ੴ

ਸਿੱਖਬਾਣੀ · SikhBani

Ang 484

Sri Guru Granth Sahib · Raag Aasaa · 5 shabads, 51 lines
Translations
Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਮੇਰੀ ਬਹੁਰੀਆ ਕੋ ਧਨੀਆ ਨਾਉ ॥

meree bahureea ko dhaneea naau |

Sant Singh KhalsaMy daughter-in-law was first called Dhannia, the woman of wealth,
Manmohan SinghKabir's mother says, 'Our bride's Name was Dhani, meaning woman of wealth,
Manmohan Singh (Punjabi)ਕਬੀਰ ਦੀ ਮਾਤਾ ਆਖਦੀ ਹੈ ਸਾਡੀ ਬਹੁ ਦਾ ਨਾਮ ਧਨੀਆ ਭਾਵ ਧਨਵਾਨ ਇਸਤਰੀ ਸੀ,
Fareedkot Teekaਮੇਰੀ (ਬਹੁਰੀਆ) ਨੂੰਹ ਲੋਈ ਕਾ (ਧਨੀਆ) ਧਨਵੰਤੀ ਨਾਮ ਥਾ॥
Prof. Sahib Singhਮੇਰੀ ਜਿੰਦੜੀ-ਰੂਪ ਵਹੁਟੀ ਪਹਿਲਾਂ ਧਨ ਦੀ ਪਿਆਰੀ ਅਖਵਾਂਦੀ ਸੀ, (ਭਾਵ, ਮੇਰੀ ਜਿੰਦ ਪਹਿਲਾਂ ਮਾਇਆ ਨਾਲ ਪਿਆਰ ਕਰਿਆ ਕਰਦੀ ਸੀ)।

ਪਦ ਅਰਥ ਬਹੁਰੀਆ = ਅੰਞਾਣ ਵਹੁਟੀ, ਮੇਰੀ ਅੰਞਾਣ ਜਿੰਦ-ਰੂਪ ਵਹੁਟੀ। ਕੋ = ਦਾ। ਧਨੀਆ = ਧਨ ਵਾਲੀ, ਧਨ ਨਾਲ ਪਿਆਰ ਕਰਨ ਵਾਲੀ, ਮਾਇਆ ਨਾਲ ਮੋਹ ਕਰਨ ਵਾਲੀ।

SikhNet (Spanish)Mi nuera fue llamada primero Dhannia, la mujer de fortuna,

ਲੇ ਰਾਖਿਓ ਰਾਮ ਜਨੀਆ ਨਾਉ ॥੧॥

le raakhio raam janeea naau |1|

Sant Singh Khalsabut now she is called Raam-jannia, the servant of the Lord. ||1||
Manmohan Singhbut they have given her the Name of Ramjania, meaning Lord's attendant.
Manmohan Singh (Punjabi)ਪਰ ਉਨ੍ਹਾਂ (ਸੰਤਾਂ ਸਾਧੂਆਂ) ਨੇ ਉਸ ਦਾ ਨਾਮ "ਰਾਮ ਜਨੀਆ" ਭਾਵ ਸਾਹਿਬ ਦੀ ਸੇਵਕਣੀ ਰੱਖ ਦਿੱਤਾ ਹੈ।
Fareedkot Teekaਸੋ ਇਨ ਮੁੰਡੀਓਂ ਨੇ ਲੇ ਕਰ ਰਾਮ ਜਨੀਆ ਨਾਮ ਰਖ ਦੀਆ ਹੈ, ਭਾਵ ਇਹ ਕਿ ਇਹ ਨਾਮ ਕੁਲ ਬਧੂਓਂ ਕਾ ਨਹੀਂ ਚਾਹੀਐ। ਰਾਮ ਜਨੀ ਵੇਸਵਾ ਕੋ ਕਹਤੇ ਹੈਂ॥੧॥
Prof. Sahib Singh(ਮੇਰੇ ਸਤ-ਸੰਗੀਆਂ ਨੇ ਇਸ ਜਿੰਦ ਨੂੰ) ਆਪਣੇ ਅਸਰ ਹੇਠ ਲਿਆ ਕੇ ਇਸ ਦਾ ਨਾਮ ਰਾਮਦਾਸੀ ਰੱਖ ਦਿੱਤਾ (ਭਾਵ, ਇਸ ਜਿੰਦ ਨੂੰ ਪਰਮਾਤਮਾ ਦੀ ਦਾਸੀ ਅਖਵਾਉਣ-ਜੋਗ ਬਣਾ ਦਿੱਤਾ) ॥੧॥

ਪਦ ਅਰਥ ਲੇ = ਲੈ ਕੇ, ਆਪਣੇ ਅਸਰ ਹੇਠ ਲਿਆ ਕੇ। ਰਾਮ ਜਨੀਆ = ਰਾਮ ਦੀ ਦਾਸੀ, ਪਰਮਾਤਮਾ ਦੀ ਭਗਤਣੀ ॥੧॥

SikhNet (Spanish)pero ahora le llaman Ram Yania, la Sirvienta del Señor. (1)

ਇਨੑ ਮੁੰਡੀਅਨ; ਮੇਰਾ ਘਰੁ ਧੁੰਧਰਾਵਾ ॥

eina munddeean; meraa ghar dhundharaavaa |

Sant Singh KhalsaThese shaven-headed saints have ruined my house.
Manmohan SinghThese shaven fellows have ruined my house.
Manmohan Singh (Punjabi)ਇਨ੍ਹਾਂ ਸਿਰ-ਮੁਨਿਆਂ ਨੇ ਮੇਰਾ ਝੁੱਗਾ ਬਰਬਾਦ ਕਰ ਦਿੱਤਾ ਹੈ।
Fareedkot Teekaਹੇ ਸਖੀਓ! ਇਨ (ਮੁੰਡੀਅਨ) ਫਕੀਰੋਂ ਨੇ ਮੇਰਾ ਘਰੁ (ਧੁੰਧਰਾਵਾ) ਮਿਟੀ ਮੇਂ ਮਿਲਾਇ ਦੀਆ ਹੈ॥
Prof. Sahib Singhਇਹਨਾਂ ਸਤ-ਸੰਗੀਆਂ ਨੇ ਮੇਰਾ (ਉਹ) ਘਰ ਉਜਾੜ ਦਿੱਤਾ ਹੈ (ਜਿਸ ਵਿਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ),

ਪਦ ਅਰਥ ਇਨ੍ਹ੍ਹ = (ਲਫ਼ਜ਼ 'ਨ' ਦੇ ਹੇਠ ਅੱਧਾ 'ਹ' ਹੈ)। ਮੁੰਡੀਅਨ = ਸਾਧੂਆਂ ਨੇ, ਸਤ-ਸੰਗੀਆਂ ਨੇ। ਮੇਰਾ ਘਰੁ = ਉਹ ਘਰ ਜਿਸ ਵਿਚ ਮੇਰੀ 'ਧਨੀਆ' ਰਹਿੰਦੀ ਸੀ, ਉਹ ਹਿਰਦਾ ਰੂਪ ਘਰ ਜਿਸ ਵਿਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ। ਧੁੰਧਰਾਵਾ = ਧੁੰਧ ਵਾਲਾ ਕਰ ਦਿੱਤਾ ਹੈ, ਉਜਾੜ ਦਿੱਤਾ ਹੈ, ਮਿੱਟੀ ਵਿਚ ਮਿਲਾ ਦਿੱਤਾ ਹੈ, ਨਾਸ ਕਰ ਦਿੱਤਾ ਹੈ।

SikhNet (Spanish)Estos Santos de cabeza rasurada han arruinado mi hogar,

ਬਿਟਵਹਿ; ਰਾਮ ਰਮਊਆ ਲਾਵਾ ॥੧॥ ਰਹਾਉ ॥

bittaveh; raam rmaooaa laavaa |1| rahaau |

Sant Singh KhalsaThey have caused my son to start chanting the Lord's Name. ||1||Pause||
Manmohan SinghThey have set my son uttering the Lord's Name. Pause
Manmohan Singh (Punjabi)ਉਨ੍ਹਾਂ ਨੇ ਮੇਰੇ ਪੁੱਤ੍ਰ ਨੂੰ ਸਾਈਂ ਦਾ ਨਾਮ ਉਚਾਰਨ ਕਰਨ ਲਾ ਦਿੱਤਾ ਹੈ। ਠਹਿਰਾਉ।
Fareedkot Teekaਮੇਰੇ ਬੇਟੇ 'ਕਬੀਰ' ਕੋ ਰਾਮ ਕੇ (ਰਮਊਆ) ਸਿਮਰਨ ਮੇਂ ਲਗਾਇ ਦੀਆ ਹੈ॥੧॥ ਰਹਾਉ ॥
Prof. Sahib Singh(ਕਿਉਂਕਿ ਹੁਣ ਇਹਨਾਂ) ਮੇਰੇ ਅੰਞਾਣੇ ਮਨ ਨੂੰ ਪਰਮਾਤਮਾ ਦੇ ਸਿਮਰਨ ਦੀ ਚੇਟਕ ਲਾ ਦਿੱਤੀ ਹੈ ॥੧॥ ਰਹਾਉ ॥

ਪਦ ਅਰਥ (ਬਿਟਵਹਿ = ਮੇਰੇ ਅੰਞਾਣ ਬੇਟੇ ਨੂੰ, ਮੇਰੇ ਅੰਞਾਣ ਬਾਲ ਨੂੰ, ਮੇਰੇ ਅੰਞਾਣੇ ਮਨ ਨੂੰ। {ਨੋਟ: ਲਫ਼ਜ਼ 'ਬੇਟਾ' ਅਤੇ 'ਬਿਟਵਾ' ਵਿਚ ਫ਼ਰਕ ਹੈ। 'ਬਿਟਵਾ' ਦਾ ਅਰਥ ਹੈ 'ਅੰਞਾਣ ਬੇਟਾ'}। ਗੁਰੂ ਨਾਨਕ ਸਾਹਿਬ ਨੇ ਭੀ 'ਮਨ' ਨੂੰ 'ਬਾਲਕ' ਆਖਿਆ ਹੈ; ਜਿਵੇਂ: 'ਰਾਜਾ ਬਾਲਕੁ, ਨਗਰੀ ਕਾਚੀ, ਦੁਸਟਾ ਨਾਲਿ ਪਿਆਰੋ।' (ਬਸੰਤ ਮ: ੧)। ਬਾਲਕੁ = ਮਨ-ਬਾਲਕ। ਰਮਊਆ = ਰਾਮ ਸਿਮਰਨ ਦੀ ਬਾਣ। ਲਾਵਾ = ਲਾਇਆ, ਲਾ ਦਿੱਤਾ ॥੧॥ ਰਹਾਉ ॥

SikhNet (Spanish)dice mi mamá; se han llevado a mi hijo a contemplar al Señor.

ਕਹਤੁ ਕਬੀਰ; ਸੁਨਹੁ ਮੇਰੀ ਮਾਈ ॥

kehat kabeer; sunahu meree maaee |

Sant Singh KhalsaSays Kabeer, listen, O mother:
Manmohan SinghSays Kabir, "Listen, O my mother",
Manmohan Singh (Punjabi)ਕਬੀਰ ਜੀ ਆਖਦੇ ਹਨ, ਸ੍ਰਵਣ ਕਰ, ਹੇ ਮੈਡੀ ਅੰਮੜੀਏ!
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਮੇਰੀ ਮਾਈ! ਇਨ ਮੁੰਡੀਓਂ ਕੀ ਨਿੰਦਾ ਮਤ ਕਰੋ॥
Prof. Sahib Singhਕਬੀਰ ਆਖਦਾ ਹੈ-ਹੇ ਮੇਰੀ ਮਾਂ! ਸੁਣ,
SikhNet (Spanish)Dice Kabir, escucha, oh madre mía,

ਇਨੑ ਮੁੰਡੀਅਨ; ਮੇਰੀ ਜਾਤਿ ਗਵਾਈ ॥੨॥੩॥੩੩॥

eina munddeean; meree jaat gavaaee |2|3|33|

Sant Singh Khalsathese shaven-headed saints have done away with my low social status. ||2||3||33||
Manmohan SinghThese shaven heads have done away with my low caste.
Manmohan Singh (Punjabi)ਇਨ੍ਹਾਂ ਸਿਰ-ਮੁੰਨਿਆਂ ਨੇ ਮੇਰੀ ਨੀਚ ਜਾਤੀ ਦਾ ਨਮੂਦ ਹੀ ਚੱਕ ਦਿੱਤਾ ਹੈ,
Fareedkot Teekaਇਨ ਮੁੰਡੀਓਂ ਨੇ ਤੋ ਮੇਰੀ ਜਾਤੀ ਖੋਇ ਦਈ ਹੈ, ਭਾਵ ਇਹ ਕਿ ਜੁਲਾਹਾ ਮੰਦ ਜਾਤੀ ਹੋਤਾ ਹੈ, ਅਬ ਮੈਨੂੰ ਬ੍ਰਾਹਮਣਾਦਿ ਨਮਸਕਾਰ ਕਰਤੇ ਹੈਂ। ਵਾ ਮੇਰੀ ਬੁਧੀ ਰੂਪ ਬਹੂ ਕਾ ਧਨੀਆ ਅਰਥਾਤ ਧਨ ਸੇ ਪ੍ਰੀਤਿ ਕਰਨੇ ਵਾਲੀ ਨਾਮ ਥਾ, ਤਿਸ ਕਾ ਲੇ ਕਰ ਕੇ ਰਾਮ ਜਨੀ ਨਾਮ ਰਖ ਦੀਆ ਹੈ, ਭਾਵ ਇਹ ਕਿ ਪਰਮੇਸ਼੍ਵਰ ਨੇ ਸਮਝ ਵਾਲੀ ਕਰ ਦਈ ਹੈ। ਇਨ ਫਕੀਰੋਂ ਨੇ ਮੇਰਾ (ਘਰੁ) ਦੇਹ ਅਭਿਮਾਨ ਧੂਰ ਮੇਂ ਮਿਲਾਇ ਦੀਆ ਹੈ ਅਰਥਾਤ ਨਿਬਿਰਤ ਕਰ ਦੀਆ ਹੈ। ਬਿਟਵੈ ਮਨ ਕੋ ਰਾਮ ਜਪਨ ਮੇਂ ਲਗਾਇ ਦੀਆ ਹੈ। ਸ੍ਰੀ ਕਬੀਰ ਜੀ ਕਹਤੇ ਹੈਂ: ਇਸ ਮੇਰੀ ਬਾਤ ਕੋ ਸੁਨੋ ਕਿ (ਮਾਈ) ਮਾਇਆ ਪਤੀ ਪਰਮੇਸ਼੍ਵਰ ਕੇ ਸਾਥ ਮਿਲਾ ਕਰ ਇਨ ਸੰਤੋਂ ਨੇ ਮੇਰੀ ਜਾਤੀ ਔਰ ਦੇਹਿ ਅਹੰਤਾ ਖੋ ਦਈ ਹੈ॥੨॥੩॥੩੩॥☬ਕਬੀਰ ਕੀ ਨੂੰਹ ਨੇ ਸੰਤੋਂ ਸੇ ਘੁੰਡ ਕਾਢਾ ਥਾ। ਤਿਸ ਪਰ ਕਹਤੇ ਹੈਂ:
Prof. Sahib Singhਇਹਨਾਂ ਸਤ-ਸੰਗੀਆਂ ਨੇ ਮੇਰੀ (ਨੀਵੀਂ) ਜਾਤ (ਭੀ) ਮੁਕਾ ਦਿੱਤੀ ਹੈ (ਹੁਣ ਲੋਕ ਮੈਨੂੰ ਸ਼ੂਦਰ ਜਾਣ ਕੇ ਉਹ ਸ਼ੂਦਰਾਂ ਵਾਲਾ ਸਲੂਕ ਨਹੀਂ ਕਰਦੇ) ॥੨॥੩॥੩੩॥

