ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਕਿਸੁ ਭਰਵਾਸੈ; ਬਿਚਰਹਿ ਭਵਨ ॥
kis bharavaasai; bichareh bhavan |
Sant Singh KhalsaWhat supports you in this world?
Manmohan SinghOn whose support livest thou on in the world?
Manmohan Singh (Punjabi)ਤੂੰ ਕਿਸ ਦੇ ਆਸਰੇ ਇਸ ਸੰਸਾਰ ਵਿੱਚ ਰਹਿੰਦਾ ਹੈਂ?
Fareedkot Teekaਹੇ ਭਾਈ! ਕਿਸ ਕੇ ਆਸਰੇ ਤੂੰ ਇਸ ਲੋਕ ਮੇਂ ਫਿਰਤਾ ਹੈਂ॥
Prof. Sahib Singhਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ ਤੂੰ ਜਗਤ ਵਿਚ ਤੁਰਿਆ ਫਿਰਦਾ ਹੈਂ?ਪਦ ਅਰਥ ਕਿਸੁ ਭਰਵਾਸੈ = (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ? ਬਿਚਰਹਿ = ਤੂੰ ਤੁਰਦਾ ਫਿਰਦਾ ਹੈਂ। ਭਵਨ = ਜਗਤ (ਵਿਚ)।
SikhNet (Spanish)¿En quién puedes apoyarte aquí en el mundo?,
ਮੂੜ ਮੁਗਧ; ਤੇਰਾ ਸੰਗੀ ਕਵਨ ॥
moorr mugadh; teraa sangee kavan |
Sant Singh KhalsaYou ignorant fool, who is your companion?
Manmohan SinghO ignorant fool, who is friend of thine here.
Manmohan Singh (Punjabi)ਹੇ ਬੇਸਮਝ ਮੂਰਖ! ਤੇਰਾ ਏਕੇ ਕਿਹੜਾ ਦੋਸਤ ਹੈ।
Fareedkot Teekaਹੇ ਅਤੀ ਮੂਰਖ! ਕਹੁ ਤੇਰਾ ਕੌਨ ਸੰਗੀ ਹੈ, ਭਾਵ ਕੋਈ ਸੰਗੀ ਨਹੀਂ॥
Prof. Sahib Singhਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਤੇਰਾ ਕੌਣ ਸਾਥੀ (ਬਣ ਸਕਦਾ ਹੈ)?ਪਦ ਅਰਥ ਮੂੜ = ਹੇ ਮੂਰਖ! ਮੁਗਧ = ਹੇ ਮੂਰਖ! ਸੰਗੀ = (ਅਸਲ) ਸਾਥੀ।
SikhNet (Spanish)Oh, grandísimo tonto. ¿Quién te hace compañía?
ਰਾਮੁ ਸੰਗੀ; ਤਿਸੁ ਗਤਿ. ਨਹੀ ਜਾਨਹਿ ॥
raam sangee; tis gat. nahee jaaneh |
Sant Singh KhalsaThe Lord is your only companion; no one knows His condition.
Manmohan SinghThe Lord alone is thy Friend whose supreme dignity thou realises not.
Manmohan Singh (Punjabi)ਕੇਵਲ ਪ੍ਰਭੂ ਹੀ ਤੇਰਾ ਦੋਸਤ ਹੈ ਜਿਸ ਦੇ ਮਹਾਨ ਮਰਤਬੇ ਨੂੰ ਤੂੰ ਅਨੁਭਵ ਨਹੀਂ ਕਰਦਾ।
Fareedkot Teekaਏਕ ਤੇਰਾ ਰਾਮ ਹੀ ਸੰਗੀ ਹੈ, ਤਿਸ ਕੀ ਤੂੰ ਪ੍ਰਾਪਤੀ ਨਹੀਂ ਜਾਨਤਾ॥
Prof. Sahib Singhਹੇ ਮੂਰਖ! ਪਰਮਾਤਮਾ (ਹੀ ਤੇਰਾ ਅਸਲ) ਸਾਥੀ ਹੈ, ਉਸ ਨਾਲ ਤੂੰ ਜਾਣ-ਪਛਾਣ ਨਹੀਂ ਬਣਾਂਦਾ।ਪਦ ਅਰਥ ਗਤਿ = ਹਾਲਤ, ਅਵਸਥਾ। ਨਹੀ ਜਾਨਹਿ = ਤੂੰ ਨਹੀਂ ਜਾਣਦਾ।
SikhNet (Spanish)El Señor es tu Único Compañero y nadie conoce Su Estado,
ਪੰਚ ਬਟਵਾਰੇ; ਸੇ ਮੀਤ ਕਰਿ ਮਾਨਹਿ ॥੧॥
panch battavaare; se meet kar maaneh |1|
Sant Singh KhalsaYou look upon the five thieves as your friends. ||1||
Manmohan SinghThe five highway men, them thou deemest as thy intimates.
