ੴ

ਸਿੱਖਬਾਣੀ · SikhBani

ਪ੍ਰਭੁ ਅਬਿਨਾਸੀ ਤਾ ਕਿਆ ਕਾੜਾ ॥

prabh abinaasee taa kiaa kaarraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 131, 132 · 27 lines
Translations

ਮਾਝ ਮਹਲਾ ੫ ॥

maajh mahalaa 5 | Ang 131

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mallh, Mejl Guru Aryan, Quinto Canal Divino

ਪ੍ਰਭੁ ਅਬਿਨਾਸੀ; ਤਾ ਕਿਆ ਕਾੜਾ ॥

prabh abinaasee; taa kiaa kaarraa | Ang 131

Sant Singh KhalsaGod is Eternal and Imperishable, so why should anyone be anxious?
Manmohan SinghWhen the Lord is imperishable, what uneasiness can there be then?
Manmohan Singh (Punjabi)ਜਦ ਸੁਆਮੀ ਕਾਲ-ਰਹਿਤ ਹੈ, ਤਦ ਕਿਹੜੀ ਬੈਚੇਨੀ ਹੋ ਸਕਦੀ ਹੈ?
Fareedkot Teekaਹੇ ਪ੍ਰਭੂ! ਨਾਸ ਸੇ ਰਹਤ ਜੋ ਤੂੰ ਕ੍ਰਿਪਾ ਕਰਨੇ ਵਾਲਾ ਹੈਂ ਤੌ ਹਮ ਦਾਸੋਂ ਕੋ ਕਿਆ (ਕਾੜਾ) ਝੋਰਾ ਹੈ, ਭਾਵ ਏਹਿ ਕਿ ਉਪਾਸਕ ਉਪਾਸ੍ਯ ਕਾ ਰੂਪ ਹੋ ਜਾਤੇ ਹੈਂ, ਯਾਂ ਤੇ ਅਬਿਨਾਸੀ ਹੋ ਜਾਵੇਂਗੇ॥
Prof. Sahib Singh(ਜਿਸ ਮਨੁੱਖ ਨੂੰ ਇਹ ਯਕੀਨ ਹੋਵੇ ਕਿ ਮੇਰੇ ਸਿਰ ਉੱਤੇ) ਅਬਿਨਾਸੀ ਪ੍ਰਭੂ (ਰਾਖਾ ਹੈ ਉਸ ਨੂੰ) ਕੋਈ ਚਿੰਤਾ-ਫ਼ਿਕਰ ਨਹੀਂ ਹੁੰਦਾ।

ਪਦ ਅਰਥ ਕਾੜਾ = ਫ਼ਿਕਰ, ਚਿੰਤਾ।

SikhNet (Spanish)Si el Señor, el Ser Inmortal es tuyo, ¿de qué te preocupas entonces?

ਹਰਿ ਭਗਵੰਤਾ; ਤਾ ਜਨੁ ਖਰਾ ਸੁਖਾਲਾ ॥

har bhagavantaa; taa jan kharaa sukhaalaa | Ang 131

Sant Singh KhalsaThe Lord is Wealthy and Prosperous, so His humble servant should feel totally secure.
Manmohan SinghGod is prosperous, so His slave is greatly at ease.
Manmohan Singh (Punjabi)ਵਾਹਿਗੁਰੂ ਭਾਗਵਾਨ ਹੈ, ਇਸ ਲਈ ਉਸਦਾ ਗੋਲਾ ਬੜਾ ਹੀ ਸੁਖੀ ਹੈ।
Fareedkot Teekaਹੇ ਭਗਵੰਤ! ਜੋ ਤੂੰ ਦੁਖੋਂ ਕੇ ਹਰਨੇ ਵਾਲਾ ਹੈਂ ਤੇਰਾ ਦਾਸ ਅਤੀ ਸੁਖਾਲਾ ਹੈ॥
Prof. Sahib Singh(ਜਦੋਂ ਮਨੁੱਖ ਨੂੰ ਇਹ ਨਿਸਚਾ ਹੋਵੇ ਕਿ) ਸਭ ਸੁਖਾਂ ਦਾ ਮਾਲਕ ਹਰੀ (ਮੇਰਾ ਰਾਖਾ ਹੈ) ਤਾਂ ਉਹ ਬਹੁਤ ਸੌਖਾ ਜੀਵਨ ਬਿਤੀਤ ਕਰਦਾ ਹੈ।

ਪਦ ਅਰਥ ਭਗਵੰਤਾ = ਸਭ ਸੁਖਾਂ ਦਾ ਮਾਲਕ। ਖਰਾ = ਬਹੁਤ।

SikhNet (Spanish)Cuando el Señor es el Maestro Eterno, el Devoto habita en Felicidad y Paz.

