ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਪ੍ਰਭਿ ਸੰਸਾਰੁ ਉਪਾਇ ਕੈ; ਵਸਿ ਆਪਣੈ ਕੀਤਾ ॥
prabh sansaar upaae kai; vas aapanai keetaa |
Sant Singh KhalsaGod created the Universe, and He keeps it under His power.
Manmohan SinghCreating the world, the Lord has kept it in His sway.
Manmohan Singh (Punjabi)ਜਗਤ ਨੂੰ ਰੱਚ ਕੇ, ਸੁਆਮੀ ਨੇ ਇਸ ਨੂੰ ਆਪਣੇ ਅਖਤਿਆਰ ਵਿੱਚ ਰੱਖਿਆ ਹੋਇਆ ਹੈ।
Fareedkot Teekaਪ੍ਰਭੂ ਨੇ ਸੰਸਾਰ ਕੋ ਉਤਪੰਨ ਕਰ ਕੇ ਅਪਨੇ ਅਧੀਨ ਕੀਆ ਹੈ॥
Prof. Sahib Singhਪ੍ਰਭੂ ਨੇ ਜਗਤ ਪੈਦਾ ਕਰ ਕੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ,
ਪਦ ਅਰਥ ਪ੍ਰਭਿ = ਪ੍ਰਭੂ ਨੇ।
SikhNet (Spanish)Dios creó el mundo y lo preservó bajo Su Comando; no se puede llevar la cuenta de los Méritos del Señor por esto.
ਗਣਤੈ. ਪ੍ਰਭੂ ਨ ਪਾਈਐ; ਦੂਜੈ ਭਰਮੀਤਾ ॥
ganatai. prabhoo na paaeeai; doojai bharameetaa |
Sant Singh KhalsaGod cannot be obtained by counting; the mortal wanders in doubt.
Manmohan SinghThrough count the Lord is not attained and the man wanders in the love of another.
Manmohan Singh (Punjabi)ਲੇਖੇ ਪੱਤੇ ਰਾਹੀਂ ਸਾਹਿਬ ਪ੍ਰਾਪਤ ਨਹੀਂ ਹੁੰਦਾ ਅਤੇ ਇਨਸਾਨ ਦਵੈਤ-ਭਾਵ ਅੰਦਰ ਭਟਕਦਾ ਹੈ।
Fareedkot Teekaਕਰਮੋਂ ਕੀ ਗਿਨਤੀਓਂ ਸੇ ਪ੍ਰਭੂ ਕੋ ਨਹੀਂ ਪਾਈਤਾ ਦ੍ਵੈਤ ਭਾਉ ਸੇ ਭਰਮੀਤਾ ਹੈ॥
Prof. Sahib Singh(ਪਰ ਮਾਇਆ ਦੀਆਂ ਹੀ) ਵਿਚਾਰਾਂ ਕੀਤਿਆਂ ਪ੍ਰਭੂ ਨਹੀਂ ਮਿਲਦਾ, (ਸਗੋਂ) ਮਾਇਆ ਵਿਚ ਹੀ ਭਟਕੀਦਾ ਹੈ।
ਪਦ ਅਰਥ ਗਣਤੈ = ਗਣਤ ਨਾਲ, ਵਿਚਾਰਾਂ ਨਾਲ।
SikhNet (Spanish)Uno es engañado por el otro; encontrando al Verdadero Guru, uno muere para su ego.
ਸਤਿਗੁਰ ਮਿਲਿਐ. ਜੀਵਤੁ ਮਰੈ; ਬੁਝਿ ਸਚਿ ਸਮੀਤਾ ॥
satigur miliai. jeevat marai; bujh sach sameetaa |
Sant Singh KhalsaMeeting the True Guru, one remains dead while yet alive; understanding Him, he is absorbed in the Truth.
Manmohan SinghMeeting the True Guru, man remains dead in life, and knowing him he is absorbed in truth.
