ੴ

ਸਿੱਖਬਾਣੀ · SikhBani

ਜਨ ਕੀ ਟਹਲ ਸੰਭਾਖਨੁ ਜਨ ਸਿਉ ਊਠਨੁ ਬੈਠਨੁ ਜਨ ਕੈ ਸੰਗਾ ॥

jan kee ttehal sanbhaakhan jan siau aootthan baitthan jan...
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 828 · 8 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਐਸੀ ਦੀਖਿਆ; ਜਨ ਸਿਉ ਮੰਗਾ ॥

aisee deekhiaa; jan siau mangaa |

Sant Singh KhalsaI ask for such advice from Your humble servants,
Manmohan SinghSuch an advice seek I from Thine slaves, O Lord,
Manmohan Singh (Punjabi)ਐਹੋ ਜਿਹੀ ਸਿੱਖਿਆ ਮੈਂ ਤੇਰੇ ਗੋਲਿਆਂ ਪਾਸੋਂ ਮੰਗਦਾ ਹਾਂ, ਹੇ ਸੁਆਮੀ!
Fareedkot Teekaਹੇ ਵਾਹਿਗੁਰੂ! ਤੇਰੇ ਜੋ ਸੰਤ ਜਨ ਹੈਂ ਤਿਨੋਂ ਸੇ ਮੈਂ ਐਸੀ (ਦੀਖਿਆ) ਸਿਖ੍ਯਾ ਮਾਂਗਤਾ ਹੂੰ॥
Prof. Sahib Singh(ਹੇ ਪ੍ਰਭੂ! ਤੇਰੇ) ਸੇਵਕਾਂ ਪਾਸੋਂ ਮੈਂ ਇਹ ਸਿੱਖਿਆ ਮੰਗਦਾ ਹਾਂ,

ਪਦ ਅਰਥ ਦੀਖਿਆ = ਸਿੱਖਿਆ। ਜਨ ਸਿਉ = (ਹੇ ਪ੍ਰਭੂ! ਤੇਰੇ) ਜਨਾਂ ਪਾਸੋਂ। ਮੰਗਾ = ਮੰਗਾਂ, ਮੈਂ ਮੰਗਦਾ ਹਾਂ।

SikhNet (Spanish)Busco la Sabiduría de Tus Santos,

ਤੁਮੑਰੋ ਧਿਆਨੁ ਤੁਮੑਾਰੋ ਰੰਗਾ ॥

tumaro dhiaan tumaaro rangaa |

Sant Singh Khalsathat I may meditate on You, and love You,
Manmohan Singhthat I may embrace Thine meditation and love, serve Thee and obtain Thy association. Pause.
Manmohan Singh (Punjabi)ਕਿ ਮੈਂ ਤੇਰਾ ਸਿਮਰਨ ਅਤੇ ਪਿਆਰ ਧਾਰਨ ਕਰਾਂ, ਤੇਰੀ ਘਾਲ ਕਮਾਵਾਂ ਅਤੇ ਮੈਨੂੰ ਤੇਰੀ ਸੰਗਤ ਪਰਾਪਤ ਹੋਵੇ। ਠਹਿਰਾਉ।
Fareedkot Teekaਜਿਸ ਤੇ ਤੁਮਾਰੇ ਹੀ ਸਰੂਪ ਕਾ ਧਿਆਨ ਹੋਵੇ ਔ ਤੁਮਾਰਾ ਹੀ ਪ੍ਰੇਮ ਰਹੇ॥
Prof. Sahib Singhਕਿ ਤੇਰੇ ਹੀ ਚਰਨਾਂ ਦਾ ਧਿਆਨ, ਤੇਰਾ ਹੀ ਪ੍ਰੇਮ (ਮੇਰੇ ਅੰਦਰ ਬਣਿਆ ਰਹੇ)।

ਪਦ ਅਰਥ ਰੰਗਾ = ਰੰਗ, ਪ੍ਰੇਮ।

SikhNet (Spanish)oh Señor, para que me entone en Ti y esté siempre imbuido en Tu Amor,

