ੴ

ਸਿੱਖਬਾਣੀ · SikhBani

Ang 828

Sri Guru Granth Sahib · Raag Bilaaval · 5 shabads, 35 lines
Translations
Shabad Guru Arjan Dev Ji Raag Bilaaval continued from Ang 827

ਤੁਮੑ ਸਮਰਥਾ; ਕਾਰਨ ਕਰਨ ॥

tuma samarathaa; kaaran karan |

Sant Singh KhalsaYou are the all-powerful Cause of causes.
Manmohan SinghThou, O Lord, art potent to do all the deeds.
Manmohan Singh (Punjabi)ਤੂੰ ਹੇ ਸੁਆਮੀ! ਸਾਰੇ ਕੰਮ ਕਰਨ ਯੋਗ ਹੈਂ।
Fareedkot Teekaਹੇ ਵਾਹਿਗੁਰੂ! ਤੁਮ ਕਾਰਣ ਕਰਣ ਸਮਰਥ ਰੂਪ ਹੋ॥
Prof. Sahib Singhਹੇ ਮੇਰੇ ਸਭ ਤੋਂ ਵੱਡੇ (ਮਾਲਕ)! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਜਗਤ ਦਾ ਰਚਨਹਾਰ ਹੈਂ,

ਪਦ ਅਰਥ ਸਮਰਥਾ = ਸਾਰੀਆਂ ਤਾਕਤਾਂ ਦਾ ਮਾਲਕ। ਕਾਰਨ = ਸਬੱਬ, ਮੂਲ। ਕਰਨ = ਜਗਤ। ਕਰਨ ਕਾਰਨ = ਜਗਤ ਦਾ ਮੂਲ।

SikhNet (Spanish)Tú, oh Señor, eres Todopoderoso y la Causa de causas, por favor oh Señor del Universo, cubre mi vergüenza;

ਢਾਕਨ ਢਾਕਿ. ਗੋਬਿਦ ਗੁਰ ਮੇਰੇ; ਮੋਹਿ ਅਪਰਾਧੀ ਸਰਨ ਚਰਨ ॥੧॥ ਰਹਾਉ ॥

dtaakan dtaak. gobid gur mere; mohi aparaadhee saran charan |1| rahaau |

Sant Singh KhalsaPlease cover my faults, Lord of the Universe, O my Guru; I am a sinner - I seek the Sanctuary of Your Feet. ||1||Pause||
Manmohan SinghHide Thou my faults, O my Guru-God I a sinner, have sought the refuge of Thine feet. Pause.
Manmohan Singh (Punjabi)ਤੂੰ ਮੇਰੇ ਦੂਸ਼ਣ ਕੱਜ, ਹੇ ਮੇਰੇ ਗੁਰੂ-ਪਰਮੇਸ਼ਰ! ਮੈਂ ਪਾਪੀ ਨੇ ਤੇਰੇ ਪੈਰਾਂ ਦੀ ਪਨਾਹ ਲਈ ਹੈ। ਠਹਿਰਾਉ।
Fareedkot Teekaਹੇ ਗੋਬਿੰਦ ਰੂਪ ਸਤਿਗੁਰ! ਮੇਰੇ ਸਰਬ (ਢਾਕਨ) ਪੜਦੇ ਢਕ ਲੇਵੋ, ਕਿਉਂਕਿ ਮੈਂ ਅਪਰਾਧੀ ਤੇਰੇ ਚਰਨ ਕਮਲੋਂ ਕੀ ਸਰਨ ਹੋਂ॥੧॥ ਰਹਾਉ ॥
Prof. Sahib Singhਹੇ ਮੇਰੇ ਗੋਬਿੰਦ! ਮੇਰਾ ਪਰਦਾ ਢੱਕ ਲੈ, ਮੈਂ ਪਾਪੀ ਤੇਰੇ ਚਰਨਾਂ ਦੀ ਸਰਨ ਆਇਆ ਹਾਂ ॥੧॥ ਰਹਾਉ ॥

ਪਦ ਅਰਥ ਢਾਕਨ = ਪਰਦਾ। ਗੋਬਿਦ = ਹੇ ਗੋਬਿੰਦ! ਗੁਰ = ਹੇ ਸਭ ਤੋਂ ਵੱਡੇ! ਮੋਹਿ = ਮੈਂ ॥੧॥ ਰਹਾਉ ॥

SikhNet (Spanish)yo, que siempre estoy en falta, busco el Refugio de Tus Pies. (1-Pausa)

ਜੋ ਜੋ ਕੀਨੋ. ਸੋ ਤੁਮੑ ਜਾਨਿਓ; ਪੇਖਿਓ. ਠਉਰ ਨਾਹੀ ਕਛੁ, ਢੀਠ ਮੁਕਰਨ ॥

jo jo keeno. so tuma jaanio; pekhio. tthaur naahee kachh, dteetth mukaran |

Sant Singh KhalsaWhatever we do, You see and know; there is no way anyone can stubbornly deny this.
Manmohan SinghWhatever the man does, that Thou watchest and knowest, O Lord. The Shameless man sees no way to deny.
Manmohan Singh (Punjabi)ਜਿਹੜਾ ਕੁਛ ਬੰਦਾ ਕਰਦਾ ਹੈ, ਉਹ ਤੂੰ ਤੱਕਦਾ ਤੇ ਸੁਣਦਾ ਹੈ, ਹੇ ਸੁਆਮੀ! ਬੇਹਿਯ ਬੰਦੇ ਨੂੰ ਮੁਕਰਨ ਦਾ ਕੋਈ ਰਾਹ ਨਹੀਂ ਦਿੱਸਦਾ।
Fareedkot Teekaਜੋ ਜੋ ਹਮ ਜੀਵੋਂ ਨੇ ਕਰਮ ਕੀਨੇ ਹੈਂ, ਸੋ ਸੋ ਤੁਮਨੇ ਜਾਨਿਆ ਹੈ। ਐਸਾ ਕੋਈ ਅਸਥਾਨ ਔ ਕਛ ਪਦਾਰਥ ਨਹੀਂ ਹੈ, ਜੋ ਤੁਮ ਨੇ ਨਹੀਂ ਦੇਖਿਆ ਹੈ, ਪਰੰਤੂ ਇਹ ਜੀਵ ਐਸੇ ਢੀਠ ਹੈਂ, ਜੋ ਕਰ ਕੇ ਤੇਰੇ ਸੇ ਮੁਕਰਨਾ ਕਰਤੇ ਹੈਂ॥
Prof. Sahib Singhਜੋ ਕੁਝ ਮੈਂ ਨਿੱਤ ਕਰਦਾ ਰਹਿੰਦਾ ਹਾਂ, ਹੇ ਪ੍ਰਭੂ! ਉਹ ਤੂੰ ਸਭ ਕੁਝ ਜਾਣਦਾ ਹੈਂ ਅਤੇ ਵੇਖਦਾ ਹੈਂ, (ਇਹਨਾਂ ਕਰਤੂਤਾਂ ਤੋਂ) ਮੈਨੂੰ ਢੀਠ ਨੂੰ ਮੁੱਕਰਨ ਦੀ ਕੋਈ ਗੁੰਜੈਸ਼ ਨਹੀਂ, (ਫਿਰ ਭੀ ਮੈਂ ਕਰੀ ਭੀ ਜਾਂਦਾ ਹਾਂ, ਤੇ ਲੁਕਾਂਦਾ ਭੀ ਹਾਂ)।

ਪਦ ਅਰਥ ਕੀਨੋ = ਕੀਤਾ। ਪੇਖਿਓ = ਵੇਖਿਆ। ਠਉਰ ਮੁਕਰਨ = ਮੁਕਰਨ ਦੀ ਥਾਂ, ਇਨਕਾਰੀ ਹੋਣ ਦੀ ਗੁੰਜ਼ੈਸ਼। ਢੀਠ = ਮੁੜ ਮੁੜ ਉਹੀ ਕਰੀ ਜਾਣ ਵਾਲਾ, ਨਿਰਲੱਜ।

SikhNet (Spanish)Las que hayan sido mis acciones, Tú las conoces; Tú eres el Conocedor íntimo de mi corazón.

ਬਡ ਪਰਤਾਪੁ ਸੁਨਿਓ ਪ੍ਰਭ ਤੁਮੑਰੋ; ਕੋਟਿ ਅਘਾ. ਤੇਰੋ ਨਾਮ ਹਰਨ ॥੧॥

badd parataap sunio prabh tumaro; kott aghaa. tero naam haran |1|

Sant Singh KhalsaYour glorious radiance is great! So I have heard, O God. Millions of sins are destroyed by Your Name. ||1||
Manmohan SinghGreat is Thy glory, I have heard, O Lord. Thy Name destroys millions of sins.
Manmohan Singh (Punjabi)ਵਿਸ਼ਾਲ ਹੈ ਤੇਰਾ ਤਪ-ਤੇਜ, ਮੈਂ ਸੁਣਿਆ ਹੈ, ਹੇ ਸਾਹਿਬ! ਤੇਰਾ ਨਾਮ ਕ੍ਰੋੜਾਂ ਪਾਪਾਂ ਨੂੰ ਨਸ਼ਟ ਕਰ ਦਿੰਦਾ ਹੈ।
Fareedkot Teekaਹੇ ਪ੍ਰਭੂ! ਤੁਮਾਰਾ ਬਡਾ ਪ੍ਰਤਾਪ ਹਮ ਨੇ ਸੁਨਿਆ ਹੈ। ਕੋਟਾਂਨਕੋਟ (ਅਘਾ) ਪਾਪੋਂ ਕੋ ਹਰਨੇਹਾਰਾ ਤੇਰਾ ਨਾਮੁ ਹੈ॥੧॥
Prof. Sahib Singhਹੇ ਪ੍ਰਭੂ! ਮੈਂ ਸੁਣਿਆ ਹੈ ਕਿ ਤੂੰ ਬੜੀ ਸਮਰੱਥਾ ਵਾਲਾ ਹੈਂ, ਤੇਰਾ ਨਾਮ ਕ੍ਰੋੜਾਂ ਪਾਪ ਦੂਰ ਕਰ ਸਕਦਾ ਹੈ (ਮੈਨੂੰ ਭੀ ਆਪਣਾ ਨਾਮ ਬਖ਼ਸ਼) ॥੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਕੋਟਿ = ਕ੍ਰੋੜਾਂ। ਅਘਾ = ਪਾਪ। ਹਰਨ = ਦੂਰ ਕਰਨ ਵਾਲਾ ॥੧॥

