ੴ

ਸਿੱਖਬਾਣੀ · SikhBani

Ang 951

Sri Guru Granth Sahib · Raag Raamkalee · 7 shabads, 53 lines
Translations
Shabad Guru Amardas Ji Raag Raamkalee continued from Ang 950

ਮਲੁ ਕੂੜੀ. ਨਾਮਿ ਉਤਾਰੀਅਨੁ; ਜਪਿ ਨਾਮੁ ਹੋਆ ਸਚਿਆਰੁ ॥

mal koorree. naam utaareean; jap naam hoaa sachiaar |

Sant Singh KhalsaThe Naam washes off the filth of falsehood; chanting the Naam, one becomes truthful.
Manmohan SinghThe filth of falsehood is washed off with the Lord's Name, Uttering the Name one become truthful.
Manmohan Singh (Punjabi)ਝੂਠ ਦੀ ਗੰਦਗੀ ਸੁਆਮੀ ਦੇ ਨਾਮ ਨਾਲ ਧੋਤੀ ਜਾਂਦੀ ਹੈ। ਨਾਮ ਦੇ ਉਚਾਰਨ ਰਾਹੀਂ ਬੰਦਾ ਸਤਵਾਦੀ ਹੋ ਜਾਂਦਾ ਹੈ।
Fareedkot Teekaਕੂੜੀ ਵਿਸ਼ਿਓਂ ਕੀ ਵਾਸ਼ਨਾ ਰੂਪ ਮੈਲ ਨਾਮ ਕਰ ਕੇ ਉਤਾਰੀ ਹੈ ਔ ਨਾਮ ਕੋ ਜਪ ਕਰ ਕੇ ਪੁਰਸ਼ ਸਚਾ ਹੂਆ ਹੈ॥
Prof. Sahib Singhਕੂੜੇ ਪਦਾਰਥਾਂ (ਦੇ ਮੋਹ) ਦੀ ਮੈਲ ਉਸ ਮਨੁੱਖ ਨੇ ਪ੍ਰਭੂ ਦੇ ਨਾਮ ਦੀ ਰਾਹੀਂ ਉਤਾਰ ਲਈ ਹੈ, ਨਾਮ ਜਪ ਕੇ ਉਹ ਸੱਚ ਦਾ ਵਪਾਰੀ ਬਣ ਗਿਆ ਹੈ।

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਉਤਾਰੀਅਨੁ = ਉਤਾਰੀ ਹੈ ਉਸ ਨੇ। ਸਚਿਆਰੁ = ਸੱਚ ਦਾ ਵਣਜਾਰਾ।

SikhNet (Spanish)El Naam lava la mugre de la falsedad, cantando el Naam, uno se vuelve verdadero,

ਜਨ ਨਾਨਕ. ਜਿਸ ਦੇ ਏਹਿ ਚਲਤ ਹਹਿ; ਸੋ ਜੀਵਉ ਦੇਵਣਹਾਰੁ ॥੨॥

jan naanak. jis de ehi chalat heh; so jeevau devanahaar |2|

Sant Singh KhalsaO servant Nanak, wondrous are the plays of the Lord, the Giver of life. ||2||
Manmohan SinghEver-stable and life giver is the Beneficent Lord, O slave Nanak, such are whose wondrous plays.
Manmohan Singh (Punjabi)ਸਦੀਵੀ ਸਥਿਰ ਹੈ ਉਹ ਜੀਉ ਦੇਣਹਾਰ ਦਾਤਾਰ ਸੁਆਮੀ। ਹੋ ਗੋਲੇ ਨਾਨਕ। ਐਹੋ ਜੇਹੇ ਅਦਭੁਤ ਕੌਤਕ ਹਨ ਜਿਸ ਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਵਾਹਿਗੁਰੂ ਕੇ ਇਹ ਚਰਿਤ੍ਰ ਰਚੇ ਹੂਏ ਹੈਂ, ਸੋ ਦੇਵਨਹਾਰ ਸਦਾ ਸਦਾ ਜੀਵਤਾ ਹੈ ਅਰਥਾਤ ਤੀਨ ਲੋਕ ਚਲਾਇਮਾਨ ਹੈ ਵਹੁ ਅਚਲ ਹੈ॥੨॥
Prof. Sahib Singhਹੇ ਦਾਸ ਨਾਨਕ! (ਅਰਦਾਸ ਕਰ ਕਿ) ਜਿਸ ਪ੍ਰਭੂ ਦੇ ਨਾਮ ਵਿਚ ਇਹ ਬਰਕਤਾਂ ਹਨ ਉਹ ਦਾਤਾ ਜੀਊਂਦਾ ਰਹੇ (ਭਾਵ, ਸਦਾ ਅਸਾਡੇ ਸਿਰ ਤੇ ਹੱਥ ਰੱਖੀ ਰੱਖੇ) ॥੨॥

ਪਦ ਅਰਥ ਹਹਿ = ਹਨ। ਜੀਵਉ = (ਰੱਬ ਕਰ ਕੇ) ਜੀਵੋ (ਵੇਖੋ 'ਗੁਰਬਾਣੀ ਵਿਆਕਰਣ') ॥੨॥

SikhNet (Spanish)oh, dice el Sirviente Nanak, Maravillosa es la Obra del Señor, el Dador de la Vida.(2)

Open this shabad (10 lines, Angs 950-951) →

Shabad Guru Amardas Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੁਧੁ ਜੇਵਡੁ ਦਾਤਾ ਨਾਹਿ; ਕਿਸੁ ਆਖਿ ਸੁਣਾਈਐ ॥

tudh jevadd daataa naeh; kis aakh sunaaeeai |

Sant Singh KhalsaYou are the Great Giver; no other is as great as You. Unto whom should I speak and talk?
Manmohan SinghNo other Bestower is so great as Thee. Before whom else should I say and narrate my woes.
Manmohan Singh (Punjabi)ਤੇਰੇ ਜਿੱਡਾ ਵੱਡਾ ਹੋਰ ਕੋਈ ਦਾਤਾਰ ਨਹੀਂ। ਮੈਂ ਹੋਰ ਕੀਹਦੇ ਮੂਹਰੇ ਆਪਣੇ ਦੁਖੜੇ ਦੱਸਾਂ ਤੇ ਵਰਨਣ ਕਰਾਂ।
Fareedkot Teekaਤੇਰੇ ਜੇਡਾ ਵਡਾ ਦਾਤਾ ਔਰ ਕੋਈ ਨਹੀਂ, ਅਸੀਂ ਕਿਸ ਕੋ ਅਪਨੀ ਬਿਰਥਾ ਆਖ ਕੇ ਸੁਨਾਈਏ॥
Prof. Sahib Singh(ਹੇ ਪ੍ਰਭੂ!) ਤੇਰੇ ਜੇਡਾ ਕੋਈ ਦਾਤਾ ਨਹੀਂ, ਕਿਸ ਦੀ ਬਾਬਤ ਆਖ ਕੇ ਦੱਸੀਏ (ਕਿ ਉਹ ਤੇਰੇ ਜੇਡਾ ਦਾਤਾ ਹੈ)? (ਭਾਵ, ਸਭ ਦਾਤਾਂ ਤੈਥੋਂ ਮਿਲਦੀਆਂ ਹਨ, ਨਾਮ-ਅੰਮ੍ਰਿਤ ਦਾ ਦਾਤਾ ਭੀ ਤੂੰ ਹੀ ਹੈਂ।

ਪਦ ਅਰਥ ਕਿਸੁ = ਕਿਸ ਦੀ ਬਾਬਤ?

SikhNet (Spanish)Oh Dios, no hay nadie tan benévolo como Tú; ¿a Quien si no a Ti podemos irle a llorar nuestras aflicciones?,

ਗੁਰ ਪਰਸਾਦੀ ਪਾਇ; ਜਿਥਹੁ ਹਉਮੈ ਜਾਈਐ ॥

gur parasaadee paae; jithahu haumai jaaeeai |

Sant Singh KhalsaBy Guru's Grace, I find You; You eradicate egotism from within.
Manmohan SinghThou art obtained by the grace of the Guru, through whom self-conceit is stilled.
Manmohan Singh (Punjabi)ਤੂੰ ਐਸੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ, ਜਿਨ੍ਹਾਂ ਦੀ ਰਾਹੀਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਏਹ ਸਮਝ ਪਾਈਤੀ ਹੈ ਔਰ ਗੁਰੋਂ ਕੀ ਕ੍ਰਿਪਾ ਤਹਾਂ ਹੋਤੀ ਹੈ ਜਹਾਂ ਸੇ ਹਉਮੈ ਜਾਏ॥
Prof. Sahib Singh('ਅੰਮ੍ਰਿਤ') ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਜਿਥੋਂ (ਭਾਵ, ਗੁਰੂ ਤੋਂ ਹੀ) ਹਉਮੈ ਨਾਸ ਹੁੰਦੀ ਹੈ;

ਪਦ ਅਰਥ ਜਿਥਹੁ = (ਭਾਵ) ਸਤਿਗੁਰੂ ਤੋਂ

SikhNet (Spanish)por la Gracia del Guru uno llega a Ti y así se libera de su ego.

ਰਸ ਕਸ ਸਾਦਾ ਬਾਹਰਾ; ਸਚੀ ਵਡਿਆਈਐ ॥

ras kas saadaa baaharaa; sachee vaddiaaeeai |

Sant Singh KhalsaYou are beyond sweet and salty flavors; True is Your glorious greatness.
Manmohan SinghTrue is Thine glory, O Lord. Thou art above sweet and saltish dishes and savour.
Manmohan Singh (Punjabi)ਸੱਚੀ ਹੈ ਤੇਰੀ ਬਜ਼ੁਰਗੀ, ਹੇ ਪ੍ਰਭੂ! ਤੂੰ ਮਿੱਠਿਆਂ ਤੇ ਸਲੂਣਿਆਂ ਭੋਜਨਾਂ ਅਤੇ ਸੁਆਦਾਂ ਤੋਂ ਉਚੇਰਾ ਹੈਂ।
Fareedkot Teekaਰਸ ਕੇ ਸ੍ਵਾਦੋਂ ਸੇ ਤੂੰ ਬਾਹਰਾ ਹੈਂ, ਤੇਰੀ ਇਸੀ ਤੇ ਸਚੀ ਵਡਿਆਈ ਹੈ॥
Prof. Sahib Singh(ਨਾਮ-ਅੰਮ੍ਰਿਤ ਦਾ ਦਾਤਾ ਪ੍ਰਭੂ) ਸਾਰੇ ਰਸਾਂ ਤੇ ਸੁਆਦਾਂ (ਦੇ ਪ੍ਰਭਾਵ) ਤੋਂ ਉਤਾਂਹ ਹੈ, ਉਸ ਦੀ ਬਜ਼ੁਰਗੀ ਸਦਾ ਕਾਇਮ ਰਹਿਣ ਵਾਲੀ ਹੈ।

ਪਦ ਅਰਥ ਰਸ = ਰਸ ਛੇ ਕਿਸਮ ਦੇ ਹਨ (कटु, अम्ल, मधुर, लवण, तिक्त, कषाय)। ਕਸ = ਕਸੈਲਾ ਰਸ।

SikhNet (Spanish)Verdad, Verdad es Tu Gloria, oh Señor, más allá de toda delicia;

