ਰਾਗੁ ਗਉੜੀ ੧੧ ॥
raag gaurree 11 |
Sant Singh KhalsaRaag Gauree 11:
Manmohan SinghMeasure Gauri.
Manmohan Singh (Punjabi)ਰਾਗ ਗਉੜੀ।
Prof. Sahib Singhਪਦ ਅਰਥ ੧੧ = 'ਘਰ' ਗਿਆਰ੍ਹਵਾਂ।
SikhNet (Spanish)Rag Gauri 11
ਆਸ ਪਾਸ ਘਨ ਤੁਰਸੀ ਕਾ ਬਿਰਵਾ; ਮਾਝ ਬਨਾ ਰਸਿ ਗਾਊਂ ਰੇ ॥
aas paas ghan turasee kaa biravaa; maajh banaa ras gaaoon re |
Sant Singh KhalsaAll around, there are thick bushes of sweet basil, and there in the midst of the forest, the Lord is singing with joy.
Manmohan SinghAll round there are thick sweet basil shrubs. In the midst of them is made a good village.
Manmohan Singh (Punjabi)ਆਲੇ ਦੁਆਲੇ ਸੰਘਣੀਆਂ ਮਿੱਠੇ ਨਿਆਜ਼ਬੋ ਦੀਆਂ ਝਾੜੀਆਂ ਹਨ। ਉਨ੍ਹਾਂ ਦੇ ਵਿੱਚ ਇਕ ਉਮਦਾ ਪਿੰਡ ਬਣਿਆ ਹੋਇਆ ਹੈ।
Fareedkot Teekaਸੰਤੋਂ ਕੇ ਰਿਦੇ ਕੇ ਚਾਰੋਂ ਓਰ (ਘਨ) ਬਹੁਤਾ (ਤੁਰਸੀ) ਤੁਲਤਾ ਆਦੀ ਜੋ ਗੁਣ (ਅਸੀ) ਹੈਂ ਏਹੀ ਤੁਲਸੀ ਕੇ ਬੂਟੋਂ ਕਾ ਸਮਦਾਇ ਹੈ। ਔਰ ਜਿਸ ਕੇ (ਮਾਝ) ਬੀਚ (ਬਨਾਰਸਿ) ਬਨਾ ਹੂਆ ਹੈ ਰਸੁ ਆਨੰਦ ਜਿਸ ਮੇਂ ਐਸਾ ਰਿਦਾ ਅਸਥਾਨ ਗਾਊਂ ਹੈ ਏਹੀ ਬ੍ਰਿੰਦਾਬਨ ਹੈ ਜਹਾਂ ਰਾਸਾਦਿਕੋ ਕਾ ਰਸ ਬਨਾ ਹੈ, ਵਾ ਬਨਾਰਸ ਕਾ ਅਖਰ ਤੋੜ ਫੋੜ ਕੇ ਬਰਸਨਾ ਬਰਸਨਾ ਜਹਾਂ ਰਾਧਕਾ ਜਨਮੀ ਥੀ ਸੋ ਗਾਉਂ ਹੈ ਐਸੇ ਭੀ ਬਨਤਾ ਹੈ ਰਿਦਾ ਬਰਸਾਨਾ ਹੈ॥
Prof. Sahib Singh(ਜਿਸ ਕ੍ਰਿਸ਼ਨ ਜੀ ਦੇ) ਆਸੇ ਪਾਸੇ ਤੁਲਸੀ ਦੇ ਸੰਘਣੇ ਬੂਟੇ ਸਨ (ਅਤੇ ਜੋ) ਤੁਲਸੀ ਦੇ ਜੰਗਲ ਵਿਚ ਪ੍ਰੇਮ ਨਾਲ ਗਾ ਰਿਹਾ ਸੀ,ਪਦ ਅਰਥ ਘਨ = ਸੰਘਣੇ। ਤੁਰਸੀ = ਤੁਲਸੀ। ਬਿਰਵਾ = ਬੂਟੇ। ਮਾਝ ਬਨਾ = ਬਨਾਂ ਵਿਚ, ਤੁਲਸੀ ਦੇ ਜੰਗਲ ਵਿਚ। ਰਸਿ = ਰਸ ਨਾਲ, ਪ੍ਰੇਮ ਨਾਲ। ਗਾਊ = ਗਾਉਂਦਾ ਹੈ।
SikhNet (Spanish)Por todas partes hay grandes arbustos de albahaca dulce y ahí, en medio del bosque, el Señor está cantando con Dicha.
ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ; ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥
auaa kaa saroop dekh mohee guaaran; mo kau chhodd na aau na jaahoo re |1|
Sant Singh KhalsaBeholding His wondrous beauty, the milk-maid was entranced, and said, "Please don't leave me; please don't come and go!" ||1||
Manmohan SinghSeeing His beauty, the milk-maid became enamoured. "Leave me not and come and go not, anywhere".
Manmohan Singh (Punjabi)ਉਸ ਦੀ ਸੁੰਦਰਤਾ ਵੇਖ ਕੇ ਗੁਆਲਣ ਫ਼ਰੇਫਤਾ ਹੋ ਗਈ "ਮੈਨੂੰ ਨਾਂ ਛੱਡ ਅਤੇ ਕਿਧਰੇ ਨਾਂ ਜਾ।"
Fareedkot Teekaਰਿਦੇ ਮੇਂ ਜੋ ਤੂੰ ਸਾਖੀ ਚੇਤਨ ਹੈਂ ਉਸ ਕਾ ਅਰਥ ਤੇਰਾ ਸਰੂਪ ਦੇਖ ਕਰ ਬੁਧੀ ਰੂਪੀ (ਗੁਆਰਨਿ) ਰਾਧਕੇ ਮੋਹਤ ਹੋ ਗਈ ਹੈ। ਹੇ ਸਾਖੀ ਆਤਮਾ! ਮੇਰੇ ਕੌ ਅਪਨੇ ਸੇ ਭਿੰਨ ਨ ਕਰ, ਭਾਵ ਮੇਰੇ ਕੋ ਸਦਾ ਅਪ੍ਰੋਖ ਰਹੁ॥☬ਜੇ ਕਹੇ ਤੇਰੇ ਕੋ ਮੇਰੇ ਸੇ ਕਿਆ ਲਾਭ ਹੋਵੇਗਾ? ਤਿਸ ਪਰ ਕਹਤੇ ਹੈਂ: ਹੇ ਪਰਮੇਸ੍ਵਰ! ਤੁਮਾਰੇ ਸੰਗ ਕਰ ਮੈਂ ਆਵਣੇ ਜਾਣੇ ਸੇ ਰਹਤ ਹੋ ਜਾਊਂ॥੧॥
Prof. Sahib Singhਉਸ ਦਾ ਦਰਸ਼ਨ ਕਰ ਕੇ (ਗੋਕਲ ਦੀ) ਗੁਆਲਣ ਮੋਹੀ ਗਈ (ਤੇ ਆਖਣ ਲੱਗੀ-) ਹੇ ਪ੍ਰੀਤਮ! ਮੈਨੂੰ ਛੱਡ ਕੇ ਕਿਸੇ ਹੋਰ ਥਾਂ ਨਾਹ ਆਈਂ ਜਾਈਂ ॥੧॥ਪਦ ਅਰਥ ਉਆ ਕਾ = ਉਸ ਦਾ। ਰੇ = ਹੇ ਪ੍ਰੀਤਮ! ॥੧॥
SikhNet (Spanish)Observando Su Maravillosa Belleza, la nodriza estaba pasmada diciendo, por favor, no te vayas, pues sólo vas y vienes. (1)
ਤੋਹਿ ਚਰਨ ਮਨੁ ਲਾਗੋ; ਸਾਰਿੰਗਧਰ ॥
tohi charan man laago; saaringadhar |
Sant Singh KhalsaMy mind is attached to Your Feet, O Archer of the Universe;
Manmohan SinghMy soul is attached to Thy Feet, O Holder of the bow.
Manmohan Singh (Punjabi)ਮੇਰੀ ਆਤਮਾ ਤੇਰੇ ਚਰਨਾਂ ਨਾਲ ਜੁੜੀ ਹੋਈ ਹੈ, ਹੇ ਧਨੁਖ-ਧਾਰੀ!