SikhNet (Spanish)Grandiosa es Tu Gloria; Tu Nombre disuelve millones de errores en mí. (1)

ਹਮਰੋ ਸਹਾਉ. ਸਦਾ ਸਦ ਭੂਲਨ; ਤੁਮੑਰੋ ਬਿਰਦੁ, ਪਤਿਤ. ਉਧਰਨ ॥

hamaro sahaau. sadaa sad bhoolan; tumaro birad, patit. udharan |

Sant Singh KhalsaIt is my nature to make mistakes, forever and ever; it is Your Natural Way to save sinners.
Manmohan SinghMy nature is ever, ever to err and Thy faith is to save the sinners, O Lord.
Manmohan Singh (Punjabi)ਮੇਰਾ ਸੁਭਾਵ ਸਦੀਵ, ਸਦੀਵ ਹੀ ਗਲਤ ਕਰਨਾ ਹੈ ਅਤੇ ਤੇਰਾ ਧਰਮ ਪਾਪੀਆਂ ਨੂੰ ਤਾਰਨਾ ਹੈ, ਹੇ ਪ੍ਰਭੂ!
Fareedkot Teekaਹਮਾਰਾ (ਸਹਾਉ) ਸੁਭਾਵ ਸਦਾ ਸੈਂਕੜੇ ਵਾਰ ਭੂਲਨੇ ਕਾ ਹੈ, ਔ ਆਪ ਕਾ (ਬਿਰਦੁ) ਪ੍ਰਣ ਪਾਪੀਓਂ ਕੇ ਉਦਾਰਨ ਕਰਨੇ ਕਾ ਹੈ॥
Prof. Sahib Singhਹੇ ਪ੍ਰਭੂ! ਅਸਾਂ ਜੀਵ ਦਾ ਸੁਭਾਉ ਹੀ ਹੈ ਨਿੱਤ ਭੁੱਲਾਂ ਕਰਦੇ ਰਹਿਣਾ। ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣਾ।

ਪਦ ਅਰਥ ਸਹਾਉ = ਸੁਭਾਉ। ਸਦ = ਸਦਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਉਧਰਨ = (ਵਿਕਾਰਾਂ ਵਿਚੋਂ) ਕੱਢਣਾ।

SikhNet (Spanish)En mi naturaleza está cometerlos todo el tiempo; en la Tuya, redimir a los que los cometen.

ਕਰੁਣਾ ਮੈ. ਕਿਰਪਾਲ ਕ੍ਰਿਪਾ ਨਿਧਿ; ਜੀਵਨ ਪਦ ਨਾਨਕ ਹਰਿ ਦਰਸਨ ॥੨॥੨॥੧੧੮॥

karunaa mai. kirapaal kripaa nidh; jeevan pad naanak har darasan |2|2|118|

Sant Singh KhalsaYou are the embodiment of kindness, and the treasure of compassion, O Merciful Lord; through the Blessed Vision of Your Darshan, Nanak has found the state of redemption in life. ||2||2||118||
Manmohan SinghMy merciful Master, the embodiment of kindness and the Treasure of compassion, Thine vision has blessed me with immortal status.
Manmohan Singh (Punjabi)ਮਿਹਰ ਦੇ ਸਰੂਪ ਅਤੇ ਰਹਿਮਤ ਦੇ ਖਜਾਨੇ, ਮੇਰੇ ਮਿਹਰਬਾਨ ਮਾਲਕ! ਤੇਰੇ ਦੀਦਾਰ ਦੁਆਰਾ ਮੈਂ ਅਬਿਨਾਸੀ ਦਰਜਾ ਪਾ ਲਿਆ ਹੈ।
Fareedkot Teekaਤੀਨੋਂ ਕਾਲੋਂ ਮੇਂ ਤੂੰ ਕ੍ਰਿਪਾ ਸਰੂਪ ਹੈਂ। ਤਾਂ ਤੇ ਹੇ ਹਰੀ! ਤੇਰਾ ਦਰਸਨ ਜੋ ਜੀਵਨ ਪਦ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਹਮ ਕੋ ਦੀਜੀਏ ॥੨॥੨॥੧੧੮॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਤਰਸ ਦੇ ਸੋਮੇ! ਹੇ ਕਿਰਪਾਲ! ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਨੂੰ ਆਪਣਾ ਦਰਸਨ ਦੇਹ, ਤੇਰਾ ਦਰਸਨ ਉੱਚੇ ਆਤਮਕ ਜੀਵਨ ਦਾ ਦਰਜਾ ਬਖ਼ਸ਼ਣ ਵਾਲਾ ਹੈ ॥੨॥੨॥੧੧੮॥

ਪਦ ਅਰਥ ਕਰੁਣਾ ਮੈ = ਤਰਸ-ਭਰਪੂਰ {ਕਰੁਣਾ = ਤਰਸ}। ਨਿਧਿ = ਖ਼ਜ਼ਾਨਾ। ਜੀਵਨ ਪਦ = ਆਤਮਕ ਜੀਵਨ ਦਾ ਦਰਜਾ ॥੨॥੨॥੧੧੮॥

SikhNet (Spanish)Oh Señor Compasivo, Tesoro de Misericordia, a través de Tu Visión logro el Estado más Elevado de Éxtasis.(2-2-118)

Open this shabad (7 lines, Angs 827-828) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਐਸੀ ਕਿਰਪਾ ਮੋਹਿ ਕਰਹੁ ॥

aisee kirapaa mohi karahu |

Sant Singh KhalsaBless me with such mercy, Lord,
Manmohan SinghMy Lord, show Thou such mercy unto me,
Manmohan Singh (Punjabi)ਮੇਰੇ ਸੁਆਮੀ ਤੂੰ ਮੇਰੇ ਉਤੇ ਇਹੋ ਜਿਹੀ ਰਹਿਮਤ ਧਾਰ,
Fareedkot Teekaਹੇ ਵਾਹਗੁਰੂ! ਅਬ ਆਪ ਮੇਰੇ ਪਰ ਐਸੀ ਕ੍ਰਿਪਾ ਕਰੋ॥
Prof. Sahib Singhਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ,

ਪਦ ਅਰਥ ਮੋਹਿ = ਮੈਨੂੰ, ਮੇਰੇ ਉੱਤੇ।

SikhNet (Spanish)Oh Señor, bendíceme de tal forma,

ਸੰਤਹ ਚਰਣ ਹਮਾਰੋ ਮਾਥਾ; ਨੈਨ ਦਰਸੁ ਤਨਿ ਧੂਰਿ ਪਰਹੁ ॥੧॥ ਰਹਾਉ ॥

santah charan hamaaro maathaa; nain daras tan dhoor parahu |1| rahaau |

Sant Singh Khalsathat my forehead may touch the feet of the Saints, and my eyes may behold the Blessed Vision of their Darshan, and my body may fall at the dust of their feet. ||1||Pause||
Manmohan Singhthat my fore-head be on the saints feet, mine eyes be set upon their vision and on my body may fall the dust of their feet. Pause.
Manmohan Singh (Punjabi)ਕਿ ਮੇਰਾ ਮਸਤਕ ਸਾਧੂਆਂ ਦੇ ਪੈਰਾਂ ਉਤੇ ਹੋਵੇ, ਮੇਰੀਆਂ ਅੱਖੀਆਂ ਦੀ ਉਨ੍ਹਾਂ ਦੇ ਦੀਦਾਰ ਤੇ ਨੀਝ ਲੱਗੀ ਹੋਈ ਹੋਵੇ ਅਤੇ ਮੇਰੇ ਸਰੀਰ ਉਤੇ ਉਨ੍ਹਾਂ ਦੇ ਚਰਨਾਂ ਦੀ ਧੂੜ ਪਵੇ। ਠਹਿਰਾਉ।
Fareedkot Teekaਸੰਤਹੁ ਕੇ ਚਰਨੋਂ ਪਰ ਹਮਾਰਾ ਮਸਤਕ ਹੋਵੇ, ਔ ਨੇਤ੍ਰੋਂ ਸੇ ਦਰਸਨ ਕਰ ਕੇ ਮੇਰੇ ਤਨ ਪਰ ਤਿਨ ਕੇ ਚਰਾਣਾਰਬਿੰਦ ਕੀ ਧੂੜੀ ਆਇ ਪੜੇ॥੧॥ ਰਹਾਉ ॥
Prof. Sahib Singhਕਿ ਸੰਤਾਂ ਦੇ ਚਰਨਾਂ ਉਤੇ ਮੇਰਾ ਮੱਥਾ (ਸਿਰ) ਪਿਆ ਰਹੇ, ਮੇਰੀਆਂ ਅੱਖਾਂ ਵਿਚ ਸੰਤ ਜਨਾਂ ਦਾ ਦਰਸਨ ਟਿਕਿਆ ਰਹੇ, ਮੇਰੇ ਸਰੀਰ ਉਤੇ ਸੰਤਾਂ ਦੇ ਚਰਨਾਂ ਦੀ ਧੂੜ ਪਾਈ ਰੱਖੋ ॥੧॥ ਰਹਾਉ ॥

