ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਮਨ ਮਾਹਿ. ਜਾਪਿ ਭਗਵੰਤੁ ॥
man maeh. jaap bhagavant |
Sant Singh KhalsaIn your mind, meditate on the Lord God.
Manmohan SinghMeditate thou in thy mind on the Fortunate Lord.
Manmohan Singh (Punjabi)ਤੂੰ ਆਪਣੇ ਚਿੱਤ ਅੰਦਰ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਭਾਈ! ਭਗਵੰਤ ਕੇ ਨਾਮ ਕੋ ਮਨ ਕੇ ਬੀਚ ਜਪਤੇ ਹੈਂ॥
Prof. Sahib Singhਹੇ ਭਾਈ! -ਆਪਣੇ ਮਨ ਵਿਚ ਭਗਵਾਨ ਦਾ ਨਾਮ ਜਪਿਆ ਕਰ-ਪਦ ਅਰਥ ਜਾਪਿ = ਜਪਿਆ ਕਰ। ਭਗਵੰਤੁ = ਭਗਵਾਨ (ਦਾ ਨਾਮ)।
SikhNet (Spanish)Haz que tu mente habite en Dios;
ਗੁਰਿ ਪੂਰੈ; ਇਹੁ ਦੀਨੋ ਮੰਤੁ ॥
gur poorai; ihu deeno mant |
Sant Singh KhalsaThis is the Teaching given by the Perfect Guru.
Manmohan SinghThis is the instruction, that the Perfect Guru has imparted.
Manmohan Singh (Punjabi)ਇਹ ਹੈ ਉਪਦੇਸ਼ ਜੋ ਪੂਰਨ ਗੁਰਦੇਵ ਜੀ ਨੇ ਦਿੱਤਾ ਹੈ।
Fareedkot Teekaਹਮ ਕੋ ਏਹੀ ਉਪਦੇਸੁ ਗੁਰੂ ਪੂਰਿਓਂ ਨੇ ਦੀਆ ਹੈ॥
Prof. Sahib Singhਪੂਰੇ ਗੁਰੂ ਨੇ (ਜਿਸ ਮਨੁੱਖ ਨੂੰ) ਇਹ ਉਪਦੇਸ਼ ਦਿੱਤਾ,ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਮੰਤੁ = ਉਪਦੇਸ਼।
SikhNet (Spanish)este es el Mantra con el que el Guru te ha bendecido.
ਮਿਟੇ ਸਗਲ ਭੈ ਤ੍ਰਾਸ ॥
mitte sagal bhai traas |
Sant Singh KhalsaAll fears and terrors are taken away,
Manmohan SinghThen all your fears and alarms shall depart,
Manmohan Singh (Punjabi)ਤਾਂ ਤੇਰੇ ਸਾਰੇ ਡਰ ਤੇ ਖੌਫ ਦੂਰ ਹੋ ਜਾਣਗੇ,
Fareedkot Teekaਇਸੀ ਤੇ ਸਭੀ ਸੰਸਾਰੀ ਭੈ ਔ ਜਮੋਂ ਕੇ ਤ੍ਰਾਸ ਮਿਟ ਗਏ ਹੈਂ॥
Prof. Sahib Singhਉਸ ਮਨੁੱਖ ਦੇ ਸਾਰੇ ਡਰ ਸਹਿਮ ਮਿਟ ਜਾਂਦੇ ਹਨ,ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਤ੍ਰਾਸ = ਡਰ, ਸਹਿਮ।
SikhNet (Spanish)Así te liberarás de tus miedos
ਪੂਰਨ ਹੋਈ ਆਸ ॥੧॥
pooran hoee aas |1|
Sant Singh Khalsaand your hopes shall be fulfilled. ||1||
Manmohan Singhand your desire be fulfilled.
