ੴ

ਸਿੱਖਬਾਣੀ · SikhBani

Ang 896

Sri Guru Granth Sahib · Raag Raamkalee · 4 shabads, 62 lines
Translations
Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਜਿਸ ਕੀ. ਤਿਸ ਕੀ ਕਰਿ ਮਾਨੁ ॥

jis kee. tis kee kar maan |

Sant Singh KhalsaHonor the One, to whom everything belongs.
Manmohan SinghHe to whom belongs everything, acknowledge thou Him to be its Master.
Manmohan Singh (Punjabi)ਜਿਸ (ਪ੍ਰਭੂ) ਦੀ ਮਲਕੀਅਤ ਹਰ ਵਸਤੂ ਹੈ, ਤੂੰ ਉਸ ਨੂੰ ਹੀ ਇਸ ਦਾ ਮਾਲਕ ਸਵੀਕਾਰ ਕਰ।
Fareedkot Teekaਜਿਸ ਕੀ ਏਹ ਵਸਤੂ ਦਈ ਹੂਈ ਹੈ ਤੂੰ ਤਿਸੀ ਕੀ ਕਰ ਕੇ ਮੰਨ॥
Prof. Sahib Singhਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ (ਇਹ ਸਰੀਰ ਆਦਿਕ) ਹੈ, ਉਸੇ ਦਾ ਹੀ ਮੰਨ।

ਪਦ ਅਰਥ ਤਿਸ ਕੀ, ਜਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਅਤੇ 'ਤਿਸੁ' ਦਾ (ੁ) ਉਡ ਗਿਆ ਹੈ}। ਜਿਸ ਕੀ = ਜਿਸ ਕੀ ਦੇਹੀ, ਜਿਸ ਦਾ ਦਿੱਤਾ ਹੋਇਆ ਸਰੀਰ। ਕਰਿ = ਕਰ ਕੇ, ਸਮਝ ਕੇ। ਮਾਨੁ = ਮੰਨ, ਯਕੀਨ ਬਣਾ।

SikhNet (Spanish)Reconoce, como a tu Maestro, a Aquél a Quien pertenecemos

ਆਪਨ ਲਾਹਿ ਗੁਮਾਨੁ ॥

aapan laeh gumaan |

Sant Singh KhalsaLeave your egotistical pride behind.
Manmohan SinghShed thou thy self-conceit
Manmohan Singh (Punjabi)ਤੂੰ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।
Fareedkot Teekaਅਪਨਾ ਤੂੰ ਅਭਮਾਨ ਹੀ (ਲਾਹਿ) ਉਤਾਰ ਦੇਹ॥
Prof. Sahib Singh(ਇਹ ਸਰੀਰ ਆਦਿਕ ਮੇਰਾ ਹੈ ਮੇਰਾ ਹੈ) ਆਪਣਾ (ਇਹ ਅਹੰਕਾਰ ਦੂਰ ਕਰ)।

ਪਦ ਅਰਥ ਗੁਮਾਨੁ = ਅਹੰਕਾਰ। ਲਾਹਿ = ਦੂਰ ਕਰ।

SikhNet (Spanish)y no te sientas orgulloso de ti mismo.

ਜਿਸ ਕਾ ਤੂ; ਤਿਸ ਕਾ ਸਭੁ ਕੋਇ ॥

jis kaa too; tis kaa sabh koe |

Sant Singh KhalsaYou belong to Him; everyone belongs to Him.
Manmohan SinghHe, to Him thou belongest; to Him belong all.
Manmohan Singh (Punjabi)ਜਿਸ ਦੀ ਤੂੰ ਮਲਕੀਅਤ ਹੈਂ, ਉਸੇ ਦੀ ਹੀ ਸਾਰੇ ਮਲਕੀਅਤ ਹਨ।
Fareedkot Teekaਜਿਸ ਪਰਮੇਸ੍ਵਰ ਕਾ ਤੂੰ ਕੀਆ ਹੂਆ ਹੈਂ, ਤਿਸੀ ਕਾ ਸਭ ਕੋਈ ਕੀਆ ਹੂਆ ਹੈ॥
Prof. Sahib Singhਹਰੇਕ ਜੀਵ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ ਜਿਸ ਦਾ ਤੂੰ ਪੈਦਾ ਕੀਤਾ ਹੋਇਆ ਹੈਂ।

ਪਦ ਅਰਥ ਸਭੁ ਕੋਇ = ਹਰੇਕ ਜੀਵ।

SikhNet (Spanish)Él, tu Creador, también es el Creador de todo,

ਤਿਸਹਿ ਅਰਾਧਿ; ਸਦਾ ਸੁਖੁ ਹੋਇ ॥੧॥

tiseh araadh; sadaa sukh hoe |1|

Sant Singh KhalsaWorship and adore Him, and you shall be at peace forever. ||1||
Manmohan SinghContemplating Him, thou shalt be ever at peace,
Manmohan Singh (Punjabi)ਉਸ ਦਾ ਸਿਮਰਨ ਕਰਨ ਦੁਆਰਾ, ਤੂੰ ਸਦੀਵੀ ਆਰਾਮ ਪਾ ਲਵੇਗਾਂ।
Fareedkot Teekaਤਿਸ ਕੋ ਹੀ ਤੂੰ ਯਾਦ ਕਰਿ, ਇਸ ਤੇ ਤੇਰੇ ਕੋ ਅਚੁਤ ਸੁਖ ਹੋਵੈ॥੧॥
Prof. Sahib Singhਉਸ ਪ੍ਰਭੂ ਦਾ ਸਿਮਰਨ ਕੀਤਿਆਂ ਸਦਾ ਆਤਮਕ ਸੁਖ ਮਿਲਦਾ ਹੈ ॥੧॥

ਪਦ ਅਰਥ ਅਰਾਧਿ = ਯਾਦ ਕਰਦਾ ਰਹੁ ॥੧॥

SikhNet (Spanish)así que habita en Él y vive en Paz.(1)

ਕਾਹੇ ਭ੍ਰਮਿ ਭ੍ਰਮਹਿ; ਬਿਗਾਨੇ ॥

kaahe bhram bhrameh; bigaane |

Sant Singh KhalsaWhy do you wander in doubt, you fool?
Manmohan SinghWhy wanderest thou in doubt, o senseless man?
Manmohan Singh (Punjabi)ਤੂੰ ਕਿਉਂ ਸੰਦੇਹ ਅੰਦਰ ਭਟਕਦਾ ਹੈਂ? ਹੇ ਬੇਸਮਝ ਬੰਦੇ!
Fareedkot Teekaਹੇ (ਬਿਗਾਨੇ) ਮੂਰਖ! ਵਾ (ਬਿਗਾਨੇ) ਸੰਬੰਧੀ ਆਦਿਕੋਂ ਕੇ ਦਾਸ ਭ੍ਰਮ ਮੇਂ ਕਿਉਂ ਭ੍ਰਮਤਾ ਹੈਂ॥
Prof. Sahib Singhਹੇ ਪ੍ਰਭੂ ਤੋਂ ਵਿਛੁੜੇ ਹੋਏ ਜੀਵ! ਕਿਉਂ (ਅਪਣੱਤ ਦੇ) ਭੁਲੇਖੇ ਵਿਚ ਪੈ ਕੇ ਭਟਕ ਰਿਹਾ ਹੈਂ?

ਪਦ ਅਰਥ ਕਾਹੇ = ਕਿਉਂ? ਭ੍ਰਮਿ = ਭਰਮ ਵਿਚ, ਭੁਲੇਖੇ ਵਿਚ। ਭ੍ਰਮਹਿ = ਤੂੰ ਭਟਕਦਾ ਹੈਂ। ਬਿਗਾਨੇ = ਹੇ ਓਪਰੇ ਬਣੇ ਹੋਏ! ਪਰਮਾਤਮਾ ਤੋਂ ਵਿਛੁੜੇ ਹੋਏ ਹੇ ਜੀਵ!

SikhNet (Spanish)Oh tonto, ¿por qué te extravías en la duda?

ਨਾਮ ਬਿਨਾ. ਕਿਛੁ ਕਾਮਿ, ਨ ਆਵੈ; ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥

naam binaa. kichh kaam, na aavai; meraa meraa kar bahut pachhutaane |1| rahaau |

Sant Singh KhalsaWithout the Naam, the Name of the Lord, nothing is of any use at all. Crying out, 'Mine, mine', a great many have departed, regretfully repenting. ||1||Pause||
Manmohan SinghWithout the Name, nothing shall avail thee. Saying "This is mine, mine" good many have repented. Pause.
Manmohan Singh (Punjabi)ਨਾਮ ਦੇ ਬਗੈਰ ਕੁਝ ਭੀ ਤੇਰੇ ਕੰਮ ਨਹੀਂ ਆਉਣਾ। ਇਹ ਮੇਰਾ ਹੈ, ਇਹ ਮੇਰਾ ਹੈ, ਆਖਦਿਆਂ ਹੋਇਆਂ ਘਣੇਰਿਆਂ ਨੇ ਪਸਚਾਤਾਪ ਕੀਤਾ ਹੈ। ਠਹਿਰਾਓ।
Fareedkot Teekaਨਾਮ ਬਿਨਾ ਤੇਰੇ ਕੁਛ ਕਾਮ ਨਹੀਂ ਆਵੇਗਾ। ਇਹ ਪਦਾਰਥ ਮੇਰਾ ਹੈ, ਏਹੁ ਕੁਟੰਬ ਮੇਰਾ ਹੈ, ਐਸੇ ਕਰ ਕੇ ਬਹੁਤ ਹੀ ਪਛਤਾਏ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸ਼ੈ ਕਿਸੇ ਦੇ) ਕੰਮ ਨਹੀਂ ਆਉਂਦੀ। (ਇਹ) ਮੇਰਾ (ਸਰੀਰ ਹੈ, ਇਹ) ਮੇਰਾ (ਧਨ ਹੈ)-ਇਉਂ ਆਖ ਆਖ ਕੇ (ਅਨੇਕਾਂ ਹੀ ਜੀਵ) ਬਹੁਤ ਪਛੁਤਾਂਦੇ ਗਏ ॥੧॥ ਰਹਾਉ ॥

