ੴ

ਸਿੱਖਬਾਣੀ · SikhBani

ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥

kaan ko tan dhan sanpat kaan kee kaa siau nehu lagaahee
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Saarang · Ang 1231 · 7 lines
Translations

ਸਾਰੰਗ ਮਹਲਾ ੯ ॥

saarang mahalaa 9 |

Sant Singh KhalsaSaarang, Ninth Mehl:
Manmohan SinghSarang 9th Guru.
Manmohan Singh (Punjabi)ਸਾਰੰਗ ਨੌਵੀ ਪਾਤਿਸ਼ਾਹੀ।
SikhNet (Spanish)Sarang, Mejl Guru Teg Bajadur, Noveno Canal Divino.

ਕਹਾ ਮਨ; ਬਿਖਿਆ ਸਿਉ ਲਪਟਾਹੀ ॥

kahaa man; bikhiaa siau lapattaahee |

Sant Singh KhalsaO mortal, why are you engrossed in corruption?
Manmohan SinghO my soul, why cling thou with sins?
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਪਾਪਾਂ ਨਾਲ ਕਿਉਂ ਚਿਮੜਦੀ ਹੈ?
Fareedkot Teekaਹੇ (ਮਨ) ਪਿਆਰੇ! ਕਿਸ ਵਾਸਤੇ ਵਿਸ਼ਿਓਂ ਕੇ ਸਾਥ ਲਪਟ ਰਹਾ ਹੈਂ?
Prof. Sahib Singhਹੇ ਮਨ! ਤੂੰ ਕਿਉਂ ਮਾਇਆ ਨਾਲ (ਹੀ) ਚੰਬੜਿਆ ਰਹਿੰਦਾ ਹੈ?

ਪਦ ਅਰਥ ਕਹਾ = ਕਿਉਂ? ਮਨ = ਹੇ ਮਨ! ਬਿਖਿਆ = ਮਾਇਆ। ਸਿਉ = ਨਾਲ। ਲਪਟਾਹੀ = ਚੰਬੜਿਆ ਹੋਇਆ ਹੈਂ।

SikhNet (Spanish)Oh mente mía, ¿por qué te has dejado envolver por el vicio?,

ਯਾ ਜਗ ਮਹਿ ਕੋਊ ਰਹਨੁ. ਨ ਪਾਵੈ; ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥

yaa jag meh koaoo rehan. na paavai; ik aaveh ik jaahee |1| rahaau |

Sant Singh KhalsaNo one is allowed to remain in this world; one comes, and another departs. ||1||Pause||
Manmohan SinghIn this world, no one is allowed to stay. One comes and another goes. Pause.
Manmohan Singh (Punjabi)ਇਸ ਜਹਾਨ ਅੰਦਰ ਕਿਸੇ ਨੂੰ ਠਹਿਰਨਾ ਨਹੀਂ ਮਿਲਦਾ ਇਕ ਆਉਂਦਾ ਅਤੇ ਇਕ ਟੁਰ ਜਾਂਦਾ ਹੈ। ਠਹਿਰਾਉ।
Fareedkot Teekaਇਸ ਸੰਸਾਰ ਮੇਂ ਕੋਈ ਰਹਿਨਾਂ ਨਹੀਂ ਪਾਵਤਾ ਹੈ, ਇਕ ਆਵਤਾ ਹੈ ਇਕ ਚਲਾ ਜਾਤਾ ਹੈ॥੧॥ ਰਹਾਉ ॥
Prof. Sahib Singh(ਵੇਖ) ਇਸ ਦੁਨੀਆ ਵਿਚ (ਸਦਾ ਲਈ) ਕੋਈ ਭੀ ਟਿਕਿਆ ਨਹੀਂ ਰਹਿ ਸਕਦਾ। ਅਨੇਕਾਂ ਜੰਮਦੇ ਰਹਿੰਦੇ ਹਨ, ਅਨੇਕਾਂ ਹੀ ਮਰਦੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਯਾ ਜਗ ਮਹਿ = ਇਸ ਜਗਤ ਵਿਚ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਆਵਹਿ = ਆਉਂਦੇ ਹਨ, ਜੰਮਦੇ ਹਨ। ਜਾਹੀ = ਜਾਂਦੇ ਹਨ, ਮਰਦੇ ਹਨ ॥੧॥ ਰਹਾਉ ॥

SikhNet (Spanish)cuando nada es permanente en este mundo y mientras uno llega, otro se va. (1-Pausa)

