum hee jaanahu; jeeo pindd sabh tumaro maal |1|

Sant Singh KhalsaYou alone know Your state and extent. My soul, body and property are all Yours. ||1||
Manmohan SinghThine state and measure, Thou alone knowest. My soul, body and wealth are all Thine.
Manmohan Singh (Punjabi)ਆਪਣੀ ਅਵਸਥਾ ਅਤੇ ਅੰਦਾਜੇ ਨੂੰ ਕੇਵਲ ਤੂੰ ਹੀ ਜਾਣਦਾ ਹੈ। ਮੇਰੀ ਜਿੰਦੜੀ, ਦੇਹ ਅਤੇ ਦੌਲਤ ਸਮੂਹ ਤੇਰੇ ਹੀ ਹਨ।
Fareedkot Teekaਤੁਮਾਰੀ ਗਤੀ ਔ (ਮਿਤਿ) ਮ੍ਰਿਯਾਦਾ ਕੋ ਤੁਮ ਹੀ ਜਾਨਤੇ ਹੋ। ਇਹ ਜੀਵ ਔ (ਪਿੰਡੁ) ਸਰੀਰ ਔਰੁ ਸੰਪੂਰਣ (ਮਾਲੁ) ਪਦਾਰਥ ਤੁਮਾਰਾ ਹੀ ਹੈ॥੧॥
Prof. Sahib Singhਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ॥੧॥

ਪਦ ਅਰਥ ਗਤਿ = ਆਤਮਕ ਹਾਲਤ। ਮਿਤਿ = ਮਾਪ। ਤੁਮਰੀ ਗਤਿ ਮਿਤਿ = ਤੇਰੀ ਆਤਮਕ ਅਵਸਥਾ ਤੇਰਾ ਮਾਪ, ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ। ਜੀਉ = ਜਿੰਦ। ਪਿੰਡੁ = ਸਰੀਰ। ਸਭੁ = ਸਾਰਾ। ਮਾਲ = ਸਰਮਾਇਆ ॥੧॥

SikhNet (Spanish)Sólo Tú conoces Tu Estado y Tus límites, esta vida y este cuerpo pertenecen a Ti.(1)

ਅੰਤਰਜਾਮੀ ਪੁਰਖ ਸੁਆਮੀ; ਅਨਬੋਲਤ ਹੀ ਜਾਨਹੁ ਹਾਲ ॥

antarajaamee purakh suaamee; anabolat hee jaanahu haal |

Sant Singh KhalsaYou are the Inner-knower, the Searcher of hearts, the Primal Lord and Master; You know even what is unspoken.
Manmohan SinghThou art my Omnipresent Lord, the knower of hearts. Thou knowest my circumstances unuttered.
Manmohan Singh (Punjabi)ਤੂੰ ਦਿਲਾਂ ਦੀਆਂ ਜਾਨਣਹਾਰ ਮੇਰਾ ਸਰਬ-ਸ਼ਕਤੀਵਾਨ ਸਾਹਿਬ ਹੈ। ਬਿਨਾਂ-ਦੱਸੇ ਹੀ ਤੂੰ ਮੇਰੀ ਹਾਲਤ ਨੂੰ ਸਮਝਦਾ ਹੈ।
Fareedkot Teekaਹੇ ਅੰਤਰਿਯਾਮੀ ਪੁਰਖ ਹਮਾਰੇ ਸ੍ਵਾਮੀ ਵਾਹਿਗੁਰੂ! ਬਿਨਾ ਬੋਲੇ ਤੇ ਹਮਾਰੇ ਸੰਪੂਰਨ ਹਾਲ ਕੋ ਆਪ ਜਾਨਤੇ ਹੋ॥
Prof. Sahib Singhਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹੇ ਸਰਬ-ਵਿਆਪਕ ਮਾਲਕ! ਬਿਨਾ ਸਾਡੇ ਬੋਲਣ ਦੇ ਹੀ ਤੂੰ ਸਾਡਾ ਹਾਲ ਜਾਣਦਾ ਹੈਂ।

ਪਦ ਅਰਥ ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਪੁਰਖ = ਹੇ ਸਰਬ-ਵਿਆਪਕ! ਅਨਬੋਲਤ = ਬਿਨਾ ਬੋਲਣ ਦੇ।

SikhNet (Spanish)Eres mi Único Maestro, el Conocedor Íntimo, el Espíritu Divino; conoces mis sentimientos más profundos.

ਤਨੁ ਮਨੁ ਸੀਤਲੁ ਹੋਇ ਹਮਾਰੋ; ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥੨॥੫॥੧੨੧॥

tan man seetal hoe hamaaro; naanak prabh jeeo nadar nihaal |2|5|121|

Sant Singh KhalsaMy body and mind are cooled and soothed, O Nanak, by God's Glance of Grace. ||2||5||121||
Manmohan SinghSays Nanak, O sire Lord, bless me with Thy eye of grace, that my body and soul be tranquilised.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਮਹਾਰਾਜ ਮਾਲਕ! ਤੇਰੇ ਉਤੇ ਮਿਹਰ ਦੀ ਨਜ਼ਰ ਧਾਰ ਤਾਂ ਜੋ ਮੇਰੀ ਦੇਹ ਤੇ ਜਿੰਦੜੀ ਠੰਢੇ-ਠਾਰ ਹੋ ਜਾਣ।
Fareedkot Teekaਜਿਸ ਤੇ ਹਮਾਰਾ ਤਨ ਮਨ ਸੀਤਲ ਹੋਇ ਜਾਵੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭ ਜੀ! ਐਸੀ ਕ੍ਰਿਪਾ ਦ੍ਰਿਸਟੀ ਕਰ ਕੇ ਮੁਝ ਕੋ ਨਿਹਾਲ ਕਰੋ॥੨॥੫॥੧੨੧॥☬ਵਾਹਿਗੁਰੂ ਕਾ ਪ੍ਰਤਾਪ ਲਖਾਵਤੇ ਹੂਏ ਬੇਨਤੀ ਕਰਤੇ ਹੈਂ॥
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ ਜੀ! ਮੇਹਰ ਦੀ ਨਿਗਾਹ ਨਾਲ ਮੇਰੇ ਵਲ ਤੱਕ, ਤਾ ਕਿ ਮੇਰਾ ਤਨ ਮੇਰਾ ਮਨ ਠੰਢਾ-ਠਾਰ ਹੋ ਜਾਏ ॥੨॥੫॥੧੨੧॥

ਪਦ ਅਰਥ ਸੀਤਲੁ = ਠੰਢਾ-ਠਾਰ, ਸ਼ਾਂਤ। ਪ੍ਰਭ = ਹੇ ਪ੍ਰਭੂ! ਨਿਹਾਲ = ਤੱਕ, ਵੇਖ। ਨਦਰਿ = ਮੇਹਰ ਦੀ ਨਿਗਾਹ ਨਾਲ ॥੨॥੫॥੧੨੧॥

SikhNet (Spanish)Oh Dios, bendíceme con Tu Mirada de Gracia para que mi cuerpo y mi mente sean confortados. (2-5-121)
Answers quote the Granth verbatim with Ang citations. AI commentary is not Gurbani and not a religious ruling.