ੴ

ਸਿੱਖਬਾਣੀ · SikhBani

ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥

eihu tan sabho rat hai rat bin tan na hoe
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 949, 950 · 6 lines
Translations

ਸਲੋਕ ਮਃ ੩ ॥

salok mahalaa 3 | Ang 949

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹਿ।
SikhNet (Spanish)Slok, Mejl Guru Amar Das, Tercer Canal Divino.

ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ. ਤੰਨੁ. ਨ ਹੋਇ ॥

eihu tan sabho rat hai; rat bin. tan. na hoe | Ang 949

Sant Singh KhalsaThis body is all blood; without blood, the body cannot exist.
Manmohan SinghThis body is all blood. Without Blood, the body can exist not.
Manmohan Singh (Punjabi)ਇਹ ਸਰੀਰ ਸਾਰਾ ਲਹੂ ਹੀ ਹੈ। ਲਹੂ ਦੇ ਬਾਝੋਂ ਸਰੀਰ ਬਚ ਨਹੀਂ ਸਕਦਾ।
Fareedkot Teekaਸਿਖੋਂ ਕੇ ਪ੍ਰਸ਼ਨ ਪਰ ਜਥਾ ਫਰੀਦ ਜੀ ਨੇ ਕਹਾ ਹੈ:☬'ਰਤੀ ਰਤ ਨ ਨਿਕਲੈ ਜੇ ਤਨੁ ਚੀਰੈ ਕੋਇ॥☬ਜੋ ਤਨ ਰਤਾ ਰਬ ਸੈ ਤਿਨ ਤਨ ਰਤੁ ਨ ਹੋਇ॥'☬ਤਿਸ ਪਰ ਫਰੀਦ ਜੀ ਕੇ ਸਲੋਕ ਕਾ ਭਾਵ ਰਖਾ ਕਰ ਕਹਤੇ ਹੈਂ: ਇਹ ਜੋ ਸਰੀਰੁ ਹੈ ਸਭ ਰੱਤ ਕਾ ਸਰੂਪ ਹੀ ਹੈ। ਬਿਨਾ ਰਕਤ ਬਿੰਦ ਕੇ ਤੋ ਸਰੀਰ ਕੀ ਉਤਪਤੀ ਹੀ ਨਹੀਂ ਹੋਇ ਸਕਤੀ ਹੈ॥
Prof. Sahib Singhਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ।

ਪਦ ਅਰਥ ਰਤੁ = ਲਹੂ। ਰਤੁ ਬਿਨੁ = ਲਹੂ ਤੋਂ ਬਿਨਾ (ਨੋਟ: 'ਸੰਬੰਧਕ' ਦੇ ਨਾਲ ਭੀ ਲਫ਼ਜ਼ 'ਰਤੁ' ਦਾ (ੁ) ਕਿਉਂ ਟਿਕਿਆ ਰਿਹਾ ਹੈ, ਇਹ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ')। ਤੰਨੁ = ਸਰੀਰ।

SikhNet (Spanish)Este cuerpo es de sangre; sin sangre, ¿cómo puede vivir?

ਜੋ ਸਹਿ ਰਤੇ ਆਪਣੈ; ਤਿਨ ਤਨਿ. ਲੋਭ ਰਤੁ ਨ ਹੋਇ ॥

jo seh rate aapanai; tin tan. lobh rat na hoe | Ang 949

Sant Singh KhalsaThose who are attuned to their Lord - their bodies are not filled with the blood of greed.
Manmohan SinghThey, who are imbued with their Lord; their body contains not the Blood of avarice.
Manmohan Singh (Punjabi)ਜਿਹੜੇ ਆਪਣੇ ਸੁਆਮੀ ਦੇ ਨਾਲ ਰੰਗੀਜੇ ਹਨ, ਉਨ੍ਹਾਂ ਦੇ ਸਰੀਰ ਦੇ ਅੰਦਰ ਲਾਲਚ ਦਾ ਲਹੂ ਨਹੀਂ ਹੁੰਦਾ।
Fareedkot Teekaਪਰੰਤੂ ਜੋ ਅਪਨੇ ਸੁਆਮੀ ਮੇਂ (ਰਤੇ) ਰੰਗੇ ਹੈਂ ਤਿਨ ਕੇ ਸੂਖਮ ਸਰੀਰ ਮੇਂ ਲੋਭ ਰੂਪ ਰੱਤ ਨਹੀਂ ਹੋਤੀ॥
Prof. Sahib Singh(ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?) ਜੋ ਬੰਦੇ ਆਪਣੇ ਖਸਮ (-ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ ਉਹਨਾਂ ਦੇ ਸਰੀਰ ਵਿਚ ਲਾਲਚ ਦਾ ਲਹੂ ਨਹੀਂ ਹੁੰਦਾ।

