ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਕਰਵਤੁ ਭਲਾ; ਨ ਕਰਵਟ ਤੇਰੀ ॥
karavat bhalaa; na karavatt teree |
Sant Singh KhalsaI would rather be cut apart by a saw, than have You turn Your back on me.
Manmohan SinghTo be cut with the saw is better than that thou turnest thy back on me.
Manmohan Singh (Punjabi)ਤੇਰੀ ਮੇਰੇ ਵਲ ਪਿੱਠ ਕਰਨ ਨਾਲੋ ਆਰੇ ਨਾਲ ਚੀਰ ਜਾਣਾ ਮੇਰੇ ਲਈ ਵਧੇਰੇ ਚੰਗਾ ਹੈ।
Fareedkot Teeka(ਕਰਵਤ) ਕਾਸੀ ਕਰਵਤ ਲੇ ਲੇਨਾ ਅਛਾ ਹੈ ਪਰੰਤੂ ਆਪ ਕੀ ਪੀਠ ਫੇਰਨੀ ਅਛੀ ਨਹੀਂ ਹੈ॥
Prof. Sahib Singhਦਾਤਾ! ਤੇਰੇ ਪਿੱਠ ਦੇਣ ਨਾਲੋਂ ਮੈਨੂੰ (ਸਰੀਰ ਉੱਤੇ) ਆਰਾ ਸਹਾਰ ਲੈਣਾ ਚੰਗਾ ਹੈ (ਭਾਵ, ਆਰੇ ਨਾਲ ਸਰੀਰ ਚਿਰਾਣ ਵਿਚ ਇਤਨੀ ਪੀੜ ਨਹੀਂ, ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਜੇ ਰਹਿਣ ਵਿਚ ਹੈ);ਪਦ ਅਰਥ ਕਰਵਤੁ = {Skt. कर्वत्र} ਆਰਾ। ਕਰਵਟ = ਪਿੱਠ।
SikhNet (Spanish)Prefiero ser cortado vivo con serrucho a que Tú me voltees la Espalda;
ਲਾਗੁ ਗਲੇ; ਸੁਨੁ ਬਿਨਤੀ ਮੇਰੀ ॥੧॥
laag gale; sun binatee meree |1|
Sant Singh KhalsaHug me close, and listen to my prayer. ||1||
Manmohan SinghTake me to thy bosom and hear my entreaty.
Manmohan Singh (Punjabi)ਮੈਨੂੰ ਆਪਣੀ ਛਾਤੀ ਨਾਲ ਲਾ ਅਤੇ ਮੇਰੀ ਪ੍ਰਾਰਥਨਾ ਸ੍ਰਵਣ ਕਰ।
Fareedkot Teekaਅਬ ਮੇਰੀ ਬੇਨਤੀ ਸੁਨ ਕਰ ਮੇਰੇ ਗਲੇ ਲਗੋ॥੧॥
Prof. Sahib Singh(ਹੇ ਸੱਜਣ ਪ੍ਰਭੂ!) ਮੇਰੀ ਅਰਜੋਈ ਸੁਣ, ਤੇ ਮੇਰੇ ਗਲ ਲੱਗ (ਭਾਵ, ਤੇਰੀ ਯਾਦ ਮੇਰੇ ਗਲ ਦਾ ਹਾਰ ਬਣੀ ਰਹੇ) ॥੧॥
SikhNet (Spanish)llévame en Tu Pecho, oh Señor, y escucha mi plegaria. (1)
ਹਉ ਵਾਰੀ; ਮੁਖੁ ਫੇਰਿ ਪਿਆਰੇ ॥
hau vaaree; mukh fer piaare |
Sant Singh KhalsaI am a sacrifice to You - please, turn Your face to me, O Beloved Lord.
Manmohan SinghI am a sacrifice unto thee. Turn thy face towards me, O my beloved.
Manmohan Singh (Punjabi)ਮੈਂ ਤੇਰੇ ਉਤੋਂ ਘੋਲੀ ਵੰਞਦੀ ਹਾਂ। ਆਪਣਾ ਮੁੱਖੜਾ ਮੇਰੇ ਵਲ ਮੋੜ, ਹੇ ਮੈਡੇ ਪ੍ਰੀਤਮ!