ਜਿਸ ਨੋ ਬਖਸੇ ਤਿਸੁ ਦੇਇ; ਆਪਿ ਲਏ ਮਿਲਾਈਐ ॥

jis no bakhase tis dee; aap le milaaeeai |

Sant Singh KhalsaYou bless those whom You forgive, and unite them with Yourself.
Manmohan SinghHe, whom Thou forgivest; Him Thou blessest with Thine vision and unitest with Thyself.
Manmohan Singh (Punjabi)ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈਂ ਉਸ ਨੂੰ ਤੂੰ ਆਪਣਾ ਦਰਸ਼ਨ ਦਿੰਦਾ ਹੈਂ ਅਤੇ ਆਪਣੇ ਨਾਲ ਮਿਲਾ ਲੈਂਦਾ ਹੈਂ।
Fareedkot Teekaਜਿਸ ਕੋ ਤੂੰ ਪਾਪੋਂ ਸੇ ਬਖਸ਼ਤਾ ਹੈਂ ਤਿਸ ਕੋ ਤੂੰ ਗੁਰੂ ਰੂਪ ਹੋ ਕੇ ਉਪਦੇਸੁ ਆਪ ਦੇਤਾ ਹੈਂ ਔ ਤਿਸੀ ਕੋ ਤੂੰ ਅਪਨੇ ਮੇਂ ਮਿਲਾ ਲੇਤਾ ਹੈਂ॥
Prof. Sahib Singhਪ੍ਰਭੂ ਜਿਸ ਉੱਤੇ ਮੇਹਰ ਕਰਦਾ ਹੈ ਉਸ ਨੂੰ (ਅੰਮ੍ਰਿਤ) ਬਖ਼ਸ਼ਦਾ ਹੈ ਤੇ ਉਸ ਨੂੰ ਆਪ ਹੀ (ਆਪਣੇ ਵਿਚ) ਜੋੜ ਲੈਂਦਾ ਹੈ।

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)sí, aquél a quien perdonas, es bendecido con Tu Visión y se une Contigo.

ਘਟ ਅੰਤਰਿ ਅੰਮ੍ਰਿਤੁ ਰਖਿਓਨੁ; ਗੁਰਮੁਖਿ ਕਿਸੈ ਪਿਆਈ ॥੯॥

ghatt antar amrit rakhion; guramukh kisai piaaee |9|

Sant Singh KhalsaYou have placed the Ambrosial Nectar deep within the heart; the Gurmukh drinks it in. ||9||
Manmohan SinghIn every heart, the Lord has placed the Nectar. Rare is the one, whom He makes drink it through the Guru.
Manmohan Singh (Punjabi)ਹਰ ਦਿਲ ਅੰਦਰ ਸੁਆਮੀ ਨੇ ਸੁਧਾਰਸ ਟਿਕਾਇਆ ਹੋਇਆ ਹੈ। ਕਿਸੇ ਵਿਰਲੇ ਜਣੇ ਨੂੰ ਹੀ ਉਹ ਇਸ ਨੂੰ ਗੁਰਾਂ ਦੇ ਰਾਹੀਂ ਪਾਨ ਕਰਾਉਂਦਾ ਹੈ।
Fareedkot Teekaਸਰੀਰੋਂ ਕੇ ਅੰਤਰ ਹੀ ਤੁਮਨੇ ਨਾਮ ਅੰਮ੍ਰਿਤ ਰਖਾ ਹੂਆ ਹੈ। ਕਿਸੇ ਵਿਰਲੇ ਕੋ ਗੁਰੋਂ ਦ੍ਵਾਰੇ ਪੀਆਵਤਾ ਹੈ; ਵਾ ਅੰਮ੍ਰਿਤ ਕੀ ਕਟੋਰੀ ਸਿਖ੍ਯਾ ਪੀਆਈ ਹੈ॥੯॥
Prof. Sahib Singh(ਉਂਞ ਤਾਂ ਇਹ) ਅੰਮ੍ਰਿਤ ਉਸ ਨੇ ਹਰੇਕ ਦੇ ਹਿਰਦੇ ਵਿਚ ਰੱਖਿਆ ਹੋਇਆ ਹੈ ਪਰ ਜਿਸ ਕਿਸੇ ਨੂੰ ਮਿਲਾਂਦਾ ਹੈ ਗੁਰੂ ਦੀ ਰਾਹੀਂ ਮਿਲਾਂਦਾ ਹੈ ॥੯॥

ਪਦ ਅਰਥ ਰਖਿਓਨੁ = ਰੱਖਿਆ ਹੈ ਉਸ ਨੇ (ਵੇਖੋ 'ਗੁਰਬਾਣੀ ਵਿਆਕਰਣ')। ਪਿਆਈ = ਪਿਲਾਂਦਾ ਹੈ ॥੯॥

SikhNet (Spanish)En nuestro corazón está Tu Néctar, pero extraordinario es aquél que por la Gracia del Guru bebe de Él. (9)

Open this shabad →

Shabad Guru Amardas Ji Raag Raamkalee

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ ॥

baabaaneea kahaaneea; put saput karen |

Sant Singh KhalsaThe stories of one's ancestors make the children good children.
Manmohan SinghThe narratives of the fore-fathers make their descendants good children.
Manmohan Singh (Punjabi)ਵੱਡਿਆਂ ਵਡੇਰਿਆਂ ਦੀਆਂ ਵਾਰਤਾਵਾਂ ਉਨ੍ਹਾਂ ਦੀ ਆਲ ਔਲਾਦ ਨੂੰ ਚੰਗੇ ਬੱਚੇ ਬਣਾਉਂਦੀਆਂ ਹਨ।
Fareedkot Teeka(ਬਾਬਾਣੀਆ) ਬਾਬੇ ਕੀਆਂ ਅਰਥਾਤ ਬਡੇ ਮਹਾਤਮੋਂ ਕੇ ਵਾਕ ਬੇਦ ਸਾਸਤ੍ਰ ਰੂਪ ਕਹਾਣੀਆਂ, ਭਾਵ ਉਨ ਕਾ ਪੜਨਾ ਸੁਣਨਾ (ਪੁਤ ਸਪੁਤ) ਉਤਮ ਅਧਿਕਾਰੀ ਕਰਤੇ ਹੈਂ॥
Prof. Sahib Singhਸਤਿਗੁਰੂ ਦੀਆਂ ਸਾਖੀਆਂ (ਸਿੱਖ-) ਪੁਤ੍ਰਾਂ ਨੂੰ (ਗੁਰਮੁਖ) ਪੁੱਤਰ ਬਣਾ ਦੇਂਦੀਆਂ ਹਨ;

ਪਦ ਅਰਥ ਬਾਬਾਣੀ = ਬਾਬੇ ਦੀ। ਬਾਬਾਣੀਆਂ = ਬਾਬਿਆਂ ਦੀਆਂ, ਬਜ਼ੁਰਗਾਂ ਦੀਆਂ, ਸਤਿਗੁਰੂ ਦੀਆਂ। ਸਪੁਤ = ਚੰਗੇ ਪੁਤ੍ਰ। ਕਰੇਨਿ = ਬਣਾ ਦੇਂਦੀਆਂ ਹਨ।

SikhNet (Spanish)Las historias de los ancianos son dignas de ser repetidas;

ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ; ਸੇਈ ਕਰਮ ਕਰੇਨਿ ॥

ji satigur bhaavai su man lain; seee karam karen |

Sant Singh KhalsaThey accept what is pleasing to the Will of the True Guru, and act accordingly.
Manmohan SinghThey accept that which is pleasing to the Guru and perform the deeds accordingly.
Manmohan Singh (Punjabi)ਉਨ੍ਹਾਂ ਵਿਚੋਂ ਜੋ ਸੱਚੇ ਗੁਰਾਂ ਨੂੰ ਚੰਗਾ ਲਗਦਾ ਹੈ ਉਸ ਨੂੰ ਉਹ ਸਵੀਕਾਰ ਕਰ ਲੈਂਦੇ ਹਨ, ਅਤੇ ਖੁਦ ਪੀ ਉਹੋ ਜੇਹੇ ਹੀ ਕੰਮ ਕਰਦੇ ਹਨ।
Fareedkot Teekaਜੋ ਸਤਿਗੁਰੋਂ ਕੋ ਭਾਵਤਾ ਹੈ, ਸੋ ਬਚਨ ਮੰਨ ਲੇਤੇ ਹੈਂ, ਜੋ ਸਤਿਗੁਰੂ ਕਰਾਵਤਾ ਹੈ, ਸੋਈ ਕਰਮ ਕਰਤੇ ਹੈਂ॥
Prof. Sahib Singh(ਗੁਰ-ਸਾਖੀਆਂ ਦੀ ਬਰਕਤਿ ਨਾਲ, ਗੁਰਮੁਖ ਸਿੱਖ-ਪੁਤ੍ਰ) ਉਹਨਾਂ ਗੱਲਾਂ ਵਿਚ ਯਕੀਨ ਲਿਆਉਂਦੇ ਹਨ ਤੇ ਉਹ ਕੰਮ ਕਰਦੇ ਹਨ ਜੋ ਸਤਿਗੁਰੂ ਨੂੰ ਭਾਉਂਦੇ ਹਨ।
SikhNet (Spanish)de ellas, acepta lo que complace al Guru, acepta Su Inspiración.

