ਸੂਹੀ ਮਹਲਾ ੧ ॥
soohee mahalaa 1 | Ang 752
Sant Singh KhalsaSoohee, First Mehl:
Manmohan SinghSuhi 1st Guru.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ।
SikhNet (Spanish)Suji, Mejl Guru Nanak, Primer Canal Divino.
ਮਨਹੁ. ਨ ਨਾਮੁ ਵਿਸਾਰਿ; ਅਹਿਨਿਸਿ ਧਿਆਈਐ ॥
manahu. na naam visaar; ahinis dhiaaeeai | Ang 752
Sant Singh KhalsaNever forget the Naam, the Name of the Lord, from your mind; night and day, meditate on it.
Manmohan SinghFrom Thy mind forget not thou the Lord's Name and day and night ponder over it.
Manmohan Singh (Punjabi)ਆਪਣੇ ਹਿਰਦੇ ਤੋਂ ਪ੍ਰਭੂ ਦੇ ਨਾਮ ਨੂੰ ਨਾਂ ਭੁਲਾ ਅਤੇ ਦਿਨ ਰਾਤ ਇਸ ਦਾ ਆਰਾਧਨ ਕਰ।
Fareedkot Teekaਹੇ ਸ੍ਵਾਮੀ! ਯਹਿ ਕ੍ਰਿਪਾ ਕਰਿ ਕਿ ਮੇਰੇ ਮਨ ਸੇ ਨਾਮ ਨ ਭੂਲੇ ਔਰ ਰਾਤ ਦਿਨ ਤੇਰਾ ਧ੍ਯਾਨ ਕਰੀਏ॥
Prof. Sahib Singh(ਹੇ ਜਿੰਦੇ!) ਪਰਮਾਤਮਾ ਦੇ ਨਾਮ ਨੂੰ ਮਨ ਤੋਂ ਨਾਹ ਭੁਲਾ। ਦਿਨ ਰਾਤ-ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।ਪਦ ਅਰਥ ਮਨਹੁ = ਮਨ ਤੋਂ। ਅਹਿ = ਦਿਨ। ਨਿਸਿ = ਰਾਤ।
SikhNet (Spanish)No abandones al Señor en tu mente y vive siempre en Él.
ਜਿਉ ਰਾਖਹਿ ਕਿਰਪਾ ਧਾਰਿ; ਤਿਵੈ ਸੁਖੁ ਪਾਈਐ ॥੧॥
jiau raakheh kirapaa dhaar; tivai sukh paaeeai |1| Ang 752
Sant Singh KhalsaAs You keep me, in Your Merciful Grace, so do I find peace. ||1||
Manmohan SinghAs Thou mercifully keepest me, O Lord, that very way, I find peace.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਮਿਹਰ ਧਾਰ ਕੇ ਰੱਖਦਾ ਹੈ, ਹੋ ਸਾਈਂ! ਉਸੇ ਤਰ੍ਹਾਂ ਹੀ ਮੈਂ ਆਰਾਮ ਪਾਉਂਦਾ ਹਾਂ।
Fareedkot Teekaਜੈਸੇ ਕ੍ਰਿਪਾ ਧਾਰ ਕੇ ਰੱਖੇ ਤੈਸੇ ਸੁਖ ਪਾਈਏ, ਭਾਵ ਤੇਰਾ ਭਾਣਾ ਮੀਠਾ ਲਗੇ॥੧॥
Prof. Sahib Singhਹੇ ਪ੍ਰਭੂ! ਜਿਵੇਂ ਮੇਹਰ ਕਰ ਕੇ ਤੂੰ ਮੈਨੂੰ (ਮਾਇਆ ਦੇ ਮੋਹ ਤੋਂ) ਬਚਾਏ, ਤਿਵੇਂ ਮੈਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੧॥ਪਦ ਅਰਥ ਰਾਖਹਿ = (ਹੇ ਪ੍ਰਭੂ!) ਤੂੰ ਰੱਖੇਂ। ਧਾਰਿ = ਧਾਰ ਕੇ, ਕਰ ਕੇ ॥੧॥
SikhNet (Spanish)De cualquier forma que el Señor de Misericordia te conserve, estate contento así.(1)
ਮੈ ਅੰਧੁਲੇ; ਹਰਿ ਨਾਮੁ ਲਕੁਟੀ ਟੋਹਣੀ ॥
mai andhule; har naam lakuttee ttohanee | Ang 752
Sant Singh KhalsaI am blind, and the Lord's Name is my cane.
Manmohan SinghFor me, the blind one, God's Name alone, is the wooden staff.