ਪਦ ਅਰਥ ਜਾਤਿ = ਨੀਵੀਂ ਜਾਤ। ਗਵਾਈ = ਮੁਕਾ ਦਿੱਤੀ ਹੈ ॥੨॥੩॥੩੩॥

* ਨੋਟ: ਇਸ ਸ਼ਬਦ ਦੇ ਅਰਥ ਕਰਨ ਦੇ ਸੰਬੰਧ ਵਿਚ ਕਈ ਵਿਦਵਾਨ ਸੱਜਣ ਇਉਂ ਲਿਖਦੇ ਹਨ: (੧) ਇਸ ਸ਼ਬਦ ਦੀਆਂ ਪਹਿਲੀਆਂ ਚਾਰ ਤੁਕਾਂ ਕਬੀਰ ਜੀ ਦੀ ਮਾਂ ਵੱਲੋਂ ਹਨ ਪਿਛਲੀਆਂ ਦੋ ਕਬੀਰ ਜੀ ਵਲੋਂ ਉੱਤਰ ਹੈ। ਪੂਰਬ ਵਿਚ ਠਾਕਰਾਂ ਨਾਲ ਵਿਆਹੀਆਂ ਹੋਈਆਂ ਮੰਦਰਾਂ ਵਿਚ ਰਹਿੰਦੀਆਂ ਇਸਤ੍ਰੀਆਂ ਨੂੰ ਰਾਮ-ਜਨੀਆਂ ਕਹਿੰਦੇ ਹਨ; ਇਹ ਇਸਤ੍ਰੀਆਂ ਵੇਸਵਾ ਦਾ ਹੀ ਕੰਮ ਕਰਦੀਆਂ ਹਨ। ਸਾਧੂ ਤਾਂ ਕਬੀਰ ਜੀ ਦੀ ਵਹੁਟੀ ਨੂੰ 'ਰਾਮ-ਜਨੀਆ' ਅਰਥਾਤ ਭਗਤਣੀ ਕਹਿ ਕੇ ਬੁਲਾਂਦੇ ਸਨ, ਪਰ ਕਬੀਰ ਜੀ ਦੀ ਮਾਂ 'ਰਾਮ ਜਨੀਆ' ਦਾ ਦੂਜਾ ਅਰਥ ਸਮਝ ਕੇ ਦੁੱਖੀ ਹੁੰਦੀ ਸੀ। (੨) ਜੋ ਤਬਦੀਲੀ ਘਰ ਵਿਚ ਆ ਗਈ, ਉਹ ਕਬੀਰ ਜੀ ਦੀ ਮਾਤਾ ਨੂੰ ਪਸੰਦ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਰਦਾ ਰੂਹਾਂ ਨੂੰ ਮੁੜ ਜਿਵਾਉਣ ਲਈ ਸਮਰੱਥ ਹੈ। ਜੀਊਂਦੇ ਲੋਕ ਹੀ ਹੋਰਨਾਂ ਨੂੰ ਜਿਵਾਲ ਸਕਦੇ ਹਨ ਤੇ "ਜੀਵਤੇ ਕਉ ਜੀਵਤਾ ਮਿਲੈ" ਦੇ ਹੁਕਮ-ਅਨੁਸਾਰ ਜੀਊਂਦਿਆਂ ਦੀ ਬਾਣੀ ਵਿਚ ਜੀਊਂਦਿਆਂ ਦੀ ਹੀ ਬਾਣੀ ਰਲ ਸਕਦੀ ਹੈ। ਕਬੀਰ ਜੀ ਦੀ ਮਾਂ ਦੀ ਉਚਾਰੀ ਹੋਈ ਕਿਸੇ ਕਵਿਤਾ ਨੂੰ ਇਹਨਾਂ ਹੰਸ-ਉਡਾਰੀਆਂ ਵਿਚ ਕਿਤੇ ਥਾਂ ਨਹੀਂ ਸੀ ਮਿਲ ਸਕਦੀ। ਭਲਾ ਕੱਚੀਆਂ ਗੱਲਾਂ ਦਾ ਇੱਥੇ ਕੀਹ ਕੰਮ? ਸੋ, ਇਸ ਸ਼ਬਦ ਵਿਚ ਕਬੀਰ ਜੀ ਤੋਂ ਬਿਨਾ ਕਿਸੇ ਹੋਰ ਦੇ ਬੋਲ ਨਹੀਂ ਹੋ ਸਕਦੇ। ਇੱਕ ਗੱਲ ਹੋਰ ਭੀ ਸੋਚਣ ਵਾਲੀ ਹੈ। ਕਬੀਰ ਜੀ ਦੀ ਵਹੁਟੀ ਦਾ ਨਾਮ 'ਲੋਈ' ਸੀ। ਪਰ ਇਹ 'ਧਨੀਆ' ਕੌਣ ਆ ਗਈ? ਕੀ ਕਬੀਰ ਜੀ ਦੀਆਂ ਦੋ ਵਹੁਟੀਆਂ ਸਨ? ਜਦੋਂ ਇਸ

SikhNet (Spanish)observa bien que estos cabezas rasuradas no me han hecho perder mi baja casta. (2‑3‑33)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਰਹੁ ਰਹੁ ਰੀ ਬਹੁਰੀਆ; ਘੂੰਘਟੁ. ਜਿਨਿ ਕਾਢੈ ॥

rahu rahu ree bahureea; ghoonghatt. jin kaadtai |

Sant Singh KhalsaStay, stay, O daughter-in-law - do not cover your face with a veil.
Manmohan SinghStay, stay, O bride, veil not thy face.
Manmohan Singh (Punjabi)ਠਹਿਰ, ਠਹਿਰ ਹੇ ਬਹੂ ਤੂੰ ਘੁੰਡ ਨਾਂ ਕੱਢ।
Fareedkot Teekaਹੇ ਬਹੂ! (ਰਹੁ ਰਹੁ ਰੀ) ਠਹਰ ਠਹਰ ਅਬ ਤੂੰ ਲੋਕਿਕ ਲਜ੍ਯਾ ਕਰ ਘੂੰਘਟ ਮਤ ਕਾਢ॥
Prof. Sahib Singhਹੇ ਮੇਰੀ ਅੰਞਾਣ ਜਿੰਦੇ! ਹੁਣ ਬੱਸ ਕਰ, ਪ੍ਰਭੂ-ਪਤੀ ਵਲੋਂ ਘੁੰਡ ਕੱਢਣਾ ਛੱਡ ਦੇਹ, (ਜੇ ਸਾਰੀ ਉਮਰ ਪ੍ਰਭੂ ਨਾਲੋਂ ਤੇਰੀ ਵਿੱਥ ਹੀ ਰਹੀ, ਤਾਂ)

ਪਦ ਅਰਥ ਰਹੁ = ਬੱਸ ਕਰ, ਠਹਿਰ। ਰੀ ਬਹੁਰੀਆ = ਹੇ ਮੇਰੀ ਜਿੰਦ-ਰੂਪ ਵਹੁਟੀ! ਜਿਨਿ = ਮਤਾਂ, ਨਾਹ। ਜਿਨਿ ਕਾਢੈ = ਮਤਾਂ ਕੱਢੇ, ਨਾਹ ਕੱਢ। ਘੂੰਘਟੁ = ਘੁੰਡ, ਖਸਮ ਕੋਲੋਂ ਘੁੰਡ, ਖਸਮ-ਪ੍ਰਭੂ ਵਲੋਂ ਪਰਦਾ।

SikhNet (Spanish)Calma tu mano, oh nuera mía, no te pongas el velo en tu cara,

ਅੰਤ ਕੀ ਬਾਰ; ਲਹੈਗੀ ਨ ਆਢੈ ॥੧॥ ਰਹਾਉ ॥

ant kee baar; lahaigee na aadtai |1| rahaau |

Sant Singh KhalsaIn the end, this shall not bring you even half a shell. ||1||Pause||
Manmohan SinghAt the last moment this shall not fetch thee even half a shell. Pause.
Manmohan Singh (Punjabi)ਅਖੀਰ ਦੇ ਵੇਲੇ ਇਸ ਦਾ ਇੱਕ ਅੱਧੀ ਕੌਡੀ ਭੀ ਮੁੱਲ ਨਹੀਂ ਪੈਣਾ। ਠਹਿਰਾਉ।
Fareedkot Teekaਇਸ ਕਾ ਫਲ੍ਹ ਅੰਤ ਕੀ ਬਾਰ ਤੈਨੂੰ ਏਕ (ਆਢ) ਕਉਡੀ ਭੀ ਨ ਮਿਲੈਗੀ॥੧॥ ਰਹਾਉ ॥
Prof. Sahib Singhਤੇਰਾ ਸਾਰਾ ਜੀਵਨ ਅਜਾਈਂ ਚਲਿਆ ਜਾਇਗਾ (ਇਸ ਜੀਵਨ ਦਾ ਆਖ਼ਰ ਅੱਧੀ ਦਮੜੀ ਭੀ ਮੁੱਲ ਨਹੀਂ ਪੈਣਾ) ॥੧॥ ਰਹਾਉ ॥

ਪਦ ਅਰਥ ਅੰਤ ਕੀ ਬਾਰ = ਅੰਤ ਵੇਲੇ, ਇਹ ਜੀਵਨ ਖ਼ਤਮ ਹੋਇਆਂ। ਲਹੈਗੀ ਨ ਆਢੈ = ਅੱਧੀ ਦਮੜੀ ਭੀ ਤੈਨੂੰ ਨਹੀਂ ਮਿਲਣੀ, ਤੇਰਾ ਮੁੱਲ ਅੱਧੀ ਦਮੜੀ ਭੀ ਨਹੀਂ ਪੈਣਾ, ਤੇਰਾ ਸਾਰਾ ਜੀਵਨ ਅਜਾਈਂ ਚਲਿਆ ਜਾਇਗਾ ॥੧॥ ਰਹਾਉ ॥

SikhNet (Spanish)pues al fin de tu vida esta práctica de nada te va a servir. (1‑Pausa)

ਘੂੰਘਟੁ ਕਾਢਿ ਗਈ; ਤੇਰੀ ਆਗੈ ॥

ghoonghatt kaadt gee; teree aagai |

Sant Singh KhalsaThe one before you used to veil her face;
Manmohan SinghThe one before thee used to veil her face.
Manmohan Singh (Punjabi)ਤੇਰੇ ਤੋਂ ਮੂਹਰਲੀ ਘੁੰਡ ਕੱਢਿਆ ਕਰਦੀ ਸੀ।
Fareedkot Teekaਤੇਰੀ ਸੌਕਣ ਆਗੇ ਘੂੰਘਟ ਕਾਢ ਕਰ ਚਲੀ ਗਈ ਹੈ॥
Prof. Sahib Singhਤੈਥੋਂ ਪਹਿਲਾਂ (ਇਸ ਜਗਤ ਵਿਚ ਕਈ ਜਿੰਦ-ਵਹੁਟੀਆਂ ਪ੍ਰਭੂ ਵਲੋਂ) ਘੁੰਡ ਕੱਢ ਕੇ ਤੁਰ ਗਈਆਂ,

ਪਦ ਅਰਥ ਆਗੈ = ਤੈਥੋਂ ਪਹਿਲਾਂ। ਤੇਰੀ = ਤੇਰੀ ਮੱਤ ਵਾਲੀਆਂ ਕਈ ਜਿੰਦਾਂ। ਘੂੰਘਟ ਕਾਢਿ = ਖਸਮ-ਪ੍ਰਭੂ ਵਲੋਂ ਘੁੰਡ ਕੱਢ ਕੇ, ਖਸਮ-ਪ੍ਰਭੂ ਨੂੰ ਵਿਸਾਰ ਵਿਸਾਰ ਕੇ।

SikhNet (Spanish)La que estuvo antes que tú se fue al más allá haciéndolo todo;

ਉਨ ਕੀ ਗੈਲਿ; ਤੋਹਿ ਜਿਨਿ ਲਾਗੈ ॥੧॥

aun kee gail; tohi jin laagai |1|

Sant Singh Khalsado not follow in her footsteps. ||1||
Manmohan SinghFollow thou not in her foot-step.
Manmohan Singh (Punjabi)ਤੂੰ ਉਸ ਦੀ ਰੀਸ ਨਾਂ ਕਰ।
Fareedkot Teekaਉਨ ਕੀ ਡੰਡੀ ਤੂੰ ਨਾ ਲਗ, ਭਾਵ ਇਹ ਕਿ ਵਹੁ ਸੰਤੋਂ ਕੇ ਪ੍ਰਭਾਵ ਕੋ ਨਹੀਂ ਜਾਨਤੀ, ਤੂੰ ਸੰਤੋਂ ਕੀ ਸੇਵਾ ਨਿਸੰਕ ਹੋ ਕਰ ਕਰ॥੧॥
Prof. Sahib Singh(ਵੇਖੀਂ!) ਕਿਤੇ ਉਹਨਾਂ ਵਾਲੀ ਵਾਦੀ ਤੈਨੂੰ ਨਾਹ ਪੈ ਜਾਏ ॥੧॥

