ੴ

ਸਿੱਖਬਾਣੀ · SikhBani

ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥

guroo jinaa kaa andhulaa sikh bhee andhe karam karen
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 951 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Slok Mejl Guru Amar Das, Tercer Canal Divino.

ਗੁਰੂ ਜਿਨਾ ਕਾ ਅੰਧੁਲਾ; ਸਿਖ ਭੀ ਅੰਧੇ ਕਰਮ ਕਰੇਨਿ ॥

guroo jinaa kaa andhulaa; sikh bhee andhe karam karen |

Sant Singh KhalsaThe disciples whose teacher is blind, act blindly as well.
Manmohan SinghThe disciples, whose spiritual preceptor is blind, too, do the blind deeds.
Manmohan Singh (Punjabi)ਚੇਲੇ, ਜਿਨ੍ਹਾਂ ਦਾ ਰੂਹਾਨੀ ਰਹਿਬਰ ਅੰਨ੍ਹਾਂ ਹੈ; ਉਹ ਭੀ ਅੰਨ੍ਹੇ ਹੀ ਕੰਮ ਕਰਦੇ ਹਨ।
Fareedkot Teekaਗੁਰੂ ਜਿਨੋਂ ਕਾ ਅਗ੍ਯਾਨੀ ਹੋਵੇਗਾ ਉਸ ਕੇ ਸਿਖ ਭੀ ਅੰਧੇ, ਭਾਵ ਮੰਦ ਕਰਮ ਕਰਨਗੇ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਗੁਰੂ (ਆਪ) ਅਗਿਆਨੀ ਅੰਨ੍ਹਾ ਹੈ ਉਹ ਸਿੱਖ ਭੀ ਅੰਨ੍ਹੇ ਕੰਮ (ਭਾਵ, ਮੰਦੇ ਕੰਮ) ਹੀ ਕਰਦੇ ਹਨ।
SikhNet (Spanish)Los que son guiados por un ciego, caminan en la oscuridad, hablan falsedades y banalidades;

ਓਇ ਭਾਣੈ ਚਲਨਿ ਆਪਣੈ; ਨਿਤ ਝੂਠੋ ਝੂਠੁ ਬੋਲੇਨਿ ॥

oe bhaanai chalan aapanai; nit jhoottho jhootth bolen |

Sant Singh KhalsaThey walk according to their own wills, and continually speak falsehood and lies.
Manmohan SinghThey walk in their own will and ever utter the grossest falsehood.
Manmohan Singh (Punjabi)ਉਹ ਆਪਣੀ ਨਿਜੱ ਦੀ ਰਜ਼ਾ ਮਰਜ਼ੀ ਅੰਦਰ ਟੁਰਦੇ ਹਨ ਅਤੇ ਸਦੀਵ ਕੋਰਾ ਕੂੜ ਹੀ ਬਕਦੇ ਹਨ।
Fareedkot Teekaਵਹੁ ਅਪਨੇ ਮਨ ਕੇ (ਭਾਣੈ) ਫੁਰਨੇ ਅਨੁਸਾਰ ਚਲਤੇ ਹੈਂ, ਇਸੀ ਤੇ ਵਹੁ ਮਨਮੁਖ ਕਹੀਤੇ ਹੈਂ ਅਰ ਨਿਤ ਝੂਠ ਹੀ ਝੂਠ ਬੋਲਤੇ ਹੈਂ॥
Prof. Sahib Singh(ਅੰਨ੍ਹੇ ਗੁਰੂ ਦੇ) ਉਹ (ਸਿੱਖ) ਆਪਣੀ ਮਰਜ਼ੀ ਦੇ ਮਗਰ ਲੱਗਦੇ ਹਨ, ਤੇ ਸਦਾ ਝੂਠ ਬੋਲਦੇ ਹਨ।
SikhNet (Spanish)cumplen sólo su voluntad.

ਕੂੜੁ ਕੁਸਤੁ ਕਮਾਵਦੇ; ਪਰ ਨਿੰਦਾ ਸਦਾ ਕਰੇਨਿ ॥

koorr kusat kamaavade; par nindaa sadaa karen |

Sant Singh KhalsaThey practice falsehood and deception, and endlessly slander others.
Manmohan SinghThey practise falsehood and deception and ever slander others.
Manmohan Singh (Punjabi)ਉਹ ਝੂਠ ਅਤੇ ਛਲ ਫਰੇਬ ਦੀ ਕਿਰਤ ਕਰਦੇ ਹਨ ਅਤੇ ਹਮੇਸ਼ਾਂ ਹੋਰਨਾਂ ਤੋਂ ਦੂਸ਼ਨ ਲਾਉਂਦੇ ਹਨ।
Fareedkot Teekaਵਹੁ ਝੂਠ ਔ (ਕੁਸਤੁ) ਖੋਟਾ ਹਠੁ ਕਮਾਵਤੇ ਹੈਂ ਪੁਨਾ ਪਰ ਨਿੰਦਾ ਹੀ ਸਦਾ ਕਰਤੇ ਹੈਂ॥
Prof. Sahib Singhਝੂਠ ਤੇ ਠੱਗੀ ਕਮਾਂਦੇ ਹਨ, ਸਦਾ ਦੂਜਿਆਂ ਦੀ ਨਿੰਦਿਆ ਕਰਦੇ ਹਨ;
SikhNet (Spanish)Practican el vicio y calumnian a otros;