ਕਾਂ ਕੋ ਤਨੁ ਧਨੁ. ਸੰਪਤਿ ਕਾਂ ਕੀ; ਕਾ ਸਿਉ ਨੇਹੁ ਲਗਾਹੀ ॥

kaan ko tan dhan. sanpat kaan kee; kaa siau nehu lagaahee |

Sant Singh KhalsaWho has a body? Who has wealth and property? With whom should we fall in love?
Manmohan SinghWho has body and wealth? Who has property? With whom should one cultivate love?
Manmohan Singh (Punjabi)ਕਿਸਦਾ ਸਰੀਰ ਅਤੇ ਦੌਲਤ ਹੈ? ਕਿਸ ਦੀ ਜਾਇਦਾਦ ਹੈ? ਕੀਹਦੇ ਨਾਲ ਪ੍ਰਾਣੀ ਪਿਰਹੜੀ ਪਾਵੇ?
Fareedkot Teekaਕਿਸ ਕਾ ਤਨ ਅਰ ਧਨ ਹੈ ਪੁਨਹ ਸੰਪਦਾ ਕਿਸ ਕੀ ਹੈ, ਭਾਵ ਕਿਸੀ ਕੇ ਸਾਥ ਨਹੀਂ ਜਾਤੀ। ਤਾਂ ਤੇ ਤੂੰ ਕਿਸ ਮਿਥਿਆ ਬਿਭੂਤੀ ਕੇ ਸਾਥ ਪ੍ਰੇਮ ਲਗਾਵਤਾ ਹੈਂ?
Prof. Sahib Singhਹੇ ਮਨ! (ਵੇਖ) ਸਦਾ ਲਈ ਨਾਹ ਕਿਸੇ ਦਾ ਸਰੀਰ ਰਹਿੰਦਾ ਹੈ, ਨਾਹ ਧਨ ਰਹਿੰਦਾ ਹੈ, ਨਾਹ ਮਾਇਆ ਰਹਿੰਦੀ ਹੈ। ਤੂੰ ਕਿਸ ਨਾਲ ਪਿਆਰ ਬਣਾਈ ਬੈਠਾ ਹੈਂ?

ਪਦ ਅਰਥ ਕਾਂ ਕੋ = ਕਿਸ ਦਾ? ਸੰਪਤਿ = ਮਾਇਆ। ਕਾ ਸਿਉ = ਕਿਸ ਨਾਲ? ਨੇਹੁ = ਪਿਆਰ। ਲਗਾਹੀ = ਤੂੰ ਲਾ ਰਿਹਾ ਹੈਂ।

SikhNet (Spanish)¿De quien son las riquezas, el cuerpo y las posesiones?, y ¿por qué las amas tanto?

ਜੋ ਦੀਸੈ. ਸੋ ਸਗਲ ਬਿਨਾਸੈ; ਜਿਉ ਬਾਦਰ ਕੀ ਛਾਹੀ ॥੧॥

jo deesai. so sagal binaasai; jiau baadar kee chhaahee |1|

Sant Singh KhalsaWhatever is seen, shall all disappear, like the shade of a passing cloud. ||1||
Manmohan SinghWhatever comes to view, that all shall pass away like the shade of a cloud.
Manmohan Singh (Punjabi)ਜਿਹੜਾ ਕੁਛ ਭੀ ਦਿੱਸ ਆਉਂਦਾ ਹੈ ਉਹ ਸਮੂਹ ਬੱਦਲ ਦੀ ਛਾਂ ਦੀ ਮਾਨੰਦ ਅਲੋਪ ਹੋ ਜਾਵੇਗਾ।
Fareedkot Teekaਜੋ ਪ੍ਰਪੰਚ ਦ੍ਰਿਸ਼ਟ ਆਵਤਾ ਹੈ ਸਭ ਨਸ਼ਟ ਹੋ ਜਾਣੇ ਵਾਲਾ ਹੈ। ਦ੍ਰਿਸ਼ਟਾਂਤ: ਜੈਸੇ ਬਾਦਰ ਕੀ ਛਾਯਾ ਏਕ ਰਸ ਬਨੀ ਨਹੀਂ ਰਹਤੀ॥੧॥
Prof. Sahib Singhਜਿਵੇਂ ਬੱਦਲਾਂ ਦੀ ਛਾਂ ਹੈ, ਤਿਵੇਂ ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ ॥੧॥

