ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਰਹੁ ਰਹੁ ਰੀ ਬਹੁਰੀਆ; ਘੂੰਘਟੁ. ਜਿਨਿ ਕਾਢੈ ॥
rahu rahu ree bahureea; ghoonghatt. jin kaadtai |
Sant Singh KhalsaStay, stay, O daughter-in-law - do not cover your face with a veil.
Manmohan SinghStay, stay, O bride, veil not thy face.
Manmohan Singh (Punjabi)ਠਹਿਰ, ਠਹਿਰ ਹੇ ਬਹੂ ਤੂੰ ਘੁੰਡ ਨਾਂ ਕੱਢ।
Fareedkot Teekaਹੇ ਬਹੂ! (ਰਹੁ ਰਹੁ ਰੀ) ਠਹਰ ਠਹਰ ਅਬ ਤੂੰ ਲੋਕਿਕ ਲਜ੍ਯਾ ਕਰ ਘੂੰਘਟ ਮਤ ਕਾਢ॥
Prof. Sahib Singhਹੇ ਮੇਰੀ ਅੰਞਾਣ ਜਿੰਦੇ! ਹੁਣ ਬੱਸ ਕਰ, ਪ੍ਰਭੂ-ਪਤੀ ਵਲੋਂ ਘੁੰਡ ਕੱਢਣਾ ਛੱਡ ਦੇਹ, (ਜੇ ਸਾਰੀ ਉਮਰ ਪ੍ਰਭੂ ਨਾਲੋਂ ਤੇਰੀ ਵਿੱਥ ਹੀ ਰਹੀ, ਤਾਂ)ਪਦ ਅਰਥ ਰਹੁ = ਬੱਸ ਕਰ, ਠਹਿਰ। ਰੀ ਬਹੁਰੀਆ = ਹੇ ਮੇਰੀ ਜਿੰਦ-ਰੂਪ ਵਹੁਟੀ! ਜਿਨਿ = ਮਤਾਂ, ਨਾਹ। ਜਿਨਿ ਕਾਢੈ = ਮਤਾਂ ਕੱਢੇ, ਨਾਹ ਕੱਢ। ਘੂੰਘਟੁ = ਘੁੰਡ, ਖਸਮ ਕੋਲੋਂ ਘੁੰਡ, ਖਸਮ-ਪ੍ਰਭੂ ਵਲੋਂ ਪਰਦਾ।
SikhNet (Spanish)Calma tu mano, oh nuera mía, no te pongas el velo en tu cara,
ਅੰਤ ਕੀ ਬਾਰ; ਲਹੈਗੀ ਨ ਆਢੈ ॥੧॥ ਰਹਾਉ ॥
ant kee baar; lahaigee na aadtai |1| rahaau |
Sant Singh KhalsaIn the end, this shall not bring you even half a shell. ||1||Pause||
Manmohan SinghAt the last moment this shall not fetch thee even half a shell. Pause.
