ੴ

ਸਿੱਖਬਾਣੀ · SikhBani

ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥

har darasan kau meraa man bahu tapatai jiau trikhaavant bin...
Guru Ramdas Ji ਗੁਰੂ ਰਾਮਦਾਸ ਜੀ · Raag Gond · Ang 861, 862 · 7 lines
Translations

ਗੋਂਡ ਮਹਲਾ ੪ ॥

gondd mahalaa 4 | Ang 861

Sant Singh KhalsaGond, Fourth Mehl:
Manmohan SinghGond 4th Guru.
Manmohan Singh (Punjabi)ਗੋਂਡ ਚੌਥੀ ਪਾਤਿਸ਼ਾਹੀ।
SikhNet (Spanish)Gond, Mejl Guru Ram Das, Cuarto Canal Divino,

ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ; ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥

har darasan kau meraa man bahu tapatai; jiau trikhaavant bin neer |1| Ang 861

Sant Singh KhalsaMy mind yearns so deeply for the Blessed Vision of the Lord's Darshan, like the thirsty man without water. ||1||
Manmohan SinghLike a thirsty man, without water, my soul deeply yearns for the Lord's vision.
Manmohan Singh (Punjabi)ਪਾਣੀ ਦੇ ਬਗੈਰ ਪਿਆਸੇ ਪੁਰਸ਼ ਦੀ ਮਾਨਿੰਦ ਮੇਰੀ ਜਿੰਦਗੀ ਪ੍ਰਭੂ ਦੇ ਦੀਦਾਰ ਬਹੁਤ ਲੋਚਦੀ ਹੈ।
Fareedkot Teekaਹਰੀ ਕੇ ਦਰਸਨ ਕਰਨੇ ਕੌ ਮੇਰਾ ਮਨ ਬਹੁਤ (ਤਪਤੈ) ਜਲਤਾ, ਭਾਵ ਦੁਖੀ ਹੋਤਾ ਹੈ, ਜੈਸੇ ਤ੍ਰਿਖਾਤ੍ਰ ਜਲ ਸੇ ਬਿਨਾ ਤਪਤਾ ਹੈ॥੧॥
Prof. Sahib Singh(ਹੇ ਸਹੇਲੀਏ! ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ (ਇਉਂ) ਲੁਛ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾ ਤਿਹਾਇਆ ਮਨੁੱਖ ॥੧॥

ਪਦ ਅਰਥ ਕਉ = ਨੂੰ, ਵਾਸਤੇ। ਤਪਤੈ = ਤਪ ਰਿਹਾ ਹੈ, ਲੁੱਛ ਰਿਹਾ ਹੈ, ਤੜਫ ਰਿਹਾ ਹੈ। ਤ੍ਰਿਖਾਵੰਤੁ = ਤਿਹਾਇਆ ਮਨੁੱਖ। ਨੀਰ = ਪਾਣੀ ॥੧॥

SikhNet (Spanish)Mi mente añora profundamente la Bendita Visión del Darshan del Señor, así como el sediento añora el agua.(1)

ਮੇਰੈ ਮਨਿ; ਪ੍ਰੇਮੁ ਲਗੋ ਹਰਿ ਤੀਰ ॥

merai man; prem lago har teer | Ang 861

Sant Singh KhalsaMy mind is pierced through by the arrow of the Lord's Love.
Manmohan SinghThe shaft of the Lord's love has pierced my mind.
Manmohan Singh (Punjabi)ਪ੍ਰਭੂ ਦੀ ਪ੍ਰੀਤ ਦੇ ਬਾਣ ਨੇ ਮੇਰਾ ਹਿਰਦਾ ਵਿੰਨ੍ਹ ਸੁੱਟਿਆ ਹੈ।
Fareedkot Teekaਮੇਰੇ ਮਨ ਕੋ ਹਰੀ ਕੇ ਪ੍ਰੇਮ ਕਾ ਤੀਰ ਲਾਗਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਪਿਆਰ ਮੇਰੇ ਮਨ ਵਿਚ ਤੀਰ ਵਾਂਗ ਲੱਗਾ ਹੋਇਆ ਹੈ।

