ਮਃ ੩ ॥
mahalaa 3 | Ang 509
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਨਾਨਕ. ਮੁਕਤਿ ਦੁਆਰਾ ਅਤਿ ਨੀਕਾ; ਨਾਨੑਾ ਹੋਇ, ਸੁ ਜਾਇ ॥
naanak. mukat duaaraa at neekaa; naanaa hoe, su jaae | Ang 509
Sant Singh KhalsaO Nanak, the gate of liberation is very narrow; only the very tiny can pass through.
Manmohan SinghNanak the gate of salvation is very small and only he who is tiny can pass through.
Manmohan Singh (Punjabi)ਨਾਨਕ, ਕਲਿਆਣ ਦਾ ਬੂਹਾ ਬਹੁਤ ਹੀ ਛੋਟਾ ਹੈ ਜੋ ਨਿੱਕਾ ਜਿਹਾ ਹੈ, ਕੇਵਲ ਓਹੀ ਲੰਘ ਸਕਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਮੁਕਤਿ ਦੁਵਾਰਾ ਗ੍ਯਾਨ ਬਡਾ (ਨੀਕਾ) ਅਤੀ ਸੂਖਮ ਹੈ, ਭਾਵ ਸਾਧਨ ਕਠਨ ਹੈ। ਜੋ (ਨਾਨ੍ਹ੍ਹਾ) ਛੋਟਾ ਬਨਤਾ ਹੈ, ਭਾਵ ਨਿਮ੍ਰਤਾ ਸਹਿਤ ਹੈ, ਸੋ ਉਸੀ ਮੇਂ ਜਾਤਾ, ਭਾਵ ਪ੍ਰਵੇਸ ਕਰ ਸਕਤਾ ਹੈ॥
Prof. Sahib Singhਹੇ ਨਾਨਕ! ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਸਤਾ ਬਹੁਤ ਨਿੱਕਾ ਜਿਹਾ ਹੈ, ਉਹੀ ਇਸ ਵਿਚੋਂ ਲੰਘ ਸਕਦਾ ਹੈ ਜੋ ਬਹੁਤ ਨਿੱਕਾ ਹੋ ਜਾਏ।
ਪਦ ਅਰਥ ਨੀਕਾ = ਨਿੱਕਾ ਜਿਹਾ। ਨਾਨ੍ਹ੍ਹਾ = ਨੰਨ੍ਹਾ, ਬਹੁਤ ਛੋਟਾ। ਸੁ = ਉਹ ਮਨੁੱਖ।
SikhNet (Spanish)Dice Nanak, la Puerta de la Salvación es estrecha, pero el que es humilde pasa a través.
ਹਉਮੈ. ਮਨੁ ਅਸਥੂਲੁ ਹੈ; ਕਿਉ ਕਰਿ, ਵਿਚੁ ਦੇ ਜਾਇ ॥
haumai. man asathool hai; kiau kar, vich de jaae | Ang 509
Sant Singh KhalsaThrough egotism, the mind has become bloated. How can it pass through?
Manmohan SinghDue to egotism the soul has become bulky. How can it pass through it?
Manmohan Singh (Punjabi)ਹੰਕਾਰ ਕਾਰਨ ਆਤਮਾ ਮੋਟੀ ਤਾਜ਼ੀ ਹੋ ਗਈ ਹੈ, ਇਹ ਕਿਸ ਤਰ੍ਹਾਂ ਇਸ ਦੇ ਵਿੱਚ ਦੀ ਗੁਜ਼ਰ ਸਕਦੀ ਹੈ?
Fareedkot Teekaਔਰ ਜਿਸ ਕਾ ਹੰਤਾ ਮਮਤਾ ਕਰ ਕੇ ਮਨ ਮੋਟਾ ਹੋ ਰਹਾ ਹੈ, ਸੋ ਕਿਸ ਤਰਾਂ ਉਸ ਸੂਖਮ ਦ੍ਵਾਰ ਕੇ ਬੀਚ ਸੇਂ ਹੋ ਕਰ ਪਰਵੇਸ ਕਰ ਸਕਤਾ ਹੈ ਅਰਥਾਤ ਨਹੀਂ ਕਰ ਸਕਤਾ ਹੈ॥
Prof. Sahib Singhਪਰ ਜੇ ਮਨ ਹਉਮੈ ਨਾਲ ਮੋਟਾ ਹੋ ਗਿਆ, ਤਾਂ ਇਸ (ਨਿੱਕੇ ਜਿਹੇ ਦਰਵਾਜ਼ੇ) ਵਿਚੋਂ ਦੀ ਕਿਵੇਂ ਲੰਘਿਆ ਜਾ ਸਕੇ?
ਪਦ ਅਰਥ ਅਸਥੂਲੁ = ਮੋਟਾ। ਵਿਚੁ ਦੇ = ਵਿਚੋਂ ਦੀ।
SikhNet (Spanish)Sin embargo, si la mente se ha inflado con el ego, nunca pasará.