ਪਦ ਅਰਥ ਸੰਤਹ = ਸੰਤਾਂ ਦੇ। ਹਮਾਰੋ = ਮੇਰੋ। ਤਨਿ = ਸਰੀਰ ਉੱਤੇ। ਪਰਹੁ = ਪਾ ਦਿਉ ॥੧॥ ਰਹਾਉ ॥

SikhNet (Spanish)que mi cabeza quede sobre los Pies de los Santos, mis ojos se fijen en Su Visión y mi cuerpo sea untado con el Polvo de Sus Pies.(1-Pausa)

ਗੁਰ ਕੋ ਸਬਦੁ. ਮੇਰੈ ਹੀਅਰੈ ਬਾਸੈ; ਹਰਿ ਨਾਮਾ ਮਨ ਸੰਗਿ ਧਰਹੁ ॥

gur ko sabad. merai heearai baasai; har naamaa man sang dharahu |

Sant Singh KhalsaMay the Word of the Guru's Shabad abide within my heart, and the Lord's Name be enshrined within my mind.
Manmohan SinghThe Guru's word should abide within my mind, and the Lord's Name, I clasp to my heart.
Manmohan Singh (Punjabi)ਗੁਰਾਂ ਦੀ ਬਾਣੀ ਮੇਰੇ ਰਿਦੇ ਅੰਦਰ ਵਸੇ ਅਤੇ ਸੁਆਮੀ ਦੇ ਨਾਮ ਨੂੰ ਮੈਂ ਆਪਣੇ ਦਿਲ ਨਾਲ ਲਾਉਂਦਾ ਹਾਂ।
Fareedkot Teekaਪੁਨਾ ਸਤਿਗੁਰੋਂ ਕਾ (ਸਬਦੁ) ਉਪਦੇਸ ਮੇਰੇ ਰਿਦੇ ਮੇਂ ਨਿਵਾਸ ਕਰੇ, ਔਰ ਹੇ ਹਰੀ! ਤੇਰੇ ਨਾਮੋਂ ਕੋ ਮਨ ਦੇ ਸਾਥ, ਭਾਵ ਮਨ ਕਰ ਧਾਰਨ ਕਰੋ॥
Prof. Sahib Singh(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰੋ-) ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ (ਸਦਾ) ਵੱਸਦਾ ਰਹੇ, ਹੇ ਹਰੀ! ਆਪਣਾ ਨਾਮ ਮੇਰੇ ਮਨ ਵਿਚ ਟਿਕਾਈ ਰੱਖ।

ਪਦ ਅਰਥ ਕੋ = ਦਾ। ਹੀਅਰੈ = ਹਿਰਦੇ ਵਿਚ। ਬਾਸੈ = ਵੱਸਦਾ ਰਹੇ। ਮਨ ਸੰਗਿ = ਮਨ ਦੇ ਨਾਲ, ਜਿੰਦ ਦੇ ਨਾਲ।

SikhNet (Spanish)Que en mi corazón sea enaltecida la Palabra del Guru, y mi mente alabe siempre el Nombre del Señor.

ਤਸਕਰ ਪੰਚ ਨਿਵਾਰਹੁ ਠਾਕੁਰ; ਸਗਲੋ ਭਰਮਾ ਹੋਮਿ ਜਰਹੁ ॥੧॥

tasakar panch nivaarahu tthaakur; sagalo bharamaa hom jarahu |1|

Sant Singh KhalsaDrive out the five thieves, O my Lord and Master, and let my doubts all burn like incense. ||1||
Manmohan SinghMy Lord, dispel Thou the five thieves and cast, like incense, all my doubts into fire.
Manmohan Singh (Punjabi)ਮੇਰੇ ਸਾਈਂ ਤੂੰ ਪੰਜੇ ਚੋਰਾਂ ਨੂੰ ਪਰੇ ਹਟਾ ਦੇ ਅਤੇ ਧੂਪ ਸਾਮੱਗਰੀ ਦੀ ਤਰ੍ਹਾ ਮੇਰੇ ਸਾਰੇ ਵਹਿਮਾਂ ਨੂੰ ਅੱਗ ਵਿੱਚ ਪਾ ਦੇ।
Fareedkot Teekaਹੇ ਠਾਕੁਰੁ! ਪਾਂਚ ਜੋ ਕਾਮ, ਕ੍ਰੋਧ, ਆਦੀ (ਤਸਕਰ) ਚੋਰ ਹੈਂ, ਤਿਨੋਂ ਕੋ ਮੇਰੇ ਤੋ ਨਿਵਾਰਨਾ ਕਰੋ। ਔ ਸੰਪੂਰਨ ਭਰਮੋਂ ਕੇ ਸਮਦਾਇ ਹੋਮ ਸਮ ਜਲ ਜਾਵੈਂ॥੧॥
Prof. Sahib Singhਹੇ ਠਾਕੁਰ! (ਮੇਰੇ ਅੰਦਰੋਂ ਕਾਮਾਦਿਕ) ਪੰਜੇ ਚੋਰ ਕੱਢ ਦੇ, ਮੇਰੀ ਸਾਰੀ ਭਟਕਣਾ ਅੱਗ ਵਿਚ ਸਾੜ ਦੇ ॥੧॥

ਪਦ ਅਰਥ ਤਸਕਰ = ਚੋਰ। ਨਿਵਾਰਹੁ = ਕੱਢ ਦਿਉ। ਠਾਕੁਰ = ਹੇ ਠਾਕੁਰ! ਸਗਲੇ = ਸਾਰਾ। ਹੋਮਿ = ਹਵਨ ਵਿਚ। ਜਰਹੁ = ਜਾਰਹੁ, ਸਾੜੋ ॥੧॥

SikhNet (Spanish)Que los cinco enemigos sean destruidos y todas mis dudas se consuman en el fuego.(1)

ਜੋ ਤੁਮੑ ਕਰਹੁ ਸੋਈ ਭਲ ਮਾਨੈ; ਭਾਵਨੁ ਦੁਬਿਧਾ ਦੂਰਿ ਟਰਹੁ ॥

jo tuma karahu soee bhal maanai; bhaavan dubidhaa door ttarahu |

Sant Singh KhalsaWhatever You do, I accept as good; I have driven out the sense of duality.
Manmohan SinghWhatever Thou doest, all that deem I good, I have driven away my desire and duality.
Manmohan Singh (Punjabi)ਜਿਹੜਾ ਕੁਛ ਤੂੰ ਕਰਦਾ ਹੈ, ਉਸ ਸਾਰੇ ਨੂੰ ਚੰਗਾ ਜਾਣਦਾ ਹੈ। ਮੈਂ ਆਪਣੀ ਖਾਹਿਸ਼ ਅਤੇ ਦਵੈਤ-ਭਾਵ ਦੂਰ ਕਰ ਦਿੱਤੇ ਹਨ।
Fareedkot Teekaਜੋ ਤੁਮ ਕਰੋ ਸੋਈ ਹਮ ਦਾਸ ਭਲਾ ਮਾਨ ਲੇਵੈਂ। (ਭਾਵਨ) ਹੇ ਪਿਆਰੇ! ਇਸ ਪ੍ਰਕਾਰ ਵਾ ਮੇਰੀ ਦੁਬਿਧਾ ਕੀ ਭਾਵਨਾ ਕੋ ਦੂਰ ਟਾਰ ਦੀਜੀਏ॥
Prof. Sahib Singh(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ-) ਜੋ ਕੁਝ ਤੂੰ ਕਰਦਾ ਹੈਂ, ਉਸੇ ਨੂੰ (ਮੇਰਾ ਮਨ) ਚੰਗਾ ਮੰਨੇ। (ਹੇ ਪ੍ਰਭੂ! ਮੇਰੇ ਅੰਦਰੋਂ) ਵਿਤਕਰਿਆਂ ਦਾ ਚੰਗਾ ਲੱਗਣਾ ਕੱਢ ਦੇ।

ਪਦ ਅਰਥ ਭਲ = ਭਲਾ, ਚੰਗਾ। ਮਾਨੈ = (ਮੇਰਾ ਮਨ) ਮੰਨ ਲਏ। ਭਾਵਨੁ = ਭਾਉਣਾ, ਚੰਗਾ ਲੱਗਣਾ। ਭਾਵਨੁ ਦੁਬਿਧਾ = ਦੁਬਿਧਾ ਚੰਗੀ ਲੱਗਣੀ। ਦੁਬਿਧਾ = ਮੇਰ-ਤੇਰ, ਵਿਤਕਰਾ। ਟਰਹੁ = ਟਾਲ ਦਿਉ।

SikhNet (Spanish)Lo que sea que me das, con eso estoy complacido y la dualidad en mí ha sido erradicada.