ਓਇ ਆਪਿ ਡੁਬੇ ਪਰ ਨਿੰਦਕਾ; ਸਗਲੇ ਕੁਲ ਡੋਬੇਨਿ ॥

oe aap ddube par nindakaa; sagale kul ddoben |

Sant Singh KhalsaSlandering others, they drown themselves, and drown all their generations as well.
Manmohan SinghThose great slanderers are them-selves drowned and they ruin all their families.
Manmohan Singh (Punjabi)ਉਹ ਵੱਡੇ ਨਿੰਦਕ ਖੁਦ ਡੁੱਬ ਜਾਂਦੇ ਹਨ ਅਤੇ ਆਪਣੇ ਸਾਰੇ ਖਾਨਦਾਨਾਂ ਨੂੰ ਭੀ ਤਬਾਹ ਕਰ ਛੱਡਦੇ ਹਨ।
Fareedkot Teekaਵਹੁ ਪਰਨਿੰਦਕ ਆਪ ਡੂਬੇ ਹੈਂ ਔ ਸਾਰੇ ਕੁਲੋਂ ਕੋ ਭੀ ਡੋਬਤੇ ਹੈਂ॥
Prof. Sahib Singhਦੂਜਿਆਂ ਦੀ ਨਿੰਦਾ ਕਰਨ ਵਾਲੇ ਉਹ ਮਨੁੱਖ ਆਪ ਭੀ ਡੁੱਬਦੇ ਹਨ ਤੇ ਆਪਣੀਆਂ ਸਾਰੀਆਂ ਕੁਲਾਂ ਭੀ ਗ਼ਰਕ ਕਰਦੇ ਹਨ।

ਪਦ ਅਰਥ ਡਬੇਨਿ = ਅੱਖਰ 'ਡ' ਦੇ ਨਾਲ (ੁ) ਪੜ੍ਹਨਾ ਹੈ, ਉਂਞ ਅਸਲ ਲਫ਼ਜ਼ "ਡੋਬੇਨਿ" ਹੈ।

SikhNet (Spanish)esos calumniadores acaban ahogándose, y con ellos todo su linaje también.

ਨਾਨਕ. ਜਿਤੁ ਓਇ ਲਾਏ ਤਿਤੁ ਲਗੇ; ਉਇ ਬਪੁੜੇ ਕਿਆ ਕਰੇਨਿ ॥੨॥

naanak. jit oe laae tith lage; ue bapurre kiaa karen |2|

Sant Singh KhalsaO Nanak, whatever the Lord links them to, to that they are linked; what can the poor creatures do? ||2||
Manmohan SinghTo whatsoever the Lord yokes them, to that they remain yoked. What can those poor creatures do?
Manmohan Singh (Punjabi)ਜਿਸ ਕਿਸੇ ਨਾਲ ਸੁਆਮੀ ਉਨ੍ਹਾਂ ਨੂੰ ਜੋੜਦਾ ਹੈ ਉਸ ਨਾਲ ਹੀ ਉਹ ਜੁੜੇ ਰਹਿੰਦੇ ਹਨ। ਉਹ ਗਰੀਬ ਜੀਵ ਕੀ ਕਰ ਸਕਦੇ ਹਨ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਹਾਂ ਕਰਮੋਂ ਅਨੁਸਾਰ ਪਰਮੇਸਰ ਨੇ ਲਾਏ ਹੈਂ ਤਹਾਂ ਹੀ ਲਗੇ ਹੈਂ। ਓਇ ਵੀਚਾਰੇ ਕ੍ਯਾ ਕਰਨ ਉਨ ਕੇ ਕਛ ਅਖਤ੍ਯਾਰ ਨਹੀਂ ਹੈ॥੨॥
Prof. Sahib Singh(ਪਰ) ਹੇ ਨਾਨਕ! ਉਹ ਬਿਚਾਰੇ ਕਰਨ ਭੀ ਕੀਹ? ਜਿਧਰ ਉਹਨਾਂ ਨੂੰ (ਪ੍ਰਭੂ ਨੇ) ਲਾਇਆ ਹੈ ਉਹ ਓਧਰ ਹੀ ਲੱਗੇ ਹੋਏ ਹਨ ॥੨॥

ਪਦ ਅਰਥ ਜਿਤੁ = ਜਿਸ ਵਿਚ, ਜਿਸ ਪਾਸੇ। ਤਿਤੁ = ਉਸੇ ਵਿਚ ॥੨॥

SikhNet (Spanish)Dice Nanak, así como el Señor los ha puesto, así van; ¿qué más pueden hacer estas pobres criaturas?(2)
Answers quote the Granth verbatim with Ang citations. AI commentary is not Gurbani and not a religious ruling.