ਜਾਇ ਪੁਛਹੁ ਸਿਮ੍ਰਿਤਿ ਸਾਸਤ, ਬਿਆਸ ਸੁਕ ਨਾਰਦ; ਬਚਨ ਸਭ ਸ੍ਰਿਸਟਿ ਕਰੇਨਿ ॥

jaae puchhahu simrit saasat, biaas suk naarad; bachan sabh srisatt karen |

Sant Singh KhalsaGo and consult the Simritees, the Shaastras, the writings of Vyaas, Suk Dayv, Naarad, and all those who preach to the world.
Manmohan SinghGo and consult thou the Simirtis, the Shastras, Vyas, Sukhdev, Narad and all those who utter the sublime words.
Manmohan Singh (Punjabi)ਤੂੰ ਜਾ ਕੇ ਸਿਮਰਤੀਆਂ, ਸ਼ਾਸਤਰਾਂ, ਵਿਆਸ, ਸੁਖਦੇਵ, ਨਾਰਦ ਅਤੇ ਸਮੂਹ ਗੁਣ ਗੱਲਬਾਤ ਕਰਨ ਵਾਲਿਆਂ ਪਾਸੋਂ ਸਲਾਹ ਮਸ਼ਵਰਾ ਲੈ ਲੈ।
Fareedkot Teekaਜਾਇ ਕੇ ਪੂਛ ਦੇਖੋ ਸਿੰਮ੍ਰਤੀਆਂ, ਸਾਸਤ੍ਰ ਔ ਬਿਆਸ ਕੇ ਕੀਏ ਗ੍ਰੰਥੋਂ ਕੋ ਔ ਸੁਕਦੇਵ ਪੁਨਾ ਨਾਰਦ ਅਰੁ ਜੋ ਹੋਰੁ ਸਭ ਸ੍ਰੇਸ੍ਟ ਪੁਰਸ ਬਚਨ ਕਰਤੇ ਹੈਂ॥
Prof. Sahib Singh(ਜੇ ਇਸ ਗੱਲ ਦੀ ਤਸਦੀਕ ਕਰਨੀ ਹੋਵੇ ਤਾਂ ਪੁਰਾਤਨ ਧਰਮ-ਪੁਸਤਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਤੇ ਪੁਰਾਤਨ ਰਿਸ਼ੀ) ਵਿਆਸ ਸੁਕ ਤੇ ਨਾਰਦ (ਆਦਿਕਾਂ) ਨੂੰ ਪੁੱਛ ਵੇਖੋ (ਭਾਵ, ਉਹਨਾਂ ਦੀਆਂ ਲਿਖਤਾਂ ਪੜ੍ਹ ਵੇਖੋ) ਜੋ ਸਾਰੀ ਸ੍ਰਿਸ਼ਟੀ ਨੂੰ (ਸਾਂਝਾ) ਉਪਦੇਸ਼ ਕਰਦੇ ਰਹੇ ਹਨ।

ਪਦ ਅਰਥ ਬਿਆਸ = ਇਹ 'ਪਰਾਸ਼ਰ' ਰਿਸ਼ੀ ਦਾ ਪੁਤ੍ਰ ਸੀ, ਪਹਿਲਾਂ ਇਸ ਦਾ ਨਾਮ 'ਕ੍ਰਿਸ਼ਨਦ੍ਵੈਪਾਯਨ' ਸੀ ਕਿਉਂਕਿ ਇਸ ਦਾ ਰੰਗ ਕਾਲਾ (ਕ੍ਰਿਸ਼ਨ) ਸੀ ਤੇ ਇਹ ਜਜ਼ੀਰੇ (ਦ੍ਵੀਪ) ਵਿਚ ਜੰਮਿਆ ਸੀ; ਪਰ ਫਿਰ ਇਸ ਦਾ ਨਾਮ 'ਵਿਆਸ' ਪੈ ਗਿਆ। ਲਫ਼ਜ਼ 'ਵਿਆਸ' (ਬਿਆਸ) ਦਾ ਅਰਥ ਹੈ "ਤਰਤੀਬ ਦੇਣ ਵਾਲਾ"; ਇਸ ਦੀ ਬਾਬਤ ਖ਼ਿਆਲ ਹੈ ਕਿ ਇਸ ਰਿਸ਼ੀ ਨੇ ਵੇਦਾਂ ਨੂੰ ਮੌਜੂਦਾ ਤਰਤੀਬ ਦਿੱਤੀ ਸੀ (विव्यास वेदान् यस्मात्सः तस्माद् व्यास इति स्मृतः)। "ਮਹਾਭਾਰਤ" ਦਾ ਕਰਤਾ ਭੀ ਇਸੇ ਰਿਸ਼ੀ ਨੂੰ ਕਿਹਾ ਜਾਂਦਾ ਹੈ, ਅਠਾਰਾਂ ਪੁਰਾਣ, ਬ੍ਰਹਮ-ਸੂਤ੍ਰ ਤੇ ਹੋਰ ਕਈ ਪੁਸਤਕ ਭੀ ਇਸੇ ਦੇ ਲਿਖੇ ਮੰਨੇ ਜਾਂਦੇ ਹਨ। ਸੱਤ ਪ੍ਰਸਿੱਧ "ਚਿਰਚੀਵੀਆਂ" ਵਿਚੋਂ ਇਕ ਇਹ ਭੀ ਸੀ। ਸੁਕ = ਇਕ ਰਿਸ਼ੀ ਦਾ ਨਾਮ ਹੈ। ਨਾਰਦ = (नरस्य धर्मो नारं तत् ददाति स नारदः) ਬ੍ਰਹਮਾ ਦੇ ਦਸ ਪੁਤ੍ਰਾਂ ਵਿਚੋਂ ਇਕ ਸੀ, ਉਸ ਦੇ ਪੱਟ ਵਿਚੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ। ਇਸ ਦੀ ਬਾਬਤ ਇਹ ਮੰਨਿਆ ਜਾਂਦਾ ਹੈ ਕਿ ਇਹ ਦੇਵਤਿਆਂ ਦੇ ਸੁਨੇਹੇ ਮਨੁੱਖਾਂ ਪਾਸ ਤੇ ਮਨੁੱਖਾਂ ਦੀਆਂ ਲੋੜਾਂ ਦੇਵਤਿਆਂ ਪਾਸ ਅਪੜਾਂਦਾ ਸੀ। ਦੇਵਤਿਆਂ ਤੇ ਮਨੁੱਖਾਂ ਵਿਚ ਝਗੜੇ ਪਾਣ ਦਾ ਇਸ ਨੂੰ ਬੜਾ ਸ਼ੌਕ ਸੀ; ਸੋ, ਇਸ ਦਾ ਨਾਮ ਪੈ ਗਿਆ "ਕਲਿਪ੍ਰਿਯ।" "ਵੀਣਾ" ਸਾਜ਼ ਇਸੇ ਦੀ ਕਾਢ ਮੰਨਿਆ ਜਾਂਦਾ ਹੈ। ਇਸ ਨੇ ਇਕ 'ਸਿਮ੍ਰਿਤਿ' ਭੀ ਲਿਖੀ ਸੀ। ਬਚਨ = ਉਪਦੇਸ਼।

SikhNet (Spanish)Consulta los Shastras, los Smritis, la escritura de Vyaas, Suk Dev y Narad, a todos los que le hablaron al mundo

ਸਚੈ ਲਾਏ ਸਚਿ ਲਗੇ; ਸਦਾ ਸਚੁ ਸਮਾਲੇਨਿ ॥

sachai laae sach lage; sadaa sach samaalen |

Sant Singh KhalsaThose, whom the True Lord attaches, are attached to the Truth; they contemplate the True Name forever.
Manmohan SinghThey, whom the True Lord attaches, remain attached to the True Name and remember ever the True Name.
Manmohan Singh (Punjabi)ਜਿਨ੍ਹਾਂ ਨੂੰ ਸੱਚਾ ਸੁਆਮੀ ਜੋੜਦਾ ਹੈ ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ ਅਤੇ ਹਮੇਸ਼ਾਂ ਸੱਚੇ ਨਾਮ ਦਾ ਹੀ ਸਿਮਰਨ ਕਰਦੇ ਹਨ।
Fareedkot Teekaਵਹੁ ਬਚਨ ਕਿਆ ਹੈਂ? ਜੋ ਸੱਚੇ ਨੇ ਸੱਚ ਮੇਂ ਲਾਏ ਹੈਂ, ਸੋ ਲਗੇ ਹੈਂ ਅਰ ਜੋ ਲਗੇ ਹੈਂ, ਸੋ ਪੁਰਸ ਸਦਾ ਹੀ ਸਚ ਕੋ ਸਮਾਲਤੇ ਹੈਂ॥
Prof. Sahib Singhਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ (ਸਤਿਗੁਰੂ ਦੇ ਕੌਤਕਾਂ ਦੀ ਯਾਦ ਵਿਚ) ਲਾਇਆ, ਉਹ ਸੱਚੇ ਪ੍ਰਭੂ ਵਿਚ (ਭੀ) ਜੁੜੇ, ਉਹ ਸਦਾ ਸੱਚੇ ਪ੍ਰਭੂ ਨੂੰ (ਭੀ) ਚੇਤੇ ਰੱਖਦੇ ਹਨ।

ਪਦ ਅਰਥ ਸਚੈ = ਸਦਾ-ਥਿਰ ਪ੍ਰਭੂ ਨੇ। ਸਚਿ = ਸੱਚੇ ਵਿਚ।

SikhNet (Spanish)y dijeron que los que están entonados por Dios, alaban el Nombre Verdadero por siempre.

ਨਾਨਕ. ਆਏ ਸੇ ਪਰਵਾਣੁ ਭਏ; ਜਿ ਸਗਲੇ ਕੁਲ ਤਾਰੇਨਿ ॥੧॥

naanak. aae se paravaan bhe; ji sagale kul taaren |1|

Sant Singh KhalsaO Nanak, their coming into the world is approved; they redeem all their ancestors. ||1||
Manmohan SinghNanak, approved becomes the advent of those in this world, who save all their generations.
Manmohan Singh (Punjabi)ਨਾਨਕ ਪ੍ਰਮਾਣੀਕ ਹੋ ਜਾਂਦਾ ਹੈ ਸਿ ਜਹਾਨ ਵਿੱਚ ਉਨ੍ਹਾਂ ਦਾ ਆਗਮਨ ਜੋ ਆਪਣੀਆਂ ਸਾਰੀਆਂ ਪੀੜ੍ਹੀਆਂ ਦਾ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਸਾਰ ਮੇਂ ਆਏ ਸੇ ਪਰਵਾਨ ਭਏ ਹੈਂ, ਜੋ ਭਗਤੀ ਕਰ ਕੇ ਸਾਰੇ ਹੀ ਕੁਲੋਂ ਕੋ ਤਾਰ ਲੇਤੇ ਹੈਂ॥੧॥
Prof. Sahib Singhਹੇ ਨਾਨਕ! (ਉਹ ਨਿਰੇ ਆਪ ਨਹੀਂ ਤਰੇ, ਆਪਣੀਆਂ) ਸਾਰੀਆਂ ਕੁਲਾਂ ਭੀ ਤਾਰਦੇ ਹਨ, ਉਹਨਾਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ ॥੧॥

ਪਦ ਅਰਥ ਸਗਲੇ = ਸਾਰੇ ॥੧॥

SikhNet (Spanish)Oh dice Nanak, su venida al mundo es aprobada y redimen a todas sus generaciones.(1)

Open this shabad →

Shabad Guru Amardas Ji Raag Raamkalee

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Slok Mejl Guru Amar Das, Tercer Canal Divino.