Manmohan Singh (Punjabi)ਮੈਂ ਅੰਨ੍ਹੇ ਲਈ ਕੇਵਲ ਵਾਹਿਗੁਰੂ ਦਾ ਨਾਮ ਹੀ ਲੱਕੜ ਦੀ ਡੰਗੋਰੀ ਹੈ।
Fareedkot Teekaਜੈਸੇ ਅੰਧੇ ਕੋ ਟੋਹਣੀ ਅਗਾ ਟੋਹ ਕਰ ਤੁਰਨੇ ਵਾਲੀ ਲਕੜੀ ਹੋਤੀ ਹੈ, ਤੈਸੇ ਮੇਂ ਅਗ੍ਯਾਨੀ ਕੋ ਤੇਰਾ ਨਾਮ ਹੀ ਆਸਰਾ ਹੈ॥
Prof. Sahib Singhਮੈਨੂੰ (ਮਾਇਆ ਦੇ ਮੋਹ ਵਿਚ) ਅੰਨ੍ਹੇ ਨੂੰ ਪਰਮਾਤਮਾ ਦਾ ਨਾਮ ਡੰਗੋਰੀ (ਦਾ ਕੰਮ ਦੇਂਦਾ) ਹੈ, (ਮੇਰੇ ਲਈ) ਟੋਹਣੀ ਹੈ (ਜਿਸ ਨਾਲ ਟੋਹ ਟੋਹ ਕੇ ਮੈਂ ਜੀਵਨ ਦਾ ਸਹੀ ਰਸਤਾ ਲੱਭਦਾ ਹਾਂ)।ਪਦ ਅਰਥ ਲਕੁਟੀ = ਛੋਟੀ ਲੱਕੜੀ, ਡੰਗੋਰੀ, ਸੋਟੀ। ਟੋਹਣੀ = ਆਸਰਾ ਦੇਣ ਵਾਲੀ ਡੰਗੋਰੀ (ਜਿਸ ਨਾਲ ਟੋਹ ਟੋਹ ਕੇ ਰਸਤਾ ਲੱਭਿਆ ਜਾ ਸਕੇ)।
SikhNet (Spanish)Para mí, que estoy ciego, el Nombre del Señor es mi Único Apoyo,
ਰਹਉ ਸਾਹਿਬ ਕੀ ਟੇਕ; ਨ ਮੋਹੈ ਮੋਹਣੀ ॥੧॥ ਰਹਾਉ ॥
rhau saahib kee ttek; na mohai mohanee |1| rahaau | Ang 752
Sant Singh KhalsaI remain under the Sheltering Support of my Lord and Master; I am not enticed by Maya the enticer. ||1||Pause||
Manmohan SinghAbide I under the Lord's protection, so the mammon bewitches me not. Pause.
Manmohan Singh (Punjabi)ਮੈਂ ਪ੍ਰਭੂ ਦੀ ਪਨਾਹ ਹੇਠਾਂ ਵਸਦਾ ਹਾਂ ਇਸ ਲਈ ਮਾਇਆ ਮੈਨੂੰ ਮੋਹਿਤ ਨਹੀਂ ਕਰਦੀ। ਠਹਿਰਾਉ।
Fareedkot Teekaਸੋ ਹੇ ਸਾਹਿਬ! ਜੋ ਮੈਂ ਆਪ ਕੀ ਟੇਕ, ਭਾਵ ਤੇਰੇ ਆਸਰੇ ਰਹੋਂ ਤਉ (ਮੋਹਨੀ) ਮਾਯਾ ਮੁਝੇ ਨਹੀਂ ਮੋਹੇਗੀ॥੧॥ ਰਹਾਉ ॥
Prof. Sahib Singh(ਜਦੋਂ) ਮੈਂ ਮਾਲਕ-ਪ੍ਰਭੂ ਦੇ ਆਸਰੇ ਰਹਿੰਦਾ ਹਾਂ ਤਾਂ ਮਨ ਨੂੰ ਮੋਹਣ ਵਾਲੀ ਮਾਇਆ ਮੋਹ ਨਹੀਂ ਸਕਦੀ ॥੧॥ ਰਹਾਉ ॥ਪਦ ਅਰਥ ਰਹਉ = ਮੈਂ ਰਹਿੰਦਾ ਹਾਂ। ਟੇਕ = ਆਸਰਾ। ਮੋਹਣੀ = ਮੋਹ ਲੈਣ ਵਾਲੀ ॥੧॥ ਰਹਾਉ ॥
SikhNet (Spanish)pues la ilusión nunca engaña a aquél que se apoya siempre en Dios. (1-Pausa)
ਜਹ ਦੇਖਉ ਤਹ ਨਾਲਿ; ਗੁਰਿ ਦੇਖਾਲਿਆ ॥
jeh dekhau teh naal; gur dekhaaliaa | Ang 752
Sant Singh KhalsaWherever I look, there the Guru has shown me that God is always with me.
