ੴ

ਸਿੱਖਬਾਣੀ · SikhBani

ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥

khinahoon bhai nirabhai khinahoon khinahoon utth dhaaeo
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 409 · 6 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਹਰਖ ਸੋਗ ਬੈਰਾਗ ਅਨੰਦੀ; ਖੇਲੁ ਰੀ. ਦਿਖਾਇਓ ॥੧॥ ਰਹਾਉ ॥

harakh sog bairaag anandee; khel ree. dikhaaeo |1| rahaau |

Sant Singh KhalsaPleasure and pain, detachment and ecstasy - the Lord has revealed His Play. ||1||Pause||
Manmohan SinghThe Lord has exhibited the play of weal and woe, renunciation and revelry. Pause.
Manmohan Singh (Punjabi)ਪ੍ਰਭੂ ਨੇ ਖੁਸ਼ੀ ਤੇ ਗ਼ਮੀ, ਉਦਾਸਨੀਤੀ ਤੇ ਮੌਜ ਬਾਹਰ ਦੀ ਖੇਡ ਪਰਗਟ ਕੀਤੀ ਹੈ। ਠਹਿਰਾਉ।
Fareedkot Teekaਇਸ ਜੀਵ ਕੋ ਆਨੰਦੀ ਮਾਯਾ ਨੇ ਕਭੀ (ਹਰਖ) ਉਤਸਾਹ ਕਭੀ ਸੋਗੁ ਕਬੀ ਬੈਰਾਗ ਰੂਪ ਖੇਲ ਦਿਖਾਯਾ ਹੈ॥੧॥ ਰਹਾਉ ॥
Prof. Sahib Singhਹੇ ਸਹੇਲੀ! (ਹੇ ਸਤਸੰਗੀ!) ਆਨੰਦ-ਰੂਪ ਪਰਮਾਤਮਾ ਨੇ ਮੈਨੂੰ ਇਹ ਜਗਤ-ਤਮਾਸ਼ਾ ਵਿਖਾ ਦਿੱਤਾ ਹੈ (ਇਸ ਜਗਤ-ਤਮਾਸ਼ੇ ਦੀ ਅਸਲੀਅਤ ਵਿਖਾ ਦਿਤੀ ਹੈ)। (ਇਸ ਵਿਚ ਕਿਤੇ) ਖ਼ੁਸ਼ੀ ਹੈ (ਕਿਤੇ) ਗ਼ਮੀ ਹੈ (ਕਿਤੇ) ਵੈਰਾਗ ਹੈ ॥੧॥ ਰਹਾਉ ॥

ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮ। ਬੈਰਾਗ = ਉਪਰਾਮਤਾ। ਅਨੰਦੀ = ਆਨੰਦ-ਸਰੂਪ ਪਰਮਾਤਮਾ ਨੇ। ਖੇਲੁ = ਜਗਤ-ਤਮਾਸ਼ਾ। ਰੀ = ਹੇ ਸਖੀ ॥੧॥ ਰਹਾਉ ॥

SikhNet (Spanish)La felicidad, el dolor, la pasión y la actitud desapasionada son la jugada del Señor. (1‑Pausa)