Manmohan Singh (Punjabi)ਪੰਜ, ਰਾਹ-ਮਾਰੂ ਧਾੜਵੀ, (ਵਿਕਾਰ) ਉਹਨਾਂ ਨੂੰ ਤੂੰ ਆਪਣੇ ਯਾਰ ਕਰ ਕੇ ਜਾਣਦਾ ਹੈਂ।
Fareedkot Teekaਕਾਮਾਦਿ ਜੋ ਪੰਚ ਰਾਹਮਾਰ ਹੈਂ ਤਿਨ ਕੋ ਤੂੰ ਮੀਤ ਕਰ ਕੇ ਮਾਨਤਾ ਹੈਂ॥੧॥
Prof. Sahib Singh(ਇਹ ਕਾਮਾਦਿਕ) ਪੰਜ ਡਾਕੂ ਹਨ, ਇਹਨਾਂ ਨੂੰ ਤੂੰ ਆਪਣੇ ਮਿੱਤਰ ਸਮਝ ਰਿਹਾ ਹੈਂ ॥੧॥ਪਦ ਅਰਥ ਪੰਚ = ਪੰਜ (ਕਾਮਾਦਿਕ)। ਬਟਵਾਰੇ = ਰਾਹਜ਼ਨ, ਡਾਕੂ। ਸੇ = ਉਹਨਾਂ ਨੂੰ। ਮਾਨਹਿ = ਤੂੰ ਮੰਨਦਾ ਹੈਂ ॥੧॥
SikhNet (Spanish)por ignorancia nos hacemos amigos de las cinco pasiones que nos ultrajan como ladrones.(1)
ਸੋ ਘਰੁ ਸੇਵਿ; ਜਿਤੁ ਉਧਰਹਿ ਮੀਤ ॥
so ghar sev; jit udhareh meet |
Sant Singh KhalsaServe that home, which will save you, my friend.
Manmohan SinghServe thou the Home, through which is thy emancipation, O friend.
Manmohan Singh (Punjabi)ਤੂੰ ਉਸ ਧਾਮ ਦੀ ਟਹਿਲ ਕਮਾ ਜਿਸ ਦੇ ਰਾਹੀਂ ਤੇਰੀ ਕਲਿਆਣ ਹੈ, ਹੇ ਦੋਸਤ!
Fareedkot Teekaਹੇ ਮੀਤ! ਸੋ ਘਰ ਸੇਵ ਜਿਸੁ ਕਰ ਕੇ ਤੂੰ ਉਧਰੇਂ॥
Prof. Sahib Singhਹੇ ਮਿੱਤਰ! ਉਹ ਘਰ-ਦਰ ਮੱਲੀ ਰੱਖ, ਜਿਸ ਦੀ ਰਾਹੀਂ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੇਂ।ਪਦ ਅਰਥ ਸੇਵਿ = ਸੇਵਾ ਕਰ; ਮੱਲੀ ਰੱਖ। ਜਿਸੁ = ਜਿਸ ਦੀ ਰਾਹੀਂ। ਉਧਰਹਿ = (ਸੰਸਾਰ-ਸਮੁੰਦਰ ਤੋਂ) ਤੂੰ ਪਾਰ ਲੰਘ ਸਕੇਂ। ਮਤਿ = ਹੇ ਮਿੱਤਰ!
SikhNet (Spanish)Sirve mejor en la Casa en donde se encuentra tu Liberación, oh amigo;
ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ; ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥
gun govind raveeeh din raatee; saadhasang kar man kee preet |1| rahaau |
Sant Singh KhalsaChant the Glorious Praises of the Lord of the Universe, day and night; in the Saadh Sangat, the Company of the Holy, love Him in your mind. ||1||Pause||
Manmohan SinghDay and night, utter thou the Lord's praise and enshrine love for the society of saints. Pause.
