ਰਾਮਕਲੀ ਮਹਲਾ ੫ ॥
raamakalee mahalaa 5 | Ang 894
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਰਾਖਨਹਾਰ ਦਇਆਲ ॥
raakhanahaar deaal | Ang 894
Sant Singh KhalsaThe Savior Lord is merciful.
Manmohan SinghThe Compassionate Lord is the saviour of all.
Manmohan Singh (Punjabi)ਮਿਹਰਬਾਨ ਸੁਆਮੀ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ।
Fareedkot Teekaਦਿਆਲ ਹਰੀ ਸਭ ਕੀ ਰਖ੍ਯਾ ਕਰਨਹਾਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ, ਦਇਆ ਦਾ ਸੋਮਾ ਹੈ।ਪਦ ਅਰਥ ਦਇਆਲ = ਦਇਆ ਦਾ ਘਰ।
SikhNet (Spanish)Eres nuestro Señor Protector, Compasivo y Bondadoso;
ਕੋਟਿ ਭਵ ਖੰਡੇ; ਨਿਮਖ ਖਿਆਲ ॥
kott bhav khandde; nimakh khiaal | Ang 894
Sant Singh KhalsaMillions of incarnations are eradicated in an instant, contemplating the Lord.
Manmohan SinghContemplating the Lord, even for a moment, the sins of millions of births are eradicated.
Manmohan Singh (Punjabi)ਇਕ ਮੁਹਤ ਭਰ ਲਈ ਭੀ ਸੁਆਮੀ ਦਾ ਸਿਮਰਨ ਕਰਨ ਦੁਆਰਾ, ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ।
Fareedkot Teekaਏਕ ਨਿਮਖ, ਭਾਵ ਥੋੜੇ ਹੀ ਧਿਆਨ ਸੇ ਕ੍ਰੌੜੋਂ ਜਨਮ ਖੰਡਨ ਕਰ ਦੇਤਾ ਹੈ, ਭਾਵ ਆਗੇ ਜਨਮ ਨਹੀਂ ਹੋਤਾ ਹੈ॥ ਪ੍ਰਮਾਨ:☬'ਏਕ ਚਿਤ ਜਿਨ ਇਕ ਛਿਨ ਧਿਆਇਓ॥☬ਕਾਲ ਫਾਸ ਕੇ ਬੀਚ ਨ ਆਇਓ॥'(ਅ: ਉ: ਪਾ: ੧੦)
Prof. Sahib Singhਜੇ ਅੱਖ ਫਰਕਣ ਜਿਤਨੇ ਸਮੇ ਵਾਸਤੇ ਭੀ ਉਸ ਦਾ ਧਿਆਨ ਧਰੀਏ, ਤਾਂ ਕ੍ਰੋੜਾਂ ਜਨਮ ਦੇ ਗੇੜ ਕੱਟੇ ਜਾਂਦੇ ਹਨ।ਪਦ ਅਰਥ ਕੋਟਿ = ਕ੍ਰੋੜਾਂ। ਭਵ = ਜਨਮ, ਜਨਮਾਂ ਦੇ ਗੇੜ। ਖੰਡੇ = ਨਾਸ ਹੋ ਜਾਂਦੇ ਹਨ। ਨਿਮਖ = {निमेष} ਅੱਖ ਦੇ ਫਰਕਣ ਜਿਤਨਾ ਸਮਾ। ਖਿਆਲ = ਧਿਆਨ।
SikhNet (Spanish)quien sea que habite en Ti, aun por un momento, es emancipado.
ਸਗਲ ਅਰਾਧਹਿ ਜੰਤ ॥
sagal araadheh jant | Ang 894
Sant Singh KhalsaAll beings worship and adore Him.
Manmohan SinghAll the beings meditate on God.