Manmohan Singh (Punjabi)ਅਖੀਰ ਦੇ ਵੇਲੇ ਇਸ ਦਾ ਇੱਕ ਅੱਧੀ ਕੌਡੀ ਭੀ ਮੁੱਲ ਨਹੀਂ ਪੈਣਾ। ਠਹਿਰਾਉ।
Fareedkot Teekaਇਸ ਕਾ ਫਲ੍ਹ ਅੰਤ ਕੀ ਬਾਰ ਤੈਨੂੰ ਏਕ (ਆਢ) ਕਉਡੀ ਭੀ ਨ ਮਿਲੈਗੀ॥੧॥ ਰਹਾਉ ॥
Prof. Sahib Singhਤੇਰਾ ਸਾਰਾ ਜੀਵਨ ਅਜਾਈਂ ਚਲਿਆ ਜਾਇਗਾ (ਇਸ ਜੀਵਨ ਦਾ ਆਖ਼ਰ ਅੱਧੀ ਦਮੜੀ ਭੀ ਮੁੱਲ ਨਹੀਂ ਪੈਣਾ) ॥੧॥ ਰਹਾਉ ॥ਪਦ ਅਰਥ ਅੰਤ ਕੀ ਬਾਰ = ਅੰਤ ਵੇਲੇ, ਇਹ ਜੀਵਨ ਖ਼ਤਮ ਹੋਇਆਂ। ਲਹੈਗੀ ਨ ਆਢੈ = ਅੱਧੀ ਦਮੜੀ ਭੀ ਤੈਨੂੰ ਨਹੀਂ ਮਿਲਣੀ, ਤੇਰਾ ਮੁੱਲ ਅੱਧੀ ਦਮੜੀ ਭੀ ਨਹੀਂ ਪੈਣਾ, ਤੇਰਾ ਸਾਰਾ ਜੀਵਨ ਅਜਾਈਂ ਚਲਿਆ ਜਾਇਗਾ ॥੧॥ ਰਹਾਉ ॥
SikhNet (Spanish)pues al fin de tu vida esta práctica de nada te va a servir. (1‑Pausa)
ਘੂੰਘਟੁ ਕਾਢਿ ਗਈ; ਤੇਰੀ ਆਗੈ ॥
ghoonghatt kaadt gee; teree aagai |
Sant Singh KhalsaThe one before you used to veil her face;
Manmohan SinghThe one before thee used to veil her face.
Manmohan Singh (Punjabi)ਤੇਰੇ ਤੋਂ ਮੂਹਰਲੀ ਘੁੰਡ ਕੱਢਿਆ ਕਰਦੀ ਸੀ।
Fareedkot Teekaਤੇਰੀ ਸੌਕਣ ਆਗੇ ਘੂੰਘਟ ਕਾਢ ਕਰ ਚਲੀ ਗਈ ਹੈ॥
Prof. Sahib Singhਤੈਥੋਂ ਪਹਿਲਾਂ (ਇਸ ਜਗਤ ਵਿਚ ਕਈ ਜਿੰਦ-ਵਹੁਟੀਆਂ ਪ੍ਰਭੂ ਵਲੋਂ) ਘੁੰਡ ਕੱਢ ਕੇ ਤੁਰ ਗਈਆਂ,ਪਦ ਅਰਥ ਆਗੈ = ਤੈਥੋਂ ਪਹਿਲਾਂ। ਤੇਰੀ = ਤੇਰੀ ਮੱਤ ਵਾਲੀਆਂ ਕਈ ਜਿੰਦਾਂ। ਘੂੰਘਟ ਕਾਢਿ = ਖਸਮ-ਪ੍ਰਭੂ ਵਲੋਂ ਘੁੰਡ ਕੱਢ ਕੇ, ਖਸਮ-ਪ੍ਰਭੂ ਨੂੰ ਵਿਸਾਰ ਵਿਸਾਰ ਕੇ।
SikhNet (Spanish)La que estuvo antes que tú se fue al más allá haciéndolo todo;
ਉਨ ਕੀ ਗੈਲਿ; ਤੋਹਿ ਜਿਨਿ ਲਾਗੈ ॥੧॥
aun kee gail; tohi jin laagai |1|
Sant Singh Khalsado not follow in her footsteps. ||1||
Manmohan SinghFollow thou not in her foot-step.