ਪਦ ਅਰਥ ਉਨ ਕੀ = ਉਹਨਾਂ ਦੀ {ਨੋਟ: ਲਫ਼ਜ਼ 'ਉਨ' ਦੱਸਦਾ ਹੈ ਕਿ ਇਸ ਤੋਂ ਪਹਿਲੀ ਤੁਕ ਵਿਚ ਕਿਸੇ ਇੱਕ ਦਾ ਜ਼ਿਕਰ ਨਹੀਂ ਹੈ, ਬਹੁਤੀਆਂ ਦਾ ਜ਼ਿਕਰ ਹੈ। ਇਸ ਤੁਕ ਵਿਚੋਂ ਕਬੀਰ ਜੀ ਦੇ ਪੁੱਤਰ ਦੀ ਕਿਸੇ ਦੂਜੀ ਵਹੁਟੀ ਦਾ ਖ਼ਿਆਲ ਬਣਾਉਣਾ ਉੱਕਾ ਹੀ ਗ਼ਲਤ ਹੈ}। ਗੈਲਿ = ਵਾਦੀ, ਆਦਤ। ਤੋਹਿ = ਤੈਨੂੰ। ਜਿਨਿ ਲਾਗੈ = ਮਤਾਂ ਲੱਗ ਜਾਏ, ਕਿਤੇ ਪੈ ਨਾਹ ਜਾਏ।॥੧॥

SikhNet (Spanish)asegúrate de no seguir su camino. (1)

ਘੂੰਘਟ ਕਾਢੇ ਕੀ; ਇਹੈ ਬਡਾਈ ॥

ghoonghatt kaadte kee; ihai baddaaee |

Sant Singh KhalsaThe only merit in veiling your face is
Manmohan SinghThe only merit of veiling the face is this that,
Manmohan Singh (Punjabi)ਘੁੰਡ ਕੱਢਣ ਦੀ ਕੇਵਲ ਏਹੀ ਵਿਸ਼ਾਲਤਾ ਹੈ,
Fareedkot Teekaਘੂੰਘਟ ਨਿਕਾਲਨੇ ਕੀ ਏਹੀ ਵਡਿਆਈ ਹੂਆ ਕਰਤੀ ਹੈ॥
Prof. Sahib Singh(ਪ੍ਰਭੂ-ਪਤੀ ਵਲੋਂ) ਘੁੰਡ ਕੱਢਿਆਂ (ਤੇ ਮਾਇਆ ਨਾਲ ਪ੍ਰੀਤ ਜੋੜਿਆਂ, ਇਸ ਜਗਤ ਵਿਚ ਲੋਕਾਂ ਵਲੋਂ)

ਪਦ ਅਰਥ ਬਡਾਈ = ਵਡਿਆਈ, ਮਾਣ, ਫ਼ਖ਼ਰ, ਇੱਜ਼ਤ, ਲੋਕਾਂ ਵਿਚ ਇੱਜ਼ਤ।

SikhNet (Spanish)Esto es nada más el mérito de cubrir tu cara para que por algunos días la gente diga

ਦਿਨ ਦਸ ਪਾਂਚ; ਬਹੂ ਭਲੇ ਆਈ ॥੨॥

din das paanch; bahoo bhale aaee |2|

Sant Singh Khalsathat for a few days, people will say, "What a noble bride has come". ||2||
Manmohan Singhfor five or ten days people say, "a good bride has come".
Manmohan Singh (Punjabi)ਕਿ ਪੰਜਾਂ ਜਾਂ ਦਸਾਂ ਦਿਹਾੜਿਆਂ ਲਈ ਲੋਕ ਆਖਦੇ ਹਨ, "ਚੰਗੀ ਵਹੁਟੀ ਆਈ ਹੈ।"
Fareedkot Teekaਦਸ ਪਾਂਚ ਦਿਨ ਲੋਕ ਕਹਤੇ ਹੈਂ ਕਿ ਅਮਕੀ ਬਹੂ ਬਹੁਤ ਭਲੇ ਸੁਭਾਉ ਵਾਲੀ ਆਈ ਹੈ॥੨॥
Prof. Sahib Singhਪੰਜ ਦਸ ਦਿਨ ਲਈ ਇਤਨੀ ਕੁ ਸ਼ੁਹਰਤ ਹੀ ਮਿਲਦੀ ਹੈ ਕਿ ਇਹ ਜਿੰਦ-ਵਹੁਟੀ ਚੰਗੀ ਆਈ (ਭਾਵ, ਲੋਕ ਇਤਨਾ ਕੁ ਹੀ ਆਖਦੇ ਹਨ ਕਿ ਫਲਾਣਾ ਬੰਦਾ ਚੰਗਾ ਕਮਾਊ ਜੰਮਿਆ; ਬੱਸ! ਮਰ ਗਿਆ ਤੇ ਗੱਲ ਭੁੱਲ ਗਈ) ॥੨॥

ਪਦ ਅਰਥ ਦਿਨ ਦਸ ਪਾਂਚ = ਪੰਜ ਦਸ ਦਿਨਾਂ ਲਈ ਹੀ। ਬਹੂ = ਇਹ ਜਿੰਦ-ਵਹੁਟੀ, ਇਹ ਜੀਵ-ਇਸਤ੍ਰੀ, ਇਹ ਜੀਵ ॥੨॥

SikhNet (Spanish)“¡qué noble es la novia!”, pero tu velo de nada te sirve. (2)

ਘੂੰਘਟੁ ਤੇਰੋ; ਤਉ ਪਰਿ ਸਾਚੈ ॥

ghoonghatt tero; tau par saachai |

Sant Singh KhalsaYour veil shall be true only if
Manmohan SinghThen alone shall thy veil be true,
Manmohan Singh (Punjabi)ਕੇਵਲ ਤਾਂ ਹੀ ਤੇਰਾ ਘੁੰਡ ਸੱਚਾ ਹੋਵੇਗਾ,
Fareedkot Teekaਹੇ ਬਹੂ! ਹਮਾਰੇ ਬਿਚਾਰ ਮੇਂ ਤੇਰਾ ਘੂੰਘਟ ਤਬ (ਪਰਿ) ਭਲੀ ਪ੍ਰਕਾਰ ਕਰ ਕੇ (ਸਾਚੈ) ਸਜੇਗਾ ਵਾ ਸਚੇ ਪੜਦੇ ਵਾਲਾ ਹੋਇਗਾ॥
Prof. Sahib Singh(ਪਰ, ਹੇ ਜਿੰਦੇ! ਇਹ ਤਾਂ ਸੀ ਝੂਠਾ ਘੁੰਡ ਜੋ ਤੂੰ ਪ੍ਰਭੂ-ਪਤੀ ਵਲੋਂ ਕੱਢੀ ਰੱਖਿਆ, ਤੇ ਚਾਰ ਦਿਨ ਜਗਤ ਵਿਚ ਮਾਇਆ ਕਮਾਣ ਦੀ ਸ਼ੁਹਰਤ ਖੱਟੀ),

ਪਦ ਅਰਥ ਤਉ ਪਰਿ = ਤਦੋਂ ਹੀ।

SikhNet (Spanish)Tu velo realmente importa si cantas

ਹਰਿ ਗੁਨ ਗਾਇ; ਕੂਦਹਿ ਅਰੁ ਨਾਚੈ ॥੩॥

har gun gaae; koodeh ar naachai |3|

Sant Singh Khalsayou skip, dance and sing the Glorious Praises of the Lord. ||3||
Manmohan Singhif thou jump, dance and sing God's praise.
Manmohan Singh (Punjabi)ਜੇਕਰ ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਟੱਪੇ ਤੇ ਨੱਚੇ।
Fareedkot Teekaਜਬ ਹਰਿ ਕੇ ਗੁਣਾਨਬਾਦ ਮੇਂ ਪ੍ਰੇਮ ਕਰ ਮਸਤ ਹੂਈ ਹੂਈ ਦੇਹਾਧਿਆਸ ਸੇ ਰਹਤ ਹੋ ਕਰ ਨਾਚਨੇ ਕੂਦਨੇ ਲਗੇਗੀ, ਭਾਵ ਲੋਕ ਲਜਿਆ ਕੋ ਤਿਆਗ ਕਰ ਭਗਤੀ ਕਰੇਗੀ॥੩॥
Prof. Sahib Singhਤੇਰਾ ਸੱਚਾ ਘੁੰਡ ਤਦੋਂ ਹੀ ਹੋ ਸਕਦਾ ਹੈ ਜੇ (ਮਾਇਆ ਦੇ ਮੋਹ ਵਲੋਂ ਮੂੰਹ ਲੁਕਾ ਕੇ) ਪ੍ਰਭੂ ਦੇ ਗੁਣ ਗਾਵੇਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਹੁਲਾਰਾ ਤੇਰੇ ਅੰਦਰ ਉੱਠੇ ॥੩॥

ਪਦ ਅਰਥ ਕੂਦਹਿ ਨਾਚੈ = (ਹੇ ਜਿੰਦੇ!) ਜੇ ਤੂੰ ਕੁੱਦੇਂ ਤੇ ਨੱਚੇਂ, ਜੇ ਤੇਰੇ ਅੰਦਰ ਉਤਸ਼ਾਹ ਪੈਦਾ ਹੋਵੇ, ਜੇ ਤੇਰੇ ਅੰਦਰ ਖਿੜਾਉ ਪੈਦਾ ਹੋਵੇ ॥੩॥

SikhNet (Spanish)las Alabanzas del Señor y bailas Su Alabanza. (3)

ਕਹਤ ਕਬੀਰ; ਬਹੂ ਤਬ ਜੀਤੈ ॥

kehat kabeer; bahoo tab jeetai |

Sant Singh KhalsaSays Kabeer, the soul-bride shall win,
Manmohan SinghSays Kabir, then alone can the bride win,
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਤਾਂ ਹੀ ਵਹੁਟੀ ਜਿੱਤ ਸਕਦੀ ਹੈ,
Fareedkot Teekaਇਸ ਸਬਦ ਕਾ ਦੂਸਰਾ ਅਰਥ ਪਰਮੇਸ਼੍ਵਰ ਭਜਨ ਤੇ ਆਲਸ ਕਰਤੀ ਨਿਜ ਬੁਧੀ ਪ੍ਰਤੀ ਉਪਦੇਸ਼ ਹੈ: ਸ੍ਰੀ ਕਬੀਰ ਜੀ ਕਹਤੇ ਹੈਂ: ਤਬ ਤੂੰ ਜਨਮ ਕੋ ਜੀਤੇਂਗੀ, ਭਾਵ ਜਨਮ ਸਫਲਾ ਕਰ ਲੇਵੇਂਗੀ॥
Prof. Sahib Singhਕਬੀਰ ਆਖਦਾ ਹੈ-ਜਿੰਦ-ਵਹੁਟੀ ਤਦੋਂ ਹੀ ਮਨੁੱਖ-ਜਨਮ ਦੀ ਬਾਜ਼ੀ ਜਿੱਤਦੀ ਹੈ,

ਪਦ ਅਰਥ ਬਹੂ = ਜਿੰਦ ਵਹੁਟੀ।

SikhNet (Spanish)Dice Kabir, es bailando y cantando

ਹਰਿ ਗੁਨ ਗਾਵਤ; ਜਨਮੁ ਬਿਤੀਤੈ ॥੪॥੧॥੩੪॥

har gun gaavat; janam biteetai |4|1|34|

Sant Singh Khalsaonly if she passes her life singing the Lord's Praises. ||4||1||34||
Manmohan Singhif she passes her life singing God's praise.
Manmohan Singh (Punjabi)ਜੇਕਰ ਉਸ ਦਾ ਜੀਵਨ ਵਾਹਿਗੁਰੂ ਦਾ ਜੱਸ ਗਾਇਨ ਕਰਦਿਆਂ ਗੁਜ਼ਰੇ।
Fareedkot Teekaਜਬ ਹਰਿ ਗੁਣ ਗਾਵਤੇ ਜਨਮ ਬੀਤਤੇ ਹੈਂ॥੪॥੧॥੩੪॥☬ਏਕ ਕੁਸ਼ਟੀ ਬ੍ਰਾਹਮਨ ਥਾ। ਤਿਸ ਕੋ ਕਿਸੀ ਈਰਖਾ ਵਾਲੇ ਨੇ ਕਹਾ ਕਿ ਕਬੀਰ ਜੀ ਤੇਰਾ ਰੋਗ ਦੂਰ ਕਰੈਗਾ। ਜਬ ਵਹੁ ਆਇਆ ਤਬ ਘਰ ਮੇਂ ਲੋਈ ਜੀ ਥੀ, ਗੁਸਾਈਂ ਜੀ ਬਾਹਰ ਥੇ। ਤਬ ਲੋਈ ਜੀ ਨੇ ਤੀਨ ਬਾਰ ਰਾਮ ਕਹਾਇਆ, ਰੋਗੀ ਅਛਾ ਹੋ ਗਿਆ। ਜਬ ਕਬੀਰ ਜੀ ਆਏ ਤੋ ਪੀਠ ਦੇ ਬੈਠੇ ਕਿ ਤੈਨੇ ਰਾਮ ਨਾਮ ਇਤਨਾ ਸਸਤਾ ਸਮਝਾ ਕਿ ਤੀਨ ਬਾਰ ਕਹਾਇਆ ਏਕ ਬਾਰ ਥੋੜਾ ਥਾ। ਤਿਸ ਪਰਥਾਇ ਲੋਈ ਜੀ ਬੇਨਤੀ ਕਰਤੀ ਹੈ:
Prof. Sahib Singhਜੇ ਇਸ ਦੀ ਸਾਰੀ ਉਮਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਗੁਜ਼ਰੇ ॥੪॥੧॥੩੪॥