Manmohan Singh (Punjabi)ਸਾਰੇ ਜੀਵ ਵਾਹਿਗੁਰੂ ਨੂੰ ਸਿਮਰਦੇ ਹਨ।
Fareedkot Teekaਸਭ ਜੀਵ ਅਰਾਧਤੇ ਤੋ ਹੈਂ॥
Prof. Sahib Singhਸਾਰੇ ਜੀਵ ਉਸੇ ਦਾ ਆਰਾਧਨ ਕਰਦੇ ਹਨ।ਪਦ ਅਰਥ ਸਗਲ ਜੰਤ = ਸਾਰੇ ਜੀਵ।
SikhNet (Spanish)Todos Te contemplan, oh Dios
ਮਿਲੀਐ ਪ੍ਰਭ; ਗੁਰ ਮਿਲਿ ਮੰਤ ॥੧॥
mileeai prabh; gur mil mant |1| Ang 894
Sant Singh KhalsaReceiving the Guru's Mantra, one meets God. ||1||
Manmohan SinghThe Lord is met, by receiving the Guru's instruction.
Manmohan Singh (Punjabi)ਗੁਰਾਂ ਦਾ ਉਪਦੇਸ਼ ਲੈਣ ਨਾਲ, ਸੁਆਮੀ ਮਿਲਦਾ ਹੈ।
Fareedkot Teekaਪਰੰਤੂ ਪ੍ਰਭੂ ਕੋ ਗੁਰੋਂ ਕੇ ਉਪਦੇਸ਼ ਸੇ ਮਿਲੀਤਾ ਹੈ॥੧॥
Prof. Sahib Singhਹੇ ਭਾਈ! ਗੁਰੂ ਨੂੰ ਮਿਲ ਕੇ, ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਹੈ ॥੧॥ਪਦ ਅਰਥ ਮਿਲੀਐ ਪ੍ਰਭ = ਪ੍ਰਭੂ ਨੂੰ ਮਿਲ ਪਈਦਾ ਹੈ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਗੁਰ ਮੰਤ = ਗੁਰੂ ਦਾ ਉਪਦੇਸ਼ (ਲੈ ਕੇ) ॥੧॥
SikhNet (Spanish)pero sólo eres conocido a través del Mantra del Guru.(1)
ਜੀਅਨ ਕੋ ਦਾਤਾ; ਮੇਰਾ ਪ੍ਰਭੁ ॥
jeean ko daataa; meraa prabh | Ang 894
Sant Singh KhalsaMy God is the Giver of souls.
Manmohan SinghMy Master is the Bestower of the beings
Manmohan Singh (Punjabi)ਮੇਰਾ ਮਾਲਕ ਜੀਵਾਂ ਦਾ ਦਾਤਾਰ ਹੈ।
Fareedkot Teekaਸਰਬ ਜੀਵੋਂ ਕਾ ਦਾਤਾ ਮੇਰਾ ਸੁਆਮੀ ਸਮਰਥ ਹੈ॥
Prof. Sahib Singhਹੇ ਭਾਈ! ਮੇਰਾ ਪ੍ਰਭੂ ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ।ਪਦ ਅਰਥ ਕੋ = ਦਾ।
SikhNet (Spanish)Mi Dios da la vida, pues Él es el Dios de dioses,
ਪੂਰਨ ਪਰਮੇਸੁਰ ਸੁਆਮੀ; ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥
pooran paramesur suaamee; ghatt ghatt raataa meraa prabh |1| rahaau | Ang 894
Sant Singh KhalsaThe Perfect Transcendent Lord Master, my God, imbues each and every heart. ||1||Pause||
Manmohan SinghThe Transcendent Lord Master is pervading all, my Lord is contained amongst all the hearts. Pause.
