ਸੋਰਠਿ ਮਹਲਾ ੫ ॥
soratth mahalaa 5 | Ang 617
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਅਬਿਨਾਸੀ. ਜੀਅਨ ਕੋ ਦਾਤਾ; ਸਿਮਰਤ ਸਭ ਮਲੁ ਖੋਈ ॥
abinaasee. jeean ko daataa; simarat sabh mal khoee | Ang 617
Sant Singh KhalsaHe is imperishable, the Giver of all beings; meditating on Him, all filth is removed.
Manmohan SinghImperishable and Benefactor of The beings is the Lord, remember whom all the filth is removed.
Manmohan Singh (Punjabi)ਸੁਆਮੀ ਕਾਲ-ਰਹਿਤ ਅਤੇ ਜੀਵਾਂ ਦਾ ਦਾਤਾਰ ਹੈ। ਉਸ ਦਾ ਆਰਾਧਨ ਕਰਨ ਦੁਆਰਾ, ਸਾਰੀ ਮੈਲ ਉਤਰ ਜਾਂਦੀ ਹੈ।
Fareedkot Teekaਵਹੁ ਅਬਿਨਾਸੀ ਹੈ ਔ ਸਰਬ ਜੀਵੋਂ ਕਾ ਦਾਤਾ ਹੈ, ਤਿਸ ਕੇ ਸਿਮਰਨੇ ਸੇ ਸਭ ਪਾਪ ਰੂਪ ਮੈਲ ਖੋਈ ਜਾਤੀ ਹੈ ॥
Prof. Sahib Singhਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕੀਤਿਆਂ (ਮਨ ਤੋਂ ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।ਪਦ ਅਰਥ ਜੀਅਨ ਕੋ = ਸਭ ਜੀਵਾਂ ਦਾ। ਸਭ ਮਲੁ = ਸਾਰੀ ਮੈਲ {ਲਫ਼ਜ਼ 'ਮਲੁ' ਸ਼ਕਲੋਂ ਪੁਲਿੰਗ ਦਿੱਸਦਾ ਹੈ, ਪਰ ਹੈ ਇਹ ਇਸਤ੍ਰੀ-ਲਿੰਗ। ਵੇਖੋ 'ਗੁਰਬਾਣੀ ਵਿਆਕਰਣ'}।
SikhNet (Spanish)Nuestro Señor es Eterno y siempre Benévolo; Contemplándolo, somos purgados de nuestras faltas.
ਗੁਣ ਨਿਧਾਨ. ਭਗਤਨ ਕਉ ਬਰਤਨਿ; ਬਿਰਲਾ ਪਾਵੈ ਕੋਈ ॥੧॥
gun nidhaan. bhagatan kau baratan; biralaa paavai koee |1| Ang 617
Sant Singh KhalsaHe is the treasure of excellence, the object of His devotees, but rare are those who find Him. ||1||
Manmohan SinghThe Lord, the Treasure of virtues, is for saints use. but rare is the person who obtains Him.
Manmohan Singh (Punjabi)ਨੇਕੀ ਦਾ ਖਜਾਨਾ ਸੁਆਮੀ ਸਾਧੂਆਂ ਦੀ ਪੂੰਜੀ ਹੈ, ਪ੍ਰੰਤੂ ਕੋਈ ਟਾਵਾਂ ਟੱਲਾ ਹੀ ਉਸ ਨੂੰ ਪ੍ਰਾਪਤ ਕਰਦਾ ਹੈ।
Fareedkot Teekaਐਸਾ ਜੋ ਗੁਣੋਂ ਕਾ ਖਜਾਨਾ ਔ ਭਗਤੋਂ ਕੇ ਸਾਥ ਵਰਤਨੇਹਾਰਾ ਹੈ ਵਾ ਭਗਤੋਂ ਕਾ ਵਰਤਨ ਵਲੇਵਾ ਹੈ, ਤਿਸ ਕੋ ਕੋਈ ਬਿਰਲਾ ਹੀ ਪਾਵਤਾ ਹੈ॥੧॥
Prof. Sahib Singhਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ। ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ ॥੧॥ਪਦ ਅਰਥ ਨਿਧਾਨ = ਖ਼ਜ਼ਾਨਾ। ਕਉ = ਵਾਸਤੇ। ਬਰਤਨਿ = ਹਰ ਵੇਲੇ ਕੰਮ ਆਉਣ ਵਾਲੀ ਚੀਜ਼ ॥੧॥
SikhNet (Spanish)Él es el Tesoro de Excelencias, el Objeto de Sus Devotos, pero escasos, oh muy escasos son quienes Lo encuentran. (1)
ਮੇਰੇ ਮਨ ਜਪਿ; ਗੁਰ ਗੋਪਾਲ ਪ੍ਰਭੁ ਸੋਈ ॥
mere man jap; gur gopaal prabh soee | Ang 617
Sant Singh KhalsaO my mind, meditate on the Guru, and God, the Cherisher of the world.