ਖਿਨਹੂੰ ਭੈ. ਨਿਰਭੈ ਖਿਨਹੂੰ; ਖਿਨਹੂੰ. ਉਠਿ ਧਾਇਓ ॥

khinahoon bhai. nirabhai khinahoon; khinahoon. utth dhaaeo |

Sant Singh KhalsaOne moment, the mortal is in fear, and the next moment he is fearless; in a moment, he gets up and departs.
Manmohan SinghIn a moment, man is in fear, in a moment in fearlessness and in moment he gets up and departs.
Manmohan Singh (Punjabi)ਇੱਕ ਮੁਹਤ ਬੰਦਾ ਡਰ ਵਿੱਚ ਹੁੰਦਾ ਹੈ, ਇੱਕ ਮੁਹਤ ਵਿੱਚ ਨਿਡਰਤਾ ਵਿੱਚ ਅਤੇ ਇੱਕ ਮੁਹਤ ਵਿੱਚ ਉਹ ਉਠ ਕੇ ਤੁਰ ਜਾਂਦਾ ਹੈ।
Fareedkot Teekaਕਿਸੀ ਖਿਨ ਮੇਂ ਤੋ ਜੀਵ ਭ੍ਯਾਤਰੁ ਹੋਤਾ ਹੈ, ਕਿਸੀ ਖਿਨ ਮੇਂ ਨਿਰਭੈ ਹੋ ਰਹਿਤਾ ਹੈ, ਕਿਸੀ ਖਿਨ ਮੇਂ ਬਿਸ੍ਯੋਂ ਕੀ ਓਰ ਉਠ ਦੌੜਤਾ ਹੈ॥
Prof. Sahib Singh(ਹੇ ਸਤਸੰਗੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਇਕ ਪਲ ਵਿਚ ਅਨੇਕਾਂ ਡਰ (ਆ ਘੇਰਦੇ ਹਨ, ਕਿਤੇ) ਨਿਡਰਤਾ ਹੈ (ਕਿਤੇ ਕੋਈ ਦੁਨੀਆ ਦੇ ਪਦਾਰਥਾਂ ਵਲ) ਉਠ ਭੱਜਦਾ ਹੈ,

ਪਦ ਅਰਥ ਖਿਨ ਹੂੰ = ਇਕ ਖਿਨ ਵਿਚ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਨਿਰਭੈ = ਨਿਰਭੈਤਾ। ਉਠਿ ਧਾਇਓ = ਉਠ ਦੌੜਦਾ ਹੈ।

SikhNet (Spanish)A veces uno tiene miedo, otras veces no tiene miedo; en un momento está calmado, y en otro inquieto.

ਖਿਨਹੂੰ ਰਸ. ਭੋਗਨ ਖਿਨਹੂੰ; ਖਿਨਹੂ ਤਜਿ ਜਾਇਓ ॥੧॥

khinahoon ras. bhogan khinahoon; khinahoo taj jaaeo |1|

Sant Singh KhalsaOne moment, he enjoys pleasures, and the next moment, he leaves and goes away. ||1||
Manmohan SinghOne moment he enjoys relishes, in another he revels, and in another moments he leaves and goes away.
Manmohan Singh (Punjabi)ਇੱਕ ਛਿਨ ਉਹ ਸੁਆਦ ਮਾਣਦਾ ਹੈ, ਹੋਰਸ ਛਿਨ ਤੇ ਲਮ੍ਹੇ ਉਹ ਛੱਡ ਕੇ ਚਲਾ ਜਾਂਦਾ ਹੈ।
Fareedkot Teekaਕਿਸੀ ਖਿਨ ਮੇਂ ਖਿਨ ਭੰਗਰ ਰਸੋਂ ਕੋ ਭੋਗਤਾ ਹੈ, ਕਿਸੀ ਖਿਨ ਮੇਂ ਤ੍ਯਾਗ ਜਾਤਾ ਹੈ॥੧॥
Prof. Sahib Singhਕਿਤੇ ਇਕ ਪਲ ਵਿਚ ਸੁਆਦਲੇ ਪਦਾਰਥ ਭੋਗੇ ਜਾ ਰਹੇ ਹਨ ਕਿਤੇ ਕੋਈ ਇਕ ਪਲ ਵਿਚ ਇਹਨਾਂ ਭੋਗਾਂ ਨੂੰ ਤਿਆਗ ਜਾਂਦਾ ਹੈ ॥੧॥

ਪਦ ਅਰਥ ਰਸ = ਸੁਆਦਲੇ ਪਦਾਰਥ। ਤਜਿ ਜਾਇਓ = ਛੱਡ ਜਾਂਦਾ ਹੈ ॥੧॥

SikhNet (Spanish)A veces está en reuniones, y en otras ocasiones está solo. (1)