Manmohan Singh (Punjabi)ਪ੍ਰਮ ਪ੍ਰਭੂ ਮਾਲਕ ਸਾਰੇ ਵਿਆਪਕ ਹੋ ਰਿਹਾ ਹੈ। ਮੇਰਾ ਸਾਹਿਬ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ। ਠਹਿਰਾਓ।
Fareedkot Teekaਸਰਬ ਕਾ ਪਰਾ ਜੋ ਈਸਰ ਹੈ, ਐਸਾ ਮੇਰਾ ਸ੍ਵਾਮੀ ਪੂਰਨ ਹੋਇ ਕਰ ਸਰਬ ਘਟੋਂ ਮੇਂ (ਰਾਤਾ) ਮਿਲ ਰਹਾ ਹੈ॥੧॥ ਰਹਾਉ ॥
Prof. Sahib Singhਉਹ ਮੇਰਾ ਮਾਲਕ ਪਰਮੇਸਰ ਪ੍ਰਭੂ ਸਭ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਰਮਿਆ ਹੋਇਆ ਹੈ ॥੧॥ ਰਹਾਉ ॥ਪਦ ਅਰਥ ਪੂਰਨ = ਸਰਬ-ਵਿਆਪਕ। ਸੁਆਮੀ = ਮਾਲਕ। ਘਟਿ ਘਟਿ = ਹਰੇਕ ਸਰੀਰ ਵਿਚ। ਰਾਤਾ = ਰਮਿਆ ਹੋਇਆ ॥੧॥ ਰਹਾਉ ॥
SikhNet (Spanish)el Maestro Perfecto, y penetra en todos los corazones.(1-Pausa)
ਤਾ ਕੀ ਗਹੀ ਮਨ ਓਟ ॥
taa kee gahee man ott | Ang 894
Sant Singh KhalsaMy mind has grasped His Support.
Manmohan SinghHis protection, I have grasped in my mind.
Manmohan Singh (Punjabi)ਉਸਦੀ ਪਨਾਹ ਮੈਂ ਆਪਣੇ ਹਿਰਦੇ ਅੰਦਰ ਪਕੜੀ ਹੈ।
Fareedkot Teekaਤਿਸ ਕੀ ਹੀ ਮਨ ਕਰ ਕੇ ਸਰਨ ਗ੍ਰਹਨ ਕਰੀ ਹੈ॥
Prof. Sahib Singhਹੇ ਮਨ! ਜਿਸ ਮਨੁੱਖ ਨੇ ਉਸ ਪਰਮਾਤਮਾ ਦਾ ਆਸਰਾ ਲੈ ਲਿਆ,ਪਦ ਅਰਥ ਤਾ ਕੀ = ਉਸ (ਪ੍ਰਭੂ) ਦੀ। ਗਹੀ = ਫੜੀ। ਮਨ = ਹੇ ਮਨ! ਓਟ = ਆਸਰਾ।
SikhNet (Spanish)Mi mente se ha aferrado a Su Soporte,
ਬੰਧਨ ਤੇ ਹੋਈ ਛੋਟ ॥
bandhan te hoee chhott | Ang 894
Sant Singh KhalsaMy bonds have been shattered.
Manmohan SinghMy bonds are done away with.
Manmohan Singh (Punjabi)ਮੇਰੀਆਂ ਬੇੜੀਆਂ ਖੁਲ੍ਹ ਗਈਆਂ ਹਨ।
Fareedkot Teekaਇਸ ਤੇ ਹਮਾਰੀ ਸੰਸਾਰ ਬੰਧਨੋਂ ਤੇ ਛੋਟ ਹੋਈ ਹੈ॥
Prof. Sahib Singh(ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਉਸ ਦੀ ਖ਼ਲਾਸੀ ਹੋ ਗਈ।ਪਦ ਅਰਥ ਤੇ = ਤੋਂ। ਛੋਟ = ਖ਼ਲਾਸੀ। ਹਿਰਦੇ ਵਿਚ।
SikhNet (Spanish)mis amarras se han roto y ahora medito con mi corazón en el Señor,
ਹਿਰਦੈ ਜਪਿ ਪਰਮਾਨੰਦ ॥
hiradai jap paramaanand | Ang 894
Sant Singh KhalsaWithin my heart, I meditate on the Lord, the embodiment of supreme bliss.