ਜੀਅ ਪ੍ਰਾਨ ਮਾਨ ਸੁਖਦਾਤਾ; ਤੂੰ ਕਰਹਿ. ਸੋਈ ਸੁਖੁ ਪਾਵਣਿਆ ॥੧॥

jeea praan maan sukhadaataa; toon kareh. soee sukh paavaniaa |1| Ang 131

Sant Singh KhalsaO Giver of peace of the soul, of life, of honor-as You ordain, I obtain peace. ||1||
Manmohan SinghThou, O my Master! art the bestower of soul, life, honour and happiness. What Thou does from that I derive comfort.
Manmohan Singh (Punjabi)ਤੂੰ ਹੇ ਮੇਰੇ ਮਾਲਕ! ਆਤਮਾ, ਜਿੰਦਗੀ, ਇੱਜ਼ਤ ਤੇ ਆਰਾਮ ਬਖਸ਼ਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਸੇ ਤੋਂ ਹੀ ਮੈਂ ਠੰਢ-ਚੈਨ ਪਰਾਪਤ ਕਰਦਾ ਹਾਂ।
Fareedkot Teekaਜੀਵ ਪ੍ਰਾਨ ਮਾਨ ਸੁਖ ਇਨ ਸਭ ਕੇ ਦਾਤਾ ਆਪ ਹੋ, ਜੋ ਤੂੰ ਕਰਤਾ ਹੈਂ ਤੇਰੇ ਦਾਸ ਸੁਖ ਰੂਪ ਜਾਨ ਕਰ ਸੋਈ ਪਾਵਤੇ ਅਰਥਾਤ ਭੋਗਤੇ ਹੈਂ॥੧॥
Prof. Sahib Singhਹੇ ਪ੍ਰਭੂ! ਜਿਸ ਨੂੰ ਇਹ ਨਿਸਚਾ ਹੈ ਕਿ ਤੂੰ ਜਿੰਦ ਦਾ ਪ੍ਰਾਣਾਂ ਦਾ ਮਨ ਦਾ ਸੁਖ ਦਾਤਾ ਹੈਂ, ਤੇ ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ॥੧॥

ਪਦ ਅਰਥ ਮਾਨ = ਮਨ ਦਾ ॥੧॥

SikhNet (Spanish)Tú, oh Señor, eres el Dador de Vida, de Paz y de Gloria, y yo vivo feliz en Tu Voluntad. (1)

ਹਉ ਵਾਰੀ ਜੀਉ ਵਾਰੀ; ਗੁਰਮੁਖਿ ਮਨਿ ਤਨਿ ਭਾਵਣਿਆ ॥

hau vaaree jeeo vaaree; guramukh man tan bhaavaniaa | Ang 131

Sant Singh KhalsaI am a sacrifice, my soul is a sacrifice, to that Gurmukh whose mind and body are pleased with You.
Manmohan SinghI am a sacrifice, and my life is a sacrifice unto the holy men to whose soul and body. Thou art pleasing.
Manmohan Singh (Punjabi)ਮੈਂ ਕੁਰਬਾਨ ਹਾਂ, ਅਤੇ ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਪਵਿੱਤ੍ਰ ਪੁਰਸ਼ਾਂ ਉਤੋਂ ਜਿਨ੍ਹਾਂ ਦੀ ਆਤਮਾ ਤੇ ਦੇਹਿ ਨੂੰ ਤੂੰ ਚੰਗਾ ਲੱਗਦਾ ਹੈ।
Fareedkot Teekaਜਿਨ ਗੁਰਮੁਖੋਂ ਕੋ ਮਨ ਤਨ ਕਰ ਕੇ ਭਾਯਾ ਹੈ ਮੈਂ ਤਿਨ ਕੇ ਮਨ ਤਨ ਕਰ ਕੇ ਵਾਰਨੇ ਜਾਤਾ ਹੂੰ॥
Prof. Sahib Singh(ਹੇ ਪ੍ਰਭੂ!) ਮੈਂ ਤੈਥੋਂ ਸਦਕੇ ਹਾਂ ਕੁਰਬਾਨ ਹਾਂ, ਗੁਰੂ ਦੀ ਸਰਨ ਪਿਆਂ ਤੂੰ ਮਨ ਵਿਚ ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈਂ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ।

SikhNet (Spanish)En sacrificio, oh en sacrificio ofrezco yo mi ser a Ti, a Quien por la Gracia del Guru Tú estás complaciendo en cuerpo y mente.

ਤੂੰ ਮੇਰਾ ਪਰਬਤੁ. ਤੂੰ ਮੇਰਾ ਓਲਾ; ਤੁਮ ਸੰਗਿ ਲਵੈ ਨ ਲਾਵਣਿਆ ॥੧॥ ਰਹਾਉ ॥

toon meraa parabat. toon meraa olaa; tum sang lavai na laavaniaa |1| rahaau | Ang 131

Sant Singh KhalsaYou are my mountain, You are my shelter and shield. No one can rival You. ||1||Pause||
Manmohan SinghThou art my mountain thou art my shelter. With Thee, O Lord! none can rival. Pause.
Manmohan Singh (Punjabi)ਤੂੰ ਮੇਰਾ ਪਹਾੜ ਹੈਂ, ਤੂੰ ਮੇਰੀ ਪਨਾਹ ਹੈਂ। ਤੇਰੇ ਨਾਲ, ਹੇ ਸੁਆਮੀ! ਕੋਈ ਭੀ ਬਰਾਬਰੀ ਨਹੀਂ ਕਰ ਸਕਦਾ। ਠਹਿਰਾਉ।
Fareedkot Teekaਤੂੰ ਮੇਰਾ ਪਰਬਤ ਸਮਾਨ ਆਸਰਾ ਹੈਂ ਔਰ ਤੂੰ ਹੀ ਪੜਦਾ ਹੈਂ, ਤੇਰੇ ਸੰਗ ਮਿਲ ਕਰ ਕਿਸੀ ਕੋ ਦੇਖੀਏ ਤੌ (ਲਵੈ) ਬਰਾਬਰ ਕੋਈ ਪਦਾਰਥ ਨਹੀਂ ਲਗਤਾ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੂੰ ਮੇਰੇ ਲਈ ਪਰਬਤ (ਸਮਾਨ ਸਹਾਰਾ) ਹੈਂ, ਤੂੰ ਮੇਰਾ ਆਸਰਾ ਹੈਂ। ਮੈਂ ਤੇਰੇ ਨਾਲ ਕਿਸੇ ਹੋਰ ਨੂੰ ਬਰਾਬਰੀ ਨਹੀਂ ਦੇ ਸਕਦਾ ॥੧॥ ਰਹਾਉ ॥

