ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਭ ਨਦਰੀ ਅੰਦਰਿ ਰਖਦਾ; ਜੇਤੀ ਸਿਸਟਿ ਸਭ ਕੀਤੀ ॥
sabh nadaree andar rakhadaa; jetee sisatt sabh keetee |
Sant Singh KhalsaHe keeps all under His Gaze; He created the entire Universe.
Manmohan SinghThe entire creation, that he has created; The Lord keeps all that in His eye.
Manmohan Singh (Punjabi)ਸਮੂਹ ਰਚਨਾ ਜੋ ਉਸ ਨੇ ਰਚੀ ਹੈ, ਸੁਆਮੀ ਉਸ ਸਾਰੀ ਨੂੰ ਆਪਣੀ ਅੱਖ ਹੇਠਾਂ ਰੱਖਦਾ ਹੈ।
Fareedkot Teekaਹੇ ਪਰਮਾਤਮਾ! ਤੈਨੇ ਜੇਤੀ ਸ੍ਰਿਸਟ ਉਤਪਤ ਕੀਤੀ ਹੈ, ਸਭ ਕੋ ਅਪਨੀ ਨਜਰ ਕੇ ਅੰਦਰ ਰਖਤਾ ਹੈਂ॥
Prof. Sahib Singh(ਪ੍ਰਭੂ ਨੇ) ਜਿਤਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਸਾਰੀ ਨੂੰ ਆਪਣੀ ਨਜ਼ਰ ਹੇਠ ਰੱਖਦਾ ਹੈ।
SikhNet (Spanish)El Señor conserva en Su Mirada a toda Su Creación;
ਇਕਿ ਕੂੜਿ ਕੁਸਤਿ ਲਾਇਅਨੁ; ਮਨਮੁਖ ਵਿਗੂਤੀ ॥
eik koorr kusat laaeian; manamukh vigootee |
Sant Singh KhalsaHe has linked some to falsehood and deception; these self-willed manmukhs are plundered.
Manmohan SinghSome He has yoked to falsehood and deception. Such apostates are ruined.
Manmohan Singh (Punjabi)ਕਈਆਂ ਨੂੰ ਉਸ ਨੇ ਝੂਠ ਅਤੇ ਛਲਫਰੇਬ ਨਾਲ ਜੋੜ ਛੱਡਿਆ ਹੈ। ਐਹੋ ਜੇਹੇ ਅਧਰਮੀ ਬਰਬਾਦ ਹੋ ਜਾਂਦੇ ਹਨ।
Fareedkot Teekaਮਨਮੁਖਤਾ ਕਰ ਕੇ ਜਿਨੋਂ ਕੀ ਬੁਧੀ (ਵਿਗੂਤੀ) ਖਰਾਬ ਹੂਈ ਹੈ, ਸੋ ਤਿਨ ਇਕਨੋ ਕੋ ਤੁਮਨੇ ਕੂੜ ਕੁਸਤ ਵਲ ਲਾਇਆ ਹੈ॥
Prof. Sahib Singhਉਸ ਨੇ ਕਈ ਜੀਵਾਂ ਨੂੰ ਝੂਠ ਤੇ ਠੱਗੀ ਵਿਚ ਲਾ ਰੱਖਿਆ ਹੈ, ਉਹ ਜੀਵ ਆਪਣੇ ਮਨ ਦੇ ਪਿੱਛੇ ਤੁਰ ਕੇ ਖ਼ੁਆਰ ਹੋ ਰਹੇ ਹਨ।
ਪਦ ਅਰਥ ਇਕਿ = ਕਈ ਜੀਵ। ਕੂੜਿ = ਕੂੜ ਵਿਚ। ਕੁਸਤਿ = ਕੁਸੱਤ ਵਿਚ। ਲਾਇਅਨੁ = ਲਾਏ ਹਨ ਉਸ ਨੇ।
SikhNet (Spanish)los arrogantes Manmukjs son atraídos por la ilusión y así desperdician su vida.
ਗੁਰਮੁਖਿ ਸਦਾ ਧਿਆਈਐ; ਅੰਦਰਿ ਹਰਿ ਪ੍ਰੀਤੀ ॥
guramukh sadaa dhiaaeeai; andar har preetee |
Sant Singh KhalsaThe Gurmukhs meditate on the Lord forever; their inner beings are filled with love.
Manmohan SinghWith Love in their heart, the Guru-wards ever meditate on God.
Manmohan Singh (Punjabi)ਆਪਣੇ ਦਿਲੀ ਪ੍ਰੇਮ ਨਾਲ ਗੁਰੂ ਸਮਰਪਨ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਹਨ।
Fareedkot Teekaਤਾਂ ਤੇ ਇਹ ਕ੍ਰਿਪਾ ਕਰੋ ਹਰੀ ਕਿ ਰਿਦੇ ਮੇਂ ਪ੍ਰੀਤੀ ਧਾਰ ਕੇ ਗੁਰਾਂ ਦੁਆਰੇ ਸਦਾ ਆਪ ਕਾ ਧਿਆਨ ਕਰੀਏ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦੇ ਹਨ ਉਹ ਸਦਾ ਪ੍ਰਭੂ ਨੂੰ ਧਿਆਉਂਦੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਹੈ।
SikhNet (Spanish)Los que voltean hacia Dios, habitan en Él, pues en ellos está el Amor de Dios.