Manmohan SinghWithin my mind, I invoke God, the Embodiment of supreme bliss,
Manmohan Singh (Punjabi)ਆਪਣੇ ਅੰਤਸ਼ਕਰਨ ਅੰਦਰ ਮੈਂ ਮਹਾਨ ਪ੍ਰਸੰਨਤਾ ਸਰੂਪ ਵਾਹਿਗੁਰੂ ਦਾ ਭਜਨ ਕਰਦਾ ਹਾਂ।
Fareedkot Teekaਅੰਤਸਕਰਣ ਮੇਂ (ਪਰਮਾਨੰਦ) ਪਰਮੇਸ੍ਵਰ ਕੋ ਜਪ ਕੇ॥
Prof. Sahib Singhਸਭ ਤੋਂ ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿਚ ਜਪ ਕੇ-ਪਦ ਅਰਥ ਜਪਿ = ਜਪ ਕੇ।
SikhNet (Spanish)en la Encarnación del Supremo Éxtasis,
ਮਨ ਮਾਹਿ ਭਏ ਅਨੰਦ ॥੨॥
man maeh bhe anand |2| Ang 894
Sant Singh KhalsaMy mind is filled with ecstasy. ||2||
Manmohan SinghJoy has welled up in my mind.
Manmohan Singh (Punjabi)ਮੇਰੇ ਰਿਦੇ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
Fareedkot Teekaਹਮ ਮਨ ਕੇ ਬੀਚ ਆਨੰਦ ਭਏ ਹੈਂ॥੨॥
Prof. Sahib Singhਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ ॥੨॥ਪਦ ਅਰਥ ਮਾਹਿ = ਵਿਚ ॥੨॥
SikhNet (Spanish)y de mi mente brota la Felicidad. (2)
ਤਾਰਣ ਤਰਣ ਹਰਿ ਸਰਣ ॥
taaran taran har saran | Ang 894
Sant Singh KhalsaThe Lord's Sanctuary is the boat to carry us across.
Manmohan SinghGod's refuge is the ship to cross the world-ocean.
Manmohan Singh (Punjabi)ਵਾਹਿਗੁਰੂ ਦੀ ਸ਼ਰਣਾਗਤ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਇਕ ਜ਼ਹਾਜ ਹੈ।
Fareedkot Teekaਹਰੀ ਕੀ ਜੋ ਸਰਣਿ ਹੈ, ਸੋ ਤਾਰਣੇ ਕੋ (ਤਰਣ) ਜਹਾਜ ਰੂਪ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਆਸਰਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈ।ਪਦ ਅਰਥ ਤਰਣ = ਜਹਾਜ਼।
SikhNet (Spanish)El Santuario del Señor es la Barca que nos conduce a través
ਜੀਵਨ ਰੂਪ ਹਰਿ ਚਰਣ ॥
jeevan roop har charan | Ang 894
Sant Singh KhalsaThe Lord's Feet are the embodiment of life itself.
Manmohan SinghGod's Feet are the embodiment of very life.
Manmohan Singh (Punjabi)ਵਾਹਿਗੁਰੂ ਦੇ ਚਰਣ ਜਿੰਦ ਜਾਨ ਦਾ ਸਰੂਪ ਹਨ।
Fareedkot Teekaਪੁਨਹ ਹਰੀ ਕੇ ਜੋ ਚਰਨ ਹੈਂ, ਸੋ ਸੰਤੋਂ ਕੇ (ਜੀਵਣ) ਪ੍ਰਾਣ ਰੂਪ ਹੈਂ॥
Prof. Sahib Singhਪ੍ਰਭੂ ਦੇ ਚਰਨਾਂ ਦੀ ਓਟ ਆਤਮਕ ਜੀਵਨ ਦੇਣ ਵਾਲੀ ਹੈ।
SikhNet (Spanish)los Pies del Señor son la Encarnación de la vida misma.
ਸੰਤਨ ਕੇ ਪ੍ਰਾਣ ਅਧਾਰ ॥
santan ke praan adhaar | Ang 895
Sant Singh KhalsaThey are the Support of the breath of life of the Saints.
Manmohan SinghGod is the support of the life of saints.