Fareedkot Teekaਹੇ ਪ੍ਯਾਰੇ! ਮੈਂ ਬਲਿਹਾਰ ਜਾਉਂ ਮੇਰਾ ਅਪਰਾਧ ਖ੍ਯਮਾ ਕਰੋ ਔਰ ਮੇਰੀ ਓਰ ਮੁਖ ਕਰੋ॥
Prof. Sahib Singhਹੇ ਪਿਆਰੇ ਪ੍ਰਭੂ! ਮੈਂ ਤੈਥੋਂ ਕੁਰਬਾਨ! ਮੇਰੇ ਵੱਲ ਤੱਕ;ਪਦ ਅਰਥ ਹਉ ਵਾਰੀ = ਮੈਂ ਤੈਥੋਂ ਸਦਕੇ। ਪਿਆਰੇ = ਹੇ ਪਿਆਰੇ ਪ੍ਰਭੂ।
SikhNet (Spanish)Oh Bienamado, vuelve Tu Mirada hacia mí, pues yo ofrezco mi ser en sacrificio a Ti.
ਕਰਵਟੁ ਦੇ; ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥
karavatt de; mo kau kaahe kau maare |1| rahaau |
Sant Singh KhalsaWhy have You turned Your back to me? Why have You killed me? ||1||Pause||
Manmohan SinghWhy doest thou kill me by turning thy back on me? Pause
Manmohan Singh (Punjabi)ਤੂੰ ਆਪਣੀ ਕੰਡ ਮੇਰੇ ਵਲ ਕਰਕੇ, ਮੈਨੂੰ ਕਿਉਂ ਕੋਸਦੀ ਹੈਂ? ਠਹਿਰਾਉ।
Fareedkot Teeka(ਕਰਵਟ) ਪੀਠ ਫੇਰ ਕਰ ਮੇਰੇ ਕੋ ਕ੍ਯੋਂ ਮਾਰਤੇ ਹੋ॥੧॥ ਰਹਾਉ ॥
Prof. Sahib Singhਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈਂ? (ਭਾਵ, ਜੇ ਤੂੰ ਮੇਰੇ ਉੱਤੇ ਮਿਹਰ ਦੀ ਨਜ਼ਰ ਨਾਹ ਕਰੇਂ, ਤਾਂ ਮੈਂ ਜੀਊ ਨਹੀਂ ਸਕਦਾ) ॥੧॥ ਰਹਾਉ ॥
SikhNet (Spanish)¿Por qué me vuelves tan miserable Yéndote de mí? (1‑Pausa)
ਜਉ ਤਨੁ ਚੀਰਹਿ; ਅੰਗੁ ਨ ਮੋਰਉ ॥
jau tan cheereh; ang na morau |
Sant Singh KhalsaEven if You cut my body apart, I shall not pull my limbs away from You.
Manmohan SinghEven if thou cut my body, I shall not turn away my limb from thee.
Manmohan Singh (Punjabi)ਜੇਕਰ ਤੂੰ ਮੇਰਾ ਸਰੀਰ ਵੀ ਚੀਰ ਸੁੱਟਨੇ ਤਾਂ ਭੀ ਮੈਂ ਆਪਣਾ ਅੰਗ ਤੇਰੇ ਵਲੋਂ ਨਹੀਂ ਮੋੜਾਂਗੀ।
Fareedkot Teekaਜਉ ਤੁਮ ਮੇਰੇ ਸਰੀਰ ਕੋ ਸਸਤ੍ਰੋਂ ਕਰ ਕੇ ਚੀਰ ਦੇਉ ਤਬ ਭੀ ਮੈਂ ਆਪਨਾ ਅੰਗ ਨ ਮੋੜਉ ਨ ਫੇਰੂੰਗੀ ਅਰਥਾਤ ਸਨਮੁਖ ਰਹੂੰਗੀ॥
Prof. Sahib Singhਹੇ ਪ੍ਰਭੂ! ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਭੀ ਮੈਂ (ਇਸ ਨੂੰ ਬਚਾਣ ਦੀ ਖ਼ਾਤਰ) ਪਿਛਾਂਹ ਨਹੀਂ ਹਟਾਵਾਂਗਾ;ਪਦ ਅਰਥ ਅੰਗੁ = ਸਰੀਰ। ਨ ਮੋਰਉ = ਮੈਂ ਪਿਛਾਂਹ ਨਾਹ ਹਟਾਵਾਂਗਾ, ਮੈਂ ਨਹੀਂ ਮੋੜਾਂਗਾ।
SikhNet (Spanish)Si partes mi cuerpo en dos, no voy a decir que no, y si mi cuerpo se cae en dos,
ਪਿੰਡੁ ਪਰੈ; ਤਉ ਪ੍ਰੀਤਿ. ਨ ਤੋਰਉ ॥੨॥
pindd parai; tau preet. na torau |2|
Sant Singh KhalsaEven if my body falls, I shall not break my bonds of love with You. ||2||
Manmohan SinghEven though my body falls, I shall not break my love with thee, even then.