ਪਦ ਅਰਥ ਕਾਮਿ = ਕੰਮ ਵਿਚ। ਪਛੁਤਾਨੇ = ਪਛੁਤਾਏ ਗਏ ॥੧॥ ਰਹਾਉ ॥

SikhNet (Spanish)A veces nos ponemos a decir, “esto es mío, es mío”; pero sin el Nombre del Señor, lo que tenemos no nos sirve de nada. (1-Pausa)

ਜੋ ਜੋ ਕਰੈ; ਸੋਈ ਮਾਨਿ ਲੇਹੁ ॥

jo jo karai; soee maan lehu |

Sant Singh KhalsaWhatever the Lord has done, accept that as good.
Manmohan SinghWhatever the Lord does, deem that as good.
Manmohan Singh (Punjabi)ਜਿਹੜਾ ਕੁਝ ਸੁਆਮੀ ਕਰਦਾ ਹੈ, ਉਸ ਦਾ ਭਲਾ ਕਰ ਕੇ ਜਾਣ।
Fareedkot Teekaਜੋ ਜੋ ਕਰੇ ਤਿਸ ਕੋ ਭਲਾ ਜਾਨਕੈ ਤੂੰ ਮੰਨ ਲੈ॥
Prof. Sahib Singhਹੇ ਭਾਈ! ਪਰਮਾਤਮਾ ਜੋ ਕੁਝ ਕਰਦਾ ਹੈ ਉਸੇ ਨੂੰ ਠੀਕ ਮੰਨਿਆ ਕਰ।

ਪਦ ਅਰਥ ਮਾਨਿ ਲੇਹੁ = ਮੰਨ ਲੈ, ਭਲਾ ਕਰਕੇ ਮੰਨ।

SikhNet (Spanish)Acepta de buena fe lo que sea que Dios hace;

ਬਿਨੁ ਮਾਨੇ; ਰਲਿ ਹੋਵਹਿ ਖੇਹ ॥

bin maane; ral hoveh kheh |

Sant Singh KhalsaWithout accepting, you shall mingle with dust.
Manmohan SinghWithout accepting that as good, thou shalt mingle with dust.
Manmohan Singh (Punjabi)ਉਸ ਨੂੰ ਚੰਗਾ ਤਸਲੀਮ ਕਰਨ ਦੇ ਬਾਝੋਂ, ਤੂੰ ਮਿੱਟੀ ਵਿੱਚ ਮਿਲ ਜਾਵੇਗਾਂ।
Fareedkot Teekaਇਸ ਭਾਣੇ ਦੇ ਮੰਨਣੇ ਸੇ ਬਿਨਾ ਖੇਹ ਹੋਇਕੈ ਧੂਰੀ ਮੇਂ ਮਿਲ ਜਾਏਗਾ, ਭਾਵ ਮਨੁਖ ਸਰੀਰ ਬਿਅਰਥ ਹੋ ਜਾਵੈਗਾ॥
Prof. Sahib Singh(ਰਜ਼ਾ ਨੂੰ) ਮੰਨਣ ਤੋਂ ਬਿਨਾ (ਮਿੱਟੀ ਵਿਚ) ਮਿਲ ਕੇ ਮਿੱਟੀ ਹੋ ਜਾਏਂਗਾ।

ਪਦ ਅਰਥ ਰਲਿ = ਮਿਲ ਕੇ।

SikhNet (Spanish)de otra forma uno es reducido a polvo

ਤਿਸ ਕਾ ਭਾਣਾ. ਲਾਗੈ ਮੀਠਾ ॥

tis kaa bhaanaa. laagai meetthaa |

Sant Singh KhalsaHis Will seems sweet to me.
Manmohan SinghHis will seems sweet unto me.
Manmohan Singh (Punjabi)ਉਸ ਦੀ ਰਜਾ ਮੈਨੂੰ ਮਿੱਠੜੀ ਲਗਦੀ ਹੈ।
Fareedkot Teekaਤਿਸ ਵਾਹਿਗੁਰੂ ਕਾ ਭਾਣਾ ਜੋ ਮੀਠਾ ਲਾਗੈ ਤੋ ਸੁਖੁ ਹੋਤਾ ਹੈ॥
Prof. Sahib Singhਹੇ ਭਾਈ! ਜਿਸ ਕਿਸੇ ਬੰਦੇ ਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਦੀ ਹੈ,

ਪਦ ਅਰਥ ਭਾਣਾ = ਰਜ਼ਾ।

SikhNet (Spanish)Deja que Su Voluntad sea dulce para ti y fluye en ella.

ਗੁਰ ਪ੍ਰਸਾਦਿ ਵਿਰਲੇ; ਮਨਿ ਵੂਠਾ ॥੨॥

gur prasaad virale; man vootthaa |2|

Sant Singh KhalsaBy Guru's Grace, He comes to dwell in the mind. ||2||
Manmohan SinghRare is the person, within whose mind the Lord abides by Guru's grace.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਕਿਸੇ ਟਾਂਵੇਂ ਟੱਲੇ ਪੁਰਸ਼ ਦੇ ਹਿਰਦੇ ਹੀ ਪ੍ਰਭੂ ਵੱਸਦਾ ਹੈ।
Fareedkot Teekaਪ੍ਰੰਤੂ ਸੋ ਗੁਰੋਂ ਕੀ ਕ੍ਰਿਪਾ ਕਰ ਕੇ ਭਾਣਾ ਮੰਨਣਾ ਕਿਸੇ ਵਿਰਲੇ ਕੇ ਹੀ ਮਨ ਮੇਂ ਵਸਿਆ ਹੈ॥੨॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਆਪ ਆ ਵੱਸਦਾ ਹੈ ॥੨॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਵੂਠਾ = ਵੱਸਿਆ ਹੈ ॥੨॥

SikhNet (Spanish)Aquél que cree en Dios, por la Gracia del Guru, es extraordinario en verdad.(2)

ਵੇਪਰਵਾਹੁ ਅਗੋਚਰੁ ਆਪਿ ॥

veparavaahu agochar aap |

Sant Singh KhalsaHe Himself is carefree and independent, imperceptible.
Manmohan SinghThe Lord himself is care-free and Unperceivable.
Manmohan Singh (Punjabi)ਸੁਆਮੀ ਖੁਦ ਮੁਛੰਦਗੀ ਰਹਿਤ ਅਤੇ ਅਗਾਧ ਹੈ।
Fareedkot Teekaਇੰਦ੍ਰਯੋਂ ਕਾ ਅਵਿਸੇ ਔ ਵੇਪਰਵਾਹ ਜੋ ਆਪ ਹੈ॥
Prof. Sahib Singhਹੇ ਮਨ! ਜਿਸ ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਜੀਵ ਦੇ ਗਿਆਨ-ਇੰਦ੍ਰਿਆਂ ਦੀ ਜਿਸ ਤਕ ਪਹੁੰਚ ਨਹੀਂ ਹੋ ਸਕਦੀ,

ਪਦ ਅਰਥ ਵੇ ਪਰਵਾਹੁ = ਬੇ-ਮੁਥਾਜ। ਅਗੋਚਰੁ = {ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

SikhNet (Spanish)El Señor es Independiente e Imperceptible;

ਆਠ ਪਹਰ; ਮਨ ਤਾ ਕਉ ਜਾਪਿ ॥

aatth pehar; man taa kau jaap |

Sant Singh KhalsaTwenty-four hours a day, O mind, meditate on Him.
Manmohan SinghThroughout the eight watches of the day, O my soul, meditate thou on Him.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਭਜਨ ਕਰ।
Fareedkot Teekaਤਿਸ ਕੋ ਆਠ ਪਹਿਰ ਮਨ ਕਰ ਕੇ ਜਪਤਾ ਰਹੁ॥
Prof. Sahib Singhਹੇ ਮਨ! ਅੱਠੇ ਪਹਿਰ ਉਸ ਨੂੰ ਜਪਿਆ ਕਰ।

ਪਦ ਅਰਥ ਤਾ ਕਉ = ਉਸ (ਪ੍ਰਭੂ) ਨੂੰ।

SikhNet (Spanish)habita en Él, oh mente mía, por siempre y para siempre.

ਜਿਸੁ ਚਿਤਿ ਆਏ; ਬਿਨਸਹਿ ਦੁਖਾ ॥

jis chit aae; binaseh dukhaa |

Sant Singh KhalsaWhen He comes into the consciousness, pain is dispelled.
Manmohan SinghSuch is the Lord, contemplating who thine distresses shall be dispelled,
Manmohan Singh (Punjabi)ਐਹੋ ਜਿਹਾ ਹੈ ਸੁਆਮੀ ਜਿਸ ਦਾ ਸਿਮਰਨ ਕਰਨ ਦੁਆਰਾ ਤੇਰੇ ਦੁਖੜੇ ਦੂਰ ਹੋ ਜਾਣਗੇ,
Fareedkot Teekaਜਿਸ ਕੇ ਚਿਤ ਆਯਾਂ ਸਭ ਦੁਖ ਦੂਰ ਹੋਵੈਂ॥
Prof. Sahib Singhਜੇ ਉਹ ਪਰਮਾਤਮਾ (ਤੇਰੇ) ਚਿੱਤ ਵਿਚ ਆ ਵੱਸੇ, ਤਾਂ ਤੇਰੇ ਸਾਰੇ ਦੁੱਖ ਨਾਸ ਹੋ ਜਾਣਗੇ,

ਪਦ ਅਰਥ ਚਿਤਿ = ਚਿੱਤ ਵਿਚ। ਚਿਤਿ ਆਏ = ਚਿੱਤ ਵਿਚ ਵੱਸਿਆਂ। ਜਿਸੁ ਚਿਤਿ ਆਏ = ਜਿਸ (ਪ੍ਰਭੂ ਦੇ ਸਾਡੇ) ਚਿੱਤ ਵਿਚ ਵੱਸਿਆਂ, ਜੇ ਉਹ ਪ੍ਰਭੂ ਸਾਡੇ ਚਿੱਤ ਵਿਚ ਆ ਵੱਸੇ।