Manmohan Singh (Punjabi)ਤੂੰ ਉਸ ਦੀ ਰੀਸ ਨਾਂ ਕਰ।
Fareedkot Teekaਉਨ ਕੀ ਡੰਡੀ ਤੂੰ ਨਾ ਲਗ, ਭਾਵ ਇਹ ਕਿ ਵਹੁ ਸੰਤੋਂ ਕੇ ਪ੍ਰਭਾਵ ਕੋ ਨਹੀਂ ਜਾਨਤੀ, ਤੂੰ ਸੰਤੋਂ ਕੀ ਸੇਵਾ ਨਿਸੰਕ ਹੋ ਕਰ ਕਰ॥੧॥
Prof. Sahib Singh(ਵੇਖੀਂ!) ਕਿਤੇ ਉਹਨਾਂ ਵਾਲੀ ਵਾਦੀ ਤੈਨੂੰ ਨਾਹ ਪੈ ਜਾਏ ॥੧॥ਪਦ ਅਰਥ ਉਨ ਕੀ = ਉਹਨਾਂ ਦੀ {ਨੋਟ: ਲਫ਼ਜ਼ 'ਉਨ' ਦੱਸਦਾ ਹੈ ਕਿ ਇਸ ਤੋਂ ਪਹਿਲੀ ਤੁਕ ਵਿਚ ਕਿਸੇ ਇੱਕ ਦਾ ਜ਼ਿਕਰ ਨਹੀਂ ਹੈ, ਬਹੁਤੀਆਂ ਦਾ ਜ਼ਿਕਰ ਹੈ। ਇਸ ਤੁਕ ਵਿਚੋਂ ਕਬੀਰ ਜੀ ਦੇ ਪੁੱਤਰ ਦੀ ਕਿਸੇ ਦੂਜੀ ਵਹੁਟੀ ਦਾ ਖ਼ਿਆਲ ਬਣਾਉਣਾ ਉੱਕਾ ਹੀ ਗ਼ਲਤ ਹੈ}। ਗੈਲਿ = ਵਾਦੀ, ਆਦਤ। ਤੋਹਿ = ਤੈਨੂੰ। ਜਿਨਿ ਲਾਗੈ = ਮਤਾਂ ਲੱਗ ਜਾਏ, ਕਿਤੇ ਪੈ ਨਾਹ ਜਾਏ।॥੧॥
SikhNet (Spanish)asegúrate de no seguir su camino. (1)
ਘੂੰਘਟ ਕਾਢੇ ਕੀ; ਇਹੈ ਬਡਾਈ ॥
ghoonghatt kaadte kee; ihai baddaaee |
Sant Singh KhalsaThe only merit in veiling your face is
Manmohan SinghThe only merit of veiling the face is this that,
Manmohan Singh (Punjabi)ਘੁੰਡ ਕੱਢਣ ਦੀ ਕੇਵਲ ਏਹੀ ਵਿਸ਼ਾਲਤਾ ਹੈ,
Fareedkot Teekaਘੂੰਘਟ ਨਿਕਾਲਨੇ ਕੀ ਏਹੀ ਵਡਿਆਈ ਹੂਆ ਕਰਤੀ ਹੈ॥
Prof. Sahib Singh(ਪ੍ਰਭੂ-ਪਤੀ ਵਲੋਂ) ਘੁੰਡ ਕੱਢਿਆਂ (ਤੇ ਮਾਇਆ ਨਾਲ ਪ੍ਰੀਤ ਜੋੜਿਆਂ, ਇਸ ਜਗਤ ਵਿਚ ਲੋਕਾਂ ਵਲੋਂ)ਪਦ ਅਰਥ ਬਡਾਈ = ਵਡਿਆਈ, ਮਾਣ, ਫ਼ਖ਼ਰ, ਇੱਜ਼ਤ, ਲੋਕਾਂ ਵਿਚ ਇੱਜ਼ਤ।
SikhNet (Spanish)Esto es nada más el mérito de cubrir tu cara para que por algunos días la gente diga
ਦਿਨ ਦਸ ਪਾਂਚ; ਬਹੂ ਭਲੇ ਆਈ ॥੨॥
din das paanch; bahoo bhale aaee |2|
Sant Singh Khalsathat for a few days, people will say, "What a noble bride has come". ||2||
Manmohan Singhfor five or ten days people say, "a good bride has come".