Manmohan Singh (Punjabi)ਦਿਹੁੰ ਰੈਣ ਤੂੰ ਸਾਹਿਬ ਦੀ ਸਿਫ਼ਤ ਸ਼ਲਾਘਾ ਉਚਾਰਨ ਕਰ ਅਤੇ ਸਤਿਸੰਗਤ ਨਾਲ ਦਿਲੀ ਪਿਆਰ ਪਾ। ਠਹਿਰਾਓ।
Fareedkot Teekaਪੁਨਹ ਗੋਬਿੰਦ ਕੇ ਗੁਨ ਦਿਨ ਰਾਤ ਉਚਾਰੁ ਔਰੁ ਸੰਤੋਂ ਕੇ ਸੰਗ ਮੇਂ ਮਨ ਕੀ ਪ੍ਰੀਤੀ ਕਰਿ॥੧॥ ਰਹਾਉ ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਆਪਣੇ ਮਨ ਦਾ ਪਿਆਰ ਜੋੜ, (ਉਥੇ ਟਿਕ ਕੇ) ਗੋਬਿੰਦ ਦੇ ਗੁਣ (ਸਦਾ) ਦਿਨ ਰਾਤ ਗਾਏ ਜਾਣੇ ਚਾਹੀਦੇ ਹਨ ॥੧॥ ਰਹਾਉ ॥ਪਦ ਅਰਥ ਰਵੀਅਹਿ = ਚੇਤੇ ਕਰਨੇ ਚਾਹੀਦੇ ਹਨ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ ॥੧॥ ਰਹਾਉ ॥
SikhNet (Spanish)canta siempre las Alabanzas de tu Dios conservando sólo el Amor de los Santos en tu corazón.(1-Pausa)
ਜਨਮੁ ਬਿਹਾਨੋ; ਅਹੰਕਾਰਿ ਅਰੁ ਵਾਦਿ ॥
janam bihaano; ahankaar ar vaad |
Sant Singh KhalsaThis human life is passing away in egotism and conflict.
Manmohan SinghThy human life is passing away in self conceit and strife,
Manmohan Singh (Punjabi)ਤੇਰਾ ਮਨੁੱਖੀ-ਜੀਵਨ ਸਵੈ-ਹੰਗਤਾ ਅਤੇ ਲੜਾਈ ਝਗੜੇ ਵਿੱਚ ਬੀਤਦਾ ਜਾ ਰਿਹਾ ਹੈ,
Fareedkot Teekaਹੰਕਾਰ ਔ ਝਗੜਿਓਂ ਮੇਂ ਹੀ ਜਨਮੁ ਬੀਤਿਆ ਹੈ॥
Prof. Sahib Singhਜੀਵ ਦੀ ਉਮਰ ਅਹੰਕਾਰ ਅਤੇ ਝਗੜੇ-ਬਖੇੜੇ ਵਿਚ ਗੁਜ਼ਰਦੀ ਜਾਂਦੀ ਹੈ,ਪਦ ਅਰਥ ਜਨਮ ਬਿਹਾਨੋ = ਮਨੁੱਖਾ ਜੀਵਨ ਲੰਘਦਾ ਜਾ ਰਿਹਾ ਹੈ। ਵਾਦਿ = ਵਾਦ ਵਿਚ, ਝਗੜੇ-ਬਖੇੜੇ ਵਿਚ।
SikhNet (Spanish)Tu forma humana está siendo desperdiciada por tu ego y hay contienda;
ਤ੍ਰਿਪਤਿ. ਨ ਆਵੈ; ਬਿਖਿਆ ਸਾਦਿ ॥
tripat. na aavai; bikhiaa saad |
Sant Singh KhalsaYou are not satisfied; such is the flavor of sin.
Manmohan Singhand thou art satiated not such is the savour of sins.
Manmohan Singh (Punjabi)ਅਤੇ ਤੈਨੂੰ ਰੱਜ ਨਹੀਂ ਆਉਂਦਾ। ਐਹੋ ਜਿਹਾ ਹੈ ਚਸਕਾ ਪਾਪਾਂ ਦਾ।
Fareedkot Teekaਬਿਸਿਆਂ ਕੇ ਸੁਆਦ ਤੇ ਤ੍ਰਿਪਤੀ ਨਹੀਂ ਆਵਤੀ ਹੈ॥
Prof. Sahib Singhਮਾਇਆ ਦੇ ਸੁਆਦ ਵਿਚ (ਇਸ ਦੀ ਕਦੇ) ਤਸੱਲੀ ਨਹੀਂ ਹੁੰਦੀ (ਕਦੇ ਰੱਜਦਾ ਹੀ ਨਹੀਂ)।ਪਦ ਅਰਥ ਤ੍ਰਿਪਤਿ = ਤਸੱਲੀ, ਰੱਜ। ਬਿਖਿਆ = ਮਾਇਆ। ਸਾਦਿ = ਸੁਆਦ ਵਿਚ।
SikhNet (Spanish)tal es el amor que tienes por el veneno,
ਭਰਮਤ ਭਰਮਤ; ਮਹਾ ਦੁਖੁ ਪਾਇਆ ॥
bharamat bharamat; mahaa dukh paaeaa |
Sant Singh KhalsaWandering and roaming around, you suffer terrible pain.