SikhNet (Spanish)Aquél que Lo alaba se libera de sus aflicciones

ਹਲਤਿ ਪਲਤਿ; ਤੇਰਾ ਊਜਲ ਮੁਖਾ ॥੩॥

halat palat; teraa aoojal mukhaa |3|

Sant Singh KhalsaHere and hereafter, your face shall be radiant and bright. ||3||
Manmohan Singhand here and hereafter thy face shall become bright.
Manmohan Singh (Punjabi)ਅਤੇ ਐਥੇ ਤੇ ਓਥੇ ਤੇਰਾ ਚਿਹਰਾ ਕੀਰਤੀਮਾਨ ਹੋ ਜਾਵੇਗਾ।
Fareedkot Teekaਲੋਕ ਪ੍ਰਲੋਕ ਮੇਂ ਤੇਰਾ ਮੁਖੁ ਉਜਲਾ ਹੋਵੈ, ਸੋ ਸਿਮਰੁ॥੩॥
Prof. Sahib Singhਇਸ ਲੋਕ ਵਿਚ ਅਤੇ ਪਰਲੋਕ ਵਿਚ ਤੇਰਾ ਮੂੰਹ ਉਜਲਾ ਰਹੇਗਾ ॥੩॥

ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਊਜਲ = ਸਾਫ਼, ਬੇ-ਦਾਗ਼। ਮੁਖਾ = ਮੂੰਹ ॥੩॥

SikhNet (Spanish)y entonces aquí y en el más allá es santificado.(3)

ਕਉਨ ਕਉਨ ਉਧਰੇ. ਗੁਨ ਗਾਇ ॥

kaun kaun udhare. gun gaae |

Sant Singh KhalsaWho, and how many have been saved, singing the Glorious Praises of the Lord?
Manmohan SinghWho and how many have been saved by singing the Lord's praise;
Manmohan Singh (Punjabi)ਕਿਹੜੇ ਅਤੇ ਕਿੰਨੇ ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ ਪਾਰ ਉਤਰ ਗਏ ਹਨ,
Fareedkot Teekaਗੁਨੋਂ ਕੋ ਗਾਇਕੇ ਕੌਨ ਕੌਨ ਪੁਰਸ ਉਧਰੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਗੁਣ ਗਾ ਗਾ ਕੇ ਕੌਣ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ,

ਪਦ ਅਰਥ ਉਧਰੇ = ਪਾਰ ਲੰਘ ਗਏ। ਗਾਇ = ਗਾ ਕੇ।

SikhNet (Spanish)¿Puede uno llevar la cuenta de los que fueron liberados cantando la Alabanza del Señor?

ਗਨਣੁ. ਨ ਜਾਈ; ਕੀਮ. ਨ ਪਾਇ ॥

ganan. na jaaee; keem. na paae |

Sant Singh KhalsaThey cannot be counted or evaluated.
Manmohan SinghOne can count them not, nor can evaluate their worth.
Manmohan Singh (Punjabi)ਇਨਸਾਨ ਦਾ ਉਹਨਾਂ ਨੂੰ ਗਿਣ ਸਕਦਾ ਹੈ ਨਾਂ ਹੀ ਉਹਨਾਂ ਦੀ ਕੀਮਤ ਪਾ ਸਕਦਾ ਹੈ।
Fareedkot Teekaਸੋ ਗਿਨਤੀ ਨਹੀਂ ਕਰੀ ਜਾਤੀ ਔ ਤਿਨ ਕੀ ਕੀਮਤ ਭੀ ਨਹੀਂ ਪਾਈ ਜਾਤੀ। ਭਾਵ ਬਹੁਤ ਉਧਰੇ ਹੈਂ ਅਰੁ ਤਿਨ ਕੀ ਮਹਤਤਾ ਕਹੀ ਨਹੀਂ ਜਾਤੀ॥
Prof. Sahib Singhਇਸ ਗੱਲ ਦਾ ਲੇਖਾ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਦੇ ਗੁਣ ਗਾਣ ਦਾ ਮੁੱਲ ਨਹੀਂ ਪੈ ਸਕਦਾ।

ਪਦ ਅਰਥ ਗਨਣੁ ਨ ਜਾਈ = ਇਹ ਲੇਖਾ ਗਿਣਿਆ ਨਹੀਂ ਜਾ ਸਕਦਾ। ਕੀਮ = (ਗੁਣ ਗਾਣ ਦੀ) ਕੀਮਤ।

SikhNet (Spanish)No, uno no podría ni contarlos, ni evaluarlos.

ਬੂਡਤ ਲੋਹ; ਸਾਧਸੰਗਿ ਤਰੈ ॥

booddat loh; saadhasang tarai |

Sant Singh KhalsaEven the sinking iron is saved, in the Saadh Sangat, the Company of the Holy,
Manmohan SinghThe sinking iron swims across through the society of the saints.
Manmohan Singh (Punjabi)ਸਤਿਸੰਗਤ ਦੇ ਰਾਹੀਂ ਡੁਬਦਾ ਹੋਇਆ ਲੋਹਾ ਪਾਰ ਉਤਰ ਜਾਂਦਾ ਹੈ।
Fareedkot Teekaਜੋ ਲੋਹੇ ਵਤ ਪਾਪੋਂ ਕਰ ਕੇ ਭਾਰੇ ਸੰਸਾਰ ਸਮੁੰਦ੍ਰ ਮੇਂ ਡੂਬਤੇ ਸੇ, ਸੋ ਸਾਧ ਸੰਗ ਰੂਪ ਨੌਕਾ ਕਰ ਕੇ ਤਰ ਗਏ ਹੈਂ॥
Prof. Sahib Singhਲੋਹੇ ਵਰਗਾ ਕਠੋਰ-ਚਿੱਤ ਬੰਦਾ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਾਰ ਲੰਘ ਜਾਂਦਾ ਹੈ।

ਪਦ ਅਰਥ ਬੂਡਤ = ਡੁੱਬਦਾ। ਲੋਹ = ਲੋਹਾ, ਕਠੋਰ-ਚਿੱਤ ਬੰਦਾ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਰੈ = ਗਾਵਣ ਦਾ ਉੱਦਮ ਕਰਦਾ ਹੈ।

SikhNet (Spanish)El pesado hierro flota en la Saad Sangat, la Sociedad de los Santos,

ਨਾਨਕ; ਜਿਸਹਿ ਪਰਾਪਤਿ ਕਰੈ ॥੪॥੩੧॥੪੨॥

naanak; jiseh paraapat karai |4|31|42|

Sant Singh KhalsaO Nanak, as His Grace is received. ||4||31||42||
Manmohan SinghHe alone, O Nanak, is saved, to whom the Lord extends His mercy.
Manmohan Singh (Punjabi)ਕੇਵਲ ਉਹ ਹੀ, ਹੇ ਨਾਨਕ! ਬੰਦਖਲਾਸ ਹੁੰਦਾ ਹੈ, ਜਿਸ ਉਤੇ ਸਾਈਂ ਆਪਣੀ ਮਿਹਰ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਸੰਗ ਰੂਪ ਨੌਕਾ ਜਿਸ ਕੋ ਪਰਮੇਸ੍ਵਰ ਪ੍ਰਾਪਤਿ ਕਰੇ ਤਿਸ ਕੋ ਮਿਲਤੀ ਹੈ॥੪॥੩੧॥੪੨॥☬ਗੁਰ ਸੇਵਾ ਕੀ ਸਫਲਤਾ ਅਰੁ ਪਰਮੇਸ੍ਵਰ ਕੀ ਬਿਅੰਤਤਾ ਕਾ ਉਪਦੇਸੁ ਕਰਤੇ ਹੈਂ:
Prof. Sahib Singhਪਰ, ਹੇ ਨਾਨਕ! (ਗੁਣ ਗਾਣ ਦਾ ਉੱਦਮ ਉਹੀ ਮਨੁੱਖ) ਕਰਦਾ ਹੈ ਜਿਸ ਨੂੰ ਧੁਰੋਂ ਇਹ ਦਾਤ ਪ੍ਰਾਪਤ ਹੋਵੇ ॥੪॥੩੧॥੪੨॥

ਪਦ ਅਰਥ ਜਿਸਹਿ ਪਰਾਪਤਿ = ਜਿਸ ਨੂੰ (ਇਹ ਦਾਤਿ) ਮਿਲਣੀ ਹੋਵੇ ॥੪॥੩੧॥੪੨॥

SikhNet (Spanish)y sólo aquél que tiene la Gracia de Dios es salvado.(4-31-42)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਮਨ ਮਾਹਿ. ਜਾਪਿ ਭਗਵੰਤੁ ॥

man maeh. jaap bhagavant |

Sant Singh KhalsaIn your mind, meditate on the Lord God.
Manmohan SinghMeditate thou in thy mind on the Fortunate Lord.
Manmohan Singh (Punjabi)ਤੂੰ ਆਪਣੇ ਚਿੱਤ ਅੰਦਰ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਭਾਈ! ਭਗਵੰਤ ਕੇ ਨਾਮ ਕੋ ਮਨ ਕੇ ਬੀਚ ਜਪਤੇ ਹੈਂ॥
Prof. Sahib Singhਹੇ ਭਾਈ! -ਆਪਣੇ ਮਨ ਵਿਚ ਭਗਵਾਨ ਦਾ ਨਾਮ ਜਪਿਆ ਕਰ-

ਪਦ ਅਰਥ ਜਾਪਿ = ਜਪਿਆ ਕਰ। ਭਗਵੰਤੁ = ਭਗਵਾਨ (ਦਾ ਨਾਮ)।

SikhNet (Spanish)Haz que tu mente habite en Dios;

ਗੁਰਿ ਪੂਰੈ; ਇਹੁ ਦੀਨੋ ਮੰਤੁ ॥

gur poorai; ihu deeno mant |

Sant Singh KhalsaThis is the Teaching given by the Perfect Guru.
Manmohan SinghThis is the instruction, that the Perfect Guru has imparted.
Manmohan Singh (Punjabi)ਇਹ ਹੈ ਉਪਦੇਸ਼ ਜੋ ਪੂਰਨ ਗੁਰਦੇਵ ਜੀ ਨੇ ਦਿੱਤਾ ਹੈ।
Fareedkot Teekaਹਮ ਕੋ ਏਹੀ ਉਪਦੇਸੁ ਗੁਰੂ ਪੂਰਿਓਂ ਨੇ ਦੀਆ ਹੈ॥
Prof. Sahib Singhਪੂਰੇ ਗੁਰੂ ਨੇ (ਜਿਸ ਮਨੁੱਖ ਨੂੰ) ਇਹ ਉਪਦੇਸ਼ ਦਿੱਤਾ,

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਮੰਤੁ = ਉਪਦੇਸ਼।

SikhNet (Spanish)este es el Mantra con el que el Guru te ha bendecido.