Manmohan SinghWherever I see, there the Guru has made me see the Lord with me.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਗੁਰੂ ਜੀ ਨੇ ਸੁਆਮੀ ਨੂੰ ਮੇਰੇ ਅੰਗ ਸੰਗ ਵਿਖਾਲ ਦਿੱਤਾ ਹੈ।
Fareedkot Teekaਜਹਾਂ ਦੇਖਤਾ ਹੂੰ ਤੂੰ ਸਾਥ ਹੀ ਹੈਂ ਗੁਰੋਂ ਨੇ ਤੇਰਾ ਸਰੂਪ ਦਿਖਾਯਾ ਹੈ॥
Prof. Sahib Singh(ਹੇ ਪ੍ਰਭੂ!) ਜਿਧਰ ਮੈਂ ਵੇਖਦਾ ਹਾਂ ਉਧਰ ਹੀ ਗੁਰੂ ਨੇ ਮੈਨੂੰ ਵਿਖਾ ਦਿੱਤਾ ਹੈ ਕਿ ਤੂੰ ਮੇਰੇ ਨਾਲ ਹੀ ਹੈਂ।ਪਦ ਅਰਥ ਜਹ = ਜਿਧਰ, ਜਿਥੇ। ਦੇਖਉ = ਮੈਂ ਵੇਖਦਾ ਹਾਂ। ਗੁਰਿ = ਗੁਰੂ ਨੇ।
SikhNet (Spanish)Donde sea que volteo a ver, veo sólo al Señor por la Gracia del Guru.
ਅੰਤਰਿ ਬਾਹਰਿ ਭਾਲਿ; ਸਬਦਿ ਨਿਹਾਲਿਆ ॥੨॥
antar baahar bhaal; sabad nihaaliaa |2| Ang 752
Sant Singh KhalsaSearching inwardly and outwardly as well, I came to see Him, through the Word of the Shabad. ||2||
Manmohan SinghSearching within and without, I have ultimately seen God through the Guru's instruction.
Manmohan Singh (Punjabi)ਅੰਦਰ ਤੇ ਬਾਹਰ ਲੱਭ ਕੇ, ਓੜਕ ਨੂੰ ਮੂੈਂ ਗੁਰਾਂ ਦੀ ਸਿਖ-ਮੱਤ ਦੁਆਰਾ ਰੱਬ ਵੇਖ ਲਿਆ ਹੈ।
Fareedkot Teekaਪਹਲੇ ਤੋ ਅਗ੍ਯਾਨ ਦਸਾ ਮੇਂ ਬਾਹਰ ਹੀ ਖੋਜਤਾ ਥਾ ਅਬ ਗੁਰੋਂ ਕੇ ਉਪਦੇਸ਼ ਕਰ ਕੇ ਅੰਦਰ ਹੀ ਦੇਖ ਲੀਆ ਹੈ॥੨॥
Prof. Sahib Singhਬਾਹਰ ਲੱਭ ਲੱਭ ਕੇ ਹੁਣ ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਤੈਨੂੰ ਆਪਣੇ ਅੰਦਰ ਵੇਖ ਲਿਆ ਹੈ ॥੨॥ਪਦ ਅਰਥ ਭਾਲਿ = ਢੂੰਢ ਕੇ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਨਿਹਾਲਿਆ = ਵੇਖ ਲਿਆ ਹੈ ॥੨॥
SikhNet (Spanish)Sí, a través de la Palabra del Shabd del Guru Lo veo dentro y fuera. (2)
ਸੇਵੀ ਸਤਿਗੁਰ ਭਾਇ; ਨਾਮੁ ਨਿਰੰਜਨਾ ॥
sevee satigur bhaae; naam niranjanaa | Ang 752
Sant Singh KhalsaSo serve the True Guru with love, through the Immaculate Naam, the Name of the Lord.
Manmohan SinghWith love serve I the True Guru, who has blessed me with the immaculate Name.
