ੴ

ਸਿੱਖਬਾਣੀ · SikhBani

Ang 898

Sri Guru Granth Sahib · Raag Raamkalee · 4 shabads, 58 lines
Translations
Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਕਿਸੁ ਭਰਵਾਸੈ; ਬਿਚਰਹਿ ਭਵਨ ॥

kis bharavaasai; bichareh bhavan |

Sant Singh KhalsaWhat supports you in this world?
Manmohan SinghOn whose support livest thou on in the world?
Manmohan Singh (Punjabi)ਤੂੰ ਕਿਸ ਦੇ ਆਸਰੇ ਇਸ ਸੰਸਾਰ ਵਿੱਚ ਰਹਿੰਦਾ ਹੈਂ?
Fareedkot Teekaਹੇ ਭਾਈ! ਕਿਸ ਕੇ ਆਸਰੇ ਤੂੰ ਇਸ ਲੋਕ ਮੇਂ ਫਿਰਤਾ ਹੈਂ॥
Prof. Sahib Singhਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ ਤੂੰ ਜਗਤ ਵਿਚ ਤੁਰਿਆ ਫਿਰਦਾ ਹੈਂ?

ਪਦ ਅਰਥ ਕਿਸੁ ਭਰਵਾਸੈ = (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ? ਬਿਚਰਹਿ = ਤੂੰ ਤੁਰਦਾ ਫਿਰਦਾ ਹੈਂ। ਭਵਨ = ਜਗਤ (ਵਿਚ)।

SikhNet (Spanish)¿En quién puedes apoyarte aquí en el mundo?,

ਮੂੜ ਮੁਗਧ; ਤੇਰਾ ਸੰਗੀ ਕਵਨ ॥

moorr mugadh; teraa sangee kavan |

Sant Singh KhalsaYou ignorant fool, who is your companion?
Manmohan SinghO ignorant fool, who is friend of thine here.
Manmohan Singh (Punjabi)ਹੇ ਬੇਸਮਝ ਮੂਰਖ! ਤੇਰਾ ਏਕੇ ਕਿਹੜਾ ਦੋਸਤ ਹੈ।
Fareedkot Teekaਹੇ ਅਤੀ ਮੂਰਖ! ਕਹੁ ਤੇਰਾ ਕੌਨ ਸੰਗੀ ਹੈ, ਭਾਵ ਕੋਈ ਸੰਗੀ ਨਹੀਂ॥
Prof. Sahib Singhਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਤੇਰਾ ਕੌਣ ਸਾਥੀ (ਬਣ ਸਕਦਾ ਹੈ)?

ਪਦ ਅਰਥ ਮੂੜ = ਹੇ ਮੂਰਖ! ਮੁਗਧ = ਹੇ ਮੂਰਖ! ਸੰਗੀ = (ਅਸਲ) ਸਾਥੀ।

SikhNet (Spanish)Oh, grandísimo tonto. ¿Quién te hace compañía?

ਰਾਮੁ ਸੰਗੀ; ਤਿਸੁ ਗਤਿ. ਨਹੀ ਜਾਨਹਿ ॥

raam sangee; tis gat. nahee jaaneh |

Sant Singh KhalsaThe Lord is your only companion; no one knows His condition.
Manmohan SinghThe Lord alone is thy Friend whose supreme dignity thou realises not.
Manmohan Singh (Punjabi)ਕੇਵਲ ਪ੍ਰਭੂ ਹੀ ਤੇਰਾ ਦੋਸਤ ਹੈ ਜਿਸ ਦੇ ਮਹਾਨ ਮਰਤਬੇ ਨੂੰ ਤੂੰ ਅਨੁਭਵ ਨਹੀਂ ਕਰਦਾ।
Fareedkot Teekaਏਕ ਤੇਰਾ ਰਾਮ ਹੀ ਸੰਗੀ ਹੈ, ਤਿਸ ਕੀ ਤੂੰ ਪ੍ਰਾਪਤੀ ਨਹੀਂ ਜਾਨਤਾ॥
Prof. Sahib Singhਹੇ ਮੂਰਖ! ਪਰਮਾਤਮਾ (ਹੀ ਤੇਰਾ ਅਸਲ) ਸਾਥੀ ਹੈ, ਉਸ ਨਾਲ ਤੂੰ ਜਾਣ-ਪਛਾਣ ਨਹੀਂ ਬਣਾਂਦਾ।

ਪਦ ਅਰਥ ਗਤਿ = ਹਾਲਤ, ਅਵਸਥਾ। ਨਹੀ ਜਾਨਹਿ = ਤੂੰ ਨਹੀਂ ਜਾਣਦਾ।

SikhNet (Spanish)El Señor es tu Único Compañero y nadie conoce Su Estado,

ਪੰਚ ਬਟਵਾਰੇ; ਸੇ ਮੀਤ ਕਰਿ ਮਾਨਹਿ ॥੧॥

panch battavaare; se meet kar maaneh |1|

Sant Singh KhalsaYou look upon the five thieves as your friends. ||1||
Manmohan SinghThe five highway men, them thou deemest as thy intimates.
Manmohan Singh (Punjabi)ਪੰਜ, ਰਾਹ-ਮਾਰੂ ਧਾੜਵੀ, (ਵਿਕਾਰ) ਉਹਨਾਂ ਨੂੰ ਤੂੰ ਆਪਣੇ ਯਾਰ ਕਰ ਕੇ ਜਾਣਦਾ ਹੈਂ।
Fareedkot Teekaਕਾਮਾਦਿ ਜੋ ਪੰਚ ਰਾਹਮਾਰ ਹੈਂ ਤਿਨ ਕੋ ਤੂੰ ਮੀਤ ਕਰ ਕੇ ਮਾਨਤਾ ਹੈਂ॥੧॥
Prof. Sahib Singh(ਇਹ ਕਾਮਾਦਿਕ) ਪੰਜ ਡਾਕੂ ਹਨ, ਇਹਨਾਂ ਨੂੰ ਤੂੰ ਆਪਣੇ ਮਿੱਤਰ ਸਮਝ ਰਿਹਾ ਹੈਂ ॥੧॥

ਪਦ ਅਰਥ ਪੰਚ = ਪੰਜ (ਕਾਮਾਦਿਕ)। ਬਟਵਾਰੇ = ਰਾਹਜ਼ਨ, ਡਾਕੂ। ਸੇ = ਉਹਨਾਂ ਨੂੰ। ਮਾਨਹਿ = ਤੂੰ ਮੰਨਦਾ ਹੈਂ ॥੧॥

SikhNet (Spanish)por ignorancia nos hacemos amigos de las cinco pasiones que nos ultrajan como ladrones.(1)

ਸੋ ਘਰੁ ਸੇਵਿ; ਜਿਤੁ ਉਧਰਹਿ ਮੀਤ ॥

so ghar sev; jit udhareh meet |

Sant Singh KhalsaServe that home, which will save you, my friend.
Manmohan SinghServe thou the Home, through which is thy emancipation, O friend.
Manmohan Singh (Punjabi)ਤੂੰ ਉਸ ਧਾਮ ਦੀ ਟਹਿਲ ਕਮਾ ਜਿਸ ਦੇ ਰਾਹੀਂ ਤੇਰੀ ਕਲਿਆਣ ਹੈ, ਹੇ ਦੋਸਤ!
Fareedkot Teekaਹੇ ਮੀਤ! ਸੋ ਘਰ ਸੇਵ ਜਿਸੁ ਕਰ ਕੇ ਤੂੰ ਉਧਰੇਂ॥
Prof. Sahib Singhਹੇ ਮਿੱਤਰ! ਉਹ ਘਰ-ਦਰ ਮੱਲੀ ਰੱਖ, ਜਿਸ ਦੀ ਰਾਹੀਂ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੇਂ।

ਪਦ ਅਰਥ ਸੇਵਿ = ਸੇਵਾ ਕਰ; ਮੱਲੀ ਰੱਖ। ਜਿਸੁ = ਜਿਸ ਦੀ ਰਾਹੀਂ। ਉਧਰਹਿ = (ਸੰਸਾਰ-ਸਮੁੰਦਰ ਤੋਂ) ਤੂੰ ਪਾਰ ਲੰਘ ਸਕੇਂ। ਮਤਿ = ਹੇ ਮਿੱਤਰ!

SikhNet (Spanish)Sirve mejor en la Casa en donde se encuentra tu Liberación, oh amigo;

ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ; ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥

gun govind raveeeh din raatee; saadhasang kar man kee preet |1| rahaau |

Sant Singh KhalsaChant the Glorious Praises of the Lord of the Universe, day and night; in the Saadh Sangat, the Company of the Holy, love Him in your mind. ||1||Pause||
Manmohan SinghDay and night, utter thou the Lord's praise and enshrine love for the society of saints. Pause.
Manmohan Singh (Punjabi)ਦਿਹੁੰ ਰੈਣ ਤੂੰ ਸਾਹਿਬ ਦੀ ਸਿਫ਼ਤ ਸ਼ਲਾਘਾ ਉਚਾਰਨ ਕਰ ਅਤੇ ਸਤਿਸੰਗਤ ਨਾਲ ਦਿਲੀ ਪਿਆਰ ਪਾ। ਠਹਿਰਾਓ।
Fareedkot Teekaਪੁਨਹ ਗੋਬਿੰਦ ਕੇ ਗੁਨ ਦਿਨ ਰਾਤ ਉਚਾਰੁ ਔਰੁ ਸੰਤੋਂ ਕੇ ਸੰਗ ਮੇਂ ਮਨ ਕੀ ਪ੍ਰੀਤੀ ਕਰਿ॥੧॥ ਰਹਾਉ ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਆਪਣੇ ਮਨ ਦਾ ਪਿਆਰ ਜੋੜ, (ਉਥੇ ਟਿਕ ਕੇ) ਗੋਬਿੰਦ ਦੇ ਗੁਣ (ਸਦਾ) ਦਿਨ ਰਾਤ ਗਾਏ ਜਾਣੇ ਚਾਹੀਦੇ ਹਨ ॥੧॥ ਰਹਾਉ ॥