ਪਦ ਅਰਥ ਆਪਣੈ ਸਹਿ = ਆਪਣੇ ਖਸਮ ਵਿਚ। ਤਨਿ = ਸਰੀਰ ਵਿਚ।

SikhNet (Spanish)Quienes están entonados en el Señor, no traen avaricia en su sangre.

ਭੈ ਪਇਐ ਤਨੁ ਖੀਣੁ ਹੋਇ; ਲੋਭ ਰਤੁ ਵਿਚਹੁ ਜਾਇ ॥

bhai peiai tan kheen hoe; lobh rat vichahu jaae | Ang 949

Sant Singh KhalsaIn the Fear of God, the body becomes thin, and the blood of greed passes out of the body.
Manmohan SinghEntertaining the Lord's Fear, the body becomes lean and the blood of greed passes out from within.
Manmohan Singh (Punjabi)ਸਾਈਂ ਦਾ ਡਰ ਧਾਰਨ ਕਰਨ ਦੁਆਰਾ ਦੇਹ ਦੁਬਲੀ ਪਤਲੀ ਹੋ ਜਾਂਦੀ ਹੈ ਅਤੇ ਲੋਭ ਦਾ ਲਹੂ ਅੰਦਰੋਂ ਨਿਕਲ ਜਾਂਦਾ ਹੈ।
Fareedkot Teekaਪਰਮੇਸਰ ਕੇ ਭੈ ਕੇ ਪੜਨੇ ਸੇ ਤਨ ਦੁਬਲਾ ਹੋ ਜਾਤਾ ਹੈ ਅਰ ਲੋਭ ਰੂਪ ਰੱਤ ਮਨ ਵਿਚੋਂ ਚਲੀ ਜਾਤੀ ਹੈ॥
Prof. Sahib Singhਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ ਤਾਂ ਸਰੀਰ (ਇਸ ਤਰ੍ਹਾਂ ਦਾ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ ਦੀ ਰੁੱਤ ਨਿਕਲ ਜਾਂਦੀ ਹੈ।

ਪਦ ਅਰਥ ਭੈ ਪਇਐ = ਜੇ ਭਉ ਵਿਚ ਰਹੀਏ। ਖੀਣੁ = ਲਿੱਸਾ (ਭਾਵ) ਨਰਮ-ਦਿਲ ਹੋ ਜਾਂਦਾ ਹੈ ਤੇ ਪਰਾਇਆ ਹੱਕ ਨਹੀਂ ਛੇੜਦਾ।

SikhNet (Spanish)En el Temor Reverencial a Dios, el cuerpo se vuelve delgado y delicado y la avaricia sale del cuerpo.

