ਸਾਰੰਗ ਮਹਲਾ ੯ ॥
saarang mahalaa 9 |
Sant Singh KhalsaSaarang, Ninth Mehl:
Manmohan SinghSarang 9th Guru.
Manmohan Singh (Punjabi)ਸਾਰੰਗ ਨੌਵੀ ਪਾਤਿਸ਼ਾਹੀ।
SikhNet (Spanish)Sarang, Mejl Guru Teg Bajadur, Noveno Canal Divino.
ਕਹਾ ਨਰ; ਅਪਨੋ ਜਨਮੁ ਗਵਾਵੈ ॥
kahaa nar; apano janam gavaavai |
Sant Singh KhalsaO mortal, why have you wasted your life?
Manmohan SinghWhy, O man, waste thy life?
Manmohan Singh (Punjabi)ਹੇ ਬੰਦੇ! ਤੂੰ ਆਪਣਾ ਜੀਵਨ ਕਿਉਂ ਗੁਆਉਂਦਾ ਹੈ?
Fareedkot Teekaਹੇ ਪੁਰਸ਼! ਕਿਸ ਵਾਸਤੇ ਅਪਨੇ ਜਨਮ ਕੋ ਬਿਅਰਥ ਗਵਾਵਤਾ ਹੈਂ॥
Prof. Sahib Singhਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਅਜਾਈਂ ਬਰਬਾਦ ਕਰਦਾ ਹੈ।ਪਦ ਅਰਥ ਕਹਾ = ਕਿਉਂ? ਗਵਾਵੈ = ਗਵਾਂਦਾ ਹੈ।
SikhNet (Spanish)¿Por qué pierde el ser humano el Mérito en esta vida?,
ਮਾਇਆ ਮਦਿ ਬਿਖਿਆ ਰਸਿ ਰਚਿਓ; ਰਾਮ ਸਰਨਿ. ਨਹੀ ਆਵੈ ॥੧॥ ਰਹਾਉ ॥
maaeaa mad bikhiaa ras rachio; raam saran. nahee aavai |1| rahaau |
Sant Singh KhalsaIntoxicated with Maya and its riches, involved in corrupt pleasures, you have not sought the Sanctuary of the Lord. ||1||Pause||
Manmohan SinghThou are engrossed in the pride of riches and the pleasures of sins and seek not thy Lord's protection. Pause.
Manmohan Singh (Punjabi)ਤੂੰ ਧਨ-ਦੌਲਤ ਦੇ ਹੰਕਾਰ ਅਤੇ ਪਾਪਾ ਦੇ ਸੁਆਦ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਆਪਣੇ ਪ੍ਰਭੂ ਦੀ ਪਨਾਹ ਨਹੀਂ ਲੈਂਦਾ। ਠਹਿਰਾਉ।
Fareedkot Teekaਮਾਇਆ ਕੇ ਮਦ ਔਰ ਬਿਸੇ ਰਸੋਂ ਮੇਂ ਰਚ ਰਹਾ ਹੈਂ ਔਰ ਤੂੰ ਰਾਮ ਕੀ ਸ਼ਰਣ ਕੋ ਪ੍ਰਾਪਤਿ ਨਹੀਂ ਹੋਤਾ ਹੈਂ॥੧॥ ਰਹਾਉ ॥
Prof. Sahib Singhਮਾਇਆ ਦੀ ਮਸਤੀ ਵਿਚ ਮਾਇਆ ਦੇ ਸੁਆਦ ਵਿਚ ਰੁੱਝਾ ਰਹਿੰਦਾ ਹੈ, ਤੇ, ਪਰਮਾਤਮਾ ਦੀ ਸਰਨ ਨਹੀਂ ਪੈਂਦਾ ॥੧॥ ਰਹਾਉ ॥ਪਦ ਅਰਥ ਮਦਿ = ਨਸ਼ੇ ਵਿਚ। ਬਿਖਿਆ ਰਸਿ = ਮਾਇਆ ਦੇ ਰਸ ਵਿਚ। ਰਚਿਓ = ਰੁੱਝਾ ਰਹਿੰਦਾ ਹੈ ॥੧॥ ਰਹਾਉ ॥
SikhNet (Spanish)intoxicado con el elixir de Maya se apega al vicio y no se preocupa por buscar el Refugio del Señor. (1-Pausa)
ਇਹੁ ਸੰਸਾਰੁ ਸਗਲ ਹੈ ਸੁਪਨੋ; ਦੇਖਿ ਕਹਾ ਲੋਭਾਵੈ ॥
eihu sansaar sagal hai supano; dekh kahaa lobhaavai |
Sant Singh KhalsaThis whole world is just a dream; why does seeing it fill you with greed?