Manmohan Singh (Punjabi)ਅਤੇ ਤੇਰੀ ਆਸ ਪੂਰੀ ਹੋ ਜਾਵੇਗੀ।
Fareedkot Teekaਸਭ ਆਸ ਭੀ ਪੂਰਨ ਹੋਈ ਹੈ॥੧॥
Prof. Sahib Singhਅਤੇ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ॥੧॥
SikhNet (Spanish)y vivirás satisfecho.(1)
ਸਫਲ ਸੇਵਾ ਗੁਰਦੇਵਾ ॥
safal sevaa guradevaa |
Sant Singh KhalsaService to the Divine Guru is fruitful and rewarding.
Manmohan SinghFruitful is the service of the Great God.
Manmohan Singh (Punjabi)ਫਲਦਾਇਕ ਹੈ ਟਹਿਲ ਸੇਵਾ ਵਿਸ਼ਾਲ ਵਾਹਿਗੁਰੂ ਦੀ।
Fareedkot Teekaਗੁਰੂ ਜੋ ਪ੍ਰਕਾਸ ਰੂਪ ਹੈਂ ਤਿਨ ਕੀ ਸੇਵਾ ਸਫਲੁ ਹੈ। ਭਾਵ ਸੇ ਚਾਰ ਪਦਾਰਥ ਰੂਪ ਫਲ ਕੀ ਦੇਨੇਹਾਰੀ ਹੈ॥
Prof. Sahib Singhਹੇ ਭਾਈ! ਸਭ ਤੋਂ ਵੱਡੇ ਦੇਵਤੇ ਪ੍ਰਭੂ ਦੀ ਭਗਤੀ-ਸੇਵਾ (ਜ਼ਰੂਰ) ਫਲ ਦੇਣ ਵਾਲੀ ਹੈ।ਪਦ ਅਰਥ ਗੁਰਦੇਵਾ = ਸਭ ਤੋਂ ਵੱਡਾ ਦੇਵਤਾ, ਪ੍ਰਭੂ।
SikhNet (Spanish)El Servicio de Dios es siempre fructífero;
ਕੀਮਤਿ ਕਿਛੁ ਕਹਣੁ. ਨ ਜਾਈ; ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥
keemat kichh kehan. na jaaee; saache sach alakh abhevaa |1| rahaau |
Sant Singh KhalsaHis value cannot be described; the True Lord is unseen and mysterious. ||1||Pause||
Manmohan SinghThe worth of the True Invisible and Mysterious Lord can be uttered not. Pause.
Manmohan Singh (Punjabi)ਸੱਚੇ, ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਦਾ ਮੁੱਲ ਵਰਣਨ ਕੀਤਾ ਨਹੀਂ ਜਾ ਸਕਦਾ। ਠਹਿਰਾਓ।
Fareedkot Teekaਸਾਚੇ ਅਲਖ ਅਭੇਵ ਕੀ ਨਿਸਚੇ ਕਰ ਕੇ ਕੁਛੁ ਕੀਮਤਿ ਨਹੀਂ ਕਹੀ ਜਾਤੀ॥੧॥ ਰਹਾਉ ॥
Prof. Sahib Singhਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਸਦਾ-ਥਿਰ ਅਲੱਖ ਤੇ ਅਭੇਵ ਪ੍ਰਭੂ ਦਾ ਰਤਾ ਭਰ ਭੀ ਮੁੱਲ ਦੱਸਿਆ ਨਹੀਂ ਜਾ ਸਕਦਾ ॥੧॥ ਰਹਾਉ ॥ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸਾਚੇ ਕੀਮਤਿ = ਸਦਾ ਕਾਇਮ ਰਹਿਣ ਵਾਲੇ ਦੀ ਕੀਮਤ। ਅਲਖ = ਜਿਸ ਦੇ ਸਰੂਪ ਦਾ ਸਹੀ ਬਿਆਨ ਨਾਹ ਹੋ ਸਕੇ। ਅਭੇਵਾ = ਜਿਸ ਦਾ ਭੇਤ ਨ ਪੈ ਸਕੇ ॥੧॥ ਰਹਾਉ ॥
SikhNet (Spanish)uno no lo puede evaluar, pues el Señor Verdadero es Insondable y Misterioso. (1-Pausa)
ਕਰਨ ਕਰਾਵਨ ਆਪਿ ॥
karan karaavan aap |
Sant Singh KhalsaHe Himself is the Doer, the Cause of causes.