Manmohan Singh (Punjabi)ਪਿਆਰ ਨਾਲ ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਨੇ ਮੈਂਨੂੰ ਪਵਿੱਤਰ ਨਾਮ ਪਰਦਾਨ ਕੀਤਾ ਹੈ।
Fareedkot Teekaਹੇ ਪਰਮੇਸਰ! ਮੈਂ ਤਿਨ ਸਤਗੁਰੋਂ ਕੋ ਪ੍ਰੇਮ ਕਰ ਕੇ (ਸੇਵੀ) ਸੇਵਨ ਕਰਦਾ ਹਾਂ ਜਿਨੋਂ ਨੇ ਤੇਰਾ ਨਾਮ ਦੀਆ ਹੈ॥
Prof. Sahib Singhਹੇ ਮਾਇਆ-ਰਹਿਤ ਪ੍ਰਭੂ! ਗੁਰੂ ਦੇ ਅਨੁਸਾਰ ਰਹਿ ਕੇ ਮੈਂ ਤੇਰਾ ਨਾਮ ਸਿਮਰਦਾ ਹਾਂ।ਪਦ ਅਰਥ ਸੇਵੀ = ਮੈਂ ਸੇਵਾ ਕਰਾਂ, ਮੈਂ ਸਿਮਰਾਂ। ਸਤਿਗੁਰ ਭਾਇ = ਗੁਰੂ ਦੇ ਅਨੁਸਾਰ ਰਹਿ ਕੇ।
SikhNet (Spanish)Sirvo al Guru Verdadero con devoción a través del Inmaculado Nombre y,
ਤੁਧੁ ਭਾਵੈ ਤਿਵੈ ਰਜਾਇ; ਭਰਮੁ ਭਉ ਭੰਜਨਾ ॥੩॥
tudh bhaavai tivai rajaae; bharam bhau bhanjanaa |3| Ang 752
Sant Singh KhalsaAs it pleases You, so by Your Will, You destroy my doubts and fears. ||3||
Manmohan SinghO Thou, the Destroyer of doubt and dread, as it pleaseth Thee, so issueth Thou the commands.
Manmohan Singh (Punjabi)ਹੇ ਤੂੰ ਵਹਿਮ ਦੇ ਡਰ ਨੂੰ ਨਾਸ ਕਰਨ ਵਾਲੇ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਹੁਕਮ ਜਾਰੀ ਕਰਦਾ ਹੈਂ।
Fareedkot Teekaਹੇ ਭ੍ਰਮ ਔ ਭੈ ਕੇ ਭੰਨਣੇ ਨਸਟ ਕਰਤਾ ਵਾਹਿਗੁਰੂ! ਜੈਸੇ ਤੁਝ ਕੋ ਭਾਵੈ ਤੇਰੀ ਤੈਸੀ ਹੀ ਰਜਾ ਮਾਨੀਏ ਵਾ ਜੈਸੇ ਭਾਵੇ ਤੈਸੇ ਤ੍ਰਿਪਤ ਕਰ॥੩॥
Prof. Sahib Singhਹੇ ਭਰਮ ਤੇ ਭਉ ਨਾਸ ਕਰਨ ਵਾਲੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਮੈਂ ਉਸੇ ਨੂੰ ਤੇਰੀ ਰਜ਼ਾ ਸਮਝਦਾ ਹਾਂ ॥੩॥ਪਦ ਅਰਥ ਭੰਜਨਾ = ਨਾਸ ਕਰਨ ਵਾਲਾ ॥੩॥
SikhNet (Spanish)así, oh Destructor de la duda y del miedo, me entrego a Tu Voluntad. (3)
ਜਨਮਤ ਹੀ ਦੁਖੁ ਲਾਗੈ; ਮਰਣਾ ਆਇ ਕੈ ॥
janamat hee dukh laagai; maranaa aae kai | Ang 752
Sant Singh KhalsaAt the very moment of birth, he is afflicted with pain, and in the end, he comes only to die.
Manmohan SinghOn the mortal's very birth, the disease of death comes and clings to him.