* ਨੋਟ: ਜਿਵੇਂ ਪਿਛਲੇ ਸ਼ਬਦ ਵਿਚ ਸਾਡੇ ਕਈ ਵਿਦਵਾਨ ਕਬੀਰ ਜੀ ਦੀ ਮਾਂ ਨੂੰ ਆਪਣੀ ਨੂੰਹ ਵਾਸਤੇ ਕਲਪਦੀ ਦੱਸ ਰਹੇ ਹਨ, ਤਿਵੇਂ ਇੱਥੇ ਕਬੀਰ ਜੀ ਆਪ ਆਪਣੀ ਨੂੰਹ ਦੇ ਘੁੰਡ ਕੱਢਣ ਤੇ ਨਾਰਾਜ਼ ਹੁੰਦੇ ਦੱਸੇ ਜਾ ਰਹੇ ਹਨ। ਅਸੀਂ ਲਫ਼ਜ਼ 'ਬਹੁਰੀਆ' ਦਾ ਅਰਥ ਕਰਨ ਲਈ ਕਬੀਰ ਜੀ ਦੇ ਆਪਣੇ ਹੀ ਸ਼ਬਦ ਨੰ: ੩੧ ਦਾ ਆਸਰਾ ਲਵਾਂਗੇ।

SikhNet (Spanish)Sus Alabanzas que la esposa gana el corazón del Esposo. (4‑1‑34)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਕਰਵਤੁ ਭਲਾ; ਨ ਕਰਵਟ ਤੇਰੀ ॥

karavat bhalaa; na karavatt teree |

Sant Singh KhalsaI would rather be cut apart by a saw, than have You turn Your back on me.
Manmohan SinghTo be cut with the saw is better than that thou turnest thy back on me.
Manmohan Singh (Punjabi)ਤੇਰੀ ਮੇਰੇ ਵਲ ਪਿੱਠ ਕਰਨ ਨਾਲੋ ਆਰੇ ਨਾਲ ਚੀਰ ਜਾਣਾ ਮੇਰੇ ਲਈ ਵਧੇਰੇ ਚੰਗਾ ਹੈ।
Fareedkot Teeka(ਕਰਵਤ) ਕਾਸੀ ਕਰਵਤ ਲੇ ਲੇਨਾ ਅਛਾ ਹੈ ਪਰੰਤੂ ਆਪ ਕੀ ਪੀਠ ਫੇਰਨੀ ਅਛੀ ਨਹੀਂ ਹੈ॥
Prof. Sahib Singhਦਾਤਾ! ਤੇਰੇ ਪਿੱਠ ਦੇਣ ਨਾਲੋਂ ਮੈਨੂੰ (ਸਰੀਰ ਉੱਤੇ) ਆਰਾ ਸਹਾਰ ਲੈਣਾ ਚੰਗਾ ਹੈ (ਭਾਵ, ਆਰੇ ਨਾਲ ਸਰੀਰ ਚਿਰਾਣ ਵਿਚ ਇਤਨੀ ਪੀੜ ਨਹੀਂ, ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਜੇ ਰਹਿਣ ਵਿਚ ਹੈ);

ਪਦ ਅਰਥ ਕਰਵਤੁ = {Skt. कर्वत्र} ਆਰਾ। ਕਰਵਟ = ਪਿੱਠ।

SikhNet (Spanish)Prefiero ser cortado vivo con serrucho a que Tú me voltees la Espalda;

ਲਾਗੁ ਗਲੇ; ਸੁਨੁ ਬਿਨਤੀ ਮੇਰੀ ॥੧॥

laag gale; sun binatee meree |1|

Sant Singh KhalsaHug me close, and listen to my prayer. ||1||
Manmohan SinghTake me to thy bosom and hear my entreaty.
Manmohan Singh (Punjabi)ਮੈਨੂੰ ਆਪਣੀ ਛਾਤੀ ਨਾਲ ਲਾ ਅਤੇ ਮੇਰੀ ਪ੍ਰਾਰਥਨਾ ਸ੍ਰਵਣ ਕਰ।
Fareedkot Teekaਅਬ ਮੇਰੀ ਬੇਨਤੀ ਸੁਨ ਕਰ ਮੇਰੇ ਗਲੇ ਲਗੋ॥੧॥
Prof. Sahib Singh(ਹੇ ਸੱਜਣ ਪ੍ਰਭੂ!) ਮੇਰੀ ਅਰਜੋਈ ਸੁਣ, ਤੇ ਮੇਰੇ ਗਲ ਲੱਗ (ਭਾਵ, ਤੇਰੀ ਯਾਦ ਮੇਰੇ ਗਲ ਦਾ ਹਾਰ ਬਣੀ ਰਹੇ) ॥੧॥
SikhNet (Spanish)llévame en Tu Pecho, oh Señor, y escucha mi plegaria. (1)

ਹਉ ਵਾਰੀ; ਮੁਖੁ ਫੇਰਿ ਪਿਆਰੇ ॥

hau vaaree; mukh fer piaare |

Sant Singh KhalsaI am a sacrifice to You - please, turn Your face to me, O Beloved Lord.
Manmohan SinghI am a sacrifice unto thee. Turn thy face towards me, O my beloved.
Manmohan Singh (Punjabi)ਮੈਂ ਤੇਰੇ ਉਤੋਂ ਘੋਲੀ ਵੰਞਦੀ ਹਾਂ। ਆਪਣਾ ਮੁੱਖੜਾ ਮੇਰੇ ਵਲ ਮੋੜ, ਹੇ ਮੈਡੇ ਪ੍ਰੀਤਮ!
Fareedkot Teekaਹੇ ਪ੍ਯਾਰੇ! ਮੈਂ ਬਲਿਹਾਰ ਜਾਉਂ ਮੇਰਾ ਅਪਰਾਧ ਖ੍ਯਮਾ ਕਰੋ ਔਰ ਮੇਰੀ ਓਰ ਮੁਖ ਕਰੋ॥
Prof. Sahib Singhਹੇ ਪਿਆਰੇ ਪ੍ਰਭੂ! ਮੈਂ ਤੈਥੋਂ ਕੁਰਬਾਨ! ਮੇਰੇ ਵੱਲ ਤੱਕ;

ਪਦ ਅਰਥ ਹਉ ਵਾਰੀ = ਮੈਂ ਤੈਥੋਂ ਸਦਕੇ। ਪਿਆਰੇ = ਹੇ ਪਿਆਰੇ ਪ੍ਰਭੂ।

SikhNet (Spanish)Oh Bienamado, vuelve Tu Mirada hacia mí, pues yo ofrezco mi ser en sacrificio a Ti.

ਕਰਵਟੁ ਦੇ; ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥

karavatt de; mo kau kaahe kau maare |1| rahaau |

Sant Singh KhalsaWhy have You turned Your back to me? Why have You killed me? ||1||Pause||
Manmohan SinghWhy doest thou kill me by turning thy back on me? Pause
Manmohan Singh (Punjabi)ਤੂੰ ਆਪਣੀ ਕੰਡ ਮੇਰੇ ਵਲ ਕਰਕੇ, ਮੈਨੂੰ ਕਿਉਂ ਕੋਸਦੀ ਹੈਂ? ਠਹਿਰਾਉ।
Fareedkot Teeka(ਕਰਵਟ) ਪੀਠ ਫੇਰ ਕਰ ਮੇਰੇ ਕੋ ਕ੍ਯੋਂ ਮਾਰਤੇ ਹੋ॥੧॥ ਰਹਾਉ ॥
Prof. Sahib Singhਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈਂ? (ਭਾਵ, ਜੇ ਤੂੰ ਮੇਰੇ ਉੱਤੇ ਮਿਹਰ ਦੀ ਨਜ਼ਰ ਨਾਹ ਕਰੇਂ, ਤਾਂ ਮੈਂ ਜੀਊ ਨਹੀਂ ਸਕਦਾ) ॥੧॥ ਰਹਾਉ ॥
SikhNet (Spanish)¿Por qué me vuelves tan miserable Yéndote de mí? (1‑Pausa)

ਜਉ ਤਨੁ ਚੀਰਹਿ; ਅੰਗੁ ਨ ਮੋਰਉ ॥

jau tan cheereh; ang na morau |

Sant Singh KhalsaEven if You cut my body apart, I shall not pull my limbs away from You.
Manmohan SinghEven if thou cut my body, I shall not turn away my limb from thee.
Manmohan Singh (Punjabi)ਜੇਕਰ ਤੂੰ ਮੇਰਾ ਸਰੀਰ ਵੀ ਚੀਰ ਸੁੱਟਨੇ ਤਾਂ ਭੀ ਮੈਂ ਆਪਣਾ ਅੰਗ ਤੇਰੇ ਵਲੋਂ ਨਹੀਂ ਮੋੜਾਂਗੀ।
Fareedkot Teekaਜਉ ਤੁਮ ਮੇਰੇ ਸਰੀਰ ਕੋ ਸਸਤ੍ਰੋਂ ਕਰ ਕੇ ਚੀਰ ਦੇਉ ਤਬ ਭੀ ਮੈਂ ਆਪਨਾ ਅੰਗ ਨ ਮੋੜਉ ਨ ਫੇਰੂੰਗੀ ਅਰਥਾਤ ਸਨਮੁਖ ਰਹੂੰਗੀ॥
Prof. Sahib Singhਹੇ ਪ੍ਰਭੂ! ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਭੀ ਮੈਂ (ਇਸ ਨੂੰ ਬਚਾਣ ਦੀ ਖ਼ਾਤਰ) ਪਿਛਾਂਹ ਨਹੀਂ ਹਟਾਵਾਂਗਾ;

ਪਦ ਅਰਥ ਅੰਗੁ = ਸਰੀਰ। ਨ ਮੋਰਉ = ਮੈਂ ਪਿਛਾਂਹ ਨਾਹ ਹਟਾਵਾਂਗਾ, ਮੈਂ ਨਹੀਂ ਮੋੜਾਂਗਾ।

SikhNet (Spanish)Si partes mi cuerpo en dos, no voy a decir que no, y si mi cuerpo se cae en dos,

ਪਿੰਡੁ ਪਰੈ; ਤਉ ਪ੍ਰੀਤਿ. ਨ ਤੋਰਉ ॥੨॥

pindd parai; tau preet. na torau |2|

Sant Singh KhalsaEven if my body falls, I shall not break my bonds of love with You. ||2||
Manmohan SinghEven though my body falls, I shall not break my love with thee, even then.
Manmohan Singh (Punjabi)ਭਾਵੇਂ ਮੇਰੀ ਦੇਹ ਢਹਿ ਪਵੇ, ਤਾਂ ਭੀ ਮੈਂ ਤੇਰੇ ਨਾਲੋਂ ਆਪਣਾ ਪਿਆਰਾ ਨਹੀਂ ਤੋੜਾਗੀ।
Fareedkot Teeka(ਪਿੰਡੁ ਪਰੈ) ਸਰੀਰ ਭੀ ਨਾਸ ਹੋ ਜਾਇ ਪਰੰਤੂ ਆਪ ਕੇ ਚਰਨੋਂ ਸੇ ਪ੍ਰੀਤ ਨ ਤੋੜੂੰਗੀ॥੨॥
Prof. Sahib Singhਇਹ ਸਰੀਰ ਨਾਸ ਹੋ ਜਾਣ ਤੇ ਭੀ ਮੈਂ ਤੇਰੇ ਨਾਲੋਂ ਪਿਆਰ ਨਹੀਂ ਤੋੜਨਾ ॥੨॥

ਪਦ ਅਰਥ ਪਿੰਡੁ ਪਰੈ = ਜੇ ਮੇਰਾ ਸਰੀਰ ਢਹਿ ਭੀ ਪਏਗਾ, ਜੇ ਸਰੀਰ ਨਾਸ ਭੀ ਹੋ ਜਾਇਗਾ ॥੨॥

SikhNet (Spanish)no voy a romper mis amarras Contigo. (2)

ਹਮ ਤੁਮ ਬੀਚੁ; ਭਇਓ ਨਹੀ ਕੋਈ ॥

ham tum beech; bheo nahee koee |

Sant Singh KhalsaBetween You and I, there is no other.
Manmohan SinghBetween me and thee, there is not another.
Manmohan Singh (Punjabi)ਮੇਰੇ ਤੇ ਤੇਰੇ ਵਿਚਕਾਰ ਹੋਰ ਕੋਈ ਨਹੀਂ।
Fareedkot Teekaਆਪਮੇਂ ਔਰ ਹਮਾਰੇ ਮੇਂ ਕੋਈ (ਬੀਚੁ) ਭੇਦ ਨਹੀਂ ਭ੍ਯਾ॥
Prof. Sahib Singhਹੇ ਪਿਆਰੇ! ਮੇਰੇ ਤੇਰੇ ਵਿਚ ਕੋਈ ਵਿੱਥ ਨਹੀਂ ਹੈ,

ਪਦ ਅਰਥ ਬੀਚੁ = ਵਿੱਥ।

SikhNet (Spanish)Entre Tú y yo no hay nadie más;

ਤੁਮਹਿ ਸੁ ਕੰਤ; ਨਾਰਿ ਹਮ ਸੋਈ ॥੩॥

tumeh su kant; naar ham soee |3|

Sant Singh KhalsaYou are the Husband Lord, and I am the soul-bride. ||3||
Manmohan SinghThou art the same Spouse and I the same wife.
Manmohan Singh (Punjabi)ਤੂੰ ਓਹੀ ਪਤੀ ਹੈ ਤੇ ਮੈਂ ਓਹੀ ਪਤਨੀ।
Fareedkot Teekaਕ੍ਯੋਂਕਿ ਆਪ ਵੋਹੀ ਕੰਤ ਹੋ ਔਰ (ਨਾਰਿ ਹਮ ਸੋਈ) ਮੈਂ ਵਹੀ ਇਸਤ੍ਰੀ ਹੂੰ॥੩॥
Prof. Sahib Singhਤੂੰ ਉਹੀ ਪ੍ਰਭੂ-ਖਸਮ ਹੈਂ ਤੇ ਮੈਂ ਜੀਵ-ਇਸਤ੍ਰੀ ਤੇਰੀ ਨਾਰ ਹਾਂ ॥੩॥

ਪਦ ਅਰਥ ਤੁਮਹਿ = ਤੂੰ ਹੀ। ਸੋਈ = ਉਹੀ ॥੩॥

SikhNet (Spanish)Tú eres mi Esposo y yo Tu novia. (3)

ਕਹਤੁ ਕਬੀਰੁ; ਸੁਨਹੁ ਰੇ ਲੋਈ ॥

kehat kabeer; sunahu re loee |

Sant Singh KhalsaSays Kabeer, listen, O people:
Manmohan SinghSays Kabir, hear O Loi, my wife.
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਲੋਈ! ਮੇਰੀ ਪਤਨੀਏ ਸੁਣ:
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਲੋਈ! ਤੂੰ ਸੁਨੁ ਤੇਰੀ ਪ੍ਰਾਰਥਨਾ ਸੇ ਹਮ ਤੇਰੀ ਤਰਫ ਮੁਖੁ ਕਰਤੇ ਹੈਂ॥
Prof. Sahib Singh(ਇਹ ਵਿੱਥ ਪੁਆਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ, ਸੋ,) ਕਬੀਰ ਆਖਦਾ ਹੈ-ਸੁਣ, ਹੇ ਜਗਤ! (ਹੇ ਜਗਤ ਦੇ ਮੋਹ!)