ਪਦ ਅਰਥ ਓਲਾ = ਆਸਰਾ। ਲਵੈ = ਨੇੜੇ। ਲਵੈ ਨ ਲਾਵਣਿਆ = ਨੇੜੇ ਭੇੜੇ ਦਾ ਨਹੀਂ, ਬਰਾਬਰ ਦਾ ਨਹੀਂ ॥੧॥ ਰਹਾਉ ॥

SikhNet (Spanish)Tú eres mi Escudo; como una montaña, eres mi Refugio, y nadie puede igualar Tu Gloria. (1-Pausa)

ਤੇਰਾ ਕੀਤਾ; ਜਿਸੁ ਲਾਗੈ ਮੀਠਾ ॥

teraa keetaa; jis laagai meetthaa | Ang 131

Sant Singh KhalsaThat person, unto whom Your actions seem sweet,
Manmohan SinghThe person, unto whom Thine doings taste sweet,
Manmohan Singh (Punjabi)ਉਹ ਪੁਰਸ਼ ਜਿਨ੍ਹਾਂ ਨੂੰ ਤੇਰੇ ਕੰਮ ਮਿਠੜੇ ਲੱਗਦੇ ਹਨ,
Fareedkot Teekaਤੇਰਾ ਕੀਆ ਜਿਸ ਕੋ ਮੀਠਾ ਲਾਗਤਾ ਹੈ॥
Prof. Sahib Singhਜਿਸ ਮਨੁੱਖ ਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਪੈਂਦਾ ਹੈ,
SikhNet (Spanish)Aquél a quien Tus hechos le saben dulces,

ਘਟਿ ਘਟਿ ਪਾਰਬ੍ਰਹਮੁ; ਤਿਨਿ ਜਨਿ ਡੀਠਾ ॥

ghatt ghatt paarabraham; tin jan ddeetthaa | Ang 131

Sant Singh Khalsacomes to see the Supreme Lord God in each and every heart.
Manmohan Singhsee the Supreme Lord amongst all the hearts.
Manmohan Singh (Punjabi)ਸ਼ਰੋਮਣੀ ਸਾਹਿਬ ਨੂੰ ਸਾਰਿਆਂ ਦਿਲਾਂ ਅੰਦਰ ਵੇਖਦੇ ਹਨ।
Fareedkot Teekaਹੇ ਪਾਰਬ੍ਰਹਮ! ਤੇਰੇ ਕੋ ਘਟ ਘਟ ਮੇਂ ਪੂਰਨ ਤਿਨ ਜਨੋਂ ਨੇ ਦੇਖਿਆ ਹੈ॥
Prof. Sahib Singhਉਸ ਮਨੁੱਖ ਨੇ ਤੈਨੂੰ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਤਿਨਿ = ਉਸ ਨੇ। ਜਨਿ = ਜਨ ਨੇ। ਤਿਨਿ ਜਨਿ = ਉਸ ਜਨ ਨੇ।

SikhNet (Spanish)ese ser Te ve en todos los corazones.

ਥਾਨਿ ਥਨੰਤਰਿ ਤੂੰਹੈ; ਤੂੰਹੈ; ਇਕੋ ਇਕੁ ਵਰਤਾਵਣਿਆ ॥੨॥

thaan thanantar toonhai; toonhai; iko ik varataavaniaa |2| Ang 131

Sant Singh KhalsaIn all places and interspaces, You exist. You are the One and Only Lord, pervading everywhere. ||2||
Manmohan SinghWithin spaces and interspaces, Thou art, Thou art. Thou alone O unique Lord! art pervading everywhere.
Manmohan Singh (Punjabi)ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਅੰਦਰ ਤੂੰ ਹੀ ਹੈਂ, ਤੂੰ ਹੀ ਹੈਂ। ਕੇਵਲ ਤੂੰ ਹੀ ਹੇ ਅਦੁੱਤੀ ਸਾਹਿਬ! ਹਰ ਥਾਂ ਵਿਆਪਕ ਹੋ ਰਿਹਾ ਹੈਂ।
Fareedkot Teekaਅਸਥਾਨੋਂ ਔਰ ਥਨੰਤਰੋਂ ਮੇਂ ਇਕੋ ਇਕ ਤੂੰ ਹੀ ਤੂੰ ਹੁਕਮ ਵਰਤਾ ਰਹਾ ਹੈਂ॥੨॥
Prof. Sahib Singhਹੇ ਪ੍ਰਭੂ! ਤੂੰ ਪਾਰਬ੍ਰਹਮ (ਹਰੇਕ ਹਿਰਦੇ ਵਿਚ ਵੱਸ ਰਿਹਾ) ਹੈਂ। ਹਰੇਕ ਥਾਂ ਵਿਚ ਤੂੰ ਹੀ ਤੂੰ ਹੀ, ਸਿਰਫ਼ ਇਕ ਤੂੰ ਹੀ ਵੱਸ ਰਿਹਾ ਹੈਂ ॥੨॥

ਪਦ ਅਰਥ ਥਾਨਿ ਥਨੰਤਰਿ = ਥਾਨਿ ਥਾਨ ਅੰਤਰ, ਹਰੇਕ ਥਾਂ ਵਿਚ। ਅੰਤਰਿ = ਵਿਚ ॥੨॥

SikhNet (Spanish)En todos los lugares estás Tú, y solamente Tú trabajas a través de todos. (2)