ਮਿਟੇ ਸਗਲ ਭੈ ਤ੍ਰਾਸ ॥

mitte sagal bhai traas |

Sant Singh KhalsaAll fears and terrors are taken away,
Manmohan SinghThen all your fears and alarms shall depart,
Manmohan Singh (Punjabi)ਤਾਂ ਤੇਰੇ ਸਾਰੇ ਡਰ ਤੇ ਖੌਫ ਦੂਰ ਹੋ ਜਾਣਗੇ,
Fareedkot Teekaਇਸੀ ਤੇ ਸਭੀ ਸੰਸਾਰੀ ਭੈ ਔ ਜਮੋਂ ਕੇ ਤ੍ਰਾਸ ਮਿਟ ਗਏ ਹੈਂ॥
Prof. Sahib Singhਉਸ ਮਨੁੱਖ ਦੇ ਸਾਰੇ ਡਰ ਸਹਿਮ ਮਿਟ ਜਾਂਦੇ ਹਨ,

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਤ੍ਰਾਸ = ਡਰ, ਸਹਿਮ।

SikhNet (Spanish)Así te liberarás de tus miedos

ਪੂਰਨ ਹੋਈ ਆਸ ॥੧॥

pooran hoee aas |1|

Sant Singh Khalsaand your hopes shall be fulfilled. ||1||
Manmohan Singhand your desire be fulfilled.
Manmohan Singh (Punjabi)ਅਤੇ ਤੇਰੀ ਆਸ ਪੂਰੀ ਹੋ ਜਾਵੇਗੀ।
Fareedkot Teekaਸਭ ਆਸ ਭੀ ਪੂਰਨ ਹੋਈ ਹੈ॥੧॥
Prof. Sahib Singhਅਤੇ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ॥੧॥
SikhNet (Spanish)y vivirás satisfecho.(1)

ਸਫਲ ਸੇਵਾ ਗੁਰਦੇਵਾ ॥

safal sevaa guradevaa |

Sant Singh KhalsaService to the Divine Guru is fruitful and rewarding.
Manmohan SinghFruitful is the service of the Great God.
Manmohan Singh (Punjabi)ਫਲਦਾਇਕ ਹੈ ਟਹਿਲ ਸੇਵਾ ਵਿਸ਼ਾਲ ਵਾਹਿਗੁਰੂ ਦੀ।
Fareedkot Teekaਗੁਰੂ ਜੋ ਪ੍ਰਕਾਸ ਰੂਪ ਹੈਂ ਤਿਨ ਕੀ ਸੇਵਾ ਸਫਲੁ ਹੈ। ਭਾਵ ਸੇ ਚਾਰ ਪਦਾਰਥ ਰੂਪ ਫਲ ਕੀ ਦੇਨੇਹਾਰੀ ਹੈ॥
Prof. Sahib Singhਹੇ ਭਾਈ! ਸਭ ਤੋਂ ਵੱਡੇ ਦੇਵਤੇ ਪ੍ਰਭੂ ਦੀ ਭਗਤੀ-ਸੇਵਾ (ਜ਼ਰੂਰ) ਫਲ ਦੇਣ ਵਾਲੀ ਹੈ।

ਪਦ ਅਰਥ ਗੁਰਦੇਵਾ = ਸਭ ਤੋਂ ਵੱਡਾ ਦੇਵਤਾ, ਪ੍ਰਭੂ।

SikhNet (Spanish)El Servicio de Dios es siempre fructífero;

ਕੀਮਤਿ ਕਿਛੁ ਕਹਣੁ. ਨ ਜਾਈ; ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥

keemat kichh kehan. na jaaee; saache sach alakh abhevaa |1| rahaau |

Sant Singh KhalsaHis value cannot be described; the True Lord is unseen and mysterious. ||1||Pause||
Manmohan SinghThe worth of the True Invisible and Mysterious Lord can be uttered not. Pause.
Manmohan Singh (Punjabi)ਸੱਚੇ, ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਦਾ ਮੁੱਲ ਵਰਣਨ ਕੀਤਾ ਨਹੀਂ ਜਾ ਸਕਦਾ। ਠਹਿਰਾਓ।
Fareedkot Teekaਸਾਚੇ ਅਲਖ ਅਭੇਵ ਕੀ ਨਿਸਚੇ ਕਰ ਕੇ ਕੁਛੁ ਕੀਮਤਿ ਨਹੀਂ ਕਹੀ ਜਾਤੀ॥੧॥ ਰਹਾਉ ॥
Prof. Sahib Singhਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਸਦਾ-ਥਿਰ ਅਲੱਖ ਤੇ ਅਭੇਵ ਪ੍ਰਭੂ ਦਾ ਰਤਾ ਭਰ ਭੀ ਮੁੱਲ ਦੱਸਿਆ ਨਹੀਂ ਜਾ ਸਕਦਾ ॥੧॥ ਰਹਾਉ ॥

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸਾਚੇ ਕੀਮਤਿ = ਸਦਾ ਕਾਇਮ ਰਹਿਣ ਵਾਲੇ ਦੀ ਕੀਮਤ। ਅਲਖ = ਜਿਸ ਦੇ ਸਰੂਪ ਦਾ ਸਹੀ ਬਿਆਨ ਨਾਹ ਹੋ ਸਕੇ। ਅਭੇਵਾ = ਜਿਸ ਦਾ ਭੇਤ ਨ ਪੈ ਸਕੇ ॥੧॥ ਰਹਾਉ ॥

SikhNet (Spanish)uno no lo puede evaluar, pues el Señor Verdadero es Insondable y Misterioso. (1-Pausa)

ਕਰਨ ਕਰਾਵਨ ਆਪਿ ॥

karan karaavan aap |

Sant Singh KhalsaHe Himself is the Doer, the Cause of causes.
Manmohan SinghHe Himself is the Doer and Prompter of deeds.
Manmohan Singh (Punjabi)ਉਹ ਖੁਦ ਕੰਮਾਂ ਦੇ ਕਰਨ ਵਾਲਾ ਹੈ ਅਤੇ ਕਰਾਉਣ ਵਾਲਾ ਹੈ।
Fareedkot Teekaਵਹੁ ਪਰਮੇਸ੍ਵਰ ਆਪ ਹੀ ਇਨ ਜੀਵੋਂ ਕਾ ਕਰਨੇਹਾਰਾ ਹੈ ਔ ਕਰਮ ਭੀ ਆਪ ਹੀ ਕਰਾਵਤਾ ਹੈ॥
Prof. Sahib Singhਹੇ (ਮੇਰੇ) ਮਨ! ਜਿਹੜਾ ਪ੍ਰਭੂ ਆਪ ਸਭ ਕੁਝ ਕਰਨ-ਜੋਗਾ ਤੇ ਹੋਰਨਾਂ ਪਾਸੋਂ ਕਰਾ ਸਕਦਾ ਹੈ,
SikhNet (Spanish)Él es el Único Hacedor y la Causa;

ਤਿਸ ਕਉ ਸਦਾ ਮਨ ਜਾਪਿ ॥

tis kau sadaa man jaap |

Sant Singh KhalsaMeditate on Him forever, O my mind,
Manmohan SinghEver remember thou Him, O my soul,
Manmohan Singh (Punjabi)ਤੂੰ ਸਦੀਵ ਹੀ ਉਸ ਦਾ ਭਜਨ ਕਰ, ਹੇ ਮੇਰੀ ਜਿੰਦੜੀਏ!
Fareedkot Teekaਤਾਂ ਤੇ ਹੇ ਜੀਵ! ਤਿਸ ਕੋ ਸਦਾ ਮਨ ਕਰ ਕੇ ਜਪੁ॥
Prof. Sahib Singhਉਸ ਨੂੰ ਸਦਾ ਸਿਮਰਿਆ ਕਰ।

ਪਦ ਅਰਥ ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸ' ਦਾ (ੁ) ਉਡ ਗਿਆ ਹੈ}। ਮਨ = ਹੇ ਮਨ!

SikhNet (Spanish)mente mía, habita siempre

ਤਿਸ ਕੀ ਸੇਵਾ ਕਰਿ ਨੀਤ ॥

tis kee sevaa kar neet |

Sant Singh KhalsaAnd continually serve Him.
Manmohan Singhand always perform thou His service.
Manmohan Singh (Punjabi)ਅਤੇ ਤੂੰ ਹਮੇਸ਼ਾਂ ਹੀ ਉਸ ਦੀ ਟਹਿਲ ਕਮਾ।
Fareedkot Teekaਪੁਨਹ ਤਿਸ ਕੀ ਸੇਵਾ ਨਿਤ ਹੀ ਕਰਿ॥
Prof. Sahib Singhਹੇ ਮਿੱਤਰ! ਉਸ ਪ੍ਰਭੂ ਦੀ ਸਦਾ ਸੇਵਾ-ਭਗਤੀ ਕਰਿਆ ਕਰ,

ਪਦ ਅਰਥ ਨੀਤ = ਨਿੱਤ।

SikhNet (Spanish)en Él y sírvelo

ਸਚੁ ਸਹਜੁ ਸੁਖੁ ਪਾਵਹਿ; ਮੀਤ ॥੨॥

sach sehaj sukh paaveh; meet |2|

Sant Singh KhalsaYou shall be blessed with truth, intuition and peace, O my friend. ||2||
Manmohan SinghThus shalt thou be blessed with truth, poise, and peace, O my friend.
Manmohan Singh (Punjabi)ਇਸ ਤਰ੍ਹਾਂ ਤੂੰ ਸੱਚ, ਅਡੋਲਤਾ ਅਤੇ ਸੁਖ ਨੂੰ ਪਾ ਲਵੇਗਾਂ, ਹੇ ਮੇਰੇ ਮਿੱਤਰ!
Fareedkot Teekaਹੇ ਮਿਤ੍ਰ! ਨਿਸਚੇ ਕਰ ਕੇ ਆਤਮ ਸੁਖ ਕੌ ਪਾਵੈਂਗਾ॥੨॥
Prof. Sahib Singhਤੂੰ ਅਟੱਲ ਸੁਖ ਮਾਣੇਂਗਾ, ਤੂੰ ਆਤਮਕ ਅਡੋਲਤਾ ਹਾਸਲ ਕਰ ਲਏਂਗਾ ॥੨॥