Manmohan Singh (Punjabi)ਕਿ ਪੰਜਾਂ ਜਾਂ ਦਸਾਂ ਦਿਹਾੜਿਆਂ ਲਈ ਲੋਕ ਆਖਦੇ ਹਨ, "ਚੰਗੀ ਵਹੁਟੀ ਆਈ ਹੈ।"
Fareedkot Teekaਦਸ ਪਾਂਚ ਦਿਨ ਲੋਕ ਕਹਤੇ ਹੈਂ ਕਿ ਅਮਕੀ ਬਹੂ ਬਹੁਤ ਭਲੇ ਸੁਭਾਉ ਵਾਲੀ ਆਈ ਹੈ॥੨॥
Prof. Sahib Singhਪੰਜ ਦਸ ਦਿਨ ਲਈ ਇਤਨੀ ਕੁ ਸ਼ੁਹਰਤ ਹੀ ਮਿਲਦੀ ਹੈ ਕਿ ਇਹ ਜਿੰਦ-ਵਹੁਟੀ ਚੰਗੀ ਆਈ (ਭਾਵ, ਲੋਕ ਇਤਨਾ ਕੁ ਹੀ ਆਖਦੇ ਹਨ ਕਿ ਫਲਾਣਾ ਬੰਦਾ ਚੰਗਾ ਕਮਾਊ ਜੰਮਿਆ; ਬੱਸ! ਮਰ ਗਿਆ ਤੇ ਗੱਲ ਭੁੱਲ ਗਈ) ॥੨॥ਪਦ ਅਰਥ ਦਿਨ ਦਸ ਪਾਂਚ = ਪੰਜ ਦਸ ਦਿਨਾਂ ਲਈ ਹੀ। ਬਹੂ = ਇਹ ਜਿੰਦ-ਵਹੁਟੀ, ਇਹ ਜੀਵ-ਇਸਤ੍ਰੀ, ਇਹ ਜੀਵ ॥੨॥
SikhNet (Spanish)“¡qué noble es la novia!”, pero tu velo de nada te sirve. (2)
ਘੂੰਘਟੁ ਤੇਰੋ; ਤਉ ਪਰਿ ਸਾਚੈ ॥
ghoonghatt tero; tau par saachai |
Sant Singh KhalsaYour veil shall be true only if
Manmohan SinghThen alone shall thy veil be true,
Manmohan Singh (Punjabi)ਕੇਵਲ ਤਾਂ ਹੀ ਤੇਰਾ ਘੁੰਡ ਸੱਚਾ ਹੋਵੇਗਾ,
Fareedkot Teekaਹੇ ਬਹੂ! ਹਮਾਰੇ ਬਿਚਾਰ ਮੇਂ ਤੇਰਾ ਘੂੰਘਟ ਤਬ (ਪਰਿ) ਭਲੀ ਪ੍ਰਕਾਰ ਕਰ ਕੇ (ਸਾਚੈ) ਸਜੇਗਾ ਵਾ ਸਚੇ ਪੜਦੇ ਵਾਲਾ ਹੋਇਗਾ॥
Prof. Sahib Singh(ਪਰ, ਹੇ ਜਿੰਦੇ! ਇਹ ਤਾਂ ਸੀ ਝੂਠਾ ਘੁੰਡ ਜੋ ਤੂੰ ਪ੍ਰਭੂ-ਪਤੀ ਵਲੋਂ ਕੱਢੀ ਰੱਖਿਆ, ਤੇ ਚਾਰ ਦਿਨ ਜਗਤ ਵਿਚ ਮਾਇਆ ਕਮਾਣ ਦੀ ਸ਼ੁਹਰਤ ਖੱਟੀ),ਪਦ ਅਰਥ ਤਉ ਪਰਿ = ਤਦੋਂ ਹੀ।
SikhNet (Spanish)Tu velo realmente importa si cantas
ਹਰਿ ਗੁਨ ਗਾਇ; ਕੂਦਹਿ ਅਰੁ ਨਾਚੈ ॥੩॥
har gun gaae; koodeh ar naachai |3|
Sant Singh Khalsayou skip, dance and sing the Glorious Praises of the Lord. ||3||
Manmohan Singhif thou jump, dance and sing God's praise.