Manmohan SinghO my soul, contemplate thou on that Lord, the Great Cherisher of the World,
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਉਸ ਵੱਡੇ ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਪਿਆਰੇ! ਗੁਰੋਂ ਦ੍ਵਾਰੇ ਸੋਈ ਅਰਥਾਤ ਜੋ ਊਪਰ ਕਥਨ ਕੀਆ ਹੈ, ਤਿਸੀ ਪ੍ਰਿਥੀਪਾਲ ਸਮਰਥ ਕੋ ਜਪ॥
Prof. Sahib Singhਹੇ ਮੇਰੇ ਮਨ! ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ,
SikhNet (Spanish)Oh mi mente, medita en el Guru y en Dios; el Amante de Sus Criaturas,
ਜਾ ਕੀ ਸਰਣਿ ਪਇਆਂ ਸੁਖੁ ਪਾਈਐ; ਬਾਹੁੜਿ ਦੂਖੁ. ਨ ਹੋਈ ॥੧॥ ਰਹਾਉ ॥
jaa kee saran peaan sukh paaeeai; baahurr dookh. na hoee |1| rahaau | Ang 617
Sant Singh KhalsaSeeking His Sanctuary, one finds peace, and he shall not suffer in pain again. ||1||Pause||
Manmohan SinghSeeking whose shelter man obtains peace and suffers not agony, again. Pause.
Manmohan Singh (Punjabi)ਜਿਸ ਦੀ ਪਨਾਹ ਲੈਣ ਨਾਲ ਆਦਮੀ ਆਰਾਮ ਪਾਉਂਦਾ ਹੈ ਅਤੇ ਮੁੜ ਕੇ ਉਸ ਨੂੰ ਕੋਈ ਤਕਲੀਫ ਨਹੀਂ ਹੁੰਦੀ। ਠਹਿਰਾਉ।
Fareedkot Teekaਕਿਉਂਕਿ ਜਿਸ ਕੀ ਸਰਨ ਪੜਨੇ ਸੇ ਸਭ ਸੁਖ ਪਾਈਤੇ ਹੈਂ, ਫੇਰ ਦੁਖ ਕੀ ਪ੍ਰਾਪਤੀ ਨਹੀਂ ਹੋਤੀ॥੧॥ ਰਹਾਉ ॥
Prof. Sahib Singhਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ ॥੧॥ ਰਹਾਉ ॥ਪਦ ਅਰਥ ਬਾਹੁੜਿ = ਫਿਰ, ਮੁੜ ॥੧॥ ਰਹਾਉ ॥
SikhNet (Spanish)buscando Su Santuario uno obtiene Paz y ya no sufrirá más. (1‑Pausa)
ਵਡਭਾਗੀ ਸਾਧਸੰਗੁ ਪਰਾਪਤਿ; ਤਿਨ ਭੇਟਤ ਦੁਰਮਤਿ ਖੋਈ ॥
vaddabhaagee saadhasang paraapat; tin bhettat duramat khoee | Ang 617
Sant Singh KhalsaBy great good fortune, one obtains the Saadh Sangat, the Company of the Holy. Meeting them, evil-mindedness is eliminated.