Manmohan SinghThis world is all a dream, so why are thou coveted on beholding it?
Manmohan Singh (Punjabi)ਇਹ ਦੁਨੀਆਂ ਸਮੂਹ ਸੁਫਨਾ ਹੀ ਹੈਠ ਇਸ ਨਹੀਂ ਇਸ ਨੂੰ ਵੇਖ ਤੂੰ ਕਿਉਂ ਲੁਭਾਇਮਾਨ ਹੋ ਗਿਆ ਹੈ?
Fareedkot Teekaਇਹ ਸੰਸਾਰ ਸਭ ਸੁਪਨਾ ਰੂਪ ਹੈ, ਇਸ ਕੋ ਦੇਖ ਕਰ ਕਾਹੇ ਕੋ ਲੋਭਾਇ ਰਹਾ ਹੈਂ॥
Prof. Sahib Singhਇਹ ਸਾਰਾ ਜਗਤ ਸੁਪਨੇ ਵਾਂਗ ਹੈ, ਇਸ ਨੂੰ ਵੇਖ ਕੇ, ਪਤਾ ਨਹੀਂ, ਮਨੁੱਖ ਕਿਉਂ ਲੋਭ ਵਿਚ ਫਸਦਾ ਹੈ।ਪਦ ਅਰਥ ਸਗਲ = ਸਾਰਾ। ਦੇਖਿ = ਵੇਖ ਕੇ। ਕਹਾ = ਕਿਉਂ? ਲੋਭਾਵੈ = ਲੋਭ ਵਿਚ ਫਸਦਾ ਹੈ।
SikhNet (Spanish)Este mundo es sólo un sueño, ¿Cómo entonces el ser humano es engañado en él?
ਜੋ ਉਪਜੈ. ਸੋ ਸਗਲ ਬਿਨਾਸੈ; ਰਹਨੁ. ਨ ਕੋਊ ਪਾਵੈ ॥੧॥
jo upajai. so sagal binaasai; rehan. na koaoo paavai |1|
Sant Singh KhalsaEverything that has been created will be destroyed; nothing will remain. ||1||
Manmohan SinghEvery thing, that is created, all that shall perish. Nothing is allowed to stay here.
Manmohan Singh (Punjabi)ਹਰ ਸ਼ੈ ਜੋ ਰਚੀ ਗਈ ਹੈ, ਉਹ ਸਮੂਹ ਨਾਸ਼ ਹੋ ਜਾਏਗੀ। ਕੁਝ ਭੀ ਏਕੇ ਠਹਿਰਨਾ ਨਹੀਂ ਮਿਲਦਾ।
Fareedkot Teekaਜੋ ਉਤਪਤ ਹੋਤਾ ਹੈ, ਸੋ ਸਭ ਬਿਨਸ ਜਾਤਾ ਹੈ, ਕੋਈ ਸੰਸਾਰ ਮੇਂ ਰਹਿਣਾ ਨਹੀਂ ਪਾਵਤਾ ਹੈ॥੧॥
Prof. Sahib Singhਇੱਥੇ ਤਾਂ ਜੋ ਕੋਈ ਜੰਮਦਾ ਹੈ ਉਹ ਹਰੇਕ ਹੀ ਨਾਸ ਹੋ ਜਾਂਦਾ ਹੈ। ਇਥੇ ਸਦਾ ਲਈ ਕੋਈ ਨਹੀਂ ਟਿਕ ਸਕਦਾ ॥੧॥ਪਦ ਅਰਥ ਉਪਜੈ = ਜੰਮਦਾ ਹੈ। ਬਿਨਾਸੈ = ਨਾਸ ਹੋ ਜਾਂਦਾ ਹੈ। ਕੋਊ = ਕੋਈ ਭੀ ਜੀਵ। ਰਹਨੁ ਨ ਪਾਵੈ = ਸਦਾ ਲਈ ਟਿਕ ਨਹੀਂ ਸਕਦਾ ॥੧॥
SikhNet (Spanish)Pues quien sea que llega a este mundo, al final lo abandona. (1)
ਮਿਥਿਆ ਤਨੁ. ਸਾਚੋ ਕਰਿ ਮਾਨਿਓ; ਇਹ ਬਿਧਿ. ਆਪੁ ਬੰਧਾਵੈ ॥
mithiaa tan. saacho kar maanio; ih bidh. aap bandhaavai |
Sant Singh KhalsaYou see this false body as true; in this way, you have placed yourself in bondage.