ਗੁਰੂ ਜਿਨਾ ਕਾ ਅੰਧੁਲਾ; ਸਿਖ ਭੀ ਅੰਧੇ ਕਰਮ ਕਰੇਨਿ ॥

guroo jinaa kaa andhulaa; sikh bhee andhe karam karen |

Sant Singh KhalsaThe disciples whose teacher is blind, act blindly as well.
Manmohan SinghThe disciples, whose spiritual preceptor is blind, too, do the blind deeds.
Manmohan Singh (Punjabi)ਚੇਲੇ, ਜਿਨ੍ਹਾਂ ਦਾ ਰੂਹਾਨੀ ਰਹਿਬਰ ਅੰਨ੍ਹਾਂ ਹੈ; ਉਹ ਭੀ ਅੰਨ੍ਹੇ ਹੀ ਕੰਮ ਕਰਦੇ ਹਨ।
Fareedkot Teekaਗੁਰੂ ਜਿਨੋਂ ਕਾ ਅਗ੍ਯਾਨੀ ਹੋਵੇਗਾ ਉਸ ਕੇ ਸਿਖ ਭੀ ਅੰਧੇ, ਭਾਵ ਮੰਦ ਕਰਮ ਕਰਨਗੇ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਗੁਰੂ (ਆਪ) ਅਗਿਆਨੀ ਅੰਨ੍ਹਾ ਹੈ ਉਹ ਸਿੱਖ ਭੀ ਅੰਨ੍ਹੇ ਕੰਮ (ਭਾਵ, ਮੰਦੇ ਕੰਮ) ਹੀ ਕਰਦੇ ਹਨ।
SikhNet (Spanish)Los que son guiados por un ciego, caminan en la oscuridad, hablan falsedades y banalidades;

ਓਇ ਭਾਣੈ ਚਲਨਿ ਆਪਣੈ; ਨਿਤ ਝੂਠੋ ਝੂਠੁ ਬੋਲੇਨਿ ॥

oe bhaanai chalan aapanai; nit jhoottho jhootth bolen |

Sant Singh KhalsaThey walk according to their own wills, and continually speak falsehood and lies.
Manmohan SinghThey walk in their own will and ever utter the grossest falsehood.
Manmohan Singh (Punjabi)ਉਹ ਆਪਣੀ ਨਿਜੱ ਦੀ ਰਜ਼ਾ ਮਰਜ਼ੀ ਅੰਦਰ ਟੁਰਦੇ ਹਨ ਅਤੇ ਸਦੀਵ ਕੋਰਾ ਕੂੜ ਹੀ ਬਕਦੇ ਹਨ।
Fareedkot Teekaਵਹੁ ਅਪਨੇ ਮਨ ਕੇ (ਭਾਣੈ) ਫੁਰਨੇ ਅਨੁਸਾਰ ਚਲਤੇ ਹੈਂ, ਇਸੀ ਤੇ ਵਹੁ ਮਨਮੁਖ ਕਹੀਤੇ ਹੈਂ ਅਰ ਨਿਤ ਝੂਠ ਹੀ ਝੂਠ ਬੋਲਤੇ ਹੈਂ॥
Prof. Sahib Singh(ਅੰਨ੍ਹੇ ਗੁਰੂ ਦੇ) ਉਹ (ਸਿੱਖ) ਆਪਣੀ ਮਰਜ਼ੀ ਦੇ ਮਗਰ ਲੱਗਦੇ ਹਨ, ਤੇ ਸਦਾ ਝੂਠ ਬੋਲਦੇ ਹਨ।
SikhNet (Spanish)cumplen sólo su voluntad.

ਕੂੜੁ ਕੁਸਤੁ ਕਮਾਵਦੇ; ਪਰ ਨਿੰਦਾ ਸਦਾ ਕਰੇਨਿ ॥

koorr kusat kamaavade; par nindaa sadaa karen |

Sant Singh KhalsaThey practice falsehood and deception, and endlessly slander others.
Manmohan SinghThey practise falsehood and deception and ever slander others.
Manmohan Singh (Punjabi)ਉਹ ਝੂਠ ਅਤੇ ਛਲ ਫਰੇਬ ਦੀ ਕਿਰਤ ਕਰਦੇ ਹਨ ਅਤੇ ਹਮੇਸ਼ਾਂ ਹੋਰਨਾਂ ਤੋਂ ਦੂਸ਼ਨ ਲਾਉਂਦੇ ਹਨ।
Fareedkot Teekaਵਹੁ ਝੂਠ ਔ (ਕੁਸਤੁ) ਖੋਟਾ ਹਠੁ ਕਮਾਵਤੇ ਹੈਂ ਪੁਨਾ ਪਰ ਨਿੰਦਾ ਹੀ ਸਦਾ ਕਰਤੇ ਹੈਂ॥
Prof. Sahib Singhਝੂਠ ਤੇ ਠੱਗੀ ਕਮਾਂਦੇ ਹਨ, ਸਦਾ ਦੂਜਿਆਂ ਦੀ ਨਿੰਦਿਆ ਕਰਦੇ ਹਨ;
SikhNet (Spanish)Practican el vicio y calumnian a otros;

ਓਇ ਆਪਿ ਡੁਬੇ ਪਰ ਨਿੰਦਕਾ; ਸਗਲੇ ਕੁਲ ਡੋਬੇਨਿ ॥

oe aap ddube par nindakaa; sagale kul ddoben |

Sant Singh KhalsaSlandering others, they drown themselves, and drown all their generations as well.
Manmohan SinghThose great slanderers are them-selves drowned and they ruin all their families.
Manmohan Singh (Punjabi)ਉਹ ਵੱਡੇ ਨਿੰਦਕ ਖੁਦ ਡੁੱਬ ਜਾਂਦੇ ਹਨ ਅਤੇ ਆਪਣੇ ਸਾਰੇ ਖਾਨਦਾਨਾਂ ਨੂੰ ਭੀ ਤਬਾਹ ਕਰ ਛੱਡਦੇ ਹਨ।
Fareedkot Teekaਵਹੁ ਪਰਨਿੰਦਕ ਆਪ ਡੂਬੇ ਹੈਂ ਔ ਸਾਰੇ ਕੁਲੋਂ ਕੋ ਭੀ ਡੋਬਤੇ ਹੈਂ॥
Prof. Sahib Singhਦੂਜਿਆਂ ਦੀ ਨਿੰਦਾ ਕਰਨ ਵਾਲੇ ਉਹ ਮਨੁੱਖ ਆਪ ਭੀ ਡੁੱਬਦੇ ਹਨ ਤੇ ਆਪਣੀਆਂ ਸਾਰੀਆਂ ਕੁਲਾਂ ਭੀ ਗ਼ਰਕ ਕਰਦੇ ਹਨ।

ਪਦ ਅਰਥ ਡਬੇਨਿ = ਅੱਖਰ 'ਡ' ਦੇ ਨਾਲ (ੁ) ਪੜ੍ਹਨਾ ਹੈ, ਉਂਞ ਅਸਲ ਲਫ਼ਜ਼ "ਡੋਬੇਨਿ" ਹੈ।

SikhNet (Spanish)esos calumniadores acaban ahogándose, y con ellos todo su linaje también.

ਨਾਨਕ. ਜਿਤੁ ਓਇ ਲਾਏ ਤਿਤੁ ਲਗੇ; ਉਇ ਬਪੁੜੇ ਕਿਆ ਕਰੇਨਿ ॥੨॥

naanak. jit oe laae tith lage; ue bapurre kiaa karen |2|

Sant Singh KhalsaO Nanak, whatever the Lord links them to, to that they are linked; what can the poor creatures do? ||2||
Manmohan SinghTo whatsoever the Lord yokes them, to that they remain yoked. What can those poor creatures do?
Manmohan Singh (Punjabi)ਜਿਸ ਕਿਸੇ ਨਾਲ ਸੁਆਮੀ ਉਨ੍ਹਾਂ ਨੂੰ ਜੋੜਦਾ ਹੈ ਉਸ ਨਾਲ ਹੀ ਉਹ ਜੁੜੇ ਰਹਿੰਦੇ ਹਨ। ਉਹ ਗਰੀਬ ਜੀਵ ਕੀ ਕਰ ਸਕਦੇ ਹਨ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਹਾਂ ਕਰਮੋਂ ਅਨੁਸਾਰ ਪਰਮੇਸਰ ਨੇ ਲਾਏ ਹੈਂ ਤਹਾਂ ਹੀ ਲਗੇ ਹੈਂ। ਓਇ ਵੀਚਾਰੇ ਕ੍ਯਾ ਕਰਨ ਉਨ ਕੇ ਕਛ ਅਖਤ੍ਯਾਰ ਨਹੀਂ ਹੈ॥੨॥
Prof. Sahib Singh(ਪਰ) ਹੇ ਨਾਨਕ! ਉਹ ਬਿਚਾਰੇ ਕਰਨ ਭੀ ਕੀਹ? ਜਿਧਰ ਉਹਨਾਂ ਨੂੰ (ਪ੍ਰਭੂ ਨੇ) ਲਾਇਆ ਹੈ ਉਹ ਓਧਰ ਹੀ ਲੱਗੇ ਹੋਏ ਹਨ ॥੨॥

ਪਦ ਅਰਥ ਜਿਤੁ = ਜਿਸ ਵਿਚ, ਜਿਸ ਪਾਸੇ। ਤਿਤੁ = ਉਸੇ ਵਿਚ ॥੨॥

SikhNet (Spanish)Dice Nanak, así como el Señor los ha puesto, así van; ¿qué más pueden hacer estas pobres criaturas?(2)

Open this shabad →

Shabad Guru Amardas Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਭ ਨਦਰੀ ਅੰਦਰਿ ਰਖਦਾ; ਜੇਤੀ ਸਿਸਟਿ ਸਭ ਕੀਤੀ ॥

sabh nadaree andar rakhadaa; jetee sisatt sabh keetee |

Sant Singh KhalsaHe keeps all under His Gaze; He created the entire Universe.
Manmohan SinghThe entire creation, that he has created; The Lord keeps all that in His eye.
Manmohan Singh (Punjabi)ਸਮੂਹ ਰਚਨਾ ਜੋ ਉਸ ਨੇ ਰਚੀ ਹੈ, ਸੁਆਮੀ ਉਸ ਸਾਰੀ ਨੂੰ ਆਪਣੀ ਅੱਖ ਹੇਠਾਂ ਰੱਖਦਾ ਹੈ।
Fareedkot Teekaਹੇ ਪਰਮਾਤਮਾ! ਤੈਨੇ ਜੇਤੀ ਸ੍ਰਿਸਟ ਉਤਪਤ ਕੀਤੀ ਹੈ, ਸਭ ਕੋ ਅਪਨੀ ਨਜਰ ਕੇ ਅੰਦਰ ਰਖਤਾ ਹੈਂ॥
Prof. Sahib Singh(ਪ੍ਰਭੂ ਨੇ) ਜਿਤਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਸਾਰੀ ਨੂੰ ਆਪਣੀ ਨਜ਼ਰ ਹੇਠ ਰੱਖਦਾ ਹੈ।
SikhNet (Spanish)El Señor conserva en Su Mirada a toda Su Creación;

ਇਕਿ ਕੂੜਿ ਕੁਸਤਿ ਲਾਇਅਨੁ; ਮਨਮੁਖ ਵਿਗੂਤੀ ॥

eik koorr kusat laaeian; manamukh vigootee |

Sant Singh KhalsaHe has linked some to falsehood and deception; these self-willed manmukhs are plundered.
Manmohan SinghSome He has yoked to falsehood and deception. Such apostates are ruined.
Manmohan Singh (Punjabi)ਕਈਆਂ ਨੂੰ ਉਸ ਨੇ ਝੂਠ ਅਤੇ ਛਲਫਰੇਬ ਨਾਲ ਜੋੜ ਛੱਡਿਆ ਹੈ। ਐਹੋ ਜੇਹੇ ਅਧਰਮੀ ਬਰਬਾਦ ਹੋ ਜਾਂਦੇ ਹਨ।
Fareedkot Teekaਮਨਮੁਖਤਾ ਕਰ ਕੇ ਜਿਨੋਂ ਕੀ ਬੁਧੀ (ਵਿਗੂਤੀ) ਖਰਾਬ ਹੂਈ ਹੈ, ਸੋ ਤਿਨ ਇਕਨੋ ਕੋ ਤੁਮਨੇ ਕੂੜ ਕੁਸਤ ਵਲ ਲਾਇਆ ਹੈ॥
Prof. Sahib Singhਉਸ ਨੇ ਕਈ ਜੀਵਾਂ ਨੂੰ ਝੂਠ ਤੇ ਠੱਗੀ ਵਿਚ ਲਾ ਰੱਖਿਆ ਹੈ, ਉਹ ਜੀਵ ਆਪਣੇ ਮਨ ਦੇ ਪਿੱਛੇ ਤੁਰ ਕੇ ਖ਼ੁਆਰ ਹੋ ਰਹੇ ਹਨ।

ਪਦ ਅਰਥ ਇਕਿ = ਕਈ ਜੀਵ। ਕੂੜਿ = ਕੂੜ ਵਿਚ। ਕੁਸਤਿ = ਕੁਸੱਤ ਵਿਚ। ਲਾਇਅਨੁ = ਲਾਏ ਹਨ ਉਸ ਨੇ।

SikhNet (Spanish)los arrogantes Manmukjs son atraídos por la ilusión y así desperdician su vida.