ਜਿਉ ਬੈਸੰਤਰਿ ਧਾਤੁ ਸੁਧੁ ਹੋਇ; ਤਿਉ ਹਰਿ ਕਾ ਭਉ. ਦੁਰਮਤਿ ਮੈਲੁ ਗਵਾਇ ॥

jiau baisantar dhaat sudh hoe; tiau har kaa bhau. duramat mail gavaae | Ang 950

Sant Singh KhalsaAs fire purifies metal, so does the Fear of the Lord eradicate the filth of evil-mindedness.
Manmohan SinghAs the metal is purified with fire, so does the fear of God destroy the filth of the evil mind.
Manmohan Singh (Punjabi)ਜਿਸ ਤਰ੍ਹਾਂ ਧਾਤੂ ਅੱਗ ਨਾਲ ਸਾਫ ਸੁਥਰੀ ਹੋ ਜਾਂਦੀ ਹੈ, ਏਸੇ ਤਰ੍ਹਾਂ ਹੀ ਵਾਹਿਗੁਰੂ ਦਾ ਡਰ ਮੈਲੇ ਮਨ ਦੀ ਮਲੀਣਤਾ ਨੂੰ ਨਾਸ਼ ਕਰ ਦਿੰਦਾ ਹੈ।
Fareedkot Teekaਜੈਸੇ ਅਗਨੀ ਮੇਂ ਪੜ ਕਰ ਸ੍ਵਰਣਾਦਿ ਧਾਤੂ ਸੁਧ ਹੋਤੀ ਹੈ, ਤੈਸੇ ਹੀ ਹਰੀ ਕਾ ਭੌ ਦੁਰਮਤ ਰੂਪ ਮੈਲ ਕੋ ਗਵਾਇ ਕੇ ਅੰਤਸਕਰਣ ਕੀ ਸੁਧੀ ਕਰ ਦੇਤਾ ਹੈ॥
Prof. Sahib Singhਜਿਵੇਂ ਅੱਗ ਵਿਚ (ਪਾਇਆਂ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ ਦੀ ਮੈਲ ਨੂੰ ਕੱਟ ਦੇਂਦਾ ਹੈ।

ਪਦ ਅਰਥ ਬੈਸੰਤਰਿ = ਅੱਗ ਵਿਚ।

SikhNet (Spanish)Así como el metal es purgado en el fuego, así el Temor de Dios destruye la mancha de la mente malvada.

ਨਾਨਕ. ਤੇ ਜਨ ਸੋਹਣੇ; ਜੋ ਰਤੇ ਹਰਿ ਰੰਗੁ ਲਾਇ ॥੧॥

naanak. te jan sohane; jo rate har rang laae |1| Ang 950

Sant Singh KhalsaO Nanak, beautiful are those humble beings, who are imbued with the Lord's Love. ||1||
Manmohan SinghNanak, handsome are the persons, who are imbued by enshrining the Lord's Love.
Manmohan Singh (Punjabi)ਨਾਨਕ, ਸੁਨੱਖੇ ਹਨ ਉਹ ਪੁਰਸ਼ ਜੋ ਪ੍ਰਭੂ ਦੀ ਪ੍ਰੀਤ ਧਾਰਨ ਕਰਨ ਦੁਆਰਾ ਰੰਗੇ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਰੰਗੁ) ਪ੍ਰੇਮ ਲਾਇ ਕਰ ਜੋ (ਰਤੇ) ਤਦਾਰੂਪ ਹੂਏ ਹੈਂ, ਸੋ ਪੁਰਸ਼ ਸੁੰਦਰ, ਭਾਵ ਗੁਨੋਂ ਯੁਕਤ ਹੈਂ॥੧॥
Prof. Sahib Singhਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਪ੍ਰੇਮ ਜੋੜ ਕੇ (ਉਸ ਦੇ ਪ੍ਰੇਮ ਵਿਚ) ਰੰਗੇ ਹੋਏ ਹਨ ॥੧॥

ਪਦ ਅਰਥ ਰੰਗੁ = ਪਿਆਰ ॥੧॥

* ਨੋਟ: ਇਹ ਸ਼ਲੋਕ ਗੁਰੂ ਅਮਰਦਾਸ ਜੀ ਨੇ ਫਰੀਦ ਜੀ ਦੇ ਇਕ ਸ਼ਲੋਕ ਦੀ ਵਿਆਖਿਆ ਵਾਸਤੇ ਉਚਾਰਿਆ ਸੀ; ਵੇਖੋ ਫਰੀਦ ਜੀ ਦੇ ਸ਼ਲੋਕ ਨੰ: ੫੧, ੫੨।

SikhNet (Spanish)Dice Nanak, bellos son aquéllos que están imbuidos en el Amor de Dios.(1)
Answers quote the Granth verbatim with Ang citations. AI commentary is not Gurbani and not a religious ruling.