Manmohan SinghHe Himself is the Doer and Prompter of deeds.
Manmohan Singh (Punjabi)ਉਹ ਖੁਦ ਕੰਮਾਂ ਦੇ ਕਰਨ ਵਾਲਾ ਹੈ ਅਤੇ ਕਰਾਉਣ ਵਾਲਾ ਹੈ।
Fareedkot Teekaਵਹੁ ਪਰਮੇਸ੍ਵਰ ਆਪ ਹੀ ਇਨ ਜੀਵੋਂ ਕਾ ਕਰਨੇਹਾਰਾ ਹੈ ਔ ਕਰਮ ਭੀ ਆਪ ਹੀ ਕਰਾਵਤਾ ਹੈ॥
Prof. Sahib Singhਹੇ (ਮੇਰੇ) ਮਨ! ਜਿਹੜਾ ਪ੍ਰਭੂ ਆਪ ਸਭ ਕੁਝ ਕਰਨ-ਜੋਗਾ ਤੇ ਹੋਰਨਾਂ ਪਾਸੋਂ ਕਰਾ ਸਕਦਾ ਹੈ,
SikhNet (Spanish)Él es el Único Hacedor y la Causa;
ਤਿਸ ਕਉ ਸਦਾ ਮਨ ਜਾਪਿ ॥
tis kau sadaa man jaap |
Sant Singh KhalsaMeditate on Him forever, O my mind,
Manmohan SinghEver remember thou Him, O my soul,
Manmohan Singh (Punjabi)ਤੂੰ ਸਦੀਵ ਹੀ ਉਸ ਦਾ ਭਜਨ ਕਰ, ਹੇ ਮੇਰੀ ਜਿੰਦੜੀਏ!
Fareedkot Teekaਤਾਂ ਤੇ ਹੇ ਜੀਵ! ਤਿਸ ਕੋ ਸਦਾ ਮਨ ਕਰ ਕੇ ਜਪੁ॥
Prof. Sahib Singhਉਸ ਨੂੰ ਸਦਾ ਸਿਮਰਿਆ ਕਰ।ਪਦ ਅਰਥ ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸ' ਦਾ (ੁ) ਉਡ ਗਿਆ ਹੈ}। ਮਨ = ਹੇ ਮਨ!
SikhNet (Spanish)mente mía, habita siempre
ਤਿਸ ਕੀ ਸੇਵਾ ਕਰਿ ਨੀਤ ॥
tis kee sevaa kar neet |
Sant Singh KhalsaAnd continually serve Him.
Manmohan Singhand always perform thou His service.
Manmohan Singh (Punjabi)ਅਤੇ ਤੂੰ ਹਮੇਸ਼ਾਂ ਹੀ ਉਸ ਦੀ ਟਹਿਲ ਕਮਾ।
Fareedkot Teekaਪੁਨਹ ਤਿਸ ਕੀ ਸੇਵਾ ਨਿਤ ਹੀ ਕਰਿ॥
Prof. Sahib Singhਹੇ ਮਿੱਤਰ! ਉਸ ਪ੍ਰਭੂ ਦੀ ਸਦਾ ਸੇਵਾ-ਭਗਤੀ ਕਰਿਆ ਕਰ,ਪਦ ਅਰਥ ਨੀਤ = ਨਿੱਤ।
SikhNet (Spanish)en Él y sírvelo
ਸਚੁ ਸਹਜੁ ਸੁਖੁ ਪਾਵਹਿ; ਮੀਤ ॥੨॥
sach sehaj sukh paaveh; meet |2|
Sant Singh KhalsaYou shall be blessed with truth, intuition and peace, O my friend. ||2||
Manmohan SinghThus shalt thou be blessed with truth, poise, and peace, O my friend.