Manmohan SinghThis false body, thou deem as true, O man, In this way, thou has bound thyself.
Manmohan Singh (Punjabi)ਇਸ ਕੂੜੀ ਦੇਹਿ ਨੂੰ ਤੂੰ ਸੱਚੀ ਕਰ ਕੇ ਜਾਣਦਾ ਹੈ, ਹੇ ਬੰਦੇ! ਇਸ ਤਰੀਕੇ ਨਾਲ, ਤੂੰ ਆਪਣੇ ਆਪ ਨੂੰ ਨਰੜ ਲਿਆ ਹੈ।
Fareedkot Teekaਤੈਨੇ ਮਿਥਿਆ ਰੂਪ ਸਰੀਰ ਕੋ ਸਾਚਾ ਕਰ ਕੇ ਮਾਨ ਰਖਾ ਹੈ, ਇਸ ਪਰਕਾਰ ਆਪ ਕੋ ਬਿਸ਼ਿਓਂ ਮੇਂ ਬੰਧਾਵਤਾ ਹੈ॥
Prof. Sahib Singhਇਹ ਸਰੀਰ ਨਾਸਵੰਤ ਹੈ, ਪਰ ਜੀਵ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਰੱਖਦਾ ਹੈ, ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੀਆਂ ਫਾਹੀਆਂ ਵਿਚ) ਫਸਾਈ ਰੱਖਦਾ ਹੈ।ਪਦ ਅਰਥ ਮਿਥਿਆ = ਨਾਸਵੰਤ। ਸਾਚੋ = ਸਦਾ ਕਾਇਮ ਰਹਿਣ ਵਾਲਾ। ਕਰਿ = ਕਰ ਕੇ, ਖ਼ਿਆਲ ਕਰ ਕੇ। ਇਹ ਬਿਧਿ = ਇਸ ਤਰ੍ਹਾਂ। ਆਪੁ = ਆਪਣੇ ਆਪ ਨੂੰ। ਬੰਧਾਵੈ = ਫਸਾਂਦਾ ਹੈ।
SikhNet (Spanish)La ilusoria forma física uno la toma como real y así es como uno envuelve su vida de irrealidad.
ਜਨ ਨਾਨਕ. ਸੋਊ ਜਨੁ ਮੁਕਤਾ; ਰਾਮ ਭਜਨ ਚਿਤੁ ਲਾਵੈ ॥੨॥੩॥
jan naanak. soaoo jan mukataa; raam bhajan chit laavai |2|3|
Sant Singh KhalsaO servant Nanak, he is a liberated being, whose consciousness lovingly vibrates, and meditates on the Lord. ||2||3||
Manmohan SinghO serf Nanak, he alone is emancipated person, who applies his mind to the Lord's meditation.
Manmohan Singh (Punjabi)ਹੇ ਨਫਰ ਨਾਨਕ! ਕੇਵਲ ਉਹੀ ਪ੍ਰਾਣੀ ਹੀ ਬੰਦ-ਖਲਾਸ ਹੈ, ਜੋ ਸੁਆਮੀ ਦੇ ਸਿਮਰਨ ਨਾਲ ਆਪਣੇ ਮਨ ਨੂੰ ਜੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵੋਹੀ (ਜਗ) ਜੀਵ ਮੁਕਤ ਹੋਤਾ ਹੈ, ਜੋ ਰਾਮ ਭਜਨ ਮੇਂ ਚਿਤ ਕੋ ਲਗਾਵਤਾ ਹੈ॥੨॥੩॥☬ਬੇਨਤੀ ਕਾ ਪਰਕਾਰ ਦਿਖਾਵਤੇ ਹੂਏ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! ਉਹੀ ਮਨੁੱਖ ਮੋਹ ਦੇ ਬੰਧਨਾਂ ਤੋਂ ਸੁਤੰਤਰ ਰਹਿੰਦਾ ਹੈ, ਜਿਹੜਾ ਪਰਮਾਤਮਾ ਦੇ ਭਜਨ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ॥੨॥੩॥ਪਦ ਅਰਥ ਸੋਊ ਜਨੁ = ਉਹੀ ਮਨੁੱਖ। ਮੁਕਤਾ = ਮੋਹ ਦੇ ਬੰਧਨਾਂ ਤੋਂ ਸੁਤੰਤਰ। ਚਿਤੁ ਲਾਵੈ = ਚਿੱਤ ਜੋੜਦਾ ਹੈ ॥੨॥੩॥
SikhNet (Spanish)Sí, en este mundo sólo será emancipado, quien permanezca entonado en las Alabanzas de Señor. (2-3)