ਗੁਰਮੁਖਿ ਸਦਾ ਧਿਆਈਐ; ਅੰਦਰਿ ਹਰਿ ਪ੍ਰੀਤੀ ॥

guramukh sadaa dhiaaeeai; andar har preetee |

Sant Singh KhalsaThe Gurmukhs meditate on the Lord forever; their inner beings are filled with love.
Manmohan SinghWith Love in their heart, the Guru-wards ever meditate on God.
Manmohan Singh (Punjabi)ਆਪਣੇ ਦਿਲੀ ਪ੍ਰੇਮ ਨਾਲ ਗੁਰੂ ਸਮਰਪਨ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਹਨ।
Fareedkot Teekaਤਾਂ ਤੇ ਇਹ ਕ੍ਰਿਪਾ ਕਰੋ ਹਰੀ ਕਿ ਰਿਦੇ ਮੇਂ ਪ੍ਰੀਤੀ ਧਾਰ ਕੇ ਗੁਰਾਂ ਦੁਆਰੇ ਸਦਾ ਆਪ ਕਾ ਧਿਆਨ ਕਰੀਏ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦੇ ਹਨ ਉਹ ਸਦਾ ਪ੍ਰਭੂ ਨੂੰ ਧਿਆਉਂਦੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਹੈ।
SikhNet (Spanish)Los que voltean hacia Dios, habitan en Él, pues en ellos está el Amor de Dios.

ਜਿਨ ਕਉ ਪੋਤੈ ਪੁੰਨੁ ਹੈ; ਤਿਨੑ ਵਾਤਿ ਸਿਪੀਤੀ ॥

jin kau potai pun hai; tina vaat sipeetee |

Sant Singh KhalsaThose who have the treasure of virtue, chant the Praises of the Lord.
Manmohan SinghThey, who have virtue in their treasure; in their mouth is the Lord's praise.
Manmohan Singh (Punjabi)ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ; ਉਨ੍ਹਾਂ ਦੇ ਮੂਹੰ ਵਿੱਚ ਸਾਹਿਬ ਦੀ ਸਿਫ਼ਤ ਸਲਾਹ ਹੈ।
Fareedkot Teekaਜਿਨ ਕਾ (ਪੋਤੈ) ਖਜਾਨੇ ਮੇਂ ਅਰਥਾਤ ਅੰਤਸਕਰਨ ਮੇਂ (ਪੁੰਨੁ) ਪੂਰਬਲਾ ਸੁਭ ਕਰਮ ਹੈ ਤਿਨੋਂ ਨੇ (ਵਾਤਿ) ਮੁਖ ਸੇ ਤੇਰੀ (ਸਿਪੀਤੀ) ਸਿਫਤੀ ਕੀਤੀ ਹੈ॥
Prof. Sahib Singhਜਿਨ੍ਹਾਂ ਦੇ ਪੱਲੇ (ਕੋਈ ਪਿਛਲੀ ਕੀਤੀ) ਭਲਾਈ ਹੈ ਉਹਨਾਂ ਦੇ ਮੂੰਹ ਵਿਚ (ਪ੍ਰਭੂ ਦੀ) ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।

ਪਦ ਅਰਥ ਪੋਤੈ = ਪੱਲੇ ਵਿਚ, ਕੱਪੜੇ ਵਿਚ। ਵਾਤਿ = ਵਾਤ ਵਿਚ, ਮੂੰਹ ਵਿਚ। ਤਿਨ੍ਹ੍ਹ = ਅੱਖਰ 'ਨ' ਦੇ ਨਾਲ ਅੱਧਾ 'ਹ' ਹੈ। ਸਿਪੀਤੀ = ਸਿਫ਼ਤ।

SikhNet (Spanish)Sí, quienes han acumulado la Virtud, en su lengua vive la Alabanza de Dios.

ਨਾਨਕ. ਨਾਮੁ ਧਿਆਈਐ; ਸਚੁ ਸਿਫਤਿ ਸਨਾਈ ॥੧੦॥

naanak. naam dhiaaeeai; sach sifat sanaaee |10|

Sant Singh KhalsaO Nanak, meditate on the Naam, and the Glorious Praises of the True Lord. ||10||
Manmohan SinghNanak, reflect thou on the Name and hymn the True Lord's glory and praise.
Manmohan Singh (Punjabi)ਨਾਨਕ ਤੂੰ ਨਾਮ ਦਾ ਚਿੰਤਨ ਕਰ ਅਤੇ ਸੱਚੇ ਸੁਆਮੀ ਦੀ ਕੀਰਤੀ ਅਤੇ ਮਹਿਮਾ ਆਲਾਪ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇ ਤੇਰੇ ਨਾਮ ਕੋ (ਧਿਆਈਐ) ਜਪੀਐ, ਹੇ ਸਚੇ! ਸਿਫਤੀ ਤੇ ਤੇਰੀ ਪਹਿਚਾਨ ਹੋਤੀ ਹੈ॥੧੦॥☬ਸਿਧੋਂ ਕੇ ਪੂਛਨੇ ਪਰ ਗੁਰੂ ਜੀ ਕਲਜੁਗ ਕੇ ਲਖਨ ਕਹਿਤੇ ਹੈਂ ਔ ਜੀਵੋਂ ਕਾ ਪਾਖੰਡ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਨਾਮ ਹੀ ਸਿਮਰਨਾ ਚਾਹੀਦਾ ਹੈ। ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਦਾ ਕਾਇਮ ਰਹਿਣ ਵਾਲੀ ਚੀਜ਼ ਹੈ ॥੧੦॥

ਪਦ ਅਰਥ ਸਨਾਈ = {ਅਰਬੀ 'स्ना'} ਵਡਿਆਈ ॥੧੦॥

SikhNet (Spanish)Dice Nanak, contemplemos el Nombre a través de la Alabanza del Señor. (10)

Open this shabad →

Shabad Guru Nanak Dev Ji Raag Raamkalee

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਸਤੀ ਪਾਪੁ ਕਰਿ; ਸਤੁ ਕਮਾਹਿ ॥

satee paap kar; sat kamaeh |

Sant Singh KhalsaMen of charity gather wealth by committing sins, and then give it away in donations to charity.
Manmohan SinghThe men of charity, give in charity the wealth, amassed by committing sins.
Manmohan Singh (Punjabi)ਦਾਨੀ ਪੁਰਸ਼, ਗੁਨਾਹ ਕਰਕੇ ਇਕੱਤਰ ਕੀਤੀ ਹੋਈ ਦੋਲਤ, ਦਾਨ ਵਿੱਚ ਦਿੰਦੇ ਹਨ।
Fareedkot Teekaਜੋ (ਸਤੀ) ਧਰਮਾਤਮਾ ਕਹਾਵਤੇ ਹੈਂ, ਸੋ ਪਾਪ ਕਰ ਜੁਗਤ ਸਤ ਕਮਾਵਤੇ ਹੈਂ, ਦਖਾਵੇ ਮਾਤ੍ਰ ਸਤ ਬੋਲਤੇ ਹੈਂ॥
Prof. Sahib Singhਜੋ ਮਨੁੱਖ ਆਪਣੇ ਆਪ ਨੂੰ ਧਰਮੀ (ਭਾਵ, ਸੁੱਚੇ ਆਚਰਨ ਵਾਲੇ) ਅਖਵਾਂਦੇ ਹਨ ਉਹ (ਲੁਕ ਕੇ) ਵਿਕਾਰ ਕਰ ਕੇ ਭੀ (ਬਾਹਰ) ਜ਼ਾਹਰ ਇਹੀ ਕਰਦੇ ਹਨ ਕਿ ਧਰਮ ਕਮਾ ਰਹੇ ਹਨ।

ਪਦ ਅਰਥ ਸਤੀ = (Virtuous men) ਧਰਮੀ ਬੰਦੇ। ਸਤੁ = ਸੁੱਚਾ ਆਚਰਨ, ਧਰਮ।

SikhNet (Spanish)Algunos caritativos dan sus riquezas que han acumulado a través del vicio,

ਗੁਰ ਦੀਖਿਆ; ਘਰਿ ਦੇਵਣ ਜਾਹਿ ॥

gur deekhiaa; ghar devan jaeh |

Sant Singh KhalsaTheir spiritual teachers go to their homes to instruct them.
Manmohan SinghTheir Guru goes to their home to impart instruction.
Manmohan Singh (Punjabi)ਉਨ੍ਹਾਂ ਦਾ ਗੁਰੂ ਉਨ੍ਹਾਂ ਦੇ ਗ੍ਰਹਿ ਵਿੱਚ ਸਿੱਖਿਆ ਦੇਣ ਨੂੰ ਜਾਂਦਾ ਹੈ।
Fareedkot Teekaਜੋ ਗੁਰੂ ਹੈਂ, ਸੋ ਘਰੋਂ ਮੇਂ ਸਿਖ੍ਯਾ ਦੇਨੇ ਕੋ ਜਾਤੇ ਹੈਂ॥
Prof. Sahib Singh(ਆਪਣੇ ਆਪ ਨੂੰ) ਗੁਰੂ (ਕਹਾਣ ਵਾਲੇ) (ਮਾਇਆ ਦੀ ਖ਼ਾਤਰ) ਚੇਲਿਆਂ ਦੇ ਘਰ ਵਿਚ ਸਿੱਖਿਆ ਦੇਣ ਜਾਂਦੇ ਹਨ।

ਪਦ ਅਰਥ ਗੁਰ ਜਾਹਿ = ਗੁਰੂ ਜਾਂਦੇ ਹਨ। ਘਰਿ = (ਚੇਲਿਆਂ ਦੇ) ਘਰ ਵਿਚ। ਦੀਖਿਆ = ਸਿੱਖਿਆ।

SikhNet (Spanish)y mira, el Guru va a sus hogares y los instruye.