ਪਦ ਅਰਥ ਰੇ ਲੋਈ = ਹੇ ਲੋਕ! ਹੇ ਜਗਤ! ਹੇ ਦੁਨੀਆ ਦੇ ਮੋਹ!।

SikhNet (Spanish)Dice Kabir, oh Loi, esposa mía, con Fe en Dios,

ਅਬ ਤੁਮਰੀ; ਪਰਤੀਤਿ ਨ ਹੋਈ ॥੪॥੨॥੩੫॥

ab tumaree; parateet na hoee |4|2|35|

Sant Singh Khalsanow, I place no reliance in you. ||4||2||35||
Manmohan SinghNow, no reliance can be pleased in thee.
Manmohan Singh (Punjabi)ਹੁਣ ਤੇਰੇ ਉਤੇ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ।
Fareedkot Teekaਪਰੰਤੂ ਅਬ ਤੇਰੀ ਪ੍ਰਤੀਤ ਨ ਕਰੈਂਗੇ ਕ੍ਯੋਂ ਜੋ ਤੈਨੇ ਰਾਮ ਨਾਮ ਕੋ ਐਸਾ ਸਸਤਾ ਜਾਨਾ॥੪॥੨॥੩੫॥☬ਇਸ ਸਬਦ ਕਾ ਦੂਸਰਾ ਅਰਥੁ ਬ੍ਰਹਮ ਵਿਦ੍ਯਾ ਜਗ੍ਯਾਸੂ ਪ੍ਰਤੀ ਕਹਿਤੀ ਹੈ: ਹੇ ਪ੍ਯਾਰੇ ਜਗ੍ਯਾਸੂ ਅਧਿਕਾਰੀ! ਮੈਂ ਆਪ ਕੇ ਬਲਿਹਾਰਨੇ ਜਾਤੀ ਹੂੰ। ਮੇਰੀ ਤਰਫ ਆਪਣਾ ਮੁਖ ਕਰੁ, ਭਾਵ ਧਾਰਨ ਕਰ। ਮੇਰੀ ਤਰਫ ਪੀਠ ਦੇ ਕਰ ਮੇਰੇ ਕੋ ਕ੍ਯੋਂ ਮਾਰਤਾ, ਭਾਵ ਦੁਖ ਦੇਤਾ ਹੈਂ। ਦ੍ਵੈਤ ਵਾਦੀਓਂ ਕੀ ਤਰਕੋਂ ਰੂਪ ਕਰਵਤੁ ਮੇਰੇ ਕੋ ਅਛਾ ਹੈ, ਪਰੰਤੂ ਤੇਰੀ ਪੀਠ ਦੇਣੀ ਅਛੀ ਨਹੀਂ। ਮੇਰੀ ਬੇਨਤੀ ਸੁਨ ਕਰ ਗਲ ਮੇਂ ਲਾਗੁ, ਭਾਵ ਕੰਠ ਸੇ ਭੀ ਅਦ੍ਵੈਤ ਕੇ ਕਥਨ ਕਰਨ ਵਾਲੀਆਂ ਸ਼੍ਰੁਤੀਆਂ ਕੋ ਉਚਾਰਨ ਕਰੁ। ਜੇਕਰ ਤੁਮ ਮੇਰੀ ਤਰਫੋਂ (ਅੰਗ) ਰਿਦਾ ਮੋੜੇਂ ਨਹੀਂ ਤੋ ਤੇਰੇ ਤਨ ਅਭਿਮਾਨ ਕੋ ਵਾ ਤੀਨ ਸਰੀਰੋਂ ਕੋ ਚੀਰੋਂਗੀ, ਭਾਵ ਨਸ੍ਟ ਕਰੋਂਗੀ। ਤੁਮਾਰਾ ਸਰੀਰ ਭੀ ਗਿਰ ਪੜਾ ਤੋ ਭੀ ਹਮਾਰੇ ਸੇ ਪ੍ਰੀਤੀ ਨ ਤੋੜੋ, ਹਮਾਰੇ ਤੁਮਾਰੇ ਮੇਂ ਕੋਈ ਭੇਦੁ ਨਹੀਂ ਹੂਆ ਹੈ। ਤੁਮ ਸੋਈ ਕੰਤ ਹੋ, ਭਾਵ ਅਧਿਕਾਰੀ ਹੋ। ਅਰ ਮੈਂ ਸੋਈ ਨਾਰਿ ਹਾਂ ਜਿਸ ਬ੍ਰਹਮਵਿਦ੍ਯਾ ਕੋ ਪੂਰਬ ਤੇਰੇ ਜੈਸੇ ਅਧਿਕਾਰੀ ਗ੍ਰਹਣ ਕਰਤੇ ਚਲੇ ਆਏ ਹੈਂ। ਸ੍ਰੀ ਕਬੀਰ ਜੀ ਕਹਤੇ ਹੈਂ: ਆਗੇ ਸੇ ਜਗ੍ਯਾਸੂ ਕਹਤੇ ਹੈਂ: ਹੇ (ਲੋਈ) ਪ੍ਰਕਾਸ਼ ਰੂਪ ਵਾ ਪ੍ਰਕਾਸ਼ ਕਰਨੇ ਵਾਲੀ ਬ੍ਰਹਮਵਿਦ੍ਯਾ ਤੂੰ ਸੁਣੁ, ਅਬ ਤਕ ਮੇਰੇ ਕੋ ਤੇਰੀ ਪ੍ਰਤੀਤਿ ਨਹੀਂ ਹੋਈ ਥੀ ਕਿ ਤੂੰ ਐਸੀ ਹੈਂ, ਅਬ ਪ੍ਰਤੀਤਿ ਹੋਈ ਹੈ, ਸੋ ਤੇਰੇ ਕੋ ਨਹੀਂ ਤਿਆਗੋਂਗਾ॥੪॥੨॥੩੫॥☬ਏਕ ਪੰਡਿਤ ਗੁਸ
Prof. Sahib Singhਹੁਣ ਕਦੇ ਮੈਂ ਤੇਰਾ ਇਤਬਾਰ ਨਹੀਂ ਕਰਾਂਗਾ (ਹੇ ਮੋਹ! ਹੁਣ ਮੈਂ ਤੇਰੇ ਜਾਲ ਵਿਚ ਨਹੀਂ ਫਸਾਂਗਾ, ਤੂੰ ਹੀ ਮੈਨੂੰ ਮੇਰੇ ਪਤੀ-ਪ੍ਰਭੂ ਤੋਂ ਵਿਛੋੜਦਾ ਹੈਂ) ॥੪॥੨॥੩੫॥

* ਸ਼ਬਦ ਦਾ ਭਾਵ: ਜਗਤ ਦਾ ਮੋਹ ਜੀਵ ਨੂੰ ਪ੍ਰਭੂ ਨਾਲੋਂ ਵਿਛੋੜਦਾ ਹੈ, ਇਸ ਤੋਂ ਬਚਣ ਲਈ ਸਦਾ ਪ੍ਰਭੂ ਦੇ ਦਰ ਤੇ ਅਰਦਾਸ ਕਰਨੀ ਜ਼ਰੂਰੀ ਹੈ।੩੫। * ਨੋਟ: ਇਸ ਸ਼ਬਦ ਦਾ ਅਰਥ ਕਰਨ ਲੱਗਿਆਂ ਵਿਦਵਾਨ ਸੱਜਣ ਆਮ ਤੌਰ ਤੇ ਇਕ ਅਜੀਬ ਜਿਹੀ ਕਹਾਣੀ ਇਉਂ ਲਿਖ ਰਹੇ ਹਨ: (੧) ਕਬੀਰ ਜੀ ਦੇ ਘਰੋਂ ਮਾਈ ਲੋਈ ਪਹਿਲਾਂ ਤਾਂ ਇਹਨਾਂ ਤਬਦੀਲੀਆਂ ਦੇ ਵਿਰੁਧ ਅੜੀ ਰਹੀ, ਫਿਰ ਖਿਮਾ ਮੰਗਦੀ ਹੈ, ਪਰ ਕਬੀਰ ਜੀ ਨਰਾਜ਼ ਹੀ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਹੁਣ ਤੇਰੇ ਉੱਤੇ ਇਤਬਾਰ ਨਹੀਂ ਰਿਹਾ। (੨) ਲੋਈ ਦੇ ਕਿਸੇ ਸੰਤ ਦੀ ਪ੍ਰਸ਼ਾਦ ਨਾਲ ਸੇਵਾ ਨ ਕਰਨ ਤੇ ਕਬੀਰ ਜੀ ਰੰਜ ਹੋ ਕੇ ਬਹਿ ਗਏ। ਲੋਈ ਨੇ ਇਹ ਬੇਨਤੀ ਕੀਤੀ; ਪਿਛਲੀਆਂ ਦੋ ਤੁਕਾਂ ਕਬੀਰ ਜੀ ਦੀਆਂ ਹਨ, ਬਾਕੀ ਲੋਈ ਜੀ ਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੇ ਜੀਵਨ ਦੀ ਥੰਮ੍ਹੀ ਹੈ। ਇਹ ਐਸੇ ਆਤਮਕ ਵਲਵਲੇ ਹਨ, ਜੋ ਹਰੇਕ ਸਿੱਖ ਦੇ ਅੰਦਰ ਉੱਠਣੇ ਜ਼ਰੂਰੀ ਹਨ। ਇੱਥੇ ਕਿਸੇ ਐਸੀਆਂ ਹੋ ਬੀਤੀਆਂ ਗੱਲਾਂ ਦਾ ਜ਼ਿਕਰ ਨਹੀਂ, ਜੋ ਹੁਣ ਸਾਡੇ ਜੀਵਨ ਵਿਚ ਨਹੀਂ ਵਾਪਰ ਸਕਦੀਆਂ ਜਾਂ ਨਹੀਂ ਵਾਪਰਨੀਆਂ ਚਾਹੀਦੀਆਂ। ਬਾਣੀ ਵਿਚ ਜੀਵਨ ਦੇ ਉਹ ਤਰੰਗ ਤੇ ਉਹ ਨਿਯਮ ਦਿੱਤੇ ਹਨ, ਜੋ, ਜਦ ਤਕ ਜਗਤ ਬਣਿਆ ਰਹੇਗਾ ਇਨਸਾਨੀ ਜੀਵਨ ਉਤੇ ਢੁਕਦੇ ਰਹਿਣਗੇ, ਤੇ ਹਨੇਰੇ ਵਿਚ ਤੁਰਦੇ ਜੀਵਾਂ ਨੂੰ ਸਹੀ ਰਾਹ ਦੱਸਦੇ ਰਹਿਣਗੇ। ਜੇ ਕੋਈ ਸ਼ਬਦ ਐਸ ਵੇਲੇ ਮਨੁੱਖਾ-ਜੀਵਨ ਵਿਚ ਠੀਕ ਫਬਵਾਂ ਨਹੀਂ ਜਾਪਦਾ, ਤਾਂ ਉਸ ਦੇ ਅਰਥ ਕਰਨ ਵੇਲੇ ਕੋਈ ਬੀਤੀ ਕਹਾਣੀ ਜੋੜ

SikhNet (Spanish)ahora ya no dependo de ti. (4‑2‑35)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਕੋਰੀ ਕੋ; ਕਾਹੂ. ਮਰਮੁ ਨ ਜਾਨਾਂ ॥

koree ko; kaahoo. maram na jaanaan |

Sant Singh KhalsaNo one knows the secret of God, the Cosmic Weaver.
Manmohan SinghNone knows the secret of God, the weaver,
Manmohan Singh (Punjabi)ਕੋਈ ਭੀ ਜੁਲਾਹੇ ਵਾਹਿਗੁਰੂ ਦੇ ਭੇਤ ਨੂੰ ਨਹੀਂ ਜਾਣਦਾ।
Fareedkot Teekaਹੇ ਪੰਡਿਤ ਜੀ! (ਕੋਰੀ) ਜੁਲਾਹੇ ਕਾ ਤੋ ਕਿਸੀ ਨੇ ਭੇਦ ਨਹੀਂ ਜਾਨਾ॥
Prof. Sahib Singh(ਤੁਸੀ ਸਾਰੇ ਮੈਨੂੰ 'ਜੁਲਾਹ ਜੁਲਾਹ' ਆਖ ਕੇ ਛੁਟਿਆਉਣ ਦੇ ਜਤਨ ਕਰਦੇ ਹੋ, ਪਰ ਤੁਹਾਨੂੰ ਪਤਾ ਨਹੀਂ ਕਿ ਪਰਮਾਤਮਾ ਭੀ ਜੁਲਾਹਾ ਹੀ ਹੈ) ਤੁਸਾਂ ਕਿਸੇ ਨੇ ਉਸ ਜੁਲਾਹ ਦਾ ਭੇਤ ਨਹੀਂ ਪਾਇਆ,

