ਆਸਾ ਮਹਲਾ ੫ ॥
aasaa mahalaa 5 | Ang 408
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.
ਕਾਮੁ ਕ੍ਰੋਧੁ ਲੋਭੁ ਤਿਆਗੁ ॥
kaam krodh lobh tiaag | Ang 408
Sant Singh KhalsaRenounce sexual desire, anger and greed;
Manmohan SinghAbandon lust, wrath and avarice,
Manmohan Singh (Punjabi)ਭੋਗ ਬਿਲਾਸ, ਰੋਹ ਅਤੇ ਤਮ੍ਹਾ ਨੂੰ ਛੱਡ ਦੇ,
Fareedkot Teekaਕਾਮ ਕ੍ਰੋਧ ਲੋਭ ਕਾ ਤਿਆਗ ਕਰ॥
Prof. Sahib Singhਕਾਮ ਕ੍ਰੋਧ ਅਤੇ ਲੋਭ ਦੂਰ ਕਰ ਲੈ।ਪਦ ਅਰਥ ਤਿਆਗੁ = ਛੱਡ ਦੇ।
SikhNet (Spanish)Abandona ya tu lujuria, enojo y avaricia
ਮਨਿ ਸਿਮਰਿ. ਗੋਬਿੰਦ ਨਾਮ ॥
man simar. gobind naam | Ang 408
Sant Singh Khalsaremember the Name of the Lord of the Universe in your mind.
Manmohan Singhremember the Name of the World Master in thy heart.
Manmohan Singh (Punjabi)ਅਤੇ ਆਪਣੇ ਦਿਲ ਅੰਦਰ ਜਗਤ ਦੇ ਮਾਲਕ ਦੇ ਨਾਮ ਦਾ ਆਰਾਧਨ ਕਰ।
Fareedkot Teekaਮਨ ਕਰ ਕੇ ਗੋਬਿੰਦ ਨਾਮ ਕਾ ਸਿਮਰਨ ਕਰ॥
Prof. Sahib Singh(ਆਪਣੇ) ਮਨ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਰਹੁ,ਪਦ ਅਰਥ ਮਨਿ = ਮਨ ਵਿਚ।
SikhNet (Spanish)y canta el Nombre de tu Señor en tu mente, l
ਹਰਿ ਭਜਨ ਸਫਲ ਕਾਮ ॥੧॥ ਰਹਾਉ ॥
har bhajan safal kaam |1| rahaau | Ang 408
Sant Singh KhalsaMeditation on the Lord is the only fruitful action. ||1||Pause||
Manmohan SinghGod's meditation is the only fruitful affair. Pause.
Manmohan Singh (Punjabi)ਕੇਵਲ ਵਾਹਿਗੁਰੂ ਦੀ ਬੰਦਗੀ ਹੀ ਫਲਦਾਇਕ ਕੰਮ ਹੈ। ਠਹਿਰਾਉ।
Fareedkot Teekaਇਸ ਪ੍ਰਕਾਰ ਹਰਿ ਕਾ ਭਜਨ ਕਰਨੇ ਸੇ ਸਭ ਕਾਮ ਸਫਲ ਹੋਏਂਗੇ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਸਿਮਰਨ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਕਾਮ = (ਸਾਰੇ) ਕੰਮ ॥੧॥ ਰਹਾਉ ॥
SikhNet (Spanish)a Meditación en el Señor es la única acción fructífera. (1-Pausa) P. 409.
ਤਜਿ ਮਾਨ ਮੋਹ. ਵਿਕਾਰ ਮਿਥਿਆ; ਜਪਿ ਰਾਮ ਰਾਮ ਰਾਮ ॥
taj maan moh. vikaar mithiaa; jap raam raam raam | Ang 409
Sant Singh KhalsaRenounce pride, attachment, corruption and falsehood, and chant the Name of the Lord, Raam, Raam, Raam.
Manmohan SinghShed thy pride, worldly-love, sin and falsehood and ever utter the Pervading Lord's Name.
Manmohan Singh (Punjabi)ਆਪਣੇ ਹੰਕਾਰ ਸੰਸਾਰੀ ਮਮਤਾ, ਪਾਪ ਅਤੇ ਝੂਠ ਨੂੰ ਛੱਡ ਦੇ ਅਤੇ ਹਮੇਸ਼ਾਂ ਵਿਆਪਕ ਸੁਆਮੀ ਦੇ ਨਾਮ ਦਾ ਊਚਾਰਨ ਕਰ।
Fareedkot Teekaਮਾਨ ਮੋਹਾਦਿ ਮਿਥ੍ਯਾ ਬਿਕਾਰੋਂ ਕੋ ਤ੍ਯਾਗ ਕਰ ਕੇ ਰਾਮ ਰਾਮ ਰਾਮ ਸਿਮਰਨ ਕਰ ਵਾ ਮਨ ਤਨ ਬਾਣੀ ਕਰ ਸਿਮਰਨ ਕਰੋ॥
Prof. Sahib Singhਅਹੰਕਾਰ ਮੋਹ ਵਿਕਾਰ ਝੂਠ ਤਿਆਗ ਦੇਹ, ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ,ਪਦ ਅਰਥ ਤਜਿ = ਤਿਆਗ ਦੇ। ਮਿਥਿਆ = ਝੂਠ।
SikhNet (Spanish)Renuncia al orgullo, apego, corrupción y falsedad y canta el Naam, el Nombre del Señor, Ram, Ram, Ram,
ਮਨ; ਸੰਤਨਾ ਕੈ ਚਰਨਿ ਲਾਗੁ ॥੧॥
man; santanaa kai charan laag |1| Ang 409
Sant Singh KhalsaO mortal, attach yourself to the Feet of the Saints. ||1||
Manmohan SinghO man, attach thyself to the saints' feet.