Manmohan Singh (Punjabi)ਇਸ ਤਰ੍ਹਾਂ ਤੂੰ ਸੱਚ, ਅਡੋਲਤਾ ਅਤੇ ਸੁਖ ਨੂੰ ਪਾ ਲਵੇਗਾਂ, ਹੇ ਮੇਰੇ ਮਿੱਤਰ!
Fareedkot Teekaਹੇ ਮਿਤ੍ਰ! ਨਿਸਚੇ ਕਰ ਕੇ ਆਤਮ ਸੁਖ ਕੌ ਪਾਵੈਂਗਾ॥੨॥
Prof. Sahib Singhਤੂੰ ਅਟੱਲ ਸੁਖ ਮਾਣੇਂਗਾ, ਤੂੰ ਆਤਮਕ ਅਡੋਲਤਾ ਹਾਸਲ ਕਰ ਲਏਂਗਾ ॥੨॥ਪਦ ਅਰਥ ਸਚੁ ਸੁਖੁ = ਅਟੱਲ ਸੁਖ। ਸਹਜ = ਆਤਮਕ ਅਡੋਲਤਾ। ਮੀਤ = ਹੇ ਮਿੱਤਰ! ॥੨॥
SikhNet (Spanish)para que seas bendecida con la Verdad, la Paz y el Equilibrio.(2)
ਸਾਹਿਬੁ ਮੇਰਾ ਅਤਿ ਭਾਰਾ ॥
saahib meraa at bhaaraa |
Sant Singh KhalsaMy Lord and Master is so very great.
Manmohan SinghExceedingly great is my Master.
Manmohan Singh (Punjabi)ਨਿਹਾਇਤ ਹੀ ਵੱਡਾ ਹੈ ਮੇਰਾ ਮਾਲਕ।
Fareedkot Teekaਕਿਉਂਕਿ ਵਹੁ ਸਾਹਿਬ ਮੇਰਾ ਅਤੀ (ਭਾਰਾ) ਬਡਾ ਹੈ॥
Prof. Sahib Singhਹੇ ਭਾਈ! ਮੇਰਾ ਮਾਲਕ-ਪ੍ਰਭੂ ਬਹੁਤ ਗੰਭੀਰ ਹੈ,ਪਦ ਅਰਥ ਸਾਹਿਬੁ = ਮਾਲਕ। ਅਤਿ ਭਾਰਾ = ਬਹੁਤ ਗੰਭੀਰ।
SikhNet (Spanish)Mi Maestro es Sublime;
ਖਿਨ ਮਹਿ ਥਾਪਿ ਉਥਾਪਨਹਾਰਾ ॥
khin meh thaap uthaapanahaaraa |
Sant Singh KhalsaIn an instant, He establishes and disestablishes.
Manmohan SinghHe establishes and disestablishes in a moment.
Manmohan Singh (Punjabi)ਇਕ ਮੁਹਤ ਵਿੱਚ ਉਹ ਇਸਥਿਤ ਕਰਨ ਅਤੇ ਉਖੇੜਨ ਯੋਗ ਹੈ।
Fareedkot Teekaਜੋ ਖਿਨ ਮਾਤ੍ਰ ਮੇਂ ਬਣਾਇਕੇ ਪੁਨਃ ਉਠਾਇ ਦੇਨੇ ਵਾਲਾ ਹੈ, ਭਾਵ ਬਡਾ ਸਾਮਰਥੁ ਹੈ॥
Prof. Sahib Singhਇਕ ਖਿਨ ਵਿਚ ਪੈਦਾ ਕਰ ਕੇ ਨਾਸ ਭੀ ਕਰ ਸਕਦਾ ਹੈ।ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਵਾਲਾ।
SikhNet (Spanish)es mi Dios. Él establece y desestabiliza todo en un momento.