Manmohan Singh (Punjabi)ਭਾਵੇਂ ਮੇਰੀ ਦੇਹ ਢਹਿ ਪਵੇ, ਤਾਂ ਭੀ ਮੈਂ ਤੇਰੇ ਨਾਲੋਂ ਆਪਣਾ ਪਿਆਰਾ ਨਹੀਂ ਤੋੜਾਗੀ।
Fareedkot Teeka(ਪਿੰਡੁ ਪਰੈ) ਸਰੀਰ ਭੀ ਨਾਸ ਹੋ ਜਾਇ ਪਰੰਤੂ ਆਪ ਕੇ ਚਰਨੋਂ ਸੇ ਪ੍ਰੀਤ ਨ ਤੋੜੂੰਗੀ॥੨॥
Prof. Sahib Singhਇਹ ਸਰੀਰ ਨਾਸ ਹੋ ਜਾਣ ਤੇ ਭੀ ਮੈਂ ਤੇਰੇ ਨਾਲੋਂ ਪਿਆਰ ਨਹੀਂ ਤੋੜਨਾ ॥੨॥ਪਦ ਅਰਥ ਪਿੰਡੁ ਪਰੈ = ਜੇ ਮੇਰਾ ਸਰੀਰ ਢਹਿ ਭੀ ਪਏਗਾ, ਜੇ ਸਰੀਰ ਨਾਸ ਭੀ ਹੋ ਜਾਇਗਾ ॥੨॥
SikhNet (Spanish)no voy a romper mis amarras Contigo. (2)
ਹਮ ਤੁਮ ਬੀਚੁ; ਭਇਓ ਨਹੀ ਕੋਈ ॥
ham tum beech; bheo nahee koee |
Sant Singh KhalsaBetween You and I, there is no other.
Manmohan SinghBetween me and thee, there is not another.
Manmohan Singh (Punjabi)ਮੇਰੇ ਤੇ ਤੇਰੇ ਵਿਚਕਾਰ ਹੋਰ ਕੋਈ ਨਹੀਂ।
Fareedkot Teekaਆਪਮੇਂ ਔਰ ਹਮਾਰੇ ਮੇਂ ਕੋਈ (ਬੀਚੁ) ਭੇਦ ਨਹੀਂ ਭ੍ਯਾ॥
Prof. Sahib Singhਹੇ ਪਿਆਰੇ! ਮੇਰੇ ਤੇਰੇ ਵਿਚ ਕੋਈ ਵਿੱਥ ਨਹੀਂ ਹੈ,ਪਦ ਅਰਥ ਬੀਚੁ = ਵਿੱਥ।
SikhNet (Spanish)Entre Tú y yo no hay nadie más;
ਤੁਮਹਿ ਸੁ ਕੰਤ; ਨਾਰਿ ਹਮ ਸੋਈ ॥੩॥
tumeh su kant; naar ham soee |3|
Sant Singh KhalsaYou are the Husband Lord, and I am the soul-bride. ||3||
Manmohan SinghThou art the same Spouse and I the same wife.