ਖਿਨਹੂੰ ਜੋਗ. ਤਾਪ ਬਹੁ ਪੂਜਾ; ਖਿਨਹੂੰ ਭਰਮਾਇਓ ॥

khinahoon jog. taap bahu poojaa; khinahoon bharamaaeo |

Sant Singh KhalsaOne moment, he practices Yoga and intense meditation, and all sorts of worship; the next moment, he wanders in doubt.
Manmohan SinghOne moment he practises Yoga, penance and worship of many kinds, and one moment he wanders in doubt.
Manmohan Singh (Punjabi)ਇਕ ਮੁਹਤ ਵਿੱਚ ਯੋਗ, ਤਪੱਸਿਆ ਅਤੇ ਘਣੇਰੀਆਂ ਕਿਸਮਾਂ ਦੀਆਂ ਉਪਾਸ਼ਨਾ ਕਮਾਉਂਦਾ ਹੈ ਅਤੇ ਇਕ ਮੁਹਤ ਉਹ ਵਹਿਮ ਅੰਦਰ ਭਟਕਦਾ ਹੈ।
Fareedkot Teekaਕਿਸੀ ਖਿਨ ਮੇਂ ਜੋਗ ਮੇਂ ਜੁੜਤਾ ਹੈ ਕਬੀ ਤਪਸੀ ਔ ਕਬੀ ਪੁਜਾਰੀ ਹੋ ਕਰ ਬਹੁਤ ਪੂਜਾ ਕਰਤਾ ਹੈ, ਕਿਸੀ ਖਿਨ ਮੇਂ ਭ੍ਰਮ ਮੇਂ ਪੜ ਜਾਤਾ ਹੈ ਵਾ ਲਾਖੋਂ ਕੋ ਸੰਕਲਪ ਹੀ ਸੇ ਭ੍ਰਮਾਉਤਾ ਹੈ। ਅਰਥਾਤ ਸੰਕਲਪੋਂ ਸੇ ਜੀਵ ਕੀ ਐਸੀ ਦਸ਼ਾ ਹੋਤੀ ਹੈ ਕਿ ਚਿਤੁ ਏਕ ਓਰ ਸਿਥਰ ਨਹੀਂ ਰਹਿਤਾ ਹੈ॥
Prof. Sahib Singh(ਹੇ ਸਖੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਜੋਗ-ਸਾਧਨ ਕੀਤੇ ਜਾ ਰਹੇ ਹਨ ਕਿਤੇ ਧੂਣੀਆਂ ਤਪਾਈਆਂ ਜਾ ਰਹੀਆਂ ਹਨ ਕਿਤੇ ਅਨੇਕਾਂ ਦੇਵ-ਪੂਜਾ ਹੋ ਰਹੀਆਂ ਹਨ, ਕਿਤੇ ਹੋਰ ਹੋਰ ਭਟਕਣਾ ਭਟਕੀਆਂ ਜਾ ਰਹੀਆਂ ਹਨ।

ਪਦ ਅਰਥ ਤਾਪ = ਧੂਣੀਆਂ ਆਦਿਕ ਤਪਾਣੀਆਂ।

SikhNet (Spanish)A veces está dedicado al Yoga, a la Alabanza y a la austeridad, y en otras ocasiones es seducido por la dualidad.