ਪਦ ਅਰਥ ਰਵੀਅਹਿ = ਚੇਤੇ ਕਰਨੇ ਚਾਹੀਦੇ ਹਨ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ ॥੧॥ ਰਹਾਉ ॥

SikhNet (Spanish)canta siempre las Alabanzas de tu Dios conservando sólo el Amor de los Santos en tu corazón.(1-Pausa)

ਜਨਮੁ ਬਿਹਾਨੋ; ਅਹੰਕਾਰਿ ਅਰੁ ਵਾਦਿ ॥

janam bihaano; ahankaar ar vaad |

Sant Singh KhalsaThis human life is passing away in egotism and conflict.
Manmohan SinghThy human life is passing away in self conceit and strife,
Manmohan Singh (Punjabi)ਤੇਰਾ ਮਨੁੱਖੀ-ਜੀਵਨ ਸਵੈ-ਹੰਗਤਾ ਅਤੇ ਲੜਾਈ ਝਗੜੇ ਵਿੱਚ ਬੀਤਦਾ ਜਾ ਰਿਹਾ ਹੈ,
Fareedkot Teekaਹੰਕਾਰ ਔ ਝਗੜਿਓਂ ਮੇਂ ਹੀ ਜਨਮੁ ਬੀਤਿਆ ਹੈ॥
Prof. Sahib Singhਜੀਵ ਦੀ ਉਮਰ ਅਹੰਕਾਰ ਅਤੇ ਝਗੜੇ-ਬਖੇੜੇ ਵਿਚ ਗੁਜ਼ਰਦੀ ਜਾਂਦੀ ਹੈ,

ਪਦ ਅਰਥ ਜਨਮ ਬਿਹਾਨੋ = ਮਨੁੱਖਾ ਜੀਵਨ ਲੰਘਦਾ ਜਾ ਰਿਹਾ ਹੈ। ਵਾਦਿ = ਵਾਦ ਵਿਚ, ਝਗੜੇ-ਬਖੇੜੇ ਵਿਚ।

SikhNet (Spanish)Tu forma humana está siendo desperdiciada por tu ego y hay contienda;

ਤ੍ਰਿਪਤਿ. ਨ ਆਵੈ; ਬਿਖਿਆ ਸਾਦਿ ॥

tripat. na aavai; bikhiaa saad |

Sant Singh KhalsaYou are not satisfied; such is the flavor of sin.
Manmohan Singhand thou art satiated not such is the savour of sins.
Manmohan Singh (Punjabi)ਅਤੇ ਤੈਨੂੰ ਰੱਜ ਨਹੀਂ ਆਉਂਦਾ। ਐਹੋ ਜਿਹਾ ਹੈ ਚਸਕਾ ਪਾਪਾਂ ਦਾ।
Fareedkot Teekaਬਿਸਿਆਂ ਕੇ ਸੁਆਦ ਤੇ ਤ੍ਰਿਪਤੀ ਨਹੀਂ ਆਵਤੀ ਹੈ॥
Prof. Sahib Singhਮਾਇਆ ਦੇ ਸੁਆਦ ਵਿਚ (ਇਸ ਦੀ ਕਦੇ) ਤਸੱਲੀ ਨਹੀਂ ਹੁੰਦੀ (ਕਦੇ ਰੱਜਦਾ ਹੀ ਨਹੀਂ)।

ਪਦ ਅਰਥ ਤ੍ਰਿਪਤਿ = ਤਸੱਲੀ, ਰੱਜ। ਬਿਖਿਆ = ਮਾਇਆ। ਸਾਦਿ = ਸੁਆਦ ਵਿਚ।

SikhNet (Spanish)tal es el amor que tienes por el veneno,

ਭਰਮਤ ਭਰਮਤ; ਮਹਾ ਦੁਖੁ ਪਾਇਆ ॥

bharamat bharamat; mahaa dukh paaeaa |

Sant Singh KhalsaWandering and roaming around, you suffer terrible pain.
Manmohan SinghIn roaming and rambling, thou has suffered great anguish,
Manmohan Singh (Punjabi)ਭਟਕਣ ਅਤੇ ਭੌਣ ਅੰਦਰ ਤੂੰ ਭਾਰੀ ਕਸ਼ਟ ਉਠਾਇਆ ਹੈ,
Fareedkot Teekaਜੋਨੀਓਂ ਮੇਂ ਭ੍ਰਮਤਿਆਂ ਭ੍ਰਮਤਿਆਂ ਬਡਾ ਦੁਖੁ ਪਾਇਆ ਹੈ॥
Prof. Sahib Singhਭਟਕਦਿਆਂ ਭਟਕਦਿਆਂ ਇਸ ਨੇ ਬੜਾ ਕਸ਼ਟ ਪਾਇਆ ਹੈ।

ਪਦ ਅਰਥ ਭਰਮਤ = ਭਟਕਦਿਆਂ।

SikhNet (Spanish)no vives satisfecho y tu mente vaga y sufre llena de un inmenso dolor,

ਤਰੀ. ਨ ਜਾਈ; ਦੁਤਰ ਮਾਇਆ ॥੨॥

taree. na jaaee; dutar maaeaa |2|

Sant Singh KhalsaYou cannot cross over the impassable sea of Maya. ||2||
Manmohan Singhand thou cannot cross of terrible ocean of mammon.
Manmohan Singh (Punjabi)ਅਤੇ ਤੂੰ ਮੋਹਣੀ ਮਾਇਆ ਦੇ ਭਿਆਨਕ ਸਮੁੰਦਰ ਨੂੰ ਪਾਰ ਨਹੀਂ ਕਰ ਸਕਦਾ।
Fareedkot Teekaਦੁਸਤਰ ਜੋ ਮਾਇਆ ਹੈ, ਸੋ ਤਹੀ ਨਹੀਂ ਜਾਤੀ ਹੈ॥੨॥
Prof. Sahib Singhਮਾਇਆ (ਮਾਨੋ, ਇਕ ਸਮੁੰਦਰ ਹੈ, ਇਸ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਪ੍ਰਭੂ ਦੇ ਨਾਮ ਤੋਂ ਬਿਨਾ) ਇਸ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ॥੨॥

ਪਦ ਅਰਥ ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ ॥੨॥

SikhNet (Spanish)sin poder cruzar el terrible océano de Maya. (2)

ਕਾਮਿ. ਨ ਆਵੈ; ਸੁ ਕਾਰ ਕਮਾਵੈ ॥

kaam. na aavai; su kaar kamaavai |

Sant Singh KhalsaYou do the deeds which do not help you at all.
Manmohan SinghThou doest the deeds the shall avail thee not.
Manmohan Singh (Punjabi)ਤੂੰ ਉਹ ਕਾਰਜ ਕਰਦਾ ਹੈਂ, ਜਿਹੜਾ ਤੇਰੇ ਕਿਤੇ ਕੰਮ ਨਹੀਂ ਆਉਣਾ।
Fareedkot Teekaਜੋ ਕੰਮ ਨਾ ਆਵੇ ਸੋ ਤੂੰ ਕਾਰ ਕਮਾਉਤਾ ਹੈ॥
Prof. Sahib Singhਜੀਵ ਸਦਾ ਉਹੀ ਕਾਰ ਕਰਦਾ ਰਹਿੰਦਾ ਹੈ ਜੋ (ਆਖ਼ਰ ਇਸ ਦੇ) ਕੰਮ ਨਹੀਂ ਆਉਂਦੀ।

ਪਦ ਅਰਥ ਕਾਮਿ = ਕੰਮ ਵਿਚ।

SikhNet (Spanish)El hombre actúa en vano,

ਆਪਿ ਬੀਜਿ; ਆਪੇ ਹੀ ਖਾਵੈ ॥

aap beej; aape hee khaavai |

Sant Singh KhalsaAs you plant, so shall you harvest.
Manmohan SinghAs Thou sowest, so shall thou reap (or eat).
Manmohan Singh (Punjabi)ਜਿਸ ਤਰ੍ਹਾਂ ਦਾ ਤੂੰ ਬੀਜਦਾ ਹੈਂ ਉਸੇ ਤਰ੍ਹਾਂ ਦਾ ਹੀ ਤੂੰ ਵੱਢਦਾ/ਖਾਂਦਾ ਹੈ।
Fareedkot Teekaਇਹ ਜੋ ਪਾਪੋਂ ਕਾ ਤੂੰ ਆਪ ਬੀਜ ਬੀਜਤਾ ਹੈਂ, ਸੋ ਪਰਲੋਕ ਮੇਂ ਇਨ ਕਾ ਫਲ ਤੂੰ ਆਪ ਹੀ ਖਾਵੇਂਗਾ॥
Prof. Sahib Singh(ਮੰਦੇ ਕੰਮਾਂ ਦੇ ਬੀਜ) ਆਪ ਬੀਜ ਕੇ (ਫਿਰ) ਆਪ ਹੀ (ਉਹਨਾਂ ਦਾ ਦੁੱਖ-ਫਲ) ਖਾਂਦਾ ਹੈ।

ਪਦ ਅਰਥ ਬੀਜਿ = ਬੀਜ ਕੇ।

SikhNet (Spanish)y cosecha lo que él mismo sembró.