Manmohan Singh (Punjabi)ਪ੍ਰਾਣੀ ਦੇ ਪੈਦਾ ਹੁੰਦੇ ਸਾਰ ਹੀ ਮੌਤ ਦੀ ਬਿਮਾਰੀ ਉਸ ਨੂੰ ਆ ਕੇ ਚਿਮੜ ਜਾਂਦੀ ਹੈ।
Fareedkot Teekaਜੀਵ ਕੇ ਜਨਮਤੇ ਹੀ ਮਰਣ ਕਾ ਦੁਖ ਆਇਕੇ ਲਗੇ ਹੈਂ॥
Prof. Sahib Singh(ਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ ਤਾਂ) ਜੰਮਦਿਆਂ ਹੀ ਜਗਤ ਵਿਚ ਆਉਂਦਿਆਂ ਹੀ ਆਤਮਕ ਮੌਤ ਦਾ ਦੁੱਖ ਆ ਵਾਪਰਦਾ ਹੈ।ਪਦ ਅਰਥ ਜਨਮਤ ਹੀ = ਜੰਮਦਿਆਂ ਹੀ। ਮਰਣਾ = ਆਤਮਕ ਮੌਤ। ਆਇ ਕੈ = (ਜਗਤ ਵਿਚ) ਆ ਕੇ।
SikhNet (Spanish)Desde el instante en el que nacemos llega a nosotros el dolor de la muerte,
ਜਨਮੁ ਮਰਣੁ ਪਰਵਾਣੁ; ਹਰਿ ਗੁਣ ਗਾਇ ਕੈ ॥੪॥
janam maran paravaan; har gun gaae kai |4| Ang 752
Sant Singh KhalsaBirth and death are validated and approved, singing the Glorious Praises of the Lord. ||4||
Manmohan SinghSinging God's praises, both birth and death are approved.
Manmohan Singh (Punjabi)ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਜੰਮਣਾ ਤੇ ਮਰਨਾ ਦੋਨੋਂ ਪ੍ਰਵਾਣ ਹੋ ਜਾਂਦੇ ਹਨ।
Fareedkot Teekaਹੇ ਹਰੀ! ਆਪ ਕੇ ਗੁਨਾਂ ਕੋ ਗਾਯਨ ਕਰ ਕੇ ਜਨਮ ਮਰਨ ਪਰਵਾਨ ਹੋਤਾ ਹੈ, ਭਾਵ ਸਫਲ ਹੋਤਾ ਹੈ॥੪॥
Prof. Sahib Singhਪਰਮਾਤਮਾ ਦੇ ਗੁਣ ਗਾ ਕੇ ਸਾਰਾ ਹੀ ਜੀਵਨ ਸਫਲਾ ਹੋ ਜਾਂਦਾ ਹੈ ॥੪॥ਪਦ ਅਰਥ ਜਨਮੁ ਮਰਣੁ = ਜਨਮ ਤੋਂ ਮਰਨ ਤਕ (ਸਾਰੀ ਉਮਰ) ॥੪॥
SikhNet (Spanish)pero si uno vive en la Alabanza del Señor, el nacimiento y la muerte son aprobados.(4)
ਹਉ ਨਾਹੀ. ਤੂ ਹੋਵਹਿ; ਤੁਧ ਹੀ ਸਾਜਿਆ ॥
hau naahee. too hoveh; tudh hee saajiaa | Ang 752
Sant Singh KhalsaWhen there is no ego, there You are; You fashioned all of this.
Manmohan SinghWhere ego is not there art thou, O Lord. Thou alone hast createst.
Manmohan Singh (Punjabi)ਜਿਥੇ ਹੰਗਤਾ ਨਹੀਂ, ਉਥੇ ਤੂੰ ਹੈ, ਹੇ ਪ੍ਰਭੂ! ਕੇਵਲ ਤੂੰ ਹੀ ਸਾਰੀ ਰਚਨਾ ਰਚੀ ਹੈ।
Fareedkot Teekaਜਹਾਂ ਹੰਕਾਰ ਨਹੀਂ ਤਹਾਂ ਤੂੰ ਪ੍ਰਾਪਤਿ ਹੋਤਾ ਹੈਂ, ਏਹ ਪ੍ਰਕਾਰ ਭੀ ਤੈਨੇ ਹੀ (ਸਾਜਿਆ) ਬਨਾਯਾ ਹੈ॥
Prof. Sahib Singhਹੇ ਪ੍ਰਭੂ! ਜਿਸ ਜੀਵ ਨੂੰ ਤੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਨਿਵਾਜਦਾ ਹੈਂ ਜਿਸ ਦੇ ਅੰਦਰ ਤੂੰ (ਪਰਗਟ) ਹੁੰਦਾ ਹੈਂ ਉਸ ਦੇ ਅੰਦਰ 'ਹਉਮੈ' ਨਹੀਂ ਰਹਿ ਜਾਂਦੀ।ਪਦ ਅਰਥ ਹਉ = ਮੈਂ। ਤੁਧ ਹੀ = ਤੂੰ ਹੀ।
SikhNet (Spanish)Cuando ya no hay más ego, ahí apareces Tú, eres el Creador de todo esto.
ਆਪੇ ਥਾਪਿ ਉਥਾਪਿ; ਸਬਦਿ ਨਿਵਾਜਿਆ ॥੫॥
aape thaap uthaap; sabad nivaajiaa |5| Ang 753
Sant Singh KhalsaYou Yourself establish and disestablish; through the Word of Your Shabad, You elevate and exalt. ||5||
Manmohan SinghYou yourself createst and destroyest all and Thou blesseth some with Thy Name.