ਨਾਨਕ ਕੇ ਪ੍ਰਭ ਤੁਮ ਹੀ ਦਾਤੇ; ਸੰਤਸੰਗਿ ਲੇ ਮੋਹਿ ਉਧਰਹੁ ॥੨॥੩॥੧੧੯॥

naanak ke prabh tum hee daate; santasang le mohi udharahu |2|3|119|

Sant Singh KhalsaYou are Nanak's God, the Great Giver; in the Congregation of the Saints, emancipate me. ||2||3||119||
Manmohan SinghThou alone art the Beneficent Lord of Nanak, O Master. Uniting me with the congregation of saints, do Thou emancipate me.
Manmohan Singh (Punjabi)ਹੇ ਮਾਲਕ! ਤੂੰ ਹੀ ਮੇਰਾ ਦਾਤਾਰ ਸੁਆਮੀ ਹੈਂ। ਸਾਧ ਸੰਗਤ ਨਾਲ ਜੋੜ ਕੇ ਤੂੰ ਮੇਰਾ ਪਾਰ ਉਤਾਰਾ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸੋਂ ਕੇ ਪ੍ਰਭੂ ਤੁਮਹੀ ਦਾਤੇ ਹੋ। ਤਾਂ ਤੇ ਹੇ ਵਾਹਿਗੁਰੂ! ਅਪਨੇ ਸੰਤੋਂ ਕੀ ਸੰਗਤਿ ਮੇਂ ਮੈਨੂੰ (ਲੇ) ਲ੍ਯਾ ਕਰ, ਭਾਵ ਮੇਲ ਕਰ ਮੇਰਾ ਉਦਾਰ ਕਰੋ॥੨॥੩॥੧੧੯॥☬ਸਭ ਤੇ ਉਤਮ ਸੰਤੋਂ ਕੀ ਸੰਗਤਿ ਜਾਨ ਕਰ ਬੇਨਤੀ ਕਰ ਸੋਈ ਮਾਂਗਤੇ ਹੈਂ:
Prof. Sahib Singhਹੇ ਪ੍ਰਭੂ! ਤੂੰ ਹੀ ਨਾਨਕ ਨੂੰ ਸਭ ਦਾਤਾਂ ਦੇਣ ਵਾਲਾ ਹੈਂ। (ਨਾਨਕ ਦੀ ਇਹ ਅਰਜ਼ੋਈ ਹੈ-) ਸੰਤਾਂ ਦੀ ਸੰਗਤਿ ਵਿਚ ਰੱਖ ਕੇ ਮੈਨੂੰ (ਨਾਨਕ ਨੂੰ ਕਾਮਾਦਿਕ ਤਸਕਰਾਂ ਤੋਂ) ਬਚਾ ਲੈ ॥੨॥੩॥੧੧੯॥

ਪਦ ਅਰਥ ਪ੍ਰਭ = ਹੇ ਪ੍ਰਭੂ! ਸੰਗਿ = ਸੰਗਤਿ ਵਿਚ। ਲੇ = ਲੈ ਕੇ, ਰੱਖ ਕੇ। ਮੋਹਿ = ਮੈਨੂੰ। ਉਧਰਹੁ = (ਤਸਕਰਾਂ ਤੋਂ) ਬਚਾ ਲਵੋ ॥੨॥੩॥੧੧੯॥

SikhNet (Spanish)Oh Señor, eres mi Único Maestro Benévolo; por favor emancípame en la Compañía de Tus Santos. (2-3-119)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਐਸੀ ਦੀਖਿਆ; ਜਨ ਸਿਉ ਮੰਗਾ ॥

aisee deekhiaa; jan siau mangaa |

Sant Singh KhalsaI ask for such advice from Your humble servants,
Manmohan SinghSuch an advice seek I from Thine slaves, O Lord,
Manmohan Singh (Punjabi)ਐਹੋ ਜਿਹੀ ਸਿੱਖਿਆ ਮੈਂ ਤੇਰੇ ਗੋਲਿਆਂ ਪਾਸੋਂ ਮੰਗਦਾ ਹਾਂ, ਹੇ ਸੁਆਮੀ!
Fareedkot Teekaਹੇ ਵਾਹਿਗੁਰੂ! ਤੇਰੇ ਜੋ ਸੰਤ ਜਨ ਹੈਂ ਤਿਨੋਂ ਸੇ ਮੈਂ ਐਸੀ (ਦੀਖਿਆ) ਸਿਖ੍ਯਾ ਮਾਂਗਤਾ ਹੂੰ॥
Prof. Sahib Singh(ਹੇ ਪ੍ਰਭੂ! ਤੇਰੇ) ਸੇਵਕਾਂ ਪਾਸੋਂ ਮੈਂ ਇਹ ਸਿੱਖਿਆ ਮੰਗਦਾ ਹਾਂ,

ਪਦ ਅਰਥ ਦੀਖਿਆ = ਸਿੱਖਿਆ। ਜਨ ਸਿਉ = (ਹੇ ਪ੍ਰਭੂ! ਤੇਰੇ) ਜਨਾਂ ਪਾਸੋਂ। ਮੰਗਾ = ਮੰਗਾਂ, ਮੈਂ ਮੰਗਦਾ ਹਾਂ।

SikhNet (Spanish)Busco la Sabiduría de Tus Santos,

ਤੁਮੑਰੋ ਧਿਆਨੁ ਤੁਮੑਾਰੋ ਰੰਗਾ ॥

tumaro dhiaan tumaaro rangaa |

Sant Singh Khalsathat I may meditate on You, and love You,
Manmohan Singhthat I may embrace Thine meditation and love, serve Thee and obtain Thy association. Pause.
Manmohan Singh (Punjabi)ਕਿ ਮੈਂ ਤੇਰਾ ਸਿਮਰਨ ਅਤੇ ਪਿਆਰ ਧਾਰਨ ਕਰਾਂ, ਤੇਰੀ ਘਾਲ ਕਮਾਵਾਂ ਅਤੇ ਮੈਨੂੰ ਤੇਰੀ ਸੰਗਤ ਪਰਾਪਤ ਹੋਵੇ। ਠਹਿਰਾਉ।
Fareedkot Teekaਜਿਸ ਤੇ ਤੁਮਾਰੇ ਹੀ ਸਰੂਪ ਕਾ ਧਿਆਨ ਹੋਵੇ ਔ ਤੁਮਾਰਾ ਹੀ ਪ੍ਰੇਮ ਰਹੇ॥
Prof. Sahib Singhਕਿ ਤੇਰੇ ਹੀ ਚਰਨਾਂ ਦਾ ਧਿਆਨ, ਤੇਰਾ ਹੀ ਪ੍ਰੇਮ (ਮੇਰੇ ਅੰਦਰ ਬਣਿਆ ਰਹੇ)।

ਪਦ ਅਰਥ ਰੰਗਾ = ਰੰਗ, ਪ੍ਰੇਮ।

SikhNet (Spanish)oh Señor, para que me entone en Ti y esté siempre imbuido en Tu Amor,

ਤੁਮੑਰੀ ਸੇਵਾ ਤੁਮੑਾਰੇ ਅੰਗਾ ॥੧॥ ਰਹਾਉ ॥

tumaree sevaa tumaare angaa |1| rahaau |

Sant Singh Khalsaand serve You, and become part and parcel of Your Being. ||1||Pause||
Manmohan SinghI serve the Lord's slaves, the Lord slaves I discourse with and with his slaves cherish I intimacy.
Manmohan Singh (Punjabi)ਸਾਈਂ ਦੇ ਗੋਲਿਆਂ ਨੂੰ ਮੈਂ ਸੇਵਦਾ ਹਾਂ, ਸਾਈਂ ਦੇ ਗੋਲਿਆਂ ਨਾਲ ਕਥਾ-ਵਾਰਤਾ ਕਰਦਾ ਹਾਂ ਅਤੇ ਸਾਈਂ ਦੇ ਗੋਲਿਆਂ ਨਾਲ ਹੀ ਮਿੱਤਰਤਾਈ ਗੰਢਦਾ ਹੈ।
Fareedkot Teekaਤੁਮਾਰੀ ਹੀ ਸੇਵਾ ਕਰੋਂ ਔ ਤੁਮਾਰੇ (ਅੰਗਾ) ਸਰੂਪ ਕੋ ਦੇਖਤਾ ਰਹੂੰ॥੧॥ ਰਹਾਉ ॥
Prof. Sahib Singhਤੇਰੀ ਹੀ ਸੇਵਾ ਭਗਤੀ ਕਰਦਾ ਰਹਾਂ, ਤੇਰੇ ਹੀ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥

ਪਦ ਅਰਥ ਅੰਗਾ = ਅੰਗ, ਨਾਲ ॥੧॥ ਰਹਾਉ ॥

SikhNet (Spanish)para que Te sirva siempre y nunca Te abandone.(1-Pausa)

ਜਨ ਕੀ ਟਹਲ. ਸੰਭਾਖਨੁ ਜਨ ਸਿਉ; ਊਠਨੁ ਬੈਠਨੁ. ਜਨ ਕੈ ਸੰਗਾ ॥

jan kee ttehal. sanbhaakhan jan siau; aootthan baitthan. jan kai sangaa |

Sant Singh KhalsaI serve His humble servants, and speak with them, and abide with them.
Manmohan SinghMy face and brow, I besmear with the dust of the saints feet and my hopes and various waves of desires are fulfilled.
Manmohan Singh (Punjabi)ਆਪਣੇ ਚਿਹਰੇ ਅਤੇ ਮਸਤਕ ਨੂੰ ਮੈਂ ਸੰਤਾਂ ਦੇ ਪੈਰਾਂ ਦੀ ਧੂੜ ਮਲਦਾ ਹਾਂ ਅਤੇ ਮੇਰੀਆਂ ਉਮੀਦਾਂ ਤੇ ਖਾਹਿਸ਼ਾਂ ਦੀਆਂ ਅਨੇਕਾਂ ਲਹਿਰਾਂ ਪੂਰੀਆਂ ਹੋ ਗਈਆਂ ਹਨ।
Fareedkot Teekaਪੁਨਾ ਤੇਰੇ ਸੰਤ ਜਨੋਂ ਕੀ ਟਹਲ ਕਰੋਂ ਔ ਤੇਰੇ ਜਨੋਂ ਸਾਥ ਹੀ ਬਾਣੀ (ਸੰਭਾਖਨੁ) ਉਚਾਰਨ ਕਰੋਂ, ਉਠਨਾ ਬੈਠਣਾ ਤੇਰੇ ਸੰਤ ਜਨੋਂ ਸਾਥ ਹੀ ਹੋਵੈ॥
Prof. Sahib Singh(ਹੇ ਪ੍ਰਭੂ! ਤੇਰੇ ਸੇਵਕਾਂ ਪਾਸੋਂ ਮੈਂ ਇਹ ਦਾਨ ਮੰਗਦਾ ਹਾਂ ਕਿ ਤੇਰੇ) ਸੇਵਕਾਂ ਦੀ ਮੈਂ ਟਹਿਲ ਕਰਦਾ ਰਹਾਂ, ਤੇਰੇ ਸੇਵਕਾਂ ਨਾਲ ਹੀ ਮੇਰਾ ਬੋਲ-ਚਾਲ ਰਹੇ, ਮੇਰਾ ਮੇਲ-ਜੋਲ ਭੀ ਤੇਰੇ ਸੇਵਕਾਂ ਨਾਲ ਹੀ ਰਹੇ।