ਸਗਲ ਮਨੋਰਥ; ਤੂੰ ਦੇਵਣਹਾਰਾ ॥

sagal manorath; toon devanahaaraa | Ang 131

Sant Singh KhalsaYou are the Fulfiller of all the mind's desires.
Manmohan SinghThou art the Fulfiller of all the heart's desires.
Manmohan Singh (Punjabi)ਤੂੰ ਦਿਲ ਦੀਆਂ ਸਾਰੀਆ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈਂ।
Fareedkot Teekaਸਰਬ ਮਨ ਕੇ ਮਨੋਰਥ ਤੂੰ ਦੇਵਣੇ ਵਾਲਾ ਅਰਥਾਤ ਸਿਧ ਕਰਨੇ ਵਾਲਾ ਹੈਂ॥
Prof. Sahib Singhਹੇ ਪ੍ਰਭੂ! ਸਭ ਜੀਵਾਂ ਦੀਆਂ ਮਨ-ਮੰਗੀਆਂ ਲੋੜਾਂ ਤੂੰ ਹੀ ਪੂਰੀਆਂ ਕਰਨ ਵਾਲਾ ਹੈਂ।
SikhNet (Spanish)Eres Tú Quien satisfaces todos nuestros deseos;

ਭਗਤੀ ਭਾਇ; ਭਰੇ ਭੰਡਾਰਾ ॥

bhagatee bhaae; bhare bhanddaaraa | Ang 131

Sant Singh KhalsaYour treasures are overflowing with love and devotion.
Manmohan SinghWith devotion and affection are brimful Thine treasures.
Manmohan Singh (Punjabi)ਅਨੁਰਾਗ ਅਤੇ ਪਰੇਮ ਨਾਲ ਤੇਰੇ ਖ਼ਜ਼ਾਨੇ ਲਬਾਲਬ ਹਨ।
Fareedkot Teekaਤੇਰੇ ਸੰਤੋਂ ਕੇ ਰਿਦੇ ਪ੍ਰੇਮਾ ਭਗਤੀ ਕੇ ਖਜਾਨੇ ਭਰੇ ਹੂਏ ਹੈਂ॥
Prof. Sahib Singhਤੇਰੇ ਘਰ ਵਿਚ ਭਗਤੀ-ਧਨ ਨਾਲ ਪ੍ਰੇਮ-ਧਨ ਨਾਲ ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਭਾਇ = ਪ੍ਰੇਮ ਨਾਲ।

SikhNet (Spanish)del Tesoro de Tu Oración desbordan Maravillas.

ਦਇਆ ਧਾਰਿ. ਰਾਖੇ ਤੁਧੁ ਸੇਈ; ਪੂਰੈ ਕਰਮਿ ਸਮਾਵਣਿਆ ॥੩॥

deaa dhaar. raakhe tudh seee; poorai karam samaavaniaa |3| Ang 131

Sant Singh KhalsaShowering Your Mercy, You protect those who, through perfect destiny, merge into You. ||3||
Manmohan SinghThey whom Thou mercifully protectest through perfect good fortune merge in Thee O Lord!
Manmohan Singh (Punjabi)ਜਿਨ੍ਹਾਂ ਦੀ ਤੂੰ ਰਹਿਮਤ ਧਾਰ ਕੇ ਰਖਿਆ ਕਰਦਾ ਹੈ, ਉਹ ਪੁਰਨ ਚੰਗੇ ਨਸੀਬਾਂ ਰਾਹੀਂ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੈ ਸਾਹਿਬ!
Fareedkot Teekaਹੇ ਪੂਰੇ! ਜੋ ਤੇਰੀ (ਕਰਮਿ) ਕ੍ਰਿਪਾ ਮੇਂ ਸਮਾਏ ਹੈਂ, ਸੋ ਤੈਂ ਕ੍ਰਿਪਾ ਕਰ ਕੇ ਰਖੇ ਹੈਂ॥
Prof. Sahib Singhਜੇਹੜੇ ਬੰਦੇ ਤੇਰੀ ਪੂਰੀ ਮਿਹਰ ਨਾਲ ਤੇਰੇ ਚਰਨਾਂ ਵਿਚ ਲੀਨ ਰਹਿੰਦੇ ਹਨ, ਦਇਆ ਕਰ ਕੇ ਉਹਨਾਂ ਨੂੰ ਤੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਲੈਂਦਾ ਹੈ ॥੩॥

ਪਦ ਅਰਥ ਸੇਈ = ਉਹੀ ਬੰਦੇ। ਕਰਮਿ = ਬਖ਼ਸ਼ਸ਼ ਨਾਲ ॥੩॥

SikhNet (Spanish)Salvas a aquéllos que desde Tu Bendita Misericordia escoges y por esa grandiosa fortuna ellos se inmergen en Ti. (3)

ਅੰਧ ਕੂਪ ਤੇ; ਕੰਢੈ ਚਾੜੇ ॥

andh koop te; kandtai chaarre | Ang 132

Sant Singh KhalsaYou pulled me out of the deep, dark well onto the dry ground.
Manmohan SinghFrom the blind well thou hast dragged me out on the dry shore.
Manmohan Singh (Punjabi)ਅੰਨ੍ਹੇ ਖੂਹ ਵਿਚੋਂ ਤੂੰ ਮੈਨੂੰ ਸੁੱਕੇ ਕਿਨਾਰੇ ਉਤੇ ਖਿੱਚ ਲਿਆ ਹੈ।
Fareedkot Teekaਜੋ ਦਾਸ ਤੈਂ ਕ੍ਰਿਪਾ ਦ੍ਰਿਸਟੀ ਕਰ ਦੇਖੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਉਹਨਾਂ ਨੂੰ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚੋਂ ਬਾਹਰ ਕੰਢੇ ਉੱਤੇ ਚੜ੍ਹਾ ਦੇਂਦਾ ਹੈ,

ਪਦ ਅਰਥ ਕੂਪ = ਖੂਹ। ਅੰਧ ਕੂਪ ਤੇ = ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਤੋਂ।