Fareedkot Teekaਹੇ ਸਾਰੰਗਧਰ! ਤੂੰ ਜੋ ਸਰਬ ਬ੍ਰਿਤੀਓਂ ਕਾ ਆਸਰਾ ਰੂਪ ਹੈਂ ਮੇਰਾ ਮਨ ਤੇਰੇ ਮੇਂ ਲਾਗਾ ਹੈ॥
Prof. Sahib Singhਹੇ ਧਨੁਖਧਾਰੀ ਪ੍ਰਭੂ! (ਜਿਵੇਂ ਉਹ ਗੁਆਲਣ ਕ੍ਰਿਸ਼ਨ ਜੀ ਤੋਂ ਵਾਰਨੇ ਜਾਂਦੀ ਸੀ ਤਿਵੇਂ ਮੇਰਾ ਭੀ) ਮਨ ਤੇਰੇ ਚਰਨਾਂ ਵਿਚ ਪ੍ਰੋਤਾ ਗਿਆ ਹੈ,ਪਦ ਅਰਥ ਤੋਹਿ ਚਰਨ = ਤੇਰੇ ਚਰਨਾਂ ਵਿਚ। ਸਾਰਿੰਗਧਰ = ਹੇ ਸਾਰਿੰਗਧਰ! ਹੇ ਧਨਖ = ਧਾਰੀ!
SikhNet (Spanish)Mi mente está apegada a Tus Pies, oh Arquero del Universo
ਸੋ ਮਿਲੈ; ਜੋ ਬਡਭਾਗੋ ॥੧॥ ਰਹਾਉ ॥
so milai; jo baddabhaago |1| rahaau |
Sant Singh Khalsahe alone meets You, who is blessed by great good fortune. ||1||Pause||
Manmohan SinghHe alone meets Thee, who is very fortunate. Pause.
Manmohan Singh (Punjabi)ਕੇਵਲ ਓਹੀ ਤੈਨੂੰ ਮਿਲਦਾ ਹੈ, ਜਿਹੜਾ ਸ਼੍ਰੇਸ਼ਟ ਨਸੀਬਾਂ ਵਾਲਾ ਹੈ। ਠਹਿਰਾਉ।
Fareedkot Teekaਜੋ ਵੱਡੇ ਭਾਗਾਂ ਵਾਲਾ ਹੋਤਾ ਹੈ, ਸੋ ਤੁਮ ਮੇਂ ਮਿਲਤਾ ਹੈ॥੧॥ ਰਹਾਉ ॥
Prof. Sahib Singhਪਰ ਤੈਨੂੰ ਓਹੀ ਮਿਲਦਾ ਹੈ ਜੋ ਵੱਡੇ ਭਾਗਾਂ ਵਾਲਾ ਹੋਵੇ ॥੧॥ ਰਹਾਉ ॥
SikhNet (Spanish)y sólo Lo conoce quien tiene tal Bendición, por una gran fortuna. (1-Pausa)
ਬਿੰਦ੍ਰਾਬਨ. ਮਨ ਹਰਨ ਮਨੋਹਰ; ਕ੍ਰਿਸਨ ਚਰਾਵਤ ਗਾਊ ਰੇ ॥
bindraaban. man haran manohar; krisan charaavat gaaoo re |
Sant Singh KhalsaIn Brindaaban, where Krishna grazes his cows, he entices and fascinates my mind.
Manmohan SinghSoul-stirring is Bindraban, where the fascinating Lord grazes the kine.