ਰਾਖਨ ਕਉ; ਦੂਸਰ. ਨਹੀ ਕੋਇ ॥

raakhan kau; doosar. nahee koe |

Sant Singh KhalsaThere is none other than the Lord to save you.
Manmohan SinghThere is no other than the Lord to save thee.
Manmohan Singh (Punjabi)ਪ੍ਰਭੂ ਦੇ ਬਗੈਰ ਤੈਨੂੰ ਬਚਾਉਣ ਵਾਲਾ ਹੋਰ ਕੋਈ ਨਹੀਂ।
Fareedkot Teekaਹੇ ਭਾਈ! ਪਰਲੋਕ ਮੇਂ ਰਖ੍ਯਾ ਕਰਨੇ ਕੋ ਸਾਮਰਥ ਦੂਸਰਾ ਕੋਈ ਨਹੀਂ ਹੈ॥
Prof. Sahib Singh(ਇਸ ਬਿਪਤਾ ਵਿਚੋਂ) ਬਚਾਣ-ਜੋਗਾ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ।
SikhNet (Spanish)No hay nadie más que Dios para protegerte,

ਤਉ ਨਿਸਤਰੈ; ਜਉ ਕਿਰਪਾ ਹੋਇ ॥੩॥

tau nisatarai; jau kirapaa hoe |3|

Sant Singh KhalsaYou will be saved, only if God grants His Grace. ||3||
Manmohan SinghIf God's grace be upon thee, then alone can thou swim across.
Manmohan Singh (Punjabi)ਕੇਵਲ ਤਦ ਹੀ ਤੂੰ ਪਾਰ ਉਤਰ ਸਕਦਾ ਹੈਂ, ਜੇਕਰ ਵਾਹਿਗੁਰੂ ਦੀ ਤੇਰੇ ਉਤੇ ਮਿਹਰ ਹੋਵੇ।
Fareedkot Teekaਜਉ ਪਰਮੇਸ੍ਵਰ ਕੀ ਕ੍ਰਿਪਾ ਹੋਵੇਗੀ ਤੌ ਤੇਰਾ ਨਿਸਤਾਰਾ ਹੋਵੇਗਾ॥੩॥
Prof. Sahib Singhਜਦੋਂ (ਪਰਮਾਤਮਾ ਦੀ) ਮਿਹਰ ਹੁੰਦੀ ਹੈ, ਤਦੋਂ ਹੀ ਇਸ ਵਿਚੋਂ ਪਾਰ ਲੰਘਦਾ ਹੈ ॥੩॥

ਪਦ ਅਰਥ ਤਉ = ਤਦੋਂ। ਨਿਸਤਰੈ = ਪਾਰ ਲੰਘਦਾ ਹੈ। ਜਉ = ਜਦੋਂ ॥੩॥

SikhNet (Spanish)sólo serás redimido si la Gracia de Dios se posa sobre ti.(3)

ਪਤਿਤ. ਪੁਨੀਤ; ਪ੍ਰਭ ਤੇਰੋ ਨਾਮੁ ॥

patit. puneet; prabh tero naam |

Sant Singh KhalsaYour Name, God, is the Purifier of sinners.
Manmohan SinghThe Purifier of sinners is Thy Name, O Lord.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ, ਹੇ ਪ੍ਰਭੂ!
Fareedkot Teekaਹੇ ਪ੍ਰਭ! ਤੇਰਾ ਨਾਮੁ ਪਾਪੀਓਂ ਕੋ ਪਵਿਤ੍ਰ ਕਰਨੇਹਾਰਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈ,

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿੱਤਰ। ਪ੍ਰਭ = ਹੇ ਪ੍ਰਭੂ!

SikhNet (Spanish)Oh Dios, Tu Nombre purifica a todos los malhechores.

ਅਪਨੇ ਦਾਸ ਕਉ; ਕੀਜੈ ਦਾਨੁ ॥

apane daas kau; keejai daan |

Sant Singh KhalsaPlease bless Your slave with that gift.
Manmohan SinghBless thou me thy slave, with the gift of thy Name.
Manmohan Singh (Punjabi)ਤੂੰ ਮੈਨੂੰ ਆਪਣੇ ਗੋਲੇ ਨੂੰ, ਆਪਣੇ ਨਾਮ ਦੀ ਦਾਤ ਪ੍ਰਦਾਨ ਕਰ।
Fareedkot Teekaਤਾਂ ਤੇ ਤੂੰ ਅਪਨੇ ਦਾਸ ਕੋ ਦਾਨੁ ਕਰ, ਭਾਵ ਮੇਰੇ ਕੋ ਨਾਮ ਦੇਹੁ॥
Prof. Sahib Singh(ਮੈਨੂੰ) ਆਪਣੇ ਸੇਵਕ ਨੂੰ (ਆਪਣਾ ਨਾਮ ਦਾ) ਦਾਨ ਦੇਹ।

ਪਦ ਅਰਥ ਕੀਜੈ = ਦੇਹ।

SikhNet (Spanish)Oh Señor, bendíceme, pues soy Tu fervoroso Sirviente;

ਕਰਿ ਕਿਰਪਾ ਪ੍ਰਭ; ਗਤਿ ਕਰਿ ਮੇਰੀ ॥

kar kirapaa prabh; gat kar meree |

Sant Singh KhalsaPlease grant Your Grace, God, and emancipate me.
Manmohan SinghMy Lord, extend thine mercy and emancipate me Thou.
Manmohan Singh (Punjabi)ਮੇਰੇ ਸੁਆਮੀ, ਆਪਣੀ ਰਹਿਮਤ ਧਾਰ ਅਤੇ ਤੂੰ ਮੇਰੀ ਕਲਿਆਣ ਕਰ।
Fareedkot Teekaਹੇ ਪ੍ਰਭੂ! ਕ੍ਰਿਪਾ ਕਰ ਕੇ ਮੇਰੀ ਮੁਕਤਿ ਕਰਿ॥
Prof. Sahib Singh(ਹੇ ਪ੍ਰਭੂ!) ਮਿਹਰ ਕਰ, ਮੇਰੀ ਆਤਮਕ ਅਵਸਥਾ ਉੱਚੀ ਬਣਾ।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ।

SikhNet (Spanish)Bendíceme con la Bienaventuranza de Tu Nombre.

ਸਰਣਿ ਗਹੀ; ਨਾਨਕ. ਪ੍ਰਭ ਤੇਰੀ ॥੪॥੩੭॥੪੮॥

saran gahee; naanak. prabh teree |4|37|48|

Sant Singh KhalsaNanak has grasped Your Sanctuary, God. ||4||37||48||
Manmohan SinghNanak has grasped Thy protection, O Lord.
Manmohan Singh (Punjabi)ਨਾਨਕ ਨੇ ਤੇਰੀ ਪਨਾਹ ਪਕੜੀ ਹੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਮੈਂ ਤੇਰੀ ਸਰਨ ਪਕੜੀ ਹੈ॥੪॥੩੭॥੪੮॥☬ਸੰਤੋਂ ਸਾਥ ਪਰੀਤੀ ਕਰਨੇ ਕਾ ਫਲੁ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੪॥੩੭॥੪੮॥

ਪਦ ਅਰਥ ਗਹੀ = ਫੜੀ ॥੪॥੩੭॥੪੮॥

SikhNet (Spanish)Ten Compasión de mí y Llévame a través, pues Nanak en verdad, ha buscado Tu Santuario.(4-37-48)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਇਹ ਲੋਕੇ. ਸੁਖੁ ਪਾਇਆ ॥

eih loke. sukh paaeaa |

Sant Singh KhalsaI have found peace in this world.
Manmohan SinghI have procured peace in this world.
Manmohan Singh (Punjabi)ਇਸ ਜਹਾਨ ਅੰਦਰ ਮੈਨੂੰ ਆਰਾਮ ਪ੍ਰਾਪਤ ਹੋਇਆ ਹੈ।
Fareedkot Teekaਸੰਤੋਂ ਕੇ ਮਿਲਾਪ ਸੇ ਇਸ ਲੋਕ ਮੇਂ ਸੁਖ ਪਾਇਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਮਿੱਤ੍ਰਤਾ ਪ੍ਰਾਪਤ ਹੁੰਦੀ ਹੈ ਉਸ ਨੇ) ਇਸ ਜਗਤ ਵਿਚ (ਆਤਮਕ) ਸੁਖ ਮਾਣਿਆ,

ਪਦ ਅਰਥ ਇਹ ਲੋਕੇ = ਇਸ ਲੋਕ ਵਿਚ, ਸੰਸਾਰ ਵਿਚ।

SikhNet (Spanish)Si uno logra la Paz en este mundo,

ਨਹੀ ਭੇਟਤ; ਧਰਮ ਰਾਇਆ ॥

nahee bhettat; dharam raaeaa |

Sant Singh KhalsaI will not have to appear before the Righteous Judge of Dharma to give my account.
Manmohan SinghI am not to meet the Righteous Judge to render an account.
Manmohan Singh (Punjabi)ਹਿਸਾਬ-ਕਿਤਾਬ ਦੇਣ ਲਈ ਮੈਂ ਧਰਮ ਰਾਜੇ ਨੂੰ ਨਹੀਂ ਮਿਲਣਾ।
Fareedkot Teekaਪੁਨਹ ਪਰਲੋਕ ਮੇਂ ਧਰਮਰਾਇ ਨਹੀਂ ਮਿਲੇਗਾ॥
Prof. Sahib Singh(ਪਰਲੋਕ ਵਿਚ) ਉਸ ਨੂੰ ਧਰਮਰਾਜ ਨਾਲ ਵਾਹ ਨਾਹ ਪਿਆ।

ਪਦ ਅਰਥ ਭੇਟਤ = ਮਿਲਾਪ ਹੁੰਦਾ, ਵਾਹ ਪੈਂਦਾ।

SikhNet (Spanish)ya no tendrá que entregar cuentas al Señor de la Ley Ética.