Manmohan Singh (Punjabi)ਵਾਹਿਗੁਰੂ ਸਾਧੂਆਂ ਦੀ ਜਿੰਦੜੀ ਦਾ ਆਸਰਾ ਹੈ।
Fareedkot Teekaਸੰਤੋਂ ਕੇ ਪ੍ਰਾਣ ਕਾ ਭਗਵਤ ਅਧਾਰ ਹੈ॥
Prof. Sahib Singhਪਰਮਾਤਮਾ ਸੰਤ ਜਨਾਂ ਦੀ ਜਿੰਦ ਦਾ ਆਸਰਾ ਹੈ,ਪਦ ਅਰਥ ਪ੍ਰਾਣ ਅਧਾਰ = ਜਿੰਦ ਦਾ ਆਸਰਾ।
SikhNet (Spanish)Son el Soporte de la respiración de la vida de los Santos.
ਊਚੇ ਤੇ ਊਚ ਅਪਾਰ ॥੩॥
aooche te aooch apaar |3| Ang 895
Sant Singh KhalsaGod is infinite, the highest of the high. ||3||
Manmohan SinghHe is the highest of the high and infinite.
Manmohan Singh (Punjabi)ਉਹ ਉਚਿੱਆਂ ਦਾ ਪਰਮ ਉਚਾ ਅਤੇ ਬੇਅੰਤ ਹੈ।
Fareedkot Teeka(ਅਪਾਰ) ਪਰਮੇਸ੍ਵਰ ਊਚੇ ਤੇ ਊਚਾ ਹੈ॥੩॥
Prof. Sahib Singhਉਹ ਸਭਨਾਂ ਤੋਂ ਉੱਚਾ ਤੇ ਬੇਅੰਤ ਹੈ ॥੩॥ਪਦ ਅਰਥ ਊਚੇ ਤੇ ਊਚ = ਉੱਚੇ ਤੋਂ ਉੱਚਾ, ਸਭ ਤੋਂ ਉੱਚਾ। ਅਪਾਰ = {ਅ-ਪਾਰ} ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ ॥੩॥
SikhNet (Spanish)Dios es Infinito, lo más Elevado de lo elevado.(3)
ਸੁ ਮਤਿ ਸਾਰੁ; ਜਿਤੁ ਹਰਿ ਸਿਮਰੀਜੈ ॥
su mat saar; jit har simareejai | Ang 895
Sant Singh KhalsaThat mind is excellent and sublime, which meditates in remembrance on the Lord.
Manmohan SinghSublime is that mind which contemplates the Lord.
Manmohan Singh (Punjabi)ਸ੍ਰੇਸ਼ਟ ਹੈ ਉਹ ਮਨ, ਜੋ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਸੋਈ ਬੁਧੀ ਸ੍ਰੇਸਟ ਹੈ ਜਿਸ ਬੁਧੀ ਕਰ ਕੇ ਹਰੀ ਕੋ ਸਿਮਰੀਤਾ ਹੈ॥
Prof. Sahib Singhਹੇ ਭਾਈ! ਉਹ ਮਤਿ ਗ੍ਰਹਿਣ ਕਰ, ਜਿਸ ਦੀ ਰਾਹੀਂ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ,ਪਦ ਅਰਥ ਸਾਰੁ = ਸਾਂਭ, ਸੰਭਾਲ, ਗ੍ਰਹਿਣ ਕਰ। ਜਿਤੁ = ਜਿਸ (ਮਤਿ) ਦੀ ਰਾਹੀਂ। ਸਿਮਰੀਜੈ = ਸਿਮਰਿਆ ਜਾ ਸਕਦਾ ਹੈ।
SikhNet (Spanish)La mente que medita en el Señor es Excelente y Sublime,
ਕਰਿ ਕਿਰਪਾ; ਜਿਸੁ ਆਪੇ ਦੀਜੈ ॥
kar kirapaa; jis aape deejai | Ang 895
Sant Singh KhalsaIn His Mercy, the Lord Himself bestows it.
Manmohan SinghHe alone obtains such a mind, whom He Himself mercifully blesses with it.