Manmohan Singh (Punjabi)ਤੂੰ ਓਹੀ ਪਤੀ ਹੈ ਤੇ ਮੈਂ ਓਹੀ ਪਤਨੀ।
Fareedkot Teekaਕ੍ਯੋਂਕਿ ਆਪ ਵੋਹੀ ਕੰਤ ਹੋ ਔਰ (ਨਾਰਿ ਹਮ ਸੋਈ) ਮੈਂ ਵਹੀ ਇਸਤ੍ਰੀ ਹੂੰ॥੩॥
Prof. Sahib Singhਤੂੰ ਉਹੀ ਪ੍ਰਭੂ-ਖਸਮ ਹੈਂ ਤੇ ਮੈਂ ਜੀਵ-ਇਸਤ੍ਰੀ ਤੇਰੀ ਨਾਰ ਹਾਂ ॥੩॥ਪਦ ਅਰਥ ਤੁਮਹਿ = ਤੂੰ ਹੀ। ਸੋਈ = ਉਹੀ ॥੩॥
SikhNet (Spanish)Tú eres mi Esposo y yo Tu novia. (3)
ਕਹਤੁ ਕਬੀਰੁ; ਸੁਨਹੁ ਰੇ ਲੋਈ ॥
kehat kabeer; sunahu re loee |
Sant Singh KhalsaSays Kabeer, listen, O people:
Manmohan SinghSays Kabir, hear O Loi, my wife.
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਲੋਈ! ਮੇਰੀ ਪਤਨੀਏ ਸੁਣ:
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਲੋਈ! ਤੂੰ ਸੁਨੁ ਤੇਰੀ ਪ੍ਰਾਰਥਨਾ ਸੇ ਹਮ ਤੇਰੀ ਤਰਫ ਮੁਖੁ ਕਰਤੇ ਹੈਂ॥
Prof. Sahib Singh(ਇਹ ਵਿੱਥ ਪੁਆਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ, ਸੋ,) ਕਬੀਰ ਆਖਦਾ ਹੈ-ਸੁਣ, ਹੇ ਜਗਤ! (ਹੇ ਜਗਤ ਦੇ ਮੋਹ!)ਪਦ ਅਰਥ ਰੇ ਲੋਈ = ਹੇ ਲੋਕ! ਹੇ ਜਗਤ! ਹੇ ਦੁਨੀਆ ਦੇ ਮੋਹ!।
SikhNet (Spanish)Dice Kabir, oh Loi, esposa mía, con Fe en Dios,
ਅਬ ਤੁਮਰੀ; ਪਰਤੀਤਿ ਨ ਹੋਈ ॥੪॥੨॥੩੫॥
ab tumaree; parateet na hoee |4|2|35|
Sant Singh Khalsanow, I place no reliance in you. ||4||2||35||
Manmohan SinghNow, no reliance can be pleased in thee.
Manmohan Singh (Punjabi)ਹੁਣ ਤੇਰੇ ਉਤੇ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ।