ਪਦ ਅਰਥ ਕੋਰੀ = ਜੁਲਾਹ। ਕੋ = ਦਾ। ਮਰਮੁ = ਭੇਤ। ਕਾਹੂ = ਕਿਸੇ ਨੇ।

SikhNet (Spanish)Nadie conoce el misterio de un tejedor como yo,

ਸਭੁ ਜਗੁ ਆਨਿ; ਤਨਾਇਓ ਤਾਨਾਂ ॥੧॥ ਰਹਾਉ ॥

sabh jag aan; tanaaeo taanaan |1| rahaau |

Sant Singh KhalsaHe has stretched out the fabric of the whole world. ||1||Pause||
Manmohan SinghHe has stretched the wrap of the whole world. Pause.
Manmohan Singh (Punjabi)ਉਸ ਨੇ ਸਮੂਹ ਜਹਾਨ ਦਾ ਤਾਣਾ ਤਣਿਆ ਹੋਇਆ ਹੈ। ਠਹਿਰਾਉ।
Fareedkot Teekaਸਭ ਸੰਸਾਰ ਕਾ ਜਿਸ ਬ੍ਰਹਮ ਨੇ ਮਾਯਾ ਸਬਲ ਹੋ ਕਰ ਮਾਯਾ ਦ੍ਵਾਰੇ ਆਪ ਸੇ ਭਿੰਨ ਤਾਨਾ ਤਨਾਯਾ ਹੈ, ਸੋ ਅਸਲ ਜੁਲਾਹਾ ਹੈ। ਇਸ ਵਾਸਤੇ ਉਸ ਕੋ ਉਤਪਤਿ ਕੀਏ ਹੂਏ ਹਮ ਤੁਮ ਸਭੀ ਜੁਲਾਹੇ ਹੈਂ॥੧॥ ਰਹਾਉ ॥
Prof. Sahib Singhਜਿਸ ਨੇ ਇਹ ਸਾਰਾ ਜਗਤ ਪੈਦਾ ਕਰ ਕੇ (ਮਾਨੋ) ਤਾਣਾ ਤਣ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਆਨਿ = ਲਿਆ ਕੇ, ਪੈਦਾ ਕਰ ਕੇ ॥੧॥ ਰਹਾਉ ॥

SikhNet (Spanish)aunque todos vengan para que les teja su ropa. (1‑Pausa)

ਜਬ ਤੁਮ; ਸੁਨਿ ਲੇ ਬੇਦ ਪੁਰਾਨਾਂ ॥

jab tum; sun le bed puraanaan |

Sant Singh KhalsaWhen you listen to the Vedas and the Puraanas,
Manmohan SinghWhen thou shalt hear the Vedas and Puranas,
Manmohan Singh (Punjabi)ਜਦ ਤੂੰ ਵੇਦਾਂ ਅਤੇ ਪੁਰਾਨਾ ਨੂੰ ਸੁਣੇਗੀ,
Fareedkot Teekaਹੇ ਪੰਡਿਤ ਜੀ! ਜਬ ਤੁਮ ਨੇ ਬੇਦ ਪੁਰਾਨੋਂ ਸੇ ਸੁਨ ਲੀਆ ਹੈ ਕਿ ਇਹ ਸੰਸਾਰ ਰੂਪ ਤਾਨਾ ਸਭ ਮਾਯਾ ਸਬਲ ਬ੍ਰਹਮ ਕਾ ਹੈ॥
Prof. Sahib Singh(ਹੇ ਪੰਡਿਤ ਜੀ!) ਜਿਤਨਾ ਚਿਰ ਤੁਸੀ ਵੇਦ ਪੁਰਾਣ ਸੁਣਦੇ ਰਹੇ,

ਪਦ ਅਰਥ ਜਬ = ਜਿਤਨਾ ਚਿਰ। ਸੁਨਿ ਲੇ = ਸੁਣ ਲਏ।

SikhNet (Spanish)Mientras ustedes escuchan los Vedas y los Puranas,

ਤਬ ਹਮ; ਇਤਨਕੁ ਪਸਰਿਓ ਤਾਨਾਂ ॥੧॥

tab ham; itanak pasario taanaan |1|

Sant Singh Khalsayou shall know that the whole world is only a small piece of His woven fabric. ||1||
Manmohan Singhthen shalt thou know that the whole world is a small woven warp of His.
Manmohan Singh (Punjabi)ਤਦ ਤੈਨੂੰ ਪਤਾ ਲੱਗੇਗਾ ਕਿ ਸਾਰੀ ਸ੍ਰਿਸ਼ਟੀ ਉਸ ਦਾ ਇੱਕ ਨਿੱਕਾ ਜੇਹਾ ਉਣਿਆ ਹੋਇਆ ਤਾਣਾ ਹੈ।
Fareedkot Teekaਤਬ ਹਮ ਨੇ ਭੀ ਤੋ ਇਤਨਾਕੁ ਬ੍ਰਹਮਾਂਡ ਮਾਤ੍ਰ ਤਾਂਨਾ ਸੰਤੋਂ ਦ੍ਵਾਰੇ ਪ੍ਰਮੇਸਰ ਸੇ ਤਨਾ ਹੂਆ ਜਾਨਾ ਹੈ॥੧॥
Prof. Sahib Singhਮੈਂ ਉਤਨਾ ਚਿਰ ਥੋੜ੍ਹਾ ਜਿਹਾ ਤਾਣਾ ਤਣ ਲਿਆ (ਭਾਵ, ਤੁਸੀ ਵੇਦ ਪੁਰਾਨਾਂ ਦੇ ਪਾਠੀ ਹੋਣ ਦਾ ਮਾਣ ਕਰਦੇ ਹੋ, ਪਰ ਤੁਸਾਂ ਇਸ ਵਿੱਦਿਆ ਨੂੰ ਉਸੇ ਤਰ੍ਹਾਂ ਰੋਜ਼ੀ ਲਈ ਵਰਤਿਆ ਹੈ ਜਿਵੇਂ ਮੈਂ ਤਾਣਾ ਤਣਨ ਤੇ ਕੰਮ ਨੂੰ ਵਰਤਦਾ ਹਾਂ, ਦੋਹਾਂ ਵਿਚ ਕੋਈ ਫ਼ਰਕ ਨਾਹ ਪਿਆ ਪਰ ਫਿਰ ਵਿਦਵਾਨ ਹੋਣ ਦਾ ਅਤੇ ਬ੍ਰਾਹਮਣ ਹੋਣ ਦਾ ਮਾਣ ਕੂੜਾ ਹੀ ਹੈ) ॥੧॥

ਪਦ ਅਰਥ ਤਬ = ਉਨਾ ਚਿਰ। ਪਸਰਿਓ = ਤਣ ਲਿਆ ॥੧॥

SikhNet (Spanish)yo veo la creación entera desenvolviéndose en la Alabanza del Señor.

ਧਰਨਿ ਅਕਾਸ ਕੀ; ਕਰਗਹ ਬਨਾਈ ॥

dharan akaas kee; karagah banaaee |

Sant Singh KhalsaHe has made the earth and sky His loom.
Manmohan SinghThe earth and sky the Lord has made His loom.
Manmohan Singh (Punjabi)ਧਰਤੀ ਤੇ ਅਸਮਾਨ ਨੂੰ ਸੁਆਮੀ ਨੇ ਆਪਣੀ ਖੱਡੀ ਬਣਾਇਆ ਹੈ।
Fareedkot Teekaਹੇ ਪੰਡਿਤ ਜੀ! ਧਰਤੀ ਔਰ ਅਕਾਸ ਕੀ ਈਸ੍ਵਰ ਨੇ (ਕਰਗਹ) ਕੰਘੀ ਬਨਾਈ ਹੈ॥
Prof. Sahib Singh(ਉਸ ਪ੍ਰਭੂ-ਜੁਲਾਹ ਨੇ) ਧਰਤੀ ਤੇ ਅਕਾਸ਼ ਦੀ ਕੰਘੀ ਬਣਾ ਦਿੱਤੀ ਹੈ,

ਪਦ ਅਰਥ ਧਰਨਿ = ਧਰਤੀ। ਕਰਗਹ = ਕੰਘੀ, ਕੱਪੜਾ ਉਣਨ ਵੇਲੇ ਜੋ ਅਗਾਂਹ ਪਿਛਾਂਹ ਕਰਦੀ ਹੈ, ਇਸ ਨੂੰ ਜੁਲਾਹ ਵਾਰੀ ਵਾਰੀ ਹਰੇਕ ਹੱਥ ਵਿਚ ਰੱਖਦਾ ਹੈ।

SikhNet (Spanish)De la tierra y del cielo el Señor ha hecho un telar,

ਚੰਦੁ ਸੂਰਜੁ ਦੁਇ; ਸਾਥ ਚਲਾਈ ॥੨॥

chand sooraj due; saath chalaaee |2|

Sant Singh KhalsaUpon it, He moves the two bobbins of the sun and the moon. ||2||
Manmohan SinghTherein He has moved the Two bobbins of the moon and the sun.
Manmohan Singh (Punjabi)ਉਸ ਅੰਦਰ ਉਸ ਨੇ ਚੰਦਰਮਾ ਅਤੇ ਸੂਰਜ ਦੀਆਂ ਦੋ ਨਲੀਆਂ ਚਲਾਈਆਂ ਹਨ।
Fareedkot Teekaਔਰ ਇਸ ਬ੍ਰਹਮਾਂਡ ਤਾਨੀ ਮੇਂ ਚੰਦ੍ਰਮਾ ਔਰ ਸੂਰਜ ਰੂਪ ਦੋ (ਸਾਥ) ਨਾਲਾਂ ਚਲਾਈਆਂ ਹੈਂ॥੨॥
Prof. Sahib Singhਚੰਦ ਅਤੇ ਸੂਰਜ ਨੂੰ ਉਹ (ਉਸ ਕੰਘੀ ਦੇ ਨਾਲ) ਨਾਲਾਂ ਬਣਾ ਕੇ ਵਰਤ ਰਿਹਾ ਹੈ ॥੨॥

ਪਦ ਅਰਥ ਸਾਥ = ਜੁਲਾਹੇ ਦੀਆਂ ਨਾਲਾਂ ॥੨॥

SikhNet (Spanish)y el sol y la luna son trama y urdimbre. (2)

ਪਾਈ ਜੋਰਿ. ਬਾਤ ਇਕ ਕੀਨੀ; ਤਹ ਤਾਂਤੀ ਮਨੁ ਮਾਨਾਂ ॥

paaee jor. baat ik keenee; teh taantee man maanaan |

Sant Singh KhalsaPlacing my feet together, I have accomplished one thing - my mind is pleased with that Weaver.
Manmohan SinghJoining my feet I have done one thing, that is with that wearer my mind is pleased.
Manmohan Singh (Punjabi)ਆਪਣੇ ਪੈਰ ਜੋੜ ਕੇ ਮੈਂ ਇਕ ਗੱਲ ਕੀਤੀ ਹੈ ਉਸ ਜੁਲਾਹੇ ਨਾਲ ਮੇਰਾ ਮਨੂਆ ਰੀਝ ਗਿਆ ਹੈ।
Fareedkot Teekaਸਰਬ ਕੀ ਬਾਤ ਏਕ ਅਪਨੇ ਬਸ ਕਰੀ ਹੈ। ਇਹੀ ਪਊਓਂ ਕੀ ਜੋੜੀ ਹੈ, ਜੋ ਜੁਲਾਹੇ ਕੇ ਪੈਰੋਂ ਕੇ ਨੀਚੇ ਖੜਾਮੇਂ ਹੋਤੀ ਹੈਂ। ਤਿਸ (ਤਾਂਤੀ) ਜੁਲਾਹੇ ਸੇ ਮੇਰਾ ਮਨ ਮਾਨਾ ਹੈ॥
Prof. Sahib Singhਜੁਲਾਹੇ ਦੇ ਪਊਇਆਂ ਦੀ ਜੋੜੀ ਉਸ ਜੁਲਾਹ-ਪ੍ਰਭੂ ਨੇ (ਜਗਤ ਦੀ ਜਨਮ-ਮਰਨ ਦੀ) ਖੇਡ ਰਚ ਦਿੱਤੀ ਹੈ, ਮੈਂ ਜੁਲਾਹੇ ਦਾ ਮਨ ਉਸ ਜੁਲਾਹ-ਪ੍ਰਭੂ ਵਿਚ ਟਿਕ ਗਿਆ ਹੈ, ਜਿਸ ਨੇ ਇਹ ਖੇਡ ਰਚੀ ਹੈ।

ਪਦ ਅਰਥ ਪਾਈ ਜੋਰਿ = ਪਊਇਆਂ ਦੀ ਜੋੜੀ ਜਿਨ੍ਹਾਂ ਉੱਤੇ ਦੋਵੇਂ ਪੈਰ ਰੱਖ ਕੇ ਜੁਲਾਹ ਵਾਰੋ-ਵਾਰੀ ਹਰੇਕ ਪੈਰ ਨੂੰ ਦੱਬ ਕੇ ਕੱਪੜਾ ਉਣਦਾ ਹੈ। ਬਾਤ ਇਕ = ਇਹ ਜਗਤ-ਖੇਡ। ਤਹ = ਉਸ ਜੁਲਾਹੇ ਵਿਚ। ਤਾਂਤੀ = ਜੁਲਾਹ। ਤਾਂਤੀ ਮਨੁ = (ਮੈਂ) ਜੁਲਾਹੇ ਦਾ ਮਨ।

SikhNet (Spanish)Junto mis manos en oración y mi mente está complacida con el Señor,