ਜਿਨ ਕਉ ਪੋਤੈ ਪੁੰਨੁ ਹੈ; ਤਿਨੑ ਵਾਤਿ ਸਿਪੀਤੀ ॥
jin kau potai pun hai; tina vaat sipeetee |
Sant Singh KhalsaThose who have the treasure of virtue, chant the Praises of the Lord.
Manmohan SinghThey, who have virtue in their treasure; in their mouth is the Lord's praise.
Manmohan Singh (Punjabi)ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ; ਉਨ੍ਹਾਂ ਦੇ ਮੂਹੰ ਵਿੱਚ ਸਾਹਿਬ ਦੀ ਸਿਫ਼ਤ ਸਲਾਹ ਹੈ।
Fareedkot Teekaਜਿਨ ਕਾ (ਪੋਤੈ) ਖਜਾਨੇ ਮੇਂ ਅਰਥਾਤ ਅੰਤਸਕਰਨ ਮੇਂ (ਪੁੰਨੁ) ਪੂਰਬਲਾ ਸੁਭ ਕਰਮ ਹੈ ਤਿਨੋਂ ਨੇ (ਵਾਤਿ) ਮੁਖ ਸੇ ਤੇਰੀ (ਸਿਪੀਤੀ) ਸਿਫਤੀ ਕੀਤੀ ਹੈ॥
Prof. Sahib Singhਜਿਨ੍ਹਾਂ ਦੇ ਪੱਲੇ (ਕੋਈ ਪਿਛਲੀ ਕੀਤੀ) ਭਲਾਈ ਹੈ ਉਹਨਾਂ ਦੇ ਮੂੰਹ ਵਿਚ (ਪ੍ਰਭੂ ਦੀ) ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।
ਪਦ ਅਰਥ ਪੋਤੈ = ਪੱਲੇ ਵਿਚ, ਕੱਪੜੇ ਵਿਚ। ਵਾਤਿ = ਵਾਤ ਵਿਚ, ਮੂੰਹ ਵਿਚ। ਤਿਨ੍ਹ੍ਹ = ਅੱਖਰ 'ਨ' ਦੇ ਨਾਲ ਅੱਧਾ 'ਹ' ਹੈ। ਸਿਪੀਤੀ = ਸਿਫ਼ਤ।
SikhNet (Spanish)Sí, quienes han acumulado la Virtud, en su lengua vive la Alabanza de Dios.
ਨਾਨਕ. ਨਾਮੁ ਧਿਆਈਐ; ਸਚੁ ਸਿਫਤਿ ਸਨਾਈ ॥੧੦॥
naanak. naam dhiaaeeai; sach sifat sanaaee |10|
Sant Singh KhalsaO Nanak, meditate on the Naam, and the Glorious Praises of the True Lord. ||10||
Manmohan SinghNanak, reflect thou on the Name and hymn the True Lord's glory and praise.
Manmohan Singh (Punjabi)ਨਾਨਕ ਤੂੰ ਨਾਮ ਦਾ ਚਿੰਤਨ ਕਰ ਅਤੇ ਸੱਚੇ ਸੁਆਮੀ ਦੀ ਕੀਰਤੀ ਅਤੇ ਮਹਿਮਾ ਆਲਾਪ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇ ਤੇਰੇ ਨਾਮ ਕੋ (ਧਿਆਈਐ) ਜਪੀਐ, ਹੇ ਸਚੇ! ਸਿਫਤੀ ਤੇ ਤੇਰੀ ਪਹਿਚਾਨ ਹੋਤੀ ਹੈ॥੧੦॥☬ਸਿਧੋਂ ਕੇ ਪੂਛਨੇ ਪਰ ਗੁਰੂ ਜੀ ਕਲਜੁਗ ਕੇ ਲਖਨ ਕਹਿਤੇ ਹੈਂ ਔ ਜੀਵੋਂ ਕਾ ਪਾਖੰਡ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਨਾਮ ਹੀ ਸਿਮਰਨਾ ਚਾਹੀਦਾ ਹੈ। ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਦਾ ਕਾਇਮ ਰਹਿਣ ਵਾਲੀ ਚੀਜ਼ ਹੈ ॥੧੦॥
ਪਦ ਅਰਥ ਸਨਾਈ = {ਅਰਬੀ 'स्ना'} ਵਡਿਆਈ ॥੧੦॥
SikhNet (Spanish)Dice Nanak, contemplemos el Nombre a través de la Alabanza del Señor. (10)