SikhNet (Spanish)Tú nos sacas del pozo oscuro y profundo,

ਕਰਿ ਕਿਰਪਾ; ਦਾਸ ਨਦਰਿ ਨਿਹਾਲੇ ॥

kar kirapaa; daas nadar nihaale | Ang 132

Sant Singh KhalsaShowering Your Mercy, You blessed Your servant with Your Glance of Grace.
Manmohan SinghBy showing Thy mercy Thou hast seen Thy servants with Thine gracious glance.
Manmohan Singh (Punjabi)ਆਪਣੀ ਮਿਹਰ ਧਾਰ ਕੇ, ਤੂੰ ਆਪਣੇ ਸੇਵਕਾਂ ਨੂੰ ਆਪਣੀ ਰਹਿਮਤ ਦੀ ਨਜ਼ਰ ਨਾਲ ਤੱਕਿਆਂ ਹੈ।
Fareedkot Teekaਸੋ ਸੰਸਾਰ ਰੂਪੀ ਉਜਾੜ ਕੇ ਕੂਏ ਤੇ ਕੰਢੇ ਚਾੜੇ ਅਰਥਾਤ ਕਨਾਰੇ ਕੀਏ ਹੈਂ॥
Prof. Sahib Singhਆਪਣੇ ਜਿਨ੍ਹਾਂ ਸੇਵਕਾਂ ਉੱਤੇ ਮਿਹਰ ਕਰਦਾ ਹੈ, ਉਹਨਾਂ ਨੂੰ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲੇ = ਵੇਖਦਾ। ਕਰਿ = ਕਰ ਕੇ।

SikhNet (Spanish)y desde Tu Divina Compasión observas a Tu Esclavo con Tu Mirada de Gracia.

ਗੁਣ ਗਾਵਹਿ ਪੂਰਨ ਅਬਿਨਾਸੀ; ਕਹਿ ਸੁਣਿ. ਤੋਟਿ ਨ ਆਵਣਿਆ ॥੪॥

gun gaaveh pooran abinaasee; keh sun. tott na aavaniaa |4| Ang 132

Sant Singh KhalsaI sing the Glorious Praises of the Perfect, Immortal Lord. By speaking and hearing these Praises, they are not used up. ||4||
Manmohan SinghThe servant sings the praise of the perfect and immortal Lord. By saying and hearing His praises exhaust not.
Manmohan Singh (Punjabi)ਸੇਵਕ ਮੁਕੰਮਲ ਤੇ ਅਮਰ ਸੁਆਮੀ ਦੇ ਗੁਣਾਵਾਦ ਗਾਇਨ ਕਰਦਾ ਹੈ। ਆਖਣ ਤੇ ਸਰਵਣ ਕਰਨ ਦੁਆਰਾ ਉਸ ਦੇ ਗੁਣਾਵਾਦ ਕਦਾਚਿਤ ਖਤਮ ਨਹੀਂ ਹੁੰਦੇ।
Fareedkot Teekaਹੇ ਪੂਰਨ ਅਬਿਨਾਸੀ! ਤੇਰੇ ਗੁਣ ਗਾਵਤੇ ਹੈਂ, ਕਹਤੇ ਹੈਂ, ਪੁਨਾ ਸੁਣਤੇ ਹੈਂ, ਪਰੰਤੂ ਤੇਰੇ ਗੁਣੋਂ ਕਾ ਤੋਟਾ ਨਹੀਂ ਆਵਤਾ ॥੪॥
Prof. Sahib Singhਉਹ ਸੇਵਕ ਅਬਿਨਾਸ਼ੀ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ। (ਹੇ ਭਾਈ! ਪ੍ਰਭੂ ਦੇ ਗੁਣ ਬੇਅੰਤ ਹਨ) ਆਖਣ ਨਾਲ ਸੁਣਨ ਨਾਲ (ਉਸ ਦੇ ਗੁਣਾਂ ਦਾ) ਖ਼ਾਤਮਾ ਨਹੀਂ ਹੋ ਸਕਦਾ ॥੪॥

ਪਦ ਅਰਥ ਸੁਣਿ = ਸੁਣ ਕੇ ॥੪॥

SikhNet (Spanish)Y entonces él canta las Alabanzas de su Señor Eterno, de Quien no existe límite alguno. (4)

ਐਥੈ ਓਥੈ; ਤੂੰਹੈ ਰਖਵਾਲਾ ॥

aithai othai; toonhai rakhavaalaa | Ang 132

Sant Singh KhalsaHere and hereafter, You are our Protector.
Manmohan SinghHere and hereafter Thou art the Protector.
Manmohan Singh (Punjabi)ਏਥੇ ਅਤੇ ਉਥੇ ਤੂੰ ਹੀ ਰਖਿਆ ਕਰਨ ਵਾਲਾ ਹੈ।
Fareedkot Teekaਲੋਕ ਪ੍ਰਲੋਕ ਮੇਂ ਤੂੰ ਹੀ ਰਖਵਾਲਾ ਹੈਂ॥
Prof. Sahib Singhਹੇ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਤੂੰ ਹੀ (ਸਭ ਜੀਵਾਂ ਦਾ) ਰਾਖਾ ਹੈਂ।
SikhNet (Spanish)Eres nuestro Protector aquí y aquí después;

ਮਾਤ ਗਰਭ ਮਹਿ; ਤੁਮ ਹੀ ਪਾਲਾ ॥

maat garabh meh; tum hee paalaa | Ang 132

Sant Singh KhalsaIn the womb of the mother, You cherish and nurture the baby.
Manmohan SinghIn mother's womb Thou cherisheth the child.
Manmohan Singh (Punjabi)ਮਾਂ ਦੇ ਪੇਟ ਅੰਦਰ ਤੂੰ ਹੀ ਬੱਚੇ ਨੂੰ ਪਾਲਦਾ-ਪੋਸਦਾ ਹੈ।
Fareedkot Teekaਮਾਤਾ ਕੇ ਗਰਭ ਮੇਂ ਭੀ ਤੂੰ ਹੀ ਪਾਲਨਾ ਕਰਤਾ ਹੈਂ॥
Prof. Sahib Singhਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਦਾ ਹੈਂ।