Fareedkot Teekaਪਰੰਤੂ ਅਬ ਤੇਰੀ ਪ੍ਰਤੀਤ ਨ ਕਰੈਂਗੇ ਕ੍ਯੋਂ ਜੋ ਤੈਨੇ ਰਾਮ ਨਾਮ ਕੋ ਐਸਾ ਸਸਤਾ ਜਾਨਾ॥੪॥੨॥੩੫॥☬ਇਸ ਸਬਦ ਕਾ ਦੂਸਰਾ ਅਰਥੁ ਬ੍ਰਹਮ ਵਿਦ੍ਯਾ ਜਗ੍ਯਾਸੂ ਪ੍ਰਤੀ ਕਹਿਤੀ ਹੈ: ਹੇ ਪ੍ਯਾਰੇ ਜਗ੍ਯਾਸੂ ਅਧਿਕਾਰੀ! ਮੈਂ ਆਪ ਕੇ ਬਲਿਹਾਰਨੇ ਜਾਤੀ ਹੂੰ। ਮੇਰੀ ਤਰਫ ਆਪਣਾ ਮੁਖ ਕਰੁ, ਭਾਵ ਧਾਰਨ ਕਰ। ਮੇਰੀ ਤਰਫ ਪੀਠ ਦੇ ਕਰ ਮੇਰੇ ਕੋ ਕ੍ਯੋਂ ਮਾਰਤਾ, ਭਾਵ ਦੁਖ ਦੇਤਾ ਹੈਂ। ਦ੍ਵੈਤ ਵਾਦੀਓਂ ਕੀ ਤਰਕੋਂ ਰੂਪ ਕਰਵਤੁ ਮੇਰੇ ਕੋ ਅਛਾ ਹੈ, ਪਰੰਤੂ ਤੇਰੀ ਪੀਠ ਦੇਣੀ ਅਛੀ ਨਹੀਂ। ਮੇਰੀ ਬੇਨਤੀ ਸੁਨ ਕਰ ਗਲ ਮੇਂ ਲਾਗੁ, ਭਾਵ ਕੰਠ ਸੇ ਭੀ ਅਦ੍ਵੈਤ ਕੇ ਕਥਨ ਕਰਨ ਵਾਲੀਆਂ ਸ਼੍ਰੁਤੀਆਂ ਕੋ ਉਚਾਰਨ ਕਰੁ। ਜੇਕਰ ਤੁਮ ਮੇਰੀ ਤਰਫੋਂ (ਅੰਗ) ਰਿਦਾ ਮੋੜੇਂ ਨਹੀਂ ਤੋ ਤੇਰੇ ਤਨ ਅਭਿਮਾਨ ਕੋ ਵਾ ਤੀਨ ਸਰੀਰੋਂ ਕੋ ਚੀਰੋਂਗੀ, ਭਾਵ ਨਸ੍ਟ ਕਰੋਂਗੀ। ਤੁਮਾਰਾ ਸਰੀਰ ਭੀ ਗਿਰ ਪੜਾ ਤੋ ਭੀ ਹਮਾਰੇ ਸੇ ਪ੍ਰੀਤੀ ਨ ਤੋੜੋ, ਹਮਾਰੇ ਤੁਮਾਰੇ ਮੇਂ ਕੋਈ ਭੇਦੁ ਨਹੀਂ ਹੂਆ ਹੈ। ਤੁਮ ਸੋਈ ਕੰਤ ਹੋ, ਭਾਵ ਅਧਿਕਾਰੀ ਹੋ। ਅਰ ਮੈਂ ਸੋਈ ਨਾਰਿ ਹਾਂ ਜਿਸ ਬ੍ਰਹਮਵਿਦ੍ਯਾ ਕੋ ਪੂਰਬ ਤੇਰੇ ਜੈਸੇ ਅਧਿਕਾਰੀ ਗ੍ਰਹਣ ਕਰਤੇ ਚਲੇ ਆਏ ਹੈਂ। ਸ੍ਰੀ ਕਬੀਰ ਜੀ ਕਹਤੇ ਹੈਂ: ਆਗੇ ਸੇ ਜਗ੍ਯਾਸੂ ਕਹਤੇ ਹੈਂ: ਹੇ (ਲੋਈ) ਪ੍ਰਕਾਸ਼ ਰੂਪ ਵਾ ਪ੍ਰਕਾਸ਼ ਕਰਨੇ ਵਾਲੀ ਬ੍ਰਹਮਵਿਦ੍ਯਾ ਤੂੰ ਸੁਣੁ, ਅਬ ਤਕ ਮੇਰੇ ਕੋ ਤੇਰੀ ਪ੍ਰਤੀਤਿ ਨਹੀਂ ਹੋਈ ਥੀ ਕਿ ਤੂੰ ਐਸੀ ਹੈਂ, ਅਬ ਪ੍ਰਤੀਤਿ ਹੋਈ ਹੈ, ਸੋ ਤੇਰੇ ਕੋ ਨਹੀਂ ਤਿਆਗੋਂਗਾ॥੪॥੨॥੩੫॥☬ਏਕ ਪੰਡਿਤ ਗੁਸ