ਹਰਿ ਦਰਗਹ ਸੋਭਾਵੰਤ ॥

har daragah sobhaavant |

Sant Singh KhalsaI will be respected in the Court of the Lord,
Manmohan SinghI shall be illustrious in Lord's court,
Manmohan Singh (Punjabi)ਪ੍ਰਭੂ ਦੇ ਦਰਬਾਰ ਅੰਦਰ ਮੈਂ ਕੀਰਤੀਮਾਨ ਹੋਵਾਂਗਾ,
Fareedkot Teekaਹਰੀ ਦਰਗਾਹਿ ਮੇਂ ਹਮ ਸੋਭਾਵਾਨ ਹੋਵੇਂਗੇ॥
Prof. Sahib Singhਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਵਾਲਾ ਬਣਦਾ ਹੈ,
SikhNet (Spanish)En la Corte del Señor,

ਫੁਨਿ ਗਰਭਿ. ਨਾਹੀ ਬਸੰਤ ॥੧॥

fun garabh. naahee basant |1|

Sant Singh Khalsaand I will not have to enter the womb of reincarnation ever again. ||1||
Manmohan Singhand shall abide not in the womb again.
Manmohan Singh (Punjabi)ਅਤੇ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਵੱਸਾਂਗਾ, ਨਹੀਂ ਜੰਮਾਂਗਾ।
Fareedkot Teekaਪੁਨਾ ਗਰਭ ਮੇਂ ਨਹੀਂ ਵਾਸਾ ਹੋਵੇਗਾ॥੧॥
Prof. Sahib Singhਮੁੜ ਮੁੜ ਜਨਮਾਂ ਦੇ ਗੇੜ ਵਿਚ (ਭੀ) ਨਹੀਂ ਪੈਂਦਾ ॥੧॥

ਪਦ ਅਰਥ ਫੁਨਿ = ਮੁੜ। ਗਰਭਿ = ਗਰਭ ਵਿਚ, ਜਨਮਾਂ ਦੇ ਗੇੜ ਵਿਚ। ਨਾਹੀ ਬਸੰਤ = ਨਹੀਂ ਵੱਸਦਾ, ਨਹੀਂ ਪੈਦਾ ॥੧॥

SikhNet (Spanish)la Gloria de uno resplandece sin tener que encarnar otra vez.(1)

ਜਾਨੀ ਸੰਤ ਕੀ ਮਿਤ੍ਰਾਈ ॥

jaanee sant kee mitraaee |

Sant Singh KhalsaNow, I know the value of friendship with the Saints.
Manmohan SinghI have now realised the worth of the Saint Guru's friendship.
Manmohan Singh (Punjabi)ਮੈਂ ਹੁਣ ਸਾਧੂਆਂ ਗੁਰਾਂ ਦੀ ਮਿੱਤਰਤਾਈ ਦੀ ਕਦਰ ਨੂੰ ਅਨੁਭਵ ਕਰ ਲਿਆ ਹੈ।
Fareedkot Teekaਹਮਨੇ ਸੰਤੋਂ ਕੀ ਮਿਤ੍ਰਤਾਈ ਜਾਨੀ ਹੈ। ਭਾਵ ਲੋਕ ਪ੍ਰਲੋਕ ਮੇਂ ਸੰਤੋਂ ਕੀ ਕ੍ਰਿਪਾ ਤੇ ਹੀ ਜੀਵ ਕੋ ਸੁਖ ਹੋਤਾ ਹੈ॥
Prof. Sahib Singhਹੇ ਭਾਈ! (ਹੁਣ) ਮੈਂ ਗੁਰੂ ਦੀ ਕਦਰ ਸਮਝ ਲਈ ਹੈ।

ਪਦ ਅਰਥ ਸੰਤ ਕੀ = ਗੁਰੂ ਦੀ। ਜਾਨੀ = ਮੈਂ ਇਉਂ ਸਮਝੀ ਹੈ।

SikhNet (Spanish)Ahora sé lo que significa asociarse con los Santos,

ਕਰਿ ਕਿਰਪਾ ਦੀਨੋ ਹਰਿ ਨਾਮਾ; ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥

kar kirapaa deeno har naamaa; poorab sanjog milaaee |1| rahaau |

Sant Singh KhalsaIn His Mercy, the Lord has blessed me with His Name. My pre-ordained destiny has been fulfilled. ||1||Pause||
Manmohan SinghBy virtue of the primal destiny, I have met with him and he has mercifully blessed me with the Lord's Name. Pause.
Manmohan Singh (Punjabi)ਆਦੀ (ਪਿਛਲੀ) ਪ੍ਰਾਲਬਧ ਦੀ ਬਰਕਤ ਦੁਆਰਾ ਮੈਂ ਉਹਨਾਂ ਨੂੰ ਮਿਲ ਪਿਆ ਹਾਂ ਅਤੇ ਮਿਹਰ ਧਾਰ ਕੇ ਉਹਨਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਦਿੱਤੀ ਹੈ। ਠਹਿਰਾਓ।
Fareedkot Teekaਸੋ ਕੌਨ ਹੈਂ? ਜਿਨੋਂ ਨੇ ਕ੍ਰਿਪਾ ਕਰ ਕੇ ਹਰੀ ਨਾਮ ਜਪਨੇ ਕਾ ਉਪਦੇਸ਼ ਦੀਆ ਹੈ, ਪਰੰਤੂ ਪੂਰਬਲੇ ਭਾਗੋਂ ਕੇ ਸੰਜੋਗ ਕਰ ਕੇ ਸੰਤੋਂ ਕੀ ਸੰਗਤਿ (ਮਿਲਾਈ) ਪ੍ਰਾਪਤਿ ਕਰੀ ਹੈ॥੧॥ ਰਹਾਉ ॥
Prof. Sahib Singh(ਗੁਰੂ ਨੇ) ਕਿਰਪਾ ਕਰ ਕੇ (ਮੈਨੂੰ) ਪਰਮਾਤਮਾ ਦਾ ਨਾਮ ਦੇ ਦਿੱਤਾ ਹੈ। ਪੂਰਬਲੇ ਸੰਜੋਗ ਦੇ ਕਾਰਨ (ਗੁਰੂ ਦੀ ਮਿੱਤ੍ਰਤਾ) ਪ੍ਰਾਪਤ ਹੋਈ ਹੈ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਦੀਨੋ = ਦਿੱਤਾ। ਪੂਰਬਿ ਸੰਜੋਗਿ = ਪੂਰਬਲੇ ਸੰਜੋਗ ਦੀ ਰਾਹੀਂ ॥੧॥ ਰਹਾਉ ॥

SikhNet (Spanish)pues por Su Misericordia, el Señor me ha bendecido con Su Nombre. Así como fue escrito en mi pasado, ahora he encontrado a mi Dios.(1-Pausa)

ਗੁਰ ਕੈ ਚਰਣਿ; ਚਿਤੁ ਲਾਗਾ ॥

gur kai charan; chit laagaa |

Sant Singh KhalsaMy consciousness is attached to the Guru's feet.
Manmohan SinghWhen my mind is attached to the Guru's feet,
Manmohan Singh (Punjabi)ਜਦ ਮੇਰਾ ਮਨ ਗੁਰਾਂ ਦੇ ਚਰਨਾਂ ਨਾਲ ਜੁੜਦਾ ਹੈ,
Fareedkot Teekaਸਤਿਸੰਗ ਕੇ ਪ੍ਰਤਾਪ ਸੇ ਹੀ ਗੁਰੋਂ ਕੇ ਚਰਨੋਂ ਮੇਂ ਹਮਾਰਾ ਮਨੁ ਲਾਗਾ ਹੈ॥
Prof. Sahib Singhਹੇ ਭਾਈ! ਜਦੋਂ ਗੁਰੂ ਦੇ ਚਰਨਾਂ ਵਿਚ, ਮੇਰਾ ਚਿੱਤ ਜੁੜਿਆ ਸੀ,

ਪਦ ਅਰਥ ਕੈ ਚਰਣਿ = ਦੇ ਚਰਨ ਵਿਚ।

SikhNet (Spanish)Ahora vivo entonado en los Pies del Guru;

ਧੰਨਿ ਧੰਨਿ ਸੰਜੋਗੁ ਸਭਾਗਾ ॥

dhan dhan sanjog sabhaagaa |

Sant Singh KhalsaBlessed, blessed is this fortunate time of union.
Manmohan Singhblest, blest is that fortunate conjecture.
Manmohan Singh (Punjabi)ਸੁਲੱਖਣਾ, ਸੁਲੱਖਣਾ ਹੈ ਉਹ ਭਾਗਾਂ ਵਾਲਾ ਅਵਸਰ।
Fareedkot Teekaਜਿਸ ਕਰ ਮੈਂ ਧੰਨ੍ਯਤਾ ਜੋਗ ਸਭਾਗਾ ਹੂਆ ਹੂੰ॥
Prof. Sahib Singhਉਹ ਸੰਜੋਗ ਮੁਬਾਰਿਕ ਸੀ, ਮੁਬਾਰਿਕ ਸੀ, ਭਾਗਾਂ ਵਾਲਾ ਸੀ।

ਪਦ ਅਰਥ ਧੰਨਿ = ਮੁਬਾਰਿਕ। ਸੰਜੋਗੁ = ਮਿਲਾਪ ਦਾ ਅਵਸਰ। ਸਭਾਗਾ = ਭਾਗਾਂ ਵਾਲਾ।

SikhNet (Spanish)mi Estado de Unión con el Guru es Bendito, en verdad.

ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥

sant kee dhoor laagee merai maathe |

Sant Singh KhalsaI have applied the dust of the Saints' feet to my forehead,
Manmohan SinghThe dust of the feet of the saints has anointed my forehead,
Manmohan Singh (Punjabi)ਸਾਧੂਆਂ ਦੇ ਚਰਨਾਂ ਦੀ ਖਾਕ ਮੇਰੇ ਮਸਤਕ ਨੂੰ ਲੱਗੀ ਹੈ,
Fareedkot Teekaਕਿਉਂਕਿ ਸੰਤੋਂ ਕੀ ਧੂਰਿ ਮੇਰੇ ਮਾਥੇ ਲਾਗੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਚਰਨ-ਧੂੜ ਮੇਰੇ ਮੱਥੇ ਉੱਤੇ ਲੱਗੀ,
SikhNet (Spanish)Unto mi frente con el Polvo de los Pies de los Santos

ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥

kilavikh dukh sagale mere laathe |2|

Sant Singh Khalsaand all my sins and pains have been eradicated. ||2||
Manmohan Singhand all my sins and sufferings are eradicated.
Manmohan Singh (Punjabi)ਅਤੇ ਮੇਰੇ ਸਾਰੇ ਪਾਪ ਤੇ ਦੁਖੜੇ ਨਸ਼ਟ ਹੋ ਗਏ ਹਨ।
Fareedkot Teekaਪਾਪ ਔ ਦੁਖ ਸਭੀ ਮੇਰੇ ਲਹਿ ਗਏ ਹੈਂ॥੨॥
Prof. Sahib Singhਮੇਰੇ ਸਾਰੇ ਪਾਪ ਤੇ ਦੁੱਖ ਦੂਰ ਹੋ ਗਏ ॥੨॥