ਪਦ ਅਰਥ ਸੰਭਾਖਨੁ = ਬੋਲ-ਚਾਲ। ਜਿਉ = ਨਾਲ। ਊਠਨੁ ਬੈਠਨੁ = ਬਹਿਣ-ਖਲੋਣ, ਮੇਲ-ਜੋਲ। ਕੈ ਸੰਗਾ = ਦੇ ਨਾਲ।

SikhNet (Spanish)Para que sirva también a Tus Santos, platique y viva con ellos,

ਜਨ ਚਰ ਰਜ ਮੁਖਿ ਮਾਥੈ ਲਾਗੀ; ਆਸਾ ਪੂਰਨ ਅਨੰਤ ਤਰੰਗਾ ॥੧॥

jan char raj mukh maathai laagee; aasaa pooran anant tarangaa |1|

Sant Singh KhalsaI apply the dust of the feet of His humble servants to my face and forehead; my hopes, and the many waves of desire, are fulfilled. ||1||
Manmohan SinghThe saints belong to the Transcendent Lord, whose praise is immaculate,
Manmohan Singh (Punjabi)ਪਰਮ ਪ੍ਰਭੂ, ਜਿਸ ਦੀ ਕੀਰਤੀ ਪਵਿੱਤਰ ਹੈ, ਸੰਤ ਉਸ ਦੀ ਮਲਕੀਅਤ ਹਨ।
Fareedkot Teekaਤੇਰੇ ਜਨੋਂ ਕੇ (ਚਰ) ਚਰਨੋਂ ਕੀ ਧੂੜੀ ਜਬ ਮੁਖ ਔ ਮਸਤਕ ਪਰ ਵਾ ਸ੍ਰੇਸਟ ਧੂੜੀ ਮਾਥੇ ਪਰ ਲਾਗੀ ਹੈ, ਤਬ (ਅਨਤ) ਬੇਅੰਤ (ਤਰੰਗਾ) ਲਹਰਾਂ, ਭਾਵ ਸੰਕਲਪੋਂ ਰੂਪ ਆਸਾ ਪੂਰਨ ਭਈ ਹੈ, ਭਾਵ ਨਵਿਰਤ ਹੋ ਗਈ ਹੈ॥੧॥
Prof. Sahib Singhਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮੇਰੇ ਮੂੰਹ-ਮੱਥੇ ਉਤੇ ਲੱਗਦੀ ਰਹੇ-ਇਹ ਚਰਨ-ਧੂੜ (ਮਾਇਆ ਦੀਆਂ) ਅਨੇਕਾਂ ਲਹਿਰਾਂ ਪੈਦਾ ਕਰਨ ਵਾਲੀਆਂ ਆਸਾਂ ਨੂੰ ਸ਼ਾਂਤ ਕਰ ਦੇਂਦੀ ਹੈ ॥੧॥

ਪਦ ਅਰਥ ਚਰ ਰਜ = ਚਰਨਾਂ ਦੀ ਰਜ, ਚਰਨਾਂ ਦੀ ਧੂੜ। ਮੁਖਿ = ਮੂੰਹ ਉਤੇ। ਅਨਤ = ਅਨੰਤ, ਬੇਅੰਤ। ਤਰੰਗਾ = ਲਹਿਰਾਂ ॥੧॥

SikhNet (Spanish)que unte mi frente con el Polvo de sus Pies y vea las olas de mis deseos perderse en la orilla. (1)

ਜਨ ਪਾਰਬ੍ਰਹਮ. ਜਾ ਕੀ ਨਿਰਮਲ ਮਹਿਮਾ; ਜਨ ਕੇ ਚਰਨ ਤੀਰਥ ਕੋਟਿ ਗੰਗਾ ॥

jan paarabraham. jaa kee niramal mahimaa; jan ke charan teerath kott gangaa |

Sant Singh KhalsaImmaculate and pure are the praises of the humble servants of the Supreme Lord God; the feet of His humble servants are equal to millions of sacred shrines of pilgrimage.
Manmohan SinghThe feet of the saints are equal to millions of holies like the Ganges.
Manmohan Singh (Punjabi)ਸੰਤਾਂ ਦੇ ਪੈਰ, ਗੰਗਾ ਵਰਤੇ ਕ੍ਰੋੜਾਂ ਹੀ ਯਾਤ੍ਰਾ ਅਸਥਾਨਾਂ ਦੇ ਤੁੱਲ ਹਨ।
Fareedkot Teekaਹੇ ਪਾਰਬ੍ਰਹਮ! ਤੇਰੇ ਜਨ ਐਸੇ ਹੈਂ ਜਿਨੋਂ ਕੀ ਪਰਮ ਊਜਲ ਮਹਿਮਾਂ ਹੈ। ਤੇਰੇ ਜਨੋਂ ਕੇ ਚਰਨੋਂ ਮੇਂ ਕੋਟਾਨਕੋਟ ਗੰਗਾ ਆਦੀ ਤੀਰਥ ਨਿਵਾਸ ਕਰਤੇ ਹੈਂ॥
Prof. Sahib Singhਪਰਮਾਤਮਾ ਦੇ ਸੇਵਕ ਐਸੇ ਹਨ ਕਿ ਉਹਨਾਂ ਦੀ ਸੋਭਾ ਦਾਗ਼-ਹੀਨ ਹੁੰਦੀ ਹੈ, ਸੇਵਕਾਂ ਦੇ ਚਰਨ ਗੰਗਾ ਆਦਿਕ ਕ੍ਰੋੜਾਂ ਤੀਰਥਾਂ ਦੇ ਤੁੱਲ ਹਨ।

ਪਦ ਅਰਥ ਕੋਟੀ = ਕ੍ਰੋੜਾਂ।

SikhNet (Spanish)Tus Santos, oh Señor Supremo, son de Gloria Inmaculada; el llegar hasta sus Pies es mucho mejor que millones de peregrinajes al Ganges.

ਜਨ ਕੀ ਧੂਰਿ. ਕੀਓ ਮਜਨੁ ਨਾਨਕ; ਜਨਮ ਜਨਮ ਕੇ ਹਰੇ ਕਲੰਗਾ ॥੨॥੪॥੧੨੦॥

jan kee dhoor. keeo majan naanak; janam janam ke hare kalangaa |2|4|120|

Sant Singh KhalsaNanak bathes in the dust of the feet of His humble servants; the sinful resides of countless incarnations have been washed away. ||2||4||120||
Manmohan SinghNanak has taken bath in the dust of the feet of the saints and his sins of many births have been washed away.
Manmohan Singh (Punjabi)ਨਾਨਕ ਨੇ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕੀਤਾ ਹੈ ਅਤੇ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।
Fareedkot Teekaਐਸੇ ਤੇਰੇ ਸੰਤ ਜਨੋਂ ਕੇ ਚਰਨੋਂ ਕੀ ਧੂੜੀ ਮੇਂ ਜਿਨੋਂ ਕੇ ਮਨ ਨੇ ਇਸਨਾਨ ਕੀਆ ਹੈ, ਤਿਨ ਕੇ ਜਨਮ ਜਨਮਾਂਤ੍ਰੋਂ ਕੇ (ਕਲੰਗਾ) ਕਲੰਕ, ਭਾਵ ਪਾਪੋਂ ਕੇ ਸਮਦਾਯ (ਹਰੇ) ਦੂਰ ਭਏ ਹੈਂ॥੨॥੪॥੧੨੦॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰ ਲਿਆ, ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ ॥੨॥੪॥੧੨੦॥

ਪਦ ਅਰਥ ਮਜਨੁ = ਇਸ਼ਨਾਨ, ਚੁੱਭੀ। ਹਰੇ = ਦੂਰ ਕੀਤੇ। ਕਲੰਗਾ = ਕਲੰਕ, ਪਾਪ ॥੨॥੪॥੧੨੦॥

SikhNet (Spanish)He bañado mi ser en el Polvo de sus Pies y mis errores acumulados en mis encarnaciones pasadas han sido borrados. (2-4-120)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਜਿਉ ਭਾਵੈ; ਤਿਉ ਮੋਹਿ ਪ੍ਰਤਿਪਾਲ ॥

jiau bhaavai; tiau mohi pratipaal |

Sant Singh KhalsaIf it pleases You, then cherish me.
Manmohan SinghAs it pleases Thee, so cherish Thou me, O Lord.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਪਾਲਣਾ-ਪੋਸਣਾ ਕਰ, ਹੇ ਸੁਆਮੀ!
Fareedkot Teekaਹੇ ਵਾਹਿਗੁਰੂ! ਜੈਸੇ ਤੇਰੇ ਕੋ ਭਾਵੈ ਤੈਸੇ ਹੀ ਮੇਰੀ ਪ੍ਰਤਿਪਾਲ ਕਰੀਏ॥
Prof. Sahib Singhਹੇ ਪ੍ਰਭੂ! ਜਿਵੇਂ ਹੋ ਸਕੇ, ਤਿਵੇਂ (ਔਗੁਣਾਂ ਤੋਂ) ਮੇਰੀ ਰਾਖੀ ਕਰ।