ਤੁਮੑਰੀ ਸੇਵਾ ਤੁਮੑਾਰੇ ਅੰਗਾ ॥੧॥ ਰਹਾਉ ॥

tumaree sevaa tumaare angaa |1| rahaau |

Sant Singh Khalsaand serve You, and become part and parcel of Your Being. ||1||Pause||
Manmohan SinghI serve the Lord's slaves, the Lord slaves I discourse with and with his slaves cherish I intimacy.
Manmohan Singh (Punjabi)ਸਾਈਂ ਦੇ ਗੋਲਿਆਂ ਨੂੰ ਮੈਂ ਸੇਵਦਾ ਹਾਂ, ਸਾਈਂ ਦੇ ਗੋਲਿਆਂ ਨਾਲ ਕਥਾ-ਵਾਰਤਾ ਕਰਦਾ ਹਾਂ ਅਤੇ ਸਾਈਂ ਦੇ ਗੋਲਿਆਂ ਨਾਲ ਹੀ ਮਿੱਤਰਤਾਈ ਗੰਢਦਾ ਹੈ।
Fareedkot Teekaਤੁਮਾਰੀ ਹੀ ਸੇਵਾ ਕਰੋਂ ਔ ਤੁਮਾਰੇ (ਅੰਗਾ) ਸਰੂਪ ਕੋ ਦੇਖਤਾ ਰਹੂੰ॥੧॥ ਰਹਾਉ ॥
Prof. Sahib Singhਤੇਰੀ ਹੀ ਸੇਵਾ ਭਗਤੀ ਕਰਦਾ ਰਹਾਂ, ਤੇਰੇ ਹੀ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥

ਪਦ ਅਰਥ ਅੰਗਾ = ਅੰਗ, ਨਾਲ ॥੧॥ ਰਹਾਉ ॥

SikhNet (Spanish)para que Te sirva siempre y nunca Te abandone.(1-Pausa)

ਜਨ ਕੀ ਟਹਲ. ਸੰਭਾਖਨੁ ਜਨ ਸਿਉ; ਊਠਨੁ ਬੈਠਨੁ. ਜਨ ਕੈ ਸੰਗਾ ॥

jan kee ttehal. sanbhaakhan jan siau; aootthan baitthan. jan kai sangaa |

Sant Singh KhalsaI serve His humble servants, and speak with them, and abide with them.
Manmohan SinghMy face and brow, I besmear with the dust of the saints feet and my hopes and various waves of desires are fulfilled.
Manmohan Singh (Punjabi)ਆਪਣੇ ਚਿਹਰੇ ਅਤੇ ਮਸਤਕ ਨੂੰ ਮੈਂ ਸੰਤਾਂ ਦੇ ਪੈਰਾਂ ਦੀ ਧੂੜ ਮਲਦਾ ਹਾਂ ਅਤੇ ਮੇਰੀਆਂ ਉਮੀਦਾਂ ਤੇ ਖਾਹਿਸ਼ਾਂ ਦੀਆਂ ਅਨੇਕਾਂ ਲਹਿਰਾਂ ਪੂਰੀਆਂ ਹੋ ਗਈਆਂ ਹਨ।
Fareedkot Teekaਪੁਨਾ ਤੇਰੇ ਸੰਤ ਜਨੋਂ ਕੀ ਟਹਲ ਕਰੋਂ ਔ ਤੇਰੇ ਜਨੋਂ ਸਾਥ ਹੀ ਬਾਣੀ (ਸੰਭਾਖਨੁ) ਉਚਾਰਨ ਕਰੋਂ, ਉਠਨਾ ਬੈਠਣਾ ਤੇਰੇ ਸੰਤ ਜਨੋਂ ਸਾਥ ਹੀ ਹੋਵੈ॥
Prof. Sahib Singh(ਹੇ ਪ੍ਰਭੂ! ਤੇਰੇ ਸੇਵਕਾਂ ਪਾਸੋਂ ਮੈਂ ਇਹ ਦਾਨ ਮੰਗਦਾ ਹਾਂ ਕਿ ਤੇਰੇ) ਸੇਵਕਾਂ ਦੀ ਮੈਂ ਟਹਿਲ ਕਰਦਾ ਰਹਾਂ, ਤੇਰੇ ਸੇਵਕਾਂ ਨਾਲ ਹੀ ਮੇਰਾ ਬੋਲ-ਚਾਲ ਰਹੇ, ਮੇਰਾ ਮੇਲ-ਜੋਲ ਭੀ ਤੇਰੇ ਸੇਵਕਾਂ ਨਾਲ ਹੀ ਰਹੇ।