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ।

SikhNet (Spanish)Mi mente ha sido atravesada por la flecha del Amor del Señor,

ਹਮਰੀ ਬੇਦਨ ਹਰਿ ਪ੍ਰਭੁ ਜਾਨੈ; ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥

hamaree bedan har prabh jaanai; mere man antar kee peer |1| rahaau | Ang 861

Sant Singh KhalsaThe Lord God knows my anguish, and the pain deep within my mind. ||1||Pause||
Manmohan SinghMy God Lord alone knows my malady and the pain within my heart. Pause.
Manmohan Singh (Punjabi)ਕੇਵਲ ਮੇਰਾ ਵਾਹਿਗੁਰੂ ਸੁਆਮੀ ਹੀ ਮੇਰੇ ਰੋਗ ਅਤੇ ਦਿਲ ਅੰਦਰ ਹੀ ਪੀੜ ਨੂੰ ਸਮਝਦਾ ਹੈ। ਠਹਿਰਾਉ।
Fareedkot Teekaਹਮਾਰੀ ਪੀੜਾ ਕੋ ਹਰੀ ਸਮਰਥ ਜਾਨਤੇ ਹੈਂ॥☬ਪ੍ਰਸ਼ਨ: ਕੌਨ ਸੀ ਪੀੜ?☬ਉਤ੍ਰ: ਜੋ ਮੇਰੇ ਮਨ ਕੇ ਅੰਤਰਿ ਕੀ ਬਿਰਹਿ ਪੀੜਾ ਹੈ॥੧॥ ਰਹਾਉ ॥
Prof. Sahib Singh(ਉਸ ਪ੍ਰੇਮ-ਤੀਰ ਦੇ ਕਾਰਨ ਪੈਦਾ ਹੋਈ) ਮੇਰੇ ਮਨ ਦੀ ਅੰਦਰਲੀ ਪੀੜ-ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ ॥੧॥ ਰਹਾਉ ॥

ਪਦ ਅਰਥ ਬੇਦਨ = {वेदना} ਪੀੜਾ। ਅੰਤਰ ਕੀ = ਅੰਦਰ ਦੀ, ਅੰਦਰਲੀ। ਪੀਰ = ਪੀੜ ॥੧॥ ਰਹਾਉ ॥

SikhNet (Spanish)sólo Él conoce mi angustia y el profundo dolor de mi corazón.(1-Pausa)

ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ; ਸੋ ਭਾਈ. ਸੋ ਮੇਰਾ ਬੀਰ ॥੨॥

mere har preetam kee koee baat sunaavai; so bhaaee. so meraa beer |2| Ang 861

Sant Singh KhalsaWhoever tells me the Stories of my Beloved Lord is my Sibling of Destiny, and my friend. ||2||
Manmohan SinghHe, who narrates to me the anecdote of my Beloved God; he alone is my brother, and he the friend.
Manmohan Singh (Punjabi)ਜੇ ਕੋਈ ਮੈਨੂੰ ਮੇਰੇ ਪਿਆਰੇ ਵਾਹਿਗੁਰੂ ਦੀ ਕੋਈ ਗੱਲ ਸੁਣਾਉਂਦਾ ਹੈ, ਕੇਵਲ, ਉਹੀ ਮੇਰਾ ਭਰਾ ਅਤੇ ਉਹ ਹੀ ਮਿੱਤਰ ਹੈ।
Fareedkot Teekaਜੋ ਕੋਈ ਮੇਰੇ ਪ੍ਰੀਤਮ ਹਰੀ ਕੀ ਬਾਤ ਸੁਨਾਵੈ ਅਰਥਾਤ ਗੁਨ ਕਥਨ ਸੁਨਾਵੈ ਸੋਈ ਹਮਾਰਾ ਪ੍ਰੇਮੀ ਔ ਸੋਭਾ ਸੰਯੁਗਤ ਭਰਾਤਾ ਹੈ॥੨॥
Prof. Sahib Singhਹੇ ਸਹੇਲੀਏ! ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ (ਤਾਂ ਮੈਨੂੰ ਇਉਂ ਲੱਗਦਾ ਹੈ ਕਿ) ਉਹ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ ॥੨॥

ਪਦ ਅਰਥ ਬਾਤ = ਗੱਲ। ਬੀਰ = ਵੀਰ ॥੨॥

SikhNet (Spanish)Quien sea que me cuente las Historias de mi Señor es mi Hermano del Destino y mi amigo. (2)