Manmohan Singh (Punjabi)ਮਨ ਨੂੰ ਲੁਭਾਉਣ ਵਾਲਾ ਹੈ ਬ੍ਰਿੰਦਾਬਨ, ਜਿਥੇ ਮਨ-ਮੋਹਨ ਮਾਲਕ ਗਈਆਂ ਚਾਰਦਾ ਹੈ।
Fareedkot Teekaਰਿਦਾ ਰੂਪੀ ਬਿੰਦ੍ਰਾਬਨ ਮਨ ਕੇ ਹਰਨੇ, ਭਾਵ ਸੇ ਸੁਭ ਗੁਣ ਸਪੰਨ ਹੈ। (ਮਨੋਹਰ) ਸੁੰਦਰ ਜੋ ਤੂੰ ਹੈਂ ਕ੍ਰਿਸ਼ਨ ਕੌਣ ਸਾਖੀ ਚੇਤਨ ਸੋ ਤੂੰ ਇੰਦ੍ਰੀਆਂ ਰੂਪੀ ਗਊਆਂ ਕੋ ਬਿਚਰਾਵਤ ਹੈਂ, ਭਾਵ ਏਹ ਕਿ ਤੁਝ ਸਾਖੀ ਆਸਰੇ ਇੰਦ੍ਰੀਆਂ ਕੀ ਚੇਸਟਾ ਹੋਤੀ ਹੈ॥
Prof. Sahib Singhਹੇ ਪ੍ਰਭੂ! ਬਿੰਦ੍ਰਾਬਨ ਵਿਚ ਕ੍ਰਿਸ਼ਨ ਗਾਈਆਂ ਚਾਰਦਾ ਸੀ (ਤੇ ਉਹ ਗੋਕਲ ਦੀਆਂ ਗੁਆਲਣਾਂ ਦਾ) ਮਨ ਮੋਹਣ ਵਾਲਾ ਸੀ, ਮਨ ਨੂੰ ਧ੍ਰੂਹ ਪਾਣ ਵਾਲਾ ਸੀ,ਪਦ ਅਰਥ ਬਿੰਦ੍ਰਾਬਨ = {ਸੰ: ਬ੍ਰਿੰਦਾ ਬਨ। ਬ੍ਰਿੰਦਾ = ਤੁਲਸੀ} ਤੁਲਸੀ ਦਾ ਜੰਗਲ। ਮਨ ਹਰਨ = ਮਨ ਨੂੰ ਮੋਹ ਲੈਣ ਵਾਲਾ। ਗਾਊ = ਗਾਈਆਂ।
SikhNet (Spanish)En Brindabán, donde Krishna trae a pastar sus vacas, él hechiza y fascina a mi mente.
ਜਾ ਕਾ ਠਾਕੁਰੁ ਤੁਹੀ ਸਾਰਿੰਗਧਰ; ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥
jaa kaa tthaakur tuhee saaringadhar; mohi kabeeraa naaoo re |2|2|15|66|
Sant Singh KhalsaYou are my Lord Master, the Archer of the Universe; my name is Kabeer. ||2||2||15||66||
Manmohan SinghMy name is Kabir whose Master, O holder of the bow, Thou art.
Manmohan Singh (Punjabi)ਮੇਰਾ ਨਾਮ ਕਬੀਰ ਹੈ, ਜਿਸ ਦਾ ਮਾਲਕ, ਹੇ ਕਮਾਨ ਚੁਕਣ ਵਾਲੇ ਤੂੰ ਹੈ।