ਪਦ ਅਰਥ ਸਚੁ ਸੁਖੁ = ਅਟੱਲ ਸੁਖ। ਸਹਜ = ਆਤਮਕ ਅਡੋਲਤਾ। ਮੀਤ = ਹੇ ਮਿੱਤਰ! ॥੨॥

SikhNet (Spanish)para que seas bendecida con la Verdad, la Paz y el Equilibrio.(2)

ਸਾਹਿਬੁ ਮੇਰਾ ਅਤਿ ਭਾਰਾ ॥

saahib meraa at bhaaraa |

Sant Singh KhalsaMy Lord and Master is so very great.
Manmohan SinghExceedingly great is my Master.
Manmohan Singh (Punjabi)ਨਿਹਾਇਤ ਹੀ ਵੱਡਾ ਹੈ ਮੇਰਾ ਮਾਲਕ।
Fareedkot Teekaਕਿਉਂਕਿ ਵਹੁ ਸਾਹਿਬ ਮੇਰਾ ਅਤੀ (ਭਾਰਾ) ਬਡਾ ਹੈ॥
Prof. Sahib Singhਹੇ ਭਾਈ! ਮੇਰਾ ਮਾਲਕ-ਪ੍ਰਭੂ ਬਹੁਤ ਗੰਭੀਰ ਹੈ,

ਪਦ ਅਰਥ ਸਾਹਿਬੁ = ਮਾਲਕ। ਅਤਿ ਭਾਰਾ = ਬਹੁਤ ਗੰਭੀਰ।

SikhNet (Spanish)Mi Maestro es Sublime;

ਖਿਨ ਮਹਿ ਥਾਪਿ ਉਥਾਪਨਹਾਰਾ ॥

khin meh thaap uthaapanahaaraa |

Sant Singh KhalsaIn an instant, He establishes and disestablishes.
Manmohan SinghHe establishes and disestablishes in a moment.
Manmohan Singh (Punjabi)ਇਕ ਮੁਹਤ ਵਿੱਚ ਉਹ ਇਸਥਿਤ ਕਰਨ ਅਤੇ ਉਖੇੜਨ ਯੋਗ ਹੈ।
Fareedkot Teekaਜੋ ਖਿਨ ਮਾਤ੍ਰ ਮੇਂ ਬਣਾਇਕੇ ਪੁਨਃ ਉਠਾਇ ਦੇਨੇ ਵਾਲਾ ਹੈ, ਭਾਵ ਬਡਾ ਸਾਮਰਥੁ ਹੈ॥
Prof. Sahib Singhਇਕ ਖਿਨ ਵਿਚ ਪੈਦਾ ਕਰ ਕੇ ਨਾਸ ਭੀ ਕਰ ਸਕਦਾ ਹੈ।

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਵਾਲਾ।

SikhNet (Spanish)es mi Dios. Él establece y desestabiliza todo en un momento.

ਤਿਸੁ ਬਿਨੁ ਅਵਰੁ; ਨ ਕੋਈ ॥

tis bin avar; na koee |

Sant Singh KhalsaThere is no other than Him.
Manmohan SinghWithout Him there is not another.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਤਿਸ ਵਾਹਿਗੁਰੂ ਸੇ ਬਿਨਾਂ ਔਰ ਸਾਮਰਥ ਕੋਈ ਨਹੀਂ ਹੈ॥
Prof. Sahib Singhਉਸ ਤੋਂ ਬਿਨਾ ਕੋਈ ਹੋਰ (ਰੱਖਿਆ ਕਰ ਸਕਣ ਵਾਲਾ) ਨਹੀਂ ਹੈ।
SikhNet (Spanish)Fuera de Él no existe nadie más.

ਜਨ ਕਾ ਰਾਖਾ ਸੋਈ ॥੩॥

jan kaa raakhaa soee |3|

Sant Singh KhalsaHe is the Saving Grace of His humble servant. ||3||
Manmohan SinghHe alone is the Saviour of His slave.
Manmohan Singh (Punjabi)ਕੇਵਲ ਉਹ ਹੀ ਆਪਣੇ ਗੋਲੇ ਦੀ ਰੱਖਿਆ ਕਰਨ ਵਾਲਾ ਹੈ।
Fareedkot Teekaਅਪਨੇ ਦਾਸੋਂ ਕਾ ਰਾਖਾ ਵਹੀ ਹੈ॥੩॥☬ਤਿਸ ਕੇ ਆਗੇ ਐਸੀ ਬੇਨਤੀ ਕਰਨੀ ਚਾਹੀਏ:
Prof. Sahib Singhਉਹ ਪ੍ਰਭੂ ਆਪਣੇ ਸੇਵਕ ਦਾ ਆਪ ਹੀ ਰਾਖਾ ਹੈ ॥੩॥

ਪਦ ਅਰਥ ਜਨ = ਦਾਸ, ਸੇਵਕ ॥੩॥

SikhNet (Spanish)Él es el Único Protector de nuestra Alma.(3)

ਕਰਿ ਕਿਰਪਾ; ਅਰਦਾਸਿ ਸੁਣੀਜੈ ॥

kar kirapaa; aradaas suneejai |

Sant Singh KhalsaPlease take pity on me, and hear my prayer,
Manmohan SinghTake thou pity on me, O Lord and hearken to my prayer,
Manmohan Singh (Punjabi)ਤੂੰ ਮੇਰੇ ਉਤੇ ਮਿਹਰ ਧਾਰ, ਹੇ ਸੁਆਮੀ! ਅਤੇ ਮੇਰੀ ਬੇਨਤੀ ਸੁਣ,
Fareedkot Teekaਹੇ ਪਰਮੇਸ੍ਵਰ! ਕਿਰਪਾ ਕਰ ਕੇ ਮੇਰੀ ਬੇਨਤੀ ਸੁਨੀਏ॥
Prof. Sahib Singhਕਿਰਪਾ ਕਰ ਕੇ ਮੇਰੀ ਅਰਜ਼ੋਈ ਸੁਣ,

ਪਦ ਅਰਥ ਕਰਿ = ਕਰ ਕੇ। ਸੁਣੀਜੈ = ਮਿਹਰ ਕਰ ਕੇ ਸੁਣੋ ਜੀ।

SikhNet (Spanish)Oh Dios, por Misericordia, escucha mi oración

ਅਪਣੇ ਸੇਵਕ ਕਉ; ਦਰਸਨੁ ਦੀਜੈ ॥

apane sevak kau; darasan deejai |

Sant Singh Khalsathat Your servant may behold the Blessed Vision of Your Darshan.
Manmohan Singhthat I, Thy slave may see Thine vision.
Manmohan Singh (Punjabi)ਤਾਂ ਜੋ ਮੈਂ ਤੇਰਾ ਗੋਲਾ, ਤੇਰਾ ਦੀਦਾਰ ਵੇਖ ਲਵਾਂ।
Fareedkot Teekaਅਪਨੇ ਦਾਸ ਕੋ ਦਰਸਨ ਦੀਜੀਏ॥
Prof. Sahib Singh(ਉਸ ਦੇ ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਆਪਣੇ ਸੇਵਕ ਨੂੰ ਦਰਸ਼ਨ ਦੇਹ।

ਪਦ ਅਰਥ ਕਉ = ਨੂੰ। ਦੀਜੈ = ਦਿਹੁ ਜੀ।

SikhNet (Spanish)para que pueda tener la Visión de Tu Darshan y Te pueda contemplar.

ਨਾਨਕ ਜਾਪੀ ਜਪੁ ਜਾਪੁ ॥

naanak jaapee jap jaap |

Sant Singh KhalsaNanak chants the Chant of the Lord,
Manmohan SinghNanak, the worshipper, ever utters the Name of Him,
Manmohan Singh (Punjabi)ਉਪਾਸ਼ਕ ਨਾਨਕ ਸਦਾ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੇ ਜਪ ਕੋ ਜਾਪ ਕਰਿਕੇ ਤੂੰ ਜਾਪੀ ਅਰਥਾਤ ਜਾਨਨੇਹਾਰਾ ਹੋ; ਵਾ (ਜਾਪੀ) ਜਪਨੇ ਜੋਗੁ ਜੋ ਹੈ ਤਿਸ ਕੇ ਜਪ ਕੋ ਜਪ; ਵਾ (ਜਾਪੀ) ਜਾਪਕ ਹੋਇਕੈ ਜਾਪਿ ਕੋ ਜਾਪੁ॥☬ਸੌ ਕੌਣ ਹੈ?
Prof. Sahib Singhਨਾਨਕ ਸਦਾ ਹੀ ਉਸ ਪ੍ਰਭੂ ਦਾ ਨਾਮ ਦਾ ਜਾਪ ਜਪਦਾ ਰਹੇ,

ਪਦ ਅਰਥ ਜਾਪੀ = ਜਾਪੀਂ, ਮੈਂ ਜਪਦਾ ਰਹਾਂ।

SikhNet (Spanish)Tu Gloria, en verdad,

ਸਭ ਤੇ ਊਚ; ਜਾ ਕਾ ਪਰਤਾਪੁ ॥੪॥੩੨॥੪੩॥

sabh te aooch; jaa kaa parataap |4|32|43|

Sant Singh Khalsawhose glory and radiance are the highest of all. ||4||32||43||
Manmohan Singhwhose splendour is the greatest of all.
Manmohan Singh (Punjabi)ਜਿਸ ਦੀ ਪ੍ਰਭਤਾ ਸਾਰਿਆਂ ਨਾਲੋਂ ਵਿਸ਼ਾਲ ਹੈ।
Fareedkot Teekaਜਿਸ ਕਾ ਸਭ ਤੇ (ਊਚਾ) ਬਡਾ ਪ੍ਰਤਾਪੁ ਹੈ॥੪॥੨॥੪੩॥☬ਅਪਨੇ ਮਨ ਪ੍ਰਤੀ ਉਪਦੇਸ ਕਰਤੇ ਹੈਂ:
Prof. Sahib Singhਜਿਸ ਦਾ ਤੇਜ-ਬਲ ਸਭਨਾਂ ਤੋਂ ਉੱਚਾ ਹੈ ॥੪॥੩੨॥੪੩॥