Manmohan SinghBy Good fortune the saints society is obtained, by meeting which, the evil-thought is dispelled.
Manmohan Singh (Punjabi)ਚੰਗੇ ਨਸੀਬਾਂ ਰਾਹੀਂ ਸਤਿਸੰਗਤ ਹਾਸਲ ਹੁੰਦੀ ਹੈ, ਜਿਸ ਨਾਲ ਮਿਲ ਕੇ ਖੋਟੀ ਅਕਲ ਦੂਰ ਹੋ ਜਾਂਦੀ ਹੈ।
Fareedkot Teekaਬਡੇ ਭਾਗੋਂ ਕਰ ਕੇ ਸਾਧ ਸੰਗਤ ਪ੍ਰਾਪਤਿ ਹੋਤੀ ਹੈ, ਜਿਨਾ ਸੰਤੋਂ ਕੋ ਮਿਲਿਆਂ ਤੇ (ਦੁਰਮਤਿ) ਖੋਟੀ ਬੁਧੀ ਖੋਈ ਜਾਤੀ ਹੈ ॥
Prof. Sahib Singhਹੇ ਭਾਈ! ਵੱਡੀ ਕਿਸਮਤਿ ਨਾਲ ਭਲੇ ਮਨੁੱਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਉਹਨਾਂ ਨੂੰ ਮਿਲਿਆਂ ਖੋਟੀ ਬੁੱਧ ਨਾਸ ਹੋ ਜਾਂਦੀ ਹੈ।ਪਦ ਅਰਥ ਸਾਧ ਸੰਗੁ = ਭਲੇ ਮਨੁੱਖਾਂ ਦੀ ਸੰਗਤਿ। ਤਿਨ ਭੇਟਤ = ਉਹਨਾਂ ਨੂੰ ਮਿਲਿਆਂ। ਦੁਰਮਤਿ = ਖੋਟੀ ਮਤਿ।
SikhNet (Spanish)Por buena fortuna uno llega hasta la Saad Sangat, la Sociedad de los Santos y la maldad de su interior es disipada
ਤਿਨ ਕੀ ਧੂਰਿ. ਨਾਨਕੁ ਦਾਸੁ ਬਾਛੈ; ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥
tin kee dhoor. naanak daas baachhai; jin har naam ridai paroee |2|5|33| Ang 618
Sant Singh KhalsaSlave Nanak yearns for the dust of the feet of those, who have woven the Lord's Name into their hearts. ||2||5||33||
Manmohan SinghSlave Nanak craves for the dust of their feet, who have stringed the Lord's Name into their heart.
Manmohan Singh (Punjabi)ਗੋਲਾ ਨਾਨਕ, ਉਨ੍ਹਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦਾ ਹੈ, ਜਿਨ੍ਹਾਂ ਨੇ ਸੁਆਮੀ ਦਾ ਨਾਮ ਆਪਣੇ ਦਿਲ ਵਿੱਚ ਗੁੰਥਨ ਕੀਤਾ ਹੈ।
Fareedkot Teekaਜਿਨੋਂ ਨੇ ਰਿਦੇ ਮੇਂ ਹਰੀ ਨਾਮ ਕੀ ਪ੍ਰੀਤੀ ਪਰੋਈ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਹੋਇਕੇ ਤਿਨ ਸੰਤੋਂ ਕੀ ਧੂਰਿ ਚਾਹਤਾ ਹੂੰ॥੨॥੫॥੩੩॥
Prof. Sahib Singhਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ ॥੨॥੫॥੩੩॥ਪਦ ਅਰਥ ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਜਿਨ = ਜਿਨ੍ਹਾਂ ਨੇ। ਰਿਦੈ = ਹਿਰਦੈ ਵਿਚ ॥੨॥੫॥੩੩॥
SikhNet (Spanish)El Sirviente Nanak añora ser el Polvo debajo de los Pies de quienes han entretejido el Naam, el Nombre del Señor en su corazón. (2‑5‑33)