ਜੋਲਾਹੇ ਘਰੁ ਅਪਨਾ ਚੀਨੑਾਂ; ਘਟ ਹੀ ਰਾਮੁ ਪਛਾਨਾਂ ॥੩॥

jolaahe ghar apanaa cheenaan; ghatt hee raam pachhaanaan |3|

Sant Singh KhalsaI have come to understand my own home, and recognize the Lord within my heart. ||3||
Manmohan SinghKabir weaver has understood his own house and recognised the Lord in his heart.
Manmohan Singh (Punjabi)ਕਬੀਰ ਜੁਲਾਹੇ ਨੇ ਆਪਣੇ ਨਿੱਜ ਦੇ ਝੁੱਗੇ ਨੂੰ ਸਮਝ ਲਿਆ ਹੈ ਅਤੇ ਆਪਣੇ ਦਿਲ ਵਿੱਚ ਸੁਆਮੀ ਨੂੰ ਸਿੰਞਾਣ ਲਿਆ ਹੈ।
Fareedkot Teekaਮੈਂ ਜੁਲਾਹੇ ਨੇ ਜਬ ਅਪਨਾ (ਘਰੁ) ਸਰੂਪ ਜਾਨਾ ਤਬ ਰਾਮ ਕੋ ਘਟ ਹੀ ਮੇਂ ਪਛਾਨਾ ਹੈ॥੩॥
Prof. Sahib Singhਮੈਂ ਜੁਲਾਹ ਨੇ (ਉਸ ਜੁਲਾਹ-ਪ੍ਰਭੂ ਦੇ ਚਰਨਾਂ ਵਿਚ ਜੁੜ ਕੇ) ਆਪਣਾ ਹੀ ਘਰ ਲੱਭ ਲਿਆ ਹੈ, ਤੇ ਮੈਂ ਆਪਣੇ ਹਿਰਦੇ ਵਿਚ ਹੀ ਉਸ ਪਰਮਾਤਮਾ ਨੂੰ (ਬੈਠਾ) ਪਛਾਣ ਲਿਆ ਹੈ ॥੩॥

ਪਦ ਅਰਥ ਘਰੁ = ਸਰੂਪ। ਚੀਨ੍ਹ੍ਹਾ = ਪਛਾਣ ਲਿਆ ਹੈ। ਘਟ ਹੀ = ਘਟਿ ਹੀ, ਹਿਰਦੇ ਵਿਚ ਹੀ ॥੩॥

SikhNet (Spanish)pues yo, el tejedor, habiendo examinado mi ser, conozco a mi Señor dentro de mi propio hogar. (3)

ਕਹਤੁ ਕਬੀਰੁ; ਕਾਰਗਹ ਤੋਰੀ ॥

kehat kabeer; kaaragah toree |

Sant Singh KhalsaSays Kabeer, when my body workshop breaks,
Manmohan SinghSays Kabir, when my body work-shop breaks,
Manmohan Singh (Punjabi)ਕਬੀਰ ਜੀ ਆਖਦੇ ਹਨ, ਜਦ ਦੇਹ ਦਾ ਕਾਰਖਾਨਾ ਟੁਟਦਾ ਹੈ,
Prof. Sahib Singhਕਬੀਰ ਆਖਦਾ ਹੈ-ਜਦੋਂ ਉਹ ਜੁਲਾਹ (ਇਸ ਜਗਤ-) ਕੰਘੀ ਨੂੰ ਤੋੜ ਦੇਂਦਾ ਹੈ,

ਪਦ ਅਰਥ ਕਾਰਗਹ = (ਜਗਤ-ਰੂਪ) ਕੰਘੀ। ਤੋਰੀ = ਤੋੜ ਦਿੱਤੀ, ਤੋੜ ਦੇਂਦਾ ਹੈ।

SikhNet (Spanish)Dice Kabir, cuando el telar del cuerpo se rompe,

ਸੂਤੈ ਸੂਤ ਮਿਲਾਏ. ਕੋਰੀ ॥੪॥੩॥੩੬॥

sootai soot milaae. koree |4|3|36|

Sant Singh Khalsathe Weaver shall blend my thread with His thread. ||4||3||36||
Manmohan Singhthe weaver Lord blends my thread with His own thread.
Manmohan Singh (Punjabi)ਤਾਂ ਸਾਹਿਬ ਜੁਲਾਹਾ ਮੇਰੇ ਧਾਗੇ ਨੂੰ ਆਪਣੇ ਨਿੱਜ ਦੇ ਧਾਗੇ ਨਾਲ ਮਿਲਾ ਲੈਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਬ ਪਰਮੇਸ੍ਵਰ ਜੁਲਾਹੇ ਨੇ (ਕਾਰਗਹ) ਕੰਘੀ ਤੋੜ ਦਈ ਤਬ ਅਪਨੀ (ਸੂਤੈ ਸੂਤ) ਚੈਤੰਨ੍ਯਸਤਾ ਮੇਂ ਇਸ ਪ੍ਰਪੰਚ ਰਚਨਾ ਕੋ ਮਿਲਾਇ ਲੇਤਾ ਹੈ, ਭਾਵ ਪ੍ਰਲੈ ਕਰ ਦੇਤਾ ਹੈ॥੪॥੩॥੩੬॥
Prof. Sahib Singhਤਾਂ ਸੂਤਰ ਵਿਚ ਸੂਤਰ ਰਲਾ ਦੇਂਦਾ ਹੈ (ਭਾਵ, ਸਾਰੇ ਜਗਤ ਨੂੰ ਆਪਣੇ ਵਿਚ ਮਿਲਾ ਲੈਂਦਾ ਹੈ) ॥੪॥੩॥੩੬॥

ਪਦ ਅਰਥ ਸੂਤੈ = ਸੂਤਰ ਵਿਚ ॥੪॥੩॥੩੬॥

* ਨੋਟ: ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ, ਜਾਤ ਦੇ ਜੁਲਾਹ। ਬ੍ਰਾਹਮਣ ਦੀ ਨਜ਼ਰ ਵਿਚ ਉਹ ਇਕ ਸ਼ੂਦਰ ਸਨ, ਜਿਸ ਨੂੰ ਸ਼ਾਸਤ੍ਰ ਭਜਨ ਕਰਨ ਦੀ ਆਗਿਆ ਨਹੀਂ ਦੇਂਦੇ। ਫਿਰ, ਉਹ ਲੋਕ ਤਾਂ ਡੁੱਬੇ ਪਏ ਮੂਰਤੀ ਪੂਜਾ-ਵਿਚ, ਤੇ ਕਬੀਰ ਜੀ ਹਰਿ-ਸਿਮਰਨ ਦੀ ਮੌਜ ਵਿਚ ਮਗਨ। ਉਹਨਾਂ ਨੂੰ ਇਹ ਗੱਲ ਕਿਵੇਂ ਭਾਵੇ? ਉਹਨਾਂ ਲਈ ਇਹ ਕੁਦਰਤੀ ਸੀ ਕਿ ਕਬੀਰ ਜੀ ਨੂੰ 'ਜੁਲਾਹ, ਜੁਲਾਹ' ਆਖ ਆਖ ਕੇ ਆਪਣੇ ਦਿਲ ਦਾ ਸਾੜ ਕੱਢਣ। ਕਬੀਰ ਜੀ ਇਹਨਾਂ ਦੀ ਇਸ ਨਫ਼ਰਤ ਨੂੰ ਮਖ਼ੋਲ ਕਰਦੇ ਹਨ ਕਿ ਇਕੱਲਾ ਮੈਂ ਹੀ ਜੁਲਾਹ ਨਹੀਂ, ਪਰਮਾਤਮਾ ਭੀ ਜੁਲਾਹ ਹੀ ਹੈ। ਵੇਖੋ ਰਵਿਦਾਸ ਜੀ ਦਾ ਸ਼ਬਦ ਸੋਰਠਿ ਰਾਗ ਵਿਚ-"ਚਮਰਟਾ ਗਾਠਿ ਨ ਜਨਈ"।

SikhNet (Spanish)el hilo de mi Conciencia se inmerge en el Ser de Dios. (4‑3‑36)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
Fareedkot Teekaਪਾਖੰਡੀਓਂ ਕੇ ਪ੍ਰਤਿ ਕਹਤੇ ਹੈਂ:
SikhNet (Spanish)Asa

ਅੰਤਰਿ ਮੈਲੁ. ਜੇ ਤੀਰਥ ਨਾਵੈ; ਤਿਸੁ ਬੈਕੁੰਠ ਨ ਜਾਨਾਂ ॥

antar mail. je teerath naavai; tis baikuntth na jaanaan |

Sant Singh KhalsaWith filth within the heart, even if one bathes at sacred places of pilgrimage, still, he shall not go to heaven.
Manmohan SinghWith filth within, if one bathes at the shrines one goes not to heaven.
Manmohan Singh (Punjabi)ਅੰਦਰ ਮਲੀਣਤਾ ਹੁੰਦਿਆਂ ਜੇਕਰ ਬੰਦਾ ਧਰਮ ਅਸਥਾਨਾਂ ਤੇ ਇਸ਼ਨਾਨ ਕਰੇ ਤਦ ਉਹ ਸੁਰਗ ਨੂੰ ਨਹੀਂ ਜਾਂਦਾ।
Fareedkot Teekaਹੇ ਭਾਈ! ਅੰਤਸਕਰਣ ਰਾਗ ਦ੍ਵੈਖ ਮੈਲ ਸੇ ਭਰਾ ਹੈ ਔਰ ਬਾਹਰ ਤੀਰਥੋਂ ਮੇਂ ਜਾਇਕਰ ਇਸਨਾਨ ਕਰੈ, ਤਿਸ ਕਾ ਬੈਕੁੰਠ ਮੇਂ ਜਾਨਾ ਨਹੀਂ ਹੋਤਾ ਅਰਥਾਤ ਅਬਿਨਾਸੀ ਪਦ ਪ੍ਰਾਪਤ ਨਹੀਂ ਹੋਤਾ॥
Prof. Sahib Singhਜੇ ਮਨ ਵਿਚ ਵਿਕਾਰਾਂ ਦੀ ਮੈਲ (ਭੀ ਟਿਕੀ ਰਹੇ, ਤੇ) ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ;

ਪਦ ਅਰਥ ਅੰਤਰਿ = ਮਨ ਵਿਚ। ਮੈਲੁ = ਵਿਕਾਰਾਂ ਦੀ ਮੈਲ।

SikhNet (Spanish)Si uno está sucio en el interior, aunque se bañe en las aguas santas no se va a liberar.

ਲੋਕ ਪਤੀਣੇ. ਕਛੂ ਨ ਹੋਵੈ; ਨਾਹੀ ਰਾਮੁ ਅਯਾਨਾ ॥੧॥

lok pateene. kachhoo na hovai; naahee raam ayaanaa |1|

Sant Singh KhalsaNothing is gained by trying to please others - the Lord cannot be fooled. ||1||
Manmohan SinghNothing is gained by pleasing the people t as the Lord is not a simpleton.
Manmohan Singh (Punjabi)ਲੋਕਾਂ ਨੂੰ ਖੁਸ਼ ਕਰਨ ਦੁਆਰਾ ਕੁੱਛ ਨਹੀਂ ਬਣਦਾ, ਪ੍ਰਭੂ ਕੋਈ ਨਾਦਾਨ ਨਹੀਂ।
Fareedkot Teekaਲੋਕ ਜਦ੍ਯਪਿ ਬਾਹਰਲੇ ਭੇਖ ਕੋ ਅਛਾ ਸਮਝ ਕਰ ਪਤੀਆਇ ਭੀ ਜਾਇ ਪਰ ਤਿਨ ਕੇ ਪਤਿਯਾਵਨੇ ਸੇ ਕਛੁ ਨਹੀਂ ਹੋਤਾ। ਸੋ ਰਾਮ ਤੋ (ਅਯਾਨਾ) ਬਾਲਕ ਨਹੀਂ ਹੈ, ਭਾਵ ਹਿਰਦ੍ਯ ਕੀ ਜਾਨਤਾ ਹੈ ਤਾਂ ਤੇ ਸੋ ਨਹੀਂ ਪਤੀਆਵਤਾ ਹੈ॥੧॥
Prof. Sahib Singh(ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ) ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ (ਜੋ ਹਰੇਕ ਦੇ ਦਿਲ ਦੀ ਜਾਣਦਾ ਹੈ) ਅੰਞਾਣਾ ਨਹੀਂ ਹੈ ॥੧॥

ਪਦ ਅਰਥ ਪਤੀਣੇ = ਪਤੀਜਣ ਨਾਲ ॥੧॥

SikhNet (Spanish)¿Por qué complacer a la gente cuando el Señor no ignora lo que somos? (1)

ਪੂਜਹੁ ਰਾਮੁ; ਏਕੁ ਹੀ ਦੇਵਾ ॥

poojahu raam; ek hee devaa |

Sant Singh KhalsaWorship the One Divine Lord.
Manmohan SinghWorship only the one Lord God.
Manmohan Singh (Punjabi)ਕੇਵਲ ਇਕ ਸੁਆਮੀ ਵਾਹਿਗੁਰੂ ਦੀ ਹੀ ਉਪਾਸ਼ਨਾ ਕਰ।
Fareedkot Teekaਏਹ (ਹੀ ਦੇਵਾ) ਪ੍ਰਕਾਸ਼ ਰੂਪ ਰਾਮ ਕੋ ਪੂਜੋ॥
Prof. Sahib Singhਸੋ, ਇਕ ਪਰਮਾਤਮਾ ਦੇਵ ਦਾ ਭਜਨ ਕਰੋ।

ਪਦ ਅਰਥ ਦੇਵਾ = ਪ੍ਰਕਾਸ਼-ਰੂਪ।

SikhNet (Spanish)Alaba sólo al Único Señor, pues la Verdadera

ਸਾਚਾ ਨਾਵਣੁ; ਗੁਰ ਕੀ ਸੇਵਾ ॥੧॥ ਰਹਾਉ ॥

saachaa naavan; gur kee sevaa |1| rahaau |

Sant Singh KhalsaThe true cleansing bath is service to the Guru. ||1||Pause||
Manmohan SinghThe True ablution is the service of the Guru. Pause.
Manmohan Singh (Punjabi)ਸੱਚਾ ਇਸ਼ਨਾਨ ਗੁਰਾਂ ਦੀ ਟਹਿਲ ਸੇਵਾ ਹੀ ਹੈ। ਠਹਿਰਾਉ।
Fareedkot Teekaਔਰ ਗੁਰੋਂ ਕੀ ਸੇਵਾ ਕਰੋ ਯਹੀ ਸਚਾ ਇਸਨਾਨ ਹੈ॥੧॥ ਰਹਾਉ ॥
Prof. Sahib Singhਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ ॥੧॥ ਰਹਾਉ ॥