ਪਦ ਅਰਥ ਜਾ ਕਾ = ਜਿਸ (ਪਰਮਾਤਮਾ) ਦਾ। ਪਰਤਾਪੁ = ਤੇਜ, ਬਲ ॥੪॥੩੨॥੪੩॥

SikhNet (Spanish)no tiene igual.(4-32-43)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਬਿਰਥਾ ਭਰਵਾਸਾ ਲੋਕ ॥

birathaa bharavaasaa lok |

Sant Singh KhalsaReliance on mortal man is useless.
Manmohan SinghVain is the mainstay of man.
Manmohan Singh (Punjabi)ਵਿਅਰਥ ਹੈ ਆਦਮੀ ਦਾ ਆਸਰਾ।
Fareedkot Teekaਔਰ ਲੋਕੋਂ ਕਾ ਭਰਵਾਸਾ ਸਭ ਬਿਅਰਥ ਹੈ॥
Prof. Sahib Singhਹੇ ਮਨ! ਦੁਨੀਆ ਦੀ ਮਦਦ ਦੀ ਆਸ ਰੱਖਣੀ ਵਿਅਰਥ ਹੈ।

ਪਦ ਅਰਥ ਬਿਰਥਾ = {वृथा} ਬਿਅਰਥ। ਭਰਵਾਸਾ = ਭਰੋਸਾ, ਸਹਾਇਤਾ ਦੀ ਆਸ।

SikhNet (Spanish)Oh hombre, el soporte que te da otro hombre es inútil,

ਠਾਕੁਰ ਪ੍ਰਭ ਤੇਰੀ ਟੇਕ ॥

tthaakur prabh teree ttek |

Sant Singh KhalsaO God, my Lord and Master, You are my only Support.
Manmohan SinghMy Lord Master, Thou alone art my prop.
Manmohan Singh (Punjabi)ਮੇਰੇ ਸੁਆਮੀ ਮਾਲਕ, ਕੇਵਲ ਤੂੰ ਹੀ ਮੇਰਾ ਸਹਾਰਾ ਹੈਂ।
Fareedkot Teekaਸਾਮਰਥ ਜੋ ਠਾਕੁਰ ਹੈ, ਸੋ ਤੇਰੀ (ਟੇਕ) ਧਿਰ ਹੈ॥
Prof. Sahib Singhਹੇ ਮੇਰੇ ਠਾਕੁਰ! ਹੇ ਮੇਰੇ ਪ੍ਰਭੂ! (ਮੈਨੂੰ ਤਾਂ) ਤੇਰਾ ਹੀ ਆਸਰਾ ਹੈ।

ਪਦ ਅਰਥ ਠਾਕੁਰ ਪ੍ਰਭ = ਹੇ ਠਾਕੁਰ! ਹੇ ਪ੍ਰਭੂ! ਟੇਕ = ਸਹਾਰਾ।

SikhNet (Spanish)pues es sólo en Dios en Quien puedes hacer

ਅਵਰ ਛੂਟੀ ਸਭ ਆਸ ॥

avar chhoottee sabh aas |

Sant Singh KhalsaI have discarded all other hopes.
Manmohan SinghI have forsaken all other hopes.
Manmohan Singh (Punjabi)ਮੈਂ ਹੋਰ ਸਾਰੀਆਂ ਆਸਾਂ ਉਮੈਦਾਂ ਲਾਹ ਸੁੱਟੀਆਂ ਹਨ।
Fareedkot Teekaਜਿਸ ਕੀ ਔਰ ਆਸ ਸਭ ਛੁਟੀ ਹੈ॥
Prof. Sahib Singhਹੇ ਭਾਈ! (ਉਸ ਮਨੁੱਖ ਦੀ ਦੁਨੀਆ ਤੋਂ ਕਿਸੇ ਮਦਦ ਦੀ) ਹਰੇਕ ਆਸ ਮੁੱਕ ਜਾਂਦੀ ਹੈ,

ਪਦ ਅਰਥ ਛੂਟੀ = ਮੁੱਕ ਗਈ।

SikhNet (Spanish)descansar tu esperanza

ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥

achint tthaakur bhette gunataas |1|

Sant Singh KhalsaI have met with my carefree Lord and Master, the treasure of virtue. ||1||
Manmohan SinghI have, now met with the Carefree Lord, the Treasure of virtues.
Manmohan Singh (Punjabi)ਮੈਂ, ਹੁਣ ਨੇਕੀਆਂ ਦੇ ਖਜਾਨੇ, ਚਿੰਤਾ-ਰਹਿਤ ਸੁਆਮੀ ਨੂੰ ਮਿਲ ਪਿਆ ਹਾਂ।
Fareedkot Teekaਤਿਸ ਕੋ ਗੁਨੋ ਕੇ ਸਮੁੰਦ੍ਰ ਰੂਪ ਠਾਕੁਰ (ਅਚਿੰਤ) ਸੁਭਾਵਕ ਹੀ ਮਿਲ ਗਏ ਹੈਂ॥੧॥
Prof. Sahib Singhਜਿਹੜਾ ਮਨੁੱਖ ਗੁਣਾਂ ਦੇ ਖ਼ਜ਼ਾਨੇ ਚਿੰਤਾ-ਰਹਿਤ ਮਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ ॥੧॥

ਪਦ ਅਰਥ ਅਚਿੰਤ = ਚਿੰਤਾ-ਰਹਿਤ। ਠਾਕੁਰ ਭੇਟੇ = ਠਾਕੁਰ ਨੂੰ ਮਿਲਿਆਂ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ॥੧॥

SikhNet (Spanish)Ahora no me apoyo en nadie más que en Dios; de forma espontánea he encontrado a mi Maestro, el Tesoro de Virtud.(1)

ਏਕੋ ਨਾਮੁ ਧਿਆਇ; ਮਨ ਮੇਰੇ ॥

eko naam dhiaae; man mere |

Sant Singh KhalsaMeditate on the Name of the Lord alone, O my mind.
Manmohan SinghO my soul, meditate thou on the Lord's Name alone.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਕੇਵਲ ਸੁਆਮੀ ਦੇ ਨਾਮ ਦਾ ਹੀ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਏਕ ਪਰਮੇਸ੍ਵਰ ਕੇ ਨਾਮ ਕੋ ਤੂੰ ਧਿਆਇ॥
Prof. Sahib Singhਹੇ ਮੇਰੇ ਮਨ! ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ,

ਪਦ ਅਰਥ ਮਨ = ਹੇ ਮਨ!

SikhNet (Spanish)Oh mente mía, habita en el Nombre del Señor

ਕਾਰਜੁ ਤੇਰਾ ਹੋਵੈ ਪੂਰਾ; ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥

kaaraj teraa hovai pooraa; har har har gun gaae man mere |1| rahaau |

Sant Singh KhalsaYour affairs shall be perfectly resolved; sing the Glorious Praises of the Lord, Har, Har, Har, O my mind. ||1||Pause||
Manmohan SinghO my mind, sing thou the praise of thy God, the Lord Master and thy affair shall be arranged. Pause.
Manmohan Singh (Punjabi)ਹੇ ਮੇਰੇ ਮਨ! ਤੂੰ ਆਪਣੇ ਸੁਆਮੀ ਮਾਲਕ ਦਾ ਜੱਸ ਗਾਇਨ ਕਰ ਅਤੇ ਤੇਰਾ ਕੰਮ ਨੇਪਰੇ ਚੜ੍ਹ ਜਾਵੇਗਾ। ਠਹਿਰਾਓ।
Fareedkot Teekaਹੇ ਮੇਰੇ ਮਨ! ਜਉ ਬਾਣੀ ਔ ਸਰੀਰ ਕਰ ਕੇ ਭਗਵਤ ਕੇ ਗੁਣ ਗਾਇ ਲੇਂ ਤਉ ਤੇਰਾ ਸਭ ਕੰਮ ਪੂਰਾ ਹੋ ਜਾਵੇਗਾ॥੧॥ ਰਹਾਉ ॥
Prof. Sahib Singhਸਦਾ ਪਰਮਾਤਮਾ ਦੇ ਗੁਣ ਗਾਇਆ ਕਰ। ਤੇਰਾ (ਸਿਮਰਨ ਕਰਨ ਵਾਲਾ ਇਹ) ਕੰਮ ਜ਼ਰੂਰ ਸਿਰੇ ਚੜ੍ਹੇਗਾ (ਭਾਵ, ਜ਼ਰੂਰ ਫਲ ਦੇਵੇਗਾ) ॥੧॥ ਰਹਾਉ ॥

ਪਦ ਅਰਥ ਹੋਵੈ ਪੂਰਾ = ਸਿਰੇ ਚੜ੍ਹ ਜਾਏਗਾ। ਕਾਰਜੁ = (ਸਿਮਰਨ ਕਰਨ ਵਾਲਾ ਇਹ) ਕੰਮ ॥੧॥ ਰਹਾਉ ॥

SikhNet (Spanish)y canta siempre Su Alabanza para que vivas satisfecha.(1-Pausa)

ਤੁਮ ਹੀ ਕਾਰਨ ਕਰਨ ॥

tum hee kaaran karan |

Sant Singh KhalsaYou are the Doer, the Cause of causes.
Manmohan SinghThou, O Lord, art the Doer of deeds,
Manmohan Singh (Punjabi)ਤੂੰ, ਹੇ ਪ੍ਰਭੂ! ਸਾਰੇ ਕੰਮਾਂ ਦੇ ਕਰਨ ਵਾਲਾ ਹੈਂ।
Fareedkot Teekaਕਾਰਨੋਂ ਕੋ ਕਰਨਹਾਰ ਜੋ ਹਰੀ ਹੈ॥
Prof. Sahib Singhਹੇ ਪ੍ਰਭੂ! ਇਸ ਜਗਤ-ਰਚਨਾ ਦਾ ਬਣਾਣ ਵਾਲਾ ਤੂੰ ਹੀ ਹੈਂ।

ਪਦ ਅਰਥ ਕਾਰਨ ਕਰਨ = ਕਰਨ ਦਾ ਕਾਰਨ, ਕੀਤੇ ਹੋਏ (ਜਗਤ) ਦਾ ਬਣਾਣ ਵਾਲਾ।

SikhNet (Spanish)Oh Dios, eres el Creador y la Causa;

ਚਰਨ ਕਮਲ ਹਰਿ ਸਰਨ ॥

charan kamal har saran |

Sant Singh KhalsaYour lotus feet, Lord, are my Sanctuary.
Manmohan SinghOf Thine lotus feet, my God, I ponder over that Lord.
Manmohan Singh (Punjabi)ਤੇਰੇ ਕੰਵਲ ਚਰਨਾਂ ਦੀ ਮੈਂ ਪਨਾਹ ਲੋੜਦਾ ਹਾਂ, ਮੇਰੇ ਵਾਹਿਗੁਰੂ!
Fareedkot Teekaਤਿਸ ਕੇ ਚਰਨ ਕਮਲੋਂ ਕੀ ਤੁਮ (ਹੀ) ਨਿਸਚੇ ਕਰ ਕੇ ਸਰਨ ਲੈ॥
Prof. Sahib Singh(ਮੈਂ ਤਾਂ ਸਦਾ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਰਹਿੰਦਾ ਹਾਂ।

ਪਦ ਅਰਥ ਹਰਿ = ਹੇ ਹਰੀ!