Manmohan SinghIn roaming and rambling, thou has suffered great anguish,
Manmohan Singh (Punjabi)ਭਟਕਣ ਅਤੇ ਭੌਣ ਅੰਦਰ ਤੂੰ ਭਾਰੀ ਕਸ਼ਟ ਉਠਾਇਆ ਹੈ,
Fareedkot Teekaਜੋਨੀਓਂ ਮੇਂ ਭ੍ਰਮਤਿਆਂ ਭ੍ਰਮਤਿਆਂ ਬਡਾ ਦੁਖੁ ਪਾਇਆ ਹੈ॥
Prof. Sahib Singhਭਟਕਦਿਆਂ ਭਟਕਦਿਆਂ ਇਸ ਨੇ ਬੜਾ ਕਸ਼ਟ ਪਾਇਆ ਹੈ।ਪਦ ਅਰਥ ਭਰਮਤ = ਭਟਕਦਿਆਂ।
SikhNet (Spanish)no vives satisfecho y tu mente vaga y sufre llena de un inmenso dolor,
ਤਰੀ. ਨ ਜਾਈ; ਦੁਤਰ ਮਾਇਆ ॥੨॥
taree. na jaaee; dutar maaeaa |2|
Sant Singh KhalsaYou cannot cross over the impassable sea of Maya. ||2||
Manmohan Singhand thou cannot cross of terrible ocean of mammon.
Manmohan Singh (Punjabi)ਅਤੇ ਤੂੰ ਮੋਹਣੀ ਮਾਇਆ ਦੇ ਭਿਆਨਕ ਸਮੁੰਦਰ ਨੂੰ ਪਾਰ ਨਹੀਂ ਕਰ ਸਕਦਾ।
Fareedkot Teekaਦੁਸਤਰ ਜੋ ਮਾਇਆ ਹੈ, ਸੋ ਤਹੀ ਨਹੀਂ ਜਾਤੀ ਹੈ॥੨॥
Prof. Sahib Singhਮਾਇਆ (ਮਾਨੋ, ਇਕ ਸਮੁੰਦਰ ਹੈ, ਇਸ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਪ੍ਰਭੂ ਦੇ ਨਾਮ ਤੋਂ ਬਿਨਾ) ਇਸ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ॥੨॥ਪਦ ਅਰਥ ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ ॥੨॥
SikhNet (Spanish)sin poder cruzar el terrible océano de Maya. (2)
ਕਾਮਿ. ਨ ਆਵੈ; ਸੁ ਕਾਰ ਕਮਾਵੈ ॥
kaam. na aavai; su kaar kamaavai |
Sant Singh KhalsaYou do the deeds which do not help you at all.
Manmohan SinghThou doest the deeds the shall avail thee not.
Manmohan Singh (Punjabi)ਤੂੰ ਉਹ ਕਾਰਜ ਕਰਦਾ ਹੈਂ, ਜਿਹੜਾ ਤੇਰੇ ਕਿਤੇ ਕੰਮ ਨਹੀਂ ਆਉਣਾ।
Fareedkot Teekaਜੋ ਕੰਮ ਨਾ ਆਵੇ ਸੋ ਤੂੰ ਕਾਰ ਕਮਾਉਤਾ ਹੈ॥
Prof. Sahib Singhਜੀਵ ਸਦਾ ਉਹੀ ਕਾਰ ਕਰਦਾ ਰਹਿੰਦਾ ਹੈ ਜੋ (ਆਖ਼ਰ ਇਸ ਦੇ) ਕੰਮ ਨਹੀਂ ਆਉਂਦੀ।ਪਦ ਅਰਥ ਕਾਮਿ = ਕੰਮ ਵਿਚ।
SikhNet (Spanish)El hombre actúa en vano,
ਆਪਿ ਬੀਜਿ; ਆਪੇ ਹੀ ਖਾਵੈ ॥
aap beej; aape hee khaavai |
Sant Singh KhalsaAs you plant, so shall you harvest.