Fareedkot Teekaਹੇ ਸਾਰੰਗਧਰ ਪਰਮੇਸ੍ਵਰ! ਜਿਸ ਮੁਝ ਦਾਸ ਕਾ ਤੂੰ ਠਾਕੁਰ ਹੈਂ, ਤੇਰਾ ਦਾਸ ਹੋਣੇ ਸੇ ਮੇਰਾ ਨਾਮ (ਕਬੀਰਾ) ਬਡਾ ਹੋ ਗਿਆ ਹੈ ਵਾ ਸਰਗੁਣ ਉਪਾਸਕਾਂ ਕੀ ਬੇਨਤੀ ਹੈ॥☬ਹੇ ਸਾਰੰਗਧਰ! ਤੇਰੇ ਚਰਨੋਂ ਮੇਂ ਮੇਰਾ ਮਨ ਲਾਗਾ ਹੈ, ਜੋ ਬਡੇ ਭਾਗੋਂ ਵਾਲਾ ਹੈ, ਸੋ ਤੇਰੇ ਕੋ ਮਿਲਾ ਹੈ॥☬ਆਸੇ ਪਾਸੇ (ਘਨ) ਬਹੁਤਾ ਹੀ ਤੁਲਸੀ ਕਾ ਬੂਟਾ ਹੈ ਔਰ (ਬਨਾਰਸ) ਅਨੰਦ ਬਨਾ ਹੂਆ ਹੈ। ਤਿਸ ਕੇ ਬੀਚ ਸੋ ਬਿੰਦ੍ਰਾਬਨ ਗਾਉਂ ਹੈਂ ਜਿਸ ਕਾ ਰੂਪ ਦੇਖ ਕਰ ਗੁਵਾਰਨ ਅਰਥਾਤ ਰਾਧਕਾ ਮੋਹਤ ਹੂਈ ਐਸੇ ਕਹਤੀ ਥੀ ਕਿ ਮੇਰੇ ਕੋ ਛੋਡ ਕਰ ਕਹੀਂ ਨ ਆਓ ਨ ਜਾਓ॥ ਬਿੰਦ੍ਰਾਬਨ ਕੇ ਬੀਚ ਮਨ ਕੇ ਹਰਨੇ ਵਾਰਾ ਮਨੋਹਰ ਹੈ ਕ੍ਰਿਸ਼ਨ ਰੂਪ ਧਾਰ ਕਰ ਗਊਆਂ ਚਰਾਵਤਾ ਹੈ॥ ਅਕਾਸ ਬਾਣੀ ਹੂਈ ਤੂੰ ਕੌਣ ਹੈਂ। ਹੇ ਧਰਨੀਧਰ! ਜਿਸ ਕਾ ਠਾਕੁਰ ਤੂੰ ਹੈਂ, ਸੋ ਮੇਰਾ ਨਾਮੁ ਕਬੀਰ ਹੈ ਅਰਥਾਤ ਸੋ ਮੇਂ ਹੂੰ॥੨॥੨॥ ੧੫॥ ੬੬॥☬ਨਾਮ ਸੇ ਬਿਨਾਂ ਪ੍ਰਪੰਚ ਕੋ ਅਨਿਤ ਦੇਖਾਵਤੇ ਹੂਏ ਮਨ ਕੇ ਪ੍ਰਥਾਇ ਉਪਦੇਸ ਕਰਤੇ ਹੈਂ:
Prof. Sahib Singhਤੇ ਹੇ ਧਨੁਖਧਾਰੀ ਸੱਜਣ! ਜਿਸ ਦਾ ਤੂੰ ਸਾਈਂ ਹੈਂ ਉਸ ਦਾ ਨਾਮ ਕਬੀਰ (ਜੁਲਾਹਾ) ਹੈ। (ਭਾਵ, ਜਿਨ੍ਹਾਂ ਦਾ ਮਨ ਕ੍ਰਿਸ਼ਨ ਜੀ ਨੇ ਬਿੰਦ੍ਰਾਬਨ ਵਿਚ ਗਾਈਆਂ ਚਾਰ ਕੇ ਮੋਹਿਆ ਸੀ ਉਨ੍ਹਾਂ ਨੂੰ ਲੋਕ ਗੋਕਲ ਦੀਆਂ ਗਰੀਬ ਗੁਆਲਣਾਂ ਆਖਦੇ ਹਨ। ਹੇ ਸਾਈਂ! ਮੇਰੇ ਤੇ ਤੂੰ ਮਿਹਰ ਕਰ, ਮੈਨੂੰ ਭੀ ਲੋਕ ਗਰੀਬ ਜੁਲਾਹਾ ਆਖਦੇ ਹਨ। ਤੂੰ ਗਰੀਬਾਂ ਉਤੇ ਜ਼ਰੂਰ ਮਿਹਰ ਕਰਦਾ ਹੈਂ) ॥੨॥੨॥੧੫॥੬੬॥ਪਦ ਅਰਥ ਜਾ ਕਾ = ਜਿਸ ਦਾ। ਮੋਹਿ ਨਾਉ = ਮੇਰਾ ਨਾਮ। ਰੇ = ਹੇ ਸੱਜਣ! ॥੨॥੨॥੧੫॥੬੬॥