ਤਿਸੁ ਬਿਨੁ ਅਵਰੁ; ਨ ਕੋਈ ॥
tis bin avar; na koee |
Sant Singh KhalsaThere is no other than Him.
Manmohan SinghWithout Him there is not another.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਤਿਸ ਵਾਹਿਗੁਰੂ ਸੇ ਬਿਨਾਂ ਔਰ ਸਾਮਰਥ ਕੋਈ ਨਹੀਂ ਹੈ॥
Prof. Sahib Singhਉਸ ਤੋਂ ਬਿਨਾ ਕੋਈ ਹੋਰ (ਰੱਖਿਆ ਕਰ ਸਕਣ ਵਾਲਾ) ਨਹੀਂ ਹੈ।
SikhNet (Spanish)Fuera de Él no existe nadie más.
ਜਨ ਕਾ ਰਾਖਾ ਸੋਈ ॥੩॥
jan kaa raakhaa soee |3|
Sant Singh KhalsaHe is the Saving Grace of His humble servant. ||3||
Manmohan SinghHe alone is the Saviour of His slave.
Manmohan Singh (Punjabi)ਕੇਵਲ ਉਹ ਹੀ ਆਪਣੇ ਗੋਲੇ ਦੀ ਰੱਖਿਆ ਕਰਨ ਵਾਲਾ ਹੈ।
Fareedkot Teekaਅਪਨੇ ਦਾਸੋਂ ਕਾ ਰਾਖਾ ਵਹੀ ਹੈ॥੩॥☬ਤਿਸ ਕੇ ਆਗੇ ਐਸੀ ਬੇਨਤੀ ਕਰਨੀ ਚਾਹੀਏ:
Prof. Sahib Singhਉਹ ਪ੍ਰਭੂ ਆਪਣੇ ਸੇਵਕ ਦਾ ਆਪ ਹੀ ਰਾਖਾ ਹੈ ॥੩॥ਪਦ ਅਰਥ ਜਨ = ਦਾਸ, ਸੇਵਕ ॥੩॥
SikhNet (Spanish)Él es el Único Protector de nuestra Alma.(3)
ਕਰਿ ਕਿਰਪਾ; ਅਰਦਾਸਿ ਸੁਣੀਜੈ ॥
kar kirapaa; aradaas suneejai |
Sant Singh KhalsaPlease take pity on me, and hear my prayer,
Manmohan SinghTake thou pity on me, O Lord and hearken to my prayer,
Manmohan Singh (Punjabi)ਤੂੰ ਮੇਰੇ ਉਤੇ ਮਿਹਰ ਧਾਰ, ਹੇ ਸੁਆਮੀ! ਅਤੇ ਮੇਰੀ ਬੇਨਤੀ ਸੁਣ,
Fareedkot Teekaਹੇ ਪਰਮੇਸ੍ਵਰ! ਕਿਰਪਾ ਕਰ ਕੇ ਮੇਰੀ ਬੇਨਤੀ ਸੁਨੀਏ॥
Prof. Sahib Singhਕਿਰਪਾ ਕਰ ਕੇ ਮੇਰੀ ਅਰਜ਼ੋਈ ਸੁਣ,ਪਦ ਅਰਥ ਕਰਿ = ਕਰ ਕੇ। ਸੁਣੀਜੈ = ਮਿਹਰ ਕਰ ਕੇ ਸੁਣੋ ਜੀ।
SikhNet (Spanish)Oh Dios, por Misericordia, escucha mi oración
ਅਪਣੇ ਸੇਵਕ ਕਉ; ਦਰਸਨੁ ਦੀਜੈ ॥
apane sevak kau; darasan deejai |
Sant Singh Khalsathat Your servant may behold the Blessed Vision of Your Darshan.
Manmohan Singhthat I, Thy slave may see Thine vision.