Prof. Sahib Singhਹੁਣ ਕਦੇ ਮੈਂ ਤੇਰਾ ਇਤਬਾਰ ਨਹੀਂ ਕਰਾਂਗਾ (ਹੇ ਮੋਹ! ਹੁਣ ਮੈਂ ਤੇਰੇ ਜਾਲ ਵਿਚ ਨਹੀਂ ਫਸਾਂਗਾ, ਤੂੰ ਹੀ ਮੈਨੂੰ ਮੇਰੇ ਪਤੀ-ਪ੍ਰਭੂ ਤੋਂ ਵਿਛੋੜਦਾ ਹੈਂ) ॥੪॥੨॥੩੫॥* ਸ਼ਬਦ ਦਾ ਭਾਵ: ਜਗਤ ਦਾ ਮੋਹ ਜੀਵ ਨੂੰ ਪ੍ਰਭੂ ਨਾਲੋਂ ਵਿਛੋੜਦਾ ਹੈ, ਇਸ ਤੋਂ ਬਚਣ ਲਈ ਸਦਾ ਪ੍ਰਭੂ ਦੇ ਦਰ ਤੇ ਅਰਦਾਸ ਕਰਨੀ ਜ਼ਰੂਰੀ ਹੈ।੩੫। * ਨੋਟ: ਇਸ ਸ਼ਬਦ ਦਾ ਅਰਥ ਕਰਨ ਲੱਗਿਆਂ ਵਿਦਵਾਨ ਸੱਜਣ ਆਮ ਤੌਰ ਤੇ ਇਕ ਅਜੀਬ ਜਿਹੀ ਕਹਾਣੀ ਇਉਂ ਲਿਖ ਰਹੇ ਹਨ: (੧) ਕਬੀਰ ਜੀ ਦੇ ਘਰੋਂ ਮਾਈ ਲੋਈ ਪਹਿਲਾਂ ਤਾਂ ਇਹਨਾਂ ਤਬਦੀਲੀਆਂ ਦੇ ਵਿਰੁਧ ਅੜੀ ਰਹੀ, ਫਿਰ ਖਿਮਾ ਮੰਗਦੀ ਹੈ, ਪਰ ਕਬੀਰ ਜੀ ਨਰਾਜ਼ ਹੀ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਹੁਣ ਤੇਰੇ ਉੱਤੇ ਇਤਬਾਰ ਨਹੀਂ ਰਿਹਾ। (੨) ਲੋਈ ਦੇ ਕਿਸੇ ਸੰਤ ਦੀ ਪ੍ਰਸ਼ਾਦ ਨਾਲ ਸੇਵਾ ਨ ਕਰਨ ਤੇ ਕਬੀਰ ਜੀ ਰੰਜ ਹੋ ਕੇ ਬਹਿ ਗਏ। ਲੋਈ ਨੇ ਇਹ ਬੇਨਤੀ ਕੀਤੀ; ਪਿਛਲੀਆਂ ਦੋ ਤੁਕਾਂ ਕਬੀਰ ਜੀ ਦੀਆਂ ਹਨ, ਬਾਕੀ ਲੋਈ ਜੀ ਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੇ ਜੀਵਨ ਦੀ ਥੰਮ੍ਹੀ ਹੈ। ਇਹ ਐਸੇ ਆਤਮਕ ਵਲਵਲੇ ਹਨ, ਜੋ ਹਰੇਕ ਸਿੱਖ ਦੇ ਅੰਦਰ ਉੱਠਣੇ ਜ਼ਰੂਰੀ ਹਨ। ਇੱਥੇ ਕਿਸੇ ਐਸੀਆਂ ਹੋ ਬੀਤੀਆਂ ਗੱਲਾਂ ਦਾ ਜ਼ਿਕਰ ਨਹੀਂ, ਜੋ ਹੁਣ ਸਾਡੇ ਜੀਵਨ ਵਿਚ ਨਹੀਂ ਵਾਪਰ ਸਕਦੀਆਂ ਜਾਂ ਨਹੀਂ ਵਾਪਰਨੀਆਂ ਚਾਹੀਦੀਆਂ। ਬਾਣੀ ਵਿਚ ਜੀਵਨ ਦੇ ਉਹ ਤਰੰਗ ਤੇ ਉਹ ਨਿਯਮ ਦਿੱਤੇ ਹਨ, ਜੋ, ਜਦ ਤਕ ਜਗਤ ਬਣਿਆ ਰਹੇਗਾ ਇਨਸਾਨੀ ਜੀਵਨ ਉਤੇ ਢੁਕਦੇ ਰਹਿਣਗੇ, ਤੇ ਹਨੇਰੇ ਵਿਚ ਤੁਰਦੇ ਜੀਵਾਂ ਨੂੰ ਸਹੀ ਰਾਹ ਦੱਸਦੇ ਰਹਿਣਗੇ। ਜੇ ਕੋਈ ਸ਼ਬਦ ਐਸ ਵੇਲੇ ਮਨੁੱਖਾ-ਜੀਵਨ ਵਿਚ ਠੀਕ ਫਬਵਾਂ ਨਹੀਂ ਜਾਪਦਾ, ਤਾਂ ਉਸ ਦੇ ਅਰਥ ਕਰਨ ਵੇਲੇ ਕੋਈ ਬੀਤੀ ਕਹਾਣੀ ਜੋੜ
SikhNet (Spanish)ahora ya no dependo de ti. (4‑2‑35)