SikhNet (Spanish)por eso es que busco el Refugio de Tus Pies de Loto.

ਮਨਿ ਤਨਿ; ਹਰਿ ਓਹੀ ਧਿਆਇਆ ॥

man tan; har ohee dhiaaeaa |

Sant Singh KhalsaI meditate on the Lord in my mind and body.
Manmohan SinghWithin my mind and body, I ponder over that Lord.
Manmohan Singh (Punjabi)ਆਪਣੇ ਹਿਰਦੇ ਤੇ ਸਰੀਰ ਅੰਦਰ ਮੈਂ ਉਸ ਸਾਈਂ ਦਾ ਆਰਾਧਨ ਕਰਦਾ ਹਾਂ।
Fareedkot Teekaਜਿਸ ਨੇ ਮਨ ਤਨ ਕਰ ਕੇ ਵਹੀ ਹਰੀ ਧਿਆਇਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਸਿਰਫ਼ ਉਸ ਪਰਮਾਤਮਾ ਨੂੰ ਹੀ ਸਿਮਰਿਆ ਹੈ,

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ।

SikhNet (Spanish)Quiero vivir en Ti en cuerpo y Alma,

ਆਨੰਦ ਹਰਿ ਰੂਪ ਦਿਖਾਇਆ ॥੨॥

aanand har roop dikhaaeaa |2|

Sant Singh KhalsaThe blissful Lord has revealed His form to me. ||2||
Manmohan SinghThe Joyous Lord has shown me His vision.
Manmohan Singh (Punjabi)ਪ੍ਰਸੰਨ ਪ੍ਰਭੂ ਨੇ ਮੈਨੂੰ ਆਪਣਾ ਦਰਸ਼ਨ ਵਿਖਾਲ ਦਿੱਤਾ ਹੈ।
Fareedkot Teekaਤਿਸ ਕੋ ਅਨੰਦ ਰੂਪ ਹਰੀ ਨੇ ਅਪਨਾ ਸਰੂਪ ਦਿਖਾਇਆ ਹੈ॥੨॥
Prof. Sahib Singh(ਗੁਰੂ ਨੇ) ਉਸ ਨੂੰ ਆਨੰਦ-ਰੂਪ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਹੈ ॥੨॥

ਪਦ ਅਰਥ ਆਨੰਦ ਹਰਿ ਰੂਪ = ਆਨੰਦ-ਰੂਪ ਹਰਿ। ਦਿਖਾਇਆ = (ਗੁਰੂ ਨੇ) ਵਿਖਾ ਦਿੱਤਾ ॥੨॥

SikhNet (Spanish)quiero poder tener Tu Visión; eres la Encarnación del Éxtasis. (2)

ਤਿਸ ਹੀ ਕੀ ਓਟ ਸਦੀਵ ॥

tis hee kee ott sadeev |

Sant Singh KhalsaI seek His eternal support;
Manmohan SinghEver seek I the support of Him,
Manmohan Singh (Punjabi)ਮੈਂ ਹਮੇਸ਼ਾਂ ਉਸ ਦਾ ਆਸਰਾ ਲੋੜਦਾ ਹਾਂ,
Fareedkot Teekaਤੂੰ ਸਦਾ ਤਿਸੀ ਕੀ ਸਰਨ ਲੈ॥
Prof. Sahib Singhਹੇ ਮੇਰੇ ਮਨ! ਸਦਾ ਹੀ ਉਸੇ ਪ੍ਰਭੂ ਦਾ ਹੀ ਆਸਰਾ ਲਈ ਰੱਖ,

ਪਦ ਅਰਥ ਸਦੀਵ = ਸਦਾ ਹੀ। ਓਟ = ਆਸਰਾ।

SikhNet (Spanish)Por siempre y para siempre busco Tu Santuario;

ਜਾ ਕੇ ਕੀਨੇ ਹੈ ਜੀਵ ॥

jaa ke keene hai jeev |

Sant Singh KhalsaHe is the Creator of all beings.
Manmohan Singhwho has created all the creatures.
Manmohan Singh (Punjabi)ਜਿਸ ਨੇ ਸਾਰੇ ਜੀਅ-ਜੰਤੂ ਪੈਦਾ ਕੀਤੇ ਹਨ।
Fareedkot Teekaਜਿਸ ਕੇ ਸਭ ਜੀਵ ਕੀਏ ਹੂਏ ਹੈਂ॥
Prof. Sahib Singhਜਿਸ ਦੇ ਪੈਦਾ ਕੀਤੇ ਹੋਏ ਇਹ ਸਾਰੇ ਜੀਵ ਹਨ।

ਪਦ ਅਰਥ ਜਾ ਕੇ ਕੀਨੇ = ਜਿਸ (ਪ੍ਰਭੂ) ਦੇ ਬਣਾਏ ਹੋਏ।

SikhNet (Spanish)Tú has creado a todos los seres

ਸਿਮਰਤ ਹਰਿ ਕਰਤ ਨਿਧਾਨ ॥

simarat har karat nidhaan |

Sant Singh KhalsaRemembering the Lord in meditation, the treasure is obtained.
Manmohan SinghInvoking and contemplating God, all the treasures are obtained,
Manmohan Singh (Punjabi)ਵਾਹਿਗੁਰੂ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ,
Fareedkot Teekaਹਰੀ ਸਿਮਰਤਿਆਂ ਹੀ ਸੁਖੋਂ ਕਾ ਖਜਾਨਾ ਪ੍ਰਾਪਤ ਕਰ ਦੇਤਾ ਹੈ॥
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਸਿਮਰਦਿਆਂ (ਸਾਰੇ) ਖ਼ਜ਼ਾਨੇ (ਮਿਲ ਜਾਂਦੇ ਹਨ)।

ਪਦ ਅਰਥ ਹਰਿ ਕਰਤ = 'ਹਰਿ ਹਰਿ' ਕਰਦਿਆਂ, ਹਰਿ-ਨਾਮ ਸਿਮਰਦਿਆਂ। ਨਿਧਾਨ = ਖ਼ਜ਼ਾਨੇ।

SikhNet (Spanish)y Contemplándote he logrado todos los Tesoros.

ਰਾਖਨਹਾਰ ਨਿਦਾਨ ॥੩॥

raakhanahaar nidaan |3|

Sant Singh KhalsaAt the very last instant, He shall be your Savior. ||3||
Manmohan Singhand the Saviour Lord saves man at the last moment.
Manmohan Singh (Punjabi)ਅਤੇ ਰੱਖਣ ਵਾਲਾ ਸੁਆਮੀ ਅਖੀਰ ਦੇ ਵੇਲੇ ਇਨਸਾਨ ਦੀ ਰੱਖਿਆ ਕਰਦਾ ਹੈ।
Fareedkot Teekaਅੰਤ ਸਮੇਂ ਭੀ ਰਖ੍ਯਾ ਕਰਨਹਾਰਾ ਹੋਤਾ ਹੈ॥੩॥
Prof. Sahib Singhਹੇ ਮਨ! (ਜਦੋਂ ਹੋਰ ਸਾਰੇ ਸਹਾਰੇ ਮੁੱਕ ਜਾਣ, ਤਾਂ) ਅੰਤ ਨੂੰ ਪਰਮਾਤਮਾ ਹੀ ਰੱਖਿਆ ਕਰ ਸਕਣ ਵਾਲਾ ਹੈ ॥੩॥

ਪਦ ਅਰਥ ਨਿਦਾਨ = ਓੜਕ ਨੂੰ ॥੩॥

SikhNet (Spanish)Sí, he obtenido al Único Dios, Quien salva y protege a todos.(3)

ਸਰਬ ਕੀ ਰੇਣ ਹੋਵੀਜੈ ॥

sarab kee ren hoveejai |

Sant Singh KhalsaBe the dust of all men's feet.
Manmohan SinghBe thou the dust of all men's feet.
Manmohan Singh (Punjabi)ਤੂੰ ਸਾਰਿਆਂ ਬੰਦਿਆਂ ਦੇ ਪੈਰਾਂ ਦੀ ਧੂੜ ਹੋ ਜਾ।
Fareedkot Teekaਤਾਂ ਤੇ ਸਭ ਕੀ ਧੂੜ ਹੋਈਏ॥
Prof. Sahib Singhਹੇ ਮੇਰੇ ਮਨ! ਸਭਨਾਂ ਦੇ ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ,

ਪਦ ਅਰਥ ਰੇਣ = ਚਰਨ-ਧੂੜ। ਹੋਵੀਜੈ = ਹੋ ਜਾਣਾ ਚਾਹੀਦਾ ਹੈ।

SikhNet (Spanish)Quiero volverme el polvo debajo de los Pies

ਆਪੁ ਮਿਟਾਇ ਮਿਲੀਜੈ ॥

aap mittaae mileejai |

Sant Singh KhalsaEradicate self-conceit, and merge in the Lord.
Manmohan SinghObliterating thy self-conceit thou shalt merge in God.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਤੂੰ ਹਰੀ ਵਿੱਚ ਲੀਨ ਹੋ ਜਾਵੇਗਾਂ।
Fareedkot Teekaਅਰ ਆਪਾ ਭਾਵ ਕੋ ਮਿਟਾਇ ਕੇ ਸਤਿਸੰਗ ਮੇਂ ਮਿਲੇ ਰਹੀਏ॥
Prof. Sahib Singh(ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਹੀ ਪਰਮਾਤਮਾ ਨੂੰ ਮਿਲ ਸਕੀਦਾ ਹੈ।

ਪਦ ਅਰਥ ਆਪੁ = ਆਪਾ-ਭਾਵ, ਅਹੰਕਾਰ। ਮਿਟਾਇ = ਮਿਟਾ ਕੇ। ਮਿਲੀਜੈ = ਮਿਲ ਸਕੀਦਾ ਹੈ।

SikhNet (Spanish)de los hombres e inmergirme en Dios al triunfar sobre mi ego.