Manmohan Singh (Punjabi)ਜੇਕਰ ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਟੱਪੇ ਤੇ ਨੱਚੇ।
Fareedkot Teekaਜਬ ਹਰਿ ਕੇ ਗੁਣਾਨਬਾਦ ਮੇਂ ਪ੍ਰੇਮ ਕਰ ਮਸਤ ਹੂਈ ਹੂਈ ਦੇਹਾਧਿਆਸ ਸੇ ਰਹਤ ਹੋ ਕਰ ਨਾਚਨੇ ਕੂਦਨੇ ਲਗੇਗੀ, ਭਾਵ ਲੋਕ ਲਜਿਆ ਕੋ ਤਿਆਗ ਕਰ ਭਗਤੀ ਕਰੇਗੀ॥੩॥
Prof. Sahib Singhਤੇਰਾ ਸੱਚਾ ਘੁੰਡ ਤਦੋਂ ਹੀ ਹੋ ਸਕਦਾ ਹੈ ਜੇ (ਮਾਇਆ ਦੇ ਮੋਹ ਵਲੋਂ ਮੂੰਹ ਲੁਕਾ ਕੇ) ਪ੍ਰਭੂ ਦੇ ਗੁਣ ਗਾਵੇਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਹੁਲਾਰਾ ਤੇਰੇ ਅੰਦਰ ਉੱਠੇ ॥੩॥ਪਦ ਅਰਥ ਕੂਦਹਿ ਨਾਚੈ = (ਹੇ ਜਿੰਦੇ!) ਜੇ ਤੂੰ ਕੁੱਦੇਂ ਤੇ ਨੱਚੇਂ, ਜੇ ਤੇਰੇ ਅੰਦਰ ਉਤਸ਼ਾਹ ਪੈਦਾ ਹੋਵੇ, ਜੇ ਤੇਰੇ ਅੰਦਰ ਖਿੜਾਉ ਪੈਦਾ ਹੋਵੇ ॥੩॥
SikhNet (Spanish)las Alabanzas del Señor y bailas Su Alabanza. (3)
ਕਹਤ ਕਬੀਰ; ਬਹੂ ਤਬ ਜੀਤੈ ॥
kehat kabeer; bahoo tab jeetai |
Sant Singh KhalsaSays Kabeer, the soul-bride shall win,
Manmohan SinghSays Kabir, then alone can the bride win,
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਤਾਂ ਹੀ ਵਹੁਟੀ ਜਿੱਤ ਸਕਦੀ ਹੈ,
Fareedkot Teekaਇਸ ਸਬਦ ਕਾ ਦੂਸਰਾ ਅਰਥ ਪਰਮੇਸ਼੍ਵਰ ਭਜਨ ਤੇ ਆਲਸ ਕਰਤੀ ਨਿਜ ਬੁਧੀ ਪ੍ਰਤੀ ਉਪਦੇਸ਼ ਹੈ: ਸ੍ਰੀ ਕਬੀਰ ਜੀ ਕਹਤੇ ਹੈਂ: ਤਬ ਤੂੰ ਜਨਮ ਕੋ ਜੀਤੇਂਗੀ, ਭਾਵ ਜਨਮ ਸਫਲਾ ਕਰ ਲੇਵੇਂਗੀ॥
Prof. Sahib Singhਕਬੀਰ ਆਖਦਾ ਹੈ-ਜਿੰਦ-ਵਹੁਟੀ ਤਦੋਂ ਹੀ ਮਨੁੱਖ-ਜਨਮ ਦੀ ਬਾਜ਼ੀ ਜਿੱਤਦੀ ਹੈ,ਪਦ ਅਰਥ ਬਹੂ = ਜਿੰਦ ਵਹੁਟੀ।
SikhNet (Spanish)Dice Kabir, es bailando y cantando
ਹਰਿ ਗੁਨ ਗਾਵਤ; ਜਨਮੁ ਬਿਤੀਤੈ ॥੪॥੧॥੩੪॥
har gun gaavat; janam biteetai |4|1|34|
Sant Singh Khalsaonly if she passes her life singing the Lord's Praises. ||4||1||34||
Manmohan Singhif she passes her life singing God's praise.