ਪਦ ਅਰਥ ਨਾਵਣੁ = ਇਸ਼ਨਾਨ ॥੧॥ ਰਹਾਉ ॥

SikhNet (Spanish)Ablución se encuentra en el Servicio al Verdadero Guru. (1‑Pausa)

ਜਲ ਕੈ ਮਜਨਿ. ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ॥

jal kai majan. je gat hovai; nit nit mendduk naaveh |

Sant Singh KhalsaIf salvation can be obtained by bathing in water, then what about the frog, which is always bathing in water?
Manmohan SinghIf salvation be obtained by bathing in water, then the frog ever, ever bathes in water.
Manmohan Singh (Punjabi)ਜੇਕਰ ਪਾਣੀ ਦੇ ਵਿੱਚ ਨ੍ਹਾਉਣ ਦੁਆਰਾ ਮੁਕਤੀ ਮਿਲਦੀ ਹੋਵੇ ਤਾਂ ਡੱਡੂ ਸਦਾ, ਸਦਾ ਹੀ ਪਾਣੀ ਵਿੱਚ ਨ੍ਹਾਉਂਦਾ ਹੈ।
Fareedkot Teekaਜੇਕਰ ਜਲ ਸਨਾਨ ਸੇ ਹੀ ਮੁਕਤਿ ਹੋਤੀ ਹੋ ਤੌ ਤਿਣ ਪ੍ਰਤਿ (ਮੇਂਡੁਕ) ਡਡੂ ਸਨਾਨ ਕਰਤੇ ਹੈਂ, ਉਨ ਕੀ ਮੁਕਤ ਹੋਨੀ ਚਾਹੀਐ॥
Prof. Sahib Singhਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ।

ਪਦ ਅਰਥ ਮਜਨਿ = ਇਸ਼ਨਾਨ ਨਾਲ, ਚੁੱਭੀ ਨਾਲ। ਗਤਿ = ਮੁਕਤੀ। ਨਾਵਹਿ = ਨ੍ਹਾਉਂਦੇ ਹਨ।

SikhNet (Spanish)Si sólo por bañarse uno fuera emancipado, entonces las ranas que se bañan todo el tiempo, serían para siempre los seres más limpios de todos.

ਜੈਸੇ ਮੇਂਡੁਕ. ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥੨॥

jaise mendduk. taise oe nar; fir fir jonee aaveh |2|

Sant Singh KhalsaAs is the frog, so is that mortal; he is reincarnated, over and over again. ||2||
Manmohan SinghAs is the frog, so is that man, and he enters the existences, again and again.
Manmohan Singh (Punjabi)ਜਿਸ ਤਰ੍ਹਾਂ ਦਾ ਡੱਡੂ ਹੈ, ਉਸੇ ਤਰ੍ਹਾਂ ਦਾ ਹੀ ਹੈ ਐਸਾ ਇਨਸਾਨ, ਉਹ ਮੁੜ ਮੁੜ ਕੇ ਜੂਨੀਆਂ ਅੰਦਰ ਪੈਦਾ ਹੈ।
Fareedkot Teekaਜੈਸੇ ਮੇਂਡੁਕ ਹੈਂ ਐਸੇ ਅਗਿਆਨੀ ਸਨਾਨ ਅਭਿਮਾਨੀ ਹੈਂ, ਜਨਮਤੇ ਮਰਤੇ ਰਹਤੇ ਹੈਂ॥੨॥
Prof. Sahib Singhਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ ॥੨॥
SikhNet (Spanish)Como pasa con la rana, el hombre es puesto en el vientre una y otra vez. (2)

ਮਨਹੁ ਕਠੋਰੁ. ਮਰੈ ਬਾਨਾਰਸਿ; ਨਰਕੁ. ਨ ਬਾਂਚਿਆ ਜਾਈ ॥

manahu katthor. marai baanaaras; narak. na baanchiaa jaaee |

Sant Singh KhalsaIf the hard-hearted sinner dies in Benaares, he cannot escape hell.
Manmohan SinghIf a hard hearted sinner dies in Kanshi, he cannot escape hell.
Manmohan Singh (Punjabi)ਜੇਕਰ ਇਕ ਸਖਤ ਦਿਲ ਪਾਪੀ ਕਾਸ਼ੀ ਵਿੱਚ ਮਰ ਜਾਂਦਾ ਹੈ ਤਾਂ ਉਹ ਦੋਜਕ ਤੋਂ ਨਹੀਂ ਬਚ ਸਕਦਾ।
Fareedkot Teekaਜੋ ਮਨ ਸੇ ਕਠੋਰ ਹੈਂ ਔਰ ਕਾਸੀ ਜੀ ਮੇਂ ਸਰੀਰ ਕਾ ਤ੍ਯਾਗ ਕਰੇਂ। ਤਿਸ ਸੇ ਨਰਕ ਸੇ ਨਹੀਂ ਬਚਿਆ ਜਾਤਾ ਵਾ ਤਿਸ ਕੋ ਜੋ ਦੁਖ ਹੋਗਾ ਸੋ ਕਹਾ ਨਹੀਂ ਜਾਤਾ। ਭੈਰੋਂ ਜੀ ਕੀ ਲਠ ਉਸ ਕੇ ਕਾਨ ਮੇਂ ਅਵਸ੍ਯ ਫਿਰਤੀ ਹੈ। ਵਾ (ਨਰਕੁ ਨ) ਤਿਸ ਕੋ ਨਰਕੁ ਪ੍ਰਾਪਤ ਨਹੀਂ ਹੋਤਾ (ਬਾਂਚਿਆ) ਬਚਿਆ ਜਾਤਾ ਹੈ, ਪ੍ਰੰਤੂ ਏਕ ਆਪ ਹੀ ਬਚਤਾ ਹੈ॥
Prof. Sahib Singhਜੇ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਸ ਦਾ ਨਰਕ (ਵਿਚ ਪੈਣਾ) ਛੁੱਟ ਨਹੀਂ ਸਕਦਾ।

ਪਦ ਅਰਥ ਕਠੋਰੁ = ਕਰੜਾ, ਕੋਰਾ। ਨ ਬਾਂਚਿਆ ਜਾਈ = ਬਚਿਆ ਨਹੀਂ ਜਾ ਸਕਦਾ।

SikhNet (Spanish)Con el corazón duro, uno no se salva aunque se muera en la Ciudad santa de Benares,

ਹਰਿ ਕਾ ਸੰਤੁ ਮਰੈ ਹਾੜੰਬੈ; ਤ ਸਗਲੀ ਸੈਨ ਤਰਾਈ ॥੩॥

har kaa sant marai haarranbai; ta sagalee sain taraaee |3|

Sant Singh KhalsaAnd even if the Lord's Saint dies in the cursed land of Haramba, still, he saves all his family. ||3||
Manmohan SinghIf God's saint dies in Maghar then he saves all his kindreds.
Manmohan Singh (Punjabi)ਜੇਕਰ ਵਾਹਿਗੁਰੂ ਦਾ ਸਾਧੂ ਮਗਹਰ ਵਿੱਚ ਮਰਦਾ ਹੈ ਤਦ ਉਹ ਸਾਰੇ ਸਨਬੰਧੀਆਂ ਨੂੰ ਭੀ ਤਾਰ ਲੈਦਾ ਹੈ।
Fareedkot Teekaਔਰ ਜੋ ਹਰੀ ਕਾ ਸੰਤੁ (ਹਾੜੰਬੈ) ਮਗਹਰ ਭੀ ਮਰ ਜਾਵੈ ਤੋ ਨਾਮ ਕੇ ਪ੍ਰਤਾਪ ਕਰ ਕੇ ਆਪ ਤੋ ਮੁਕਤ ਸਰੂਪ ਹੀ ਹੈ ਔਰ ਭੀ ਸਾਥ ਹੀ ਸਗਲੀ ਸੰਗਤਿ ਤਿਸਨੈ ਤਰਾਈ ਹੈ ਵਾ ਤਰਾਵਤਾ ਹੈ॥੩॥
Prof. Sahib Singh(ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ ॥੩॥

ਪਦ ਅਰਥ ਹਾੜੰਬੈ = ਮਗਹਰ ਦੀ ਕਲਰਾਠੀ ਧਰਤੀ ਵਿਚ। ਸੈਨ = ਸੈਨਾ, ਪਰਜਾ, ਲੁਕਾਈ ॥੩॥

SikhNet (Spanish)mientras que el Santo del Señor, si se muere en la ciudad maldita de Jaramba, no sólo es salvado él sino todos los suyos también. (3)

ਦਿਨਸੁ ਨ ਰੈਨਿ, ਬੇਦੁ ਨਹੀ ਸਾਸਤ੍ਰ; ਤਹਾ ਬਸੈ ਨਿਰੰਕਾਰਾ ॥

dinas na rain, bed nahee saasatr; tahaa basai nirankaaraa |

Sant Singh KhalsaWhere there is neither day nor night, and neither Vedas nor Shaastras, there, the Formless Lord abides.
Manmohan SinghWhere there is neither day or night, nor Vedas, nor Sahshtras, there abides the Formless Lord.
Manmohan Singh (Punjabi)ਜਿਥੇ ਦਿਹੁੰ ਜਾ ਰਾਤ੍ਰੀ ਨਹੀਂ ਨਾਂ ਹੀ ਵੇਦ ਦਾ ਸ਼ਾਸਤਰ ਹਨ, ਉੱਥੇ ਸਰੂਪ-ਰਹਿਤ ਸੁਆਮੀ ਵਸਦਾ ਹੈ।
Fareedkot Teekaਦਿਨ ਔ ਰਾਤ੍ਰੀ, ਬੇਦ ਅਰੁ ਸਾਸਤ੍ਰ, ਇਹ ਜਿਸ ਪਦ ਵਿਖੈ ਕਲਪਣਾ ਨਹੀਂ ਹੈ ਤਿਸ ਪਦ ਮੇਂ ਨਿਰੰਕਾਰ ਇਸਥਿਤ ਹੈ, ਭਾਵ ਵਹੁ ਸਰਬ ਕਲਪਨਾ ਸੂਨ ਹੈ। ਦੂਸਰਾ ਭਾਵ ਇਹੁ ਹੈ ਕੇ ਕੋਈ ਦੇਸੁ ਐਸਾ ਹੈ ਜਹਾਂ ਦਿਨ ਰਾਤ੍ਰਿ ਬੇਦ ਸਾਸਤ੍ਰ ਕਾ ਬਿਓਹਾਰੁ ਨਹੀਂ ਹੈ, ਨਿਰੰਕਾਰੁ ਤਹਾਂ ਬੀ ਬਸਤਾ ਹੈ, ਭਾਵ ਸ੍ਰਬਤ੍ਰ ਪੂਰਨੁ ਹੈ॥
Prof. Sahib Singhਪਰਮਾਤਮਾ ਉੱਥੇ ਵੱਸਦਾ ਹੈ ਜਿੱਥੇ ਦਿਨ ਤੇ ਰਾਤ ਨਹੀਂ, ਜਿੱਥੇ ਵੇਦ ਨਹੀਂ, ਜਿੱਥੇ ਸ਼ਾਸਤ੍ਰ ਨਹੀਂ (ਭਾਵ, ਉਹ ਪ੍ਰਭੂ ਉਸ ਆਤਮਕ ਅਵਸਥਾ ਵਿਚ ਅੱਪੜਿਆਂ ਮਿਲਦਾ ਹੈ, ਜੋ ਆਤਮਕ ਅਵਸਥਾ ਕਿਸੇ ਖ਼ਾਸ ਸਮੇ ਦੀ ਮੁਥਾਜ ਨਹੀਂ, ਜੋ ਕਿਸੇ ਖ਼ਾਸ ਧਰਮ-ਪੁਸਤਕ ਦੀ ਮੁਥਾਜ ਨਹੀਂ)

ਪਦ ਅਰਥ ਰੈਨਿ = ਰਾਤ। ਤਹਾ = ਉਸ ਆਤਮਕ ਅਵਸਥਾ ਵਿਚ। ਬਸੈ = ਵੱਸਦਾ ਹੈ, ਜੀਵ ਨੂੰ ਮਿਲਦਾ ਹੈ।

SikhNet (Spanish)Donde no hay Vedas ni Shastras, ni día ni noche, ahí habita mi Señor sin Forma.

ਕਹਿ ਕਬੀਰ. ਨਰ ਤਿਸਹਿ ਧਿਆਵਹੁ; ਬਾਵਰਿਆ ਸੰਸਾਰਾ ॥੪॥੪॥੩੭॥

keh kabeer. nar tiseh dhiaavahu; baavariaa sansaaraa |4|4|37|

Sant Singh KhalsaSays Kabeer, meditate on Him, O mad-men of the world. ||4||4||37||
Manmohan SinghSays, Kabir, meditate on Him, O ye the mad men of the world.
Manmohan Singh (Punjabi)ਕਬੀਰ ਜੀ ਆਖਦੇ ਹਨ, ਉਸ ਦਾ ਸਿਮਰਨ ਕਰੋ, ਹੇ ਤੁਸੀਂ ਜਗਤ ਦਿਓ ਪਗਲਿਓ ਪੁਰਸ਼ੋ!
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਬਾਵਰਿਆ ਸੰਸਾਰਾ! ਤਿਸ ਨਰ ਰੂਪ ਪਰਮਾਤਮਾ ਕਾ ਧ੍ਯਾਉਨਾ ਕਰੋ॥੪॥੪॥੩੭॥
Prof. Sahib Singhਕਬੀਰ ਆਖਦਾ ਹੈ-ਹੇ ਮਨੁੱਖੋ! ਹੇ ਕਮਲੇ ਲੋਕੋ! ਉਸ ਪਰਮਾਤਮਾ ਨੂੰ ਹੀ ਸਿਮਰੋ ॥੪॥੪॥੩੭॥

ਪਦ ਅਰਥ ਕਹਿ = ਕਹੇ, ਆਖਦਾ ਹੈ। ਨਰ = ਹੇ ਮਨੁੱਖ! ॥੪॥੪॥੩੭॥

SikhNet (Spanish)Dice Kabir, oh hombres locos, mediten ustedes en ese Dios. (4-4-37)

Open this shabad →

Ang 484 of 1430