ਪਦ ਅਰਥ ਸੰਭਾਖਨੁ = ਬੋਲ-ਚਾਲ। ਜਿਉ = ਨਾਲ। ਊਠਨੁ ਬੈਠਨੁ = ਬਹਿਣ-ਖਲੋਣ, ਮੇਲ-ਜੋਲ। ਕੈ ਸੰਗਾ = ਦੇ ਨਾਲ।

SikhNet (Spanish)Para que sirva también a Tus Santos, platique y viva con ellos,

ਜਨ ਚਰ ਰਜ ਮੁਖਿ ਮਾਥੈ ਲਾਗੀ; ਆਸਾ ਪੂਰਨ ਅਨੰਤ ਤਰੰਗਾ ॥੧॥

jan char raj mukh maathai laagee; aasaa pooran anant tarangaa |1|

Sant Singh KhalsaI apply the dust of the feet of His humble servants to my face and forehead; my hopes, and the many waves of desire, are fulfilled. ||1||
Manmohan SinghThe saints belong to the Transcendent Lord, whose praise is immaculate,
Manmohan Singh (Punjabi)ਪਰਮ ਪ੍ਰਭੂ, ਜਿਸ ਦੀ ਕੀਰਤੀ ਪਵਿੱਤਰ ਹੈ, ਸੰਤ ਉਸ ਦੀ ਮਲਕੀਅਤ ਹਨ।
Fareedkot Teekaਤੇਰੇ ਜਨੋਂ ਕੇ (ਚਰ) ਚਰਨੋਂ ਕੀ ਧੂੜੀ ਜਬ ਮੁਖ ਔ ਮਸਤਕ ਪਰ ਵਾ ਸ੍ਰੇਸਟ ਧੂੜੀ ਮਾਥੇ ਪਰ ਲਾਗੀ ਹੈ, ਤਬ (ਅਨਤ) ਬੇਅੰਤ (ਤਰੰਗਾ) ਲਹਰਾਂ, ਭਾਵ ਸੰਕਲਪੋਂ ਰੂਪ ਆਸਾ ਪੂਰਨ ਭਈ ਹੈ, ਭਾਵ ਨਵਿਰਤ ਹੋ ਗਈ ਹੈ॥੧॥
Prof. Sahib Singhਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮੇਰੇ ਮੂੰਹ-ਮੱਥੇ ਉਤੇ ਲੱਗਦੀ ਰਹੇ-ਇਹ ਚਰਨ-ਧੂੜ (ਮਾਇਆ ਦੀਆਂ) ਅਨੇਕਾਂ ਲਹਿਰਾਂ ਪੈਦਾ ਕਰਨ ਵਾਲੀਆਂ ਆਸਾਂ ਨੂੰ ਸ਼ਾਂਤ ਕਰ ਦੇਂਦੀ ਹੈ ॥੧॥

ਪਦ ਅਰਥ ਚਰ ਰਜ = ਚਰਨਾਂ ਦੀ ਰਜ, ਚਰਨਾਂ ਦੀ ਧੂੜ। ਮੁਖਿ = ਮੂੰਹ ਉਤੇ। ਅਨਤ = ਅਨੰਤ, ਬੇਅੰਤ। ਤਰੰਗਾ = ਲਹਿਰਾਂ ॥੧॥

SikhNet (Spanish)que unte mi frente con el Polvo de sus Pies y vea las olas de mis deseos perderse en la orilla. (1)