ਸਤਿਗੁਰ ਮਿਲਿਐ ਹਉਮੈ ਗਈ; ਜੋਤਿ ਰਹੀ ਸਭ ਆਇ ॥
satigur miliai haumai gee; jot rahee sabh aae | Ang 509
Sant Singh KhalsaMeeting the True Guru, egotism departs, and one is filled with the Divine Light.
Manmohan SinghBy meeting the True Guru, egotism departs and mortal is filled with the Divine light.
Manmohan Singh (Punjabi)ਸੱਚੇ ਗੁਰਾਂ ਨੂੰ ਭੇਟਣ ਦੁਆਰਾ, ਹੰਕਾਰ ਦੂਰ ਹੋ ਜਾਂਦਾ ਹੈ, ਅਤੇ ਪ੍ਰਾਣੀ ਰੱਬੀ ਨੂਰ ਨਾਲ ਪਰੀ-ਪੂਰਨ ਹੋ ਜਾਂਦਾ ਹੈ।
Fareedkot Teekaਜਬ ਸਤਗੁਰੋਂ ਸੇ ਮਿਲਾਪ ਸੇ ਹੰਤਾ ਮਮਤਾ ਨਾਸ ਹੋ ਗਈ ਔਰ ਐਸਾ ਨਿਸਚਾ ਹੂਆ ਕਿ ਅਕਾਲ ਪੁਰਖ ਕੀ ਜੋਤਿ ਸਭ ਮੇਂ ਬ੍ਯਾਪ ਰਹੀ ਹੈ॥
Prof. Sahib Singhਜਦੋਂ ਗੁਰੂ ਮਿਲਿਆਂ ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ,
ਪਦ ਅਰਥ ਜੋਤਿ = ਪ੍ਰਕਾਸ਼, ਚਾਨਣ।
SikhNet (Spanish)Encontrando al Verdadero Guru, el ego se esfuma y la Luz de Dios viene a llenar nuestro corazón y uno es llenado con la Luz Divina
ਇਹੁ ਜੀਉ ਸਦਾ ਮੁਕਤੁ ਹੈ; ਸਹਜੇ ਰਹਿਆ ਸਮਾਇ ॥੨॥
eihu jeeo sadaa mukat hai; sahaje rahiaa samaae |2| Ang 510
Sant Singh KhalsaThen, this soul is liberated forever, and it remains absorbed in celestial bliss. ||2||
Manmohan SinghThis soul is, then emancipated for ever and easily remains merged in God.
Manmohan Singh (Punjabi)ਇਹ ਆਤਮਾ, ਤਾਂ ਹਮੇਸ਼ਾਂ ਲਈ ਮੋਖਸ਼ ਹੈ, ਤੇ ਸੁਖੈਨ ਹੀ ਵਾਹਿਗੁਰੂ ਵਿੱਚ ਲੀਨ ਰਹਿੰਦੀ ਹੈ।
Fareedkot Teekaਤਬ ਇਹੁ ਜੀਉ (ਸਦਾ ਮੁਕਤੁ) ਨਿਤ੍ਯ ਮੁਕਤਿ ਸ੍ਵਰੂਪ ਹੈ ਅਰੁ (ਸਹਜੇ) ਗ੍ਯਾਨ ਸੇ ਤਿਸ ਕਾ ਮਨੁ (ਸਮਾਇ) ਅਭੇਦ ਹੋ ਰਹਤਾ ਹੈ ਵਾ ਸਹਜ ਸ੍ਵਰੂਪ ਮੇਂ ਸਮਾਇ ਰਹਾ ਜਾਣੋ॥੨॥
Prof. Sahib Singhਫਿਰ ਇਹ ਆਤਮਾ ਸਦਾ (ਮਾਇਆ-ਮੋਹ ਤੋਂ) ਆਜ਼ਾਦ ਰਹਿੰਦਾ ਹੈ ਤੇ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੨॥
ਪਦ ਅਰਥ ਮੁਕਤੁ = ਆਜ਼ਾਦ ॥੨॥
* ਨੋਟ: ਕਬੀਰ ਜੀ ਨੇ ਲਿਖਿਆ "ਮਨ ਤਉ ਮੈਗਲੁ ਹੋਇ ਰਹਾ"। ਗੁਰੂ ਅਮਰਦਾਸ ਜੀ ਨੇ ਇਸ ਦੀ ਵਿਆਖਿਆ ਕੀਤੀ ਹੈ ਕਿ "ਹਉਮੈ ਮਨੁ ਅਸਥੂਲੁ ਹੈ"; 'ਮੈਗਲੁ' ਬਣਨ ਦਾ ਕਾਰਣ ਹੈ 'ਹਉਮੈ'।
SikhNet (Spanish)El Alma entonces es liberada para siempre y se inmerge en la Laguna de Paz. (2)