Manmohan SinghAs Thou sowest, so shall thou reap (or eat).
Manmohan Singh (Punjabi)ਜਿਸ ਤਰ੍ਹਾਂ ਦਾ ਤੂੰ ਬੀਜਦਾ ਹੈਂ ਉਸੇ ਤਰ੍ਹਾਂ ਦਾ ਹੀ ਤੂੰ ਵੱਢਦਾ/ਖਾਂਦਾ ਹੈ।
Fareedkot Teekaਇਹ ਜੋ ਪਾਪੋਂ ਕਾ ਤੂੰ ਆਪ ਬੀਜ ਬੀਜਤਾ ਹੈਂ, ਸੋ ਪਰਲੋਕ ਮੇਂ ਇਨ ਕਾ ਫਲ ਤੂੰ ਆਪ ਹੀ ਖਾਵੇਂਗਾ॥
Prof. Sahib Singh(ਮੰਦੇ ਕੰਮਾਂ ਦੇ ਬੀਜ) ਆਪ ਬੀਜ ਕੇ (ਫਿਰ) ਆਪ ਹੀ (ਉਹਨਾਂ ਦਾ ਦੁੱਖ-ਫਲ) ਖਾਂਦਾ ਹੈ।ਪਦ ਅਰਥ ਬੀਜਿ = ਬੀਜ ਕੇ।
SikhNet (Spanish)y cosecha lo que él mismo sembró.
ਰਾਖਨ ਕਉ; ਦੂਸਰ. ਨਹੀ ਕੋਇ ॥
raakhan kau; doosar. nahee koe |
Sant Singh KhalsaThere is none other than the Lord to save you.
Manmohan SinghThere is no other than the Lord to save thee.
Manmohan Singh (Punjabi)ਪ੍ਰਭੂ ਦੇ ਬਗੈਰ ਤੈਨੂੰ ਬਚਾਉਣ ਵਾਲਾ ਹੋਰ ਕੋਈ ਨਹੀਂ।
Fareedkot Teekaਹੇ ਭਾਈ! ਪਰਲੋਕ ਮੇਂ ਰਖ੍ਯਾ ਕਰਨੇ ਕੋ ਸਾਮਰਥ ਦੂਸਰਾ ਕੋਈ ਨਹੀਂ ਹੈ॥
Prof. Sahib Singh(ਇਸ ਬਿਪਤਾ ਵਿਚੋਂ) ਬਚਾਣ-ਜੋਗਾ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ।
SikhNet (Spanish)No hay nadie más que Dios para protegerte,
ਤਉ ਨਿਸਤਰੈ; ਜਉ ਕਿਰਪਾ ਹੋਇ ॥੩॥
tau nisatarai; jau kirapaa hoe |3|
Sant Singh KhalsaYou will be saved, only if God grants His Grace. ||3||
Manmohan SinghIf God's grace be upon thee, then alone can thou swim across.
Manmohan Singh (Punjabi)ਕੇਵਲ ਤਦ ਹੀ ਤੂੰ ਪਾਰ ਉਤਰ ਸਕਦਾ ਹੈਂ, ਜੇਕਰ ਵਾਹਿਗੁਰੂ ਦੀ ਤੇਰੇ ਉਤੇ ਮਿਹਰ ਹੋਵੇ।
Fareedkot Teekaਜਉ ਪਰਮੇਸ੍ਵਰ ਕੀ ਕ੍ਰਿਪਾ ਹੋਵੇਗੀ ਤੌ ਤੇਰਾ ਨਿਸਤਾਰਾ ਹੋਵੇਗਾ॥੩॥
Prof. Sahib Singhਜਦੋਂ (ਪਰਮਾਤਮਾ ਦੀ) ਮਿਹਰ ਹੁੰਦੀ ਹੈ, ਤਦੋਂ ਹੀ ਇਸ ਵਿਚੋਂ ਪਾਰ ਲੰਘਦਾ ਹੈ ॥੩॥ਪਦ ਅਰਥ ਤਉ = ਤਦੋਂ। ਨਿਸਤਰੈ = ਪਾਰ ਲੰਘਦਾ ਹੈ। ਜਉ = ਜਦੋਂ ॥੩॥
SikhNet (Spanish)sólo serás redimido si la Gracia de Dios se posa sobre ti.(3)
ਪਤਿਤ. ਪੁਨੀਤ; ਪ੍ਰਭ ਤੇਰੋ ਨਾਮੁ ॥
patit. puneet; prabh tero naam |
Sant Singh KhalsaYour Name, God, is the Purifier of sinners.