ਪਦ ਅਰਥ ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗੇ, ਜਿਵੇਂ ਹੋ ਸਕੇ। ਮੋਹਿ = ਮੈਨੂੰ। ਪ੍ਰਤਿਪਾਲ = ਬਚਾ ਲੈ।

SikhNet (Spanish)Oh Señor, sostenme por favor si así es Tu Voluntad,

ਪਾਰਬ੍ਰਹਮ ਪਰਮੇਸਰ ਸਤਿਗੁਰ; ਹਮ ਬਾਰਿਕ. ਤੁਮੑ ਪਿਤਾ ਕਿਰਪਾਲ ॥੧॥ ਰਹਾਉ ॥

paarabraham paramesar satigur; ham baarik. tuma pitaa kirapaal |1| rahaau |

Sant Singh KhalsaO Supreme Lord God, Transcendent Lord, O True Guru, I am Your child, and You are my Merciful Father. ||1||Pause||
Manmohan SinghThou art my Supreme Lord Master and the True Guru. I am Thy child and Thou art my compassionate Father. Pause.
Manmohan Singh (Punjabi)ਤੂੰ ਮੇਰਾ ਸ਼ਰੋਮਣੀ ਸਾਹਿਬ ਮਾਲਕ ਅਤੇ ਸੱਚਾ ਗੁਰੂ ਹੈ। ਮੈਂ ਤੇਰਾ ਬੱਚਾ ਹਾਂ ਅਤੇ ਤੂੰ ਮੇਰਾ ਦਇਆਲੂ ਬਾਬਲ ਹੈ। ਠਹਿਰਾਉ।
Fareedkot Teekaਹੇ ਪਾਰਬ੍ਰਹਮ ਪਰਮੇਸਰ ਰੂਪ ਸਤਿਗੁਰੂ! ਹਮ ਤੇਰੇ ਬਾਲਕ ਹੈਂ, ਤੁਮ ਪਰਮ ਕ੍ਰਿਪਾਲ ਹਮਾਰੇ ਪਿਤਾ ਰੂਪ ਹੋ॥੧॥ ਰਹਾਉ ॥
Prof. Sahib Singhਹੇ ਪਾਰਬ੍ਰਹਮ! ਹੇ ਪਰਮੇਸਰ! ਹੇ ਸਤਿਗੁਰੂ! ਅਸੀਂ (ਜੀਵ) ਤੁਹਾਡੇ ਹਾਂ, ਤੁਸੀ ਸਾਡੇ ਪਾਲਣਹਾਰ ਪਿਤਾ ਹੋ ॥੧॥ ਰਹਾਉ ॥

ਪਦ ਅਰਥ ਹਮ = ਅਸੀਂ (ਜੀਵ)। ਬਾਰਿਕ = ਬੱਚੇ ॥੧॥ ਰਹਾਉ ॥

SikhNet (Spanish)pues eres mi Señor Supremo, el Dios de dioses, el Guru Verdadero; eres mi Padre Compasivo y yo Tu hijo. (1-Pausa)

ਮੋਹਿ ਨਿਰਗੁਣ. ਗੁਣੁ ਨਾਹੀ ਕੋਈ; ਪਹੁਚਿ. ਨ ਸਾਕਉ ਤੁਮੑਰੀ ਘਾਲ ॥

mohi niragun. gun naahee koee; pahuch. na saakau tumaree ghaal |

Sant Singh KhalsaI am worthless; I have no virtues at all. I cannot understand Your actions.
Manmohan SinghI am virtueless and have absolutely no virtue. I can comprehend not Thy doing.
Manmohan Singh (Punjabi)ਮੈਂ ਨੇਕੀ-ਵਿਹੂਣ ਹਾਂ ਅਤੇ ਮੇਰੇ ਵਿੱਚ ਕੋਈ ਭੀ ਨੇਕੀ ਨਹੀਂ। ਮੈਂ ਤੇਰੇ ਕਰਤੱਬ ਨੂੰ ਸਮਝ ਨਹੀਂ ਸਕਦਾ।
Fareedkot Teekaਮੈਂ ਨਿਰਗੁਣ ਬੀਚ ਕੋਈ ਗੁਣ ਨਹੀਂ ਹੈ। ਤੁਮਰੀ ਦਇਆਲਤਾ ਕੋ ਕਿਸੀ (ਘਾਲ) ਕੁਮਾਈ ਕਰ ਭੀ ਮੈਂ ਪਹੁੰਚ ਨਹੀਂ ਸਕਤਾ ਹੂੰ; ਵਾ ਤੁਮਾਰੀ ਘਾਲ, ਭਾਵ ਜੋ ਤੇਰੀ ਸੇਵਾ ਕਰਨੀ ਹੈ ਤਿਸਕੌ ਮੈਂ ਪਹੁੰਚ ਨਹੀਂ ਸਕਤਾ ਹਾਂ॥
Prof. Sahib Singhਹੇ ਪ੍ਰਭੂ! ਮੈਂ ਗੁਣ-ਹੀਨ ਵਿਚ ਕੋਈ ਭੀ ਗੁਣ ਨਹੀਂ ਹੈ, ਮੈਂ ਉਸ ਮੇਹਨਤ ਦੀ ਕਦਰ ਨਹੀਂ ਜਾਣ ਸਕਦਾ (ਜੋ ਤੂੰ ਅਸਾਂ ਜੀਵਾਂ ਦੀ ਪਾਲਣਾ ਵਾਸਤੇ ਕਰ ਰਿਹਾ ਹੈਂ)।

ਪਦ ਅਰਥ ਮੋਹਿ ਨਿਰਗੁਣ = ਮੈਂ ਗੁਣ ਹੀਨ ਵਿਚ। ਸਾਕਉ = ਸਾਕਉਂ। ਪਹੁਚਿ ਨ ਸਾਕਉ = ਮੈਂ ਪਹੁੰਚ ਨਹੀਂ ਸਕਦਾ, ਮੈਂ ਮੁੱਲ ਨਹੀਂ ਪਾ ਸਕਦਾ, ਮੈਂ ਕਦਰ ਨਹੀਂ ਜਾਣ ਸਕਦਾ। ਘਾਲ = ਮੇਹਨਤ, ਉਹ ਮੇਹਨਤ ਜੋ ਤੂੰ ਸਾਨੂੰ ਪਾਲਣ ਲਈ ਕਰਦਾ ਹੈਂ।

SikhNet (Spanish)No tengo mérito, oh mi Dios; no puedo siquiera sondear Tu Maravilla.

ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ; ਜੀਉ ਪਿੰਡੁ ਸਭੁ ਤੁਮਰੋ ਮਾਲ ॥੧॥

tumaree gat mit tum hee jaanahu; jeeo pindd sabh tumaro maal |1|

Sant Singh KhalsaYou alone know Your state and extent. My soul, body and property are all Yours. ||1||
Manmohan SinghThine state and measure, Thou alone knowest. My soul, body and wealth are all Thine.
Manmohan Singh (Punjabi)ਆਪਣੀ ਅਵਸਥਾ ਅਤੇ ਅੰਦਾਜੇ ਨੂੰ ਕੇਵਲ ਤੂੰ ਹੀ ਜਾਣਦਾ ਹੈ। ਮੇਰੀ ਜਿੰਦੜੀ, ਦੇਹ ਅਤੇ ਦੌਲਤ ਸਮੂਹ ਤੇਰੇ ਹੀ ਹਨ।
Fareedkot Teekaਤੁਮਾਰੀ ਗਤੀ ਔ (ਮਿਤਿ) ਮ੍ਰਿਯਾਦਾ ਕੋ ਤੁਮ ਹੀ ਜਾਨਤੇ ਹੋ। ਇਹ ਜੀਵ ਔ (ਪਿੰਡੁ) ਸਰੀਰ ਔਰੁ ਸੰਪੂਰਣ (ਮਾਲੁ) ਪਦਾਰਥ ਤੁਮਾਰਾ ਹੀ ਹੈ॥੧॥
Prof. Sahib Singhਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ॥੧॥

ਪਦ ਅਰਥ ਗਤਿ = ਆਤਮਕ ਹਾਲਤ। ਮਿਤਿ = ਮਾਪ। ਤੁਮਰੀ ਗਤਿ ਮਿਤਿ = ਤੇਰੀ ਆਤਮਕ ਅਵਸਥਾ ਤੇਰਾ ਮਾਪ, ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ। ਜੀਉ = ਜਿੰਦ। ਪਿੰਡੁ = ਸਰੀਰ। ਸਭੁ = ਸਾਰਾ। ਮਾਲ = ਸਰਮਾਇਆ ॥੧॥

SikhNet (Spanish)Sólo Tú conoces Tu Estado y Tus límites, esta vida y este cuerpo pertenecen a Ti.(1)