ਇਸਤਰੀ ਪੁਰਖੈ; ਖਟਿਐ ਭਾਉ ॥

eisataree purakhai; khattiai bhaau |

Sant Singh KhalsaThe woman loves the man only for his wealth;
Manmohan SinghThe woman loves the man for his money,
Manmohan Singh (Punjabi)ਜ਼ਨਾਨੀ ਆਦਮੀ ਨੂੰ ਉਸ ਦੇ ਪੈਸੇ ਟੁਕੱਰ ਦੀ ਖਾਤਰ ਪਿਆਰ ਕਰਦੀ ਹੈ,
Fareedkot Teekaਇਸਤ੍ਰੀ ਕਾ ਪ੍ਰੇਮ ਪੁਰਖ ਮੇਂ ਤਬ ਹੋਤਾ ਜਬ ਧਨ ਕੋ ਖਟ ਕੇ ਲਿਆਵੈ॥
Prof. Sahib Singh(ਅਖਵਾਂਦੀ ਪਤਿਬ੍ਰਤਾ ਹੈ ਪਰ) ਇਸਤ੍ਰੀ ਦਾ ਆਪਣੇ ਪਤੀ ਨਾਲ ਪਿਆਰ ਤਾਂ ਹੀ ਹੈ ਜੇ ਉਹ ਖੱਟ ਕੇ ਲਿਆਵੇ,

ਪਦ ਅਰਥ ਪੁਰਖੈ ਭਾਉ = ਪਤੀ ਦਾ ਪਿਆਰ, ਪਤੀ ਨਾਲ ਪਿਆਰ।

SikhNet (Spanish)Algunas mujeres aman a sus hombres por su dinero;

ਭਾਵੈ ਆਵਉ; ਭਾਵੈ ਜਾਉ ॥

bhaavai aavau; bhaavai jaau |

Sant Singh Khalsathey come and go as they please.
Manmohan Singhotherwise she cares not, where from he comes and where he goes.
Manmohan Singh (Punjabi)ਨਹੀਂ ਤਾਂ ਉਹ ਪਰਵਾਹ ਨਹੀਂ ਕਰਦੀ ਕਿ ਉਹ ਕਿਧਰੋ ਆਉਂਦਾ ਹੈ ਤੇ ਕਿਧਰ ਨੂੰ ਜਾਂਦਾ ਹੈ।
Fareedkot Teekaਜੇ ਧਨ ਨਾ ਲਿਆਵੈ ਤੌ ਭਾਵੇਂ ਘਰ ਮੇਂ ਆਵੇ ਚਾਹੇ ਪਰਦੇਸ ਕੋ ਚਲਾ ਜਾਇ ਪ੍ਰੇਮ ਕਬੀ ਨਹੀਂ ਕਰਤੀ, ਉਲਟਾ ਕਹਿਤੀ ਹੈ ਕਿ ਇਸ ਮਖੱਟੂ ਕਾ ਹਮਨੇ ਕਿਆ ਦੇਖਿਆ ਹੈ॥
Prof. Sahib Singh(ਨਹੀਂ ਤਾਂ) ਪਤੀ ਚਾਹੇ ਘਰ ਆਵੇ ਚਾਹੇ ਚਲਾ ਜਾਏ (ਇਸਤ੍ਰੀ ਪਰਵਾਹ ਨਹੀਂ ਕਰਦੀ)।
SikhNet (Spanish)de otra forma no les interesa de dónde vienen ni a dónde van.

ਸਾਸਤੁ ਬੇਦੁ; ਨ ਮਾਨੈ ਕੋਇ ॥

saasat bed; na maanai koe |

Sant Singh KhalsaNo one obeys the Shaastras or the Vedas.
Manmohan SinghNo body obeys the Shastras and the Vedas.
Manmohan Singh (Punjabi)ਕੋਈ ਜਣਾ ਭੀ ਸ਼ਾਸਤਰਾਂ ਤੇ ਵੇਦਾਂ ਨੂੰ ਨਹੀਂ ਮੰਨਦਾ।
Fareedkot Teekaਸ਼ਾਸਤ੍ਰ ਔ ਬੇਦੋਂ ਕੋ ਕੋਈ ਨਹੀਂ ਮਾਨਤਾ॥
Prof. Sahib Singh(ਬ੍ਰਾਹਮਣ ਦਾ ਹਾਲ ਤੱਕੋ) ਕੋਈ ਭੀ ਵੇਦ ਸ਼ਾਸਤ੍ਰ ਨਹੀਂ ਮੰਨ ਰਿਹਾ,
SikhNet (Spanish)Nadie acepta la autoridad de los Vedas

ਆਪੋ ਆਪੈ ਪੂਜਾ ਹੋਇ ॥

aapo aapai poojaa hoe |

Sant Singh KhalsaEveryone worships himself.
Manmohan SinghEveryone worships but himself.
Manmohan Singh (Punjabi)ਹਰ ਕੋਈ ਕੇਵਲ ਆਪਣੇ ਆਪ ਨੂੰ ਹੀ ਪੂਜਦਾ ਹੈ।
Fareedkot Teekaਆਪੋ ਆਪ ਹੀ ਪੂਜਾ ਦੇ ਲੇਣੇ ਵਾਲੇ ਹੋ ਬੈਠਤੇ ਹੈਂ, ਭਾਵ ਸ਼ਾਸਤ੍ਰ ਕੀ ਰੀਤੀ ਸੇ ਰਹਤ ਮਨ ਦੀ ਮਰਜੀ ਅਨੁਸਾਰ ਵਰਤਤੇ ਹੈਂ॥
Prof. Sahib Singhਆਪੋ ਆਪਣੀ ਗ਼ਰਜ਼ ਦੀ ਹੀ ਪੂਜਾ ਹੋ ਰਹੀ ਹੈ।

ਪਦ ਅਰਥ ਆਪੋ ਆਪੈ ਪੂਜਾ = ਆਪੋ ਆਪਣੀ ਗ਼ਰਜ਼ ਦੀ ਪੂਜਾ।

SikhNet (Spanish)o de los Shastras y todos se alaban a sí mismos.

ਕਾਜੀ ਹੋਇ ਕੈ; ਬਹੈ ਨਿਆਇ ॥

kaajee hoe kai; bahai niaae |

Sant Singh KhalsaBecoming judges, they sit and administer justice.
Manmohan SinghBecoming a judge, he sits to administer justice.
Manmohan Singh (Punjabi)ਜੱਜ ਬਣ ਕੇ ਉਹ ਇਨਸਾਫ ਕਰਨ ਨੂੰ ਬੈਠਦਾ ਹੈ।
Fareedkot Teeka(ਕਾਜੀ) ਨਿਆਇ ਕਰਨੇ ਵਾਲਾ ਹੋਇਕੇ ਬੈਠਤਾ ਹੈ॥
Prof. Sahib Singhਕਾਜ਼ੀ ਬਣ ਕੇ (ਦੂਜਿਆਂ ਦਾ) ਨਿਆਂ ਕਰਨ ਬੈਠਦਾ ਹੈ,

ਪਦ ਅਰਥ ਨਿਆਇ = ਨਿਆਂ ਕਰਨ ਲਈ।

SikhNet (Spanish)El Quazi se sienta a juzgar, pero a otros;

ਫੇਰੇ ਤਸਬੀ; ਕਰੇ ਖੁਦਾਇ ॥

fere tasabee; kare khudaae |

Sant Singh KhalsaThey chant on their malas, and call upon God.
Manmohan SinghHe tells the rosary and mutters God's Name.
Manmohan Singh (Punjabi)ਉਹ ਮਾਲਾ ਫੇਰਦਾ ਹੈ ਅਤੇ ਅੱਲਾ ਅੱਲਾ ਆਖਦਾ ਹੈ।
Fareedkot Teekaਹਾਥ ਸੇ ਤੌ ਤਸਥੀ ਫੇਰਤਾ ਹੈ ਮੁਖ ਸੇ ਖੁਦਾਇ ਖੁਦਾਇ ਕਰਤਾ ਹੈ॥
Prof. Sahib Singhਤਸਬੀ ਫੇਰਦਾ ਹੈ ਖ਼ੁਦਾ ਖ਼ੁਦਾ ਆਖਦਾ ਹੈ,
SikhNet (Spanish)reza el rosario y repite el nombre de Alá.

ਵਢੀ ਲੈ ਕੈ; ਹਕੁ ਗਵਾਏ ॥

vadtee lai kai; hak gavaae |

Sant Singh KhalsaThey accept bribes, and block justice.
Manmohan SinghTaking bribe, he does injustice.
Manmohan Singh (Punjabi)ਰਿਸ਼ਵਤ ਲੈ ਕੇ ਉਹ ਬੇਇਨਸਾਫੀ ਕਰਦਾ ਹੈ।
Fareedkot Teekaਵਢੀ ਲੈ ਕਰ ਕੇ (ਹਕੁ) ਸਚ ਬਾਤ ਕੋ ਗਵਾਇ ਦੇਤਾ ਹੈ॥
Prof. Sahib Singh(ਪਰ ਨਿਆਂ ਕਰਨ ਵੇਲੇ) ਵੱਢੀ ਲੈ ਕੇ (ਦੂਜੇ ਦਾ) ਹੱਕ ਮਾਰਦਾ ਹੈ,
SikhNet (Spanish)¿Qué justicia puede dar si sus manos están grasosas?

ਜੇ ਕੋ ਪੁਛੈ; ਤਾ ਪੜਿ ਸੁਣਾਏ ॥

je ko puchhai; taa parr sunaae |

Sant Singh KhalsaIf someone asks them, they read quotations from their books.
Manmohan SinghIf someone asks him, then he quotes and reads out some aphorism.
Manmohan Singh (Punjabi)ਜੇਕਰ ਕੋਈ ਜਣਾ ਪੁੱਛੇ, ਤਦ ਉਹ ਕੋਈ ਨਾਂ ਕੋਈ ਹਵਾਲਾ ਪੜ੍ਹ ਸੁਣਾਉਂਦਾ ਹੈ।
Fareedkot Teekaਜੇ ਕੋਈ ਉਸ ਕਾਜੀ ਕੋ ਪੂਛੇ ਤੁਮਨੇ ਇਹ ਕਿਆ ਕੀਆ, ਤਾਂ ਉਸ ਕੋ ਪੜ ਸੁਨਾਵਤਾ ਹੈ ਅਰਥਾਤ ਕਾਨੂਨ ਕਾ ਮਸਲਾ ਕੁਰਾਨ ਕੇ ਸਪਾਰੇ ਨਿਕਾਲ ਕਰ ਸੁਨਾਵਤਾ ਹੈ। ਮਨ ਸੇ ਔਰ ਉਲਟਾ ਅਰਥ ਕਰ ਲੇਤਾ ਹੈ॥
Prof. Sahib Singhਜੇ ਕੋਈ (ਉਸ ਦੇ ਇਸ ਕੰਮ ਤੇ) ਇਤਰਾਜ਼ ਕਰੇ ਤਾਂ (ਕੋਈ ਨ ਕੋਈ ਸ਼ਰ੍ਹਾ ਦੀ ਗੱਲ) ਪੜ੍ਹ ਕੇ ਸੁਣਾ ਦੇਂਦਾ ਹੈ।
SikhNet (Spanish)Si alguien pregunta ¿por qué?, él repite los capítulos y los versos del Corán.