ਪਦ ਅਰਥ ਕਿਲਵਿਖ = ਪਾਪ। ਸਗਲੇ = ਸਾਰੇ ॥੨॥

SikhNet (Spanish)y así, todos mis errores y tristezas desaparecen.(2)

ਸਾਧ ਕੀ ਸਚੁ ਟਹਲ ਕਮਾਨੀ ॥

saadh kee sach ttehal kamaanee |

Sant Singh KhalsaPerforming true service to the Holy,
Manmohan SinghWhen the mortal performs the saint Guru's hearty service,
Manmohan Singh (Punjabi)ਜਦ ਜੀਵ ਸੰਤ-ਗੁਰਾਂ ਦੀ ਦਿਲੋਂ ਸੇਵਾ ਕਰਦਾ ਹੈ,
Fareedkot Teekaਹੇ (ਪਰਾਨੀ) ਜੀਵ! ਜਬ ਨਿਸਚੇ ਕਰ ਕੇ ਸੰਤੋਂ ਕੀ ਟਹਿਲ ਕਮਾਈ ਹੈ॥
Prof. Sahib Singhਹੇ ਪ੍ਰਾਣੀ! ਜਦੋਂ ਜੀਵ ਸਰਧਾ ਧਾਰ ਕੇ ਗੁਰੂ ਦੀ ਸੇਵਾ-ਟਹਿਲ ਕਰਦੇ ਹਨ,

ਪਦ ਅਰਥ ਸਚੁ = ਨਿਸ਼ਚਾ ਧਾਰ ਕੇ।

SikhNet (Spanish)Ahora sirvo sólo al Santo y mi mente se purifica.

ਤਬ ਹੋਏ ਮਨ ਸੁਧ; ਪਰਾਨੀ ॥

tab hoe man sudh; paraanee |

Sant Singh Khalsathe mortal's mind is purified.
Manmohan Singhthen is his mind rendered pure
Manmohan Singh (Punjabi)ਤਦ ਉਸ ਦਾ ਚਿੱਤ ਨਿਰਮਲ ਹੋ ਜਾਂਦਾ ਹੈ।
Fareedkot Teekaਤਬ ਹਮਾਰੇ ਅੰਤਸਕਰਣ ਸੁਧ ਹੂਏ ਹੈਂ॥
Prof. Sahib Singhਤਦੋਂ ਉਹਨਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ।

ਪਦ ਅਰਥ ਪਰਾਨੀ = ਹੇ ਪ੍ਰਾਣੀ!

SikhNet (Spanish)La Visión del Sirviente del Señor se vuelve fructífera,

ਜਨ ਕਾ ਸਫਲ ਦਰਸੁ ਡੀਠਾ ॥

jan kaa safal daras ddeetthaa |

Sant Singh KhalsaI have seen the fruitful vision of the Lord's humble slave.
Manmohan SinghI have seen the fruitful vision of the Lord's slave.
Manmohan Singh (Punjabi)ਮੈਂ ਪ੍ਰਭੂ ਦੇ ਗੋਲੇ ਦਾ ਫਲਦਾਇਕ ਦੀਦਾਰ ਵੇਖ ਲਿਆ ਹੈ।
Fareedkot Teekaਸੰਤੋਂ ਕਾ ਦਰਸ਼ਨ ਜੋ ਸਹਿਤ ਫਲੋਂ ਕੇ ਹੈ, ਸੋ ਹਮਨੇ ਦੇਖਿਆ ਹੈ॥
Prof. Sahib Singhਹੇ ਪ੍ਰਾਣੀ! ਜਿਸ ਨੇ ਗੁਰੂ ਦਾ ਦਰਸ਼ਨ ਕਰ ਲਿਆ, ਉਸੇ ਨੂੰ ਹੀ ਇਸ ਨਾਮ ਫਲ ਦੀ ਪ੍ਰਾਪਤੀ ਹੋਈ,

ਪਦ ਅਰਥ ਸਫਲ = ਫਲ ਦੇਣ ਵਾਲਾ। ਦਰਸੁ = ਦਰਸ਼ਨ।

SikhNet (Spanish)pues uno ve el Nombre de Dios

ਨਾਮੁ ਪ੍ਰਭੂ ਕਾ; ਘਟਿ ਘਟਿ ਵੂਠਾ ॥੩॥

naam prabhoo kaa; ghatt ghatt vootthaa |3|

Sant Singh KhalsaGod's Name dwells within each and every heart. ||3||
Manmohan SinghThe Lord's Name abides in all the hearts.
Manmohan Singh (Punjabi)ਸੁਆਮੀ ਦਾ ਨਾਮ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ।
Fareedkot Teekaਜੋ ਪ੍ਰਭੂ ਘਟੋਂ ਘਟੋਂ ਮੇਂ ਮਿਲਾ ਹੂਆ ਹੈ, ਤਿਸ ਕਾ ਨਾਮੁ ਪ੍ਰਾਪਤਿ ਹੂਆ ਹੈ॥੩॥
Prof. Sahib Singh(ਭਾਵੇਂ ਕਿ) ਪਰਮਾਤਮਾ ਦਾ ਨਾਮ ਹਰੇਕ ਹਿਰਦੇ ਵਿਚ ਵੱਸ ਰਿਹਾ ਹੈ ॥੩॥

ਪਦ ਅਰਥ ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਵੂਠਾ = ਵੱਸਿਆ ਹੋਇਆ ॥੩॥

SikhNet (Spanish)compenetrarse con cada corazón.(3)

ਮਿਟਾਨੇ ਸਭਿ ਕਲਿ ਕਲੇਸ ॥

mittaane sabh kal kales |

Sant Singh KhalsaAll my troubles and sufferings have been taken away;
Manmohan SinghAll my strifes and sufferings have ended,
Manmohan Singh (Punjabi)ਮੇਰੇ ਸਾਰੇ ਝਗੜੇ ਤੇ ਦੁਖੜੇ ਮੁੱਕ ਗਏ ਹਨ,
Fareedkot Teekaਇਸੀ ਤੇ ਕਲਪਨਾ ਦੇਨੇ ਵਾਲੇ ਪੰਚ ਕਲੇਸ ਸਭ ਮਿਟ ਗਏ ਹੈਂ॥
Prof. Sahib Singh(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਸਾਰੇ (ਮਾਨਸਕ) ਝਗੜੇ ਤੇ ਦੁੱਖ ਮਿਟ ਜਾਂਦੇ ਹਨ।

ਪਦ ਅਰਥ ਸਭਿ = ਸਾਰੇ। ਕਲਿ = ਝਗੜੇ। ਕਲੇਸ = ਦੁੱਖ।

SikhNet (Spanish)Toda pena y tristeza son borradas,

ਜਿਸ ਤੇ ਉਪਜੇ; ਤਿਸੁ ਮਹਿ ਪਰਵੇਸ ॥

jis te upaje; tis meh paraves |

Sant Singh KhalsaI have merged into the One, from whom I originated.
Manmohan Singhand I am merged in Him, from whom I had welled up.
Manmohan Singh (Punjabi)ਅਤੇ ਮੈਂ ਉਸ ਅੰਦਰ ਲੀਨ ਹੋ ਗਿਆ ਹਾਂ ਜਿਸ ਤੋਂ ਮੈਂ ਉਤਪੰਨ ਹੋਇਆ ਸਾਂ।
Fareedkot Teekaਅਬ ਤੋ ਇਹ ਨਿਸਚਾ ਹੂਆ ਹੈ ਸੁਧ ਬ੍ਰਹਮ ਸੇ ਉਪਜੇ ਸੇ ਅਬ ਤਿਸੀ ਮੇਂ ਲੈ ਚਿੰਤਨ ਕਰਨੇ ਸੇ ਪ੍ਰਵੇਸ ਹੂਆ ਹੈ॥
Prof. Sahib Singhਜਿਸ ਪ੍ਰਭੂ ਤੋਂ ਜੀਵ ਪੈਦਾ ਹੋਏ ਹਨ ਉਸੇ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ।

ਪਦ ਅਰਥ ਜਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ (ਪ੍ਰਭੂ) ਤੋਂ। ਪਰਵੇਸ = ਲੀਨਤਾ।

SikhNet (Spanish)uno se inmerge en Aquél de Quien salió,

ਪ੍ਰਗਟੇ ਆਨੂਪ ਗੋੁਵਿੰਦ ॥

pragatte aanoop guovind |

Sant Singh KhalsaThe Lord of the Universe, incomparably beautiful, has become merciful.
Manmohan SinghThe Lord of matchless beauty has become manifest unto me.
Manmohan Singh (Punjabi)ਲਾਸਨੀ ਸੁੰਦਰਤਾ ਵਾਲਾ ਸੁਆਮੀ ਮੇਰੇ ਉਤੇ ਪ੍ਰਕਾਸ਼ ਹੋ ਗਿਆ ਹੈ।
Fareedkot Teekaਉਪਮਾ ਸੇ ਰਹਿਤ ਜੋ ਗੋਬਿੰਦ ਹੈਂ ਅਬ ਸੋ ਹਮਾਰੇ ਕੋ ਪਰਗਟ ਹੋ ਆਏ ਹੈਂ॥
Prof. Sahib Singhਉਹ ਸੋਹਣਾ ਗੋਬਿੰਦ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ,

ਪਦ ਅਰਥ ਆਨੂਪ = ਜਿਸ ਵਰਗਾ ਹੋਰ ਕੋਈ ਨਹੀਂ {ਅਨ-ਊਪ}, ਬੇਅੰਤ ਸੁੰਦਰ।

SikhNet (Spanish)y ese Señor, de Belleza Incomparable, se vuelve Manifiesto,

ਪ੍ਰਭ ਪੂਰੇ ਨਾਨਕ. ਬਖਸਿੰਦ ॥੪॥੩੮॥੪੯॥

prabh poore naanak. bakhasind |4|38|49|

Sant Singh KhalsaO Nanak, God is perfect and forgiving. ||4||38||49||
Manmohan SinghThe Perfect Lord of Nanak is ever forgiving.
Manmohan Singh (Punjabi)ਨਾਨਕ ਦਾ ਪੂਰਨ ਪ੍ਰਮੇਸ਼ਰ ਸਦਾ ਹੀ ਬਖਸ਼ਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਨ ਸਮਰਥ ਬਖਸ਼ਨੇ ਜੋਗ ਹੈ॥੪॥੩੮॥੪੯॥☬ਅਪਨਾ ਲਾਭ ਦਿਖਾਵਤੇ ਹੂਏ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਜਿਹੜਾ) ਪੂਰਨ ਪ੍ਰਭੂ ਬਖ਼ਸ਼ਣਹਾਰ ਹੈ ॥੪॥੩੮॥੪੯॥