ਅੰਤਰਜਾਮੀ ਪੁਰਖ ਸੁਆਮੀ; ਅਨਬੋਲਤ ਹੀ ਜਾਨਹੁ ਹਾਲ ॥

antarajaamee purakh suaamee; anabolat hee jaanahu haal |

Sant Singh KhalsaYou are the Inner-knower, the Searcher of hearts, the Primal Lord and Master; You know even what is unspoken.
Manmohan SinghThou art my Omnipresent Lord, the knower of hearts. Thou knowest my circumstances unuttered.
Manmohan Singh (Punjabi)ਤੂੰ ਦਿਲਾਂ ਦੀਆਂ ਜਾਨਣਹਾਰ ਮੇਰਾ ਸਰਬ-ਸ਼ਕਤੀਵਾਨ ਸਾਹਿਬ ਹੈ। ਬਿਨਾਂ-ਦੱਸੇ ਹੀ ਤੂੰ ਮੇਰੀ ਹਾਲਤ ਨੂੰ ਸਮਝਦਾ ਹੈ।
Fareedkot Teekaਹੇ ਅੰਤਰਿਯਾਮੀ ਪੁਰਖ ਹਮਾਰੇ ਸ੍ਵਾਮੀ ਵਾਹਿਗੁਰੂ! ਬਿਨਾ ਬੋਲੇ ਤੇ ਹਮਾਰੇ ਸੰਪੂਰਨ ਹਾਲ ਕੋ ਆਪ ਜਾਨਤੇ ਹੋ॥
Prof. Sahib Singhਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹੇ ਸਰਬ-ਵਿਆਪਕ ਮਾਲਕ! ਬਿਨਾ ਸਾਡੇ ਬੋਲਣ ਦੇ ਹੀ ਤੂੰ ਸਾਡਾ ਹਾਲ ਜਾਣਦਾ ਹੈਂ।

ਪਦ ਅਰਥ ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਪੁਰਖ = ਹੇ ਸਰਬ-ਵਿਆਪਕ! ਅਨਬੋਲਤ = ਬਿਨਾ ਬੋਲਣ ਦੇ।

SikhNet (Spanish)Eres mi Único Maestro, el Conocedor Íntimo, el Espíritu Divino; conoces mis sentimientos más profundos.

ਤਨੁ ਮਨੁ ਸੀਤਲੁ ਹੋਇ ਹਮਾਰੋ; ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥੨॥੫॥੧੨੧॥

tan man seetal hoe hamaaro; naanak prabh jeeo nadar nihaal |2|5|121|

Sant Singh KhalsaMy body and mind are cooled and soothed, O Nanak, by God's Glance of Grace. ||2||5||121||
Manmohan SinghSays Nanak, O sire Lord, bless me with Thy eye of grace, that my body and soul be tranquilised.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਮਹਾਰਾਜ ਮਾਲਕ! ਤੇਰੇ ਉਤੇ ਮਿਹਰ ਦੀ ਨਜ਼ਰ ਧਾਰ ਤਾਂ ਜੋ ਮੇਰੀ ਦੇਹ ਤੇ ਜਿੰਦੜੀ ਠੰਢੇ-ਠਾਰ ਹੋ ਜਾਣ।
Fareedkot Teekaਜਿਸ ਤੇ ਹਮਾਰਾ ਤਨ ਮਨ ਸੀਤਲ ਹੋਇ ਜਾਵੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭ ਜੀ! ਐਸੀ ਕ੍ਰਿਪਾ ਦ੍ਰਿਸਟੀ ਕਰ ਕੇ ਮੁਝ ਕੋ ਨਿਹਾਲ ਕਰੋ॥੨॥੫॥੧੨੧॥☬ਵਾਹਿਗੁਰੂ ਕਾ ਪ੍ਰਤਾਪ ਲਖਾਵਤੇ ਹੂਏ ਬੇਨਤੀ ਕਰਤੇ ਹੈਂ॥
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ ਜੀ! ਮੇਹਰ ਦੀ ਨਿਗਾਹ ਨਾਲ ਮੇਰੇ ਵਲ ਤੱਕ, ਤਾ ਕਿ ਮੇਰਾ ਤਨ ਮੇਰਾ ਮਨ ਠੰਢਾ-ਠਾਰ ਹੋ ਜਾਏ ॥੨॥੫॥੧੨੧॥

ਪਦ ਅਰਥ ਸੀਤਲੁ = ਠੰਢਾ-ਠਾਰ, ਸ਼ਾਂਤ। ਪ੍ਰਭ = ਹੇ ਪ੍ਰਭੂ! ਨਿਹਾਲ = ਤੱਕ, ਵੇਖ। ਨਦਰਿ = ਮੇਹਰ ਦੀ ਨਿਗਾਹ ਨਾਲ ॥੨॥੫॥੧੨੧॥

SikhNet (Spanish)Oh Dios, bendíceme con Tu Mirada de Gracia para que mi cuerpo y mi mente sean confortados. (2-5-121)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਰਾਖੁ ਸਦਾ ਪ੍ਰਭ ਅਪਨੈ ਸਾਥ ॥

raakh sadaa prabh apanai saath |

Sant Singh KhalsaKeep me with You forever, O God.
Manmohan SinghO Lord, keep me Thou ever with Thee.
Manmohan Singh (Punjabi)ਹੇ ਸੁਆਮੀ! ਤੂੰ ਸਦੀਵ ਹੀ ਮੈਨੂੰ ਆਪਣੇ ਨਾਲ ਰੱਖ।
Fareedkot Teekaਹੇ ਪ੍ਰਭ! ਹਮ ਕੋ ਸਦਾ ਅਪਨੇ ਸਾਥ ਹੀ ਰਾਖੀਏ॥
Prof. Sahib Singhਹੇ ਪ੍ਰਭੂ! ਸਾਨੂੰ ਤੂੰ ਸਦਾ ਆਪਣੇ ਚਰਨਾਂ ਵਿਚ ਟਿਕਾਈ ਰੱਖ।

ਪਦ ਅਰਥ ਅਪਨੈ ਸਾਥ = ਆਪਣੇ ਨਾਲ, ਆਪਣੇ ਚਰਨਾਂ ਵਿਚ। ਪ੍ਰਭ = ਹੇ ਪ੍ਰਭੂ!

SikhNet (Spanish)Oh Dios, consérvame siempre en Tu Ser,

ਤੂ ਹਮਰੋ ਪ੍ਰੀਤਮੁ ਮਨਮੋਹਨੁ; ਤੁਝ ਬਿਨੁ. ਜੀਵਨੁ ਸਗਲ ਅਕਾਥ ॥੧॥ ਰਹਾਉ ॥

too hamaro preetam manamohan; tujh bin. jeevan sagal akaath |1| rahaau |

Sant Singh KhalsaYou are my Beloved, the Enticer of my mind; without You, my life is totally useless. ||1||Pause||
Manmohan SinghThou art my soul-captivating Beloved. Without Thee my life is all vain. Pause.
Manmohan Singh (Punjabi)ਤੂੰ ਮੇਰਾ ਜਿੰਦੜੀ ਨੂੰ ਫਰੇਫਤਾ ਕਰਨਹਾਰ, ਦਿਲਜਾਨੀ ਹੈ। ਤੇਰੇ ਬਗੈਰ ਮੇਰੀ ਜਿੰਦਗੀ ਸਮੂਹ ਵਿਅਰਥ ਹੈ। ਠਹਿਰਾਉ।
Fareedkot Teekaਤੂੰ ਮਨਮੋਹਨ ਹਮਾਰਾ ਪ੍ਰੀਤਮ ਹੈਂ। ਹੇ ਵਾਹਿਗੁਰੂ! ਤੇਰੇ ਨਾਮ ਕੇ ਸਿਮਰਨੇ ਤੇ ਬਿਨਾ ਜੀਵਨਾ ਸੰਪੂਰਨ ਵਿਅਰਥ ਹੈ॥੧॥ ਰਹਾਉ ॥
Prof. Sahib Singhਤੂੰ ਸਾਡਾ ਪਿਆਰਾ ਹੈਂ, ਤੂੰ ਸਾਡੇ ਮਨ ਨੂੰ ਖਿੱਚ ਪਾਣ ਵਾਲਾ ਹੈਂ। ਤੈਥੋਂ ਵਿਛੁੜ ਕੇ (ਅਸਾਂ ਜੀਵਾਂ ਦੀ) ਸਾਰੀ ਹੀ ਜ਼ਿੰਦਗੀ ਵਿਅਰਥ ਹੈ ॥੧॥ ਰਹਾਉ ॥

ਪਦ ਅਰਥ ਹਮਰੋ = ਅਸਾਡਾ। ਮਨ ਮੋਹਨੁ = ਮਨ ਨੂੰ ਮੋਹਣ ਵਾਲਾ। ਸਗਲ = ਸਾਰਾ। ਅਕਾਥ = ਅਕਾਰਥ ॥੧॥ ਰਹਾਉ ॥

SikhNet (Spanish)pues eres mi Señor de Belleza Encantadora y sin Ti, mi vida se vuelve vana y sin fruto.(1-Pausa)

ਰੰਕ ਤੇ ਰਾਉ ਕਰਤ. ਖਿਨ ਭੀਤਰਿ; ਪ੍ਰਭੁ ਮੇਰੋ. ਅਨਾਥ ਕੋ ਨਾਥ ॥

rank te raau karat. khin bheetar; prabh mero. anaath ko naath |

Sant Singh KhalsaIn an instant, You transform the beggar into a king; O my God, You are the Master of the masterless.
Manmohan SinghFrom a pauper, Thou makest a King in a trice, Thou, O my Lord, art the Patron of the patronless.
Manmohan Singh (Punjabi)ਇਕ ਕੰਗਲੇ ਤੋਂ ਤੂੰ ਇਕ ਮੁਹਤ ਵਿੱਚ ਰਾਜਾ ਬਣਾ ਦਿੰਦਾ ਹੈ। ਤੂੰ ਮੇਰੇ ਸੁਆਮੀ ਨਿਖਸਮਿਆਂ ਦਾ ਖਸਮ ਹੈ।
Fareedkot Teekaਤੂੰ ਏਕ ਖਿਨ ਵਿਖੇ (ਰੰਕ) ਗਰੀਬ ਤੇ ਰਾਜਾ ਕਰ ਦੇਤਾ ਹੈਂ। ਹੇ ਪ੍ਰਭੂ! ਮੇਰਾ ਤੂੰ ਅਨਾਥੋਂ ਕਾ ਨਾਥੁ ਹੈਂ॥
Prof. Sahib Singhਹੇ ਭਾਈ! ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਇਕ ਖਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ।

ਪਦ ਅਰਥ ਰੰਕ = ਕੰਗਾਲ। ਤੇ = ਤੋਂ। ਰਾਉ = ਰਾਜਾ। ਭੀਤਰਿ = ਵਿਚ। ਕੋ = ਦਾ। ਨਾਥ = ਖਸਮ।

SikhNet (Spanish)A los pordioseros los conviertes en reyes, pues eres el soporte del débil.