ਜਨ ਪਾਰਬ੍ਰਹਮ. ਜਾ ਕੀ ਨਿਰਮਲ ਮਹਿਮਾ; ਜਨ ਕੇ ਚਰਨ ਤੀਰਥ ਕੋਟਿ ਗੰਗਾ ॥

jan paarabraham. jaa kee niramal mahimaa; jan ke charan teerath kott gangaa |

Sant Singh KhalsaImmaculate and pure are the praises of the humble servants of the Supreme Lord God; the feet of His humble servants are equal to millions of sacred shrines of pilgrimage.
Manmohan SinghThe feet of the saints are equal to millions of holies like the Ganges.
Manmohan Singh (Punjabi)ਸੰਤਾਂ ਦੇ ਪੈਰ, ਗੰਗਾ ਵਰਤੇ ਕ੍ਰੋੜਾਂ ਹੀ ਯਾਤ੍ਰਾ ਅਸਥਾਨਾਂ ਦੇ ਤੁੱਲ ਹਨ।
Fareedkot Teekaਹੇ ਪਾਰਬ੍ਰਹਮ! ਤੇਰੇ ਜਨ ਐਸੇ ਹੈਂ ਜਿਨੋਂ ਕੀ ਪਰਮ ਊਜਲ ਮਹਿਮਾਂ ਹੈ। ਤੇਰੇ ਜਨੋਂ ਕੇ ਚਰਨੋਂ ਮੇਂ ਕੋਟਾਨਕੋਟ ਗੰਗਾ ਆਦੀ ਤੀਰਥ ਨਿਵਾਸ ਕਰਤੇ ਹੈਂ॥
Prof. Sahib Singhਪਰਮਾਤਮਾ ਦੇ ਸੇਵਕ ਐਸੇ ਹਨ ਕਿ ਉਹਨਾਂ ਦੀ ਸੋਭਾ ਦਾਗ਼-ਹੀਨ ਹੁੰਦੀ ਹੈ, ਸੇਵਕਾਂ ਦੇ ਚਰਨ ਗੰਗਾ ਆਦਿਕ ਕ੍ਰੋੜਾਂ ਤੀਰਥਾਂ ਦੇ ਤੁੱਲ ਹਨ।

ਪਦ ਅਰਥ ਕੋਟੀ = ਕ੍ਰੋੜਾਂ।

SikhNet (Spanish)Tus Santos, oh Señor Supremo, son de Gloria Inmaculada; el llegar hasta sus Pies es mucho mejor que millones de peregrinajes al Ganges.

ਜਨ ਕੀ ਧੂਰਿ. ਕੀਓ ਮਜਨੁ ਨਾਨਕ; ਜਨਮ ਜਨਮ ਕੇ ਹਰੇ ਕਲੰਗਾ ॥੨॥੪॥੧੨੦॥

jan kee dhoor. keeo majan naanak; janam janam ke hare kalangaa |2|4|120|

Sant Singh KhalsaNanak bathes in the dust of the feet of His humble servants; the sinful resides of countless incarnations have been washed away. ||2||4||120||
Manmohan SinghNanak has taken bath in the dust of the feet of the saints and his sins of many births have been washed away.
Manmohan Singh (Punjabi)ਨਾਨਕ ਨੇ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕੀਤਾ ਹੈ ਅਤੇ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।
Fareedkot Teekaਐਸੇ ਤੇਰੇ ਸੰਤ ਜਨੋਂ ਕੇ ਚਰਨੋਂ ਕੀ ਧੂੜੀ ਮੇਂ ਜਿਨੋਂ ਕੇ ਮਨ ਨੇ ਇਸਨਾਨ ਕੀਆ ਹੈ, ਤਿਨ ਕੇ ਜਨਮ ਜਨਮਾਂਤ੍ਰੋਂ ਕੇ (ਕਲੰਗਾ) ਕਲੰਕ, ਭਾਵ ਪਾਪੋਂ ਕੇ ਸਮਦਾਯ (ਹਰੇ) ਦੂਰ ਭਏ ਹੈਂ॥੨॥੪॥੧੨੦॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰ ਲਿਆ, ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ ॥੨॥੪॥੧੨੦॥

ਪਦ ਅਰਥ ਮਜਨੁ = ਇਸ਼ਨਾਨ, ਚੁੱਭੀ। ਹਰੇ = ਦੂਰ ਕੀਤੇ। ਕਲੰਗਾ = ਕਲੰਕ, ਪਾਪ ॥੨॥੪॥੧੨੦॥

SikhNet (Spanish)He bañado mi ser en el Polvo de sus Pies y mis errores acumulados en mis encarnaciones pasadas han sido borrados. (2-4-120)
Answers quote the Granth verbatim with Ang citations. AI commentary is not Gurbani and not a religious ruling.