Manmohan Singh (Punjabi)ਤੂੰ ਖੁਦ ਹੀ ਸਾਜਦਾ ਅਤੇ ਨਾਸ ਕਰਦਾ ਹੈਂ ਅਤੇ ਕਈਆਂ ਨੂੰ ਤੂੰ ਆਪਣੇ ਨਾਮ ਨਾਲ ਵਡਿਆਉਂਦਾ ਹੈ।
Fareedkot Teekaਆਪ ਹੀ ਜਗਤ ਕੋ ਥਾਪਤਾ ਹੈਂ ਅਰ ਆਪ ਹੀ ਉਠਾਵਤਾ ਹੈਂ, ਐਸੇ ਸੰਸਾਰ ਮੇਂ (ਸਬਦਿ) ਗੁਰ ਉਪਦੇਸ਼ ਵਾਲਿਆਂ ਕੋ ਤੈਨੇ (ਨਿਵਾਜਿਆ) ਵਡਿਆਇਆ ਹੈ॥੫॥
Prof. Sahib Singhਤੂੰ ਹੀ (ਸਾਰਾ ਜਗਤ) ਪੈਦਾ ਕੀਤਾ ਹੈ, ਤੂੰ ਆਪ ਹੀ ਪੈਦਾ ਕਰਦਾ ਹੈਂ ਆਪ ਹੀ ਨਾਸ ਕਰਦਾ ਹੈਂ ॥੫॥ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਿ = ਉਥਾਪੇ, ਨਾਸ ਕਰਦਾ ਹੈ। ਨਿਵਾਜਿਆ = ਆਦਰ-ਮਾਣ ਦਿੱਤਾ ॥੫॥
SikhNet (Spanish)Estableces, deshaces y embelleces a cada uno con Tu Palabra del Shabd. (5)
ਦੇਹੀ ਭਸਮ ਰੁਲਾਇ; ਨ ਜਾਪੀ ਕਹ ਗਇਆ ॥
dehee bhasam rulaae; na jaapee keh geaa | Ang 753
Sant Singh KhalsaWhen the body rolls in the dust, it is not known where the soul has gone.
Manmohan SinghLeaving the body to roll in dust, it is not known where the soul is gone?
Manmohan Singh (Punjabi)ਸਰੀਰ ਨੂੰ ਮਿੱਟੀ ਵਿੱਚ ਰੁਲਣ ਲਈ ਛੱਡ ਕੇ, ਇਹ ਪਤਾ ਨਹੀਂ ਕਿ ਜੀਅੜਾ ਕਿਥੇ ਚਲਾ ਗਿਆ ਹੈ?
Fareedkot Teekaਦੇਹੀ ਭਸਮ ਮੇਂ ਰੁਲਾਈਤੀ ਹੈ ਫੇਰ ਨਹੀਂ ਜਾਣੀਤਾ ਜੋ ਜੀਵ ਕਹਾਂ ਗਯਾ ਹੈ॥
Prof. Sahib Singhਜੀਵਾਤਮਾ (ਆਪਣੇ ਸਰੀਰ ਨੂੰ ਛੱਡ ਕੇ) ਸਰੀਰ ਨੂੰ ਮਿੱਟੀ ਵਿਚ ਰੁਲਾ ਕੇ, ਪਤਾ ਨਹੀਂ ਲੱਗਦਾ, ਕਿੱਥੇ ਚਲਾ ਜਾਂਦਾ ਹੈ।ਪਦ ਅਰਥ ਦੇਹੀ = ਸਰੀਰ। ਭਸਮ = ਸੁਆਹ, ਮਿੱਟੀ। ਰੁਲਾਇ = ਰੁਲਾ ਕੇ, ਮਿਲਾ ਕੇ। ਕਹ = ਕਿਥੇ?
SikhNet (Spanish)El cuerpo se mezcla con el polvo y uno no sabe a dónde va el Alma. El Señor Mismo lo compenetra todo;
ਆਪੇ ਰਹਿਆ ਸਮਾਇ; ਸੋ ਵਿਸਮਾਦੁ ਭਇਆ ॥੬॥
aape rahiaa samaae; so visamaad bheaa |6| Ang 753
Sant Singh KhalsaHe Himself is permeating and pervading; this is wonderful and amazing! ||6||
Manmohan SinghHe, the Lord Himself is pervading everywhere and this is a great wonder.