ਪਦ ਅਰਥ ਬਖਸਿੰਦ = ਬਖ਼ਸ਼ਸ਼ਾਂ ਕਰਨ ਵਾਲਾ ॥੪॥੩੮॥੪੯॥

SikhNet (Spanish)oh, dice Nanak, el Señor Perfecto bendice a todos. (4-38-49)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਗਊ ਕਉ. ਚਾਰੇ ਸਾਰਦੂਲੁ ॥

gaoo kau. chaare saaradool |

Sant Singh KhalsaThe tiger leads the cow to the pasture,
Manmohan SinghThe tiger grazes the cow,
Manmohan Singh (Punjabi)ਸ਼ੇਰ, ਗਾਂ ਨੂੰ ਚਾਰਦਾ ਹੈ,
Fareedkot Teekaਤਮੇ ਹੰਕਾਰ ਸਹਤ ਜੋ ਜੀਵ ਰੂਪ (ਸਾਰਦੂਲੁ) ਸੇਰ ਥਾ, ਸੋ ਇੰਦ੍ਰੀਆਂ ਰੂਪ ਗਊਆਂ ਕੋ ਸਤੋ ਸਹਤ ਹੂਆ ਹੂਆ ਸ਼ੁਭ ਗੁਣੋਂ ਰੂਪੀ ਘਾਸ ਸਤਸੰਗ ਰੂਪੀ ਬਨ ਮੇਂ ਜਾਕਰ (ਚਾਰੇ) ਗ੍ਰਹਣ ਕਰਵਾਵਤਾ ਹੈ॥
Prof. Sahib Singh(ਪ੍ਰਭੂ ਦੀ ਕਿਰਪਾ ਨਾਲ ਵਿਕਾਰਾਂ ਦੀ ਮਾਰ ਤੋਂ ਬਚ ਕੇ) ਸ਼ੇਰ (ਹੋਇਆ ਮਨ) ਗਿਆਨ-ਇੰਦ੍ਰਿਆਂ ਨੂੰ ਆਪਣੇ ਵੱਸ ਵਿਚ ਰੱਖਣ ਲੱਗ ਪੈਂਦਾ ਹੈ।

ਪਦ ਅਰਥ ਗਊ = ਗਿਆਨ-ਇੰਦ੍ਰੇ। ਕਉ = ਨੂੰ। ਚਾਰੇ = ਚਾਰਦਾ ਹੈ, ਵੱਸ ਵਿਚ ਰੱਖਦਾ ਹੈ। ਸਾਰਦੂਲੁ = ਸ਼ੇਰ, ਵਿਕਾਰਾਂ ਦੇ ਭਾਰ ਹੇਠੋਂ ਨਿਕਲ ਕੇ ਬਲਵਾਨ ਹੋ ਚੁਕਾ ਮਨ।

SikhNet (Spanish)La vaca de los sentidos es guiada hasta la pastura por el tigre del ego purificado,

ਕਉਡੀ ਕਾ, ਲਖ ਹੂਆ ਮੂਲੁ ॥

kauddee kaa, lakh hooaa mool |

Sant Singh Khalsathe shell is worth thousands of dollars,
Manmohan Singha shell becomes worth a hundred thousands,
Manmohan Singh (Punjabi)ਇਕ ਕੌਡੀ ਲੱਖਾਂ ਦੀ ਕੀਮਤ ਦੀ ਹੋ ਜਾਂਦੀ ਹੈ,
Fareedkot Teekaਜੋ ਇਹ ਜੀਉ ਕਉਡੀ ਕਾਲ ਅਤੀ ਤੁਛਤਾ ਕੋ ਪ੍ਰਾਪਤਿ ਥਾ, ਸੋ ਮੂਲ ਰੂਪ ਤੇਰੇ ਕੋ ਲਖ ਕੇ ਔ ਵਾਚ ਕੋ ਤਿਆਗ ਕੇ ਲਖ ਰੂਪ ਹੋ ਗਿਆ ਹੈ॥
Prof. Sahib Singh(ਵਿਕਾਰਾਂ ਵਿਚ ਫਸਿਆ ਜੀਵ ਪਹਿਲਾਂ) ਕੌਡੀ (ਸਮਾਨ ਤੁੱਛ ਹਸਤੀ ਵਾਲਾ ਹੋ ਗਿਆ ਸੀ, ਹੁਣ ਉਸ) ਦਾ ਮੁੱਲ (ਮਾਨੋ) ਲੱਖਾਂ ਰੁਪਏ ਹੋ ਗਿਆ।

ਪਦ ਅਰਥ ਮੂਲੁ = ਮੁੱਲ, ਕੀਮਤ।

SikhNet (Spanish)y aquél que valía una bicoca se ha vuelto Invaluable.

ਬਕਰੀ ਕਉ; ਹਸਤੀ ਪ੍ਰਤਿਪਾਲੇ ॥

bakaree kau; hasatee pratipaale |

Sant Singh Khalsaand the elephant nurses the goat,
Manmohan Singhand the elephant nurses the she-goat,
Manmohan Singh (Punjabi)ਤੇ ਹਾਥੀ ਛੇਲੀ ਦੀ ਪਰਵਰਿਸ਼ ਕਰਦਾ ਹੈ,
Fareedkot Teekaਬਕਰੀ ਰੂਪ ਜੋ ਬਿਬੇਕ ਰੂਪ ਬ੍ਰਿਤੀ ਅਤੀ ਨਿਰਬਲ ਥੀ, ਤਿਸ ਕੋ ਹਸਤੀ ਵਤ ਜੋ ਮਨ ਅਸਥੂਲ ਥਾ, ਸੋ ਅਬ ਪ੍ਰਤਿਪਾਲਤ ਹੈ, ਭਾਵ ਸੇ ਬਿਬੇਕ ਕੋ ਵਧਾਵਤਾ ਹੈ॥
Prof. Sahib Singh(ਹੇ ਭਾਈ! ਦੁਨੀਆ ਦੇ ਧਨ-ਪਦਾਰਥ ਦੇ ਕਾਰਨ ਮਨੁੱਖ ਦਾ ਮਨ ਆਮ ਤੌਰ ਤੇ ਅਹੰਕਾਰ ਨਾਲ ਹਾਥੀ ਬਣਿਆ ਰਹਿੰਦਾ ਹੈ, ਪਰ) ਹਾਥੀ (ਮਨ) ਬੱਕਰੀ (ਵਾਲੇ ਗਰੀਬੀ ਸੁਭਾਉ) ਨੂੰ (ਆਪਣੇ ਅੰਦਰ) ਸੰਭਾਲਦਾ ਹੈ,

ਪਦ ਅਰਥ ਬਕਰੀ = ਗਰੀਬੀ-ਸੁਭਾਉ। ਹਸਤੀ = ਹਾਥੀ, ਜੋ ਮਨ ਪਹਿਲਾਂ ਅਹੰਕਾਰੀ ਸੀ।

SikhNet (Spanish)La cabra del ser inferior toma su sustento del elefante,

ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥

apanaa prabh nadar nihaale |1|

Sant Singh Khalsawhen God bestows His Glance of Grace. ||1||
Manmohan Singhwhen his Lord looks upon with His eye of grace.
Manmohan Singh (Punjabi)ਜਦ ਸੁਆਮੀ ਆਪਣੀ ਮਿਹਰ ਦੀ ਅੱਖ ਨਾਲ ਵੇਖਦਾ ਹੈ।
Fareedkot Teekaਜਬ ਅਪਨਾ ਸ੍ਵਾਮੀ ਜੋ ਤੂੰ ਹੈਂ ਤੈਨੇ ਕ੍ਰਿਪਾ ਦ੍ਰਿਸਟ ਕਰ ਕੇ ਅਪਨੇ ਦਾਸ ਨਿਹਾਲ ਕੀਏ, ਤੋ ਇਹ ਪ੍ਰਕਾਰ ਸਭ ਹੂਏ ਹੈਂ॥੧॥
Prof. Sahib Singhਜਦੋਂ ਪਿਆਰਾ ਪ੍ਰਭੂ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ ॥੧॥

ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਨਿਹਾਲੇ = ਤੱਕਦਾ ਹੈ, ਵੇਖਦਾ ਹੈ ॥੧॥

SikhNet (Spanish)la Mente Superior. Eso sucede cuando Dios nos regala Su Mirada de Misericordia.(1)

ਕ੍ਰਿਪਾ ਨਿਧਾਨ; ਪ੍ਰੀਤਮ ਪ੍ਰਭ ਮੇਰੇ ॥

kripaa nidhaan; preetam prabh mere |

Sant Singh KhalsaYou are the treasure of mercy, O my Beloved Lord God.
Manmohan SinghO my Beloved Lord, the Treasure of mercy!
Manmohan Singh (Punjabi)ਹੇ ਰਹਿਮਤ ਦੇ ਖਜਾਨੇ! ਮੇਰੇ ਪਿਆਰੇ ਸਾਹਿਬ।
Fareedkot Teekaਹੇ ਕ੍ਰਿਪਾ ਨਿਧਾਨ ਪ੍ਰਭੂ! ਹਮਾਰੇ ਪ੍ਰੀਤਮ॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ!

ਪਦ ਅਰਥ ਨਿਧਾਨ = ਖ਼ਜ਼ਾਨਾ। ਕ੍ਰਿਪਾ ਨਿਧਾਨ = ਹੇ ਦਇਆ ਦੇ ਖ਼ਜ਼ਾਨੇ! ਪ੍ਰਭ = ਹੇ ਪ੍ਰਭੂ!