ਪਦ ਅਰਥ ਗਰਭ ਮਹਿ = ਪੇਟ ਵਿਚ।

SikhNet (Spanish)eres también Quien me alimentó en el vientre de mi madre,

ਮਾਇਆ ਅਗਨਿ. ਨ ਪੋਹੈ ਤਿਨ ਕਉ; ਰੰਗਿ ਰਤੇ ਗੁਣ ਗਾਵਣਿਆ ॥੫॥

maaeaa agan. na pohai tin kau; rang rate gun gaavaniaa |5| Ang 132

Sant Singh KhalsaThe fire of Maya does not affect those who are imbued with the Lord's Love; they sing His Glorious Praises. ||5||
Manmohan SinghThe fire of mammon affects not those who are imbibed in the Lord's love and sing His praises.
Manmohan Singh (Punjabi)ਮੋਹਨੀ ਦੀ ਅੱਗ ਉਨ੍ਹਾਂ ਉਤੇ ਅਸਰ ਨਹੀਂ ਕਰੇਗੀ, ਜੋ ਪ੍ਰਭੂ ਦੇ ਪਰੇਮ ਅੰਦਰ ਰੰਗੇ ਹੋਏ ਉਸ ਦੀ ਕੀਰਤੀ ਗਾਇਨ ਕਰਦੇ ਹਨ।
Fareedkot Teekaਜੋ ਪ੍ਰੇਮ ਮੇਂ ਰਤੇ ਹੂਏ ਤੇਰੇ ਗੁਣੋਂ ਕੋ ਗਾਵਤੇ ਹੈਂ, ਤਿਨ ਕੋ ਮਾਇਆ ਅਗਨੀ ਪੋਹਤੀ ਨਹੀਂ ਅਰਥਾਤ ਜਲਾਵਤੀ ਨਹੀਂ॥੫॥
Prof. Sahib Singhਉਹਨਾਂ ਬੰਦਿਆਂ ਨੂੰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਪੋਹ ਨਹੀਂ ਸਕਦੀ, ਜੇਹੜੇ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੇ ਗੁਣ ਗਾਂਦੇ ਰਹਿੰਦੇ ਹਨ ॥੫॥

ਪਦ ਅਰਥ ਰੰਗ ਰਤੇ = ਪ੍ਰੇਮ-ਰੰਗ ਵਿਚ ਰੰਗੇ ਹੋਏ ॥੫॥

SikhNet (Spanish)el fuego de Maya no toca a aquéllos que Te alaban imbuidos en Tu Amor. (5)

ਕਿਆ ਗੁਣ ਤੇਰੇ. ਆਖਿ ਸਮਾਲੀ ॥

kiaa gun tere. aakh samaalee | Ang 132

Sant Singh KhalsaWhat Praises of Yours can I chant and contemplate?
Manmohan SinghWhat excellences of Thine can I relate and remember?
Manmohan Singh (Punjabi)ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ ਮੈਂ ਬਿਆਨ ਅਤੇ ਚੇਤੇ ਕਰਾਂ?
Fareedkot Teekaਤੇਰੇ ਗੁਣੋਂ ਕੋ ਕਿਆ ਕਥਨ ਕਰ ਕੇ ਸਮਾਲਾਂ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਚੇਤੇ ਕਰਾਂ?

ਪਦ ਅਰਥ ਸਮਾਲੀ = ਸਮਾਲੀਂ, ਮੈਂ ਸੰਭਾਲਾਂ, ਮੈਂ ਚੇਤੇ ਕਰਾਂ।

SikhNet (Spanish)¿Cuáles de Tus Virtudes podría yo amar y apreciar?

ਮਨ ਤਨ ਅੰਤਰਿ; ਤੁਧੁ ਨਦਰਿ ਨਿਹਾਲੀ ॥

man tan antar; tudh nadar nihaalee | Ang 132

Sant Singh KhalsaDeep within my mind and body, I behold Your Presence.
Manmohan SinghWithin my soul and body I behold thee with mine eyes.
Manmohan Singh (Punjabi)ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੈਨੂੰ ਆਪਣਿਆਂ ਨੇਤ੍ਰਾਂ ਨਾਲ ਵੇਖਦਾ ਹਾਂ।
Fareedkot Teekaਮਨ ਤਨ ਕੇ ਬੀਚ, ਹੇ ਨਦਰੀ! ਤੇਰੇ ਕੋ ਹੀ ਦੇਖਤਾ ਹਾਂ॥
Prof. Sahib Singhਮੈਂ ਆਪਣੇ ਮਨ ਵਿਚ ਤੇ ਤਨ ਵਿਚ ਤੈਨੂੰ ਹੀ ਵੱਸਦਾ ਵੇਖ ਰਿਹਾ ਹਾਂ।

ਪਦ ਅਰਥ ਤੁਧੁ = ਤੈਨੂੰ ਹੀ। ਨਦਰਿ ਨਿਹਾਲੀ = ਨਜ਼ਰ ਨਾਲ ਮੈਂ ਵੇਖਦਾ ਹਾਂ।

SikhNet (Spanish)Te puedo ver en mi cuerpo y en mi mente.