Manmohan Singh (Punjabi)ਸੱਚੇ ਗੁਰਾਂ ਨੂੰ ਭੇਟ ਕੇ, ਆਦਮੀ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਸਮਝ ਦੇ ਸੱਚ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੋ ਪੁਰਸ ਸਤਿਗੁਰੋਂ ਕੋ ਮਿਲਨੇ ਸੇ ਉਪਦੇਸ ਬੂਝ ਕਰ ਕੇ ਜੀਵ, ਭਾਵ ਸੇ ਮਰਾ ਹੈ, ਸੋ ਸਚਾ ਸ੍ਵਰੂਪ ਮੇਂ (ਸਮੀਤਾ) ਸਮਾਯਾ ਹੈ॥
Prof. Sahib Singhਗੁਰੂ ਮਿਲਿਆਂ ਜੇ ਮਨੁੱਖ ਜੀਊਂਦਾ (ਮਾਇਆ ਵਲੋਂ) ਮਰੇ ਤਾਂ ਅਸਲੀਅਤ ਸਮਝ ਕੇ ਸੱਚੇ ਪ੍ਰਭੂ ਦੇ ਮੇਲ ਵਿਚ ਮਿਲ ਜਾਂਦਾ ਹੈ।
ਪਦ ਅਰਥ ਜੀਵਤੁ ਮਰੈ = ਜੀਊਂਦਾ ਮਰੇ, ਵਿਕਾਰਾਂ ਵਲੋਂ ਮਰੇ।
SikhNet (Spanish)Conociendo su ser interior se inmerge en la Verdad.
ਸਬਦੇ. ਹਉਮੈ ਖੋਈਐ; ਹਰਿ ਮੇਲਿ ਮਿਲੀਤਾ ॥
sabade. haumai khoeeai; har mel mileetaa |
Sant Singh KhalsaThrough the Word of the Shabad, egotism is eradicated, and one is united in the Lord's Union.
Manmohan SinghThrough the Name, egotism is shed and one unites in the God's union.
Manmohan Singh (Punjabi)ਨਾਮ ਦੇ ਰਾਹੀਂ ਹੰਕਾਰ ਨਵਿਰਤ ਹੋ ਜਾਂਦਾ ਹੈ ਅਤੇ ਜੀਵ ਹਰੀ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।
Fareedkot Teekaਜੌ ਗੁਰ ਉਪਦੇਸ ਕਰ ਕੇ ਹੰਤਾ ਮਮਤਾ ਕੋ ਖੋਇ ਦੇਈਏ ਤੌ ਹਰੀ ਕੇ ਮੇਲ ਸ੍ਵਰੂਪ ਮੇਂ ਮਿਲੀਤਾ ਹੈ॥
Prof. Sahib Singhਗੁਰੂ ਦੇ ਉਪਦੇਸ ਨਾਲ ਹੰਕਾਰ ਮਰ ਜਾਂਦਾ ਹੈ ਤੇ ਪ੍ਰਭੂ ਨਾਲ ਮੇਲ ਹੋ ਜਾਂਦਾ ਹੈ,
SikhNet (Spanish)A través de la Palabra, el ego es erradicado, y uno se encuentra con el Señor.
ਸਭ ਕਿਛੁ ਜਾਣੈ ਕਰੇ ਆਪਿ; ਆਪੇ ਵਿਗਸੀਤਾ ॥੪॥
sabh kichh jaanai kare aap; aape vigaseetaa |4|
Sant Singh KhalsaHe knows everything, and Himself does everything; beholding His Creation, He rejoices. ||4||
Manmohan SinghThe Lord knows and does everything Himself and beholding His creation he rejoices.
Manmohan Singh (Punjabi)ਪ੍ਰਭੂ ਸਾਰਾ ਕੁਝ ਜਾਣਦਾ ਹੈ ਅਤੇ ਸਭ ਕੁਛ ਆਪ ਹੀ ਕਰਦਾ ਹੈ। ਆਪਣੀ ਰਚਨਾ ਨੂੰ ਤੱਕ ਉਹ ਆਪ ਹੀ ਪ੍ਰਸੰਨ ਹੁੰਦਾ ਹੈ।
Fareedkot Teekaਜੋ ਸਭੁ ਕਛੁ ਆਪ ਜਾਨਤਾ ਹੈ ਔਰ ਆਪ ਹੀ ਕਰਤਾ ਹੈ, ਆਪ ਹੀ (ਵਿਗਸੀਤਾ) ਪਰਸੰਨ ਹੋਤਾ ਹੈ॥੪॥
Prof. Sahib Singhਤੇ (ਇਹ ਸਮਝ ਆ ਜਾਂਦੀ ਕਿ) ਪ੍ਰਭੂ ਆਪ ਹੀ ਸਭ ਕੁਝ ਜਾਣਦਾ ਹੈ, ਆਪ ਹੀ ਕਰਦਾ ਹੈ ਤੇ ਆਪ ਹੀ (ਵੇਖ ਕੇ) ਖ਼ੁਸ਼ ਹੁੰਦਾ ਹੈ ॥੪॥
ਪਦ ਅਰਥ ਵਿਗਸੀਤਾ = ਵਿਗਸਦਾ ਹੈ, ਖਿੜਦਾ ਹੈ ॥੪॥
SikhNet (Spanish)El Señor Mismo conociéndolo todo, lo hace todo, y observando lo que hace, permanece Complacido. (4)