* ਨੋਟ: ਕਿਸੇ ਭੀ ਬੋਲੀ ਦਾ 'ਵਰਣਾਤਮਕ' ਰੂਪ ਸਮਝਣ ਵਾਸਤੇ ਇਹ ਜ਼ਰੂਰੀ ਹੈ ਕਿ ਉਸ ਦੇ ਵਿਆਕਰਣ ਅਤੇ ਕੋਸ਼ ਦੀ ਜਿੱਥੋਂ ਤਕ ਕਿ ਉਹ ਮਦਦ ਕਰ ਸਕਦੇ ਹੋਣ, ਸਹਾਇਤਾ ਲਈ ਜਾਏ। ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਦੇ ਦਰ ਤੋਂ ਉੱਚੀਆਂ ਉਡਾਰੀਆਂ ਲਾਣ ਦੀ ਦਾਤ ਮਿਲੀ ਹੋਈ ਹੈ, ਉਹ, ਜੀ ਸਦਕੇ ਲਾਣ, ਪਰ ਇਹ ਉਡਾਰੀਆਂ ਲਾਂਦਿਆਂ ਭੀ ਬਾਣੀ ਦੇ ਬਾਹਰਲੇ ਰੂਪ (ਵਰਣਾਤਮਕ) ਨੂੰ ਅੱਖਾਂ ਤੋਂ ਉਹਲੇ ਨਹੀਂ ਕੀਤਾ ਜਾ ਸਕਦਾ। ਸਿਰਜਣਹਾਰ ਨੇ ਹਰੇਕ ਜੀਵ ਨੂੰ ਜਗਤ ਦੇ ਕੌਤਕ ਵੇਖਣ ਸੁਣਨ ਵਾਸਤੇ ਸਰੀਰਕ ਇੰਦ੍ਰੇ ਦਿੱਤੇ ਹੋਏ ਹਨ, ਪਰ ਹਰੇਕ ਜੀਵ ਦੇ ਆਪਣੇ ਆਪਣੇ ਅਸਲੇ ਅਨੁਸਾਰ ਇਹਨਾਂ ਕੌਤਕਾਂ ਦਾ ਵੱਖੋ-ਵੱਖਰਾ ਅਸਰ ਹਰੇਕ ਉੱਤੇ ਪੈਂਦਾ ਹੈ। ਧਰਤੀ ਉੱਤੇ ਉੱਗੇ ਹੋਏ ਇਕ ਨਿੱਕੇ ਜਿਹੇ ਫੁੱਲ ਨੂੰ ਇਸ ਫੁੱਲ ਦੀ ਸਾਰ ਨਾਹ ਜਾਣਨ ਵਾਲਾ ਮਨੁੱਖ ਤਾਂ ਸ਼ਾਇਦ ਪੈਰਾਂ ਹੇਠ ਲਿਤਾੜ ਕੇ ਲੰਘ ਜਾਂਦਾ ਹੈ, ਪਰ ਇਕ ਕੋਮਲ ਹਿਰਦੇ ਵਾਲਾ ਸ਼ਾਇਰ ਇਸ ਨੂੰ ਵੇਖ ਕੇ ਮਸਤ ਹੋ ਜਾਂਦਾ ਹੈ, ਤੇ ਖ਼ਿਆਲ ਦੇ ਸਮੁੰਦਰ ਵਿਚ ਕਈ ਲਹਿਰਾਂ ਚਲਾ ਦੇਂਦਾ ਹੈ। ਇਹੀ ਹਾਲ 'ਰੱਬੀ-ਸ਼ਾਇਰਾਂ' ਦਾ ਹੈ, ਉਹਨਾਂ ਦੇ ਅੰਦਰੋਂ ਤਾਂ ਸਗੋਂ ਵਧੀਕ ਡੂੰਘਾਈ ਵਿਚੋਂ ਇਹ ਤਰੰਗ ਉਠਦੇ ਹਨ। ਜੇਠ ਦੇ ਮਹੀਨੇ ਅੱਕਾਂ ਦੀਆਂ ਖੱਖੜੀਆਂ ਨੂੰ ਅਸੀਂ ਸੱਭੇ ਵੇਖਦੇ ਹਾਂ, ਪਰ ਜਦੋਂ 'ਰੱਬੀ-ਸ਼ਾਇਰ' ਪ੍ਰੀਤਮ ਜੀ ਦੀਆਂ ਅੱਖਾਂ ਉਹਨਾਂ ਖੱਖੜੀਆਂ ਉੱਤੇ ਪੈਂਦੀਆਂ ਹਨ, ਤਾਂ ਆਪ ਉਹਨਾਂ ਨੂੰ ਤੱਕ ਕੇ ਇਕ ਡੂੰਘੇ ਬਿਰਹੋਂ ਦੇ ਰੰਗ ਵਿਚ ਆਉਂਦੇ ਹਨ ਤੇ ਇਉਂ ਗਾਉ
SikhNet (Spanish)Tú eres mi Señor y Maestro, Arquero del Universo y mi nombre es Kabir. (2-2-15-66)