ਤੂੰ ਮੇਰਾ ਮੀਤੁ. ਸਾਜਨੁ ਮੇਰਾ ਸੁਆਮੀ; ਤੁਧੁ ਬਿਨੁ. ਅਵਰੁ ਨ ਜਾਨਣਿਆ ॥੬॥

toon meraa meet. saajan meraa suaamee; tudh bin. avar na jaananiaa |6| Ang 132

Sant Singh KhalsaYou are my Friend and Companion, my Lord and Master. Without You, I do not know any other at all. ||6||
Manmohan SinghThou art my friend my intimate and my Lord. Without thee I know not any other.
Manmohan Singh (Punjabi)ਤੂੰ ਮੇਰਾ ਮਿਤ੍ਰ ਮੇਰਾ ਯਾਰ ਅਤੇ ਮੇਰਾ ਮਾਲਕ ਹੈਂ। ਤੇਰੇ ਬਾਝੋਂ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ।
Fareedkot Teekaਹੇ ਸੁਆਮੀ! ਤੂੰ ਹੀ ਮੇਰਾ ਮਿਤ੍ਰ ਪੁਨਾ ਤੂੰਹੀ ਮੇਰਾ ਸਜਨ ਹੈਂ, ਤੇਰੇ ਬਿਨਾ ਮੈਂ ਔਰ ਨਹੀਂ ਜਾਨਤਾ ॥੬॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰਾ ਮਾਲਕ ਹੈਂ। ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ (ਤੇਰੇ ਵਰਗਾ ਮਿਤ੍ਰ) ਨਹੀਂ ਸਮਝਦਾ ॥੬॥
SikhNet (Spanish)Sólo Tú eres mi Amigo, mi Compañero, mi Maestro; fuera de Ti, no conozco a nadie más. (6)

ਜਿਸ ਕਉ; ਤੂੰ ਪ੍ਰਭ ਭਇਆ ਸਹਾਈ ॥

jis kau; toon prabh bheaa sahaaee | Ang 132

Sant Singh KhalsaO God, that one, unto whom You have given shelter,
Manmohan SinghHe whose helper Thou hast become, O Lord!
Manmohan Singh (Punjabi)ਜਿਸ ਦਾ ਸਹਾਇਕ ਤੂੰ ਬਣਿਆ ਹੈ, ਹੇ ਸੁਆਮੀ!
Fareedkot Teekaਜਿਸ ਪੁਰਸ਼ ਕੋ, ਹੇ ਪ੍ਰਭੂ! ਤੂੰ ਸਹਾਇਤਾ ਕਰਣੇ ਵਾਲਾ ਹੋਇਆ ਹੈਂ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਵਾਸਤੇ ਤੂੰ ਰਾਖਾ ਬਣ ਜਾਂਦਾ ਹੈਂ,

ਪਦ ਅਰਥ ਸਹਾਈ = ਮਦਦਗਾਰ।

SikhNet (Spanish)Aquél a quien has hospedado, oh Señor,

ਤਿਸੁ ਤਤੀ ਵਾਉ; ਨ ਲਗੈ ਕਾਈ ॥

tis tatee vaau; na lagai kaaee | Ang 132

Sant Singh Khalsais not touched by the hot winds.
Manmohan Singhis not affected by even the hot wind.
Manmohan Singh (Punjabi)ਉਸ ਨੂੰ ਕਦੇ ਗਰਮ ਹਵਾ ਤੱਕ ਨਹੀਂ ਲੱਗ ਸਕਦੀ।
Fareedkot Teekaਤਿਸ ਕੋ ਕੋਈ ਤੱਤੀ ਵਾਉ ਨਹੀਂ ਲਗਤੀ, ਭਾਵ ਏਹਿ ਕਿ ਕਿਸੀ ਤਰਾਂ ਕਾ ਕਸ਼ਟ ਪ੍ਰਾਪਿਤ ਨਹੀਂ ਹੋਤਾ॥
Prof. Sahib Singhਉਸ ਨੂੰ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦਾ।

ਪਦ ਅਰਥ ਕਾਈ = ਕੋਈ।

SikhNet (Spanish)aun los vientos calientes no lo tocan.

ਤੂ ਸਾਹਿਬੁ ਸਰਣਿ ਸੁਖਦਾਤਾ; ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥

too saahib saran sukhadaataa; satasangat jap pragattaavaniaa |7| Ang 132

Sant Singh KhalsaO my Lord and Master, You are my Sanctuary, the Giver of peace. Chanting, meditating on You in the Sat Sangat, the True Congregation, You are revealed. ||7||
Manmohan SinghThou art the Lord our refuge and the giver of peace. By remembering Thee in the saints society Thou becomest manifest.
Manmohan Singh (Punjabi)ਤੂੰ ਸਾਡੀ ਪਨਾਹ ਤੇ ਆਰਾਮ ਦੇਣਹਾਰ ਸੁਆਮੀ ਹੈ। ਸਾਧ ਸੰਗਤ ਅੰਦਰ ਤੇਰਾ ਅਰਾਧਨ ਕਰਨ ਦੁਆਰਾ ਤੂੰ ਸਨਮੁਖ ਹੋ ਜਾਂਦਾ ਹੈ।
Fareedkot Teekaਤੂੰ ਮਾਲਕ ਸਰਣ ਆਇਆਂ ਕੋ ਸੁਖ ਦੇਣੇ ਵਾਲਾ ਹੈਂ, ਪਰੰਤੂ ਸਤਸੰਗਤਿ ਦੁਆਰੇ ਜਪਣੇ ਸੇ ਪ੍ਰਗਟ ਹੋਤਾ ਹੈਂ॥੭॥
Prof. Sahib Singhਤੂੰ ਹੀ ਉਸ ਦਾ ਮਾਲਕ ਹੈ, ਤੂੰ ਹੀ ਉਸ ਦਾ ਰਾਖਾ ਹੈਂ ਤੂੰ ਹੀ ਉਸ ਨੂੰ ਸੁਖ ਦੇਣ ਵਾਲਾ ਹੈਂ। ਸਾਧ ਸੰਗਤਿ ਵਿਚ ਤੇਰਾ ਨਾਮ ਜਪ ਕੇ ਉਹ ਤੈਨੂੰ ਆਪਣੇ ਹਿਰਦੇ ਵਿਚ ਪਰਤੱਖ ਵੇਖਦਾ ਹੈ ॥੭॥