ਖਿਨਹੂੰ ਕਿਰਪਾ. ਸਾਧੂ ਸੰਗ; ਨਾਨਕ. ਹਰਿ ਰੰਗੁ ਲਾਇਓ ॥੨॥੫॥੧੫੬॥

khinahoon kirapaa. saadhoo sang; naanak. har rang laaeo |2|5|156|

Sant Singh KhalsaOne moment, O Nanak, the Lord bestows His Mercy and blesses him with His Love, in the Saadh Sangat, the Company of the Holy. ||2||5||156||
Manmohan SinghAt a moment, Nanak, God out of mercy, attaches man to His love, by association with the saints.
Manmohan Singh (Punjabi)ਇੱਕ ਮੁਹਤ ਵਾਹਿਗੁਰੂ ਆਪਣੀ ਮਿਹਰ ਦੁਆਰਾ ਬੰਦੇ ਨੂੰ ਸਤਿਸੰਗਤ ਅੰਦਰ ਰੱਖ ਆਪਣੀ ਪ੍ਰੀਤ ਨਾਲ ਜੋੜ ਲੈਦਾ ਹੈ।
Fareedkot Teekaਪਰੰਤੂ ਇਨ ਸਭ ਭਟਕਨਾ ਸੇ ਨਿਵਿਰਤ ਹੋ ਕਰ ਜੋ ਕਰਤਾ ਪੁਰਖ ਦੀ ਕ੍ਰਿਪਾ ਕਰ ਕਿਸੀ ਖਿਨ ਮੇਂ ਸਾਧੂਓਂ ਕਾ ਸੰਗ ਪ੍ਰਾਪਤਿ ਹੋ ਜਾਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਵਾਹਿਗੁਰੂ ਮੇਂ (ਰੰਗੁ ਲਾਇਓ) ਪ੍ਰੇਮ ਲਗ ਜਾਤਾ ਹੈ, ਭਾਵ ਅਪਨਾ ਜਨਮ ਸਵਾਰ ਲੇਤਾ ਹੈ॥੨॥੫॥੧੫੬॥☬ਇਸ ਸਬਦ ਮੇਂ ਸਖੀ ਪਦ ਜਗ੍ਯਾਸੂ ਕਾ ਵਾਚਕ ਹੈ ਅਰੁ ਹਾਂ ਇਹ ਪਦੁ ਕਹੀਂ ਅਪਨੀ ਕਹੀਂ ਦੂਸਰੇ ਕੀ ਓਰ ਲਗੇਗਾ ਅਰੁ ਕਹੀਂ ਤੁਕਾਂਤ ਹੋਇਗਾ, ਕਹੀ ਹਾਂ ਇਸ ਅਰਥ ਕਾ ਵਾਚਕ ਹੋਗਾ। ਸੋ ਇਸ ਸਬਦ ਮੇਂ ਮਧ੍ਯਮ ਜਗ੍ਯਾਸੂ ਜਿਸ ਕੋ ਭਗਵੰਤ ਕੀ ਪ੍ਰਾਪਤੀ ਹੋਈ ਹੈ ਤਿਸੁ ਗ੍ਯਾਨਵਾਨ ਸੇ ਪੂਛਤਾ ਹੈ ਕਿ ਆਪ ਨੇ ਅਕਾਲ ਪੁਰਖ ਪਿਆਰਾ ਕੈਸੇ ਪਾਇਆ ਹੈ?☬ਉੱਤ੍ਰ:
Prof. Sahib Singhਹੇ ਨਾਨਕ! (ਆਖ-ਹੇ ਸਖੀ!) ਕਿਤੇ ਸਾਧ ਸੰਗਤਿ ਵਿਚ ਰੱਖ ਕੇ ਇਕ ਪਲ ਵਿਚ ਪਰਮਾਤਮਾ ਦੀ ਮੇਹਰ ਹੋ ਰਹੀ ਹੈ, ਤੇ ਪਰਮਾਤਮਾ ਦਾ ਪ੍ਰੇਮ-ਰੰਗ ਬਖ਼ਸ਼ਿਆ ਜਾ ਰਿਹਾ ਹੈ ॥੨॥੫॥੧੫੬॥

ਪਦ ਅਰਥ ਸਾਧੂ = ਗੁਰੂ। ਰੰਗੁ = ਪ੍ਰੇਮ ॥੨॥੫॥੧੫੬॥

SikhNet (Spanish)A través de la Misericordia del Señor uno obtiene la Sociedad de los Santos y es imbuido en el Amor del Señor. (2‑5‑156)
Answers quote the Granth verbatim with Ang citations. AI commentary is not Gurbani and not a religious ruling.