Manmohan Singh (Punjabi)ਹੇ ਬੰਦੇ! ਤੂੰ ਆਪਣੇ ਆਪ ਨੂੰ ਸਾਧੂਆਂ ਦੇ ਪੈਰਾਂ ਨਾਲ ਜੋੜ।
Fareedkot Teekaਔਰ ਮਨ ਕਰ ਸੰਤ ਜਨਾਂ ਕੇ ਚਰਨੋਂ ਮੇਂ ਲਾਗ॥੧॥
Prof. Sahib Singhਹੇ ਮਨ! ਤੇ ਸੰਤ ਜਨਾਂ ਦੀ ਸਰਨ ਪਿਆ ਰਹੁ ॥੧॥ਪਦ ਅਰਥ ਮਨ = ਹੇ ਮਨ! ਕੈ ਚਰਨਿ = ਦੇ ਚਰਨ ਵਿਚ ॥੧॥
SikhNet (Spanish)oh mortal y aférrate a los Pies de los Santos. (1)
ਪ੍ਰਭ ਗੋਪਾਲ ਦੀਨ ਦਇਆਲ, ਪਤਿਤ. ਪਾਵਨ ਪਾਰਬ੍ਰਹਮ; ਹਰਿ ਚਰਣ ਸਿਮਰਿ. ਜਾਗੁ ॥
prabh gopaal deen deaal, patit. paavan paarabraham; har charan simar. jaag | Ang 409
Sant Singh KhalsaGod is the Sustainer of the world, Merciful to the meek, the Purifier of sinners, the Transcendent Lord God. Awaken, and meditate on His Feet.
Manmohan SinghThe Lord is the Cherisher of the world, merciful to the poor. the Purifier of the sinners and thy Transcendent God. Awake and remember His Feet.
Manmohan Singh (Punjabi)ਠਾਕੁਰ, ਜਗਤ ਦਾ ਪਾਲਣਹਾਰ, ਗਰੀਬਾਂ ਤੇ ਮਿਹਰਬਾਨ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਤੇਰਾ ਪਰਮ ਵਾਹਿਗੁਰੂ ਹੈ। ਨੀਦ ਤਿਆਗ ਅਤੇ ਉਸ ਦੇ ਪੈਰਾਂ ਦਾ ਆਰਾਧਨ ਕਰ।
Fareedkot Teekaਪ੍ਰਭੁ ਗੋਪਾਲ ਦੀਨ ਦਿਆਲ ਪਤਿਤ ਪਾਵਨ ਹਰਿ ਪਾਰਬ੍ਰਹਮ ਕੇ ਚਰਣੋਂ ਕਾ ਸਿਮਰਣ ਕਰ ਕੇ ਮੋਹੁ ਨਿੰਦ੍ਰਾ ਸੇ ਜਾਗੁ॥
Prof. Sahib Singhਉਸ ਹਰੀ-ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੁ ਜੋ ਧਰਤੀ ਦਾ ਰਾਖਾ ਹੈ ਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਜੋ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਪਵ੍ਰਿਤ ਕਰਨ ਵਾਲਾ ਹੈ।ਪਦ ਅਰਥ ਗੋਪਾਲ = ਸ੍ਰਿਸ਼ਟੀ ਦਾ ਪਾਲਕ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿਤ੍ਰ (ਕਰਨ ਵਾਲਾ)। ਜਾਗੁ = (ਵਿਕਾਰਾਂ ਵਲੋਂ) ਸੁਚੇਤ ਰਹੁ।
SikhNet (Spanish)Tu Señor es Compasivo con los pobres, el Sostenedor de la Tierra, es el Purificador de los que cometen faltas, tu Dios Supremo, despierta, oh mi mente, y contempla los Pies de tu Señor.
ਕਰਿ ਭਗਤਿ; ਨਾਨਕ. ਪੂਰਨ ਭਾਗੁ ॥੨॥੪॥੧੫੫॥
kar bhagat; naanak. pooran bhaag |2|4|155| Ang 409
Sant Singh KhalsaPerform His devotional worship, O Nanak, and your destiny shall be fulfilled. ||2||4||155||
Manmohan SinghPerform Lord's Devotional Service thy destiny shall become perfect, O Nanak.
Manmohan Singh (Punjabi)ਸੁਆਮੀ ਦੀ ਪ੍ਰੇਮ-ਮਈ ਸੇਵਾ ਕਰ ਅਤੇ ਤੇਰੀ ਕਿਸਮਤ ਮੁਕੰਮਲ ਥੀ ਵੰਞੇਗੀ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਕੀ ਭਗਤਿ ਕਰੁ, ਪਰੰਤੂ ਪੂਰਨ ਭਾਗਾਂ ਸੇ ਹਰੀ ਕੀ ਭਗਤੀ ਮਿਲਤੀ ਹੈ॥੨॥੪॥੧੫੫॥☬ਮਾਯਾ ਅਨੇਕ ਪ੍ਰਕਾਰ ਕਰ ਮਨ ਕੋ ਭ੍ਰਮਾਵਤੀ ਹੈ। ਇਸ ਬਾਤ ਕੋ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦੀ ਭਗਤੀ ਕਰ, ਤੇਰੀ ਕਿਸਮਤ ਜਾਗ ਪਏਗੀ ॥੨॥੪॥੧੫੫॥ਪਦ ਅਰਥ ਭਾਗੁ = ਕਿਸਮਤ ॥੨॥੪॥੧੫੫॥
SikhNet (Spanish)Sí, alaba a tu Señor para que tu Destino se vuelva Perfecto. (2-4-155)