ਅਨਦਿਨੁ ਧਿਆਈਐ ਨਾਮੁ ॥

anadin dhiaaeeai naam |

Sant Singh KhalsaNight and day, meditate on the Naam, the Name of the Lord.
Manmohan SinghNight and day reflect thou over the Name;
Manmohan Singh (Punjabi)ਰਾਤ ਦਿਨ ਤੂੰ ਨਾਮ ਦਾ ਆਰਾਧਨ ਕਰ,
Fareedkot Teekaਰਾਤ ਦਿਨ ਨਾਮ ਕੋ ਧਿਆਈਐ॥
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਨਾ ਚਾਹੀਦਾ ਹੈ।

ਪਦ ਅਰਥ ਅਨਦਿਨੁ = {अनुदिनं} ਹਰ ਰੋਜ਼, ਹਰ ਵੇਲੇ।

SikhNet (Spanish)Ahora medito en el Señor noche y día,

ਸਫਲ ਨਾਨਕ. ਇਹੁ ਕਾਮੁ ॥੪॥੩੩॥੪੪॥

safal naanak. ihu kaam |4|33|44|

Sant Singh KhalsaO Nanak, this is the most rewarding activity. ||4||33||44||
Manmohan Singhfor, this alone is the fruitful deed, O Nanak.
Manmohan Singh (Punjabi)ਕਿਉਂਕਿ ਕੇਵਲ ਇਹ ਹੀ ਫਲਦਾਇਕ ਕੰਮ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹੀ ਸਫਲ ਕਾਮ ਹੈ॥੪॥੩੩॥੪੪॥☬ਜਬ ਲਾਹੌਰ ਗੁਰੂ ਜੀ ਕੋ ਜਹਾਂਗੀਰ ਮਿਲਾ ਹੈ ਤਬ ਤਿਸ ਨੇ ਪੂਛਾ: ਹਿੰਦੂ ਜਿਸ ਕੋ ਪਾਰਬ੍ਰਹਮ ਮਾਨਤੇ ਹੈਂ ਔਰ ਮੁਸਲਮਾਨ ਜਿਸ ਕੋ ਅਲਾਹ ਮਾਨਤੇ ਹੈਂ, ਸੋ ਦੋ ਹੈਂ ਕਿ ਏਕ ਹੈ ਔਰ ਤਿਨ ਕੇ ਜਾਪ ਕੇ ਭੇਦ ਕੈਸੇ ਕੈਸੇ ਹੈਂ, ਕ੍ਰਿਪਾ ਕਰ ਕੇ ਸੰਖੇਪ ਤੇ ਸੁਨਾਵੋ? ਤਿਸ ਪ੍ਰਤੀ ਉੱਤਰ ਕਹਿਤੇ ਹੈਂ:
Prof. Sahib Singhਹੇ ਨਾਨਕ! (ਸਿਮਰਨ ਕਰਨ ਦਾ) ਇਹ ਕੰਮ ਜ਼ਰੂਰ ਫਲ ਦੇਂਦਾ ਹੈ ॥੪॥੩੩॥੪੪॥

ਪਦ ਅਰਥ ਕਾਮੁ = ਕੰਮ ॥੪॥੩੩॥੪੪॥

SikhNet (Spanish)pues ésta, en verdad, es la única acción fructífera.(4-33-44)

Open this shabad →

Shabad Guru Arjan Dev Ji Raag Raamkalee continues on Ang 897

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਕਾਰਨ ਕਰਨ ਕਰੀਮ ॥

kaaran karan kareem |

Sant Singh KhalsaHe is the Doer, the Cause of causes, the bountiful Lord.
Manmohan SinghThe Bounteous Lord is the Cause of causes.
Manmohan Singh (Punjabi)ਦਾਤਾਰ ਸੁਆਮੀ ਸਬੱਬਾਂ ਦਾ ਸਬੱਬ ਹੈ।
Fareedkot Teekaਹਿੰਦੂ ਕਾਰਨੋਂ ਕੇ ਕਰਨਹਾਰਾ ਔ ਮੁਸਲਮਾਨ ਕਰੀਮ ਕਹਿਤੇ ਹੈਂ॥
Prof. Sahib Singhਹੇ ਜਗਤ ਦੇ ਮੂਲ! ਹੇ ਬਖ਼ਸ਼ਸ਼ ਕਰਨ ਵਾਲੇ!

ਪਦ ਅਰਥ ਕਾਰਨ = ਸਬੱਬ, ਮੂਲ। ਕਰਨ = ਕੀਤਾ ਹੋਇਆ ਜਗਤ। ਕਾਰਨ ਕਰਨ = ਜਗਤ ਦਾ ਪੈਦਾ ਕਰਨ ਵਾਲਾ। ਕਰਮੁ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲਾ।

SikhNet (Spanish)Él es el Hacedor, la Causa de causas, Señor Pleno y Abundante, Señor

ਸਰਬ ਪ੍ਰਤਿਪਾਲ ਰਹੀਮ ॥

sarab pratipaal raheem |

Sant Singh KhalsaThe merciful Lord cherishes all.
Manmohan SinghThe Merciful Master cherishes all.
Manmohan Singh (Punjabi)ਮਿਹਰਬਾਨ ਮਾਲਕ ਸਾਰਿਆਂ ਨੂੰ ਪਾਲਦਾ ਪੋਸਦਾ ਹੈ।
Fareedkot Teekaਹਿੰਦੂ ਕਹਤੇ ਹੈਂ ਤੂੰ ਸਰਬ ਕਾ ਪ੍ਰਤਿਪਾਲਕ ਹੈਂ ਔ ਮੁਸਲਮਾਨ ਰਹੀਮ ਕਹਿਤੇ ਹੈਂ॥
Prof. Sahib Singhਹੇ ਸਭ ਜੀਵਾਂ ਨੂੰ ਪਾਲਣ ਵਾਲੇ! ਹੇ (ਸਭਨਾਂ ਉਤੇ) ਰਹਿਮ ਕਰਨ ਵਾਲੇ!

ਪਦ ਅਰਥ ਪ੍ਰਤਿਪਾਲ = ਪਾਲਣ ਵਾਲਾ। ਰਹੀਮ = ਰਹਿਮ ਕਰਨ ਵਾਲਾ।

SikhNet (Spanish)Señor Misericordioso que eleva a todos.

ਅਲਹ ਅਲਖ ਅਪਾਰ ॥

alah alakh apaar |

Sant Singh KhalsaThe Lord is unseen and infinite.
Manmohan SinghThe Lord is Invisible and Invisible and Infinite.
Manmohan Singh (Punjabi)ਪ੍ਰਭੂ ਅਦ੍ਰਿਸ਼ਟ ਹੈ ਅਤੇ ਅਨੰਤ ਹੈ।
Fareedkot Teekaਹਿੰਦੂ ਅਗਮੁ ਅਲਖ ਅਪਾਰ ਕਹਿਤੇ ਹੈਂ॥
Prof. Sahib Singhਹੇ ਅੱਲਾਹ! ਹੇ ਅਲੱਖ! ਹੇ ਅਪਾਰ!

ਪਦ ਅਰਥ ਅਲਹ = ਰੱਬ {ਪ੍ਰਭੂ ਦਾ ਮੁਸਲਮਾਨੀ ਨਾਮ}। ਅਲਖ = ਅਲੱਖ, ਜਿਸ ਦਾ ਸਹੀ ਸਰੂਪ ਬਿਆਨ ਨ ਹੋ ਸਕੇ।

SikhNet (Spanish)Eres Infinito e Invisible,

ਖੁਦਿ ਖੁਦਾਇ ਵਡ ਬੇਸੁਮਾਰ ॥੧॥

khud khudaae vadd besumaar |1|

Sant Singh KhalsaGod is great and endless. ||1||
Manmohan SinghThe Master Himself is great and immeasurable.
Manmohan Singh (Punjabi)ਮਾਲਕ ਆਪ ਵਿਸ਼ਾਲ ਅਤੇ ਅਮਾਪ ਹੈ।
Fareedkot Teekaਔ ਮੁਸਲਮਾਨ ਆਪ ਖੁਦਾਇ ਬਡਾ ਬੇਸ਼ੁਮਾਰ ਹੈ, ਐਸੇ ਕਹਿਤੇ ਹੈਂ॥੧॥
Prof. Sahib Singhਤੂੰ ਆਪ ਹੀ ਸਭਨਾਂ ਦਾ ਖਸਮ ਹੈਂ, ਤੂੰ ਬੜਾ ਬੇਅੰਤ ਹੈਂ ॥੧॥

ਪਦ ਅਰਥ ਖੁਦਿ = ਖ਼ੁਦਿ, ਆਪ ਹੀ। ਖੁਦਾਇ = ਮਾਲਕ। ਬੇਸੁਮਾਰ = ਗਿਣਤੀ-ਮਿਣਤੀ ਤੋਂ ਬਾਹਰਾ ॥੧॥

SikhNet (Spanish)Grandiosos e Interminable. (1)

Open this shabad (23 lines, Angs 896-897) →

Ang 896 of 1430