Manmohan Singh (Punjabi)ਉਹ ਸੁਆਮੀ ਖੁਦ ਹੀ ਸਾਰੇ ਰਮ ਰਿਹਾ ਹੈ ਅਤੇ ਇਹ ਹੀ ਵੱਡੀ ਹੈਰਾਨਗੀ ਹੈ।
Fareedkot Teekaਤੂੰ ਆਪ ਹੀ ਅਕਾਸ ਵਤ ਸਮਾਇ ਰਹਾ ਹੈਂ ਔਰ ਆਪ ਹੀ ਅਸਚਰਜ ਰੂਪ ਹੋ ਰਹਾ ਹੈਂ, ਜਿਸ ਕੋ ਬੇਦ ਭੀ ਨੇਤ ੨ ਕਹਤੇ ਥਕਤ ਹੋ ਰਹੇ ਹੈਂ॥੬॥
Prof. Sahib Singhਅਚਰਜ ਕੌਤਕ ਵਰਤਦਾ ਹੈ। (ਪਰ ਹੇ ਪ੍ਰਭੂ!) ਤੂੰ ਆਪ ਹੀ ਹਰ ਥਾਂ ਮੌਜੂਦ ਹੈਂ ॥੬॥ਪਦ ਅਰਥ ਵਿਸਮਾਦੁ = ਹੈਰਾਨੀ, ਅਸਚਰਜਤਾ ॥੬॥
SikhNet (Spanish)admirando esto, me pierdo en el Éxtasis de la Maravilla.(6)
ਤੂੰ. ਨਾਹੀ ਪ੍ਰਭ ਦੂਰਿ; ਜਾਣਹਿ ਸਭ ਤੂ ਹੈ ॥
toon. naahee prabh door; jaaneh sabh too hai | Ang 753
Sant Singh KhalsaYou are not far away, God; You know everything.
Manmohan SinghO Lord, Thou art not far and thou understandeth all.
Manmohan Singh (Punjabi)ਹੇ ਸਾਈਂ! ਦੁਰੇਡੇ ਨਹੀਂ ਤੂੰ! ਅਤੇ ਤੂੰ ਸਾਰਿਆਂ ਨੂੰ ਸਮਝਦਾ ਹੈ।
Fareedkot Teekaਹੇ ਪ੍ਰਭੂ! ਦੂਰ ਨਹੀਂ ਅਰ ਸਭ ਕੋ ਤੂੰ ਜਾਣਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ (ਕਿਸੇ ਭੀ ਥਾਂ ਤੋਂ) ਦੂਰ ਨਹੀਂ ਹੈਂ, ਹਰ ਥਾਂ ਤੂੰ ਹੀ ਤੂੰ ਹੈਂ।
SikhNet (Spanish)Oh Señor, no estás lejos y siento que conoces el estado íntimo de todos.
ਗੁਰਮੁਖਿ ਵੇਖਿ ਹਦੂਰਿ; ਅੰਤਰਿ ਭੀ ਤੂ ਹੈ ॥੭॥
guramukh vekh hadoor; antar bhee too hai |7| Ang 753
Sant Singh KhalsaThe Gurmukh sees You ever-present; You are deep within the nucleus of our inner self. ||7||
Manmohan SinghBy Guru's grace one sees Thee just present, O God, Thee just present, O God. Verily Thou art amongst all.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਇਨਸਾਨ ਤੈਨੂੰ ਐਨ ਅੰਗ ਸੰਗ ਵੇਖਦਾ ਹੈ, ਹੇ ਹਰੀ! ਨਿਸਚਿਤ ਹੀ ਤੂੰ ਸਾਰਿਆਂ ਦੇ ਅੰਦਰ ਹੈਂ।
Fareedkot Teekaਗੁਰਮੁਖ ਬਾਹਰ ਭੀ ਤੈਨੂੰ ਦੇਖਤੇ ਹੈਂ (ਭੀ) ਬਹੁੜੋ ਤਿਨ ਕੇ ਰਿਦੇ ਅੰਦਰ ਭੀ ਤੂੰ (ਹਦੂਰਿ) ਪ੍ਰਤੱਖ ਹੈਂ॥੭॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਜਾਣਦੇ ਹਨ ਕਿ ਅੰਦਰ ਭੀ ਤੂੰ ਹੈਂ (ਬਾਹਰ ਭੀ ਤੂੰ ਹੈਂ) ਤੈਨੂੰ ਉਹ ਹਰ ਥਾਂ ਹਾਜ਼ਰ-ਨਾਜ਼ਰ ਵੇਖਦੇ ਹਨ ॥੭॥ਪਦ ਅਰਥ ਹਦੂਰਿ = ਅੰਗ-ਸੰਗ, (ਹਰ ਥਾਂ) ਹਾਜ਼ਰ ॥੭॥
SikhNet (Spanish)Por la Gracia del Guru uno puede ver Tu Presencia dentro y fuera. (7)
ਮੈ ਦੀਜੈ ਨਾਮ ਨਿਵਾਸੁ; ਅੰਤਰਿ ਸਾਂਤਿ ਹੋਇ ॥
mai deejai naam nivaas; antar saant hoe | Ang 753
Sant Singh KhalsaPlease, bless me with a home in Your Name; may my inner self be at peace.