Manmohan Singh (Punjabi)ਕੇਵਲ ਉਸ ਨੂੰ ਹੀ ਐਸਾ ਮਨ ਪ੍ਰਾਪਤ ਹੁੰਦਾ ਹੈ, ਜਿਸ ਨੂੰ ਮਿਹਰ ਧਾਰ ਕੇ ਉਹ ਆਪ ਬਖਸ਼ਦਾ ਹੈ।
Fareedkot Teekaਪੁਨਹ ਵਹੁ ਬੁਧੀ ਤਿਸ ਕੋ ਪ੍ਰਾਪਤ ਹੋਤੀ ਹੈ ਜਿਸ ਕੋ ਕ੍ਰਿਪਾ ਕਰ ਕੇ ਆਪ ਪਰਮੇਸਰ ਦੇਵੇ॥
Prof. Sahib Singh(ਪਰ ਉਹੀ ਮਨੁੱਖ ਅਜਿਹੀ ਮਤਿ ਗ੍ਰਹਿਣ ਕਰਦਾ ਹੈ) ਜਿਸ ਨੂੰ ਪ੍ਰਭੂ ਕਿਰਪਾ ਕਰ ਕੇ ਆਪ ਹੀ ਦੇਂਦਾ ਹੈ।ਪਦ ਅਰਥ ਕਰਿ = ਕਰ ਕੇ।
SikhNet (Spanish)en Su Misericordia el Señor la confiere.
ਸੂਖ ਸਹਜ; ਆਨੰਦ ਹਰਿ ਨਾਉ ॥
sookh sehaj; aanand har naau | Ang 895
Sant Singh KhalsaPeace, intuitive poise and bliss are found in the Lord's Name.
Manmohan SinghPeace, poise and bliss are obtained through the Lord's Name.
Manmohan Singh (Punjabi)ਆਰਾਮ, ਅਡੋਲਤਾ ਅਤੇ ਖੁਸ਼ੀ ਪ੍ਰਭੂ ਦੇ ਨਾਮ ਰਾਹੀਂ ਪ੍ਰਾਪਤ ਹੁੰਦੇ ਹਨ।
Fareedkot Teekaਹਰੀ ਕੇ ਨਾਮ ਸਿਮਰਨੇ ਸੇ ਸਹਜੇ ਹੀ ਬਿਵਹਾਰਕ ਸੁਖ ਅਰ ਆਤਮਾਨੰਦ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸੁਖ ਆਤਮਕ ਅਡੋਲਤਾ ਤੇ ਆਨੰਦ (ਦਾ ਸੋਮਾ ਹੈ)।ਪਦ ਅਰਥ ਸਹਜ = ਆਤਮਕ ਅਡੋਲਤਾ। ਨਾਉ = ਨਾਮ।
SikhNet (Spanish)en Su Misericordia el Señor la confiere.
ਨਾਨਕ ਜਪਿਆ; ਗੁਰ ਮਿਲਿ ਨਾਉ ॥੪॥੨੭॥੩੮॥
naanak japiaa; gur mil naau |4|27|38| Ang 895
Sant Singh KhalsaMeeting with the Guru, Nanak chants the Name. ||4||27||38||
Manmohan SinghMeeting with the Guru, Nanak invokes the Lord's Name.
Manmohan Singh (Punjabi)ਗੁਰਾਂ ਨਾਲ ਮਿਲ ਕੇ ਨਾਨਕ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਗੁਰੋਂ ਕੇ ਸਾਥ ਮਿਲ ਕੇ ਨਾਮ ਕੋ ਜਪਿਆ ਹੈ, ਤਿਨ ਕੋ ਹੂਆ ਹੈ॥੪॥੨੭॥੩੮॥☬ਸਤਿਗੁਰੋਂ ਕੀ ਮਹਿਮਾ ਜਨਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਜਿਸ ਨੇ) ਇਹ ਨਾਮ (ਜਪਿਆ ਹੈ) ਗੁਰੂ ਨੂੰ ਮਿਲ ਕੇ ਹੀ ਜਪਿਆ ਹੈ ॥੪॥੨੭॥੩੮॥
SikhNet (Spanish)Paz, Equilibrio y Éxtasis se encuentran en el Nombre del Señor y encontrando al Guru, Nanak habita en el Nombre.(4-27-38)