ਮਿਲੁ ਮਿਲੁ ਸਖੀ. ਗੁਣ ਕਹੁ ਮੇਰੇ ਪ੍ਰਭ ਕੇ; ਲੇ ਸਤਿਗੁਰ ਕੀ ਮਤਿ ਧੀਰ ॥੩॥

mil mil sakhee. gun kahu mere prabh ke; le satigur kee mat dheer |3| Ang 862

Sant Singh KhalsaCome, and join together, O my companions; let's sing the Glorious Praises of my God, and follow the comforting advice of the True Guru.. ||3||
Manmohan SinghJoin, Join, O my mates, sing the praises of my Lord and follow the counsel of the patient True Guru.
Manmohan Singh (Punjabi)ਇਕੱਤ੍ਰ ਹੋਵੇ, ਇਕੱਤ੍ਰ ਹੋਵੇ, ਹੇ ਮੇਰੀਓ ਸਹੇਲੀਓ! ਮੇਰੇ ਮਾਲਕ ਦੀਆਂ ਸਿਫਤਾਂ ਗਾਇਨ ਕਰੋ ਅਤੇ ਧੀਰਜਵਾਨ ਸੱਚੇ ਗੁਰਾਂ ਦਾ ਉਪਦੇਸ਼ ਗ੍ਰਹਿਣ ਕਰੋ।
Fareedkot Teeka(ਸਖੀ) ਹੇ ਸੰਤ ਜਨੋਂ! ਤਾਂ ਤੇ ਮਿਲ ਕੇ ਆਪਸ ਮੇਂ ਮੇਰੇ ਪ੍ਰਭੂ ਕੇ (ਮਿਲੁ) ਮਿਲਾਪ ਕੇ ਗੁਣ ਕਹੋ। ਪਰੰਤੂ ਜੋ ਸਤਿਗੁਰੂ ਧੀਰਜ ਸਹਿਤ ਹੈਂ, ਤਿਨ ਧੀਂ (ਮਤਿ) ਸਿਖ੍ਯਾ ਲੈ ਕੇ ਕਹੋ॥੩॥
Prof. Sahib Singhਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ ॥੩॥

ਪਦ ਅਰਥ ਮਿਲੁ = {ਹੁਕਮੀ ਭਵਿੱਖਤ}। ਸਖੀ = ਹੇ ਸਹੇਲੀਏ! ਕਹੁ = ਦੱਸ, ਸੁਣ। ਲੇ = ਲੈ ਕੇ। ਧੀਰ = {Adj.} ਕੋਮਲਤਾ ਪੈਦਾ ਕਰਨ ਵਾਲੀ, ਸ਼ਾਂਤੀ ਦੇਣ ਵਾਲੀ ॥੩॥

SikhNet (Spanish)Vengan y reunámonos todos, oh mis compañeros, cantemos las Gloriosas Alabanzas de mi Dios, y sigamos el reconfortante consejo del Guru Verdadero.(3)

ਜਨ ਨਾਨਕ ਕੀ. ਹਰਿ ਆਸ ਪੁਜਾਵਹੁ; ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧ ॥

jan naanak kee. har aas pujaavahu; har darasan saant sareer |4|6| chhakaa 1 | Ang 862

Sant Singh KhalsaPlease fulfill the hopes of servant Nanak, O Lord; his body finds peace and tranquility in the Blessed Vision of the Lord's Darshan. ||4||6|| First set of six. ||
Manmohan SinghFulfil Thou, O Lord God the desire of slave Nanak. By beholding Thee my body abodes in peace.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਤੂੰ ਗੋਲੇ ਨਾਨਕ ਦੀ ਸੱਧਰ ਪੂਰੀ ਕਰ, ਤੇਰਾ ਦੀਦਾਰ ਕਰਨ ਦੁਆਰਾ ਮੇਰੀ ਦੇਹਿ ਠੰਢਠਾਰ ਅੰਦਰ ਵਸਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਜਨ ਕੀ ਆਸ ਜੋ ਆਪ ਕੇ ਮਿਲਾਪ ਕੀ ਹੈ, ਸੋ ਪੂਰੀ ਕਰੀਏ। ਕਿਉਂਕਿ ਹੇ ਹਰੀ! ਆਪ ਕੇ ਦਰਸਨ ਸੇ ਸਰੀਰ ਆਦਿਕੋਂ ਮੇਂ ਸਾਂਤਿ ਹੋਤੀ ਹੈ॥੪॥੬॥ ਛਕਾ ੧॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਵੇਦਾਂਤ ਮਤ ਕੋ ਲੇ ਕਰ ਅਸਲ ਜੋ ਸਿਧਾਂਤ ਹੈ ਤਿਸ ਕੋ ਪ੍ਰਗਟ ਕਰਤੇ ਹੈਂ:
Prof. Sahib Singhਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ। ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ ॥੪॥੬॥ਛਕਾ ੧ (ਛੇ ਸ਼ਬਦਾਂ ਦਾ ਸੰਗ੍ਰਹ)॥

ਪਦ ਅਰਥ ਹਰਿ = ਹੇ ਹਰੀ! ਪੁਜਾਵਹੁ = ਪੂਰੀ ਕਰੋ। ਦਰਸਨਿ = ਦਰਸ਼ਨ ਨਾਲ। ਸਾਂਤਿ ਸਰੀਰ-ਸਰੀਰ ਨੂੰ ਸ਼ਾਂਤੀ, ਹਿਰਦੇ ਨੂੰ ਠੰਢ।੪।ਛਕਾ = ਛੱਕਾ, ਛੇ ਸ਼ਬਦਾਂ ਦਾ ਸੰਗ੍ਰਹ ॥੪॥੬॥ਛਕਾ ੧॥

SikhNet (Spanish)Oh Dios, bendice al Sirviente Nanak con Tu Visión, para que su añoranza desaparezca y pueda así vivir en Paz.(4-6) Primer Verso de seis
Answers quote the Granth verbatim with Ang citations. AI commentary is not Gurbani and not a religious ruling.