Manmohan Singh (Punjabi)ਤਾਂ ਜੋ ਮੈਂ ਤੇਰਾ ਗੋਲਾ, ਤੇਰਾ ਦੀਦਾਰ ਵੇਖ ਲਵਾਂ।
Fareedkot Teekaਅਪਨੇ ਦਾਸ ਕੋ ਦਰਸਨ ਦੀਜੀਏ॥
Prof. Sahib Singh(ਉਸ ਦੇ ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਆਪਣੇ ਸੇਵਕ ਨੂੰ ਦਰਸ਼ਨ ਦੇਹ।ਪਦ ਅਰਥ ਕਉ = ਨੂੰ। ਦੀਜੈ = ਦਿਹੁ ਜੀ।
SikhNet (Spanish)para que pueda tener la Visión de Tu Darshan y Te pueda contemplar.
ਨਾਨਕ ਜਾਪੀ ਜਪੁ ਜਾਪੁ ॥
naanak jaapee jap jaap |
Sant Singh KhalsaNanak chants the Chant of the Lord,
Manmohan SinghNanak, the worshipper, ever utters the Name of Him,
Manmohan Singh (Punjabi)ਉਪਾਸ਼ਕ ਨਾਨਕ ਸਦਾ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੇ ਜਪ ਕੋ ਜਾਪ ਕਰਿਕੇ ਤੂੰ ਜਾਪੀ ਅਰਥਾਤ ਜਾਨਨੇਹਾਰਾ ਹੋ; ਵਾ (ਜਾਪੀ) ਜਪਨੇ ਜੋਗੁ ਜੋ ਹੈ ਤਿਸ ਕੇ ਜਪ ਕੋ ਜਪ; ਵਾ (ਜਾਪੀ) ਜਾਪਕ ਹੋਇਕੈ ਜਾਪਿ ਕੋ ਜਾਪੁ॥☬ਸੌ ਕੌਣ ਹੈ?
Prof. Sahib Singhਨਾਨਕ ਸਦਾ ਹੀ ਉਸ ਪ੍ਰਭੂ ਦਾ ਨਾਮ ਦਾ ਜਾਪ ਜਪਦਾ ਰਹੇ,ਪਦ ਅਰਥ ਜਾਪੀ = ਜਾਪੀਂ, ਮੈਂ ਜਪਦਾ ਰਹਾਂ।
SikhNet (Spanish)Tu Gloria, en verdad,
ਸਭ ਤੇ ਊਚ; ਜਾ ਕਾ ਪਰਤਾਪੁ ॥੪॥੩੨॥੪੩॥
sabh te aooch; jaa kaa parataap |4|32|43|
Sant Singh Khalsawhose glory and radiance are the highest of all. ||4||32||43||
Manmohan Singhwhose splendour is the greatest of all.
Manmohan Singh (Punjabi)ਜਿਸ ਦੀ ਪ੍ਰਭਤਾ ਸਾਰਿਆਂ ਨਾਲੋਂ ਵਿਸ਼ਾਲ ਹੈ।
Fareedkot Teekaਜਿਸ ਕਾ ਸਭ ਤੇ (ਊਚਾ) ਬਡਾ ਪ੍ਰਤਾਪੁ ਹੈ॥੪॥੨॥੪੩॥☬ਅਪਨੇ ਮਨ ਪ੍ਰਤੀ ਉਪਦੇਸ ਕਰਤੇ ਹੈਂ:
Prof. Sahib Singhਜਿਸ ਦਾ ਤੇਜ-ਬਲ ਸਭਨਾਂ ਤੋਂ ਉੱਚਾ ਹੈ ॥੪॥੩੨॥੪੩॥ਪਦ ਅਰਥ ਜਾ ਕਾ = ਜਿਸ (ਪਰਮਾਤਮਾ) ਦਾ। ਪਰਤਾਪੁ = ਤੇਜ, ਬਲ ॥੪॥੩੨॥੪੩॥
SikhNet (Spanish)no tiene igual.(4-32-43)