SikhNet (Spanish)Oh Señor Bienamado, oh Tesoro de Misericordia,

ਬਰਨਿ. ਨ ਸਾਕਉ; ਬਹੁ ਗੁਨ ਤੇਰੇ ॥੧॥ ਰਹਾਉ ॥

baran. na saakau; bahu gun tere |1| rahaau |

Sant Singh KhalsaI cannot even describe Your many Glorious Virtues. ||1||Pause||
Manmohan SinghI can narrate not Thine manifold excellences. Pause.
Manmohan Singh (Punjabi)ਮੈਂ ਤੇਰਿਆਂ ਅਨੇਕਾਂ ਗੁਣਾਂ ਨੂੰ ਵਰਣਨ ਨਹੀਂ ਕਰ ਸਕਦਾ। ਠਹਿਰਾਓ।
Fareedkot Teekaਤੇਰੇ ਮੇਂ ਬਹੁਤ ਹੀ ਗੁਣ ਹੈਂ, ਮੈਂ ਏਕ ਭੀ ਨਹੀਂ ਕਹਿ ਸਕਤਾ ਹੂੰ॥੧॥ ਰਹਾਉ ॥
Prof. Sahib Singhਤੇਰੇ ਅਨੇਕਾਂ ਗੁਣ ਹਨ, ਮੈਂ (ਸਾਰੇ) ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥

ਪਦ ਅਰਥ ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥

SikhNet (Spanish)no puedo ni recitar Tus Méritos, pues son Innumerables.(1-Pausa)

ਦੀਸਤ ਮਾਸੁ; ਨ ਖਾਇ ਬਿਲਾਈ ॥

deesat maas; na khaae bilaaee |

Sant Singh KhalsaThe cat sees the meat, but does not eat it,
Manmohan SinghThough it sees the meat, but the eat eats it not.
Manmohan Singh (Punjabi)ਭਾਵੇਂ ਇਹ ਗੋਸ਼ਤ ਨੂੰ ਵੇਖਦੀ ਹੈ ਪਰ ਬਿੱਲੀ ਇਸ ਨੂੰ ਖਾਂਦੀ ਨਹੀਂ।
Fareedkot Teekaਜੋ ਸ਼ਬਦ ਸਪਰਸ ਰੂਪ ਰਸ ਗੰਧ ਇਹ ਵਿਸੇ ਦਿਖਾਈ ਦੇਤੇ ਹੈਂ, ਤਿਨ ਕੋ ਬੁਧੀ ਰੂਪ ਜੋ ਬਿਲੀ ਹੈ, ਸੋ ਭੋਗ ਬ੍ਰਿਤੀ ਕਰ ਗ੍ਰਹਿਨ ਨਹੀਂ ਕਰਤੀ ਹੈ॥
Prof. Sahib Singh(ਹੇ ਭਾਈ! ਜਦੋਂ ਆਪਣਾ ਪ੍ਰਭੂ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਤਾਂ) ਬਿੱਲੀ ਦਿੱਸ ਰਿਹਾ ਮਾਸ ਨਹੀਂ ਖਾਂਦੀ (ਮਨ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਮਨ ਮਾਇਕ ਪਦਾਰਥਾਂ ਵਲ ਨਹੀਂ ਤੱਕਦਾ)।

ਪਦ ਅਰਥ ਦੀਸਤ = (ਸਾਹਮਣੇ) ਦਿੱਸ ਰਿਹਾ। ਬਿਲਾਈ = ਬਿੱਲੀ, ਮਨ ਦੀ ਤ੍ਰਿਸ਼ਨਾ।

SikhNet (Spanish)El gato de los deseos, aunque ve la carne de la ilusión, no se la come,

ਮਹਾ ਕਸਾਬਿ; ਛੁਰੀ ਸਟਿ ਪਾਈ ॥

mahaa kasaab; chhuree satt paaee |

Sant Singh Khalsaand the great butcher throws away his knife;
Manmohan SinghThe Great butcher throws away his knife, and
Manmohan Singh (Punjabi)ਵੱਡਾ ਕਸਾਈ ਆਪਣੀ ਕਰਦ ਨੂੰ ਚਲਾ ਕੇ ਮਾਰਦਾ ਹੈ, ਅਤੇ
Fareedkot Teekaਔ ਕ੍ਰੋਧ ਰੂਪ ਜੋ ਅਤੀ ਕਸਾਈ ਥਾ ਤਿਸ ਨੇ ਹਿੰਸਾ ਰੂਪ ਛੁਰੀ ਸੁਟ ਪਾਈ ਹੈ॥
Prof. Sahib Singhਪ੍ਰਭੂ (ਦੀ ਕਿਰਪਾ ਨਾਲ) ਵੱਡੇ ਕਸਾਈ (ਨਿਰਦਈ ਮਨ) ਨੇ ਆਪਣੇ ਹੱਥੋਂ ਛੁਰੀ ਸੁੱਟ ਦਿੱਤੀ (ਨਿਰਦਇਤਾ ਦਾ ਸੁਭਾਉ ਤਿਆਗ ਦਿੱਤਾ)।

ਪਦ ਅਰਥ ਕਸਾਬਿ = ਕਸਾਬ ਨੇ, ਕਸਾਈ ਨੇ, ਨਿਰਦਈ ਮਨ ਨੇ। ਸਟਿ ਪਾਈ = ਹੱਥੋਂ ਸੁੱਟ ਦਿੱਤੀ ਹੈ।

SikhNet (Spanish)y mira, el carnicero del enojo ha tirado el cuchillo de la violencia.

ਕਰਣਹਾਰ ਪ੍ਰਭੁ; ਹਿਰਦੈ ਵੂਠਾ ॥

karanahaar prabh; hiradai vootthaa |

Sant Singh Khalsathe Creator Lord God abides in the heart;
Manmohan Singhwhen the creator-Lord in the mind,
Manmohan Singh (Punjabi)ਜਦ ਸਿਰਜਣਹਾਰ-ਸੁਆਮੀ ਅੰਤਰ ਆਤਮੇ ਟਿਕ ਜਾਂਦਾ ਹੈ,
Fareedkot Teekaਏਹ ਸਭ ਪ੍ਰਕਾਰ ਤੌ ਹੂਏ ਹੈਂ ਕਰਣਹਾਰ ਪ੍ਰਭੂ ਜਬ ਤੂੰ ਹਿਰਦੇ ਮੇਂ ਕਿਰਪਾਲ ਹੋ ਕੇ ਵਸਿਆ ਹੈਂ॥
Prof. Sahib Singhਸਭ ਕੁਝ ਕਰ ਸਕਣ ਵਾਲਾ ਪ੍ਰਭੂ ਜਦੋਂ (ਆਪਣੀ ਕਿਰਪਾ ਨਾਲ ਜੀਵ ਦੇ) ਹਿਰਦੇ ਵਿਚ ਆ ਵੱਸਿਆ,

ਪਦ ਅਰਥ ਕਰਣਹਾਰ ਪ੍ਰਭੁ = ਸਭ ਤਰ੍ਹਾਂ ਦੀ ਸਮਰੱਥਾ ਰੱਖਣ ਵਾਲਾ ਪ੍ਰਭੂ। ਹਿਰਦੈ = ਹਿਰਦੇ ਵਿਚ। ਵੂਠਾ = ਆ ਵੱਸਿਆ।

SikhNet (Spanish)El Señor Creador habita en el corazón de uno

ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥

faathee machhulee kaa jaalaa toottaa |2|

Sant Singh Khalsathe net holding the fish breaks apart. ||2||
Manmohan Singhthe net of the entangled fish breaks loose.
Manmohan Singh (Punjabi)ਫਸੀ ਹੋਈ ਮੱਛੀ ਦਾ ਜਾਲਾ ਟੁੱਟ ਜਾਂਦਾ ਹੈ।
Fareedkot Teekaਜਿੰਦ ਰੂਪ ਮਛੀ ਜੋ ਫਾਸੀ ਹੂਈ ਥੀ ਮੋਹ ਰੂਪ ਜਾਲਾ ਤਿਸ ਕਾ ਤੂਟ ਗਿਆ ਹੈ॥੨॥
Prof. Sahib Singhਤਦੋਂ (ਮਾਇਆ ਦੇ ਮੋਹ ਦੇ ਜਾਲ ਵਿਚ) ਫਸੀ ਹੋਈ (ਜੀਵ-) ਮੱਛੀ ਦਾ (ਮਾਇਆ ਦੇ ਮੋਹ ਦਾ) ਜਾਲ ਟੁੱਟ ਗਿਆ ॥੨॥

ਪਦ ਅਰਥ ਫਾਥੀ = ਫਸੀ ਹੋਈ ॥੨॥

SikhNet (Spanish)y el pescado de la mente, atrapado en la red, la rompe y se libera.(2)

ਸੂਕੇ ਕਾਸਟ; ਹਰੇ ਚਲੂਲ ॥

sooke kaasatt; hare chalool |

Sant Singh KhalsaThe dry wood blossoms forth in greenery and red flowers;
Manmohan SinghThy dry wood becomes green-red,,
Manmohan Singh (Punjabi)ਸੁੱਕੀ ਲੱਕੜ ਹਰੀ, ਲਾਲ ਹੋ ਜਾਂਦੀ ਹੈ,
Fareedkot Teekaਜੋ ਮਨ ਬੁਧੀ ਆਦਿ ਸੂਕੇ ਕਾਸਟ ਸਮ ਭਗਤੀ ਰਸ ਸੇ ਹੀਨ ਥੇ, ਸੋ ਗਾੜੇ ਹਰੇ ਹੂਏ, ਭਾਵ ਭਗਤੀ ਕਰ ਕੇ ਆਨੰਦਮਾਨ ਹੂਏ ਹੈਂ॥
Prof. Sahib Singh(ਜਦੋਂ ਮਿਹਰ ਹੋਈ ਤਾਂ) ਸੁੱਕੇ ਹੋਏ ਕਾਠ ਚੁਹ-ਚੁਹ ਕਰਦੇ ਹਰੇ ਹੋ ਗਏ (ਮਨ ਦਾ ਰੁੱਖਾਪਨ ਦੂਰ ਹੋ ਕੇ ਜੀਵ ਦੇ ਅੰਦਰ ਦਇਆ ਪੈਦਾ ਹੋ ਗਈ),