Manmohan SinghBless me Thou with an abode in Thy Name, that my soul may be pacified.
Manmohan Singh (Punjabi)ਤੂੰ ਮੈਨੂੰ ਆਪਣੇ ਨਾਮ ਅੰਦਰ ਵਾਸਾ ਬਖਸ਼ ਤਾਂ ਜੋ ਮੇਰੀ ਆਤਮਾ ਸੀਤਲ ਥੀ ਵੰਝੇ।
Fareedkot Teekaਇਹ ਮੇਰੀ ਬੇਨਤੀ ਹੈ ਮੁਝੇ ਨਾਮ ਮੇਂ ਨਿਵਾਸ ਦੀਜੀਏ, ਇਸੀ ਤੇ ਅੰਤਰ ਸਾਂਤਿ ਹੋਤੀ ਹੈ॥
Prof. Sahib Singhਹੇ ਨਾਨਕ! (ਅਰਦਾਸ ਕਰ-ਹੇ ਪ੍ਰਭੂ!) ਮੇਰੇ ਅੰਦਰ ਆਪਣੇ ਨਾਮ ਦਾ ਨਿਵਾਸ ਬਖ਼ਸ਼, ਤਾ ਕਿ ਮੇਰੇ ਅੰਦਰ ਸ਼ਾਂਤੀ ਪੈਦਾ ਹੋਵੇ।ਪਦ ਅਰਥ ਮੈ = ਮੈਨੂੰ, ਮੇਰੇ ਹਿਰਦੇ ਵਿਚ।
SikhNet (Spanish)Bendíceme con el Santuario de Tu Nombre para que mi mente viva en Paz,
ਗੁਣ ਗਾਵੈ ਨਾਨਕ ਦਾਸੁ; ਸਤਿਗੁਰੁ ਮਤਿ ਦੇਇ ॥੮॥੩॥੫॥
gun gaavai naanak daas; satigur mat dee |8|3|5| Ang 753
Sant Singh KhalsaMay slave Nanak sing Your Glorious Praises; O True Guru, please share the Teachings with me. ||8||3||5||
Manmohan SinghInstruct me thus, O my True Guru, that I, slave Nanak, may ever continue singing the Lord's praises.
Manmohan Singh (Punjabi)ਹੇ ਮੇਰੇ ਸੱਚੇ ਗੁਰਦੇਵ ਜੀ! ਮੈਨੂੰ ਐਸਾ ਉਪਦੇਸ਼ ਦਿਓ ਕਿ ਮੈਂ, ਗੋਲਾ ਨਾਨਕ ਸਦਾ ਸਾਈਂ ਦਾ ਜੱਸ ਗਾਉਂਦਾ ਰਹਾਂ।
Fareedkot Teekaਤਾਂ ਤੇ ਸਤਿਗੁਰੋਂ ਦੁਆਰਾ ਗੁਣ ਹੀ ਗਾਉਂਦਾ ਰਹੂੰ। ਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੇ ਕੋ ਦਾਸਾ ਭਾਵ ਕੀ ਹੀ ਬੁਧੀ ਵਾ ਸਿਖਿਆ ਦੇਹੁ॥੮॥੩॥੫॥
Prof. Sahib Singh(ਤੇਰੀ ਮੇਹਰ ਨਾਲ) ਜਿਸ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ, ਉਹ ਦਾਸ (ਤੇਰੇ) ਗੁਣ ਗਾਂਦਾ ਹੈ ॥੮॥੩॥੫॥ਪਦ ਅਰਥ ਦੇਇ = ਦੇਂਦਾ ਹੈ ॥੮॥੩॥੫॥
* ਨੋਟ: 'ਘਰੁ ੧੦' ਦੀਆਂ ੩ ਅਸਟਪਦੀਆਂ। ਕੁੱਲ ਜੋੜ ਸੂਹੀ ਵਿਚ ੫।
SikhNet (Spanish)y yo, Tu Esclavo, cante Tu Alabanza.(8-3-5)