Manmohan SinghThe Purifier of sinners is Thy Name, O Lord.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ, ਹੇ ਪ੍ਰਭੂ!
Fareedkot Teekaਹੇ ਪ੍ਰਭ! ਤੇਰਾ ਨਾਮੁ ਪਾਪੀਓਂ ਕੋ ਪਵਿਤ੍ਰ ਕਰਨੇਹਾਰਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈ,ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿੱਤਰ। ਪ੍ਰਭ = ਹੇ ਪ੍ਰਭੂ!
SikhNet (Spanish)Oh Dios, Tu Nombre purifica a todos los malhechores.
ਅਪਨੇ ਦਾਸ ਕਉ; ਕੀਜੈ ਦਾਨੁ ॥
apane daas kau; keejai daan |
Sant Singh KhalsaPlease bless Your slave with that gift.
Manmohan SinghBless thou me thy slave, with the gift of thy Name.
Manmohan Singh (Punjabi)ਤੂੰ ਮੈਨੂੰ ਆਪਣੇ ਗੋਲੇ ਨੂੰ, ਆਪਣੇ ਨਾਮ ਦੀ ਦਾਤ ਪ੍ਰਦਾਨ ਕਰ।
Fareedkot Teekaਤਾਂ ਤੇ ਤੂੰ ਅਪਨੇ ਦਾਸ ਕੋ ਦਾਨੁ ਕਰ, ਭਾਵ ਮੇਰੇ ਕੋ ਨਾਮ ਦੇਹੁ॥
Prof. Sahib Singh(ਮੈਨੂੰ) ਆਪਣੇ ਸੇਵਕ ਨੂੰ (ਆਪਣਾ ਨਾਮ ਦਾ) ਦਾਨ ਦੇਹ।ਪਦ ਅਰਥ ਕੀਜੈ = ਦੇਹ।
SikhNet (Spanish)Oh Señor, bendíceme, pues soy Tu fervoroso Sirviente;
ਕਰਿ ਕਿਰਪਾ ਪ੍ਰਭ; ਗਤਿ ਕਰਿ ਮੇਰੀ ॥
kar kirapaa prabh; gat kar meree |
Sant Singh KhalsaPlease grant Your Grace, God, and emancipate me.
Manmohan SinghMy Lord, extend thine mercy and emancipate me Thou.
Manmohan Singh (Punjabi)ਮੇਰੇ ਸੁਆਮੀ, ਆਪਣੀ ਰਹਿਮਤ ਧਾਰ ਅਤੇ ਤੂੰ ਮੇਰੀ ਕਲਿਆਣ ਕਰ।
Fareedkot Teekaਹੇ ਪ੍ਰਭੂ! ਕ੍ਰਿਪਾ ਕਰ ਕੇ ਮੇਰੀ ਮੁਕਤਿ ਕਰਿ॥
Prof. Sahib Singh(ਹੇ ਪ੍ਰਭੂ!) ਮਿਹਰ ਕਰ, ਮੇਰੀ ਆਤਮਕ ਅਵਸਥਾ ਉੱਚੀ ਬਣਾ।ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ।
SikhNet (Spanish)Bendíceme con la Bienaventuranza de Tu Nombre.
ਸਰਣਿ ਗਹੀ; ਨਾਨਕ. ਪ੍ਰਭ ਤੇਰੀ ॥੪॥੩੭॥੪੮॥
saran gahee; naanak. prabh teree |4|37|48|
Sant Singh KhalsaNanak has grasped Your Sanctuary, God. ||4||37||48||
Manmohan SinghNanak has grasped Thy protection, O Lord.
Manmohan Singh (Punjabi)ਨਾਨਕ ਨੇ ਤੇਰੀ ਪਨਾਹ ਪਕੜੀ ਹੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਮੈਂ ਤੇਰੀ ਸਰਨ ਪਕੜੀ ਹੈ॥੪॥੩੭॥੪੮॥☬ਸੰਤੋਂ ਸਾਥ ਪਰੀਤੀ ਕਰਨੇ ਕਾ ਫਲੁ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੪॥੩੭॥੪੮॥ਪਦ ਅਰਥ ਗਹੀ = ਫੜੀ ॥੪॥੩੭॥੪੮॥
SikhNet (Spanish)Ten Compasión de mí y Llévame a través, pues Nanak en verdad, ha buscado Tu Santuario.(4-37-48)