ਪਦ ਅਰਥ ਕਾਸਟ = ਕਾਠ। ਹਰੇ ਚਲੂਲ = ਚੁਹ-ਚੁਹ ਕਰਦੇ ਹਰੇ।

SikhNet (Spanish)De la madera seca retoñan ramas verdes,

ਊਚੈ ਥਲਿ; ਫੂਲੇ ਕਮਲ ਅਨੂਪ ॥

aoochai thal; foole kamal anoop |

Sant Singh Khalsain the high desert, the beautiful lotus flower blooms.
Manmohan Singhand the beauteous lotus flower blooms on the high desert.
Manmohan Singh (Punjabi)ਅਤੇ ਉਚੇ ਰੇਤਲੇ-ਮੈਦਾਨ ਉਤੇ ਸੁੰਦਰ ਕੰਵਲ ਫੁੱਲ ਖਿੜ ਪੈਂਦਾ ਹੈ।
Fareedkot Teekaਹੰਕਾਰ ਸਹਿਤ ਜੋ ਹਿਰਦੇ ਥਾ ਅਬ ਤਿਸ ਮੇਂ ਸ਼ੁਭ ਗੁਣ ਰੂਪ ਸੁੰਦਰ ਕਮਲ ਫੂਲ ਆਏ ਹੈਂ॥
Prof. Sahib Singhਉੱਚੇ ਟਿੱਬੇ ਉੱਤੇ ਸੋਹਣੇ ਕੌਲ-ਫੁੱਲ ਖਿੜ ਪਏ (ਜਿਸ ਆਕੜੇ ਹੋਏ ਮਨ ਉਤੇ ਪਹਿਲਾਂ ਹਰਿ-ਨਾਮ ਦੀ ਵਰਖਾ ਦਾ ਕੋਈ ਅਸਰ ਨਹੀਂ ਸੀ ਹੁੰਦਾ, ਹੁਣ ਉਹ ਖਿੜ ਪਿਆ)।

ਪਦ ਅਰਥ ਊਚੈ ਥਲਿ = ਉੱਚੇ ਥਲ ਵਿਚ, ਅਹੰਕਾਰੇ ਹੋਏ ਮਨ ਵਿਚ। ਅਨੂਪ = ਸੁੰਦਰ, ਬੇ-ਮਿਸਾਲ।

SikhNet (Spanish)y en la planicie del cuerpo, elevada y baldía, florece el Loto del Corazón de Belleza Incomparable.

ਅਗਨਿ ਨਿਵਾਰੀ; ਸਤਿਗੁਰ ਦੇਵ ॥

agan nivaaree; satigur dev |

Sant Singh KhalsaThe Divine True Guru puts out the fire.
Manmohan SinghThe True Guru-God quenches the fire,
Manmohan Singh (Punjabi)ਜਦ ਸੱਚਾ ਗੁਰੂ-ਪ੍ਰਮੇਸ਼ਰ ਅੱਗ ਬੁਝਾ ਦਿੰਦਾ ਹੈ,
Fareedkot Teekaਹੇ ਸਤਿ ਸਰੂਪ ਬਡੇ ਪੁਨਃ ਪ੍ਰਕਾਸ਼ ਰੂਪ! ਤੁਮ ਨੇ ਤ੍ਰਿਸ਼ਨਾ ਅਗਨੀ ਨਿਵਾਰੀ ਹੈ॥
Prof. Sahib Singhਪਿਆਰੇ ਸਤਿਗੁਰੂ ਨੇ ਤ੍ਰਿਸ਼ਨਾ ਦੀ ਅੱਗ ਦੂਰ ਕਰ ਦਿੱਤੀ,

ਪਦ ਅਰਥ ਅਗਨਿ = ਅੱਗ, ਤ੍ਰਿਸ਼ਨਾ ਦੀ ਅੱਗ। ਨਿਵਾਰਿ = ਦੂਰ ਕਰ ਦਿੱਤੀ।

SikhNet (Spanish)El fuego interno es extinguido

ਸੇਵਕੁ ਅਪਨੀ; ਲਾਇਓ ਸੇਵ ॥੩॥

sevak apanee; laaeo sev |3|

Sant Singh KhalsaHe links His servant to His service. ||3||
Manmohan Singhand yokes his slave to his service.
Manmohan Singh (Punjabi)ਅਤੇ ਆਪਣੇ ਗੋਲੇ ਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲੈਂਦਾ ਹੈ।
Fareedkot Teekaਮੈਂ ਸੇਵਕ ਕੋ ਅਪਨੀ ਸੇਵਾ ਮੇਂ ਲਾਇਆ ਹੈ॥੩॥
Prof. Sahib Singhਸੇਵਕ ਨੂੰ ਆਪਣੀ ਸੇਵਾ ਵਿਚ ਜੋੜ ਲਿਆ ॥੩॥

ਪਦ ਅਰਥ ਸੇਵ = ਸੇਵਾ ॥੩॥

SikhNet (Spanish)y el Sirviente se dedica al Servicio del Señor.(3)

ਅਕਿਰਤਘਣਾ ਕਾ ਕਰੇ ਉਧਾਰੁ ॥

akirataghanaa kaa kare udhaar |

Sant Singh KhalsaHe saves even the ungrateful;
Manmohan SinghHe redeems even the ungrateful ones,
Manmohan Singh (Punjabi)ਉਹ ਨਾਸ਼ੁਕਰਿਆਂ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ,
Fareedkot Teekaਤੁਮ ਹੀ ਕ੍ਰਿਤਘਨੋਂ ਕਾ ਉਧਾਰ ਕਰਤੇ ਹੈਂ॥
Prof. Sahib Singhਹੇ ਭਾਈ! ਉਹ (ਪ੍ਰਭੂ) ਨਾ-ਸ਼ੁਕਰਿਆਂ ਦਾ (ਵੀ) ਪਾਰ-ਉਤਾਰਾ ਕਰਦਾ ਹੈ।

ਪਦ ਅਰਥ ਅਕਿਰਤਘਣ = {कृतध्न} ਕੀਤੇ ਉਪਕਾਰ ਨੂੰ ਭੁਲਾਣ ਵਾਲਾ, ਨਾ-ਸ਼ੁਕਰਾ। ਉਧਾਰੁ = ਪਾਰ-ਉਤਾਰਾ।

SikhNet (Spanish)Él salva y redime aun a los peores seres,

ਪ੍ਰਭੁ ਮੇਰਾ; ਹੈ ਸਦਾ ਦਇਆਰੁ ॥

prabh meraa; hai sadaa deaar |

Sant Singh Khalsamy God is forever merciful.
Manmohan Singhmy Lord is ever merciful.
Manmohan Singh (Punjabi)ਮੇਰਾ ਮਾਲਕ ਸਦੀਵ ਹੀ ਮਇਆਵਾਨ ਹੈ।
Fareedkot Teekaਹੇ ਪ੍ਰਭੂ! ਤੂੰ ਮੇਰਾ ਸ੍ਵਾਮੀ ਹੈਂ ਔ ਸਦਾ ਦੀਨੋਂ ਪੈ ਦਿਆਲ ਹੈਂ॥
Prof. Sahib Singhਮੇਰਾ ਪ੍ਰਭੂ ਸਦਾ ਦਇਆ ਦਾ ਘਰ ਹੈ।

ਪਦ ਅਰਥ ਦਇਆਰੁ = ਦਇਆਲ।

SikhNet (Spanish)así de Compasivo y Bondadoso es nuestro Dios

ਸੰਤ ਜਨਾ ਕਾ ਸਦਾ ਸਹਾਈ ॥

sant janaa kaa sadaa sahaaee |

Sant Singh KhalsaHe is forever the helper and support of the humble Saints.
Manmohan SinghHe is ever the succourer of His saints.
Manmohan Singh (Punjabi)ਉਹ ਆਪਣਿਆਂ ਸਾਧੂਆਂ ਦਾ ਹਮੇਸ਼ਾਂ ਸਹਾਇਕ ਹੈ।
Fareedkot Teekaਤੂੰ ਸੰਤ ਜਨੋਂ ਕਾ ਸਦਾ ਸਹਾਈ ਹੈਂ॥
Prof. Sahib Singhਪ੍ਰਭੂ ਆਪਣੇ ਸੰਤਾਂ ਦਾ ਸਦਾ ਮਦਦਗਾਰ ਹੁੰਦਾ ਹੈ,

ਪਦ ਅਰਥ ਸਹਾਈ = ਮਦਦਗਾਰ।

SikhNet (Spanish)Es el Eterno Compañero y Amigo de los Santos;

ਚਰਨ ਕਮਲ; ਨਾਨਕ ਸਰਣਾਈ ॥੪॥੩੯॥੫੦॥

charan kamal; naanak saranaaee |4|39|50|

Sant Singh KhalsaNanak has found the Sanctuary of His lotus feet. ||4||39||50||
Manmohan SinghNanak has sought the protection of the Lord's lotus feet.
Manmohan Singh (Punjabi)ਨਾਨਕ ਨੇ ਪ੍ਰਭੂ ਦੇ ਕੰਵਲ ਚਰਨਾਂ ਦੀ ਓਟ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਹੀ ਜਾਨ ਕੇ ਹਮ ਤੁਮਾਰੇ ਚਰਨ ਕਮਲੋਂ ਕੀ ਸਰਨ ਆਏ ਹੈਂ॥੪॥੩੯॥੫੦॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਸੰਤ ਜਨ ਸਦਾ ਉਸ ਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ ॥੪॥੩੯॥੫੦॥

ਪਦ ਅਰਥ ਨਾਨਕ = ਹੇ ਨਾਨਕ! ॥੪॥੩੯॥੫੦॥

SikhNet (Spanish)así, Nanak ha buscado y encontrado el Santuario de los Pies de Loto del Señor.(4-39-50)

Open this shabad →

Shabad Guru Arjan Dev Ji Raag Raamkalee continues on Ang 899

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

Open this shabad (19 lines, Angs 898-899) →

Ang 898 of 1430