ਪਦ ਅਰਥ ਸਗਲ = ਸਾਰਾ। ਬਿਨਾਸੈ = ਨਾਸ ਹੋ ਜਾਣ ਵਾਲਾ ਹੈ। ਬਦਰ = ਬੱਦਲ। ਛਾਹੀ = ਛਾਂ ॥੧॥

SikhNet (Spanish)Mira, todo lo que parece, se va, así como la sombra de las nubes. (1)

ਤਜਿ ਅਭਿਮਾਨੁ. ਸਰਣਿ ਸੰਤਨ ਗਹੁ; ਮੁਕਤਿ ਹੋਹਿ. ਛਿਨ ਮਾਹੀ ॥

taj abhimaan. saran santan gahu; mukat hohi. chhin maahee |

Sant Singh KhalsaAbandon egotism, and grasp the Sanctuary of the Saints; you shall be liberated in an instant.
Manmohan SinghAbandon thy ego, grasp the protection of the saints and thou shall be emancipated in a moment.
Manmohan Singh (Punjabi)ਤੂੰ ਆਪਣੀ ਹੰਗਤਾ ਛੱਡ ਕੇ ਸਾਧੂਆਂ ਦੀ ਪਨਾਹ ਪਕੜ ਅਤੇ ਤੂੰ ਇਕ ਮੁਹਤ ਵਿੱਚ ਮੁਕਤ ਹੋ ਜਾਵੇਗਾ।
Fareedkot Teekaਤਾਂ ਤੇ ਹੇ ਭਾਈ! ਅਭਿਮਾਨ ਕੋ ਤਿਆਗ ਕਰ ਕੇ ਸੰਤੋਂ ਕੀ ਸ਼ਰਣ ਪਕੜੁ, ਜਿਸ ਤੇ ਛਿਨ ਵਿਖੇ ਮੁਕਤ ਹੋ ਜਾਵੈ॥
Prof. Sahib Singhਹੇ ਮਨ! ਅਹੰਕਾਰ ਛੱਡ, ਤੇ, ਸੰਤ ਜਨਾ ਦੀ ਸਰਨ ਫੜ। (ਇਸ ਤਰ੍ਹਾਂ) ਇਕ ਛਿਨ ਵਿਚ ਤੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਹਿਂਗਾ।

ਪਦ ਅਰਥ ਤਜਿ = ਛੱਡ। ਗਹੁ = ਫੜ। ਹੋਹਿ = ਤੂੰ ਹੋ ਜਾਹਿਂਗਾ।

SikhNet (Spanish)Abandona tu ego y póstrate en el Refugio del Santo para que seas Emancipado de manera instantánea.

ਜਨ ਨਾਨਕ. ਭਗਵੰਤ ਭਜਨ ਬਿਨੁ; ਸੁਖੁ. ਸੁਪਨੈ ਭੀ ਨਾਹੀ ॥੨॥੨॥

jan naanak. bhagavant bhajan bin; sukh. supanai bhee naahee |2|2|

Sant Singh KhalsaO servant Nanak, without meditating and vibrating on the Lord God, there is no peace, even in dreams. ||2||2||
Manmohan SinghO slave Nanak, without the Lord's meditation, there is no peace even in dream.
Manmohan Singh (Punjabi)ਹੇ ਗੋਲੇ ਨਾਨਕ! ਸੁਆਮੀ ਦੇ ਸਿਮਰਨ ਦੇ ਬਗੈਰ, ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪੁਰਸ਼ ਕੋ ਏਕ ਭਗਵੰਤ ਕੇ ਭਜਨ ਸੇ ਬਿਨਾਂ ਸੁਪਨੇ ਮੇਂ ਭੀ ਸੁਖ ਨਹੀਂ ਹੈ॥੨॥੨॥
Prof. Sahib Singhਹੇ ਦਾਸ ਨਾਨਕ! ਪਰਮਾਤਮਾ ਦੇ ਭਜਨ ਤੋਂ ਬਿਨਾ ਕਦੇ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ॥੨॥੨॥

ਪਦ ਅਰਥ ਸੁਪਨੈ = ਸੁਪਨੇ ਵਿਚ ॥੨॥੨॥

SikhNet (Spanish)Nanak dice, oh mente mía, sin meditar en Dios, no lograrás la Paz ni siquiera en sueños. (2-2)
Answers quote the Granth verbatim with Ang citations. AI commentary is not Gurbani and not a religious ruling.