ਤੁਰਕ ਮੰਤ੍ਰੁ; ਕਨਿ ਰਿਦੈ ਸਮਾਹਿ ॥

turak mantru; kan ridai samaeh |

Sant Singh KhalsaThe Muslim scriptures are in their ears and in their hearts.
Manmohan SinghThe Muslim creed permeates the ears and the hearts of the Hindus.
Manmohan Singh (Punjabi)ਮੁਸਲਮਾਨੀ ਕਲਮਾਂ ਹਿੰਦੂਆਂ ਦੇ ਕੰਨਾਂ ਅਤੇ ਦਿਲਾਂ ਵਿੱਚ ਰਮ ਰਿਹਾ ਹੈ।
Fareedkot Teekaਹਿੰਦੂ ਜਬ ਫਾਰਸੀ ਪੜਨ ਲਗਤਾ ਹੈ ਤਬ (ਤੁਰਕ ਮੰਤ੍ਰੁ) ਕਲਮਾ ਜੋ ਹੈ ਤਿਸ ਕੋ ਪਹਿਲੇ ਕਾਨ ਮੇਂ ਸੁਨਾਵਤੇ ਹੈਂ। ਕੰਨ ਦੁਆਰੇ ਓਹੀ ਮੰਤ੍ਰ ਰਿਦੇ ਮੇਂ ਸਮਾਇ ਜਾਤਾ ਹੈ ਔਰ ਹਿੰਦੂ ਮੁਨਸ਼ੀਓਂ ਦਾ ਏਹੁ ਹਾਲ ਹੈ॥
Prof. Sahib Singh(ਹਿੰਦੂ ਆਗੂਆਂ ਦਾ ਹਾਲ ਤੱਕੋ, ਆਪਣੇ) ਕੰਨ ਤੇ ਹਿਰਦੇ ਵਿਚ (ਤਾਂ) ਤੁਰਕ (ਹਾਕਮਾਂ) ਦਾ ਹੁਕਮ ਟਿਕਾਈ ਰੱਖਦੇ ਹਨ,

ਪਦ ਅਰਥ ਤੁਰਕ ਮੰਤ੍ਰੁ = ਤੁਰਕ (ਹਾਕਮ) ਦਾ ਮੰਤ੍ਰ। ਕਨਿ = ਕੰਨ ਵਿਚ। ਸਮਾਹਿ = ਟਿਕਾ ਰੱਖਦੇ ਹਨ।

SikhNet (Spanish)El Kalima de los turcos está en sus mentes y sus oídos,

ਲੋਕ ਮੁਹਾਵਹਿ; ਚਾੜੀ ਖਾਹਿ ॥

lok muhaaveh; chaarree khaeh |

Sant Singh KhalsaThey plunder the people, and engage in gossip and flattery.
Manmohan SinghThey plunder people and indulge in back-biting.
Manmohan Singh (Punjabi)ਉਹ ਲੋਕਾਂ ਨੂੰ ਲੁਟਦੇ ਹਨ ਅਤੇ ਚੁਗਲੀ ਕਰਦੇ ਹਨ।
Fareedkot Teekaਔਰ ਲੋਕੋਂ ਕੋ (ਚਾੜੀ) ਚੁਗਲੀ ਖਾ ਕੇ ਵਾ ਉਸਤਤੀ ਕਰ ਕੇ ਲੁਟਾਇ ਦੇਤੇ ਹੈਂ। ਹੇ ਰਾਜਾ ਸਾਹਿਬ ਜੀ! ਜੇ ਅਮਕੇ ਪਾਸੋਂ ਆਪ ਹਜਾਰ ਰੁਪਯਾ ਲੈ ਲਓ ਤੇ ਉਸ ਕੇ ਆਗੇ ਤੌ ਕਾਨ ਕੀ ਮੈਲ ਹੈ ਵਹੁ ਬਡਾ ਧਨਾਢ ਹੈ॥
Prof. Sahib Singhਲੋਕਾਂ ਨੂੰ ਲੁਟਾਂਦੇ ਹਨ ਉਹਨਾਂ ਦੀ ਚੁਗ਼ਲੀ (ਹਾਕਮਾਂ ਪਾਸ) ਕਰਦੇ ਹਨ।

ਪਦ ਅਰਥ ਮੁਹਾਵਹਿ = ਲੁਟਾਂਦੇ ਹਨ। ਚਾੜੀ = ਚੁਗ਼ਲੀ।

SikhNet (Spanish)pero ellos engañan a la gente y critican por detrás.

ਚਉਕਾ ਦੇ ਕੈ; ਸੁਚਾ ਹੋਇ ॥

chaukaa de kai; suchaa hoe |

Sant Singh KhalsaThey anoint their kitchens to try to become pure.
Manmohan SinghThey plaster their cooking-square to become pure.
Manmohan Singh (Punjabi)ਪਵਿੱਤਰ ਲਈ ਉਹ ਆਪਣੇ ਚੌਕੇ ਨੂੰ ਲਿੱਪਦੇ ਹਨ।
Fareedkot Teekaਚੌਕਾ ਦੇ ਕੇ ਸੁਚਾ ਹੋਤਾ ਹੈ, ਭਾਵ ਚੌਕੇ ਮਾਤ੍ਰ ਤੇ ਆਪ ਕੋ ਪਵਿਤ੍ਰ ਮਾਨਤਾ ਹੈ॥
Prof. Sahib Singh(ਨਿਰਾ) ਚੌਕਾ ਦੇ ਕੇ ਹੀ ਜੋ ਸੁੱਚਾ ਬਣਿਆ ਫਿਰਦਾ ਹੈ,
SikhNet (Spanish)Otros aplanan sus cocinas y las arreglan,

ਐਸਾ ਹਿੰਦੂ; ਵੇਖਹੁ ਕੋਇ ॥

aisaa hindoo; vekhahu koe |

Sant Singh KhalsaBehold, such is the Hindu.
Manmohan SinghSuch is the Hindu. Let anyone see it.
Manmohan Singh (Punjabi)ਐਹੋ ਜੇਹਾ ਹੈ ਹਿੰਦੂ, ਕੋਈ ਜਣਾ ਇਸ ਨੂੰ ਦੇਖ ਭਾਲ ਲਵੇ।
Fareedkot Teekaਹਿੰਦੂ ਐਸਾ ਹੈ ਭਾਵੇਂ ਕੋਈ ਦੇਖ ਲਓ॥
Prof. Sahib Singhਵੇਖੋ ਐਸੇ ਹਿੰਦੂ ਵਲ!
SikhNet (Spanish)pero no por eso garantizan la pureza; mira, así es el hindú.

ਜੋਗੀ ਗਿਰਹੀ; ਜਟਾ ਬਿਭੂਤ ॥

jogee girahee; jattaa bibhoot |

Sant Singh KhalsaThe Yogi, with matted hair and ashes on his body, has become a householder.
Manmohan SinghThe Yogi, with matted hair and ashes on his body is like a householder.
Manmohan Singh (Punjabi)ਜਟਾ ਸੰਯੁਕਤ ਅਤੇ ਦੇਹ ਤੇ ਸੁਆਹ ਮਲੀ ਹੋਈ ਸੁਆਹ ਵਾਲਾ ਯੋਗੀ ਇਕ ਗ੍ਰਹਿਸਤੀ ਵਰਗਾ ਹੈ।
Fareedkot Teekaਕਲਜੁਗ ਕੇ ਜੋ ਜੋਗੀ ਹੈਂ, ਜੋ ਗਰਸਤੀ ਹੈਂ, ਜਟਾਂ ਸਿਰ ਪਰ ਧਾਰੀ ਹੂਈ ਹੈਂ ਪੁਨਾ ਬਿਭੂਤੀ ਲਾਗ ਰਹੀ ਹੈ॥
Prof. Sahib Singhਜੋਗੀ ਨੇ ਜਟਾਂ ਰੱਖੀਆਂ ਹੋਈਆਂ ਹਨ, ਸੁਆਹ ਭੀ ਮਲੀ ਹੋਈ ਹੈ,

ਪਦ ਅਰਥ ਗਿਰਹੀ = ਗ੍ਰਿਹਸਤੀ। ਬਿਭੂਤ = ਸੁਆਹ।

SikhNet (Spanish)El Yogui, el errante de pelo engreñado y cenizas en el cuerpo,

ਆਗੈ ਪਾਛੈ; ਰੋਵਹਿ ਪੂਤ ॥

aagai paachhai; roveh poot |

Sant Singh KhalsaThe children weep in front of him and behind him.
Manmohan SinghThe children weep before and after him.
Manmohan Singh (Punjabi)ਬੱਚੇ ਉਸ ਦੇ ਅਗਾੜੀ ਤੇ ਪਛਾੜੀ ਰੋਂਦੇ ਹਨ।
Fareedkot Teekaਭੇਖ ਤੌ ਵਿਰਕਤੋਂ ਕਾ ਹੈ ਪੁਨਃ ਜਬ ਕਹੀਂ ਚਲਤੀ ਹੈਂ ਤੌ ਤਿਨ ਕੇ ਆਗੇ ਪਾਛੇ ਪੂਤ ਰੋਵਤੇ ਹੀ ਨਜਰ ਆਵਤੇ ਹੈਂ॥
Prof. Sahib Singhਪਰ ਹੈ ਗ੍ਰਿਹਸਤੀ, ਉਸ ਦੇ ਅੱਗੇ ਪਿੱਛੇ ਅੰਞਾਣੇ ਰੋਂਦੇ ਫਿਰਦੇ ਹਨ।
SikhNet (Spanish)se ha vuelto un sostenedor de hogar, los niños lloran frente y detrás de él,

ਜੋਗੁ. ਨ ਪਾਇਆ; ਜੁਗਤਿ ਗਵਾਈ ॥

jog. na paaeaa; jugat gavaaee |

Sant Singh KhalsaHe does not attain Yoga - he has lost his way.
Manmohan SinghHe obtains not Yoga, for the has missed the way.
Manmohan Singh (Punjabi)ਉਸਨੂੰ ਯੋਗ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਉਹ ਰਾਹੋਂ ਉਕੱ ਗਿਆ ਹੈ।
Fareedkot Teekaਭਗਵਤ ਮੇਂ ਜੁੜਨਾਂ ਤੌ ਪ੍ਰਵਿਰਤੀ ਮੇਂ ਪਾਯਾ ਨਹੀਂ ਜੋ ਗੁਰੋਂ ਨੇ ਜੋਗ ਕੀ ਜੁਗਤੀ ਸਿਖਾਈ ਸੀ ਓਹ ਭੀ ਗਵਾਇ ਲਈ, ਭਾਵ ਮੰਤ੍ਰ ਭੀ ਭੂਲ ਗਿਆ॥
Prof. Sahib Singhਜੋਗ-ਮਾਰਗ ਭੀ ਨਾਹ ਲੱਭਾ ਤੇ ਜੀਉਣ ਦੀ ਜੁਗਤਿ ਭੀ ਗਵਾ ਬੈਠਾ ਹੈ।
SikhNet (Spanish)pero no obtiene el Estado de Yoga, pues no conoce el Sendero.