ਪਦ ਅਰਥ ਸਰਣਿ = {शरण्य = A protector} ਰੱਖਿਆ ਕਰਨ ਦੇ ਸਮਰੱਥ। ਜਪਿ = ਜਪ ਕੇ ॥੭॥

SikhNet (Spanish)Eres nuestro Maestro, nuestro Santuario, Dador de Paz, y eres revelado viviendo en Ti, en la Saad Sangat, la Sociedad de los Santos. (7)

ਤੂੰ ਊਚ ਅਥਾਹੁ; ਅਪਾਰੁ ਅਮੋਲਾ ॥

toon aooch athaahu; apaar amolaa | Ang 132

Sant Singh KhalsaYou are Exalted, Unfathomable, Infinite and Invaluable.
Manmohan SinghThou art lofty unfathomable infinite and invaluable.
Manmohan Singh (Punjabi)ਤੂੰ ਬੁਲੰਦ, ਬੇ-ਥਾਹ, ਬੇਅੰਤ ਅਤੇ ਅਨਮੋਲ ਹੈ।
Fareedkot Teekaਤੂੰ ਸਰਬ ਸੇ ਊਚਾ ਹੈਂ ਪੁਨਾ ਅਥਾਹੁ ਹੈਂ, ਅਪਾਰ ਹੈਂ ਅਮੋਲਕ ਹੈਂ॥
Prof. Sahib Singhਹੇ ਪ੍ਰਭੂ! (ਆਤਮਕ ਜੀਵਨ ਵਿਚ) ਤੂੰ (ਸਭ ਜੀਵਾਂ ਤੋਂ) ਉੱਚਾ ਹੈਂ। ਤੂੰ (ਮਾਨੋ, ਗੁਣਾਂ ਦਾ ਸਮੁੰਦਰ) ਹੈਂ ਜਿਸ ਦੀ ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
SikhNet (Spanish)Eres Grandioso y Elevado, Insondable, Infinito, más allá de todo valor;

ਤੂੰ ਸਾਚਾ ਸਾਹਿਬੁ; ਦਾਸੁ ਤੇਰਾ ਗੋਲਾ ॥

toon saachaa saahib; daas teraa golaa | Ang 132

Sant Singh KhalsaYou are my True Lord and Master. I am Your servant and slave.
Manmohan SinghThou art the True Lord. I am Thy servant and slave.
Manmohan Singh (Punjabi)ਤੂੰ ਸੱਚਾ ਸੁਆਮੀ ਹੈ। ਮੈਂ ਤੇਰਾ ਸੇਵਕ ਤੇ ਗੁਲਾਮ ਹਾਂ।
Fareedkot Teekaਤੂੰ ਸਾਚਾ ਸਾਹਿਬ ਹੈਂ ਤੇਰਾ ਮਨ ਤਨ ਕਰ ਦਾਸ ਹਾਂ॥
Prof. Sahib Singhਤੇਰਾ ਮੁੱਲ ਨਹੀਂ ਪੈ ਸਕਦਾ (ਕਿਸੇ ਭੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ)। ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। ਮੈਂ ਤੇਰਾ ਦਾਸ ਹਾਂ, ਗ਼ੁਲਾਮ ਹਾਂ।

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਗੋਲਾ = ਗ਼ੁਲਾਮ।

SikhNet (Spanish)eres el Verdadero Maestro, y yo soy Tu Esclavo, oh Señor.

ਤੂੰ ਮੀਰਾ. ਸਾਚੀ ਠਕੁਰਾਈ; ਨਾਨਕ. ਬਲਿ ਬਲਿ ਜਾਵਣਿਆ ॥੮॥੩॥੩੭॥

toon meeraa. saachee tthakuraaee; naanak. bal bal jaavaniaa |8|3|37| Ang 132

Sant Singh KhalsaYou are the King, Your Sovereign Rule is True. Nanak is a sacrifice, a sacrifice to You. ||8||3||37||
Manmohan SinghThou art the King and True is Thine sovereignty. Nanak is devoted and a sacrifice unto Thee.
Manmohan Singh (Punjabi)ਤੂੰ ਪਾਤਸ਼ਾਹ ਹੈ ਤੇ ਸੱਚੀ ਹੈ ਤੇਰੀ ਪਾਤਸ਼ਾਹੀ। ਨਾਨਕ ਤੇਰੇ ਉਤੋਂ ਸਦਕੇ ਅਤੇ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਬਾਦਸ਼ਾਹ ਹੈਂ ਤੇਰੀ ਠਕੁਰਾਈ ਸਚੀ ਹੈ, ਮੈਂ ਮਨ ਤਨ ਕਰ ਬਲਿਹਾਰੇ ਜਾਤਾ ਹੂੰ॥੮॥੩॥੩੭॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈ, ਤੇਰੀ ਸਦਾ ਮਾਲਕੀ ਕਾਇਮ ਰਹਿਣ ਵਾਲੀ ਹੈ, ਮੈਂ ਤੈਥੋਂ ਸਦਾ ਸਦਕੇ ਹਾਂ ਕੁਰਬਾਨ ਹਾਂ ॥੮॥੩॥੩੭॥

ਪਦ ਅਰਥ ਮੀਰਾ = ਮਾਲਕ। ਸਾਚੀ = ਸਦਾ ਕਾਇਮ ਰਹਿਣ ਵਾਲੀ। ਠਕੁਰਾਈ = ਮਾਲਕੀ ॥੮॥

SikhNet (Spanish)Eres el Rey, Verdadero es Tu Reino; y Nanak ofrece para siempre su ser en sacrificio a Ti. (8-3-37)
Answers quote the Granth verbatim with Ang citations. AI commentary is not Gurbani and not a religious ruling.