Manmohan Singh (Punjabi)ਜੇਕਰ ਉਸ ਦਾ ਜੀਵਨ ਵਾਹਿਗੁਰੂ ਦਾ ਜੱਸ ਗਾਇਨ ਕਰਦਿਆਂ ਗੁਜ਼ਰੇ।
Fareedkot Teekaਜਬ ਹਰਿ ਗੁਣ ਗਾਵਤੇ ਜਨਮ ਬੀਤਤੇ ਹੈਂ॥੪॥੧॥੩੪॥☬ਏਕ ਕੁਸ਼ਟੀ ਬ੍ਰਾਹਮਨ ਥਾ। ਤਿਸ ਕੋ ਕਿਸੀ ਈਰਖਾ ਵਾਲੇ ਨੇ ਕਹਾ ਕਿ ਕਬੀਰ ਜੀ ਤੇਰਾ ਰੋਗ ਦੂਰ ਕਰੈਗਾ। ਜਬ ਵਹੁ ਆਇਆ ਤਬ ਘਰ ਮੇਂ ਲੋਈ ਜੀ ਥੀ, ਗੁਸਾਈਂ ਜੀ ਬਾਹਰ ਥੇ। ਤਬ ਲੋਈ ਜੀ ਨੇ ਤੀਨ ਬਾਰ ਰਾਮ ਕਹਾਇਆ, ਰੋਗੀ ਅਛਾ ਹੋ ਗਿਆ। ਜਬ ਕਬੀਰ ਜੀ ਆਏ ਤੋ ਪੀਠ ਦੇ ਬੈਠੇ ਕਿ ਤੈਨੇ ਰਾਮ ਨਾਮ ਇਤਨਾ ਸਸਤਾ ਸਮਝਾ ਕਿ ਤੀਨ ਬਾਰ ਕਹਾਇਆ ਏਕ ਬਾਰ ਥੋੜਾ ਥਾ। ਤਿਸ ਪਰਥਾਇ ਲੋਈ ਜੀ ਬੇਨਤੀ ਕਰਤੀ ਹੈ:
Prof. Sahib Singhਜੇ ਇਸ ਦੀ ਸਾਰੀ ਉਮਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਗੁਜ਼ਰੇ ॥੪॥੧॥੩੪॥* ਨੋਟ: ਜਿਵੇਂ ਪਿਛਲੇ ਸ਼ਬਦ ਵਿਚ ਸਾਡੇ ਕਈ ਵਿਦਵਾਨ ਕਬੀਰ ਜੀ ਦੀ ਮਾਂ ਨੂੰ ਆਪਣੀ ਨੂੰਹ ਵਾਸਤੇ ਕਲਪਦੀ ਦੱਸ ਰਹੇ ਹਨ, ਤਿਵੇਂ ਇੱਥੇ ਕਬੀਰ ਜੀ ਆਪ ਆਪਣੀ ਨੂੰਹ ਦੇ ਘੁੰਡ ਕੱਢਣ ਤੇ ਨਾਰਾਜ਼ ਹੁੰਦੇ ਦੱਸੇ ਜਾ ਰਹੇ ਹਨ। ਅਸੀਂ ਲਫ਼ਜ਼ 'ਬਹੁਰੀਆ' ਦਾ ਅਰਥ ਕਰਨ ਲਈ ਕਬੀਰ ਜੀ ਦੇ ਆਪਣੇ ਹੀ ਸ਼ਬਦ ਨੰ: ੩੧ ਦਾ ਆਸਰਾ ਲਵਾਂਗੇ।
SikhNet (Spanish)Sus Alabanzas que la esposa gana el corazón del Esposo. (4‑1‑34)