ਕਿਤੁ ਕਾਰਣਿ; ਸਿਰਿ ਛਾਈ ਪਾਈ ॥

kit kaaran; sir chhaaee paaee |

Sant Singh KhalsaWhy does he apply ashes to his forehead?
Manmohan SinghWhat for has he put ashes on his head?
Manmohan Singh (Punjabi)ਕਿਸ ਵਾਸਤੇ ਉਸ ਨੇ ਆਪਣੇ ਸਿਰ ਵਿੱਚ ਸੁਆਹ ਪਾਈ ਹੈ?
Fareedkot Teekaਕਿਸ ਵਾਸਤੇ ਜੋਗੀ ਨੇ ਸਿਰ ਪਰ ਸੁਆਹ ਪਾਈ, ਭਾਵ ਭੁਖ ਕਿਉਂ ਧਾਰਣੁ ਕੀਆ?
Prof. Sahib Singhਸਿਰ ਉਤੇ ਸੁਆਹ ਉਸ ਨੇ ਕਾਹਦੇ ਲਈ ਪਾਈ ਹੈ?

ਪਦ ਅਰਥ ਸਿਰਿ = ਸਿਰ ਉਤੇ। ਛਾਈ = ਸੁਆਹ।

SikhNet (Spanish)¿Por qué entonces se untan cenizas sobre su frente?

ਨਾਨਕ; ਕਲਿ ਕਾ ਏਹੁ ਪਰਵਾਣੁ ॥

naanak; kal kaa ehu paravaan |

Sant Singh KhalsaO Nanak, this is the sign of the Dark Age of Kali Yuga;
Manmohan SinghNanak, this is the sign of the Darkage,
Manmohan Singh (Punjabi)ਨਾਨਕ, ਕਲਜੁੱਗ ਦੀ ਇਹ ਨਿਸ਼ਾਨੀ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਲਿਯੁਗ ਕਾ ਲਖਣ ਤੌ ਇਹ (ਪਰਵਾਣੁ) ਨਿਸਚੇ ਹੈ॥
Prof. Sahib Singhਹੇ ਨਾਨਕ! ਇਹ ਹੈ ਕਲਿਜੁਗ ਦਾ ਪ੍ਰਭਾਵ,

ਪਦ ਅਰਥ ਪਰਵਾਣੁ = ਮਾਪ, ਪ੍ਰਭਾਵ।

SikhNet (Spanish)Oh, dice Nanak, este es el signo de la Era oscura de Kali Yug,

ਆਪੇ ਆਖਣੁ; ਆਪੇ ਜਾਣੁ ॥੧॥

aape aakhan; aape jaan |1|

Sant Singh Khalsaeveryone says that he himself knows. ||1||
Manmohan Singhthat everyone says that he himself knows everything.
Manmohan Singh (Punjabi)ਕਿ ਹਰ ਕੋਈ ਆਖਦਾ ਹੈ ਕਿ ਉਹ ਖੁਦ ਪੀ ਸਾਰਾ ਕੁਛ ਜਾਣਦਾ ਹੈ।
Fareedkot Teekaਆਪ ਹੀ (ਆਖਣੁ) ਪ੍ਰਸਨ ਕਰਤੇ ਹੈਂ ਉਸ ਕਾ ਆਪ ਹੀ ਉਤਰ ਜਾਨਤੇ ਹੈਂ, ਭਾਵ ਜਾਣ ਕਰ ਦੂਸਰੇ ਕਾ ਮਾਨ ਭੰਗ ਕਰਨ ਲੀਏ ਪ੍ਰਸਨ ਕਰਤੇ ਹੈਂ॥੧॥
Prof. Sahib Singhਕਿ ਕਲਿਜੁਗ ਆਪ ਹੀ (ਭਾਵ, ਕਲਿਜੁਗੀ ਸੁਭਾਵ ਵਾਲਾ ਬੰਦਾ ਆਪ ਹੀ) ਚੌਧਰੀ ਹੈ ਤੇ ਆਪ ਹੀ ਆਪਣੀ ਕਰਤੂਤ ਦੀ ਵਡਿਆਈ ਕਰਨ ਵਾਲਾ ਹੈ ॥੧॥

ਪਦ ਅਰਥ ਆਖਣੁ = ਆਖਣ ਵਾਲਾ, ਚੌਧਰੀ। ਜਾਣੁ = ਜਾਣਨ ਵਾਲਾ, ਕਦਰ ਕਰਨ ਵਾਲਾ, ਵਡਿਆਈ ਕਰਨ ਵਾਲਾ ॥੧॥

* ਨੋਟ: ਇਸ ਸ਼ਲੋਕ ਵਿਚ ਉਹਨਾਂ ਲੋਕਾਂ ਦੀ ਹਾਲਤ ਦੱਸੀ ਹੈ ਜੋ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਹਨ, ਪਰ ਜੀਵਨ ਅੰਦਰੋਂ ਮਾੜਾ ਹੈ।

SikhNet (Spanish)ahí todos dicen que saben.(1)

Open this shabad →

Shabad Guru Nanak Dev Ji Raag Raamkalee continues on Ang 952

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl, Guru Nanak, Primer Canal Divino.

ਹਿੰਦੂ ਕੈ ਘਰਿ. ਹਿੰਦੂ ਆਵੈ ॥

hindoo kai ghar. hindoo aavai |

Sant Singh KhalsaThe Hindu comes to the house of a Hindu.
Manmohan SinghThe Hindu comes to the house of the Hindu.
Manmohan Singh (Punjabi)ਹਿੰਦੂ ਦੇ ਗ੍ਰਹਿ ਵਿੱਚ ਹਿੰਦੂ ਆਉਂਦਾ ਹੈ।
Fareedkot Teekaਖਤ੍ਰੀ ਹਿੰਦੂ ਕੇ ਘਰ ਬ੍ਰਾਹਮਣ ਹਿੰਦੂ ਆਵਤਾ ਹੈ॥
Prof. Sahib Singh(ਕਿਸੇ ਖਤ੍ਰੀ ਆਦਿਕ) ਹਿੰਦੂ ਦੇ ਘਰ ਵਿਚ ਬ੍ਰਾਹਮਣ ਆਉਂਦਾ ਹੈ,

ਪਦ ਅਰਥ ਹਿੰਦੂ = (ਭਾਵ) ਬ੍ਰਾਹਮਣ।

SikhNet (Spanish)El hindú entra sólo en la casa del hindú

ਸੂਤੁ ਜਨੇਊ; ਪੜਿ ਗਲਿ ਪਾਵੈ ॥

soot janeaoo; parr gal paavai |

Sant Singh KhalsaHe puts the sacred thread around his neck and reads the scriptures.
Manmohan SinghChanting the sermon, he puts on the yarn-sacred thread on the boy's neck.
Manmohan Singh (Punjabi)ਮੰਤ੍ਰ ਪੜ੍ਹ ਕੇ ਉਹ ਧਾਗੇ ਦਾ ਜੰਝੂ ਮੁੰਡੇ ਦੀ ਗਰਦਨ ਦੁਆਲੇ ਪਾ ਦਿੰਦਾ ਹੈ।
Fareedkot Teekaਮੰਤਰ ਪੜਕੈ ਸੂਤ ਕਾ ਜਨੇਊ ਗਲ ਮੇਂ ਪਾਇ ਦੇਤਾ ਹੈ॥
Prof. Sahib Singhਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ) ਗਲ ਵਿਚ ਧਾਗਾ ਜਨੇਊ ਪਾ ਦੇਂਦਾ ਹੈ।

ਪਦ ਅਰਥ ਪੜਿ = (ਮੰਤ੍ਰ ਆਦਿਕ) ਪੜ੍ਹ ਕੇ।

SikhNet (Spanish)y se cuelga el hilo sagrado alrededor del cuello, lee las escrituras, usa el hilo,

ਸੂਤੁ ਪਾਇ; ਕਰੇ ਬੁਰਿਆਈ ॥

soot paae; kare buriaaee |

Sant Singh KhalsaHe puts on the thread, but does evil deeds.
Manmohan SinghPutting on the thread, he commits sins.
Manmohan Singh (Punjabi)ਜੰਝੂ ਪਾ ਕੇ ਉਹ ਪਾਪ ਕਮਾਉਂਦਾ ਹੈ।
Fareedkot Teekaਸੂਤ ਕੋ ਪਾਇ ਕਰ ਬੁਰਿਆਈ ਕਰਤਾ ਹੈ॥
Prof. Sahib Singh(ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ ਮੰਦ-ਕਰਮ ਕਰੀ ਜਾਂਦਾ ਹੈ।
SikhNet (Spanish)pero sigue haciendo maldades,

ਨਾਤਾ ਧੋਤਾ; ਥਾਇ. ਨ ਪਾਈ ॥

naataa dhotaa; thaae. na paaee |

Sant Singh KhalsaHis cleansings and washings will not be approved.
Manmohan SinghFor his ablutions and washings, he is approved not.
Manmohan Singh (Punjabi)ਆਪਣੇ ਨ੍ਹਾਉਣ ਅਤੇ ਧੋਣ ਦੇ ਬਾਵਜੂਦ ਉਹ ਸਾਈਂ ਦੇ ਦਰ ਕਬੂਲ ਨਹੀਂ ਪੈਂਦਾ।
Fareedkot Teekaਤਿਸ ਕਾ ਨਾਤਾ ਔ ਬਸਤ੍ਰ ਧੋਤਾ ਕੋਈ ਥਾਇ ਨਹੀਂ ਪੜਤਾ ਹੈ॥
Prof. Sahib Singh(ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ ਨਹੀਂ ਹੋ ਜਾਂਦਾ।

ਪਦ ਅਰਥ ਥਾਇ ਨ ਪਾਈ = ਕਬੂਲ ਨਹੀਂ ਹੁੰਦਾ।

SikhNet (Spanish)y después de todas sus abluciones, no es aprobado por Dios.

ਮੁਸਲਮਾਨੁ ਕਰੇ ਵਡਿਆਈ ॥

musalamaan kare vaddiaaee |

Sant Singh KhalsaThe Muslim glorifies his own faith.
Manmohan SinghThe Muslim praises his faith.
Manmohan Singh (Punjabi)ਮੁਸਲਿਮ ਆਪਣੇ ਦੀਨ ਦੀ ਤਰੀਫ ਕਰਦਾ ਹੈ।
Fareedkot Teekaਜੋ ਮੁਸਲਮੀਨ ਹੈ ਅਪਨੇ ਦੀਨ ਕੀ ਵਡਿਆਈ ਕਰਤਾ ਹੈ॥
Prof. Sahib Singhਮੁਸਲਮਾਨ ਮਨੁੱਖ (ਦੀਨ ਦੀ) ਵਡਿਆਈ ਕਰਦਾ ਹੈ,
SikhNet (Spanish)El musulmán glorifica su fe,

Open this shabad (21 lines, Angs 951-952) →

Ang 951 of 1430