ਜਲਤ ਅਗਨਿ ਮਹਿ ਜਨ ਆਪਿ ਉਧਾਰੇ; ਕਰਿ ਅਪੁਨੇ ਦੇ ਰਾਖੇ ਹਾਥ ॥੧॥

jalat agan meh jan aap udhaare; kar apune de raakhe haath |1|

Sant Singh KhalsaYou save Your humble servants from the burning fire; You make them Your own, and with Your Hand, You protect them. ||1||
Manmohan SinghThy slaves, Thou makest Thy own, and savest them from the burning fire, Giving Thy hand Thou protectest them.
Manmohan Singh (Punjabi)ਆਪਣੇ ਗੋਲਿਆਂ ਨੂੰ ਤੂੰ ਆਪਣੇ ਨਿੱਜ ਦੇ ਬਣਾ ਲੈਂਦਾ ਹੈ ਅਤੇ ਉਨ੍ਹਾਂ ਨੂੰ ਮੱਚਦੀ ਅੱਗ ਵਿਚੋਂ ਬਾਹਰ ਕੱਢ ਲੈਂਦਾ ਹੈ। ਆਪਣਾ ਹੱਥ ਦੇ ਕੇ ਤੂੰ ਉਨ੍ਹਾਂ ਦੀ ਰੱਖਿਆ ਕਰਦਾ ਹੈ।
Fareedkot Teekaਸੰਸਾਰ ਅਗਨੀ ਬੀਚ ਜਲਤੇ ਹੋਏ ਤੈਂਨੇ ਅਪਨੇ (ਜਨ) ਦਾਸ ਆਪ ਹੀ ਉਧਾਰੇ ਹੈਂ, ਔਰੁ ਅਪਨੇ ਹਾਥ ਦੇ ਕਰ ਕੇ ਰਾਖ ਲੀਏ ਹੈਂ॥੧॥
Prof. Sahib Singh(ਤ੍ਰਿਸ਼ਨਾ ਦੀ) ਅੱਗ ਵਿਚ ਸੜਦਿਆਂ ਨੂੰ ਸੇਵਕ ਬਣਾ ਕੇ ਆਪ ਬਚਾ ਲੈਂਦਾ ਹੈ, ਆਪਣੇ ਬਣਾ ਕੇ ਹੱਥ ਦੇ ਕੇ, ਉਹਨਾਂ ਦੀ ਰੱਖਿਆ ਕਰਦਾ ਹੈ ॥੧॥

ਪਦ ਅਰਥ ਜਲਤ = ਸੜਦਿਆਂ ਨੂੰ। ਉਧਾਰੇ = ਬਚਾ ਲੈਂਦਾ ਹੈ। ਕਰਿ = ਬਣਾ ਕੇ। ਦੇ ਹਾਥ = ਹੱਥ ਦੇ ਕੇ ॥੧॥

SikhNet (Spanish)A Tus Sirvientes los salvas del fuego del deseo protegiéndolos con Tus Manos. (1)

ਸੀਤਲ ਸੁਖੁ ਪਾਇਓ ਮਨ ਤ੍ਰਿਪਤੇ; ਹਰਿ ਸਿਮਰਤ ਸ੍ਰਮ ਸਗਲੇ ਲਾਥ ॥

seetal sukh paaeo man tripate; har simarat sram sagale laath |

Sant Singh KhalsaI have found peace and cool tranquility, and my mind is satisfied; meditating in remembrance on the Lord, all struggles are ended.
Manmohan SinghMeditating on God, all my troubles are ended, I have obtained coolness and peace and my soul is satiated.
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਮੇਰੀਆਂ ਸਾਰੀਆਂ ਤਕਲੀਫਾਂ ਮਿਟ ਗਈਆਂ ਹਨ, ਮੈਨੂੰ ਠੰਢ-ਚੈਨ ਤੇ ਆਰਾਮ ਮਿਲ ਗਏ ਹਨ ਅਤੇ ਮੇਰੀ ਆਤਮਾ ਰੱਜ ਗਈ ਹੈ।
Fareedkot Teekaਤੇਰੇ ਸੁਖ ਸਰੂਪ ਕੋ ਜਬ ਹਮ ਨੇ ਪਾਇਆ ਹੈ ਤਬ ਵਿਸੇ ਭੋਗੋਂ ਤੇ ਹਮਾਰਾ ਮਨ ਤ੍ਰਿਪਤਿ ਹੋ ਕਰ ਸੀਤਲ ਭਯਾ ਹੈ। ਹੇ ਹਰੀ! ਤੇਰੇ ਨਾਮ ਕੋ ਸਿਮਰਤਿਆਂ ਹੋਇਆਂ ਹਮਾਰੇ ਸੰਪੂਰਨ ਥਕੇਵੇਂ ਦੂਰ ਭਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸ਼ਾਂਤੀ ਦੇਣ ਵਾਲਾ ਆਨੰਦ ਮਿਲ ਜਾਂਦਾ ਹੈ, ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ, (ਮਾਇਆ ਦੀ ਖ਼ਾਤਰ) ਸਾਰੀਆਂ ਭਟਕਣਾਂ ਮੁੱਕ ਜਾਂਦੀਆਂ ਹਨ।

ਪਦ ਅਰਥ ਸੀਤਲ = ਠੰਢ ਦੇਣ ਵਾਲਾ, ਸ਼ਾਂਤੀ ਦੇਣ ਵਾਲਾ। ਤ੍ਰਿਪਤੇ = ਰੱਜ ਜਾਂਦੇ ਹਨ। ਸਿਮਰਤ = ਸਿਮਰਦਿਆਂ। ਸ੍ਰਮ = ਥਕੇਵੇਂ, ਦੌੜ-ਭੱਜਾਂ, ਭਟਕਣਾ। ਸਗਲੇ = ਸਾਰੇ।

SikhNet (Spanish)Entonces uno es bendecido con la Paz y el Éxtasis, la mente es saciada viviendo en Ti y la contienda interior termina.

ਨਿਧਿ ਨਿਧਾਨ ਨਾਨਕ ਹਰਿ ਸੇਵਾ; ਅਵਰ ਸਿਆਨਪ ਸਗਲ ਅਕਾਥ ॥੨॥੬॥੧੨੨॥

nidh nidhaan naanak har sevaa; avar siaanap sagal akaath |2|6|122|

Sant Singh KhalsaService to the Lord, O Nanak, is the treasure of treasures; all other clever tricks are useless. ||2||6||122||
Manmohan SinghGod's service, O Nanak, is the treasure of riches, fruitless are all other clevernesses.
Manmohan Singh (Punjabi)ਵਾਹਿਗੁਰੂ ਦੀ ਘਾਲ ਹੇ ਨਾਨਕ! ਧਨ ਦੌਲਤ ਦਾ ਖਜਾਨਾ ਹੈ। ਨਿਸਫਲ ਹਨ ਹੋਰ ਸਾਰੀਆਂ ਚਤੁਰਾਈਆਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਨਿਧੋਂ ਕਾ (ਨਿਧਾਨ) ਖਜਾਨਾ ਤੇਰੀ ਸੇਵਾ ਹੈ, ਪੁਨਾ ਔਰ ਜਿਤਨੀਆਂ ਸਿਆਣਪਾਂ ਹੈਂ, ਸੋ ਸੰਪੂਰਨ ਵਿਅਰਥ ਹੈਂ॥੨॥੬॥੧੨੨॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਹੀ ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ। (ਮਾਇਆ ਦੀ ਖ਼ਾਤਰ ਵਰਤੀ ਹੋਈ) ਹੋਰ ਸਾਰੀ ਚਤੁਰਾਈ (ਪ੍ਰਭੂ ਦੀ ਸੇਵਾ-ਭਗਤੀ ਦੇ ਸਾਹਮਣੇ) ਵਿਅਰਥ ਹੈ ॥੨॥੬॥੧੨੨॥

ਪਦ ਅਰਥ ਨਿਧਿ ਨਿਧਾਨ = ਖ਼ਜ਼ਾਨਿਆਂ ਦਾ ਖ਼ਜ਼ਾਨਾ। ਸੇਵਾ = ਭਗਤੀ। ਅਵਰ = ਹੋਰ। ਸਿਆਨਪ = ਚਤੁਰਾਈ ॥੨॥੬॥੧੨੨॥

SikhNet (Spanish)El Servicio del Señor, oh dice Nanak, es el Tesoro de tesoros y la astucia de nada sirve. (2-6-122)

Open this shabad →

Ang 828 of 1430